ਰਾਸ਼ਟਰਵਾਦੀ ਅਤੇ ਫਾਸ਼ੀਵਾਦੀ ਅਕਸਰ ਦੋਵੇਂ ਕਿਤੇ ਨਾ ਕਿਤੇ ਰਾਜਸੱਤਾ ਦੀ ਪ੍ਰਾਪਤੀ ਲਈ ਕਾਰਜ ਕਰਦੇ ਹਨ ਪਰ ਦੋਵਾਂ ਦੀਆਂ ਇਛਾਵਾਂ ਅਤੇ ਸਿਆਸੀ ਰੀਝਾਂ ਵਿੱਚ ਫਰਕ ਹੁੰਦਾ ਹੈੈ।ਸੱੱਚਾ ਰਾਸ਼ਟਰਵਾਦੀ ਜਿੱਥੇ ਆਪਣੀ ਕੌਮ ਦੀ ਸਿਆਸੀ ਮੁਕਤੀ ਲਈ ਆਪਣੀ ਜਾਨ ਵੀ ਦਾਅ ਤੇ ਲਗਾ ਦੇਂਦਾ ਹੈ ਉੱਥੇ ਫਾਸ਼ੀਵਾਦੀ ਜੋ ਰਾਸ਼ਟਰਵਾਦ ਦਾ ਬੁਰਕਾ ਪਾਕੇ ਸਰਗਰਮੀ ਕਰਦਾ ਹੈ ਉਹ ਸਿਰਫ ਸੱਤਾ ਦੀ ਮਲਾਈ ਛਕਣ ਤੱਕ ਹੀ ਸੀਮਤ ਹੁੰਦਾ ਹੈੈ। ਫਾਸ਼ੀਵਾਦੀ ਆਪਣੀ ਕੌਮ ਦੀ ਮੁਕਤੀ ਲਈ ਕੋਈ ਦੁਖ ਨਹੀ ਸਹਿ ਸਕਦਾ, ਆਪਣੀ ਜਾਨ ਦੀ ਬਾਜੀ ਲਾਉਣੀ ਤਾਂ ਦੂਰ ਦੀ ਗੱਲ ਹੁੰਦੀ ਹੈੈ।

ਭਾਰਤ ਵਿੱਚ ਜਦੋਂ ਦੀ ਭਗਵਾਂ ਬਰਿਗੇਡ ਦੀ ਸਰਕਾਰ ਆਈ ਹੈ, ਉਸ ਮੁਲਕ ਵਿੱਚ ਰਾਸ਼ਟਰਵਾਦ ਦਾ ਹੋਕਾ ਬਹੁਤ ਉੱਚੀ ਸੁਰ ਵਿੱਚ ਦਿੱਤਾ ਜਾ ਰਿਹਾ ਹੈੈ। ਹਰ ਨਵੇਂ ਦਿਨ ਭਾਰਤ ਦੇ ਰਾਸ਼ਟਰਵਾਦੀ ਉੱਚੁੀ ਉੱਚੀ ਕੂਕ ਕੂਕ ਕੇ ਲੋਕਾਂ ਨੂੰ ਡਰਾਉਣ ਦਾ ਅਤੇ ਧਮਕਾਉਣ ਦਾ ਯਤਨ ਕਰਦੇ ਹਨ ਕਿ ਅਸੀਂ ਦੇਸ਼ ਨੂੰ ਬਚਾਉਣ ਲਈ ਮੈਦਾਨ ਵਿੱਚ ਨਿੱਤਰੇ ਰਾਸ਼ਟਰਵਾਦੀ ਹਾਂ ਅਤੇ ਸਾਡੇ ਖਿਲਾਫ ਬੋਲਣ ਦੀ ਜਾਂ ਚੂੰਅ ਕਰਨ ਦੀ ਕੋਸ਼ਿਸ਼ ਨਾ ਕਰਿਓ। ਜੇ ਕਿਤੇ ਉਨ੍ਹਾਂ ਅਖੌਤੀ ਰਾਸ਼ਟਰਵਾਦੀਆਂ ਦੇ ਖਿਲਾਫ ਕੋਈ ਬੋਲਦਾ ਹੈ ਤਾਂ ਸਮੁੱਚਾ ਪੁਲਿਸ ਤੰਤਰ ਅਤੇ ਅਦਾਲਤਾਂ, ਮੀਡੀਆ ਅਜਿਹੇ ਸ਼ਖਸ਼ ਦੇ ਖਿਲਾਫ ਅੱਗ ਵਰ੍ਹਾਉਣ ਲੱਗ ਪੈਂਦੇ ਹਨ।

ਫਾਸ਼ੀਵਾਦੀਆਂ ਦੀ ਇਹ ਪਹਿਲੀ ਸ਼ਰਤ ਹੁੰਦੀ ਹੈੈੈ। ਉਨ੍ਹਾਂ ਦੇ ਡੌਲਿਆਂ ਵਿੱਚ ਏਨਾ ਦਮ ਨਹੀ ਹੁੰਦਾ ਕਿ ਉਹ ਤੇਜ ਵਹਿੰਦੇ ਹੋਏ ਦਰਿਆਵਾਂ ਦੇ ਵਹਿਣ ਰੋਕ ਸਕਣ। ਫਾਸ਼ੀਵਾਦੀ ਹਮੇਸ਼ਾ ਆਪਣੀਆਂ ਸਰਗਮੀਆਂ ਲਈ ਸਰਕਾਰੀ ਤੰਤਰ ਤੇ ਟੇਕ ਰੱਖਦੇ ਹਨ। ਉਹ ਪੁਲਿਸ ਅਤੇ ਸਰਕਾਰੀ ਤੰਤਰ ਦੀ ਸੁਰੱਖਿਆ ਤੋਂ ਬਿਨਾ ਇੱਕ ਵੀ ਕਦਮ ਨਹੀ ਪੁੱਟ ਸਕਦੇ। ਜਦੋਂਕਿ ਸੱਚੇ ਰਾਸ਼ਟਰਵਾਦੀ ਆਪਣੀ ਕੌਮ ਦੀਆਂ ਹੱਕੀ ਮੰਗਾਂ ਲਈ ਆਪਣੀ ਜਾਨ ਦੀ ਬਾਜੀ ਵੀ ਲਾ ਦੇਂਦੇ ਹਨ।

ਭਾਰਤ ਦੇ ਰਾਸ਼ਟਰਵਾਦੀਆਂ ਦੀ ਪੋਲ ਪਿਛਲੇ ਦਿਨੀ ਉਸ ਵੇਲੇ ਖੁਲ੍ਹ ਗਈ ਜਦੋਂ ਅਰਬ ਮੁਲਕਾਂ ਦੀਆਂ ਸਰਕਾਰਾਂ ਨੇ ਅਜਿ੍ਹਹੇ ਸਜੇ ਸ਼ਹਿਰੀ ਰਾਸ਼ਟਰਵਾਦੀਆਂ ਨੂੰ ਇੱਕ ਪੋਲੀ ਜਿਹੀ ਧਮਕੀ ਮਾਰੀ ਅਤੇ ਉਨ੍ਹਾਂ ਦਾ ਰਾਸ਼ਟਰਵਾਦ ਦਾ ਸਾਰਾ ਭੂਤ ਲਹਿ ਗਿਆ। ਜਿਹੜੇ ਦਸ ਮਿੰਟ ਪਹਿਲਾਂ ਸਮੁੱਚੀ ਮੁਸਲਿਮ ਕੌਮ ਦਾ ਬੀਜ ਨਾਸ ਕਰਨ ਦੀਆਂ ਸ਼ੇਖੀਆਂ ਮਾਰਦੇ ਸਨ ਉਹ ਮਹਾਰਾਣੀ ਦੇ ਇੱਕ ਧਮਕੀ ਭਰੇ ਟਵੀਟ ਤੋਂ ਬਾਅਦ ਸਮਾਜ ਤੋਂ ਹੀ ਗਾਇਬ ਹੋ ਗਏ।

ਉਨ੍ਹਾਂ ਨੂੰ ਆਪਣੀ ਨੌਕਰੀ ਦਾ ਅਤੇ ਆਪਣੇ ਬੱਚਿਆਂ ਦਾ ਫਿਕਰ ਪੈ ਗਿਆ। ਕਿਸੇ ਦੀ ਚੁੱਕ ਵਿੱਚ ਆਕੇ ਜਿਹੜਾ ਰਾਸ਼ਟਰਵਾਦ ਦਾ ਭੂਤ ਉਨਾਂ ਖਾਂਦੇ ਪੀਂਦੇ ਘਰਾਂ ਦੇ ਸ਼ਹਿਰੀਆਂ ਦੇ ਦਿਮਾਗ ਨੂੰ ਚੜਿ੍ਹਆ ਸੀ ਉਹ ਇੱਕੋ ਧਮਕੀ ਨਾਲ ਨਿਕਲ ਗਿਆ ਅਤੇ ਉਹ ਮੁਆਫੀਆਂ ਮੰਗਣ ਤੇ ਆ ਗਏ।

ਇਹੋ ਹੀ ਵੱਡਾ ਫਰਕ ਹੈ ਸੱਚੇ ਸੁੱਚੇ ਰਾਸ਼ਟਰਵਾਦੀਆਂ ਅਤੇ ਕਥਿਤ ਪੜ੍ਹੇ ਲਿਖੇ ਫਾਸ਼ੀਵਾਦੀਆਂ ਦੇ ਵਿੱਚ। ਸੱਚੇ ਸੁੱਚੇ ਰਾਸ਼ਟਰਵਾਦੀ ਆਪਣੇ ਨਿਸ਼ਾਨੇ ਲਈ ਦਿ੍ਰੜ ਹੁੰਦੇ ਹਨ। ਉਨ੍ਹਾਂ ਦਾ ਰਾਸ਼ਟਰਵਾਦ ਕਿਸੇ ਦਾ ਘਰ ਬਰਬਾਦ ਕਰਕੇ ਆਪਣੀ ਕੁੱਲੀ ਪਾਉਣ ਦਾ ਨਹੀ ਹੁੰਦਾ। ਉਨ੍ਹਾਂ ਨੇ ਤਾਂ ਆਪਣੀ ਕੌਮ ਦਾ ਬਣਦਾ ਮਾਣ-ਸਨਮਾਨ ਕਾਇਮ ਰੱਖਣ ਲਈ ਸਿਰਾਂ ਤੇ ਕੱਫਣ ਬੰਨੇ੍ਹ ਹੁੰਦੇ ਹਨ। ਉਹ ਮੌਤ ਦੇ ਭੈਅ ਤੋਂ ਪਾਰ ਪਾ ਚੁੱਕੇ ਹੁੰਦੇ ਹਨ ਕਿੁੁਉਂਕ ਉਨ੍ਹਾਂ ਦਾ ਰਾਸ਼ਟਰਵਾਦ, ਨਸਲੀ ਭੇਦਭਾਵ ਤੇ ਅਧਾਰਤ ਨਹੀ ਹੁੰਦਾ। ਉਹ ਸੱਚਾ ਸੁੱਚਾ ਰਾਸ਼ਟਰਵਾਦ ਹੁੰਦਾ ਹੈ ਜੋ ਮਨੁੱਖਤਾ ਨੂੰ ਰੁਹਾਨੀ ਨਜ਼ਰ ਨਾਲ ਦੇਖਦਾ ਹੈੈ। ਉਹ ਡਰਾਉਣ ਧਮਕਾਉਣ ਵਾਲਾ ਨਹੀ ਹੁੰਦਾ ਅਤੇ ਨਾ ਹੀ, ਉਨ੍ਹਾਂ ਦੀ ਸ਼ਖਸ਼ੀਅਤ ਵਿੱਚੋਂ ਕਾਤਲੀ ਬਿਰਤੀ ਨਜ਼ਰ ਆਉਂਦੀ ਹੈੈ।

ਜਦੋਂ ਕਿ ਦੂਜੇ ਪਾਸੇ ਫਾਸ਼ੀਵਾਦੀ ਪੂਰੀ ਤਰ੍ਹਾਂ ਜਰਾਇਮਪੇਸ਼ਾ ਅਤੇ ਆਪਣੀ ਨਿੱਜੀ ਜਿੰਦਗੀ ਦੀਆਂ ਸਹੂਲਤਾਂ ਨੂੰ ਅੱਗੇ ਰੱਖਕੇ ਚੱਲਦੇ ਹਨ। ਉਹ ਹਮੇਸ਼ਾ ਸਟੇਟ ਦੇ ਪਹਿਰੇ ਹੇਠ ਵਿਚਰਦੇ ਹਨ। ਸਟੇਟ ਦੀ ਪਹਿਰੇਦਾਰੀ ਤੋਂ ਬਿਨਾ ਉਹ ਇੱਕ ਕਦਮ ਵੀ ਨਹੀ ਪੁੱਟ ਸਕਦੇ। ਉਹ ਪੂਰੀ ਤਰ੍ਹਾਂ ਚਅਰੲੲਰਸਿਟ ਹੁੰਦੇ ਹਨ। ਉਹ ਦਰਿਆਵਾਂ ਦੇ ਵਹਿਣ ਤਾਂ ਕੀ ਕਿਸੇ ਜੋਰਾਵਰ ਹਾਕਮ ਅੱਗੇ ਚੂੰਅ ਵੀ ਨਹੀ ਕਰ ਸਕਦੇ। ਆਪਣੀ ਰੋਟੀ ਪਾਣੀ ਦੇ ਮਸਲੇ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਹੁੰਦੇ ਹਨ। ਇਹ ਅਖੌਤੀ ਪੜ੍ਹੇ ਲਿਖੇ ਸ਼ਹਿਰੀ ਲੋਕ ਆਪਣੀ ਨਿੱਜੀ ਜਿੰਦਗੀ ਦਾਅ ਤੇ ਲਾ ਕੇ ਕੋਈ ਸਰਗਰਮੀ ਨਹੀ ਕਰ ਸਕਦੇ।

ਇਸੇ ਲਈ ਅਰਬ ਮੁਲਕਾਂ ਦੇ ਹਾਕਮਾਂ ਦੀ ਇੱਕ ਧਮਕੀ ਅੱਗੇ ਹੀ ਪੂੰਛ ਹਿਲਾਉਣ ਲੱਗ ਪਏ।

ਫਾਸ਼ੀਵਾਦ ਅਤੇ ਰਾਾਸ਼ਟਰਵਾਦ ਵਿੱਚ ਇਹੋ ਹੀ ਫਰਕ ਹੈੈ। ਫਾਸ਼ੀਵਾਦ ਅਤੇ ਸੱਚੇ ਰਾਸ਼ਟਰਵਾਦ ਵਿੱਚ ਨਿਸ਼ਾਨਿਆਂ ਅਤੇ ਸਰਗਰਮੀਆਂ ਦੀ ਸਵੱਛਤਾ ਦਾ ਫਰਕ ਹੁੰਦਾ ਹੈੈ। ਇਸੇ ਲਈ ਸੱਚੇ ਸੁੱਚੇ ਰਾਸ਼ਟਵਾਦੀ ਜਿੱਥੇ ਪਹਾੜਾਂ ਨਾਲ ਮੱਥਾ ਲਾ ਲੈਂਦੇ ਹਨ ਅਤੇ ਆਪਣੇ ਨਿਸ਼ਾਨੇ ਲਈ ਜਾਨ ਵੀ ਵਾਰ ਦੇਂਦੇ ਹਨ ਉੱਥੇ ਰਾਸ਼ਟਰਵਾਦ ਦਾ ਮੁਲੰਮਾ ਪਾਕੇ ਵਿਚਰ ਰਹੇ ਫਾਸ਼ੀਵਾਦੀ ਜਿਨ੍ਹਾਂ ਦਾ ਕੰਮ ਮਨੁੱਖਤਾ ਨੂੰ ਸਟੇਟ ਦੀ ਤਾਕਤ ਨਾਲ ਭੈਅਭੀਤ ਕਰਨਾ ਹੁੰਦਾ ਹੈ, ਉਹ ਮਾੜ੍ਹੀ ਜਿਹੀ ਔਕੜ ਅੱਗੇ ਹੀ ਗੋਡੇ ਟੇਕ ਦਿੰਦੇ ਹਨ।

ਪਿਛਲੇ ਦਿਨੀ ਹਿੰਦੂ ਫਾਸ਼ੀਵਾਦੀਆਂ ਵੱਲੋਂ ਗੋਡੇ ਟੇਕਣ ਦੀ ਕਾਰਵਾਈ ਅਸੀਂ ਸਾਹਮਣੇ ਦੇਖ ਚੁੱਕੇ ਹਾਂ।