Author: Avtar Singh

ਸਿੱਖ ਵਿਦਵਾਨਾਂ ਦੀ ਜਿੰਮੇਵਾਰੀ

ਕਿਸੇ ਵੀ ਕੌਮ ਦੇ ਵਿਦਵਾਨ ਅਜਿਹੇ ਸੱਜਣ ਹੋਇਆ ਕਰਦੇ ਹਨ ਜੋ ਕੌਮ ਦੇ ਇਤਿਹਾਸ ਦੇ ਅਤੀਤ ਦੀ ਲੋਅ ਨੂੰ ਕੌਮ ਦਾ ਭੀਵੱਖ ਰੁਸ਼ਨਾਉਣ ਲਈ ਵਰਤਣ। ਕੌਮ ਦੇ ਇਤਿਹਾਸਕਾਰਾਂ ਅਤੇ ਵਿਦਵਾਨਾਂ ਦਾ ਪਹਿਲਾ ਅਤੇ ਇਕੋ ਇੱਕ ਫਰਜ਼ ਹੀ ਇਹ ਹੁੰਦਾ ਹੈ ਕਿ ਉਹ ਕੌਮ ਦੇ ਰੌਸ਼ਨ ਭਵਿੱਖ ਲਈ ਹਮੇਸ਼ਾ ਹੀ ਕੰਮ ਕਰਦੇ ਰਹਿਣ। ਸਿਰਫ ਕੰਮ ਹੀ ਨਾ ਕਰਦੇ ਰਹਿਣ ਬਲਕਿ ਹਮੇਸ਼ਾ ਸਖਤ ਮਿਹਨਤ ਕਰਕੇ ਅਜਿਹਾ ਇਤਿਹਾਸ ਸਿਰਜਣ ਜੋ ਕੌਮ ਦੀ ਰੂਹ ਵਿੱਚ ਆਪਣਾਂ ਸੰਸਾਰ ਸਿਰਜਣ ਦੀ ਸਮਰਥਾ ਅਤੇ ਰੀਝ ਪੈਦਾ ਕਰ ਸਕੇ। ਜਿਹੜੀਆਂ ਕੌਮਾਂ ਹਾਲ ਦੀ ਘੜੀ ਕਿਸੇ ਬਹੁ-ਗਿਣਤੀ ਦੇ ਦਾਬੇ ਅਧੀਨ ਰਹਿਣ ਲਈ ਮਜਬੂਰ ਹਨ, ਉਨ੍ਹਾਂ ਦੇ ਵਿਦਵਾਨਾਂ ਅਤੇ ਇਤਿਹਾਸਕਾਰਾਂ ਸਿਰ ਤਾਂ ਇਹ ਜਿੰਮੇਵਾਰੀ ਬਹੁਤ ਤੀਬਰਤਾ ਨਾਲ ਆ ਜਾਂਦੀ ਹੈ ਕਿ ਉਹ ਕੌਮ ਨੂੰ ਕਿਸੇ ਵੀ ਅਜਿਹੇ ਬੌਧਿਕ ਹਮਲੇ ਦੀ ਮਾਰ ਤੋਂ ਬਚਾਉਣ ਜੋ ਦੁਸ਼ਮਣ ਨੇ ਉਸ ਕੌਮ ਦੇ ਨਿਆਰੇਪਣ ਨੂੰ ਖੋਰਾ ਲਾਉਣ ਜਾਂ ਉਸ ਨਿਆਰੇਪਣ ਨੂੰ ਤਬਾਹ ਕਰ ਦੇਣ ਦੇ ਮਨਸ਼ੇ ਨਾਲ ਵਿੱਿਢਆ ਹੋਵੇ। ਸਿੱਖਾਂ ਦੇ ਸੰਦਰਭ ਵਿੱਚ ਅੱਜਕੱਲ਼੍ਹ ਅਸੀਂ ਇਹੋ ਕੁਝ ਦੇਖ ਰਹੇ ਹਾਂ। ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਤੋਂ ਲੈ ਕੇ ਹੁਣ ਤੱਕ ਭਾਰਤ ਸਰਕਾਰ ਨੇ ਸਿੱਖ ਕੌਮ ਤੇ ਇੱਕ ਵੱਡਾ ਬੌਧਿਕ ਹਮਲਾ ਵਿੱਢਿਆ ਹੋਇਆ ਹੈ। ਦੁਨੀਆਂ ਭਰ ਡੇ ਵੱਡੇ ਅਖਬਾਰਾਂ ਦੇ ਕਾਲਮ ਅਤੇ ਕਾਲਮਨਵੀਸ ਖਰੀਦ ਕੇ ਭਾਰਤੀ ਸਟੇਟ ਸਿੱਖਾਂ ਨੂੰ, ਸਿੱਖ ਵਿਚਾਰਧਾਰਾ ਨੂੰ ਅਤੇ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਲੱਗੀ ਹੋਈ ਹੈ। ਪਹਿਲੇ ਗੇੜ ਵਿੱਚ ਭਾਰਤੀ ਸਟੇਟ ਦੇ ਬੌਧਿਕ ਹਮਲੇ ਦਾ ਸਿੱਖ ਕੌਮ ਵੱਲ਼ੋਂ ਕਾਫੀ ਪੁਖਤਾ ਜੁਆਬ ਦਿੱਤਾ ਗਿਆ। ਆਪਣੇ ਪਹਿਲੇ...

Read More

ਹਿੰਦੂ ਜਥੇਬੰਦੀਆਂ ਦੇ ਵਧਦੇ ਕਦਮ

ਭਾਰਤ ਦੇ ਤਿੰਨ ਸੂਬਿਆਂ ਵਿੱਚ ਹਾਲ ਵਿੱਚ ਹੀ ਚੋਣਾਂ ਹੋ ਕੇ ਹਟੀਆਂ ਹਨ। ਇਨ੍ਹਾਂ ਤਿੰਨਾਂ ਰਾਜਾਂ ਦੇ ਚੋਣ ਨਤੀਜਿਆਂ ਨੇ ਭਾਰਤ ਦੇ ਸਿਆਸੀ ਦਰਸ਼ਕਾਂ ਨੂੰ ਕਾਫੀ ਹੈਰਾਨ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਅਤੇ ਇਸਦੀਆਂ ਸਹਿਯੋਗੀ ਜਥੇਬੰਦੀਆਂ ਨੇ ਤਿੰਨੇ ਰਾਜਾਂ ਦੀਆਂ ਵਿਧਾਨ ਸਭਾਵਾਂ ਤੇ ਆਪਣਾਂ ਅਧਿਕਾਰ ਜਮਾ ਲਿਆ ਹੈ। ਤ੍ਰਿਪੁਰਾ, ਨਾਗਾਲ਼ੈਂਡ ਅਤੇ ਮੇਘਾਲਿਆ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਹਿਯੋਗੀਆਂ ਨਾਲ ਸਰਕਾਰ ਬਣਾ ਲਈ ਹੈ। ਮੇਘਾਲਿਆ, ਜਿੱਥੇ ਕਾਂਗਰਸ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਉਭਰੀ ਸੀ ਵਿੱਚ ਵੀ ਭਾਜਪਾ ਨੇ ਸਿਆਸੀ ਤਿੜਕਮਬਾਜ਼ੀ ਨਾਲ ਸਰਕਾਰ ਬਣਾ ਲਈ ਹੈ। ਤ੍ਰਿਪੁਰਾ ਵਿੱਚ ਖੱਬੇਪੱਖੀਆਂ ਦੇ ੨੫ ਸਾਲਾਂ ਦੇ ਰਾਜ ਨੂੰ ਭਾਜਪਾ ਦੇ ਭਗਵੇਂ ਰੰਗ ਦੀ ਸਿਆਸੀ ਰੰਗਤ ਨੇ ਫਿੱਕਾ ਪਾ ਦਿੱਤਾ ਹੈ। ਇਨ੍ਹਾਂ ਤਿੰਨੇ ਰਾਜਾਂ ਦੀਆਂ ਚੋਣਾਂ ਦੇ ਨਤੀਜੇ ਆਉਣ ਦੇ ਨਾਲ ਹੀ ਭਗਵਾਂ ਰੰਗ ਦੀ ਰਾਜਨੀਤੀ ਕਰ ਰਹੇ ਸਿਆਸਤਦਾਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਨ੍ਹਾਂ ਨੇ ਅਸਿੱਧੇ ਤੌਰ ਤੇ ਆਪਣੇ ਪੈਰੋਕਾਰਾਂ ਨੂੰ, ਜੋ ਕੁਝ ਵੀ ਉਹ ਕਰਨਾ ਚਾਹੁੰਣ, ਕਰਨ ਦੇ ਇਸ਼ਾਰੇ ਦੇ ਦਿੱਤੇ ਹਨ। ਆਪਣੀ ਲੀਡਰਸ਼ਿੱਪ ਦੇ ਇਸ਼ਾਰਿਆਂ ਨੂੰ ਸਮਝਦੇ ਹੋਏ ਭਗਵਾਂ ਬ੍ਰਿਗੇਡ ਦੇ ਕਾਰਕੰਨਾ ਨੇ ਤ੍ਰਿਪੁਰਾ ਵਿੱਚ ਲੱਗੀ ਮਾਰਕਸੀ ਚਿੰਤਕ, ਲੈਨਿਨ ਦੀ ਮੂਰਤੀ ਨੂੰ ਬਿਲਕੁਲ ਉਸੇ ਤਰ੍ਹਾਂ ਡੇਗ ਦਿੱਤਾ ਹੈ ਜਿਵੇਂ, ਇਰਾਕ ਦੀ ਰਾਜਧਾਨੀ ਬਗਦਾਦ ਤੇ ਕਬਜਾ ਕਰਦਿਆਂ ਅਮਰੀਕੀ ਫੌਜ ਦੇ ਹਮਾਇਤੀਆਂ ਨੇ, ਸਦਾਮ ਹੁਸੈਨ ਦੀ ਮੂਰਤੀ ਨੂੰ ਡੇਗ ਦਿੱਤਾ ਸੀ। ਭਾਜਪਾ ਦੇ ਹਮਾਇਤੀਆਂ ਨੇ, ਲੈਨਿਨ ਦੀ ਮੂਰਤੀ ਨੂੰ ਡੇਗ ਕੇ ਇਹ ਸੰਦੇਸ਼ ਦੇ ਦਿੱਤਾ ਹੈ ਕਿ,ਭਗਵਾਂ ਰਾਜ ਅਧੀਨ ਕਿਸੇ ਵੀ ਵੱਖਰੇ ਵਿਚਾਰਾਂ ਵਾਲੇ ਨੂੰ ਬਰਦਾਸ਼ਤ ਨਹੀ...

Read More

ਸਿੱਖ ਵਿਰੋਧੀ ਨਫਰਤ ਅਤੇ ਸਿੱਖ ਜਜਬਾ

ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਨੇ ਕਈ ਕਿਸਮ ਦੀਆਂ ਨਵੀਆਂ ਬਹਿਸਾਂ ਛੇੜ ਦਿੱਤੀਆਂ ਹਨ। ਘੱਟ ਗਿਣਤੀਆਂ ਦੀ ਸੱਤਾ ਵਿੱਚ ਹਿੱਸੇਦਾਰੀ ਬਨਾਮ ਘੱਟ ਗਿਣਤੀਆਂ ਦਾ ਕਤਲੇਆਮ, ਮਨੁੱਖਤਾਵਾਦੀ ਰਾਜਸੀ ਮਾਡਲ ਬਨਾਮ ਖੁੰਖਾਰੂ ਰਾਜਸੀ ਮਾਡਲ, ਹਰ ਕਿਸੇ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਅਜ਼ਾਦੀ ਬਨਾਮ ਬੰਦੂਕ ਦੀ ਨੋਕ ਤੇ ਚਲਾਈ ਜਾਂਦੀ ਸੱਤਾ, ਲੋਕਾਂ ਦੀ ਅਵਾਜ਼ ਮੀਡੀਆ ਬਨਾਮ ਸਰਕਾਰਾਂ ਦੀ ਰਖੇਲ ਮੀਡੀਆ। ਆਪਣੇ ਨਾਗਰਿਕਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਕਰਨ ਵਾਲੀਆਂ ਇੰਟੈਲੀਜੈਂਸ ਏਜੰਸੀਆਂ ਬਨਾਮ ਹੋਛੇ ਹੱਥਕੰਡੇ ਅਪਨਾਉਣ ਵਾਲੀਆਂ ਏਜੰਸੀਆਂ। ਜਸਟਿਨ ਟਰੂਡੋ ਦੀ ਭਾਰਤ ਫੇਰੀ ਨੇ ਇਨ੍ਹਾਂ ਬਹੁਤ ਸਾਰੇ ਦੱਬੇ ਹੋਏ ਮਾਡਲਾਂ ਨੂੰ ਬੇਪਰਦ ਕਰ ਦਿੱਤਾ ਹੈ। ਇਸ ਫੇਰੀ ਨੇ ਜਿਹੜੀ ਗੱਲ ਸਭ ਤੋਂ ਵੱਧ ਉਭਾਰ ਕੇ ਸਾਹਮਣੇ ਲਿਆਂਦੀ ਹੈ ਉਹ ਹੈ ਭਾਰਤ ਤੇ ਰਾਜ ਕਰ ਰਹੀ ਧਿਰ ਦੇ ਮਨ ਵਿੱਚ ਪਈ ਸਿੱਖ ਵਿਰੋਧੀ ਨਫਰਤ ਅਤੇ ਜ਼ਹਿਰ। ਜਸਟਿਨ ਟਰੂਡੋ ਦੀ ਫੇਰੀ ਤੋਂ ਪਹਿਲਾਂ ਹੀ ਭਾਰਤੀ ਸਿਸਟਮ ਨੇ ਆਪਣੇ ਸਿੱਖ ਵਿਰੋਧੀ ਜ਼ਹਿਰੀਲੇ ਦੰਦ ਦਿਖਾਉਣੇ ਅਰੰਭ ਕਰ ਦਿੱਤੇ ਸਨ। ਇੱਕ ਭਾਰਤੀ ਮੈਗਜ਼ੀਨ ਨੇ ਜਸਟਿਨ ਟਰੂਡੋ ਨੂੰ ਖਾਲਿਸਤਾਨ ਦਾ ਨਵਾ ਅਵਤਾਰ ਬਣਾ ਕੇ ਪੇਸ਼ ਕਰ ਦਿੱਤਾ ਅਤੇ ਕਨੇਡਾ ਨੂੰ ਖਾਲਿਸਤਾਨੀ ਲਹਿਰ ਦਾ ਅਗਲਾ ਪੜਾਅ ਐਲਾਨ ਦਿੱਤਾ। ਬਸ ਉਹ ਖਬਰ ਕਹਾਣੀ ਛਪਣ ਦੀ ਦੇਰ ਸੀ ਕਿ ਭਾਰਤੀ ਮੀਡੀਆ ਵਿੱਚ ਸਿੱਖ ਵਿਰੋਧੀ ਨਫਰਤ ਦਾ ਤੂਫਾਨ ਉਠ ਖੜ੍ਹਾ ਹੋਇਆ। ਟਰੂਡੋ ਵਜ਼ਾਰਤ ਵਿੱਚ ਵਿਚਰ ਰਹੇ ਕੁਝ ਸਿੱਖ ਮੰਤਰੀ ਅਤੇ ਖਾਸ ਕਰ ਕਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਭਾਰਤੀ ਮੀਡੀਆ ਦੀਆਂ ਅੱਖਾਂ ਵਿੱਚ ਰੜਕਣ ਲੱਗੇ। ਕਿਸੇ ਅਣਦਿਸਦੇ ਡਰ ਵਿੱਚ ਪਾਗਲ ਹੋਏ ਭਾਰਤੀ ਮੀਡੀਆ ਨੇ, ਜੋ ਕੁਝ ਮਨ ਵਿੱਚ...

Read More

ਅਜ਼ਾਦੀ ਦਾ ਦੁਖਾਂਤ

ਅਜ਼ਾਦੀ ਅਜਿਹਾ ਸੁਖਮਈ ਅਹਿਸਾਸ ਅਤੇ ਭਾਵਨਾ ਹੈ ਕਿ ਮਨੁੱਖ ਅਜ਼ਾਦੀ ਲਈ ਆਪਣਾਂ ਆਪਾ ਵਾਰਨ ਲਈ ਵੀ ਤਿਆਰ ਹੋ ਜਾਂਦਾ ਹੈ। ਅਜ਼ਾਦ ਜੀਵਨ ਜਿਉਣਾਂ ਅਤੇ ਸਿਆਸੀ ਤੌਰ ਤੇ ਅਜਿਹੇ ਹਾਕਮਾਂ ਨਾਲ ਰਹਿਣਾਂ ਜੋ ਸਾਡੇ ਆਪਣੇ ਵਰਗੇ ਹੀ ਹੋਣ ਅਤੇ ਸਾਡੇ ਵਰਗੇ ਅਹਿਸਾਸਾਂ ਨੂੰ ਹੀ ਪ੍ਰਣਾਏ ਹੋਣ, ਹਰ ਮਨੁੱਖ ਦੀ ਪਹਿਲੀ ਪਸੰਦ ਹੁੰਦਾ ਹੈ। ਦੁਨੀਆਂ ਭਰ ਵਿੱਚ ਜਿੰਨੀਆਂ ਵੀ ਅਜ਼ਾਦੀ ਦੀਆਂ ਲਹਿਰਾਂ ਚੱਲੀਆਂ ਜਾਂ ਹਾਲੇ ਵੀ ਚੱਲ ਰਹੀਆਂ ਹਨ ਉਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ, ਆਪਣੇ ਅਤੇ ਸਿਰਫ ਆਪਣੇ ਲੋਕਾਂ ਦੇ ਰਾਜ ਥੱਲੇ ਜੀਵਨ ਬਸਰ ਕਰਨ ਦਾ ਹੁੰਦਾ ਹੈ। ਜਦੋਂ ਮਨੁੱਖ ਇਹ ਮਹਿਸੂਸ ਕਰਦਾ ਹੈ ਕਿ ਉਸ ਤੇ ਰਾਜ ਕਰਨ ਵਾਲੇ ਉਸਦੇ ਆਪਣੇ ਸਕੇ ਨਹੀ ਹਨ ਤਾਂ ਉਹ ਅਜਿਹੀ ਸਿਆਸੀ ਵਿਵਸਥਾ ਦੇ ਖਿਲਾਫ, ਸ਼ਾਂਤਮਈ, ਜਮਹੂਰੀ ਅਤੇ ਹਥਿਆਰਬੰਦ, ਹਰ ਕਿਸਮ ਦਾ ਸੰਘਰਸ਼ ਕਰਨ ਲਈ ਮੈਦਾਨ ਵਿੱਚ ਆ ਨਿੱਤਰਦਾ ਹੈ। ਦੱਖਣੀ ਅਫਰੀਕਾ ਦੇ ਅਜ਼ਾਦੀ ਸੰਘਰਸ਼ ਨੂੰ ਦੁਨੀਆਂ ਭਰ ਦੇ ਇਤਿਹਾਸ ਦਾ ਇੱਕ ਵੱਡਾ ਅਤੇ ਅਹਿਮ ਅੰਗ ਮੰਨਿਆਂ ਜਾਂਦਾ ਹੈ। ਗੋਰੀ ਨਸਲ ਦੇ ਰਾਜ ਅਧੀਨ ਰਹਿ ਰਹੀ ਕਾਲੀ ਨਸਲ ਨੂੰ ਇਹ ਅਹਿਸਾਸ ਪਹਿਲੇ ਦਿਨ ਤੋਂ ਹੀ ਸੀ ਕਿ ਉਨ੍ਹਾਂ ਤੇ ਰਾਜ ਕਰਨ ਵਾਲੀ ਧਿਰ, ਉਨ੍ਹਾਂ ਦੀ ਆਪਣੀ ਨਹੀ ਹੈ ਇਹ ਬਿਗਾਨੀ ਧਿਰ ਹੈ। ਇਸੇ ਲਈ ਇਹ ਬਿਗਾਨੀ ਧਿਰ, ਕਾਲੀ ਨਸਲ ਨੂੰ ਉਸਦੇ ਹੱਕਾਂ ਹਿੱਤਾਂ ਤੋਂ ਵਾਂਝਾ ਰੱਖ ਰਹੀ ਹੈ। ਇਸ ਅਹਿਸਾਸ ਨੇ ਅਤੇ ਦਹਾਕਿਆਂ ਦੀ ਗੁਲਾਮੀ ਨੇ ਕਾਲੀ ਨਸਲ ਨੂੰ, ਅਜ਼ਾਦ ਹੋਣ ਦਾ ਅਜਿਹਾ ਸੁਨੇਹਾ ਦਿੱਤਾ ਕਿ ਉਹ ਆਪਣੀ ਅਜ਼ਾਦੀ ਦੇ ਪਵਿੱਤਰ ਅਹਿਸਾਸ ਲਈ, ਸਿਰਧੜ ਦੀ ਬਾਜ਼ੀ ਲਾਕੇ ਮੈਦਾਨ ਵਿੱਚ ਨਿੱਤਰ ਪਏ। ਅਫਰੀਕਨ ਨੈਸ਼ਨਲ ਕਾਂਗਰਸ...

Read More

ਆਸਮਾਂ ਜਹਾਂਗੀਰ ਦਾ ਵਿਛੋੜਾ

ਪਾਕਿਸਤਾਨ ਵਿੱਚ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲੀ ਅਤੇ ਬੇਅਵਾਜ਼ੇ ਲੋਕਾਂ ਦੀ ਅਵਾਜ਼ ਬਣਨ ਵਾਲੀ ਦਲੇਰ ਔਰਤ ਬੀਬੀ ਆਸਮਾਂ ਜਹਾਂਗੀਰ ਪਿਛਲੇ ਦਿਨੀ ਵਿਛੋੜਾ ਦੇ ਗਏ ਹਨ। ਆਪਣੀ ਗਰਜਵੀਂ ਅਵਾਜ਼ ਅਤੇ ਬੇਮੇਚ ਪ੍ਰਤੀਬੱਧਤਾ ਕਾਰਨ ਬੀਬੀ ਆਸਮਾਂ ਜਹਾਂਗੀਰ ਨੇ ਆਪਣੀ ਪਹਿਚਾਣ ਕੌਮਾਂਤਰੀ ਪੱਧਰ ਤੇ ਬਣਾ ਲਈ ਸੀ। ਦੁਨੀਆਂ ਬੜ ਵਿੱਚ ਜਦੋਂ ਵੀ ਕਿਤੇ ਮਨੁੱਖੀ ਹੱਕਾਂ ਦੀ ਲਹਿਰ ਦੀ ਗੱਲ ਤੁਰਦੀ ਸੀ ਤਾਂ ਬੀਬੀ ਆਸਮਾਂ ਜਹਾਂਗੀਰ ਦਾ ਨਾਅ ਸਭ ਤੋਂ ਪਹਿਲਾਂ ਬੋਲਦਾ ਸੀ। ਪਾਕਿਸਤਾਨ ਵਰਗੇ ਮੁਲਕ, ਜਿੱਥੇ ਔਰਤ ਦੀ ਅਜ਼ਾਦੀ ਤੇ ਹਾਲੇ ਵੀ ਪਾਬੰਦੀਆਂ ਹਨ ਵਿੱਚ ਜੰਮੀ-ਪਲੀ ਉਸ ਔਰਤ ਨੇ ਆਪਣੇ ਲਈ ਉਹ ਥਾਂ ਚੁਣੀ ਜਿਸਨੂੰ ਚੁਣਨ ਵੇਲੇ ਹੀ ਮੌਤ ਦੇ ਵਾਰੰਟਾਂ...

Read More

Become a member

CTA1 square centre

Buy ‘Struggle for Justice’

CTA1 square centre