Author: Ranjit Singh 'Kuki' Gill

ਇੱਕ ਹੋਰ ਜਾਂਚ ਕਮਿਸ਼ਨ

ਸਿੱਖ ਕੌਮ ਲਈ ੧੯੮੪ ਦਾ ਸਿੱਖ ਕਤਲੇਆਮ ਜੋ ਕਿ ਦਿੱਲੀ ਅਤੇ ਭਾਰਤ ਦੇ ਕਈ ਵੱਖ-ਵੱਖ ਸ਼ਹਿਰਾਂ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਵਾਪਰਿਆ ਇੱਕ ਅਜਿਹੀ ਘਟਨਾ ਹੈ ਜਿਸਦਾ ਦਰਦ ਅਜੇ ਵੀ ਸਿੱਖ ਮਾਨਸਿਕਤਾ ਤੇ ਕਾਫੀ ਦਿਖਾਈ ਦਿੰਦਾ ਹੈ। ਇੰਨਾ ਘਟਨਾਵਾਂ ਕਾਰਨ ਸਿੱਖ ਅੱਜ ਵੀ ਭਾਰਤ ਅੰਦਰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਇੱਕ ਡਰ ਤੇ ਸਹਿਮ ਸਿੱਖਾਂ ਦੇ ਮਨਾਂ ਅੰਦਰ ਵਸਿਆ ਹੋਇਆ ਹੈ। ਇਸਦਾ ਮੁੱਖ ਕਾਰਨ ਭਾਰਤ ਦੀ ਰਾਜਨੀਤੀ ਅਤੇ ਉਸਦੀ ਨਿਆਂ ਪ੍ਰਣਾਲੀ ਇਸ ਘਟਨਾਕ੍ਰਮ ਦਾ ਅੱਜ ਤੱਕ ਕੋਈ ਇਨਸਾਫ ਨਹੀਂ ਕਰ ਸਕੀ ਹੈ। ਇਸ ਸਿੱਖ ਕਤਲੇਆਮ ਦੇ ਪਿੱਛੇ ਕਿਹੜੀਆਂ ਭਾਵਨਾਵਾਂ ਅਤੇ ਸੋਚ ਛੁਪੀ ਹੋਈ ਹੈ ਜਿਸਨੇ ਅਜਿਹੇ ਕਤਲੇਆਮ ਨੂੰ ਅੰਜ਼ਾਮ ਦਿੱਤਾ ਗਿਆ। ਸਮੇਂ ਨਾਲ ਸਰਕਾਰ ਦੇ ਦਬਾਅ ਹੇਠਾਂ ਇਸ ਕਤਲੇਆਮ ਦੇ ਸਾਰੇ ਸਬੂਤ ਮਿਟਾਉਣ ਦੇ ਯਤਨ ਕੀਤੇ ਗਏ ਤਾਂ ਜੋ ਇਸ ਘਟਨਾਕ੍ਰਮ ਨਾਲ ਸਬੰਧਿਤ ਵਿਅਕਤੀਆਂ ਤੇ ਕੋਈ ਆਂਚ ਨਾ ਸਕੇ। ਇਹ ਨਿਆਂ ਪ੍ਰਣਾਲੀ ਦੀ ਇੱਕ ਅਜਿਹੀ ਅਜਮਾਇਸ਼ ਹੈ ਜਿਸ ਲਈ ਨਿਆਂ ਨੂੰ ਸਿਰਫ ਨਿਰਪੱਖ ਹੀ ਨਹੀਂ ਸਗੋਂ ਇਹ ਵੀ ਸਾਬਿਤ ਕਰਨਾ ਹੋਵੇਗਾ ਕਿ ਉਹ ਨਿਆਂ ਦੇਣ ਦੇ ਹੱਕ ਵਿੱਚ ਡਟ ਕੇ ਖੜੀ ਹੈ। ਹੁਣ ਤੱਕ ਸਮੇਂ ਨਾਲ ਭਾਰਤ ਅੰਦਰ ਕਈ ਸਰਕਾਰਾਂ ੧੯੮੪ ਤੋਂ ਬਾਅਦ ਬਦਲ ਚੁੱਕੀਆਂ ਹਨ ਤੇ ਸਰਕਾਰਾਂ ਨੇ ਇਸ ਕਤਲੇਆਮ ਪ੍ਰਤੀ ਆਪਣੀ ਸਮੇਂ-ਸਮੇਂ ਹਮਦਰਦੀ ਜਤਾਉਂਦਿਆਂ ਇਸ ਪਿਛੇ ਛੁਪੀਆਂ ਤਾਕਤਾਂ ਨੂਮ ਨੰਗਿਆਂ ਕਰਨ ਲਈ ਦਸ ਤੋਂ ਉੱਪਰ ਅੱਡ-ਅੱਡ ਜਾਂਚ ਕਮਿਸ਼ਨਾਂ ਦਾ ਗਠਨ ਕੀਤਾ ਜਿੰਨਾਂ ਰਾਹੀਂ ਭਾਵੇਂ ਉਸ ਸਮੇਂ ਦੀ ਸੱਤਾਧਾਰੀ ਪਾਰਟੀ ਦੇ ਪ੍ਰਮੁੱਖ ਆਗੂਆਂ ਤੇ ਇਸ ਕਤਲੇਆਮ ਸਬੰਧੀ ਉਂਗਲਾਂ ਉਠੀਆਂ ਪਰ ਅੱਜ ਤੱਕ ਕਿਸੇ ਅਜਿਹੇ ਆਗੂ ਨੂੰ ਭਾਰਤ...

Read More

ਕੈਲੰਡਰ ਵਿੱਚ ਸ਼ਹਾਦਤਾਂ ਦਾ ਜ਼ਿਕਰ ਹੋਣਾ ਚਾਹੀਦਾ

ਸਿੱਖ ਕੌਮ ਦੇ ਗੌਰਵਮਈ ਇਤਿਹਾਸ ਵਿੱਚ ਅਜਿਹੇ ਅਨੇਕਾਂ ਪੰਨੇ ਹਨ ਜਿਨਾਂ ਵਿੱਚ ਅਜਿਹੀਆਂ ਕਈ ਕੁਰਬਾਨੀਆਂ ਤੇ ਸ਼ਹਾਦਤਾਂ ਦਾ ਇਤਿਹਾਸ ਸਮੋਇਆ ਪਿਆ ਹੈ। ਇਹ ਕੁਰਬਾਨੀਆਂ ਤੇ ਸ਼ਹਾਦਤਾਂ ਗੌਰਵਮਈ ਵਿਰਸੇ ਦੀਆਂ ਸ਼ਹਾਦਤਾਂ ਹਨ ਇਸੇ ਤਰਾਂ ਹੀ ਇਕ ਵਾਕਿਆਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ, ਸ਼ਹਾਦਤ ਨਾਲ ਜੁੜਿਆ ਹੋਇਆ ਹੈ। ਇਹ ਭਾਈ ਮੋਤੀ ਰਾਮ ਮਹਿਰਾ ਤੇ ਉਸਦੇ ਸਮੂਹ ਪਰਿਵਾਰ ਦੀ ਕੁਰਬਾਨੀ ਤੇ ਸ਼ਹਾਦਤ ਦੀ ਗਾਥਾ ਦਾ ਵਾਕਿਆ ਹੈ। ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜਾਦਿਆਂ ਨੂੰ ਸਰਹੰਦ ਦੇ ਵਜ਼ੀਰ ਨੇ ਠੰਡੇ ਬੁਰਜ਼ ਵਿੱਚ ਭੁਖੇ ਪਿਆਸੇ ਕੈਦ ਕਰ ਦਿੱਤਾ ਸੀ ਉਸ ਵਕਤ ਉਨਾਂ ਪ੍ਰਤੀ ਆਪਣੀ ਸ਼ਰਧਾ ਤੇ ਗੁਰੂ ਘਰ ਪ੍ਰਤੀ ਨਿਸ਼ਚਾ ਨਿਭਾਉਣ ਖਾਤਿਰ ਭਾਈ ਮੋਤੀ ਰਾਮ ਮਹਿਰਾ ਨੇ ਠੰਡੇ ਬੁਰਜ ਵਿੱਚ ਪਹੁੰਚ ਕੇ ਤਿੰਨ ਰਾਤਾਂ ਤੱਕ ਬਾਬਾ ਜੋਰਾਵਾਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਨੂੰ ਸ਼ਰਧਾ ਤੇ ਸਤਿਕਾਰ ਨਾਲ ਆਪਣੀ ਕਿਰਤ ਕਮਾਈ ਵਿਚੋਂ ਦੁੱਧ ਦੀ ਸੇਵਾ ਨਿਭਾਈ ਸੀ। ਇਥੋਂ ਤੱਕ ਪਹੁੰਚਣ ਲਈ ਭਾਈ ਮੋਤੀ ਰਾਮ ਨੂੰ ਭਾਵੇਂ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਆਪਣਾ ਗੁਰੁ ਘਰ ਪ੍ਰਤੀ ਨਿਸਚੈ ਤੇ ਸ਼ਰਧਾ ਨੂੰ ਡੋਲਣ ਨਹੀਂ ਦਿੱਤਾ। ਤਿੰਨ ਦਿਨਾਂ ਬਾਅਦ ਜਦੋਂ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਹਿ ਸਿੰਘ ਨੂੰ ਸਰਹੰਦ ਦੇ ਵਜ਼ੀਰ ਨੇ ਕੰਧਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਤੇ ਮਾਤਾ ਗੁਜਰੀ ਜੀ ਵੀ ਸਵਰਗ ਸਿਧਾਰ ਗਏ ਤਾਂ ਇਸੇ ਮੋਤੀ ਰਾਮ ਮਹਿਰਾ ਨੇ ਆਪਣੀ ਵਿੱਤ ਮੁਤਾਬਕ ਚੰਦਨ ਦੀ ਲੱਕੜੀ ਇੱਕਠੀ ਕਰ ਕੇ ਲਿਆਂਦੀ ਤਾਂ ਜੋ ਇੰਨਾ ਮਹਾਨ ਸ਼ਹੀਦਾ ਦਾ ਗੁਰਮਰਿਯਾਦਾ ਅਨੁਸਾਰ ਸਸਕਾਰ ਹੋ ਸਕੇ। ਛੋਟੇ ਸਾਹਿਬਜ਼ਾਦਿਆਂ ਤੇ ਮਾਤਾ...

Read More

ਨਵੇਂ ੨੦੧੮ ਵਰ੍ਹੇ ਦੇ ਆਗਾਜ਼

ਜਿਵੇਂ-ਜਿਵੇਂ ਦੁਨੀਆਂ ਵਿਕਸਤ ਹੋ ਰਹੀ ਹੈ ਹਰ ਵਰੇ ਦਾ ਆਗਮਨ ਦਿਨ ਬੜੀ ਸ਼ਾਨੋ-ਸ਼ੌਕਤ ਨਾਲ ਅਤੇ ਸ਼ੋਰ ਸ਼ਰਾਬੇ ਨਾਲ ਮਨਾਇਆ ਜਾਂਦਾ ਹੈ। ਇਸ ਨਵੇਂ ੨੦੧੮ ਵਰ੍ਹੇ ਦਾ ਆਗਾਜ਼ ਵੀ ਅਜਿਹੇ ਤਰੀਕਿਆਂ ਨਾਲ ਹੀ ਹੋਇਆ। ਇਸ ਨਵੇਂ ਵਰੇ ਦੀ ਸ਼ੁਰੂਆਤ ਤੇ ਸਾਰੀ ਦੁਨੀਆਂ ਦੇ ਅਖਬਾਰ ਤੇ ਹੋਰ ਪ੍ਰਸਾਰਨ ਮਾਧਿਅਮਾਂ ਰਾਹੀਂ ਇਸ ਨੂੰ ਮੁੱਖ ਰੂਪ ਵਿੱਚ ਪ੍ਰਚਾਰਿਆ ਗਿਆ। ਇਹ ਦਿਨ ਕਿਸੇ ਵੀ ਧਾਰਮਿਕ ਤਿਉਹਾਰ ਜਾਂ ਕੌਮੀ ਤਿਉਹਾਰਾਂ ਨਾਲੋਂ ਵੀ ਵੱਡਾ ਰੂਪ ਅਖਤਿਆਰ ਕਰ ਚੁੱਕਿਆ ਹੈ। ਕਿਉਂਕਿ ਇਹੀ ਇੱਕ ਅਜਿਹਾ ਦਿਨ ਹੈ ਜਦੋਂ ਸਾਰੀ ਦੁਨੀਆਂ ਦੇ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਲੀਡਰ ਇਸ ਦਿਨ ਦੇ ਅਵਸਰ ਤੇ ਖੁਸ਼ੀਆਂ ਦੇ ਸੰਦੇਸ਼ ਲਾਉਣ ਵਿੱਚ ਫਖਰ ਮਹਿਸੂਸ ਕਰਦੇ ਹਨ। ਜਦੋਂ ਕਿ ਜੇ ਇਹ ਸੋਚਿਆ ਜਾਵੇਂ ਕਿ ਇਹ ਆਗਮਨ ਦਿਨ ਜਾਂ ਸਾਲ ਦਾ ਪਹਿਲਾਂ ਦਿਨ ਇੱਕ ਆਮ ਦਿਨ ਵਰਗਾ ਦਿਨ ਹੀ ਹੁੰਦਾ ਹੈ ਤੇ ਇਸਦੀ ਕੋਈ ਵੀ ਇਤਿਹਾਸਕ ਜਾਂ ਮਿਥਿਹਾਸਕ ਮਹੱਤਤਾ ਨਹੀਂ ਹੈ। ਇਹ ਸਿਰਫ ਅੰਗਰੇਜ਼ਾਂ ਵੱਲੋਂ ਬਣਾਏ, ਚਰਚ ਵੱਲੋਂ ਸਥਾਪਤ ਕੀਤੇ ਤੇ ਦੁਨੀਆਂ ਵਿੱਚ ਪੂਰੀ ਤਰਾਂ ਅਪਣਾਏ ਗਏ ਕੈਲੰਡਰ ਦੀ ਹੀ ਬਾਕੀ ਦਿਨਾਂ ਵਾਂਗ ਨਵੀਂ ਤਰੀਕ ਹੁੰਦੀ ਹੈ। ਜਿਸ ਨਾਲ ੩੬੫ ਦਿਨਾਂ ਦਾ ਮੁਕੱਰਰ ਹੋਇਆ ਸਾਲ ਮੁੜ ਤੋਂ ਆਪਣੀ ਗਿਣਤੀ ਅਰੰਭ ਕਰਦਾ ਹੈ। ਹੁਣ ਇਸ ਸਥਾਪਿਤ ਵਿਧੀ ਮੁਤਾਬਕ ੨੦੧੮ ਦੇ ਆਗਮਨ ਤੋਂ ਪਹਿਲਾਂ ਇਹ ਸੋਚਿਆ ਜਾਵੇ ਕਿ ਇਸ ਵਿਕਸਤ ਹੋਈ ਦੁਨੀਆਂ ਅਤੇ ਵਿਕਿਸਤ ਹੋ ਰਹੀ ਦੁਨੀਆਂ ਵਿੱਚ ਅੱਜ ਬਹੁਬਲ ਤੇ ਨਸਲਵਾਦ ਵਰਤਾਰਾ ਰਾਸ਼ਟਰਵਾਦ ਦੀ ਆੜ ਹੇਠਾਂ ਵਧ ਰਿਹਾ ਹੈ। ਜਿਸ ਨਾਲ ਦੁਨੀਆਂ ਭਰ ਵਿੱਚ ਅੱਡ-ਅੱਡ ਮੁਲਕਾਂ ਅਤੇ ਇਸਦੇ ਹਿੱਸਿਆ ਵਿੱਚ ਵਸ ਰਹੀਆਂ ਘੱਟ ਗਿਣਤੀ ਕੌਮਾਂ ਅਤੇ ਲੋਕ...

Read More

ਪਿਛਲੇ ਦੋ ਮਹੀਨਿਆਂ ਦਾ ਡਰਾਮਾ

ਦੁਨੀਆਂ ਵਿੱਚ ਜਾਣਿਆਂ ਜਾਂਦਾ ਇੱਕ ਮਸ਼ਹੂਰ ਕਥਨ ਹੈ ਕਿ ਤੁਸੀਂ ਕੁਝ ਸਮੇਂ ਲਈ ਥੋੜੇ ਤਬਕੇ ਨੂੰ ਸਰਕਾਰਾਂ ਬੇਵਕੂਫ ਬਣਾ ਸਕਦੀਆਂ ਹਨ। ਪਰ ਲੰਮੇ ਅਰਸੇ ਤੱਕ ਲੋਕਾਂ ਨੂੰ ਬੇਵਕੂਫ ਬਣਾਉਂਣਾ ਵੱਡਾ ਕਾਰਾ ਹੁੰਦਾ ਹੈ। ਪੰਜਾਬ ਅੰਦਰ ਪਿਛਲੇ ਦੋ ਮਹੀਨਿਆਂ ਤੋਂ ਪ੍ਰਚਾਰਿਆਂ ਜਾ ਰਿਹਾ ਰਾਜਨੀਤਿਕ ਕਤਲਾਂ ਦਾ ਡਰਾਮਾ ਜਿਸ ਵਿੱਚ ਕੁਝ ਸਿੱਖ ਨੌਜਵਾਨਾਂ ਨੂੰ ਵੱਖਰੇ ਵੱਖਰੇ ਤੌਰ ਤੇ ਉਲਝਾਇਆ ਗਿਆ ਹੈ ਤੇ ਉਨਾਂ ਜਾਚ ਕਦੀ ਤਾਂ ਪੰਜਾਬ ਪੁਲੀਸ ਕਰ ਰਹੀ ਸੀ ਤੇ ਹੁਣ ਉਸ ਦੀ ਜਾਂਚ ਰਾਸਟਰੀ ਸੁਰੱਖਿਆ ਏਜੰਸੀ ਨੂੰ ਦੇ ਦਿਤੀ ਗਈ ਹੈ। ਉਨਾਂ ਬਾਰੇ ਅੱਜ ਤੱਕ ਕੁਝ ਵੀ ਸਪਸ਼ਟ ਤੌਰ ਤੇ ਕਿ ਉਨਾਂ ਦੀ ਸ਼ਾਮੂਲੀਅਤ ਕਿਸੇ ਘਟਨਾ ਵਿੱਚ ਹੈ ਜਾਂ ਨਹੀਂ, ਸਾਹਮਣੇ ਨਹੀਂ ਆਈ ਹੈ। ਇਹ ਨਿਰਪੱਖ ਭਾਰਤੀ ਮੀਡੀਆ ਹੀ ਹੈ ਭਾਵੇਂ ਉਹ ਅਖਬਾਰ ਹੈ ਜਾਂ ਟੀ.ਵੀ. ਹੈ, ਉਨਾਂ ਨੇ ਵੀ ਪੁਲੀਸ ਅਤੇ ਸਰਕਾਰ ਦਾ ਪੱਖ ਹੀ ਪੂਰੀ ਤਰਾਂ ਨਾਲ ਪੂਰਿਆ ਹੈ। ਦੋ ਮਹੀਨੇ ਤੋਂ ਉੱਪਰ ਜੋ ਫੜੇ ਗਏ ਮੁਜ਼ਰਮ ਹਨ ਉਨਾਂ ਤੋਂ ਲਗਾਤਾਰ ਤਫਤੀਸ਼ ਚੱਲ ਰਹੀ ਹੈ ਪਰ ਅੱਜ ਦੇ ਦਿਨ ਤੱਕ ਵੀ ਪੁਰੀ ਤਰਾਂ ਨਾਲ ਤਸੱਲੀ ਬਖਸ਼ ਤੱਥ ਲੋਕਾਂ ਸਾਹਮਣੇ ਪੇਸ਼ ਕਰਨ ਤੋਂ ਅਸਮਰਥ ਹਨ। ਹਰ ਇੱਕ ਨਾਗਰਿਕ ਅਜਿਹੇ ਬੇਲੋੜੇ ਕਤਲਾਂ ਤੋਂ ਪੂਰੀ ਤਰਾਂ ਅਸਹਿਮਤ ਹੈ ਕਿ ਪੰਜਾਬ ਅੰਦਰ ਇਸ ਤਰਾਂ ਦੀ ਕੋਈ ਵੀ ਭਾਵਨਾ ਉਤਪੰਨ ਨਹੀਂ ਹੋ ਰਹੀ ਕਿ ਜਿਸ ਨਾਲ ਇਨਾਂ ਕਤਲਾਂ ਨੂੰ ਪੰਜਾਬ ਅੰਦਰ ਪਿਛਲੇ ਦਹਾਕਿਆਂ ਵਿੱਚ ਚੱਲੇ ਸੰਘਰਸ਼ ਨਾਲ ਜੋੜਿਆ ਜਾ ਸਕੇ। ਭਾਵੇਂ ਸਰਕਾਰ ਅਤੇ ਇਸਦਾ ਮੁੱਖ ਮੰਤਰੀ ਅਤੇ ਪੁਲੀਸ ਦਾ ਮੁਖੀ ਠੋਕ ਵਜਾ ਕਿ ਦਾਅਵਾ ਕਰ ਰਹੇ ਹਨ ਕਿ ਅਸੀਂ ਬਹੁਤ ਵੱਡੀ...

Read More

ਸ਼੍ਰੋਮਣੀ ਅਕਾਲੀ ਦਲ ‘ਤੇ ਪੰਛੀ ਝਾਤ

ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਜੋ ਕਿ ਇਸ ਸਮੇਂ ਸਿੱਖਾਂ ਦੀ ਇਕੋ ਇੱਕ ਵੱਡੀ ਪ੍ਰਤੀਨਿਧ ਜਮਾਤ ਹੈ ਅਤੇ ਸਿਆਸੀ ਪਾਰਟੀ ਵਜੋਂ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਬਾਦਲ ਪਰਿਵਾਰ ਦੀ ਸ੍ਰਪ੍ਰਸਤੀ ਹੇਠ ਲੰਮੇ ਸਮੇਂ ਤੋਂ ਵਿਚਰ ਰਹੀ ਹੈ। ਇਸ ਦੇ ਮੌਜੂਦਾ ਪ੍ਰਧਾਨ ਸ੍ਰ.ਸੁਖਬੀਰ ਸਿੰਘ ਬਾਦਲ ਨੇ ਇਸ ਦੀ ਸਥਾਪਤੀ ਸਮਾਰੋਹ ਜੋ ਕਿ ੧੪ ਦਸੰਬਰ ੨੦੨੦ ਨੂੰ ਆ ਰਿਹਾ ਹੈ, ਦੀ ਤਿਆਰੀ ਦੀ ਅਰੰਭਤਾ ਕਰਦਿਆ ਹੋਇਆ ਮੰਜੀ ਸਾਹਿਬ ਦੀਵਾਨ ਹਾਲ ਤੋਂ ਇੱਕ ਵੱਡੇ ਸਮਾਰੋਹ ਦੌਰਾਨ ਇਸਦੀ ਤਿੰਨ ਸਾਲ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਤਿਹਾਸਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਜੋਂ ਨਵੰਬਰ ੧੯੨੦ ਵਿੱਚ ਹੋਂਦ ਵਿੱਚ ਆਉਣ ਤੋਂ ਬਾਅਦ ਆਪਣੇ ਇੱਕ ਸਿੱਖਾਂ ਦੀ ਸਿਆਸੀ ਵਿੰਗ ਵਜੋਂ ਸ੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਸੀ। ਇਸਦੇ ਪਹਿਲੇ ਪ੍ਰਧਾਨ ਜਥੇਦਾਰ ਸੁਰਮੁੱਖ ਸਿੰਘ ਝਬਾਲ ਬਣੇ ਸਨ। ਇਹ ੯੭ ਸਾਲ ਦਾ ਸਫਰ ਹੌਲੀ ਹੌਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਉਪਾਧੀ ਜਥੇਦਾਰੀ ਤੋਂ ਬਦਲਦਿਆ ਸਰਦਾਰੀ ਵਿੱਚ ਬਦਲਣ ਦਾ ਲੰਮਾ ਸਫਰ ਹੈ। ਜਿਸ ਦੌਰਾਨ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਅਜ਼ਾਦੀ ਤੋਂ ਪਹਿਲਾਂ ਅਤੇ ਫੇਰ ਉਸਤੋਂ ਕਾਫੀ ਅਰਸਾ ਬਾਅਦ ਸਿੱਖਾਂ ਦੀ ਚੜਦੀ ਕਲਾ ਤੇ ਆਪਣੇ ਸੂਬੇ ਪੰਜਾਬ ਦੀ ਬੇਹਤਰੀ ਲਈ ਸੰਘਰਸ਼ ਦੇ ਰਾਹ ਪੈਂਦਾ ਰਿਹਾ ਹੈ। ਇਸ ਰਾਹ ਦੌਰਾਨ ਅਨੇਕਾਂ ਕੁਰਬਾਨੀਆਂ ਵੀ ਇਸਦੇ ਇਤਿਹਾਸ ਵਿੱਚ ਲਿਖੀਆਂ ਗਈਆਂ ਹਨ। ਭਾਵੇਂ ਇਹ ਸ਼੍ਰੋਮਣੀ ਕਮੇਟੀ ਦੇ ਸਾਥ ਨਾਲ ਮੁਢ ਵਿੱਚ ਗੁਰਦੁਆਰਾ ਸਾਹਿਬਾਨ ਅਤੇ ਧਰਮ ਨੂੰ ਮਹੰਤਾਂ ਦੇ ਕਬਜਿਆਂ ਤੋਂ ਅਜ਼ਾਦ ਕਰਾਉਣਾ ਤੇ ਅਜ਼ਾਦੀ ਤੋਂ ਬਾਅਦ ਲੰਮੇ ਅਰਸੇ ਤੱਕ ਪੰਜਾਬੀ ਸੂਬੇ ਲਈ ਜੱਦੋਜਹਿਦ ਕਰਨੀ ਤੇ...

Read More