ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਭਾਰਤ ਵਿੱਚ ਇੱਕ ਨਵਾਂ ਸਿਆਸੀ ਤਜਰਬਾ ਕਰ ਰਹੇ ਹਨ। ਭਰਿਸ਼ਟਾਚਾਰ ਵਿਰੋਧੀ ਅੰਦੋਲਨ ਵਿੱਚੋਂ ਪੈਦਾ ਹੋਈ ਆਮ ਆਦਮੀ ਪਾਰਟੀ ਨੇ ਇਸ ਵੇਲੇ ਭਾਰਤ ਦੇ ਸਿਆਸੀ ਪਿੜ ਨੂੰ ਆਪਣੇ ਇਸ ਨਵੇਂ ਤਜ਼ਰਬੇ ਦੀ ਕਸਰਤ ਨਾਲ ਮੱਲਿਆ ਹੋਇਆ ਹੈ। ਦਿੱਲੀ ਵਿਧਾਨ ਸਭਾ ਵਿੱਚ ਘੱਟ ਸੀਟਾਂ ਜਿੱਤਣ ਦੇ ਬਾਵਜੂਦ ਸਰਕਾਰ ਬਣਾਉਣ, ਉਸਨੂੰ ਆਪਣੇ ਹੀ ਅੰਦਾਜ਼ ਵਿੱਚ ਚਲਾਉਣ ਅਤੇ ਫਿਰ ਸਿਆਸੀ ਮੜਕ ਲਈ ਰਾਜਸੱਤਾ ਨੂੰ ਕੁਰਬਾਨ ਕਰ ਦੇਣ ਦਾ ਕਾਰਨਾਮਾਂ ਭਾਰਤ ਦੇ ਸਿਆਸੀ ਇਤਿਹਾਸ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ। ਭਾਰਤੀ ਸਿਆਸਤ ਬਾਰੇ ਜਾਨਣ ਵਾਲੇ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਹਨ ਕਿ ਉਸ ਦੇਸ਼ ਵਿੱਚ ਸਿਆਸਤ ਸਿਰਫ ਭਰਿਸ਼ਟਾਚਾਰ ਲਈ ਕੀਤੀ ਜਾਂਦੀ ਹੈ। ਜਿਸ ਕਿਸਮ ਦੇ ਬੇਸਮਝ (ਤਸਿਓਿਨਲeਸਸ) ਲੋਕ ਭਾਰਤੀ ਸਿਆਸਤ ਵਿੱਚ ਆ ਘੁਸੇ ਹਨ ਅਤੇ ਜਿੰਨੇ ਵੱਡੇ ਅਹੁੱਦੇ ਉਨ੍ਹਾਂ ਨੂੰ ਮਿਲ ਚੁੱਕੇ ਹਨ ਉਨ੍ਹਾਂ ਪਦਵੀਆਂ ਦੇ ਸਾਹਮਣੇ ਸਿਆਸੀ ਲੋਕਾਂ ਦੀ ਔਕਾਤ ਬਹੁਤ ਛੋਟੀ ਹੈ। ਉਹ ਏਨੇ ਵੱਡੇ ਕਦ ਬੁੱਤ ਦੇ ਮਾਲਕ ਨਹੀ ਹਨ ਜਿੰਨੇ ਵੱਡੇ ਅਹੁਦੇ ਉਨ੍ਹਾਂ ਨੂੰ ਮਿਲ ਗਏ ਹਨ। ਇਸੇ ਲਈ ਨਾ ਤਾਂ ਉਨ੍ਹਾਂ ਦੇ ਅੰਦਰ ਦੇਸ਼ ਨੂੰ ਕਿਸੇ ਨਵੇਂ ਸੰਸਾਰ ਵਿੱਚ ਲੈ ਜਾਣ ਦਾ ਸੁਪਨਾ ਹੈ ਅਤੇ ਨਾ ਹੀ ਸਮਰਥਾ। ਉਨ੍ਹਾਂ ਲਈ ਤਾਂ ਆਪਣੀ ਗੱਦੀ ਨੂੰ ਬਚਾਉਣਾਂ ਅਤੇ ਰੱਜ ਕੇ ਕਮਾਈ ਕਰਨ ਦਾ ਮਤਲਬ ਹੀ ਰਾਜਨੀਤੀ ਹੈ। ਸਿਧਾਂਤਾਂ ਦਾ ਭਾਰਤੀ ਰਾਜਨੀਤੀ ਨਾਲ ਕੋਈ ਸਬੰਧ ਨਹੀ ਹੈ। ਇਹ ਭਾਵਨਾਵਾਂ ਤੋਂ ਬਿਲਕੁਲ ਕੋਰੀ ਅਤੇ ਸੁੱਕੀ ਲੱਕੜ ਵਰਗੀ ਹੈ ਜਿੱਥੇ ਕਿਸੇ ਦੇ ਦੁਖ ਦਰਦ ਅਤੇ ਸੁਪਨਿਆਂ ਬਾਰੇ ਸੋਚਣ ਦਾ ਕੋਈ ਮਤਲਬ ਹੀ ਨਹੀ ਹੈ। ਵੱਡੇ ਸਿਆਸੀ ਨੇਤਾਵਾਂ ਦੀ ਅਗਲੀ ਪੀੜ੍ਹੀ ਨੇ ਤਾਂ ਭਾਰਤੀ ਸਿਆਸਤ ਨੂੰ ਬਿਲਕੁਲ ਹੀ ਵਪਾਰ ਬਣਾਕੇ ਰੱਖ ਦਿੱਤਾ ਹੈ।

ਇਸੇ ਲਈ ਭਾਰਤੀ ਲੋਕਾਂ ਦੇ ਵੱਡੇ ਹਿੱਸੇ ਵਿੱਚੋਂ ਉਸ ਮੁਲਕ ਦੇ ਸੁਧਰਨ ਦੀ ਉਮੀਦ ਹੀ ਖਤਮ ਹੋ ਗਈ ਹੈ। ਭਾਰਤੀ ਸਿਆਸਤਦਾਨਾਂ ਦੀ ਨਾ-ਅਹਿਲੀਅਤ ਕਾਰਨ ਉਸ ਦੇਸ਼ ਦੇ ਲੋਕਾਂ ਦੇ ਸੁਪਨੇ ਹੀ ਮਰ-ਮੁੱਕ ਗਏ ਹਨ। ਕਿਸੇ ਵੀ ਦੇਸ਼ ਅਤੇ ਕੌਮ ਲਈ ਇਸ ਤੋਂ ਵੱਡਾ ਸਰਾਪ ਕੋਈ ਨਹੀ ਹੁੰਦਾ ਕਿ ਉਸਦੇ ਲੋਕਾਂ ਦੇ ਸੁਪਨੇ ਹੀ ਮਰ ਜਾਣ।

ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਭਾਵੇਂ ਕੁਝ ਸਮੇਂ ਲਈ ਹੀ ਸਹੀ, ਆਪਣੀ ਸਪਸ਼ਟ ਰਾਜਨੀਤੀ ਨਾਲ ਭਾਰਤ ਦੇ ਇੱਕ ਹਿੱਸੇ ਦੇ ਸੁਪਨੇ ਜੀਉੂਂਦੇ ਕਰਨ ਦੀ ਅਲਖ ਜਗਾਈ ਹੈ। ਇਹ ਕੁਦਰਤ ਦੀ ਬਰਕਤ ਹੀ ਸਮਝੋ ਕਿ ਉਹ ਜਿਸ ਕੰਮ ਨੂੰ ਵੀ ਹੱਥ ਪਾਉਂਦੇ ਹਨ ਉਹ ਆਪਣੇ ਆਪ ਸਿੱਧਾ ਪੈ ਜਾਂਦਾ ਹੈ। ਭਾਰਤ ਦੇ ਸਿਆਸੀ ਥੰਮ ਦੇ ਦੋ ਮਹੱਤਵਪੂਰਨ ਪਾਵੇ ਇਸ ਦੇਸ਼ ਨੂੰ ਗਲਤ ਰਸਤੇ ਤੇ ਪਾਉਣ ਲਈ ਸੁਚੇਤ ਰੂਪ ਵਿੱਚ ਯਤਨ ਕਰਦੇ ਵੇਖੇ ਜਾ ਸਕਦੇ ਹਨ। ਭਾਰਤੀ ਸਿਆਸਤਦਾਨ ਅਤੇ ਭਾਰਤੀ ਮੀਡੀਆ ਇਸ ਵੇਲੇ ਦੇਸ਼ ਨੂੰ ਗੁਮਰਾਹ ਕਰਨ ਵਲੀ ਮਸ਼ੀਨਰੀ ਦੇ ਵਾਹਕ ਬਣੇ ਹੋਏ ਹਨ। ਭਾਰਤੀ ਮੀਡੀਆ ਦੇ ਛੋਟੇ ਜਿਹੇ ਹਿੱਸੇ ਨੂੰ ਛੱਡ ਕੇ ਬਾਕੀ ਸਾਰਾ ਹਿੱਸਾ ਦੇਸ਼ ਨੂੰ ਗੁੰਮਰਾਹ ਕਰਨ ਦੇ ਰਸਤੇ ਤੇ ਚੱਲ ਰਿਹਾ ਹੈ। ਉਸ ਵੱਲੋਂ ਲਗਾਤਾਰ ਭਾਰਤ ਦੇ ਚੋਣ ਦ੍ਰਿਸ਼ ਬਾਰੇ ਸੁਚੇਤ ਰੂਪ ਵਿੱਚ ਅਫਵਾਹਾਂ ਫੈਲਾਈਆਂ ਜਾ ਰਹੀਆਂ ਸਨ। ਪਰ ਅਰਵਿੰਦ ਕੇਜਰੀਵਾਲ ਨੇ ਪਹਿਲੀ ਵਾਰ ਬਿਨਾ ਕਿਸੇ ਡਰ ਦੇ ਮੀਡੀਆ ਦੀ ਇਸ ਲੋਕ ਵਿਰੋਧੀ ਕਸਰਤ ਨੂੰ ਸ਼ਰੇਆਮ ਵੰਗਾਰਿਆ ਗਿਆ ਜਿਸ ਨਾਲ ਮੀਡੀਆ ਦੇ ਚੋਣ-ਸਰਵੇਖਣ ਸਰਕਸ ਦਾ ਸੱਚ ਸਾਹਮਣੇ ਆ ਗਿਆ। ਭਾਰਤੀ ਮੀਡੀਆ ਜੋ ਕਦੇ ਸ਼ੇਰ ਵਾਂਗ ਦਹਾੜਿਆ ਕਰਦਾ ਸੀ ਇਸ ਵੇਲੇ ਭਿੱਜੀ ਬਿੱਲੀ ਬਣਿਆ ਹੋਇਆ ਹੈ। ਭਾਰਤੀ ਸਿਆਸਤਦਾਨਾਂ ਦੇ ਭਰਿਸ਼ਟ ਵਪਾਰਕ ਅਦਾਰਿਆਂ ਨਾਲ ਨਾਪਾਕ ਗੱਠਜੋੜ ਨੂੰ ਕੇਜਰੀਵਾਲ ਜਿਸ ਦ੍ਰਿੜਤਾ ਅਤੇ ਨਿਡਰਤਾ ਨਾਲ ਸਾਹਮਣੇ ਲਿਆ ਰਹੇ ਹਨ ਉਹ ਆਪ ਵਿੱਚ ਵੱਡੀ ਸੇਵਾ ਹੈ। ਗਰੀਬ ਭਾਰਤੀਆਂ ਨੂੰ ਪਤਾ ਹੀ ਨਹੀ ਲਗਦਾ ਕਿ ਕਿਵੇਂ ਅਜਿਹੇ ਨਾਪਾਕ ਗੱਠਜੋੜ ਉਨ੍ਹਾਂ ਨੂੰ ਮਹਿੰਗਾਈ ਦੀ ਚੱਕੀ ਵਿੱਚ ਪਿਸਾ ਕੇ ਆਪ ਅਰਬਪਤੀ ਬਣ ਰਹੇ ਹਨ।

ਗੁਜਰਾਤ ਦੇ ਵਿਕਾਸ ਦੀ ਅਸਲੀਅਤ ਅਰਵਿੰਦ ਕੇਜਰੀਵਾਲ ਨੇ ਸ਼ਰੇਬਜ਼ਾਰ ਨੰਗੀ ਕਰ ਦਿੱਤੀ ਹੈ। ਜਿੱਥੇ ਸਰਕਾਰੀ ਹਸਪਤਾਲਾਂ ਅਤੇ ਸਕੂਲਾਂ ਦੀ ਮੰਦੀ ਹਾਲਤ ਹੋਈ ਪਈ ਹੈ ਅਤੇ ਵਿਕਾਸ ਦੇ ਨਾ ਤੇ ਕਿਸਾਨਾਂ ਦੀਆਂ ਜਮੀਨਾਂ ਕੌਡੀਆਂ ਦੇ ਭਾਅ ਹਥਿਆਈਆਂ ਜਾ ਰਹੀਆਂ ਹਨ।

ਅਰਵਿੰਦ ਕੇਜਰੀਵਾਲ ਦੀ ਸਿਆਸੀ ਪਿੜ ਵਿੱਚ ਦੇਣ ਸਿਰਫ ਇਸ ਗੱਲ ਕਰਕੇ ਹੀ ਨਹੀ ਹੈ ਕਿ ਉਹ ਭਰਿਸ਼ਟਾਚਾਰ ਨੂੰ ਨੰਗਾ ਕਰ ਰਿਹਾ ਹੈ ਬਲਕਿ ਉਸਦੀ ਅਸਲੀ ਪਹਿਚਾਣ ਤਾਂ ਤਾਕਤਾਂ ਦੇ ਵਿਕੇਂਦਰੀਕਰਨ ਦੀ ਉਸਦੀ ਰਾਜਸੀ ਫਲਾਸਫੀ ਵਿੱਚ ਪਈ ਹੈ।

ਮਜਬੂਤ ਨੇਸ਼ਨ ਸਟੇਟ ਬਣਾਉਣ ਦੀ ਧੁੰਨ ਵਿੱਚ ਭਾਰਤੀ ਸਿਆਸਤ ਡਯਨਅਮਸਿਮ ਓਫ ਡeਮਓਕਰਅਕਯ ਦੇ ਜਿਸ ਮਾਡਲ ਤੋਂ ਕੰਨੀ ਕਤਰਾ ਰਹੀ ਸੀ ਅਰਵਿੰਦ ਕੇਜਰੀਵਾਸ਼ਲ ਨੇ ਉਸਨੂੰ ਆਪਣੀ ਸਿਆਸਤ ਦਾ ਕੇਂਦਰੀ ਧੁਰਾ ਬਣਾਇਆ ਹੈ।

ਭਾਰਤੀ ਸਿਆਸਤ ਦਾ ਵਰਤਮਾਨ ਮਾਡਲ ਆਪਣੀ ਲਾਸ਼ ਨੂੰ ਘੜੀਸ ਰਿਹਾ ਹੈ ਇਸਦੀ ਔਧ ਪੁਗ ਚੁੱਕੀ ਹੈ, ਭਵਿੱਖ ਮੰਗ ਕਰਦਾ ਹੈ ਕਿ ਭਾਰਤੀ ਸਿਆਸਤ ਨੂੰ ਜਿੰਦਾ ਰੱਖਣ ਲਈ ਤਾਕਤਾਂ ਦਾ ਵਿਕੇਂਦਰੀਕਰਨ ਕੀਤਾ ਜਾਵੇ। ਲੋਕ ਆਪਣੇ ਬਾਰੇ ਆਪ ਫੈਸਲਾ ਕਰਨ। ਵੋਟਾਂ ਹਾਸਲ ਕਰਕੇ ਲੋਕਾਂ ਦੇ ਨੁਮਾਇੰਦੇ ਰਾਜੇ-ਮਹਾਰਾਜੇ ਨਾ ਬਣ ਜਾਵਣ ਬਲਕਿ ਸੇਵਕ ਬਣਕੇ ਵਿਚਰਨ। ਆਪਣੀ ਇਸ ਫਲਾਸਫੀ ਨੂੰ ਕੇਜਰੀਵਾਲ ਸ਼ਰੇਆਮ ਪਰਚਾਰ ਰਿਹਾ ਹੈ। ੬੦ ਸਾਲ ਤੋਂ ਭਾਰਤੀ ਸਟੇਟ ਜਿਸ ਮੁੱਦੇ ਬਾਰੇ ਚਰਚਾ ਕਰਨ ਤੋਂ ਵੀ ਡਰ ਰਹੀ ਸੀ ਅਰਵਿੰਦ ਕੇਜਰੀਵਾਲ ਉਸ ਮੁੱਦੇ ਤੇ ਹੀ ਆਪਣੀ ਪਾਰਟੀ ਅਤੇ ਚੋਣ ਮੁਹਿੰਮ ਚਲਾ ਰਿਹਾ ਹੈ। ਭਾਰਤੀ ਸਟੇਟ ਅਤੇ ਇਸਦੀਆਂ ਏਜੰਸੀਆਂ ਕੇਜਰੀਵਾਲ ਦੀ ਇਸ ਪਹੁੰਚ ਨੂੰ ਖਤਮ ਕਰਨ ਵਿੱਚ ਕਿਸ ਕਿਸਮ ਦੇ ਪੈਂਤੜੇ ਅਖਤਿਆਰ ਕਰਦੀਆਂ ਹਨ ਇਹ ਦੇਖਣ ਵਾਲੀ ਗੱਲ ਹੋਵੇਗੀ। ਪਰ ਇਸ ਵਕਤ ਤਾਂ ਕੇਜਰੀਵਾਲ ਭਾਰਤੀ ਸਿਆਸਤ ਵਿੱਚ ਇੱਕ ਨਵਾਂ ਤਜ਼ਰਬਾ ਕਰ ਰਿਹਾ ਹੈ। ਭਾਰਤੀ ਸਿਵਲ ਸੁਸਾਇਟੀ ਉਸਨੂੰ ਹਮਾਇਤ ਦੇਵੇਗੀ ਜਾਂ ਹੱਥ ਪਿਛਾਹ ਖਿੱਚ ਲਵੇਗੀ ਇਹ ਦੇਖਣ ਵਾਲੀ ਗੱਲ ਹੋਵੇਗੀ।