ਭਾਰਤ ਵਿਚ ਹੋਣ ਜਾ ਰਹੀਆਂ ਭਾਰਤੀ ਪਾਰ੍ਹਲੀਮੈਂਟ ਚੋਣਾਂ ਕਰਕੇ ਸਾਰੀਆਂ ਵਡੀਆਂ ਰਾਜਨੀਤਿਕ ਪਾਰਟੀਆਂ ਅੱਡ-ਅੱਡ ਵਿਸ਼ਿਆਂ ਰਾਂਹੀ ਲੋਕਾਂ ਦੀ ਆਗਵਾਈ ਕਰਨ ਨੂੰ ਤੱਕ ਰਹੀਆਂ ਹਨ। ਪਰ ਮੁਖ ਰੂਪ ਵਿੱਚ ਵਿਸ਼ਾ ਵਦ ਰਿਹਾ ਸੰਪਰਦਾਇਕ ਖਲਾਅ ਅਤੇ ਭ੍ਰਿਸ਼ਟਾਚਾਰ ਹੀ ਹੈ। ਇਸਦੇ ਨਾਲ ਅਮੀਰੀ ਅਤੇ ਗਰੀਬੀ ਦਾ ਵੱਧ ਰਿਹਾ ਦਿਨ ਪਰ ਦਿਨ ਫਰਕ ਵੀ ਇਕ ਅਹਿਮ ਵਿਸ਼ਾ ਹੈ। ਅੱਜ ਦੇ ਭਾਰਤ ਵਿਚ ਗਰੀਬੀ ਅੰਕ ਮੁਤਾਬਿਕ ਜੋ ਵਿਅਕਤੀ ੧੪੦੦ ਰੁਪਏ ਮਹੀਨੇ ਦੀ ਆਮਦਨ ਕਰ ਸਕਦਾ ਹੈ ਜਾਂ ਇਸ ਤੋਂ ਘੱਟ ਉਹ ਗਰੀਬੀ ਰੇਖਾ ਵਿਚ ਆਉਂਦਾ ਹੈ। ਇਸ ਗਰੀਬੀ ਅੰਕ ਮੁਤਾਬਿਕ ਭਾਰਤ ਦੀ ਕੁਲ ਜਨਸੰਖਿਆ ਵਿਚੋਂ ਜੋ ਕਿ ਤਕਰੀਬਿਨ ੧੨੫੦ ਕਰੋੜ ਹੈ ਵਿਚੋਂ ੬੮ ਕਰੋੜ ਲੋਕ ਇਸ ਗਰੀਬੀ ਰੇਖਾ ਤੇ ਖੜੇ ਹਨ ਅਤੇ ੫੦ ਦੇ ਕਰੀਬ ਅਜਿਹੇ ਪਰਿਵਾਰ ਹਨ ਕੁਲ ਜੰਨ ਸੰਕਿਆਂ ਤੋਂ ਜਿਨਾਂ ਕੋਲ ਤਕਰੀਬਿਨ ਪੂਰੇ ਭਾਰਤ ਦਾ ਪੰਜਾਹ ਪ੍ਰਤੀਛਿਤ ਸਰਮਾਇਆ ਹੈ। ਇਸ ਵਡੇ ਖਲਾਅ ਕਾਰਨ ਭਾਰਤ ਵਿਚ ਵਿਕਾਸ ਦੀ ਦਰ ਲਗਾਤਾਰ ਵਧਣ ਦੀ ਥਾਂ ਥਲੇ ਨੂੰ ਜਾ ਰਹੀ ਹੈ। ਹੁਣ ਇਹ ਵਿਕਾਸ ਦਰ ਤਕਰੀਬਿਨ ੫ ਫੀਸਦੀ ਹੈ ਅਤੇ ਆਉਣ ਵਾਲੇ ਸਮੇਂ ਇਸ ਨੂੰ ਕਿਵੇਂ ਵਿਕਸਤ ਕਰਨਾ ਹੈ ਇਹ ਇਕ ਵਡਾ ਸੁਆਲ ਹੈ ਹਰ ਰਾਜਨੀਤਿਕ ਪਾਰਟੀ ਅੱਗੇ। ਮੁਖ ਰੂਪ ਵਿਚ ਭਾਰਤ ਦੀਆਂ ੨ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਹਨ। ਇਕ ਕਾਂਗਰਸ ਪਾਰਟੀ ਹੈ ਜੋ ਤਕਰੀਬਿਨ ਆਜ਼ਾਦੀ ਤੋਂ ਬਾਅਦ ੬੫ ਸਾਲਾਂ ਵਿਚੋਂ ੫੦ ਸਾਲ ਤੋਂ ਉਪਰ ਭਾਰਤ ਦੀ ਹਕੂਮਤ ਤੇ ਕਾਬਿਜ਼ ਰਹੀ ਹੈ। ਇਸ ਪਾਰਟੀ ਦੀ ਕਮਾਂਡ ਵੀ ਕੁਛ ਸਾਲ ਛੱਡ ਇਕੋਂ ਗਾਂਧੀ ਪਰਿਵਾਰ ਦੇ ਕੋਲ ਰਹੀ ਹੈ ਅਤੇ ਹੁਣ ਤੱਕ ਇਸ ਪਰਿਵਾਰ ਵਿਚੋਂ ਤਿੰਨ ਵਿਅਕਤੀ ਪ੍ਰਧਾਨ ਮੰਤਰੀ ਦੀ ਪਦਵੀ ਤੇ ਰਹੇ ਹਨ ਅਤੇ ਇਸ ਵਾਰ ਇਸ ਪਰਿਵਾਰ ਵਿਚੋਂ ਹੀ ਚੋਥਾ ਵਿਅਕਤੀ ਪ੍ਰਧਾਨ ਮੰਤਰੀ ਦੇ ਉਹਦੇ ਲਈ ਲਾਇਨ ਵਿਚ ਹੈ। ਇਸੇ ਤਰਾਂ ਦੂਜੀ ਪ੍ਰਮੁਖ ਰਾਜਨੀਤਿਕ ਪਾਰਟੀ ਭਾਰਤੀ ਜਨਤਾ ਪਾਰਟੀ ਹੈ। ਇਸ ਕੋਲ ਤਕਰੀਬਿਨ ਛੇਅ ਸਾਲ ਰਾਜ ਰਿਹਾ ਹੈ ਅਤੇ ਇਸ ਵਾਰ ਇਸ ਵੱਲ ਭਾਰਤੀ ਲੋਕਾਂ ਦਾ ਝੁਕਾਅ ਵੱਖ-ਵੱਖ ਕੀਤੇ ਗਏ ਸਰਵੇਖਣ ਮੁਤਾਬਿਕ ਕਾਂਗਰਸ ਪਾਰਟੀ ਨਾਲੋਂ ਜਿਆਦਾ ਹੈ। ਇਸ ਰਾਜਨੀਤਿਕ ਪਾਰਟੀ ਦਾ ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਆਪਣੇ ਆਪ ਨੂੰ ਹਿੰਦੂ ਰਾਸ਼ਟਰਵਾਦੀ ਦਸਦਾ ਹੈ ਅਤੇ ਉਸ ਤੇ ਸੰਪਰਦਾਇਕ ਹਿੰਸ਼ਾ ਕਰਵਾਉਣ ਦੇ ਵੀ ਇਲਜ਼ਾਮ ਲਗ ਰਹੇ ਹਨ ਅਤੇ ਇਸ ਕਰਕੇ ਹੀ ਪਛਮੀ ਮੁਲਕ ਖਾਸ ਕਰਕੇ ਅਮਰਿਕਾ ਉਸ ਨੂੰ ਆਪਣੇ ਮੁਲਕ ਆਉਣ ਦੀ ਆਗਿਆ ਨਹੀਂ ਦਿੰਦੇ ਹਨ। ਇਹਨਾਂ ਦੋਵੇਂ ਰਾਜਨੀਤਿਕ ਪਾਰਟੀਆਂ ਦੀਆਂ ਮੁਖ ਨੀਤੀਆਂ ਅਤੇ ਰਾਜ ਪ੍ਰਣਾਲੀ ਦੀਆਂ ਲੀਹਾਂ ਕਾਫੀ ਹੱਦ ਤੱਕ ਸਮਾਨ ਅੰਤਰ ਹੀ ਹਨ ਅਤੇ ਦੋਵੇਂ ਪਾਰਟੀਆਂ ਹੀ ਵਿਕਾਸ ਲਈ ਵਡੀਆਂ ਕੰਪਨੀਆਂ ਅਤੇ ਘਰਾਣਿਆਂ ਦੀ ਸਮੂਲੀਅਤ ਰਾਂਹੀ ਹੀ ਪਹੁੰਚ ਰਖਦੀਆਂ ਹਨ।

ਹੁਣ ਤੱਕ ਆਜ਼ਾਦ ਭਾਰਤ ਜਿਸਦੀ ਹੌਂਦ ਹੀ ਵਡੇ ਪੱਧਰ ਤੇ ਹੋਏ ਸੰਪਰਦਾਇਕ ਖੂਨ ਤੇ ਹੀ ਰਖੀ ਗਈ ਸੀ, ਵਿਚ ੬੫ ਸਾਲਾਂ ਦੇ ਅਰਸ਼ੇ ਵਿਚ ੨੦,੦੦੦ ਤੋਂ ਵੱਧ ਵਾਰ ਜਾਤ ਅਤੇ ਧਰਮ ਕਰਕੇ ਖੂਨੀ ਸੰਪਰਦਾਇਕ ਫਿਸਾਦ ਹੋ ਚੁਕੇ ਹਨ ਅਤੇ ਇਹਨਾਂ ਦੋਵੇਂ ਵਡੀਆਂ ਰਾਜਨੀਤਿਕ ਪਾਰਟੀਆਂ ਉਪਰ ਵੀ ਇਸ ਖੂਨੀ ਸੰਪਰਦਾਇਕ ਫਸ਼ਾਦਾਂ ਦੇ ਗੰਭੀਰ ਦੋਸ਼ ਹਨ ਹੁਣ ਵੀ ਇਸ ਵਿਸ਼ੇ ਬਾਰੇ ਕੋਈ ਦਿਸ਼ਾ ਨਿਰਧ੍ਰਾਰਿਤ ਨਹੀਂ ਹੋ ਸਕੀ ਹੈ। ਵੱਖ ਵੱਖ ਘੱਟ ਗਿਣਤੀ ਨਾਲ ਸੰਬੰਧ ਰੱਖਣ ਵਾਲੇ ਭਾਰਤੀ ਲੋਕ ਡਰ ਅਤੇ ਸ਼ਹਿਮ ਦੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਇਸ ਡਰ ਅਤੇ ਦਹਿਸਤ ਦੇ ਦਰਮਿਆਨ ਵੱਡੀ ਲੀਹ ਦੇ ਨਾਲ ਵੱਧ ਰਿਹਾ ਆਜ਼ਾਦੀ ਦਾ ਪ੍ਰਗਟਾਵਾ ਵੀ ਖਤਰੇ ਵਿੱਚ ਹੈ। ਇਸ ਆਜ਼ਾਦੀ ਦੇ ਪ੍ਰਗਟਾਵੇ ਦੀ ਘਾਟ ਕਰਕੇ ਕਈ ਫਿਰਕੂ ਪ੍ਰਸ਼ਤ ਸ਼ਖਸੀਅਤਾਂ ਭਾਰਤੀ ਰਾਜਨੀਤੀ ਵਿਚ ਅਹਿਮ ਅਸਥਾਨ ਹਾਸਿਲ ਕਰੀ ਬੈਠੀਆਂ ਹਨ ਅਤੇ ਇਸ ਮਾਹੌਲ ਨੂੰ ਹੋਰ ਸਹਿਮ ਵਿਚ ਤਬਦੀਲ ਕਰਕੇ ਇਹੀ ਵੱਡੀਆਂ ਰਾਜਨੀਤਿਕ ਪ੍ਰਾਰਟੀਆਂ ਭਾਰਤੀ ਲੋਕਾਂ ਦੇ ਨਿਜੀ ਵਿਕਾਸ ਨੂੰ ਝੂਠੇ ਚੋਣਾਂ ਸਮੇਂ ਲਾਏ ਵਡੇ ਵਡੇ ਵਾਅਦਿਆਂ ਵਿੱਚ ਰੋਲ ਰਹੀਆਂ ਹਨ ਤਾਂ ਹੀ ਤਾਂ ਇਹਨੇ ਲੰਮੇ ਅਰਸ਼ੇ ਦੀ ਆਜ਼ਾਦੀ ਤੋਂ ਬਾਅਦ ਵੀ ਗਰੀਬੀ ਰੇਖਾ ਹੇਠਾਂ ੬੮ ਕਰੋੜ ਲੋਕ ਆਪਣੀ ਜ਼ਿੰਦਗੀ ਦੀਆਂ ਮੁਢਲੀਆਂ ਜਰੂਰਤਾਂ ਜਿਵੇਂ ਸਿਖਿਆ ਸੇਵਾਂਵਾ, ਸਿਹਤ ਸੇਵਾਂਵਾਂ ਅਤੇ ਜਰੂਰਤ ਮੁਤਾਬਿਕ ਰਹਿਣ ਲਈ ਸਿਰ ਉਪਰ ਛੱਤ ਤੋਂ ਵੀ ਵਾਂਝੀਆਂ ਹਨ। ਅੱਜ ਵੀ ਭਾਵੇਂ ਭਾਰਤ ਵਿੱਚ ੫੦੦੦ ਤੋਂ ਉਪਰ ਮੁੱਖ ਯੂਨੀਵਰਸਿਟੀਆਂ ਹਨ ਅਤੇ ੭੦,੦੦੦ ਤੋਂ ਉਪਰ ਮੁੱਖ ਕਾਲਜ਼ ਹਨ ਪਰ ਦੁਨੀਆਂ ਦੇ ਮਿਆਰ ਮੁਤਾਬਿਕ ਕੋਈ ਵੀ ਸਾਰੀ ਦੁਨੀਆਂ ਵਿਚੋਂ ਪਹਿਲੀ ੨੦੦ ਯੂਨੀਵਰਸਿਟੀਆਂ ਵਿਚ ਸਮੂਲੀਅਤ ਨਹੀਂ ਰਖਦੀ। ਜਿਸ ਦੇਸ਼ ਦਾ ਕੌਮੀ ਨਾਇਕ ਜਿਸ ਨੂੰ ਦੁਨਿਆਂ ਅੰਦਰ ਅੱਜ ਵੀ ਇਕ ਸਾਂਤੀ ਦਾ ਰੂਪ ਮੰਨਿਆ ਜਾਂਦਾ ਹੈ ਵਿੱਚ ਸਿਖਿਆ ਅਤੇ ਸਿਹਤ ਸੇਵਾਂਵਾਂ ਦੀ ਥਾਂ ਵਡੇ-ਵਡੇ ਹਥਿਆਰਾਂ ਲਈ ਜਿਆਦਾ ਸਰਮਾਇਆ ਰੱਖਿਆ ਜਾਂਦਾ ਹੈ ਅਤੇ ਅੱਜ ਭਾਰਤ ਅੰਦਰ ਅੱਡ-ਅੱਡ ਰਾਂਜਾਂ ਅੰਦਰ ਅੰਦਰੂਨੀ ਹਥਿਆਰਬੰਦ ਸੰਘਰਸ਼ ਚਲ ਰਹੇ ਹਨ ਅਤੇ ਭਾਰਤੀ ਫੋਜ਼ ਨੂੰ ਭਾਰਤੀ ਸੀਮਾਂਵਾ ਦੀ ਰਖਿਆ ਦੀ ਥਾਂ ਆਪਣੇ ਹੀ ਪ੍ਰਾਂਤਾ ਅਤੇ ਮੁਲਕ ਦੇ ਹਿਸਿਆਂ ਵਿਚ ਚਲ ਰਹੇ ਹਥਿਆਰਬੰਦ ਸੰਘਰਸ਼ਾਂ ਨੂੰ ਦਬਾਉਣ ਲਈ ਵਰਤਿਆ ਜਾ ਰਿਹਾ ਹੈ। ਇਹਨਾਂ ਹਥਿਆਰਬੰਦ ਸੰਘਰਸ਼ ਦਾ ਕਾਰਨ ਮੁਖ ਰੂਪ ਵਿੱਚ ਭਾਰਤੀ ਲੋਕਾਂ ਦਾ ਆਪਣੀਆਂ ਸਰਕਾਰ ਤੋਂ ਵਿਸ਼ਵਾਸ ਖਤਮ ਹੋਣਾ ਹੈ ਅਤੇ ਮੁਖ ਰੂਪ ਵਿਚ ਹੋਰ ਕਾਰਨ ਹੈ ਕਿ ਲੋਕਾਂ ਦੀਆਂ ਆਜ਼ਾਦੀ ਦੇ ਸਮੇਂ ਤੋਂ ਲਮਕਦੀਆਂ ਆ ਰਹੀਆਂ ਸਮਸਿਆਵਾਂ ਹਨ। ਇਸੇ ਤਰਾਂ ਵੱਖ-ਵੱਖ ਵਿਕਾਸ ਦੀਆਂ ਲੀਹਾਂ ਕਾਰਨ ਭਾਰਤੀ ਆਜ਼ਾਦੀ ਦੇ ੬੫ ਸਾਲਾਂ ਦੇ ਸ਼ਫਰ ਵਿਚ ਕਰੋੜਾਂ ਹੀ ਲੋਕ ਆਪਣੇ ਪਿੰਡਾਂ, ਆਪਣੇ ਘਰਾਂ ਤੋਂ ਬੇਘਰ ਹੋ ਅੱਜ ਵੀ ਆਪਣੀ ਸਥਾਂ ਲਭ ਰਹੇ ਹਨ।

ਦੁਨੀਆਂ ਦੇ ਨਾਮੀ ਫਿਲਲਸ਼ਫਰ ਦੇ ਕਹਿਣ ਮੁਤਾਬਿਕ ਲੋਕਾਂ ਦੀ ਸੰਤੁਸ਼ਟੀ ਹੀ ਮਹਾਨ ਸਮਾਜ਼ ਅਤੇ ਦੇਸ਼ ਦੀ ਨੀਂਹ ਬਨਣ ਵਿਚ ਅਹਿਮ ਹੁੰਦਾ ਹੈ ਅਤੇ ਭਾਰਤ ਵਿਚ ਇਹ ਲੋਕਾਂ ਦੀ ਸੰਤੁਸ਼ਟੀ ਕਿਉਂ ਦਿਨੋਂ ਦਿਨ ਗੁਆਂਚ ਰਹੀ ਹੈ। ਇਹ ਭਾਰਤੀ ਰਾਜ਼ਨੀਵਾਨਾਂ ਸਾਹਮਣੇ ਅਹਿਮ ਸੁਆਲ ਹੈ। ਇਸ ਦੀ ਹੀ ਪੁਸ਼ਟੀ ਭਾਰਤ ਵਿਚ ਵਧ ਰਹੇ ਅੰਦਰੂਨੀ ਖਿਲਾਅ ਨੂੰ ਥੰਮ ਸਕਦੀ ਹੈ ਤਾਂ ਜੋ ਭਾਰਤ ਦੇ ਲੋਕ ਆਪਣੀ ਨਿੱਜ ਅਤੇ ਸਮਾਜ ਦੀ ਆਜ਼ਾਦੀ ਦਾ ਨਿਘ ਮਾਣ ਸਕਣ। ਇਸ ਵਡੇ ਖਿਲਾਅ ਵਿਚੋਂ ਇਸ ਕੌਮੀ ਚੌਣਾਂ ਵਿਚ ਇਕ ਆਮ ਆਦਮੀ ਦੀ ਸੋਚ ਮੁਤਾਬਿਕ ਇਕ ਨਵੀਂ ਰਾਜਨੀਤਿਕ ਧਿਰ ਸਾਹਮਣੇ ਆਈ ਹੈ ਅਤੇ ਸਮਾਂ ਹੀ ਦਸੇਗਾ ਕਿ ਸਿਮਟ ਰਾਹੀਂ ਭਾਰਤ ਦੀ ਰਾਜਪ੍ਰਣਾਲੀ ਚੰਦ ਘਰਾਣਿਆਂ ਦੀ ਜਗੀਰ ਤੋਂ ਕਦੋਂ ਮੁਕਤ ਹੋਵੇਗੀ।