ਅਧਿਆਪਕ ਵਿਦਿਆਰਥੀਆਂ ਲਈ ਮਜਬੂਤ ਬੁਨਿਆਦ ਅਤੇ ਮਾਰਗਸਰਸ਼ਕ ਬਣਦੇ ਹਨ।ਉਹ ਉਨ੍ਹਾਂ ਵਿਚ ਕਦਰਾਂ-ਕੀਮਤਾਂ ਦਾ ਪ੍ਰਵਾਹ ਕਰਦੇ ਹਨ ਅਤੇ ਉਨ੍ਹਾਂ ਨੂੰ ਸਿੱਖਿਆ ਲਈ ਤਿਆਰ ਕਰਕੇ ਸਮਾਜ ਵਿਚ ਆਪਣਾ ਹਿੱਸਾ ਪਾਉਂਦੇ ਹਨ।ਵਿਦਿਆਰਥੀ ਉੱਪਰ ਅਧਿਆਪਕ ਦੁਆਰਾ ਦਿੱਤੇ ਜਾਂਦੇ ਪਿਆਰ, ਅਤੇ ਉਸ ਦੀ ਨਿਸ਼ਠਾ ਅਤੇ ਕਾਬਲੀਅਤ ਦਾ ਅਸਰ ਪੈਂਦਾ ਹੈ।ਅਧਿਆਪਕ ਸਮਾਜ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦੇ ਹਨ।ਉਹ ਵਿਦਿਆਰਥੀਆਂ ਨੂੰ ਉਦੇਸ਼ ਪ੍ਰਦਾਨ ਕਰਦੇ ਹਨ, ਉਨ੍ਹਾਂ ਨੂੰ ਨਾਗਰਿਕ ਦੇ ਰੂਪ ਵਿਚ ਸਫਲਤਾ ਲਈ ਤਿਆਰ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਧੀਆ ਢੰਗ ਨਾਲ ਜਿਉਣ ਲਈ ਪ੍ਰੇਰਿਤ ਕਰਦੇ ਹਨ।ਅੱਜ ਦੇ ਵਿਦਿਆਰਥੀ ਕੱਲ੍ਹ ਦੇ ਨੇਤਾ ਹਨ ਅਤੇ ਇਸ ਮਹੱਤਵਪੂਰਨ ਸਮੇਂ ਅਧਿਆਪਕ ਹੀ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਕਰਦੇ ਹਨ।

ਅਧਿਆਪਕਾਂ ਵਿਚ ਨੌਜਵਾਨ ਵਿਦਿਆਰਥੀਆਂ ਦੇ ਅਤਿਸੰਵੇਦਨਸ਼ੀਲ ਸਮੇਂ ਉਨ੍ਹਾਂ ਨੂੰ ਸਿੱਖਿਅਤ ਕਰਨ ਦੀ ਸਮਰੱਥਾ ਹੁੰਦੀ ਹੈ – ਭਾਵੇਂ ਉਹ ਨਰਸਰੀ ਸਕੂਲ ਹੋਵੇ, ਸਕੂਲ, ਖੇਡਾਂ ਅਤੇ ਰਵਾਇਤੀ ਕਲਾਸਾਂ ਵਿਚ ਹੋਰ ਗਤੀਵਿਧੀਆਂ ਹੋਣ।ਸਹੀ ਤਰੀਕੇ ਨਾਲ ਪੜ੍ਹਾਉਣਾ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਕਾਰਤਮਕ ਅਤੇ ਪ੍ਰੇਰਿਤ ਭਵਿੱਖ ਸਿਰਜਣਾ ਹੈ ਜਿਸ ਨਾਲ ਗਲੋਬਲ ਅਤੇ ਸਥਾਨਕ ਪੱਧਰ ਉੱਤੇ ਸਮਾਜ ਦੀ ਸਿਰਜਣਾ ਹੁੰਦੀ ਹੈ।ਇਸ ਤਰਾਂ ਅਧਿਆਪਕਾਂ ਵਿਚ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਨੂੰ ਬਦਲਣ ਦੀ ਸਮਰੱਥਾ ਹੁੰਦੀ ਹੈ।ਇਹ ਸਿਰਫ ਵਿਦਿਆਰਥੀਆਂ ਲਈ ਹੀ ਨਹੀਂ, ਸਾਰੇ ਸਮਾਜ ਲਈ ਹੀ ਬਹੁਤ ਮਹੱਤਤਾ ਰੱਖਦਾ ਹੈ।ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਵਿਚ ਜਿੱਥੇ ਵੀ ਸਮਰਥਨ ਦੀ ਘਾਟ ਹੁੰਦੀ ਹੈ, ਅਧਿਆਪਕ ਉਸ ਖਲਾਅ ਨੂੰ ਪੂਰਾ ਕਰ ਸਕਦਾ ਹੈ।ਉਹ ਉਸ ਲਈ ਰੋਲ ਮਾਡਲ ਬਣ ਸਕਦਾ ਹੈ ਅਤੇ ਉਨ੍ਹਾਂ ਨੂੰ ਵੱਡੇ ਸੁਪਨੇ ਲੈਣ ਲਈ ਪ੍ਰੇਰਿਤ ਕਰ ਸਕਦਾ ਹੈ।ਅਧਿਆਪਕ ਵੀ ਆਪਣੇ ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਅਤੇ ਕਾਬਲੀਅਤ ਦਾ ਪੂਰਾ ਅਹਿਸਾਸ ਕਰਨ ਲਈ ਸਿੱਖਿਅਤ ਕਰਦੇ ਹਨ।

ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਭਾਰਤੀ ਇਤਿਹਾਸ ਵਿਚ ਸ੍ਰੇਸ਼ਠ ਅਧਿਆਪਕਾਂ ਵਿਚ ਗਿਣਿਆ ਜਾਂਦਾ ਹੈ।ਭਾਰਤ ਵਿਚ ਅਧਿਆਪਕ ਦਿਵਸ ਉਸ ਦੇ ਜਨਮ ਦਿਨ ਨੂੰ ਮਨਾਇਆ ਜਾਂਦਾ ਹੈ।ਕਨਫਿਊਸ਼ੀਅਸ ਨੂੰ ਸਾਰੇ ਅਧਿਆਪਕਾਂ ਦਾ ਵੀ ਅਧਿਆਪਕ ਮੰਨਿਆ ਜਾਂਦਾ ਹੈ।ਉਸ ਦਾ ਜਨਮ ਚੀਨ ਵਿਚ ਇਕ ਸ਼ਾਹੀ ਪਰਿਵਾਰ ਵਿਚ ਹੋਇਆ।ਸੰਸਾਰ ਦੇ ਹੁਣ ਤੱਕ ਦੇ ਪ੍ਰਭਾਵਸ਼ਾਲੀ ਅਧਿਆਪਕਾਂ ਵਿਚ ਗਲੋਰੀਆ ਸਟੀਨਮ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਲ ਗੌਰ, ਗ੍ਰਾਮੀਣ ਬੈਂਕ ਦੇ ਸੰਸਥਾਪਕ ਮੁਹੰਮਦ ਯੂਨਸ, ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ, ਤੈਂਨਜ਼ੀਨ ਗਿਆਸਟੋ, ਮਿਸ਼ੀਓ ਕਾਕੋ ਅਤੇ ਡੀਨ ਓਰਨੀਸ਼ ਨੂੰ ਮੰਨਿਆ ਜਾਂਦਾ ਹੈ।

ਪੜ੍ਹਾਉਣਾ ਵਿਗਿਆਨ ਨਹੀਂ, ਬਲਕਿ ਇਕ ਕਲਾ ਹੈ।ਮੈਂ ਇਕ ਚੰਗੇ ਅਧਿਆਪਕਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਇਕ ਫਾਰਮੂਲੇ ਤੱਕ ਸੀਮਿਤ ਕਰਦੇ ਵੀ ਦੇਖਿਆ ਹੈ ਜਿਸ ਨੂੰ ਲੋਕਾਂ ਨੂੰ ਬੇਹਤਰ ਬਣਾਉਣ ਲਈ ਦਿੱਤਾ ਜਾ ਸਕੇ, ਪਰ ਅਜਿਹਾ ਹੁੰਦਾ ਨਹੀਂ।ਇਹ ਇਸ ਲਈ ਹੁੰਦਾ ਹੈ ਕਿਉਂ ਕਿ ਸਿੱਖਣਾ ਬਹੁਤ ਹੀ ਵਿਅਕਤੀਗਤ ਅਤੇ ਚੇਤਨਾ ਨਾਲ ਸੰਬੰਧਿਤ ਹੁੰਦਾ ਹੈ।ਉਸੇ ਤਰਾਂ ਪੜ੍ਹਾਉਣ ਨੂੰ ਵੀ ਇਸ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ।ਦੂਜੇ ਸ਼ਬਦਾਂ ਵਿਚ, ਸਾਰੇ ਵਿਅਕਤੀਆਂ ਦੀ ਸਿੱਖਣ ਪ੍ਰੀਕਿਰਿਆ ਅਲੱਗ ਅਲੱਗ ਹੁੰਦੀ ਹੈ ਅਤੇ ਉਹ ਪੜ੍ਹਾਉਣ ਨੂੰ ਵੀ ਆਪਣੇ ਢੰਗਾਂ ਨਾਲ ਹੁੰਗਾਰਾ ਭਰਦੇ ਹਨ।ਕਿਸੇ ਇਕ ਲਈ ਮਹਾਨ ਅਧਿਆਪਕ ਦੂਜੇ ਲਈ ਬੁਰਾ ਵੀ ਹੋ ਸਕਦਾ ਹੈ।ਪਰ ਅਜਿਹਾ ਵੀ ਹੁੰਦਾ ਹੈ ਕਿ ਕੁਝ ਅਧਿਆਪਕਾਂ ਵਿਚ ਕਾਫੀ ਸਾਰੇ ਵਿਦਿਆਰਥੀਆਂ ਤੱਕ ਪਹੁੰਚ ਕਰਨ ਦੀ ਸਿਰਜਣਾਤਮਕਤਾ ਅਤੇ ਲਚਕਤਾ ਹੁੰਦੀ ਹੈ ਜਿਸ ਨੂੰ ਉਹ ਦੂਜਿਆਂ ਦੇ ਮੁਕਾਬਲਤਨ ਜਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਤ ਸਕਦਾ ਹੈ।ਹਿਟਲਰ ਤੋਂ ਸਾਨੂੰ ਬੁਰਾਈ, ਮੰਡੇਲਾ ਤੋਂ ਮਹਾਨਤਾ ਅਤੇ ਚਰਚਿਲ ਤੋਂ ਲੀਡਰਸ਼ਿਪ ਬਾਰੇ ਸਿੱਖਣ ਨੂੰ ਮਿਲਦਾ ਹੈ।

ਜਿਨ੍ਹਾਂ ਅਧਿਆਪਕਾਂ ਨੇ ਆਪਣੇ ਅਧਿਆਪਨ ਰਾਹੀ ਸਿੱਖਿਆ ਦੇ ਖੇਤਰ ਵਿਚ ਆਪਣਾ ਯੋਗਦਾਨ ਪਾਇਆ ਹੈ, ਉਨ੍ਹਾਂ ਨਾਲ ਨਿਆਂ ਮਹਿਜ਼ ਉਨ੍ਹਾਂ ਨੂੰ ਇਕ ਦਿਨ ਯਾਦ ਕਰਕੇ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਵਿਚ ਬਦਲਾਅ ਲੈ ਕੇ ਆਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ।ਇਕ ਅਧਿਆਪਕ ਵਿਦਿਆਰਥੀਆਂ ਨੂੰ ਕਲਾਕਾਰ ਦੀ ਤਰਾਂ ਘੜਦਾ ਹੈ।ਬਹੁਤ ਸਾਰੀਆਂ ਮਹਾਨ ਸਖਸ਼ੀਅਤਾਂ ਦੀਆਂ ਜ਼ਿੰਦਗੀਆਂ ਵਿਚ ਉਨ੍ਹਾਂ ਦੇ ਅਧਿਆਪਕਾਂ ਦਾ ਬਹੁਤ ਹੀ ਮਹੱਤਵਪੂਰਨ ਰੋਲ ਰਿਹਾ ਹੈ।ਮਾਈਕਰੋਸੋਫਰਟ ਦਾ ਸੰਸਥਾਪਕ ਬਿਲ ਗੇਟਸ ਆਪਣੀ ਸਫਲਤਾ ਦਾ ਸਿਹਰਾ ਆਪਣੇ ਅਧਿਆਪਕ ਬਲਾਂਸ਼ ਕੈਫੀਅਰ ਨੂੰ ਦਿੰਦਾ ਹੈ।ਰਬਿੰਦਰਨਾਥ ਟੈਗੋਰ ਨੇ ਕਿਹਾ ਸੀ, “ਸਿੱਖਿਆ ਦਾ ਅਰਥ ਹੈ ਆਪਣੇ ਆਪ ਨੂੰ ਉੱਤਮ ਸੱਚ ਵੱਲ ਲੈ ਕੇ ਜਾਣਾ ਜੋ ਕਿ ਸਾਨੂੰ ਸਭ ਬੰਧਨਾਂ ਤੋਂ ਮੁਕਤ ਕਰਦੀ ਹੈ।ਇਹ ਸਾਨੂੰ ਦੁਨੀਆ ਦਾ ਨਹੀਂ ਬਲਕਿ ਅੰਦਰੂਨੀ ਰੋਸ਼ਨੀ ਦਾ ਖਜ਼ਾਨਾ ਦਿੰਦੀ ਹੈ।ਇਹ ਸੱਤਾ ਦੀ ਬਜਾਇ ਮੁਹੱਬਤ ਵੱਲ ਲੈ ਕੇ ਜਾਂਦੀ ਹੈ।ਇਹ ਸੱਚ ਦਾ ਅਹਿਸਾਸ ਕਰਨ ਵਿਚ ਸਹਾਈ ਹੁੰਦੀ ਹੈ।”

ਸਾਡੇ ਸਾਰਿਆਂ ਦੀ ਜ਼ਿੰਦਗੀ ਵਿਚ ਅਜਿਹੇ ਅਧਿਆਪਕ ਰਹੇ ਹਨ ਜਿਨ੍ਹਾਂ ਨੇ ਸਾਨੂੰ ਪ੍ਰੇਰਿਤ ਕੀਤਾ ਹੈ ਅਤੇ ਸਾਡੀਆਂ ਜ਼ਿੰਦਗੀਆਂ ਨੂਂ ਬੇਹਤਰ ਬਣਾਇਆ ਹੈ।ਇਕ ਅਧਿਆਪਕ ਵਿਚ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਨੂੰ ਬਣਾਉਣ ਜਾਂ ਵਿਗਾੜਨ ਦੀ ਸਮਰੱਥਾ ਹੁੰਦੀ ਹੈ।ਅਧਿਆਪਕ ਦੁਆਰਾ ਦਿੱਤਾ ਗਿਆ ਚੰਗਾ ਪਾਠ ਪੂਰੀ ਜ਼ਿੰਦਗੀ ਦਾ ਸਬਕ ਦੇ ਸਕਦਾ ਹੈ ਜਦੋਂ ਕਿ ਬਿਨਾਂ ਉਤਸ਼ਾਹ ਨਾਲ ਪੜ੍ਹਾਉਣਾ ਵਿਦਿਆਰਥੀਆਂ ਦੀ ਪੜ੍ਹਨ ਦੀ ਇੱਛਾ ਨੂੰ ਵੀ ਮਾਰ ਦਿੰਦਾ ਹੈ।ਜੋ ਅਧਿਆਪਕ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਵਿਚ ਕੁਝ ਬਦਲਾਅ ਲੈ ਕੇ ਆਉਂਦੇ ਹਨ, ਉਨ੍ਹਾਂ ਦੇ ਯੋਗਦਾਨ ਨੂੰ ਸਰਾਹਿਆ ਜਾਣਾ ਚਾਹੀਦਾ ਹੈ।ਗਲੋਬਲ ਅਧਿਆਪਕ ਸਨਮਾਨ ਵਿਚ ਆਪਣਾ ਵੱਖਰਾ ਯੋਗਦਾਨ ਪਾਉਣ ਵਾਲੇ ਅਧਿਆਪਕ ਨੂੰ ਇਕ ਮਿਲੀਅਨ ਡਾਲਰ ਦਾ ਐਵਾਰਡ ਦਿੱਤਾ ਜਾਂਦਾ ਹੈ।ਉਤਸ਼ਾਹ ਅਤੇ ਆਪਸੀ ਸਹਿਯੋਗ ਦੀ ਸਿੱਖਿਆ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਆਤਮ-ਵਿਸ਼ਵਾਸ ਨੂੰ ਵਧਾਉਂਦੀ ਹੈ।ਇਸ ਲਈ ਕਿਹਾ ਜਾਂਦਾ ਹੈ, “ਅਧਿਆਪਕ ਦਾ ਕਿੱਤਾ ਹੀ ਹੋਰ ਸਾਰੇ ਕਿੱਤਿਆਂ ਨੂੰ ਘੜਦਾ ਹੈ।” ਇਸ ਵਿਚ ਕੋਈ ਸ਼ੱਕ ਨਹੀਂ ਕਿ ਇਕ ਚੰਗੇ ਅਧਿਆਪਕ ਤੋਂ ਬਿਨਾਂ ਕੋਈ ਵਿਗਿਆਨੀ, ਨੇਤਾ, ਇੰਜੀਨੀਅਰ, ਡਾਕਟਰ, ਲੇਖਕ ਜਾਂ ਕਲਾਕਾਰ ਨਹੀਂ ਹੋ ਸਕਦਾ।ਅਧਿਆਪਕ ਹੀ ਇਕ ਚੰਗੇ ਵਿੱਿਦਅਕ ਪ੍ਰਬੰਧ ਦੀ ਬੁਨਿਆਦ ਬਣਦੇ ਹਨ।ਉਸ ਦਾ ਯੋਗਦਾਨ ਸਿਰਫ ਵਿੱਦਿਆ ਜਾਂ ਖੇਡਾਂ ਵਿਚ ਹੀ ਨਹੀਂ, ਬਲਕਿ ਜ਼ਿੰਦਗੀ ਦੇ ਸਕੂਲ ਵਿਚ ਵੀ ਹੁੰਦਾ ਹੈ।ਉਹ ਹੀ ਨੈਤਿਕਤਾ, ਚਰਿੱਤਰ ਨਿਰਮਾਣ, ਅਤੇ ਜਿਉਣ ਦੀ ਕਲਾ ਸਿਖਾਉਂਦਾ ਹੈ।