ਅੰਗਰੇਜ਼ੀ ਅਖਬਾਰ, ਟਾਈਮਜ਼ ਆਫ ਇੰਡੀਆ ਵਿੱਚ ਖਬਰ ਲੱਗੀ ਹੈ ਕਿ ਕੁਝ ਪੰਥਕ ਜਥੇਬੰਦੀਆਂ ਦੇ ਕਾਰਕੁੰਨ ਪਿਛਲੇ ਦਿਨੀ ਟਾਂਡੇ ਤੋਂ ਇੱਕ ਸਿੱਖ ਬਜ਼ੁਰਗ ਦੇ ਘਰੋਂ ਜਬਰੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਚੁੱਕ ਕੇ ਲੈ ਗਏ ਹਨ। ਇਨ੍ਹਾਂ ਕਾਰਕੁੰਨਾ ਨੇ ਦੋਸ਼ ਲਾਇਆ ਕਿ ਉਹ ਬਜ਼ੁਰਗ ਗੁਰੂ ਸਾਹਿਬ ਦੀ ਸੇਵਾ ਸੰਭਾਲ ਸਹੀ ਢੰਗ ਨਾਲ ਨਹੀ ਸੀ ਕਰਦਾ। ਇਸ ਤੋਂ ਕੁਝ ਦਿਨ ਪਹਿਲਾਂ ਪਟਿਆਲੇ ਲਾਗਿਓਂ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ, ਗੁਰੂ ਗਰੰਥ ਸਾਹਿਬ ਜੀ ਦੀ ਪੁਰਾਤਨ ਅਤੇ ਇਤਿਹਾਸਕ ਬੀੜ ਦੇ ਚੋਰੀ ਹੋ ਜਾਣ ਦੀ ਖਬਰ ਮਿਲੀ ਹੈੈ। ਉਸ ਚੋਰੀ ਦੀ ਘਟਨਾ ਬਾਰੇ ਬੇਸ਼ੱਕ ਅਕਾਲੀ ਦਲ ਦੇ ਵਰਕਰ ਧਰਨਾ ਲਗਾ ਰਹੇ ਹਨ ਪਰ ਸਰਕਾਰ ਜਾਂ ਪੁਲਸ ਵੱਲੋਂ ਨਾ ਤਾਂ ਕੋਈ ਜਾਂਚ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਨੂੰ ਪੁਛਗਿੱਛ ਲਈ ਸੱਦਿਆ ਗਿਆ ਹੈੈ। ਇਸਦੇ ਨਾਲ ਹੀ ਸਿੱਖਾਂ ਦੀ ਧਾਰਮਕ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਰਿਕਾਰਡ ਵਿੱਚੋਂ ਬਹੁਚ ਸਾਰੇ ਸਰੂਪ ਗਾਇਬ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ।

ਹਾਲਤ ਦੀ ਸਿਤਮਜਰੀਫੀ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਿਸ ਸਿੱਖ ਜੱਜ ਨੂੰ ਗੁੰਮ ਹੋਏ ਸਰੂਪਾਂ ਦੀ ਜਾਂਚ ਲਈ ਨਿਯੁਕਤ ਕੀਤਾ ਗਿਆ ਸੀ ਉਸਨੂੰ ਵੀ ਡਰਾ ਧਮਕਾ ਕੇ ਪਿੱਛੇ ਕਰ ਦਿੱਤਾ ਗਿਆ ਹੈੈ।

ਖਾਲਸਾ ਪੰਥ ਦੇ ਗੰਭੀਰ ਖੇਮਿਆਂ ਵਿੱਚ ਚਰਚਾ ਹੈ ਕਿ ਭਾਰਤ ਦੀ ਸੱਤਾ ਦਾ ਅਨੰਦ ਮਾਣ ਰਹੀਆਂ ਹਿੰਦੂ ਸ਼ਕਤੀਆਂ,ਮੁਸਲਮਾਨਾਂ ਨੂੰ ਥਾਂ ਸਿਰ ਕਰਨ ਤੋਂ ਬਾਅਦ ਹੁਣ ਸਿੱਖਾਂ ਵੱਲ ਹੋ ਰਹੀਆਂ ਹਨ। ਕਿਉਂਕਿ ਸ੍ਰੀ ਗੁਰੂ ਗਰੰਥ ਸਾਹਿਬ ਸਮੁੱਚੇ ਰੂਪ ਵਿੱਚ ਹਿੰਦੂ ਤਰਜ਼ੇ ਜਿੰਦਗੀ ਨੂੰ ਰੱਦ ਕਰਕੇ ਇੱਕ ਨਿਵੇਲਕੀ ਅਤੇ ਨਿਆਰੀ ਤਰਜ਼ੇ ਜਿੰਦਗੀ ਦਾ ਸੱਚ ਸਾਹਮਣੇ ਲਿਆ ਰਿਹਾ ਹੈ ਇਸ ਲਈ ਹਿੰਦੂ ਤਾਕਤਾਂ ਹੁਣ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਨੂੰ ਤਬਦੀਲ ਕਰਨ ਦੇ ਵੱਡੇ ਪ੍ਰਜੈਕਟ ਉੱਤੇ ਕੰਮ ਕਰ ਰਹੀਆਂ ਹਨ।

ਇਸੇ ਸਾਜਿਸ਼ ਤਹਿਤ ਹੀ ਪੰਜਾਬ ਦੇ ਪਿੰਡਾਂ ਸ਼ਹਿਰਾਂ ਅਤੇ ਗੁਰੂਘਰਾਂ ਵਿੱਚੋਂ ਪੁਰਾਤਨ ਅਤੇ ਬਿਰਧ ਸਰੂਪਾਂ ਦਾ ਸੰਸਕਾਰ ਕਰਨ ਦੇ ਨਾਅ ਤੇ ਸਾਰੇ ਉਨ੍ਹਾਂ ਪੁਰਾਤਨ ਸਰੂਪਾਂ ਨੂੰ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਬਾਣੀ ਦਾ ਅਸਲ ਭੰਡਾਰ ਮੌਜੂਦ ਹੈੈ। ਇਸਦੇ ਨਾਲ ਹੀ ਨਵੇਂ ਸਰੂਪ ਤਿਆਰ ਕਰਵਾਕੇ ਉਨ੍ਹਾਂ ਵਿੱਚ ਹਿੰਦੂ ਤਰਜ਼ੇ ਜਿੰਦਗੀ ਦੇ ਸੂਤ ਬਹਿੰਦੀ ਕੱਚੀ ਬਾਣੀ ਭਰ ਕੇ ਉਹਣਾਂ ਦਾ ਪ੍ਰਕਾਸ਼ ਗੁਰੂ ਘਰਾਂ ਵਿੱਚ ਕਰਵਾਉਣ ਦੇ ਯਤਨ ਹੋ ਰਹੇ ਹਨ।

ਸਾਨੂੰ ਲਗਦਾ ਹੈ ਕਿ ਸਾਡੀਆਂ ਪੰਥਕ ਜਥੇਬੰਦੀਆਂ ਅਚੇਤ ਜਾਂ ਸੁਚੇਤ ਰੂਪ ਵਿੱਚ ਸਿੱਖ, ਦੁਸ਼ਮਣਾਂ ਦੇ ਧੱਕੇ ਚੜ੍ਹ ਰਹੀਆਂ ਹਨ ਅਤੇ ਅਚੇਤ ਰੂਪ ਵਿੱਚ ਹੀ ਦੁਸ਼ਮਣ ਦਾ ਕੰਮ ਸੌਖਾਲਾ ਕਰ ਰਹੀਆਂ ਹਨ। ਜਿਨ੍ਹਾਂ ਸਿੱਖਾਂ ਨੇ ਗੁਰੂ ਸਾਹਿਬ ਦੇ ਪੁਰਾਤਨ ਸਰੂਪ ਸੰਭਾਲੇ ਹੋਏ ਹਨ ਉਨ੍ਹਾਂ ਤੋਂ ਜਬਰੀ ਖੋਹੇ ਜਾ ਰਹੇ ਹਨ ਅਤੇ ਇਸ ਤਰ੍ਹਾਂ ਦੁਸ਼ਮਣ ਵੱਲੋਂ ਹਿੰਦੂ ਤਰਜ਼ੇ ਜਿੰਦਗੀ ਦੇ ਗੀਤ ਗਾਣੇ ਵਾਲੀਆਂ ਬੀੜਾਂ ਨੂੰ ਗੁਰੂ ਘਰਾਂ ਵਿੱਚ ਪ੍ਰਕਾਸ਼ ਕਰਵਾਉਣ ਦੇ ਯਤਨ ਤੇਜ਼ ਕੀਤੇ ਜਾ ਰਹੇ ਹਨ।

ਦੱਸਿਆ ਜਾਂਦਾ ਹੈ ਕਿ ਹਿੰਦੂ ਸੰਸਥਾਵਾਂ ਦੇ 4000 ਵਿਦਵਾਨ ਦਿਨ ਰਾਤ ਇਸ ਕਾਰਜ ਲਈ ਲੱਗੇ ਹੋਏ ਹਨ। ਵਿਚਾਰਧਾਰਕ ਤੌਰ ਤੇ ਉਨ੍ਹਾਂ ਨੂੰ ਸਭ ਤੋਂ ਵੱਡੀ ਚੁਣੌਤੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਤੋਂ ਮਿਲ ਰਹੀ ਹੈੈ। ਇਸ ਲਈ ਉਹ ਸਿੱਖ ਲੀਡਰਸ਼ਿੱਪ ਦੇ ਲਾਲਚ ਦਾ ਫਾਇਦਾ ਲੈਕੇ ਸਿੱਖ ਕੌਮ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਤੋਂਂ ਵਿਰਵਾ ਕਰਨ ਦਾ ਯਤਨ ਕਰ ਰਹੇ ਹਨ।

ਇਸਤੋਂ ਪਹਿਲਾਂ ਇਨ੍ਹਾਂ ਹਿੰਦੂ ਤਾਕਤਾਂ ਦੇ ਹੱਥਠੋਕੇ ਬਣੇ ਹੋਏ ਕੁਝ ਸਿੱਖ ਵਿਦਵਾਨ,ਡਾਕਟਰ ਗੁਰਭਗਤ ਸਿੰਘ ਵੱਲੋਂ ਕੀਤਾ੍ਰ ਗੁਰੂ ਗਰੰਥ ਸਾਹਿਬ ਜੀ ਦਾ ਅੰਗਰੇਜ਼ੀ ਤਰਜਮਾ ਚੋਰੀ ਕਰਕੇ ਲੈ ਗਏ ਹਨ ਅਤੇ ਹੁਣ ਉਸ ਤਰਜਮੇ ਨੂੰ ਹਿੰਦੂ ਸੋਚ ਅਨੁਸਾਰ ਨਵੇਂ ਸਿਰਿਓਂ ਲਿਖਣ ਦੇ ਯਤਨ ਹੋ ਰਹੇ ਹਨ।

ਅਸੀਂ ਪੰਥਕ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਅਚੇਤ ਜਾਂ ਸੁਚੇਤ ਰੂਪ ਵਿੱਚ ਦੁਸ਼ਮਣ ਤਾਕਤਾਂ ਦੇ ਹੱਥਾਂ ਦਾ ਖਿਡੌਣਾਂ ਨਾ ਬਣਨ ਅਤੇ ਗੁਰੂ ਸਾਹਿਬ ਦੇ ਪੁਰਾਤਨ ਸਰੂਪਾਂ ਨੂੰ ਸੁਰੱਖਿਅਤ ਰੱਖਣ ਦੇ ਯਤਨ ਕਰਨ।

ਜੇ ਸਤਿਕਾਰ ਕਮੇਟੀਆਂ ਨੇ ਕੋਈ ਸਰਗਰਮੀ ਕਰਨੀ ਹੀ ਹੈ ਤਾਂ ਉਹ ਡਾਕਟਰ ਗੁਰਭਗਤ ਸਿੰਘ ਜੀ ਵਾਲਾ ਅੰਗਰੇਜ਼ੀ ਦਾ ਤਰਜਮਾ ਉਨ੍ਹਾਂ ਸਿੱਖ ਵਿਦਵਾਨਾਂ ਤੋਂ ਉਸੇ ਤਰ੍ਹਾਂ ਜਬਰੀ ਖੋਹ ਕੇ ਪੰਥ ਦੀ ਝੋਲੀ ਵਿੱਚ ਪਾਉਣ ਜਿਵੇਂ ਉਹ ਸਿੱਖਾਂ ਡੇ ਘਰਾਂ ਵਿੱਚੋਂ ਗੁਰੂ ਸਾਹਿਬ ਦੇ ਸਰੂਪ ਜਬਰੀ ਲੈ ਜਾ ਰਹੇ ਹਨ।

ਉਮੀਦ ਕਰਦੇ ਹਾਂ ਕਿ ਪੰਥਕ ਜਥੇਬੰਦੀਆਂ ਸਾਡੀ ਬੇਨਤੀ ਵੱਲ ਧਿਆਨ ਦੇਣਗੀਆਂ।

ਇਸਦੇ ਨਾਲ ਹੀ ਅਸੀਂ ਸਿੱਖ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਗੁਰੂ ਸਾਹਿਬ ਦੇ ਪੁਰਾਤਨ ਸਰੂਪ ਕਿਸੇ ਨੂੰ ਨਾ ਦੇਣ ਬਲਕਿ ਸੰਭਾਲ ਕੇ ਰੱਖਣ ਤਾਂ ਕਿ ਦੁਸ਼ਮਣ ਦੇ ਇਰਾਦਿਆਂ ਨੂੰ ਮਾਤ ਦਿੱਤੀ ਜਾ ਸਕੇ।