ਅਗਲੇ ਦਿਨਾਂ ਵਿੱਚ ਉਸ ਇਤਿਹਾਸਕ ਟੱਕਰ ਨੂੰ ਬੀਤਿਆਂ ੩੧ ਸਾਲ ਹੋ ਜਾਣੇ ਹਨ ਜਿਸ ਨੂੰ ਸਿੱਖ ਇਤਿਹਾਸ ਵਿੱਚ ਤਜੇ ਘਲੂਘਾਰੇ ਦੇ ਤਓਰ ਤੇ ਜਾਣਿਆਂ ਜਾਂਦਾ ਹੈ। ਜੂਨ ੧੯੮੪ ਦੇ ਪਹਿਲੇ ਹਫਤੇ ਅਜ਼ਾਦ ਭਾਰਤ ਦੀ ਸਰਕਾਰ ਅਤੇ ਸਰਕਾਰੀ ਮਸ਼ੀਨਰੀ ਨੇ ਪਹਿਲੀ ਵਾਰ ਸਿੱਖਾਂ ਦੇ ਖਿਲਾਫ ਖੁਲ਼੍ਹਮ ਖੁੱਲੀ ਜੰਗ ਦਾ ਐਲਾਨ ਕੀਤਾ ਸੀ। ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਲਗਭਗ ੪੦ ਗੁਰੂਘਰਾਂ ਤੇ ਭਾਰਤੀ ਫੌਜ ਨੇ ਹਮਲਾ ਕਰਕੇ ਸਿੱਖਾਂ ਨੂੰ ਸਪਸ਼ਟ ਸੰਦੇਸ਼ ਦੇ ਦਿੱਤਾ ਸੀ ਕਿ ਭਅਰਤੀ ਸਟੇਟ ਨੂੰ ਤੁਹਾਡੇ ਗੌਰਵਮਈ ਵਿਰਸੇ ਦੀ ਕੋਈ ਪਰਵਾਹ ਨਹੀ ਹੈ ਅਤੇ ਭਾਰਤੀ ਸਟੇਟ ਵਿੱਚ ਇੰਨਾ ਦਮ ਹੈ ਕਿ ਉਹ ਸਿੱਖਾਂ ਵਰਗੀ ਕੌਮ ਨੂੰ ੨੦ਵੀਂ ਸਦੀ ਵਿੱਚ ਵੀ ਮਲੀਆਮੇਟ ਕਰਨ ਦੀ ਸਮਰਥਾ ਰੱਖਦੀ ਹੈ।

ਖੈਰ ਆਪਣੀਆਂ ਗਿਣਤੀਆਂ ਮਿਣਤੀਆਂ ਦੀ ਗਲਤੀ ਦਾ ਅਹਿਸਾਸ ਭਾਰਤੀ ਸਟੇਟ ਨੂੰ ਭਾਵੇਂ ੪ ਮਹੀਨਿਆਂ ਬਾਅਦ ਹੀ ਹੋ ਗਿਆ ਹੋਵੇਗਾ ਪਰ ਇਸਦੇ ਬਾਵਜੂਦ ਵੀ ਸਟੇਟ ਨੇ ਕਦੇ ਇਹ ਮੰਨਣ ਦੀ ਕੋਸ਼ਿਸ ਨਹੀ ਕੀਤੀ ਕਿ ਉਸਨੇ ਸਿੱਖਾਂ ਖਿਲਾਫ ਜੰਗ ਛੇੜਕੇ ਵੱਡੀ ਭੁੱਲ ਕੀਤੀ ਸੀ ਅਤੇ ਸਿੱਖਾਂ ਦੀਆਂ ਜਾਇਜ ਮੰਗਾਂ ਨੂੰ ਅਮਨ ਕਨੂੰਨ ਦਾ ਰੌਲਾ ਪਾਕੇ ਜਾਣਬੁੱਝ ਕੇ ਅੱਖੋਂ ਓਹਲੇ ਕਰੀ ਰੱਖਿਆ ਸੀ।

੩੧ ਸਾਲਾਂ ਪਹਿਲਾਂ ਸਿੱਖਾਂ ਖਿਲਾਫ ਜੋ ਕੁਝ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਵਿੱਚ ਸਿੱਖਾਂ ਦਾ ਹਥਿਆਰਬੰਦ ਵਿਦਰੋਹ ਪੈਦਾ ਹੋਇਆ ਜੋ ਭਾਰਤੀ ਫੌਜ ਨੇ ਹਥਿਆਰਾਂ ਦੇ ਜੋਰ ਨਾਲ ਦਬਾ ਦਿੱਤਾ। ਜੰਗ ਖਤਮ ਹੋ ਗਈ ਪਰ ਸੁਆਲ ਤੇ ਮੰਗਾਂ ਨਹੀ। ਮੰਗਾਂ ਅੱਜ ਵੀ ਉ%ਥੇ ਖੜ੍ਹੀਆਂ ਹਨ। ਸਿੱਖਾਂ ਦੀ ਵੱਖਰੀ ਕੌਮੀ ਪਹਿਚਾਣ ਦੀ ਮੰਗ ਹਾਲੇ ਵੀ ਉ%ਥੇ ਹੀ ਖੜ੍ਹੀ ਹੈ। ਇਹ ਹੀ ਨਹੀ ਹੁਣ ੩੧ ਸਾਲ ਬਾਅਦ ਜਦੋਂ ਸਟੇਟ ਨੇ ਆਪਣੀਆਂ ਕਠਪੁਤਲੀਆਂ ਨੂੰ ਪੰਜਾਬ ਤੇ ਥੋਪਿਆ ਹੋਇਆ ਹੈ, ਜਦੋਂ ਸਿੱਖਾਂ ਦੀ ਹਰ ਮੋਰਚੇ ਤੇ ਘੇਰਾਬੰਦੀ ਕੀਤੀ ਹੋਈ ਹੈ, ਜਦੋਂ ਪੜ੍ਹਨ ਲਿਖਣ ਤੋਂ ਲੈਕੇ ਰਾਜਨੀਤੀ ਦੇ ਖੇਤਰ ਵਿੱਚ ਵਿਚਰ ਰਹੇ ਸੰਜੀਦਾ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਸ ਵਕਤ ਵੀ ਸਿੱਖਾਂ ਦੀ ਕੌਮੀ ਪਹਿਚਾਣ ਦੀ ਗੱਲ ਕਿਸੇ ਨਾ ਕਿਸੇ ਪਾਸਿਓਂ ਨਿਕਲ ਹੀ ਆਉਂਦੀ ਹੈ।

ਕਦੇ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗ ਰਹੇ ਮੋਰਚਿਆਂ ਦੇ ਰੂਪ ਵਿੱਚ, ਕਦੇ ਸੰਤ ਜਰਨੈਲ ਸਿੰਘ ਦੀ ਸੋਚ ਨੂੰ ਚੁਣੌਤੀ ਦੇਣ ਵਾਲੀਆਂ ਹਿੰਦੂ ਜਥੇਬੰਦੀਆਂ ਦੀਆਂ ਕਾਰਵਾਈਆਂ ਦੇ ਖਿਲਾਫ ਸਿੱਖਾਂ ਦੇ ਜਜਬਾਤਾਂ ਦੇ ਰੂਪ ਵਿੱਚ ਅਤੇ ਕਦੇ ਕੱਲੇ ਕਹਿਰੇ ਨੌਜਵਾਨਾਂ ਵੱਲ਼ੋਂ ਸਿੱਖ ਵਿਰੋਧੀ ਅਨਸਰਾਂ ਤੇ ਹਥਿਆਰਬੰਦ ਹਮਲਾ ਕਰਨ ਦੇ ਰੂਪ ਵਿੱਚ। ੩੧ ਸਾਲਾਂ ਬਾਅਦ ਵੀ ਸਿੱਖ ਜਜਬਾਤਾਂ ਦਾ ਇਹ ਵੇਗ ਲਗਾਤਾਰ ਠੱਲ਼੍ਹਣ ਦਾ ਨਾਅ ਨਹੀ ਲੈ ਰਿਹਾ।

ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਵੱਲ਼ੋਂ ਲਗਾਏ ਗਏ ਮੋਰਚੇ ਨੇ ਸਰਕਾਰੀ ਜਬਰ ਦੇ ਬਾਵਜੂਦ ਆਪਣਾਂ ਰਾਹ ਬਣਾ ਲਿਆ ਹੈ। ਪਿਛਲੇ ਦਿਨੀ ਉਸ ਸਬੰਧੀ ਹੋਈ ਕਾਨਫਰੰਸ ਵਿੱਚ ਸਿੱਖ ਜਜਬਾਤਾਂ ਨੇ ਜਿਸ ਤਰ੍ਹਾਂ ਆਪਣਾਂ ਆਪ ਖੋਲ਼੍ਹਿਆ ਉਹ ਇਤਿਹਾਸ ਦਾ ਇੱਕ ਵਰਕਾ ਬਣ ਗਿਆ ਹੈ। ੧੯੮੨ ਦੇ ਧਰਮ-ਯੁੱਧ ਮੋਰਚੇ ਵਾਂਗ ਜਿਵੇਂ ਸਿੰਘਾਂ ਨੇ ਸ਼ਾਂਤਮਈ ਗ੍ਰਿਫਤਾਰੀਆਂ ਦਿੱਤੀਆਂ ਉਹ ਉਨ੍ਹਾਂ ਸਿੱਖ ਜਜਬਾਤਾਂ ਦੀ ਤਰਜਮਾਨੀ ਕਰਦਾ ਹੈ ਜੋ ਪਿਛਲੇ ੩੧ ਸਾਲਾਂ ਦੌਰਾਨ ਸਰਕਾਰ ਵੱਲੋ ਕੁਚਲ ਦਿੱਤੇ ਗਏ ਮੰਨ ਲਏ ਗਏ ਸਨ।

ਇਸ ਸਮੇਂ ਦੌਰਾਨ ਜਿੰਨਾ ਲਹੂ ਪੰਜਾਬ ਵਿੱਚ ਡੁੱਲਿਆ ਉਨੀ ਹੀ ਸਿਆਹੀ ਪੰਜਾਬ ਬਾਰੇ ਡੋਲ਼੍ਹੀ ਗਈ। ਸ਼ਰਕਾਰ ਨੇ ਹਰ ਮੋਰਚੇ ਤੇ ਸਿੱਖਾਂ ਨੂੰ ਦੋਸ਼ੀ ਸਿੱਧ ਕਰਨ ਦੇ ਯਤਨ ਕੀਤੇ। ਕੁਲਦੀਪ ਨਈਅਰ ਤੋਂ ਲੈਕੇ ਸਰਕਾਰੀ ਅਫਸਰਾਂ ਨੂੰ ਇਸ ਕੰਮ ਲਈ ਵਰਤਿਆ ਗਿਆ ਕਿ ਤੁਸੀਂ ਸਿਰਫ ਸਿੱਖਾਂ ਖਿਲਾਫ ਜਹਿਰ ਹੀ ਉਗਲਣੀ ਹੈ। ਬਹੁਤ ਥੋੜੇ ਅਫਸਰ ਤੇ ਪੱਤਰਕਾਰ ਸਨ ਜਿਨ੍ਹਾਂ ਨੇ ਆਪਣੀ ਜਮੀਰ ਨੂੰ ਜਿੰਦਾ ਰੱਖਿਆ ਅਤੇ ਸੱਚ ਦੀਆਂ ਅੱਖਾਂ ਵਿੱਚ ਅੱਖਾਂ ਪਾਉਣ ਦਾ ਯਤਨ ਕੀਤਾ। ਇਸ ਲੜੀ ਵਿੱਚ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਰਹੇ ਕਿਰਪਾਲ ਸਿੰਘ ਢਿੱਲ਼ੋਂ ਦਾ ਨਾਅ ਵੀ ਜੁੜਦਾ ਹੈ ਜਿਨ੍ਹਾਂ ਨੇ ਉਸ ਖੂਨੀ ਦੌਰ ਨੂੰ ਬਹੁਤ ਨੇੜਿਓਂ ਦੇਖਿਆ ਅਤੇ ਇਹ ਸਿੱਟਾ ਕੱਢਿਆ ਕਿ ਪੰਜਾਬ ਅਤੇ ਸਿੱਖਾਂ ਦੀ ਲੜਾਈ ਕੋਈ ਅੱੰਤਵਾਦ ਨਹੀ ਸੀ ਬਲਕਿ, ਖਤਰੇ ਮੂੰਹ ਆਈ ਇੱਕ ਘੱਟਗਿਣਤੀ ਦੀ ਆਪਣੇ ਬਚਾਅ ਦਾ ਯਤਨ ਸੀ। ਕਿਰਪਾਲ ਸਿੰਘ ਢਿੱਲ਼ੋਂ ਆਪਣੀ ਕਿਤਾਬ ੀਦeਨਟਟਿਯ ਾਨਦ ਸ਼uਰਵਵਿਅਲ ਵਿੱਚ ਲਿਖਦੇ ਹਨ ਕਿ ਕੇਂਦਰ ਸਰਕਾਰ ਪਹਿਲੇ ਦਿਨ ਤੋਂ ਹੀ ਇਹ ਮੰਨਣ ਲਈ ਤਿਆਰ ਨਹੀ ਸੀ ਕਿ ਸਿੱਖਾਂ ਦੇ ਕੋਈ ਸਰੋਕਾਰ ਜਾਂ ਮੰਗਾਂ ਵੀ ਹਨ। ੁuਹ ਸਿੱਖਾਂ ਦੀ ਅਵਾਜ਼ ਨੂੰ ਪਹਿਲੇ ਦਿਨ ਤੋਂ ਹੀ ਅਮਨ ਕਨੂੰਨ ਦਾ ਮਸਲਾ ਬਣਾ ਕੇ ਪੇਸ਼ ਕਰ ਰਹੇ ਸਨ ਅਤੇ ਇਸਦਾ ਕੋਈ ਸਾਸੀ ਹੱਲ ਕੱਢਣ ਨਾਲ਼ੋਂ ਇਸ ਨੂੰ ਜਬਰ ਨਾਲ ਦਬਾਅ ਦੇਣ ਦੀ ਧੁੰਨ ਦਾ ਸ਼ਿਕਾਰ ਸਨ। ਸਰਕਾਰ ਸਮਝਦੀ ਸੀ ਕਿ ਜੇ ਸਿੱਖਾਂ ਦੀ ਲਹਿਰ ਨੂੰ ਦਬਾਅ ਦਿੱਤਾ ਗਿਆ ਤਾਂ ਭਅਰਤ ਦੀਆਂ ਸਾਰੀਆਂ ਲਹਿਰਾਂ ਆਪਣੇ ਆਪ ਖਤਮ ਹੋ ਜਾਣਗੀਆਂ।

ਸ਼ੋ ੩੧ ਸਾਲ ਪਹਿਲਾਂ ਜੋ ਸਰਕਾਰ ਇਹ ਸੋਚ ਰੱਖਦੀ ਸੀ ਉਸਨੂੰ ਉਸੇ ਸਾਕੇ ਨਾਲ ਸਬੰਧਿਤ ਪੁੰਗਰ ਰਹੀਆਂ ਸਿੱਖ ਅਵਾਜ਼ਾਂ ਨੂੰ ਸਮਝਣਾਂ ਚਾਹੀਦਾ ਹੈ ਅਤੇ ਅਹਿਸਾਸ ਕਰਨਾ ਚਾਹੀਦਾ ਹੈ ਕਿ ਵੱਡੇ ਫੌਜੀ ਜਬਰ ਨਾਲ ਵੀ ਉਹ ਸਿੱਖ ਰੋਹ ਨੂੰ ਦਬਾ ਨਹੀ ਸਕੇ ਹਨ।