ਸਿੱਧੂ ਮੂਸੇਵਾਲਾ ਦੇ ਸੰਗੀਤ ਵਿਚ ਗਾਣਿਆਂ ਅਤੇ ਰੈਪ ਦੀ ਜੁਗਲਬੰਦੀ ਸੀ, ਪਰ ਉਸ ਦੇ ਬੋਲ ਅਤੇ ਪੇਸ਼ਕਾਰੀ ਇਸ ਨਾਲ ਮੇਚ ਨਹੀਂ ਸਨ ਬੈਠਦੇ।ਫਿਰ ਵੀ ਉਸਦਾ ਸੰਗੀਤ ਉਸ ਪੰਜਾਬ ਦੀ ਕਹਾਣੀ ਨੂੰ ਬਿਆਨ ਕਰਦਾ ਹੈ ਜਿਸ ਨੂੰ ਜਜ਼ਬ ਕਰਨਾ ਇੰਨਾ ਸੌਖਾ ਨਹੀਂ।ਮੈਂ ਸਿੱਧੂ ਮੂਸੇਵਾਲਾ ਦੇ ਗਾਣਿਆਂ ਨੂੰ ਕਦੇ ਕਦਾਈਂ ਹੀ ਸੁਣਦਾ ਹਾਂ, ਪਰ ਜਿਸ ਤੇਜੀ ਨਾਲ ਉਸ ਨੇ ਪੰਜਾਬੀ ਸੰਗੀਤ ਦੇ ਆਸਮਾਨ ਉੱਪਰ ਚੜ੍ਹਾਈ ਕੀਤੀ ਉਸ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।ਇਸ ਦੇ ਨਾਲ ਹੀ ਉਸ ਦੇ ਗੀਤ ਦੇ ਬੋਲਾਂ (ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ, ਜੱਟ ਉਸ ਪਿੰਡ ਨੂੰ ਬਿਲੌਂਗ ਕਰਦਾ) ਨੂੰ ਕਿਸੇ ਵੀ ਵਿਚਾਰਸ਼ੀਲ ਵਿਅਕਤੀ ਲਈ ਸਮਝਣਾ ਔਖਾ ਹੈ।
ਜਦੋਂ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਮੇਰੇ ਵਰਗੇ ਵਿਅਕਤੀ ਲਈ ਯਥਾਪੂਰਬ ਸਥਿਤੀ ਬਰਕਰਾਰ ਰੱਖਣੀ ਮੁਮਕਿਨ ਹੋ ਸਕਦੀ ਹੈ, ਪਰ ਇਸੇ ਨੂੰ ਹੀ ਇਕ ਨੌਜਵਾਨ ਗੱਭਰੂ ਦੇ ਸੰਦਰਭ ਵਿਚ ਕਿਸ ਤਰਾਂ ਸਮਝੀਏ?ਉਸ ਕਿਸ ਤਰਾਂ ਲਗਾਤਾਰ ਘਾਟੇ ਵਿਚ ਜਾ ਰਹੀ ਖੇਤੀ, ਭਵਿੱਖ ਪ੍ਰਤੀ ਨਾਂਹਪੱਖੀ ਰਵੱਈਆ, ਭਾਸ਼ਾ ਦੇ ਪੱਧਰ ਵਿਚ ਪਤਨ, ਬਾਹਰ ਨੂੰ ਜਾਣ ਦੀ ਹੌੜ, ਰੋਲ ਮਾਡਲਾਂ ਦੀ ਕਮੀ ਦੇ ਸਮਿਆਂ ਵਿਚ ਆਪਣੇ ਕਿਸਾਨੀ ਪੁਰਖਿਆਂ ਸਾਹਮਣੇ ਆਪਣੀ ਯੋਗਤਾ ਸਿੱਧ ਕਰਦਾ ਹੈ?ਲੋਕਾਂ ਵਿਚ ਪੰਜਾਬ ਵਿਚ ਰਹਿਣ ਦੀ ਇੱਛਾ ਅਤੇ ਚਾਅ ਮੁੱਕ ਗਿਆ ਲੱਗਦਾ ਹੈ ਅਤੇ ਸਿੱਧੂ ਦੀ ਮੌਤ ਤੋਂ ਬਾਅਦ ਵੀ ਬਾਹਰ ਨੂੰ ਮੂੰਹ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਜਾਵੇਗਾ।ਫਿਰਕੇ, ਧਰਮ ਅਤੇ ਜਾਤ ਤੋਂ ਪਾਰ ਜਾ ਸਭ ਤਰਾਂ ਦੇ ਲੋਕ ਸਿੱਧੂ ਦੀ ਦਰਦਨਾਕ ਮੌਤ ਦਾ ਦੁੱਖ ਮਨਾ ਰਹੇ ਹਨ।ਇਹ ਦੁੱਖ ਮਨਾਉਣਾ ਚਾਹੀਦਾ ਹੈ, ਪਰ ਇਸੇ ਦੁੱਖ ਨੂੰ ਪੰਜਾਬ ਦੇ ਸੰਦਰਭ ਵਿਚ ਵੀ ਦੇਖਿਆ ਜਾਣਾ ਚਾਹੀਦਾ ਹੈ ਕਿਉਂ ਕਿ ਉਹ ਆਪਸ ਵਿਚ ਜੁੜੇ ਹੋਏ ਹਨ।
ਆਪਣੀ ਪ੍ਰਸਿੱਧੀ ਦੇ ਮੁਕਾਮ ਤੇ ਇਕ ਹੋਣਹਾਰ ਨੌਜਵਾਨ ਦਾ ਇਸ ਬੇਰਹਿਮੀ ਨਾਲ ਕਤਲ ਹੋ ਜਾਣਾ ਬਹੁਤ ਹੀ ਦੁੱਖਦਾਈ ਅਤੇ ਪਰੇਸ਼ਾਨ ਕਰਨ ਵਾਲਾ ਹੈ।ਸਿੱਧੂ ਮੂਸੇਵਾਲਾ ਨੇ ਆਪਣੇ ਗਾਣਿਆਂ ਵਿਚ ਪਿੰਡ ਨਾਲ ਆਪਣੀ ਜੜਾਂ ਜੁੜੀਆਂ ਹੋਣ ਪ੍ਰਤੀ ਮਾਣ ਦਿਖਾਇਆ ਹੈ।ਪਰ ਸਿੱਧੂ ਦੇ ਕਤਲ ਦਾ ਮਸਲਾ ਇਸ ਤਰਾਂ ਨਾਲ ਹੀ ਖਤਮ ਹੋਣ ਵਾਲਾ ਨਹੀਂ ਹੈ, ਇਸ ਨੇ ਪੰਜਾਬ ਵਿਚ ਕੁਝ ਗਹਿਰੀਆਂ ਤੰਦਾਂ ਨੂੰ ਛੇੜ ਦਿੱਤਾ ਹੈ ਜੋ ਪੰਜਾਬ ਦੀ ਰਾਜਨੀਤੀ ਨਾਲ ਜੁੜਦੀਆਂ ਹਨ ਅਤੇ ਸ਼ਾਇਦ ਇਸ ਨੂੰ ਅਸੀਂ ਹੁਣੇ ਸਮਝ ਨਾ ਸਕੀਏ।
ਸਿੱਧੂ ਦਾ ਪਹਿਲਾ ਗਾਣਾ “ਸੋ ਹਾਈ” ਜੋ ਕਿ ਇਸ ਖਿੱਤੇ ਦੁਆਰਾ ਦਿੱਤਾ ਗਿਆ ਸਭ ਤੋਂ ਸਫਲ ਰੈਪ ਹੈ, ਇਸ ਵਿਚ “ਟਿੱਬਿਆਂ ਦੇ ਪੱੁਤ” ਨੇ ਗਾਣਿਆਂ ਦੀ ਨਕਲ ਕਰਨ ਵਾਲਿਆਂ, ਗੈਗਸਟਰਾਂ, ਅਤੇ ਖਤਰੇ ਦੀ ਕਗਾਰ ’ਤੇ ਰਹਿਣ ਦੀਆਂ ਗੱਲਾਂ ਕੀਤੀਆਂ ਹਨ।ਇਸ ਵਿਚ ਛੋਹਿਆ ਗਿਆ ਹਰ ਵਿਸ਼ਾ ਹੀ ਸਿੱਧੂ ਦੇ ਜੀਵਨ ਵਿਚ ਸਾਹਮਣੇ ਆਇਆ। ਸਿੱਧੂ ਮੂਸੇਵਾਲੇ ਦੇ ਨਾਂ ਵਿਚ ਸਿੱਧੂ ਉਸ ਦੀ ਗੋਤ ਹੈ ਅਤੇ ਆਪਣੇ ਗਾਣਿਆਂ ਰਾਹੀ ਸ਼ੁੱਭਦੀਪ ਨੇ ਮਾਨਸਾ ਜਿਲ੍ਹੇ ਦੇ ਨਿੱਕੇ ਜਿਹੇ ਪਿੰਡ ਵਿਚੋਂ ਉਠ ਕੇ ਇਕ ਨੌਜਵਾਨ ਦੀ ਅਕਾਂਖਿਆ ਦੀ ਗੱਲ ਕੀਤੀ ਹੈ ਜਿਸ ਦਾ ਸੁਪਨਾ ਹਰ ਕੋਈ ਲੈ ਸਕਦਾ ਹੈ।ਆਪਣੇ ਗਾਣਿਆਂ ਵਿਚ ਉਸ ਨੇ ਆਪਣੇ ਮੱਧ-ਵਰਗੀ ਪਿਛੋਕੜ, ਪਰਿਵਾਰ ਦਾ ਸਹਿਯੋਗ ਦੀ ਗੱਲ ਕੀਤੀ ਹੈ, ਪਰ ਉਸ ਦੇ ਗਾਣਿਆਂ ਵਿਚ ਮੌਤ ਦਾ ਕਾਲਾ ਪਰਛਾਵਾਂ ਵੀ ਲਗਾਤਾਰ ਮੰਡਰਾਉਂਦਾ ਰਿਹਾ ਹੈ ਜਿਸ ਨੇ ਲਗਾਤਾਰ ਉਸ ਦੀ ਸਫਲਤਾ ਦਾ ਪਿੱਛਾ ਕੀਤਾ।
ਆਪਣੇ ਗਾਣਿਆਂ ਵਿਚ ਹਥਿਆਰਾਂ ਅਤੇ ਮਰਦਾਨਗੀ ਦੀ ਪ੍ਰਸ਼ੰਸਾ ਕਰਨ ਤੋਂ ਇਲਾਵਾ ਉਸ ਨੇ ਆਪਣੀ ਸਟੇਜ ਨੂੰ ਪੰਜਾਬ ਦੇ ਸਮਾਜਿਕ-ਰਾਜਨੀਤਿਕ ਮੁੱਦਿਆਂ ਉੱਪਰ ਬੋਲਣ ਲਈ ਵੀ ਇਸਤੇਮਾਲ ਕੀਤਾ।“ਪੰਜਾਬ” ਗਾਣੇ ਵਿਚ ਉਸ ਨੇ ਪੰਜਾਬ ਦੀ ਉਸ ਦਲੇਰੀ ਦੀ ਗੱਲ ਕੀਤੀ ਹੈ ਜੋ ਦਿੱਲੀ ਦਰਬਾਰ ਦੀ ਈਨ ਨਹੀਂ ਮੰਨਦੀ।ਇਸ ਨੂੰ ਕਿਸਾਨ ਅੰਦੋਲਨ ਸਮੇਂ ਰਿਲੀਜ਼ ਕੀਤਾ ਗਿਆ ਸੀ।ਸਿੱਧੂ ਦਾ ਆਖਰੀ ਗਾਣਾ “ਦ ਲਾਸਟ ਰਾਈਡ” ੧੫ ਮਈ ਨੂੰ ਰਿਲੀਜ਼ ਹੋਇਆ ਸੀ ਜੋ ਕਿ ਉਸ ਦੀ ਆਪਣੀ ਆਉਣ ਵਾਲੀ ਜ਼ਿੰਦਗੀ ਦੀ ਪਸ਼ੇਨਗੋਈ ਕਰਦਾ ਹੈ।ਇਸ ਵਿਚ ਉਸ ਨੇ ਟੂਪਾਕ ਸ਼ਕੂਰ ਦੀ ਹੱਤਿਆ ਦੇ ਥਾਂ ਨੂੰ ਗਾਣੇ ਵਿਚ ਪੇਸ਼ ਕੀਤਾ ਹੈ।ਸਿੱਧੂ ਉਸ ਨੂੰ ਆਪਣਾ ਉਸਤਾਦ ਮੰਨਦਾ ਸੀ।ਇਹ ਗਾਣਾ ਟੂਪਾਲ ਸ਼ਕੂਰ ਦੀ ਹੱਤਿਆ ਦੀ ਖਬਰ ਨਾਲ ਸ਼ਰੂ ਹੁੰਦਾ ਹੈ ਅਤੇ ਸਿੱਧੂ ਲਿਖਦਾ ਹੈ ਕਿਵੇਂ ਉਸ ਦਾ ਜਨਾਜ਼ਾ ਜਵਾਨੀ ਵੇਲੇ ਹੀ ਚੱਕਿਆ ਗਿਆ ਸੀ।
ਪੰਜਾਬੀ ਸੱਭਿਆਚਾਰ ਵਿਚ ਸ਼ਹਾਦਤ ਦਾ ਸੰਕਲਪ ਹਰ ਥਾਂ ਮੌਜੂਦ ਹੈ ਜਿਸ ਵਿਚ ਸਿੱਖ ਗੁਰੂਆਂ ਦੀ ਸ਼ਹਾਦਤ ਤੋਂ ਲੈ ਕੇ ਭਗਤ ਸਿੰਘ, ਸਰਾਭੇ ਤੱਕ ਸਾਰਾ ਇਤਿਹਾਸ ਹੀ ਸਾਨੂੰ ਅਜਿਹੀਆਂ ਉਦਾਹਰਣਾਂ ਨਾਲ ਭਰਿਆ ਮਿਲਦਾ ਹੈ।ਇਸੇ ਸੰਕਲਪ ਬਾਰੇ ਉਹ “ਦ ਲਾਸਟ ਰਾਈਡ” ਵਿਚ ਗੱਲ ਕਰਦਾ ਹੈ।ਉਸ ਦੀ ਕਲਾ ਵਿਚ ਸਾਨੂੰ ਬਹੁਤ ਵਿਰੋਧਤਾਈਆਂ ਵੀ ਮਿਲਦੀਆਂ ਹਨ ਜਿੱਥੇ ਉਹ ਜਾਤ ਅਤੇ ਹਿੰਸਾ ਬਾਰੇ ਬਹੁਤ ਹੀ ਮਾਣ ਨਾਲ ਗੱਲ ਕਰਦਾ ਹੈ ਜਦੋਂ ਕਿ ਸਿੱਖ ਧਰਮ ਵਿਚ ਜਾਤ-ਪਾਤ ਲਈ ਕੋਈ ਥਾਂ ਨਹੀਂ ਅਤੇ ਇਸ ਵਿਚ ਹਿੰਸਾ ਦੀ ਬਜਾਇ ਸ਼ਾਂਤੀ ਅਤੇ ਸਰਬੱਤ ਦੇ ਭਲੇ ਨੂੰ ਜਿਆਦਾ ਮਹੱਤਵਪੂਰਨ ਥਾਂ ਦਿੱਤੀ ਗਈ ਹੈ।ਸਿੱਧੂ ਪੰਜਾਬ ਦੇ ਪੇਂਡੂ ਧਰਾਤਲ ਅਤੇ ਖੇਤੀ ਕਦਰਾਂ-ਕੀਮਤਾਂ ਦੀ ਗੱਲ ਕਰਦਾ ਹੈ।ਉਸ ਦੇ ਸ੍ਰੋਤਿਆਂ ਨੂੰ ਉਸ ਨੇ ਮਾਣ ਨਾਲ ਖੇਤੀ ਨੂੰ ਕਿੱਤੇ ਵਜੋਂ ਅਤੇ ਪਿੰਡ ਨੂੰ ਆਪਣੇ ਘਰ ਵਜੋਂ ਸਵੀਕਾਰ ਕਰਨ ਦੀ ਪ੍ਰੇਰਣਾ ਦਿੱਤੀ। ਇਹ ਗੱਲ ਉਸ ਦੇ ਸ਼ਹਿਰੀ ਸ੍ਰੋਤਿਆਂ ਨੂੰ ਉਸੇ ਤਰਾਂ ਹੀ ਟੁੰਬਦੀ ਹੈ।
ਸਿੱਧੂ ਦਾ ਜੱਦੀ ਜਿਲਾ ਮਾਨਸਾ ਭਾਵੇਂ ਕਿਸਾਨ ਯੂਨੀਅਨਾਂ ਦਾ ਗੜ੍ਹ ਵੀ ਰਿਹਾ ਹੈ, ਪਰ ਕਿਸਾਨੀ ਭਾਈਚਾਰਾ ਸਾਮਜਿਕ-ਰਾਜਨੀਤਿਕ ਉੱਥਲ-ਪੱੁਥਲ ਕਰਕੇ ਬੇਚੈਨੀ ਅਤੇ ਅਨਿਸ਼ਚਿਤਤਾ ਦਾ ਸ਼ਿਕਾਰ ਹੈ। ਨੌਜਵਾਨ ਨਸ਼ਿਆਂ ਨਾਲ ਝੰਬੇ ਪਏ ਹਨ।ਇਸ ਤੋਂ ਇਲਾਵਾ ਇਹ ਜਿਲਾ ਫਸਲਾਂ ਦੇ ਘਟਦੇ ਝਾੜ, ਜ਼ਮੀਨੀ ਪਾਣੀ ਦਾ ਡਿੱਗਦਾ ਪੱਧਰ, ਨਰਮੇ ਦੀ ਫਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ, ਕੈਂਸਰ ਦੀ ਮਾਰ ਅਤੇ ਕਿਸਾਨ ਖੁਦਕੁਸ਼ੀਆਂ ਨਾਲ ਜੂਝ ਰਿਹਾ ਹੈ।ਸਿੱਧੂ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਇਛਾਵਾਂ ਦੀ ਗੱਲ ਤਾਂ ਕੀਤੀ ਹੈ, ਪਰ ਉਸ ਨੇ ਜੱਟ ਦ੍ਰਿਸ਼ਟੀਕੋਣ ਨੂੰ ਜਿਆਦਾ ਹੁੰਮ-ਹੁੰਮਾ ਕੇ ਪੇਸ਼ ਕੀਤਾ ਹੈ ਜਿਸ ਵਿਚ ਪੇਂਡੂ ਕਦਰਾਂ-ਕੀਮਤਾਂ, ਹਥਿਆਰਾਂ ਅਤੇ ਪੈਸੇ ਦੀ ਵੀ ਗੱਲ ਹੁੰਦੀ ਹੈ।ਕਈਆਂ ਨੇ ਸਿੱਧੂ ਦੀ ਮੌਤ ਨੂੰ ਗੈਂਗ ਵਾਰ ਅਤੇ ਹਥਿਆਰਾਂ ਨਾਲ ਵੀ ਜੋੜਿਆ ਹੈ ਜਿਸ ਦਾ ਪ੍ਰਚਾਰ ਖੁਦ ਸਿੱਧੂ ਮੂਸੇਵਾਲਾ ਵੀ ਕਰ ਰਿਹਾ ਸੀ।
ਉਸ ਦੇ ਗਾਣਿਆਂ ਵਿਚ ਅਖਬਾਰਾਂ ਦੀਆਂ ਸੁਰਖੀਆਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਹਿੱਸਾ ਪ੍ਰਤੀ ਇਕ-ਪੱਖੀ ਦ੍ਰਿਸ਼ਟੀਕੋਣ ਨੂੰ ਨਵਾਂ ਨਜ਼ਰੀਆ ਦੇ ਰਿਹਾ ਸੀ।ਉਸ ਦੇ ਗਾਣਿਆਂ ਵਿਚ ਪੇਸ਼ ਹੁੰਦੇ ਵਿਅਕਤੀਵਾਦ ਨੇ ਨੌਜਵਾਨਾਂ ਨੂੰ ਅਨਿਆਂ ਖਿਲਾਫ ਖੜ੍ਹੇ ਹੋਣ ਲਈ ਪ੍ਰੇਰਿਆ।ਜੋ ਸਮਾਜ ਆਪਣੀ ਹੌਂਦ ਨੂੰ ਬਚਾਈ ਰੱਖਣ ਲਈ ਲਗਾਤਾਰ ਜੂਝ ਰਿਹਾ ਹੈ, ਉਸ ਵਿਚ ਸਿੱਧੂ ਨੇ ਪੰਜਾਬ ਅਤੇ ਪੰਜਾਬੀਅਤ ਦਾ ਘੇਰਾ ਮੋਕਲਾ ਕੀਤਾ ਹੈ।ਉਸ ਦੇ ਅੰਤਿਮ ਸੰਸਕਾਰ ਸਮੇਂ ਵੀ ਇਸ ਦੀ ਝਲਕ ਦੇਖਣ ਨੂੰ ਮਿਲੀ ਜਿਸ ਵਿਚ ਸਭ ਧਰਮਾਂ, ਜਾਤਾਂ, ਕਿੱਤਿਆਂ ਅਤੇ ਖਿੱਤਿਆਂ ਦੇ ਲੋਕਾਂ ਨੇ ਉਸ ਦੇ ਪਰਿਵਾਰ ਦਾ ਸਾਥ ਦਿੱਤਾ।ਸਿੱਧੂ ਦਾ ਇਸ ਤਰਾਂ ਅਸਮੇਂ ਚਲੇ ਜਾਣ ਨਾ ਸਿਰਫ ਪੰਜਾਬੀ ਅਤੇ ਭਾਰਤੀ ਲੋਕਾਂ ਲਈ ਸਦਮਾ ਹੈ, ਬਲਕਿ ਪਾਕਿਸਤਾਨ ਵਸਦੇ ਪੰਜਾਬੀਆਂ ਨੇ ਵੀ ਉਸ ਦੀ ਮੌਤ ਦਾ ਦੁੱਖ ਮਨਾਇਆ ਜਿੱਥੇ ਜਾਣ ਦਾ ਉਸ ਵਾਅਦਾ ਕੀਤਾ ਹੋਇਆ ਸੀ।