ਮਿਸਰ ਦੇ ਚੁਣੇ ਹੋਏ ਰਾਸ਼ਟਰਪਤੀ ਮੁਹੰਮਦ ਮੋਰਸੀ ਨੂੰ ਉਥੋਂ ਦੀ ਫੌਜ ਵੱਲ਼ੋਂ ਗੱਦੀ ਤੋਂ ਲ਼ਾਹ ਦੇਣ ਤੋਂ ਬਾਅਦ ਸੰਸਾਰ ਭਰ ਵਿੱਚ ਜਮਹੂਰੀਅਤ ਦੀ ਵਿਚਾਰਧਾਰਕ ਪਰਿਭਾਸ਼ਾ ਬਾਰੇ ਨਵੀਂ ਵਿਚਾਰ ਚਰਚਾ ਛਿੜ ਪਈ ਹੈ। ਕਿਉਂਕਿ ਮੁਹੰਮਦ ਮੋਰਸੀ ਬਕਾਇਦਾ ਮਿਸਰ ਦੇ ਲ਼ੋਕਾਂ ਵੱਲ਼ੋਂ ਵੋਟਾਂ ਰਾਹੀਂ ਚੁਣ ਕੇ ਸੱਤਾ ਵਿੱਚ ਆਏ ਸਨ ਇਸ ਲ਼ਈ ਉਨ੍ਹਾਂ ਨੂੰ ਇੱਕ ਅਣਦਿਸਦੇ ਫੌਜੀ ਰਾਜ ਪਲ਼ਟੇ ਰਾਹੀਂ ਹਟਾ ਦੇਣ ਬਾਰੇ ਸੰਸਾਰ ਭਰ ਦੇ ਰਾਜਸੀ ਅਤੇ ਮੀਡੀਆ ਹਲ਼ਕਿਆਂ ਵਿੱਚ ਕਾਫੀ ਹਲ਼ਚਲ਼ ਮਹਿਸੂਸ ਕੀਤੀ ਜਾ ਰਹੀ ਹੈ। ਗੱਲ਼ ਸਿਰਫ ਮੋਰਸੀ ਨੂੰ ਗੱਦੀ ਤੋਂ ਹਟਾਉਣ ਜਾਂ ਨਾ ਹਟਾਉਣ ਦੀ ਨਹੀ ਰਹਿ ਗਈ ਬਲ਼ਕਿ ਸੰਵਾਦ ਤਾਂ ਜਮਹੂਰੀਅਤ ਦੀ ਪਰਿਭਾਸ਼ਾ ਤੇ ਆ ਪਹੁੰਚਿਆ ਹੈ। ਇੱਕ ਪਾਸੇ ਮਿਸਰ ਦੇ ਫੌਜੀ ਰਾਜ ਪਲ਼ਟੇ ਨੂੰ ਜਮਹੂਰੀਅਤ ਦੀ ਰਾਖੀ ਲ਼ਈ ਜਰੂਰੀ ਆਖ ਕੇ ਵਡਿਆਇਆ ਜਾ ਰਿਹਾ ਹੈ ਦੂਜੇ ਪਾਸੇ ਇਸ ਨੂੰ ਤਾਨਾਸ਼ਾਹੀ ਦੀ ਮਾਰ ਝੱਲ਼ ਰਹੇ ਉਸ ਮੁਲ਼ਕ ਵਿੱਚ ਵੱਡੇ ਖਤਰੇ ਵੱਜੋਂ ਦੇਖਿਆ ਜਾ ਰਿਹਾ ਹੈ। ਅਮਰੀਕਾ ਅਤੇ ਹੋਰ ਪੱਛਮੀ ਮੁਲ਼ਕ ਜਿੱਥੇ ਹਾਲ਼ੇ ਤੇਲ਼ ਦੇਖੋ ਅਤੇ ਤੇਲ਼ ਦੀ ਧਾਰ ਦੇਖੋ ਵਾਲ਼ੇ ਫਾਰਮੂਲ਼ੇ ਤੇ ਚੱਲ਼ ਰਹੇ ਹਨ ਉਥੇ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲ਼ੇਅਰ ਸਭ ਤੋਂ ਪਹਿਲ਼ਾਂ ਡਟਕੇ ਫੌਜ ਦੀ ਕਾਰਵਾਈ ਦੇ ਹੱਕ ਵਿੱਚ ਆ ਖਲ਼ੋਤੇ ਹਨ।

ਪਿਛਲ਼ੇ ਦਿਨੀ Ḕਦਾ ਸੰਡੇ ਅਬਜ਼ਰਬਰḙ ਵਿੱਚ ਲ਼ਿਖੇ ਇੱਕ ਲ਼ੇਖ ਵਿੱਚ ਟੋਨੀ ਬਲ਼ੇਅਰ ਨੇ ਮਿਸਰ ਦੀ ਫੌਜ ਦੀ ਪਿੱਠ ਪੂਰਦਿਆਂ ਆਖਿਆ ਕਿ ਫੌਜ ਕੋਲ਼ ਮੋਰਸੀ ਨੂੰ ਗੱਦੀ ਤੋਂ ਲ਼ਾਹ ਦੇਣ ਤੋਂ ਬਿਨਾ ਕੋਈ ਚਾਰਾ ਨਹੀ ਸੀ। ਉਨ੍ਹਾਂ ਆਖਿਆ ਕਿ ਫੌਜ ਕੋਲ਼ ਸਿਰਫ ਦੋ ਹੀ ਰਾਹ ਸਨ ਜਾਂ ਤਾਂ ਦਖਲ਼ਅੰਦਾਜ਼ੀ ਕਰੋ ਅਤੇ ਜਾਂ ਫਿਰ ਹਾਲ਼ਾਤ ਨੂੰ ਵਿਗੜਦੇ ਹੋਏ ਦੇਖਦੇ ਰਹੋ। ਉਨ੍ਹਾਂ ਆਖਿਆ ਕਿ ਲ਼ੱਖਾਂ ਲ਼ੋਕ ਗਲ਼ੀਆਂ ਵਿੱਚ ਆ ਕੇ ਪ੍ਰਦਰਸ਼ਨ ਕਰ ਰਹੇ ਹਨ ਤੁਸੀਂ ਇਸ ਨੂੰ ਕਿਸ ਤਰ੍ਹਾਂ ਅੱਖੋਂ ਹਲ਼ੇ ਕਰ ਸਕਦੇ ਹੋ। ਅਮਰੀਕੀ ਪ੍ਰਧਾਨ ਬਾਰਕ ਓਬਾਮਾਂ ਅਤੇ ਬਰਤਾਨਵੀ ਵਿਦੇਸ਼ ਸਕੱਤਰ ਵਿਲ਼ੀਅਮ ਹੇਗ ਤੋਂ ਬਿਲ਼ਕੁਲ਼ ਉਲ਼ਟ ਸਟੈਂਡ ਲ਼ੈਂਦਿਆਂ ਬਲ਼ੇਅਰ ਨੇ ਆਖਿਆ, “ਮੈਂ ਜਮਹੂਰੀਅਤ ਦਾ ਡਟਵਾਂ ਹਮਾਇਤੀ ਹਾਂ ਪਰ ਜਮਹੂਰੀ ਸਰਕਾਰ ਆਪਣੇ ਆਪ ਵਿੱਚ ਪਾਇਦਾਰ ਸਰਕਾਰ ਨਹੀ ਹੁੰਦੀ”।

ਇਸ ਤੋਂ ਉਲ਼ਟ ਮੱਧ ਪੂਰਬ ਦੇ ਬੁਧੀਜੀਵੀ ਫੌਜੀ ਕਾਰਵਾਈ ਨੂੰ ਜਮਹੂਰੀਅਤ ਦੀ ਸੁੱਚੀ ਭਾਵਨਾ ਤੇ ਹਮਲ਼ੇ ਵੱਜੋਂ ਦੇਖ ਰਹੇ ਹਨ। ਬਰੁਕਿੰਗਜ਼ ਪਾਲ਼ਸੀ ਰਿਸਰਚ ਦੇ ਦੋਹਾ ਸੈਂਟਰ ਵਿੱਚ ਖੋਜ ਕਰ ਰਹੇ ਡਾਕਟਰ ਓਮਰ ਔਸ਼ਾਰ ਨੇ ਫੌਜੀ ਰਾਜ ਪਲ਼ਟੇ ਦਾ ਵਿਰੋਧ ਕਰਦਿਆਂ ਲ਼ਿਖਿਆ ਹੈ, Ḕਜਦੋਂ ਚੁਣੀਆਂ ਹੋਈਆਂ ਸੰਸਥਾਵਾਂ ਨੂੰ ਧੱਕੇ ਨਾਲ਼ ਹਟਾ ਦਿੱਤਾ ਜਾਂਦਾ ਹੈ ਤਾਂ ਨਤੀਜੇ ਕਦੇ ਵੀ ਜਮਹੂਰੀਅਤ ਦੇ ਹੱਕ ਵਿੱਚ ਨਹੀ ਜਾਂਦੇ। ਉਨ੍ਹਾਂ ਆਖਿਆ ਕਿ ਮਿਸਰ ਵਿੱਚ ਜੋ ਕੁਝ ਹੋ ਰਿਹਾ ਹੈ ਉਹ ੧੯੯੨ ਦੇ ਅਲ਼ਜੀਰੀਆ ਅਤੇ ੧੯੩੬ ਦੇ ਸਪੇਨ ਦਾ ਦੁਹਰਾ ਹੈ। ਦੋਹਾਂ ਮੁਲ਼ਕਾਂ ਵਿੱਚ ਕੁਝ ਲ਼ੋਭੀ ਫੌਜੀ ਜਰਨੈਲ਼ਾਂ ਨੇ ਜਮਹੂਰੀ ਢੰਗ ਨਾਲ਼ ਚੁਣੀਆਂ ਹੋਈਆਂ ਸਰਕਾਰਾਂ ਨੂੰ ਪਲ਼ਟ ਦਿੱਤਾ ਸੀ ਅਤੇ ਉਸ ਤੋਂ ਬਾਅਦ ਹੋਈ ਖਾਨਾਜੰਗੀ ਵਿੱਚ ਢਾਈ ਲ਼ੱਖ ਲ਼ੋਕ ਮਾਰੇ ਗਏ।

ਟੋਨੀ ਬਲ਼ੇਅਰ ਦਾ ਮੰਨਣਾਂ ਹੈ ਕਿ ਦੁਨੀਆਂ ਦੇ ਕਈ ਖਿੱਤਿਆਂ ਵਿੱਚ ਜਮਹੂਰੀਅਤ ਨੂੰ ਉਸ ਤਰ੍ਹਾਂ ਨਾਲ਼ ਨਹੀ ਉਸਾਰਿਆ ਜਾ ਸਕਦਾ ਜਿਸ ਤਰ੍ਹਾਂ ਪੱਛਮੀ ਮੁਲ਼ਕਾਂ ਵਿੱਚ ਉਸਾਰਿਆ ਗਿਆ ਹੈ। ਜਮਹੂਰੀਅਤ ਦੀ ਪਰਿਭਾਸ਼ਾ ਨੂੰ ਨਵੀ ਦਿਸ਼ਾ ਦੇਂਦਿਆਂ ਉਹ ਆਖਦੇ ਹਨ, Ḕਜਮਹੂਰੀਅਤ ਫੈਸਲ਼ਾ ਕਰਨ ਵਾਲ਼ੇ ਲ਼ੋਕਾਂ ਦੀ ਚੋਣ ਕਰਨ ਦਾ ਨਾਅ ਹੈ ਇਹ ਫੈਸਲ਼ੇ ਦਾ ਬਦਲ਼ ਨਹੀ ਹੈ। ਮਿਸਰ ਦੇ ਲ਼ੋਕਾਂ ਦਾ ਪ੍ਰਦਰਸ਼ਨ ਇੱਕ ਅਜ਼ਾਦ ਜਮਹੂਰੀ ਭਾਵਨਾ ਹੈ ਜੋ ਜਮਹੂਰੀਅਤ ਦੇ ਬੰਧਨਾਂ ਤੋਂ ਮੁਕਤ ਹੋ ਕੇ ਵਿਚਰਦੀ ਹੈ।ḙ

ਦੂਜੇ ਪਾਸੇ ਡਾਕਟਰ ਓਮਾਰ ਔਸ਼ਾਰ ਨੂੰ ਮਿਸਰ ਦੀ ਲ਼ੀਹੋਂ ਲ਼ੱਥੀ ਜਮਹੂਰੀਅਤ ਦਾ ਝੋਰਾ ਹੈ, ਉਹ ਆਖਦੇ ਹਨ ਕਿ ਮਿਸਰ ਦੀ ਜਮਹੂਰੀਅਤ ਵੱਡੇ ਖਤਰੇ ਦਾ ਸਾਹਮਣਾਂ ਕਰ ਰਹੀ ਹੈ ਇਸਦਾ ਭਵਿੱਖ ਬਹੁਤ ਹਨੇਰਾ ਹੈ। ਉਹ ਆਖਦੇ ਹਨ, Ḕਮਿਸਰ ਵਿੱਚੋਂ ਜਮਹੂਰੀਅਤ ਨੂੰ ਖਤਮ ਕਰਨ ਦੇ ਸਿੱਟੇ ਮਿਸਰ ਤੱਕ ਹੀ ਸੀਮਤ ਨਹੀ ਰਹਿਣਗੇ। ਜੋ ਮਿਸਰ ਵਿੱਚ ਵਾਪਰ ਰਿਹਾ ਹੈ ਉਹ ਮਿਸਰ ਤੱਕ ਸੀਮਤ ਨਹੀ ਰਹੇਗਾ।

ਜਮਹੂਰੀਅਤ ਦੇ ਨਵੇਂ ਸੰਕਲ਼ਪਾਂ ਬਾਰੇ ਚੱਲ਼ ਰਹੇ ਇਸ ਰੌਚਕ ਸੰਵਾਦ ਵਿੱਚ ਸੀਨੀਅਰ ਪੱਤਰਕਾਰ ਕੈਮਿਲ਼ਾ ਕੈਂਵਿਨਡਿੱਸ਼ ਦੇ ਬਹੁਤ ਹੀ ਖੋਜ ਭਰਪੂਰ ਲ਼ੇਖ ਨੇ ਨਵੀਂ ਰੂਹ ਫੂਕ ਦਿੱਤੀ ਹੈ। ਉਨ੍ਹਾਂ ਨੇ ਜਮਹੂਰੀਅਤ ਦੀ ਵਿਚਾਰਧਾਰਾ ਦੀ ਜੜ੍ਹ ਫੜਦਿਆਂ ਇਸ ਨੂੰ ਆਪਣੇ ਅਧਾਰਾਂ ਨਾਲ਼ੋਂ ਤੋੜ ਕੇ ਦੇਖਣ ਦੀ ਬਿਰਤੀ ਨੂੰ ਮੌਜੂਦਾ ਸੰਕਟ ਦੀ ਜੜ੍ਹ ਦੱਸਿਆ ਹੈ। ਲ਼ੰਡਨ ਤੋਂ ਛਪਦੇ ਸੰਡੇ ਟਾਈਮਜ਼ ਵਿੱਚ ਮੁਖ ਲ਼ੇਖ ਵਿੱਚ ਕੈਵਨਡਿੱਸ਼ ਨੇ ਜਮਹੂਰੀਅਤ ਦੇ ਅਸਲ਼ ਭਾਵਾਂ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਦਾ ਲ਼ੇਖ Ḕਕਈ ਵਾਰ ਜਮਹੂਰੀਅਤ ਫੌਜੀ ਪਲ਼ਟੇ ਨਾਲ਼ ਸ਼ੁਰੂ ਹੁੰਦੀ ਹੈ ਵੋਟਾਂ ਨਾਲ਼ ਨਹੀḙ ਕਾਫੀ ਰੌਚਕ ਅਤੇ ਸੂਝ ਭਰਿਆ ਸੀ। ਉਹ ਆਖਦੇ ਹਨ, Ḕਨਵੀਂ ਮਿੱਟੀ ਵਿੱਚ ਜਮਹੂਰੀਅਤ ਦਾ ਪੌਦਾ ਲ਼ਗਾਉਣ ਲ਼ਈ ਕਾਹਲ਼ੇ ਪੱਛਮੀ ਲ਼ੀਡਰ ਇਹ ਗੱਲ਼ ਭੁੱਲ਼ ਗਏ ਕਿ ਜਮਹੂਰੀਅਤ ਇੱਕ ਰਾਤ ਵਿੱਚ ਹੀ ਜਵਾਨ ਨਹੀ ਹੋ ਜਾਂਦੀ। ਅਸਲ਼ ਜਮਹੂਰੀਅਤ ਕੁਝ ਕੁ ਚੋਣਾਂ ਨਾਲ਼ ਹਾਸਲ਼ ਨਹੀ ਕੀਤੀ ਜਾਂਦੀ ਬਲ਼ਕਿ ਅਜਿਹੀਆਂ ਸੰਸਥਾਵਾਂ ਨੂੰ ਮਜਬੂਤ ਕਰਕੇ ਹਾਸਲ਼ ਕੀਤੀ ਜਾਂਦੀ ਹੈ ਜੋ ਚੁਣੀਆਂ ਹੋਈਆਂ ਸਰਕਾਰਾਂ ਤੇ ਕੁੰਡਾ ਰੱਖ ਸਕਣ। ਅਜ਼ਾਦ ਮੀਡੀਆ, ਨਿਰਪੱਖ ਨਿਆਂ ਪਾਲ਼ਿਕਾ, ਨਿਰਪੱਖ ਅਫਸਰਸ਼ਾਹੀ, ਘੱਟ ਗਿਣਤੀਆਂ ਦੀ ਰਾਖੀ, ਧਰਮ ਦੀ ਅਜ਼ਾਦੀ ਅਤੇ ਕਨੂੰਨ ਦੇ ਰਾਜ ਦਾ ਸਤਿਕਾਰ ਅਸਲ਼ ਜਮਹੂਰੀਅਤ ਦੀਆਂ ਜੜ੍ਹਾਂ ਹਨ। ਘੱਟ ਗਿਣਤੀਆਂ ਦੀ ਰਾਖੀ, ਅਜ਼ਾਦ ਨਿਆਪਾਲ਼ਿਕਾ ਅਤੇ ਅਜ਼ਾਦ ਪ੍ਰੈਸ ਬਰਤਾਨੀਆ ਵਿੱਚ ਸਭ ਲ਼ਈ ਵੋਟ ਦੇ ਹੱਕ ਤੋਂ ਵੀ ਪਹਿਲ਼ਾਂ ਸਥਾਪਤ ਹੋ ਗਏ ਸਨ। ਬਰਤਾਨਵੀ ਜਮਹੂਰੀਅਤ ਵਿੱਚ ਸ਼ਹਿਣਸ਼ੀਲ਼ਤਾ ਦਾ ਸਿਧਾਂਤ ੧੭ਵੀਂ ਸਦੀ ਵਿੱਚ ਹੀ ਸਥਾਪਤ ਕਰ ਦਿੱਤਾ ਗਿਆ ਸੀ ਕਿਉਂਕਿ ਜਾਨ ਸਟਰੂਆਰਟ ਮਿੱਲ਼ ਨੇ ਇਹ ਚਿਤਾਵਨੀ ਦਿੱਤੀ ਸੀ ਕਿ ਸ਼ਹਿਣਸ਼ੀਲ਼ਤਾ ਤੋਂ ਬਿਨਾ ਜਮਹੂਰੀਅਤ ਬਹੁਗਿਣਤੀ ਦੀ ਤਾਨਾਸ਼ਾਹੀ ਬਣਕੇ ਰਹਿ ਜਾਵੇਗੀ। ਇਹ ਮਾਨਤਾਵਾਂ ਬਰਤਾਨੀਆ ਵਿੱਚ ਵੋਟ ਦੇ ਹੱਕ ਤੋਂ ਵੀ ਪਹਿਲ਼ਾਂ ਸਥਾਪਤ ਕਰ ਦਿੱਤੀਆਂ ਗਈਆਂ ਸਨ। ਇਸੇ ਲ਼ਈ ਬਰਤਾਨੀਆ ਦੀ ਜਮਹੂਰੀਅਤ ਇੱਕ ਮਜਬੂਤ ਜਮਹੂਰੀਅਤ ਵੱਜੋਂ ਚਟਾਨ ਵਾਂਗ ਖੜੀ ਹੈ।

ਨਿਰਸੰਦੇਹ ਕੈਮਿਲ਼ਾ ਕੈਵਿਨਡਿੱਸ਼ ਨੇ ਜਮਹੂਰੀਅਤ ਦੀ ਅਸਲ਼ੀ ਭਾਵਨਾ ਨੂੰ ਉਜਾਗਰ ਕੀਤਾ ਹੈ ਕਿਉਂਕਿ ਉਪਰੋਂ ਥੋਪੇ ਗਏ ਚੋਣਾਂ ਦੇ ਅਡੰਬਰ ਨੂੰ ਜਮਹੂਰੀਅਤ ਨਹੀ ਆਖਿਆ ਜਾ ਸਕਦਾ ਜਦੋਂ ਤੱਕ ਉਸ ਦੀ ਰਾਖੀ ਲ਼ਈ ਸੁੱਚੀਆਂ ਸੰਸਥਾਵਾਂ ਕਾਇਮ ਨਹੀ ਹੁੰਦੀਆਂ।

ਕੈਮਿਲ਼ਾ ਕੈਵਿਨਡਿੱਸ਼ ਦੇ ਵਿਚਾਰਾਂ ਦੀ ਪ੍ਰੋੜਤਾ ਕਰਨ ਵਰਗੀ ਇੱਕ ਪਾਠਕ ਦੀ ਚਿੱਠੀ ਟਾਈਮ ਮੈਗਜ਼ੀਨ ਦੇ ਨਵੇਂ ਅੰਕ ਵਿੱਚ ਛਪੀ ਹੈ। ਮਾਸਕੋ ਤੋਂ ਯੂਰੀ ਚੈਕੋਵ ਨੇ ਆਪਣੇ ਪੱਤਰ ਵਿੱਚ ਲ਼ਿਖਿਆ ਹੈ, Ḕਮਿਸਰ ਦੇ ਪਹਿਲ਼ੇ ਚੁਣੇ ਹੋਏ ਰਾਸ਼ਟਰਪਤੀ ਨੂੰ ਗੱਦੀ ਤੋਂ ਹਟਾ ਦੇਣ ਦੀ ਘਟਨਾ ਤੇ ਕੋਈ ਵੀ ਸੂਝਵਾਨ ਖੁਸ਼ੀਆਂ ਨਹੀ ਮਨਾ ਸਕਦਾ; ਮਿਸਰ ਦੀ ਅਸਲ਼ ਸਮੱਸਿਆ ਮੁਲ਼ਕ ਦੀਆਂ ਰਾਜਸੀ ਸੰਸਥਾਵਾਂ ਦੀ ਅਯੋਗਤਾ ਵਿੱਚ ਪਈ ਹੈ ਜੋ ਹੋਸਨੀ ਮੁਬਾਰਕ ਦੀ ਤਾਨਾਸ਼ਾਹੀ ਦੌਰਾਨ ਮਜਬੂਤ ਹੋਈਆਂ ਹਨ।

ਨਿਰਸੰਦੇਹ ਮਿਸਰ ਦੇ ਰਾਜਪਲ਼ਟੇ ਨੇ ਸੰਸਾਰ ਭਰ ਦੇ ਬੁਧੀਜੀਵੀਆਂ ਸਾਹਮਣੇ ਜਮਹੂਰੀਅਤ ਨੂੰ ਦਰਪੇਸ਼ ਸਮੱਸਿਆਵਾਂ ਨਾਲ਼ ਦੋ ਚਾਰ ਹੋਣ ਦਾ ਮੌਕਾ ਦਿੱਤਾ ਹੈ ਜਿਸ ਦੌਰਾਨ ਇਸ ਫਲ਼ਸਫੇ ਦੀ ਨਵੀ ਵਿਆਖਿਆ ਕਈ ਪੱਖਾਂ ਤੋਂ ਆ ਰਹੀ ਹੈ ਜੋ ਵਿਚਾਰਧਾਰਾ ਦੀ ਮਜਬੂਤੀ ਲ਼ਈ ਬਹੁਤ ਜਰੂਰੀ ਹੈ।