ਭਾਰਤ ਵਿੱਚ ਦਲਿਤ ਰਾਖਵੇਂਕਰਨ ਦਾ ਮਸਲਾ ਇੱਕ ਵਾਰ ਫੇਰ ਭੜਕ ਗਿਆ ਹੈ। ਭਾਰਤ ਦੀ ਸੁਪਰੀਮ ਕੋਰਟ ਨੇ ਪਿਛਲੇ ਦਿਨੀ ਇਸ ਸਬੰਧੀ ਪਾਈ ਗਈ ਇੱਕ ਪਟੀਸ਼ਨ ਤੇ ਸੁਣਵਾਈ ਕਰਦਿਆਂ ਇਹ ਫੈਸਲਾ ਸੁਣਾਇਆ ਕਿ ਰਾਖਵਾਂਕਰਨ, ਜਾਤ ਅਧਾਰਤ ਨਹੀ ਹੋਣਾਂ ਚਾਹੀਦਾ ਬਲਕਿ ਆਰਥਕ ਅਧਾਰ ਤੇ ਹੋਣਾਂ ਚਾਹੀਦਾ ਹੈ। ਇਸ ਫੈਸਲੇ ਦੇ ਆਉਣ ਦੀ ਦੇਰ ਸੀ ਕਿ ਦੇਸ਼ ਭਰ ਵਿੱਚ ਦਲਿਤ ਸੰਸਥਾਵਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਅਤੇ ਪਿਛਲੇ ਦਿਨੀ ਭਾਰਤ ਬੰਦ ਦਾ ਸੱਦਾ ਵੀ ਦਿੱਤਾ ਜੋ ਕਿ ਕਾਫੀ ਕਾਮਯਾਬ ਮੰਨਿਆ ਜਾ ਰਿਹਾ ਹੈ।
ਭਾਰਤ ਵਿੱਚ ਮੱਧ ਵਰਗੀ ਪਰਿਵਾਰਾਂ ਵਿੱਚ ਬਹੁਤ ਦੇਰ ਤੋਂ ਇਹ ਭਾਵਨਾ ਘਰ ਕਰ ਗਈ ਹੈ ਕਿ ਮੱਧ ਵਰਗੀ ਲੋਕ ਜੋ ਆਰਥਕ ਤੰਗੀਆਂ ਭੋਗ ਰਹੇ ਹਨ ਜਾਂ ਉਨ੍ਹਾਂ ਦੇ ਪੜ੍ਹੇ ਲਿਖੇ ਬੱਚਿਆਂ ਨੂੰ ਜੇ ਨੌਕਰੀ ਨਹੀ ਮਿਲ ਰਹੀ ਤਾਂ ਇਸਦਾ ਵੱਡਾ ਕਾਰਨ ਦਲਿਤ ਰਾਖਵਾਂਕਰਨ ਹੈ। ਹਰ ਮੱਧ ਵਰਗੀ ਆਪਣੀ ਆਰਥਕ ਅਸਫਲਤਾ ਨੂੰ ਦਲਿਤ ਰਾਖਵੇਂਕਰਨ ਦੇ ਸਿਰ ਮੜ੍ਹ ਕੇ ਸੁਰਖਰੂ ਹੋ ਰਿਹਾ ਹੈ। ਇਸ ਨਾਲ ਸਦੀਆਂ ਤੋਂ ਜੁਲਮ ਸਹਿੰਦੇ ਆ ਰਹੇ ਦਲਿਤ ਭਾਈਚਾਰੇ ਨੂੰ ਜਿੱਥੇ ਹੋਰ ਦੁਰਵਿਹਾਰ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ ਉ%ਥੇ ਉਨ੍ਹਾਂ ਵਿੱਚ ਅਸੁਰੱਖਿਆ ਦੀ ਭਾਵਨਾ ਵੀ ਪੈਦਾ ਹੋ ਰਹੀ ਹੈ।
ਜਿਸ ਵੇਲੇ ਡਾਕਟਰ ਅੰਬੇਦਕਰ ਨੇ ਭਾਰਤੀ ਸੰਵਿਧਾਨ ਤਿਆਰ ਕੀਤਾ ਸੀ ਉਨ੍ਹਾਂ ਨੇ ਦਲਿਤ ਰਾਖਵੇਂਕਰਨ ਦੀ ਮਦ ਇਸੇ ਲਈ ਸ਼ਾਮਲ ਕੀਤੀ ਸੀ ਕਿਉਂਕਿ, ਇਨ੍ਹਾਂ ਲੋਕਾਂ ਨੂੰ ਹਿੰਦੂ ਜਾਤਪਾਤੀ ਸਿਸਟਮ ਨੇ ਏਨਾ ਜਿਆਦਾ ਦੱਬਿਆ ਹੋਇਆ ਸੀ ਕਿ ਇਨ੍ਹਾਂ ਨੂੰ ਅਣਖ ਨਾਲ ਜੀਊਣਾਂ ਹੀ ਭੁੱਲ ਗਿਆ ਸੀ, ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਇਹ ਲੋਕ ਅਜਿਹੀ ਮਾਨਸਕ ਗੁਲਾਮੀ ਸਹਿੰਦੇ ਆ ਰਹੇ ਸਨ, ਕਿ ਇਨ੍ਹਾਂ ਦੇ ਜੀਵਨ ਨੂੰ ਅਜ਼ਾਦੀ ਦੇ ਅਸਲ ਅਰਥ ਸਦੀਆਂ ਪਹਿਲਾਂ ਹੀ ਭੁੱਲ ਗਏ ਸਨ।
੧੯੪੭ ਵਿੱਚ ਭਾਰਤ ਦੇ ਆਪਣੇ ਲੋਕਾਂ ਵੱਲ਼ੋਂ ਸੱਤਾ ਹਥਿਆ ਲੈਣ ਤੋਂ ਬਾਅਦ ਜਦੋਂ ਡਾਕਟਰ ਅੰਬੇਦਕਰ ਵਰਗੇ ਸੂਝਵਾਨ ਵਿਅਕਤੀ ਨੂੰ ਭਾਰਤੀ ਸੰਵਿਧਾਨ ਲਿਖਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਸਦੀਆਂ ਤੋਂ ਲਤਾੜੇ ਹੋਏ ਉਨ੍ਹਾਂ ਅਣਗਿਣਤ ਦਲਿਤਾਂ ਦਾ ਜੀਵਨ ਉ%ਪਰ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰਦਿਆਂ ਇਸ ਵਰਗ ਲਈ ਵਿਸ਼ੇਸ਼ ਸਹੂਲਤਾਂ ਦਾ ਪ੍ਰਬੰਧ ਕੀਤਾ ਸੀ। ਅੱਜ ਜੇ ਇਸ ਭਾਈਚਾਰੇ ਦਾ ਇੱਕ ਹਿੱਸਾ ਮਾਣ ਨਾਲ ਸਿਰ ਚੁੱਕ ਕੇ ਤੁਰਨ ਜੋਗਾ ਹੋਇਆ ਹੈ ਤਾਂ ਇਸੇ ਕਰਕੇ ਹੀ ਹੈ ਕਿ ਉਸ ਨੂੰ ਕੁਝ ਰਾਖਵਾਂਕਰਨ ਮਿਲਿਆ। ਜਰਾ ਸੋਚੋ ਕਿ ਜੇ ਅਜਿਹਾ ਰਾਖਵਾਂਕਰਨ ਨਾ ਹੁੰਦਾ ਤਾਂ ਹੁਣ ਤੱਕ ਇਸ ਵਰਗ ਦੀ ਹਾਲਤ ਕੀ ਹੋ ਗਈ ਹੁੰਦੀ। ਬ੍ਰਾਹਮਣ ਨੇ ਜਿਸ ਤਰ੍ਹਾਂ ਇਸ ਵਰਗ ਨੂੰ ਮਾਨਸਕ ਗੁਲਾਮੀ ਵਿੱਚ ਜਕੜ ਲਿਆ ਹੋਇਆ ਸੀ ਉਸ ਵਿੱਚੋਂ ਨਿਕਲਣ ਦਾ ਇਸ ਵਰਗ ਕੋਲ ਕੋਈ ਰਸਤਾ ਨਹੀ ਸੀ ਹੋਣਾਂ।
ਇਹ ਗੱਲ ਵੱਖਰੀ ਹੈ ਕਿ ਕੁਝ ਬੇਈਮਾਨ ਦਲਿਤ ਲੀਡਰਾਂ ਨੇ ਸਿਸਟਮ ਦਾ ਫਾਇਦਾ ਚੁੱਕ ਕੇ ਹੁਣ ਅਰਬਾਂ ਰੁਪਏ ਦੀ ਜਾਇਦਾਦ ਬਣਾ ਲਈ ਹੈ ਅਤੇ ਅੱਜ ਵੀ ਉਹ ਆਪਣੇ ਆਪ ਨੂੰ ਦਲਿਤ ਹੀ ਅਖਵਾਉਂਦੇ ਹਨ ਪਰ ਇਸਦਾ ਮਤਲਬ ਇਹ ਨਹੀ ਹੈ ਕਿ ਇਸ ਕਮਜ਼ੋਰੀ ਦਾ ਫਾਇਦਾ ਉਠਾਕੇ ਹਾਲੇ ਵੀ ਗੁਰਬਤ ਨਾਲ ਲੜ ਮਰ ਰਹੇ ਕਰੋੜਾਂ ਲੋਕਾਂ ਦਾ ਜੀਵਨ ਬਰਬਾਦ ਕਰ ਦਿੱਤਾ ਜਾਵੇ।
ਜਿਹੜੇ ਕਥਿਤ ਉਚੀਆਂ ਜਾਤਾਂ ਦੇ ਗਰੀਬ ਵਰਗ ਹਨ ਉਨ੍ਹਾਂ ਲਈ ਵੱਖਰੇ ਤੌਰ ਤੇ ਰਾਖਵਾਂਕਰਨ ਕਰ ਦੇਣਾਂ ਚਾਹੀਦਾ ਹੈ ਪਰ ਉਸ ਲਿਤਾੜੇ ਹੋਏ ਵਰਗ ਦੀ ਕੀਮਤ ਤੇ ਨਹੀ। ਉਨ੍ਹਾਂ ਦੀ ਜਮੀਰ ਨੂੰ ਮਨੁੱਖਤਾ ਅਤੇ ਸੱਭਿਆਤਾ ਦੇ ਚਾਨਣ ਨਾਲ ਸਰਸ਼ਾਰ ਕਰਨ ਲਈ ਹਾਲੇ ਲੰਬੇ ਸਮੇਂ ਤੱਕ ਰਾਖਵਾਂਕਰਨ ਜਰੂਰੀ ਰਹਿਣਾਂ ਚਾਹੀਦਾ ਹੈ।
ਦਲਿਤ ਵਰਗ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਉਹ ਆਪਣੇ ਸਵੈਮਾਣ ਨੂੰ ਕਿਸੇ ਕੋਲ ਗਿਰਵੀ ਨਾ ਰੱਖਣ। ਚਾਰ ਛਿੱਲੜਾਂ ਪਿੱਛੇ ਉਹ ਆਪਣੀ ਜ਼ਮੀਰ ਨੂੰ ਵੇਚਕੇ, ਸਿੱਖਾਂ ਅਤੇ ਮੁਸਲਮਾਨਾਂ ਖਿਲਾਫ ਲੜਾਈ ਵਿੱਚ ਹਿੰਦੂਆਂ ਦੀ ਕੁਹਾੜੀ ਦੇ ਦਸਤੇ ਨਾ ਬਣਨ। ਜਦੋਂ ਵੀ ਕਿਸੇ ਥਾਂ ਤੇ ਬਹੁ-ਗਿਣਤੀ ਨੇ ਕਤਲੇਆਮ ਕਰਵਾਉਣਾਂ ਹੁੰਦਾ ਹੈ ਤਾਂ ਉਹ ਦਲਿਤ ਭਾਈਚਾਰੇ ਨੂੰ ਹਿੰਦੂ ਬਣਾ ਕੇ ਸਿੱਖਾਂ ਅਤੇ ਮੁਸਲਮਾਨਾਂ ਦਾ ਕਤਲੇਆਮ ਕਰਵਾ ਲ਼ੈਂਦੀ ਹੈ ਪਰ ਮੰਦਰਾਂ ਵਿੱਚ ਵੜਨ ਵੇਲੇ ਜਾਤ ਪੁੱਛਣ ਲੱਗ ਜਾਂਦੀ ਹੈ। ਦਲਿਤ ਭਾਈਚਾਰੇ ਨੇ ਜੇ ਸਵੈਮਾਣ ਨਾਲ ਜੀਣਾਂ ਸਿੱਖਣਾਂ ਹੈ ਤਾਂ ਉਸਨੂੰ ਸਿੱਖ ਧਰਮ ਅਪਨਾ ਲੈਣਾਂ ਚਾਹੀਦਾ ਹੈ।