ਜਿਉਂ ਜਿਉਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ ਤਿਉਂ ਰਾਜ ਕਰ ਰਹੀ ਕਾਂਗਰਸ ਪਾਰਟੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈੈੈ। 5 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨਾਲ ਬਹੁਤ ਸਾਰੇ ਵਾਅਦੇ ਕਰਕੇ ਸੱਤਾ ਦੇ ਸਿੰਗਾਂ ਨੂੰ ਹੱਥ ਪਾ ਲਿਆ ਸੀ। ਉਸ ਵੇਲੇ ਉਨ੍ਹਾਂ ਨੇ ਭੋਲੇ ਭਾਲੇ ਪੰਜਾਬੀਆਂ ਨੂੰ ਵੱਡੇ ਸਬਜ਼ਬਾਗ ਦਿਖਾਕੇ ਸੱਤਾ ਹਥਿਆ ਲਈ ਸੀ, ਜਿਹੜੇ ਵਾਅਦੇ ਉਨ੍ਹਾਂ ਕੀਤੇ ਸਨ ਉਨ੍ਹਾਂ ਨੂੰ ਪੂਰਾ ਕਰਨ ਦੀ ਕੈਪਟਨ ਅਮਰਿੰਦਰ ਸਿੰਘ ਵਿੱਚ ਸਮਰਥਾ ਨਹੀ ਸੀ। ਇਹ ਗੱਲ ਕੈਪਟਨ ਨੂੰ ਵੀ ਪਤਾ ਸੀ ਪਰ ਸੱਤਾ ਹਥਿਆਉਣ ਲਈ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਅਕਾਲੀਆਂ ਤੋਂ ਵੱਡਾ ਝੂਠ ਬੋਲਿਆ ਸੀ। ਉਸ ਵੇਲੇ ਪੰਜਾਬ ਦੇ ਲੋਕ ਅਕਾਲੀ ਦਲ ਦੀ ਤਾਨਾਸ਼ਾਹ ਅਤੇ ਪੰਜਾਬ ਮਾਰੂ ਰਾਜਨੀਤੀ ਤੋਂ ਤੰਗ ਆਏ ਹੋਏ ਸਨ ਇਸ ਲਈ ਉਨ੍ਹਾਂ ਆਮ ਆਦਮੀ ਪਾਰਟੀ ਨਾਲੋਂ ਕੈਪਟਨ ਦੇ ਵਾਅਦੇ ਉੱਤੇ ਯਕੀਨ ਕਰਕੇ ਇਸ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ। ਪਰ ਹੁਣ 5 ਸਾਲ ਬਾਅਦ ਸਥਿਤੀ ਤਬਦੀਲ ਹੁੰਦੀ ਨਜ਼ਰ ਆ ਰਹੀ ਹੈੈ।

ਕੈਪਟਨ ਦੇ ਕੈਬਨਿਟ ਮੰਤਰੀ ਇਸ ਵੇਲੇ ਬਗਾਵਤ ਦਾ ਝੰਡਾ ਚੁੱਕੀ ਫਿਰਦੇ ਹਨ। ਉਨ੍ਹਾਂ ਦਾ ਕਹਿਣਾਂ ਹੈ ਕਿ ਕੈਪਟਨ 5 ਸਾਲ ਪਹਿਲਾਂ ਕੀਤੇ ਮੁੱਖ ਵਾਅਦਿਆਂ ਵਿੱਚੋਂ ਕੋਈ ਵੀ ਪੂਰਾ ਕਰਨ ਦੇ ਸਮਰਥ ਨਹੀ ਰਿਹਾ ਇਸ ਲਈ ਸਾਡੇ ਵਾਸਤੇ ਮੁੜ ਪੰਜਾਬ ਦੇ ਲੋਕਾਂ ਸਾਹਮਣੇ ਜਾਣਾਂ ਮੁਸ਼ਕਲ ਹੋ ਰਿਹਾ ਹੈੈ। ਹੌਲੀ ਹੌਲੀ ਕੈਪਟਨ ਦਾ ਵਿਰੋਧ ਕਰਨ ਤੋਂ ਬਾਅਦ ਹੁਣ ਇਨ੍ਹਾਂ ਕਾਂਗਰਸੀਆਂ ਨੇ ਕੈਪਟਨ ਨੂੰ ਗੱਦੀ ਤੋਂ ਲਾਹਕੇ ਕਿਸੇ ਸੀਨੀਅਰ ਕਾਂਗਰਸੀ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਚਲਾ ਲਈ ਹੈੈੈ। ਉਨ੍ਹਾਂ ਦਾ ਕਹਿਣਾਂ ਹੈ ਕਿ ਕੈਪਟਨ ਨਾ ਤਾਂ ਬੇਅਦਬੀ ਦੇ ਮਾਮਲੇ ਤੇ ਇਨਸਾਫ ਦਿਵਾ ਸਕਿਆ ਹੈ ਅਤੇ ਨਾ ਹੀ ਨਸ਼ਿਆਂ ਨੂੰ ਠੱਲ੍ਹ ਪਾ ਸਕਿਆ ਹੈੈੈ। ਨਸ਼ਿਆਂ ਦੇ ਵੱਡੇ ਸੌਦਾਗਰਨ ਹਾਲੇ ਵੀ ਦਨਦਨਾਉਂਦੇ ਫਿਰਦੇ ਹਨ। ਦੋਸ਼ੀ ਪੁਲਿਸ ਅਫਸਰਾਂ ਦੇ ਘਰਾਂ ਦੀਆਂ ਕੰਧਾਂ ਤੇ ਪੁਲਿਸ ਲਾਠੀਆਂ ਮਾਰਕੇ ਵਾਪਸ ਆ ਜਾਂਦੀ ਹੈ ਅਤੇ ਗਰਿਫਤਾੜ ਨਹੀ ਕਰ ਪਾਉਂਦੀ।

ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਕਾਂਗਰਸੀਆਂ ਦੇ ਇਹ ਗਿਲੇ ਜਾਇਜ ਹਨ। ਕੈਪਟਨ ਅਮਰਿੰਦਰ ਸਿੰਘ ਪਿਛਲੇ 5 ਸਾਲਾਂ ਦੌਰਾਨ ਅਸਫਲ ਮੁੱਖ ਮੰਤਰੀ ਸਾਬਤ ਹੋਏ ਹਨ। ਨਾ ਤਾਂ ਉਹ ਪੰਜਾਬ ਸਿਰ ਚੜ੍ਹਿਆ ਕਰਜਾ ਘਟਾਉਣ ਵਿੱਚ ਕਾਮਯਾਬ ਹੋਏ ਹਨ ਅਤੇ ਨਾ ਹੀ ਉਹ ਵਾਅਦੇ ਪੂਰੇ ਕਰਨ ਵਿੱਚ ਸਫਲ ਹੋਏ ਹਨ ਜਿਹੜੇ ਉਨ੍ਹਾਂ 2017 ਵਿੱਚ ਕੀਤੇ ਸਨ। ਇਸਤੋਂ ਵੀ ਵੱਡੀ ਗੱਲ ਇਹ ਹੈ ਕਿ ਕੈਪਟਨ ਨੇ ਪਿਛਲੇ 5 ਸਾਲਾਂ ਦੌਰਾਨ ਤਾਨਾਸ਼ਾਹਾਂ ਵਾਂਗ ਸਰਕਾਰ ਚਲਾਈ ਹੈੈ। ਉਹ ਤਾਂ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਨਹੀ ਸੀ ਮਿਲਦੇ। ਹੁਣ ਜੇ ਕੋਈ ਸਰਕਾਰ ਦੇ ਵਿਰੁੱਧ ਅਵਾਜ਼ ਉਠਾਉਂਦਾ ਹੈ ਤਾਂ ਉਸ ਨੂੰ ਡਸਿਪਲਨ ਭੰਗ ਕਰਨ ਦਾ ਦੋਸ਼ੀ ਠਹਿਰਾ ਕੇ ਆਪਣੀ ਤਾਨਾਸ਼ਾਹੀ ਨੂੰ ਜਾਇਜ ਠਹਿਰਾ ਲਿਆ ਜਲਦਾ ਹੈੈੈ।

ਜੇ ਕਾਂਗਰਸ ਪਾਰਟੀ ਦੇ ਚੇਤੰਨ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਲਾਹੁਣ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਇਹ ਪਾਰਟੀ ਦੀ ਅੰਦਰੂਨੀ ਜਮਹੂਰੀਅਤ ਨੂੰ ਬਹਾਲ ਕਰਨ ਵੱਲ ਵੀ ਇੱਕ ਵੱਡਾ ਕਦਮ ਹੋਵੇਗਾ। ਅੰਦਰੂਨੀ ਜਮਹੂਰੀਅਤ ਇਹ ਮੰਗ ਕਰਦੀ ਹੈ ਕਿ ਜੇ ਕੋਈ ਮੰਤਰੀ ਜਾਂ ਮੁੱਖ ਮੰਤਰੀ ਆਪਣੇ ਅਹੁਦੇ ਦੀ ਮਰਯਾਦਾ ਤੇ ਖ਼ਰਾ ਨਹੀ ਉਤਰਦਾ ਤਾਂ ਉਸਨੂੰ ਗੱਦੀ ਤੋਂ ਫਾਰਗ ਕਰਨਾ ਜਾਇਜ ਹੈ।

ਇਸ ਗੱਲ ਵਿੱਚ ਕੋਈ ਸ਼ੱਕ ਨਹੀ ਕਿ ਪਿਛਲੇ 5 ਸਾਲਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨਾਲ ਮਿਲਕੇ ਖੇਡ ਖੇਡੀ ਹੈੈੈ। ਨਹੀ ਤਾਂ ਮੁੱਖ ਮੰਤਰੀ ਬਣਦੇ ਸਾਰ ਹੀ ਪਹਿਲਾ ਕੰਮ ਅਕਾਲੀਆਂ ਦੀ ਨਿੱਜੀ ਟਰਾਂਸਪੋਰਟ ਨੂੰ ਬੰਦ ਕਰਵਾਉਣ ਅਤੇ ਕੇਬਲ ਵਪਾਰ ਨੂੰ ਬੰਦ ਕਰਵਾਉਣ ਦਾ ਹੋਣਾਂ ਚਾਹੀਦਾ ਸੀ। ਪੰਜਾਬ ਦੇ ਕਿਸੇ ਵੀ ਗਵਾਂਢੀ ਰਾਜ ਵਿੱਚ ਨਿੱਜੀ ਟਰਾਂਸਪੋਰਟ ਏਨੀ ਮਜਬੂਤ ਨਹੀ ਹੈ ਕਿ ਉਹ ਮਾਫੀਆ ਦਾ ਰੂਪ ਧਾਰ ਲਵੇ। ਹਰਿਆਣਾਂ, ਹਿਮਾਚਲ, ਰਾਜਸਥਾਨ, ਦਿੱਲੀ, ਉੱਤਰ ਪਰਦੇਸ਼ ਅਤੇ ਮੱਧ ਪਰਦੇਸ਼ ਤੱਕ ਸਾਰੇ ਪਾਸੇ ਸਰਕਾਰੀ ਟਰਾਂਸਪੋਰਟ ਮਜਬੂਤੀ ਨਾਲ ਚੱਲ ਰਹੀ ਹੈ ਪਰ ਸਿਰਫ ਪੰਜਾਬ ਵਿੱਚ ਅਕਾਲੀਆਂ ਨੇ ਇਸਦਾ ਭੱਠਾ ਬਿਠਾ ਦਿੱਤਾ ਹੈੈ। ਸਹੀ ਟਰਾਂਸਪੋਰਟ,ਸ਼ਰਾਬਨੀਤੀ,ਕੇਬਲ ਨੀਤੀ,ਰੇਤਾ-ਬਜਰੀ ਨੀਤੀ, ਮੀਡੀਆ ਨੀਤੀ ਆਦਿ ਨਾਲ ਪੰਜਾਬ ਦਾ ਖਜਾਨਾ ਭਰਕੇ, ਸਿਰ ਚੜ੍ਹਿਆ ਕਰਜਾ ਮੋੜਿਆ ਜਾ ਸਕਦਾ ਹੈ ਅਤੇ ਆਉਣ ਵਾਲੀਆਂ ਪੀੜੀਆਂਿ ਦਾ ਭਵਿੱਖ ਸੁਰਖਰੂ ਕੀਤਾ ਜਾ ਸਕਦਾ ਹੈੈੈ।

ਇਸ ਸਭ ਕਾਸੇ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਨੂੰ ਆਪਣਾਂ ਕੈਪਟਨ ਬਦਲਕੇ ਨਵਾਂ ਮੁੱਖ ਮੰਤਰੀ ਲਾਉਣਾਂ ਚਾਹੀਦਾ ਹੈ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ।