ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਸੋਚਿਆ ਸੀ ਕਿ ਚੋਣਾਂ ਦੀ ਪ੍ਰੀਕਿਰਿਆ ਰਾਜਨੀਤਿਕ, ਵਿਚਾਰਧਾਰਕ, ਜੱਥੇਬੰਦਕ ਅਤੇ ਨਿੱਜੀ ਪ੍ਰੋਜੈਕਟ ਹੈ, ਇਕ ਅਜਿਹਾ ਪ੍ਰੋਜੈਕਟ ਜੋ ਕਿ ਇੱਜਤ, ਨਿਵੇਸ਼ ਅਤੇ ਸਵੈ-ਸੰਸ਼ੋਧਨ ਦੀ ਮੰਗ ਕਰਦਾ ਹੈ।ਕਾਂਗਰਸ ਵਿਚ ਜੋ ਵੀ ਨੇਤਾ ਮਹੱਤਵ ਰੱਖਦੇ ਹਨ ਉਨ੍ਹਾਂ ਲਈ ਚੋਣਾਂ ਘ੍ਰਿਣਾ ਦਾ ਪ੍ਰਯੋਜਨ ਹਨ ਅਤੇ ਚੋਣਾਵੀ ਪ੍ਰੀਕਿਰਿਆ ਇਕ ਵਿਚਾਰਧਾਰਕ ਲੜਾਈ ਤੋਂ ਦੂਜੇ ਪਾਸੇ ਲਗਾਅ ਹੈ – ਇਕ ਅਜਿਹਾ ਪ੍ਰੋਜੈਕਟ ਜੋ ਕਿ ਘੱਟ ਇੱਜਤ, ਸਵੈ-ਸੰਸ਼ੋਧਨ ਅਤੇ ਰੁਝੇਵੇਂ ਦੀ ਮੰਗ ਕਰਦਾ ਹੈ।ਆਮ ਆਦਮੀ ਪਾਰਟੀ ਲਈ ਚੋਣਾਂ ਨਿਰੋਲ ਰੂਪ ਵਿਚ ਵਿਚਾਰਧਾਰਾ ਤੋਂ ਰਹਿਤ ਸੁਨਿਯੋਜਤ ਪ੍ਰੀਕਿਰਿਆ ਹੈ – ਇਕ ਅਜਿਹਾ ਪ੍ਰੋਜੈਕਟ ਜੋ ਉਨ੍ਹਾਂ ਦੇ ਨੇਤਾ ਨੂੰ ਰਾਸ਼ਟਰੀ ਬ੍ਰਾਂਡ ਬਣਾ ਸਕਦਾ ਹੈ ਜਿਸ ਵਿਚ ਅਭਿਲਾਸ਼ਾ ਤਾਂ ਬਹੁਤ ਹੈ ਪਰ ਜੱਥੇਬੰਦਕ ਕਾਬਲੀਅਤ, ਸਥਾਨਿਕ ਚਿਹਰਾ ਅਤੇ ਵੱਡੇ ਸੰਦੇਸ਼ ਦੀ ਘਾਟ ਹੈ।ਇਹ ਸਾਰੀ ਪਹੁੰਚ ਹੀ ਸਾਨੂੰ ੨੦੨੪ ਵਿਚ ਲੋਕ ਸਭਾ ਦੀਆਂ ਚੋਣਾਂ ਦੀ ਤਿਆਰੀ ਕਰ ਰਹੀਆਂ ਪਾਰਟੀਆਂ ਦੀਆਂ ਕਮਜ਼ੋਰੀਆਂ ਅਤੇ ਸ਼ਕਤੀਆਂ ਨੂੰ ਦਿਖਾਉਂਦੀ ਹੈ।

ਗੁਜਰਾਤ ਦੀ ਜਿੱਤ ਦਿਖਾਉਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਫਲਤਾ ਦੋ ਥੰਮਾਂ ਉੱਪਰ ਅਧਾਰਿਤ ਹੈ।ਪਹਿਲਾ, ਰੋਜਮੱਰਾ ਪੱਧਰ ਉਤੇ ਮੋਦੀ ਦੀ ਇੱਛਾ, ਨਿਸ਼ਠਾ ਅਤੇ ਲੋਕਾਂ ਵਿਚ ਆਪਣੇ ਵਾਅਦੇ ਪੂਰੇ ਕਰਨ ਦੇ ਭਰੋਸੇ ਨੂੰ ਬਹਾਲ ਰੱਖਣ ਲਈ ਕੰਮ ਕੀਤਾ ਜਾਂਦਾ ਹੈ।ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਹ ਹੀ ਪਾਰਟੀ ਦਾ ਸਭ ਤੋਂ ਮਹੱਤਵਪੂਰਨ ਪ੍ਰਚਾਰਕ ਹੈ।ਇਸ ਲਈ ਭਾਰਤੀ ਦੀ ਹੌਂਦ ਦਾ ਵਿਸਥਾਰ ਕਰਨ ਲਈ ਉਸ ਦੀ ਮੌਜੂਦਗੀ ਦਾ ਲਾਹਾ ਲਿਆ ਜਾਂਦਾ ਹੈ।ਇਹ ਲੱਭ ਲਓ ਕਿ ਮੋਦੀ ਦਾ ਗੁਜਰਾਤ ਸੂਬੇ ਨਾਲ ਕਿਸ ਤਰਾਂ ਦਾ ਭਾਵਨਾਤਮਕ ਰਿਸ਼ਤਾ ਹੈ, ਫਿਰ ਉਸ ਦਾ ਫਾਇਦਾ ਉਠਾਇਆ ਜਾਂਦਾ ਹੈ।ਇਕ ਸਫਲਤਾ ਨੂੰ ਦੂਜੀ ਸਫਲਤਾ ਪ੍ਰਾਪਤ ਕਰਨ ਲਈ ਵਰਤਿਆ ਜਾਂਦਾ ਹੈ।ਜਿਸ ਤਰਾਂ ਯੂਪੀ ਨੇ ਗੁਜਰਾਤ ਵਿਚ ਜਿੱਤ ਲਈ ਸਟੇਜ ਤਿਆਰ ਕੀਤੀ, ਉਸੇ ਤਰਾਂ ਹੀ ਭਾਰਤੀ ਜਨਤਾ ਪਾਰਟੀ ਗੁਜਰਾਤ ਦੇ ਆਵੇਗ ਨੂੰ ਆਉਣ ਵਾਲੀਆਂ ਚੋਣਾਂ ਲਈ ਇਸਤੇਮਾਲ ਕਰੇਗੀ।ਭਾਰਤੀ ਜਨਤਾ ਪਾਰਟੀ ਆਪਣੀ ਪਾਰਟੀ ਦੀ ਮਜਬੂਤੀ ਦੇ ਸਾਰੇ ਸ੍ਰੋਤਾਂ – ਵਿਚਾਰਧਾਰਕ, ਆਰਥਿਕ ਅਤੇ ਜੱਥੇਬੰਦਕ – ਨੂੰ ਚੋਣਾਂ ਉੱਪਰ ਹੀ ਕੇਂਦਰਿਤ ਰੱਖੇਗੀ।ਉਨ੍ਹਾਂ ਦਾ ਮੰਨਣਾ ਹੈ ਕਿ ਚੋਣਾਂ ਨੂੰ ਗੰਭੀਰਤਾ ਨਾਲ ਲਓ ਕਿਉਂ ਕਿ ਇਹ ਮਹਿਜ਼ ਸੂਬੇ ਵਿਚ ਸੱਤਾ ਪ੍ਰਾਪਤ ਕਰਨ ਦਾ ਹੀ ਜ਼ਰੀਆ ਨਹੀਂ, ਬਲਕਿ ਭਾਰਤੀ ਜਨਤਾ ਪਾਰਟੀ ਨੂੰ ਲੋਕਤੰਤਰਿਕ ਵੈਧਾਨਿਕਤਾ ਵੀ ਪ੍ਰਦਾਨ ਕਰਦੇ ਹਨ।ਅਤੇ ਚੋਣਾਂ ਨੂੰ ਹੀ ਪਾਰਟੀ ਦੇ ਅੰਦਰ ਆ ਚੁੱਕੀਆਂ ਕਮਜ਼ੋਰੀਆਂ ਨਾਲ ਨਜਿੱਠਣ ਲਈ ਵਰਤਿਆ ਜਾਂਦਾ ਹੈ ਜਿਸ ਰਾਹੀ ਪਾਰਟੀ ਦਾ ਵਿਸਥਾਰ ਕੀਤਾ ਜਾ ਸਕਦਾ ਹੈ ਅਤੇ ਮੋਦੀ ਦਾ ਆਮ ਨਾਗਰਿਕਾਂ ਨਾਲ ਇਕ ਰਿਸ਼ਤਾ ਵੀ ਜੋੜਿਆ ਜਾ ਸਕਦਾ ਹੈ।

ਅਮਿਤ ਸ਼ਾਹ ਦੁਆਰਾ ਧਰੁਵੀਕਰਨ ਦੀ ਰਾਜਨੀਤੀ ਉੱਪਰ ਜੋਰ ਦੇਣਾ ਨਾ ਸਿਰਫ ਹਿੰਦੂ ਵੋਟ ਨੂੰ ਇਕੱਠਾ ਕਰਨਾ ਹੈ ਬਲਕਿ ਜਿਸ ਰਾਜਨੀਤਿਕ ਵਿਚਾਰਧਾਰਾ ਵਿਚ ਭਾਰਤੀ ਜਨਤਾ ਪਾਰਟੀ ਵਿਸ਼ਵਾਸ ਕਰਦੀ ਹੈ, ਉਸ ਨੂੰ ਇਕ ਵੈਧਾਨਿਕਤਾ ਪ੍ਰਦਾਨ ਕਰਨਾ ਵੀ ਹੈ।ਗੁਜਰਾਤ ਵਿਚ ਮੋਦੀ ਮਹਿਜ ਇਸ ਕਰਕੇ ਹੀ ਪ੍ਰਚਾਰ ਨਹੀਂ ਸੀ ਕਰ ਰਿਹਾ ਕਿਉਂਕਿ ਉਸ ਨੂੰ ਡਰ ਸੀ ਕਿ ਭਾਰਤੀ ਜਨਤਾ ਪਾਰਟੀ ਹਾਰ ਜਾਵੇਗੀ ਬਲਕਿ ਪ੍ਰਧਾਨ ਮੰਤਰੀ ਹੁੰਦੇ ਹੋਏ ਆਪਣੇ ਜੱਦੀ ਸੂਬੇ ਵਿਚ ਜਿਆਦਾ ਸਮਾਂ ਬਿਤਾਉਣਾ ਵੀ ਇਸ ਦਾ ਇਕ ਮਕਸਦ ਸੀ।ਭਾਰਤੀ ਜਨਤਾ ਪਾਰਟੀ ਦੁਆਰਾ ਆਪਣੇ ਪ੍ਰਚਾਰ ਲਈ ਮੋਦੀ ਨੂੰ ਕੇਂਦਰ ਵਿਚ ਰੱਖਣਾ ਪਾਰਟੀ ਵਰਕਰਾਂ ਵਿਚ ਉਤਸ਼ਾਹ ਭਰਦਾ ਹੈ ਅਤੇ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਪਾਰਟੀ ਮੋਦੀ ਦੀ ਲੋਕਪ੍ਰਿਯਤਾ ਦਾ ਲਾਹਾ ਲੈ ਸਕੇ।ਉਨ੍ਹਾਂ ਨੇ ਇਹ ਵੀ ਦੇਖਣਾ ਹੈ ਕਿ ਸਥਾਨਕ ਪੱਖ ਪਾਰਟੀ ਮਸ਼ੀਨਰੀ ਨੂੰ ਕਮਜ਼ੋਰ ਨਾ ਬਣਾਉਣ ਅਤੇ ਉਸ ਤੋਂ ਬਾਅਦ ਹਰ ਚੋਣ ਨੂੰ ਮੋਦੀ ਦੀ ਜਿੱਤ ਦੇ ਰੂਪ ਵਿਚ ਪੇਸ਼ ਕੀਤਾ ਜਾ ਸਕੇ।ਇਹ ਨੀਤੀ ਭਾਰਤੀ ਜਨਤਾ ਪਾਰਟੀ ਲਈ ਰਾਸ਼ਟਰੀ ਪੱਧਰ ਉੱਪਰ ਸਹਾਈ ਸਿੱਧ ਹੋਈ ਹੈ।ਉਨ੍ਹਾਂ ਦੀ ਇਸ ਨੀਤੀ ਨੂੰ ਸਿਰਫ ਰਾਜਾਂ ਵਿਚ ਅਸਫਲਤਾ ਦੇਖਣੀ ਪਈ ਹੈ ਜਿੱਥੇ ਰਾਜਨੀਤੀ ਅਜੇ ਵੀ ਮੁਕਾਬਲੇ ਭਰੀ ਹੈ।ਭਾਰਤੀ ਜਨਤਾ ਪਾਰਟੀ ਦੀ ਸਥਾਨਕ ਲੀਡਰਸ਼ਿਪ ਕਮਜ਼ੋਰ ਹੈ ਅਤੇ ਵਿਰੋਧੀ ਧਿਰ ਕੋਲ ਸਥਾਨਕ ਮਸ਼ੀਨ ਅਜੇ ਵੀ ਮਜਬੂਤ ਹੈ। ੨੦੨੨ ਦੀਆਂ ਹਿਮਾਚਲ ਚੋਣਾਂ ਵਿਚ ਅਜਿਹਾ ਹੀ ਹੋਇਆ ਸੀ ਅਤੇ ਇਹ ਹੀ ੨੦੨੧ ਵਿਚ ਪੱਛਮੀ ਬੰਗਾਲ ਅਤੇ ਦਿੱਲੀ ਵਿਚ ਵਾਪਰਿਆ ਸੀ। ਪਰ ਇਸ ਵਿਚ ਕੋਈ ਹੈਰਾਨੀ ਨਹੀਂ ਹੋਵੇਗੀ ਅਗਰ ੨੦੨੪ ਵਿਚ ਕੁਝ ਰਾਜਾਂ ਵਿਚ ਵੱਖਰੀ ਤਸਵੀਰ ਦੇਖਣ ਨੂੰ ਮਿਲੇ।

ਰਾਸ਼ਟਰੀ ਰੋਲ ਅਦਾ ਕਰਨ ਦੀ ਮੰਸ਼ਾ ਰੱਖਣ ਵਾਲੀਆਂ ਵਿਰੋਧੀ ਪਾਰਟੀਆਂ ਨੇ ਦੋ ਮਾਡਲ ਅਪਣਾਏ ਹਨ।ਉਨ੍ਹਾਂ ਨੇ ਸਾਧਾਰਣ ਹੋਣ ਦੀ ਕੀਮਤ ਉੱਪਰ ਨਿਰੋਲ ਮੌਕਾਪ੍ਰਸਤੀ ਅਤੇ ਸਵੈ-ਸਦਾਚਾਰ ਦਾ ਮਾਡਲ ਅਪਣਾਇਆ ਹੈ।ਇਸ ਵਿਚ ਸਮੱਸਿਆ ਇਹ ਹੈ ਕਿ ਇਹਨਾਂ ਵਿਚੋਂ ਕੋਈ ਵੀ ਰਾਸ਼ਟਰੀ ਪੱਧਰ ਉੱਪਰ ਕੰਮ ਨਹੀਂ ਕਰ ਰਿਹਾ ਹੈ ਅਤੇ ਨਾ ਹੀ ਇਹ ਭਾਰਤੀ ਜਨਤਾ ਪਾਰਟੀ ਨੂੰ ਟੱਕਰ ਦੇ ਸਕਦਾ ਹੈ।ਅਰਵਿੰਦ ਕੇਜਰੀਵਾਲ ਦੀ ਨੀਤੀ ਇਸ ਸਮਝ ਉੱਪਰ ਅਧਾਰਿਤ ਹੈ ਕਿ ਭਾਰਤੀ ਰਾਜਨੀਤੀ ਵਿਚ ਸੱਜੇਪੱਖੀ ਸੋਚ ਨੂੰ ਕੇਂਦਰ-ਸੱਜੇਪੱਖੀ ਸੋਚ ਅਪਣਾ ਕੇ ਹੀ ਹਰਾਇਆ ਜਾ ਸਕਦਾ ਹੈ ਜਿਸ ਨੂੰ ਨਰਮ ਹਿੰਦੂਤਵ ਦੇ ਰੂਪ ਵਿਚ ਸਮਝਿਆ ਜਾ ਸਕਦਾ ਹੈ। ਇਸ ਵਿਚ ਭਾਰਤੀ ਜਨਤਾ ਪਾਰਟੀ ਦੁਆਰਾ ਪਹਿਲਾਂ ਹੀ ਸਥਾਪਿਤ ਸਟੇਜ ਦਾ ਸਮਰਥਨ ਹੈ ਅਤੇ ਘੱਟ-ਗਿਣਤੀਆਂ ਦੇ ਹੱਕਾਂ ਉੱਪਰ ਚੁੱਪੀ ਹੈ।ਕੇਜਰੀਵਾਲ ਦੀ ਨੀਤੀ ਉਨ੍ਹਾਂ ਸੂਬਿਆਂ ਵਿਚ ਕੰਮ ਕਰ ਸਕਦੀ ਹੈ ਜਿੱਥੇ ਰਾਜਨੀਤਿਕ ਖਲਾਅ ਹੈ ਅਤੇ ਆਪ ਵਿਚਾਰਧਾਰਕ ਰੂਪ ਵਿਚ ਤਿੱਖੀ ਪੁਜੀਸ਼ਨ ਲੈ ਸਕਦੀ ਹੈ ਕਿਉਂ ਕਿ ਪੰਜਾਬ ਵਿਚ ਬੀਜੇਪੀ ਦਾ ਅਧਾਰ ਜਿਆਦਾ ਨਹੀਂ ਹੈ।ਉਸ ਦੇ ਮਾਡਲ ਨੂੰ ਉਨ੍ਹਾਂ ਸੂਬਿਆਂ ਵਿਚ ਦੁਹਰਾਉਣਾ ਮੁਸ਼ਕਿਲ ਹੈ ਜਿੱਥੇ ਲੋਕ ਬੀਜੇਪੀ ਨਾਲ ਖੁਸ਼ ਹਨ ਅਤੇ ਉਨ੍ਹਾਂ ਨੂੰ ਆਪ ਨਹੀਂ ਚਾਹੀਦੀ ਅਤੇ ਮੁਸਲਿਮ ਵੋਟਰ ਪਾਰਟੀ ਉੱਪਰ ਏਨਾ ਯਕੀਨ ਨਹੀਂ ਕਰਦੇ ਕਿ ਉਹ ਕਾਂਗਰਸ ਨੂੰ ਛੱਡ ਦੇਣ।ਇਸ ਤਰਾਂ ਦੀ ਵਿਚਾਰਧਾਰਕ ਅਸਪੱਸ਼ਟਤਾ ਆਮ ਆਦਮੀ ਪਾਰਟੀ ਲਈ ਮੁਸੀਬਤਾਂ ਹੀ ਖੜ੍ਹੀਆਂ ਕਰੇਗੀ। ਵਿਰੋਧੀ ਧਿਰ ਦਾ ਦੂਜਾ ਮਾਡਲ ਸਥਾਨਿਕ ਸਥਿਤੀਆਂ ਉੱਪਰ ਅਧਾਰਿਤ ਹੈ।ਉਹ ਰਾਜ ਜਿੱਥੇ ਭਾਰਤੀ ਜਨਤਾ ਪਾਰਟੀ ਕੋਲ ਨੇਤਾਵਾਂ ਅਤੇ ਖੇਤਰੀ ਜੁੜਾਅ ਦੀ ਘਾਟ ਹੈ, ਉੱਥੇ ਪਾਰਟੀ ਨੂੰ ਔਖ ਹੰਢਾਉਣੀ ਪੈ ਰਹੀ ਹੈ। ਜਿਵੇਂ ਜਿਵੇਂ ਭਾਰਤ ੨੦੨੪ ਦੀਆਂ ਚੋਣਾਂ ਵੱਲ ਵਧ ਰਿਹਾ ਹੈ ਕਾਰਡ ਭਾਰਤੀ ਜਨਤਾ ਪਾਰਟੀ ਦੇ ਪੱਖ ਵਿਚ ਹੀ ਰੱਖੇ ਜਾ ਰਹੇ ਹਨ।