ਪਰਕਾਸ਼ ਸਿੰਘ ਬਾਦਲ ਨਾਅ ਦਾ ਵਿਅਕਤੀ ਅੱਜਕੱਲ੍ਹ ਦੱਸਦੇ ਨੇ ਮੌਜੇ ਤੇ ਪੈ ਗਿਆ ਹੈੈ। ਬੇਸ਼ੱਕ ਕਦੇ ਕਦਾਈਂ ਉਹ ਆਪਣੀ ਜਿੱਦ ਪੁਗਾਉਣ ਲਈ ਹਾਲੇ ਵੀ ਮੈਦਾਨ ਵਿੱਚ ਆ ਨਿੱਤਰਦਾ ਹੈ ਪਰ ਉਸਦੇ ਨੇੜੇ ਰਹਿਣ ਵਾਲੇ ਦੱਸਦੇ ਹਨ ਕਿ ਹੁਣ ਉਹ ਆਪਣੀ ਔਧ ਪੁਗਾਉਣ ਵੱਲ ਵੱਧ ਰਿਹਾ ਹੈੈ। ਪਰਕਾਸ਼ ਸਿੰਘ ਬਾਦਲ ਦੇ ਮੰਜੇ ਤੇ ਪੈਣ ਦੇ ਨਾਲ ਹੀ ਉਹ ਸੰਸਥਾ ਵੀ ਮੰਜੇ ਤੇ ਪੈਣ ਵਰਗੀ ਹੋ ਗਈ ਹੈ ਜਿਸ ਨੂੰ ਕਿਸੇ ਵੇਲੇ ਸ਼ਹੀਦਾਂ ਦੀ ਜਥੇਬੰਦੀ ਆਖਿਆ ਜਾਂਦਾ ਸੀ ਅਤੇ ਜਿਸਤੇ ਪਰਕਾਸ਼ ਸਿੰਘ ਬਾਦਲ ਨੇ ਜਬਰੀ ਕਬਜਾ ਕਰ ਲਿਆ ਹੋਇਆ ਸੀ। ਸਿਰਫ ਅਕਾਲੀ ਦਲ ਹੀ ਨਹੀ ਬਲਕਿ, ਸਿੱਖਾਂ ਦੀ ਸਿਰਮੌਰ ਧਾਰਮਕ ਸੰਸਥਾ ਸ੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦਾ ਵੀ ਕੋਈ ਬਹੁਤਾ ਵਧੀਆ ਹਾਲ ਨਹੀ ਸੁਣੀਂਦਾ।

ਅੰਦਰ ਦੀਆਂ ਖਬਰਾਂ ਰੱਖਣ ਵਾਲੇ ਦੱਸਦੇ ਹਨ ਕਿ ਸੁਖਬੀਰ ਸਿੰਘ ਬਾਦਲ ਨੂੰ ਧਰਮ ਵਿੱਚ ਕੋਈ ਦਿਲਚਸਪੀ ਨਹੀ ਹੈੈ। ਉਹ ਸਿਰਫ ਰਾਜਨੀਤਕ ਸੱਤਾ ਦਾ ਭੁੱਖਾ ਹੈੈ। ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਪਰਧਾਨ ਗੋਬਿੰਦ ਸਿੰਘ ਲੌਂਗੋਵਾਲ ਸ਼ਰੀਫ ਆਦਮੀ ਹਨ ਜੋ ਬਾਦਲਾਂ ਦੇ ਹੱਥ ਗਿੱਦੜਸਿੰਗੀ ਵਾਂਗ ਲੱਗ ਗਏ ਹਨ। ਪਰ ਕਮੇਟੀ ਦੇ ਪਰਬੰਧ ਉੱਤੇ ਉਨ੍ਹਾਂ ਦਾ ਵੀ ਕੋਈ ਕੁੰਡਾ ਨਹੀ ਹੈੈ। ਇਸ ਵੇਲੇ ਜੇ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਮਾੜੀ ਮੋਟੀ ਚੱਲ ਰਹੀ ਹੈ ਤਾਂ ਉਹ ਸਕੱਤਰਾਂ ਦੇ ਸਿਰ ਤੇ ਹੀ ਹੈੈ। ਸ਼ਕੱਤਰ ਹੀ ਸਾਰੇ ਫੈਸਲੇ ਕਰ ਰਹੇ ਹਨ। ਕੋਈ ਪੁੱਛਣ ਦੱਸਣ ਵਾਲਾ ਨਹੀ ਹੈੈ। ਸਕੱਤਰਾਂ ਦੀਆਂ ਤਾਰਾਂ ਬਹੁਤ ਥਾਈਂ ਜੁੜੀਆਂ ਹੋਈਆਂ ਹਨ। ਉਨ੍ਹਾਂ ਨੂੰ ਧਰਮ ਨਾਲ ਕੋਈ ਸਰੋਕਾਰ ਨਹੀ ਹੈੈ। ਉਹ ਵਪਾਰ ਚਲਾ ਰਹੇ ਹਨ। ਇਸ ਵੱਡੇ ਵਪਾਰ ਵਿੱਚ ਹਰ ਕੋਈ ਹੱਥ ਰੰਗ ਰਿਹਾ ਹੈੈ –

ਸਰਮੁ ਧਰਮੁ ਦੋਇ ਛਪਿ ਖਲੋਏ
ਕੂੜੁ ਫਿਰੈ ਪਰਧਾਨ ਵੇ ਲਾਲੋ।

ਪਰਕਾਸ਼ ਸਿੰਘ ਬਾਦਲ ਨੇ ਜਿਸ ਸੰਸਥਾ ਤੇ ਜਬਰੀ ਕਬਜਾ ਕਰਕੇ ਇਸਨੂੰ ਹਿੰਦੂਆਂ ਦੇ ਪੈਰਾਂ ਤੇ ਧਰਿਆ ਸੀ ਉਸ ਸੰਸਥਾ ਨੂੰ ਅੱਜ ਉਹ ਹੀ ਚਾਂਭਲੇ ਹੋਏ ਹਿੰਦੂ, ਖਿੱਦੋ ਵਾਂਗ ਉਡਾ ਰਹੇ ਹਨ। ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚੋਂ ਹਿੰਦੂਆਂ ਨੇ ਅਕਾਲੀ ਦਲ ਦਾ ਪੱਤਾ ਕੱਟ ਦਿੱਤਾ ਹੈੈ। ਉਨ੍ਹਾਂ ਦੀ ਇਸ ਵੇਲੇ ਕੋਈ ਪੁੱਛਗਿੱਛ ਨਹੀ ਹੈੈ। ਹਾਲੇ ਅਕਾਲੀ ਦਲ ਨੇ ਦਿੱਲੀ ਵਿਧਾਨ ਸਭਾ ਵਿੱਚ ਹਿੱਸਾ ਨਾ ਲੈਣ ਦਾ ਐਲਾਨ ਹੀ ਕੀਤਾ ਸੀ ਅਗਲਿਆਂ ਨੇ ਹੋਰ ਬੇਇਜ਼ਤੀ ਕਰਨ ਲਈ ਚਾਰੇ ਸੀਟਾਂ ਤੋਂ ਆਪਣੇ ਉਮੀਦਵਾਰ ਵੀ ਐਲਾਨ ਦਿੱਤੇ।

ਉੱਧਰ ਇਹ ਵੀ ਖਬਰਾਂ ਹਨ ਕਿ ਪਰਕਾਸ਼ ਸਿੰਘ ਬਾਦਲ ਦੇ ਕਦਮਾਂ ਤੇ ਚੱਲਣ ਵਾਲੀ, ਅਤੇ ਸੰਘ ਪਰਿਵਾਰ ਦੀ ਹਾਂ ਵਿੱਚ ਹਾਂ ਮਿਲਾਉਣ ਵਾਲੀ ਬੀਬੀ ਹਰਸਿਮਰਤ ਕੌਰ ਵੀ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਬਾਰੇ ਸੋਚ ਰਹੇ ਹਨ।

ਖਾਲਸਾ ਜੀ ਦੇ ਬੋਲਬਾਲੇ ਲਈ ਤਤਪਰ ਸ਼ਹੀਦਾਂ ਦੀ ਜਿਸ ਜਥੇਬੰਦੀ ਨੂੰ ਪਰਕਾਸ਼ ਸਿੰਘ ਬਾਦਲ ਨੇ ਆਪਣੇ ਲਈ ਚੰਦ ਛਿੱਲੜ ਇਕੱਠੇ ਕਰਨ ਖਾਤਰ ਹਿੰਦੂਆਂ ਦੇ ਪੈਰਾਂ ਵਿੱਚ ਰੋਲਿਆ ਸੀ ਉਨ੍ਹਾਂ ਹੀ ਹਿੰਦੂਆਂ ਨੇ ਅੱਜ ਪਰਕਾਸ਼ ਸਿੰਘ ਬਾਦਲ ਦਾ ਪੂਰਾ ਪਰਿਵਾਰ ਪੈਰਾਂ ਵਿੱਚ ਰੋਲ ਦੇਣ ਦਾ ਇਰਾਦਾ ਕਰ ਲਿਆ ਹੈੈ।

ਆਪਣੀ ਝੂਠੀ ਸ਼ਾਨ ਲਈ ਪਰਕਾਸ਼ ਸਿੰਘ ਬਾਦਲ ਨੇ ਇੱਕ ਇੱਕ ਜਜਬੇ ਵਾਲੇ ਅਕਾਲੀ ਲੀਡਰ ਨੂੰ ਬੇਇੱਜ਼ਤ ਕਰਕੇ ਸਿਆਸੀ ਤੌਰ ਤੇ ਕਤਲ ਕੀਤਾ। ਹਰ ਅੰਮ੍ਰਿਤਧਾਰੀ ਸਿੱਖ ਨੂੰ ਅਕਾਲੀ ਦਲ ਤੋਂ ਲਾਂਭੇ ਕੀਤਾ। ਭੋਡਿਆਂ ਦਾ ਅਕਾਲੀ ਦਲ ਖੜ੍ਹਾ ਕੀਤਾ। ਭਾਰਤ ਸਰਕਾਰ ਦੇ ਸਿਰ ਤੇ ਹਰ ਕਿਸੇ ਨੂੰ ਪੈਰਾਂ ਵਿੱਚ ਰੋਲ ਕੇ ਸੱਤਾ ਦਾ ਅਨੰਦ ਮਾਣਿਆ। ਹ੍ਹਰ ਜਜਬੇ ਵਾਲੇ ਗੁਰਸਿੱਖ ਨੂੰ ਕਤਲ ਕੀਤਾ, ਬਹੁਤ ਸਾਰਿਆਂ ਨੂੰ ਘੋਰ ਤਸ਼ੱਦਦ ਮਗਰੋਂ ਜੇਲ੍ਹ ਵਿੱਚ ਪਾ ਦਿੱਤਾ। ਇੱਥੋਂ ਤੱਕ ਕਿ ਪੰਥਕ ਕਵੀਸ਼ਰ ਭਾਈ ਜੋਗਾ ਸਿੰਘ ਜੋਗੀ ਦੀ ਪੋਤਰੀ ਦੇ ਬੇਪਤੀ ਦੀ ਕਹਾਣੀ ਨੂੰ ਵੀ ਭਰੀ ਸਭਾ ਵਿੱਚ ਖਿੱਲੀ ਵਿੱਚ ਉਡਾ ਦਿੱਤਾ। ਹਰ ਉਸ ਸ਼ਖਸ਼ ਨੂੰ ਗਲ ਨਾਲ ਲਾਇਆ ਜੋ ਸਿੱਖਾਂ ਦਾ ਅਤੇ ਸਿੱਖੀ ਦਾ ਖੁਰਾ ਖੋਜ ਮਿਟਾਉਨ ਲਈ ਤਤਪਰ ਹੋਵੇ।

ਹਰ ਸਿੱਖ ਸੰਸਥਾ ਹਿੰਦੂਆਂ ਦੇ ਪੈਰਾਂ ਵਿੱਚ ਢੇਰੀ ਕਰ ਦਿੱਤੀ।

ਪਰ ਅੱਜ ਉਨ੍ਹਾਂ ਹੀ ਹੰਕਾਰੇ ਹੋਏ ਹਿੰਦੂਆਂ ਨੇ ਪਰਕਾਸ਼ ਸਿੰਘ ਬਾਦਲ ਦੇ ਕੁਨਬੇ ਨੂੰ ਸ਼ੀਸ਼ਾ ਦਿਖਾ ਦਿੱਤਾ ਹੈੈ। ਅਗਲੇ 2022 ਵਿੱਚ ਪੰਜਾਬ ਨੂੰ ਜਿੱਤਣ ਲਈ ਲਲਕਾਰੇ ਮਾਰਨ ਲੱਗ ਪਏ ਹਨ।

ਕਿਸੇ ਦੀ ਕੀ ਮਜਾਲ ਸੀ ਕਿ ਉਹ ਪੰਜਾਬ ਨੂੰ ਜਿੱਤਣ ਦੇ ਲਲਕਾਰੇ ਮਾਰ ਦੇਂਦਾ। ਪੰਜਾਬ ਕਦੇ ਵੀ ਏਨਾ ਨਹੀ ਸੀ ਡਿਗਿਆ ਜਿੰਨਾ ਪਰਕਾਸ਼ ਸਿੰਘ ਬਾਦਲ ਨੇ ਆਪਣੇ ਆਰਥਕ ਲਾਲਚ ਲਈ ਡੇਗਿਆ। ਉਸਨੂੰ ਲਗਦਾ ਸੀ ਕਿ ਕੁਝ ਕੁ ਪੁਰਾਣੇ ਫੈਡਰੇਸ਼ਨੀਆਂ ਨੂੰ ਬੁਰਕੀ ਪਾ ਕੇ ਉਹ ਪੰਥ ਵਿੱਚ ਆਪਣੀ ਸ਼ਾਖ ਬਰਕਰਾਰ ਰੱਖ ਸਕੇਗਾ। ਪਰ ਉਹ ਵੀਰ ਜੋ ਬਾਹਾਂ ਖੜ੍ਹੀਆਂ ਕਰਕੇ ਆ ਗਏ ਉਹ ਪੰਥ ਲਈ ਕੀ ਕਰ ਸਕਦੇ ਸਨ।

ਅੱਜ ਜੇ ਪੰਜਾਬ ਨੂੰ ਹਿੰਦੂਆਂ ਦੇ ਲਲਕਾਰਿਆਂ ਤੋਂ ਬਚਾਉਣਾਂ ਹੈ ਤਾਂ ਉਸਨੂੰ ਖਾਲਸਾ ਪੰਥ ਦਾ ਆਤਮਕ ਜਜਬਾ ਹੀ ਡੱਕ ਸਕਦਾ ਹੈੈ। ਉਹ ਜਜਬਾ ਪਰਕਾਸ਼ ਸਿੰਘ ਬਾਦਲ ਨੇ ਖਤਮ ਕਰਨ ਦਾ ਯਤਨ ਕੀਤਾ ਹੈੈ।

ਪੰਜਾਬ ਵਿੱਚ ਜਾਗਦੀ ਜਮੀਰ ਵਾਲੇ ਹੀ ਹਿੰਦੂਆਂ ਦੀ ਕਾਂਗ ਦਾ ਮੂੰਹ ਮੋੜ ਸਕਦੇ ਹਨ। ਉਹ ਸੂਰਬੀਰ ਜਿਨ੍ਹਾਂ ਇੰਦਰਾ ਗਾਂਧੀ ਦਾ ਮੂੰਹ ਮੋੜਿਆ। ਜੋ ਹਾਲੇ ਵੀ ਪੰਥ ਲਈ ਤੜਪ ਰੱਖਦੇ ਹਨ।

ਪਰਕਾਸ਼ ਸਿੰਘ ਬਾਦਲ ਦੇ ਜੀਵਨ ਦੀ ਖੱਟੀ ਕਮਾਈ ਉਸਦੀ ਆਖਰੀ ਉਮਰ ਵੇਲੇ ਉਸਦੇ ਸਾਹਮਣੇ ਖਿਲਰ ਗਈ ਹੈੈ। ਉਸਦੇ ਪਰਿਵਾਰ ਨੂੰ ਠੋਕਰਾਂ ਮਿਲਣ ਲੱਗ ਪਈਆਂ ਹਨ।

ਪੰਥ ਅੱਗੇ ਅਰਜੋਈ ਹੈ ਕਿ ਕਿਤੇ ਹੁਣ ਦੁਬਾਰਾ ਇਸ ਪਰਿਵਾਰ ਤੇ ਭਰੋਸਾ ਨਾ ਕਰ ਲੈਣਾਂ।