ਸੱਤਰ ਵਰ੍ਹੇ ਪਹਿਲਾਂ ਭਾਰਤੀ ਨੀਤੀਵਾਨਾਂ ਅਤੇ ਵਿਦਵਾਨਾਂ ਨੇ ਰਲ-ਮਿਲ ਕੇ ਭਾਰਤੀ ਸੰਵਿਧਾਨ ਤਿਆਰ ਕੀਤਾ ਸੀ। ਜਿਸਦੀ ਯਾਦ ਵਿੱਚ ਹਰ ਸਾਲ ੨੬ ਜਨਵਰੀ ਨੂੰ ਗਣਤੰਤਰ ਦਿਵਸ ਦਿੱਲੀ ਵਿੱਚ ਮਨਾਇਆ ਜਾਂਦਾ ਹੈ। ਗਣਤੰਤਰ ਦਿਵਸ ਰਾਹੀਂ ਭਾਰਤੀ ਸਿਆਸਤਦਾਨ ਅਤੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਭਾਰਤੀ ਲੋਕਾਂ ਨੂੰ ਤੇ ਦੁਨੀਆਂ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਭਾਰਤੀ ਸੰਵਿਧਾਨ ਅੱਜ ਵੀ ਸੱਤਰ ਸਾਲ ਬਾਅਦ ਪੂਰੀ ਤਰ੍ਹਾਂ ਬੁਲੰਦੀਆਂ ਤੇ ਹੈ। ਭਾਵੇਂ ਜਿੰਨਾ ਲੋਕਾਂ ਨੇ ਸੰਵਿਧਾਨ ਬਣਾਇਆ ਸੀ ਉਹ ਕਮੇਟੀ ਅੰਗਰੇਜ ਹਕੂਮਤ ਵੇਲੇ ਹੋਂਦ ਵਿੱਚ ਆਈ ਸੀ। ਜਦਕਿ ਇਸੇ ਸੰਵਿਧਾਨ ਬਾਰੇ ਅੱਜ ਦੇਸ਼ ਦੀਆਂ ਨਾਮੀਂ ਹਸਤੀਆਂ ਜਿਵੇਂ ਕਿ ਉੱਚ ਨਿਆਂ-ਪਾਲਿਕਾ ਦੇ ਸਾਬਕਾ ਜੱਜ, ਸਾਬਕਾ ਮੁੱਖ ਚੋਣ ਕਮਿਸ਼ਨਰ ਅਤੇ ਭਾਰਤੀ ਵਿਸ਼ਵ ਵਿਦਿਆਲਾ ਨੂੰ ਜਿਹੜੀ ਸੰਸਥਾ ਚਲਾਉਂਦੀ ਹੈ ਦੇ ਸਾਬਕਾ ਚੇਅਰਮੈਨ ਭਾਰਤ ਦੀ ਮੁੱਖ ਨੀਤੀ ਚਲਾਉਣ ਵਾਲੀ ਸੰਸਥਾ ਯੋਜਨਾ ਕਮਿਸ਼ਨ ਦੇ ਸਾਬਕਾ ਮੈਂਬਰ, ਮਸ਼ਹੂਰ ਫਿਲਮਕਾਰ ਅਤੇ ਹੋਰ ਸ਼ਖਸੀਅਤਾਂ ਸ਼ਾਮਿਲ ਹਨ ਜਿਨ੍ਹਾਂ ਨੇ ਇਹ ਸਵਾਲ ਪੁੱਛਿਆ ਹੈ ਕਿ ਅੱਜ ਭਾਰਤ ਦੇ ਲੋਕਾਂ ਨੂੰ ਸਾਹਮਣੇ ਇਹ ਸਵਾਲ ਹੈ ਕਿ ਸੰਵਿਧਾਨ ਇੱਕ ਮਹਿਜ਼ ਜੋ ਸਿਰਫ ਕਾਨੂੰਨ ਹੈ ਜਿਹੜਾ ਸੱਤਾਧਾਰੀ ਹਕੂਮਤਾਂ ਅਨੁਸਾਰ ਆਪਣੀ ਨੀਤੀ ਨੂੰ ਬਰਕਰਾਰ ਰੱਖਣ ਲਈ ਤਰੋੜਿਆ ਮਰੋੜਿਆਂ ਜਾਂਦਾ ਹੈ। ਇਸ ਰਾਹੀਂ ਲੋਕਾਂ ਨੂੰ ਸੰਵਿਧਾਨ ਅਨੁਸਾਰ ਦਿੱਤੀ ਗਈ ਅਜ਼ਾਦੀ ਨੂੰ ਦਬਾਅ ਕੇ ਉਹਨਾਂ ਦੇ ਅਧਿਕਾਰਾਂ ਨੂੰ ਦਬਾਉਣ ਲਈ ਵਰਤਦੀਆਂ ਹਨ ਅਤੇ ਵਿਚਾਰਾਂ ਵਿੱਚ ਅਸਹਿਮਤੀ ਰੱਖਣ ਵਾਲੇ ਅਤੇ ਵਾਦ-ਵਿਵਾਦ ਜਿਹੀਆਂ ਧਾਰਾਵਾਂ ਨੂੰ ਦਬਾ ਕੇ ਰੱਖਿਆਂ ਜਾਂਦਾ ਹੈ। ਇੰਨ੍ਹਾਂ ਨੀਤੀਆਂ ਕਾਰਨ ਹੀ ਸਰਕਾਰੀ ਵਿਚਾਰਧਾਰਵਾਂ ਤੇ ਸਵਾਲ ਉਠਾਉਣ ਵਾਲੇ ਪੱਤਰਕਾਰਾਂ, ਵਕੀਲਾਂ, ਚਿੰਤਕਾਂ, ਤਰਕਸ਼ੀਲਾਂ ਅਤੇ ਹੋਰ ਵਿਦਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉੁਨਾਂ ਤੇ ਦੇਸ਼ ਧ੍ਰੋਹ ਵਰਗੇ ਮੁਕੱਦਮੇ ਚਲਾਏ ਜਾ ਰਹੇ ਹਨ। ਜਦਕਿ ਘੱਟ ਗਿਣਤੀ ਕੌਮਾਂ ਅਤੇ ਦਲਿਤ ਵਰਗ ਤੇ ਹਿੰਸਾ ਕਰਨ ਵਾਲਿਆਂ ਨੂੰ ਜਨਤਕ ਤੌਰ ਤੇ ਅੱਜ ਭਾਰਤ ਅੰਦਰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸੇ ਕਰਕੇ ਅੱਜ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਵੱਖ-ਵੱਖ ਤਬਕਿਆਂ ਦੇ ਲੋਕ ਅਤੇ ਆਮ ਨਾਗਰਿਕ ਸੜਕਾਂ ਤੇ ਉਤਰ ਆਏ ਹਨ। ਅੱਜ ਲੋਕ ਸੰਵਿਧਾਨ ਦੀਆਂ ਧਾਰਾਵਾਂ ਦਾ ਖਣਨ ਹੋਣ ਦੇ ਬਾਵਜੂਦ ਖੁਦ ਸੰਵਿਧਾਨ ਦੀ ਰਾਖੀ ਲਈ ਦਿੱਲੀ ਵਿੱਚ ਸ਼ਾਹੀਨ ਬਾਗ, ਪਟਨਾ ਦੇ ਸਬਜੀ ਬਾਗ, ਕਲਕੱਤਾ ਦੇ ਪਾਰਕ ਸਰਕਸ ਅਤੇ ਹੋਰ ਅੱਡ ਅੱਡ ਸ਼ਹਿਰਾਂ ਵਿੱਚ ਸੜਕਾਂ ਤੇ ਉੱਤਰ ਕੇ ਆਪਣਾ ਵਿਖਾਵਾ ਕਰ ਰਹੇ ਹਨ। ਇੰਨ੍ਹਾਂ ਪ੍ਰਸਥਿਤੀਆਂ ਨੂੰ ਦੇਖਦੇ ਹੋਏ ਦੁਨੀਆਂ ਦੀ ਮਸ਼ਹੂਰ ਮੈਗਜ਼ੀਨ ਇਕੋਨਮੈਸਿਟ ਇੰਟੈਲੀਜੈਨਟ ਯੂਨਿਟ ਨਾਮੀ ਸੰਸਥਾ ਨੇ ਦੁਨੀਆਂ ਦੀ ਜ਼ਮਹੂਰੀਅਤ ਪ੍ਰਤੀ ਆਪਣਾ ਇੱਕ ਪ੍ਰਤੀਕ੍ਰਮ ਅਤੇ ਅੰਕ ਦਿੱਤਾ ਹੈ ਜਿਸ ਅਨੁਸਾਰ ਭਾਰਤ ਅੱਜ ਪਿਛਲੇ ਸਾਲ ਨਾਲੋਂ ਜ਼ਮਹੂਰੀਅਤ ਪੱਖੀ ਅੰਕ ਤੋਂ ਦਸ ਕਦਮ ਹੋਰ ਪਿਛੇ ਹਟ ਗਿਆ ਹੈ। ਉੁਨ੍ਹਾਂ ਜ਼ਮਹੂਰੀਅਤਾਂ ਵਿੱਚ ਆ ਗਿਆ ਹੈ ਜਿਥੇ ਅੱਜ ਜ਼ਮਹੂਰੀਅਤ ਥਿੜਕ ਰਹੀ ਹੈ। ਇਸਦਾ ਮੁੱਖ ਕਾਰਨ ਇਹ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਭਾਰਤ ਅੰਦਰ ਜ਼ਮਹੂਰੀਅਤ ਦੇ ਨਾਮ ਥੱਲੇ ਕਸ਼ਮੀਰ ਦੇ ਲੋਕਾਂ ਦੇ ਹੱਕ ਖੋਹੇ ਜਾ ਰਹੇ ਅਤੇ ਉੁਨ੍ਹਾਂ ਦੇ ਅਖਤਿਆਰ ਲੈ ਲਏ ਗਏ ਹਨ। ਕਿਵੇਂ ਅੱਜ ਭਾਰਤ ਅੰਦਰ ਮੁਸ਼ਲਮ ਭਾਈਚਾਰਾ ਭੈ-ਭੀਤ ਹੋਇਆ ਬੈਠਾ ਹੈ। ਇਹ ਸਿੱਧ ਕਰਦਾ ਹੈ ਕਿ ਭਾਰਤ ਅੰਦਰ ਬਣ ਰਹੇ ਗੈਰ ਜਰੂਰੀ ਕਨੂੰਨ ਜਰੂਰੀ ਕਨੂੰਨਾਂ ਨੂੰ ਵੀ ਦਬਾਅ ਰਹੇ ਹਨ।