ਕੁਲਦੀਪ ਨਈਅਰ ਨਾਅ ਦਾ ਇੱਕ ਬੰਦਾ ਜੌ ਆਪਣੇ ਆਪ ਨੂੰ ਸਾਰੀ ਉਮਰ ਪੱਤਰਕਾਰ ਅਖਵਾਉਂਦਾ ਰਿਹਾ ਪਿਛਲੇ ਦਿਨੀ ਇਸ ਸੰਸਾਰ ਤੌ ਕੂਚ ਕਰ ਗਿਆ। ਦੱਸਦੇ ਹਨ ਕਿ uu੍ਹ ੧੯੪੭ ਵਿੱਚ ਮੁਲਕ ਦੀ ਵੰਡ ਵੇਲੇ ਲਹਿੰਦੇ ਪੰਜਾਬ ਤੌ ਪਲਾਇਨ ਕਰਕੇ ਭਾਰਤ ਵਿੱਚ ਆਇਆ ਸੀ। ਦੱਸਦੇ ਹਨ ਕਿ ਉਸਨੇ ਕਨੂੰਨ ਦੀ ਪੜ੍ਹਾਈ ਕੀਤੀ ਹੌਈ ਸੀ। ਪਹਿਲਾਂ ਪਹਿਲ ਉਸਨੇ ਕੁਝ ਕੰਮ ਧੰਦਾ ਕੀਤਾ ਪਰ ਫਿਰ ਕਿਸੇ ਤਿੜਕਮਬਾਜ਼ੀ ਰਾਹੀਂ ਉਹ ਸਰਕਾਰੇ ਦਰਬਾਰੇ ਆਪਣੀ ਪੈਂਠ ਬਣਾਉਣ ਵਿੱਚ ਕਾਮਯਾਬ ਹੌ ਗਿਆ। ਦੇਸ਼ ਦੇ ਪਹਿਲੇ ਪਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਾਲ ਉਸਦੀ ਗੱਲ ਬਣ ਗਈ ਅਤੇ ਉ੍ਹ ਸਰਕਾਰੇ ਦਰਬਾਰੇ ਆਉਣ ਜਾਣ ਲੱਗ ਪਿਆ। ਨਹਿਰੂ ਨੇ ਉਸਨੂੰ ਪੜ੍ਹਿਆ ਲਿਖਿਆ ਬੰਦਾ ਸਮਝ ਕੇ ਕਿਸੇ ਮਹਿਕਮੇ ਵਿੱਚ ਰੱਖ ਲਿਆ ਪਰ ਉਸਨੇ ਹੌਲੀ ਹੌਲੀ ਆਪਣੇ ਆਪ ਨੂੰ ਸੱਤਾ ਦੇ ਗਲਿਆਰਿਆਂ ਨਾਲ ਜੁੜੇ ਰਹਿਣ ਦੇ ਯੌਗ ਬਣਾ ਲਿਆ।

ਸ਼ੈਤਾਨੀ ਦਿਮਾਗ ਦਾ ਹੌਣ ਕਾਰਨ ਕੁਲਦੀਪ ਨਈਅਰ ਨਾਅ ਦਾ ਇਹ ਬੰਦਾ ਆਖਰ ਨੂੰ ਪੱਤਰਕਾਰ ਬਣ ਗਿਆ। ਭਾਰਤ ਵਿੱਚ ਪੱਤਰਕਾਰ ਬਣਨ ਲਈ ਤੁਹਾਨੂੰ ਕਿਸੇ ਯੌਗਤਾ ਦੀ ਲੌੜ ਨਹੀ ਹੈ। ਬਸ ਸਰਕਾਰਾਂ ਅਤੇ ਨੇਤਾਵਾਂ ਦੀਆਂ ਢੱਡਾਂ ਖੜਕਾਉਣ ਦਾ ਵੱਲ ਆਉਣਾਂ ਚਾਹੀਦਾ ਹੈ,ਫਿਰ ਤੁਸੀਂ ਮਹਾਨ ਪੱਤਰਕਾਰ ਵੀ ਬਣ ਸਕਦੇ ਹੌ ਅਤੇ ਮਹਾਨ ਲੀਡਰ ਵੀ। ਭਾਰਤ ਵਿੱਚ ਜਿੰਨੇ ਵੀ ਮਹਾਨ ਲੀਡਰ ਅਤੇ ਮਹਾਨ ਪੱਤਰਕਾਰ ਬਣੇ ਹੌਏ ਹਨ ਇਨ੍ਹਾਂ ਵਿੱਚੌਂ ਕੌਈ ਵੀ ਆਪਣੇ ਪੇਸ਼ੇ ਵਿੱਚ ਮਾਹਰ ਨਹੀ ਹੈ। ਲੀਡਰਾਂ ਦਾ ਕੰਮ ਦੇਸ਼ ਨੂੰ ਲੁਟਣ ਦਾ ਹੈ ਅਤੇ ਪੱਤਰਕਾਰਾਂ ਦਾ ਕੰਮ ਉਸ ਲ਼ੁੱਟ ਵਿੱਚੌਂ ਆਪਣਾਂ ਹਿੱਸਾ ਵੰਡਾਉਣਾਂ ਹੈ।

ਖੈਰ ਕੁਲਦੀਪ ਨਈਅਰ ਨਾਅ ਦਾ ਇਹ ਸ਼ਖਸ਼ ਵੀ ਦੇਸ਼ ਦਾ ਮਹਾਨ ਪੱਤਰਕਾਰ ਬਣ ਹੀ ਗਿਆ। ਭਾਰਤ ਸਰਕਾਰ ਵੱਲ਼ੌਂ ਸ਼ੁਰੂ ਕੀਤੀ ਗਈ ਖਬਰ ਏਜੰਸੀ ਯੂ.ਐਨ.ਆਈ. ਦੇ ਮੁਖੀ ਦੀ ਕਮਾਨ ਇਸ ਹਿੰਦੂ ਨੂੰ ਦੇ ਦਿੱਤੀ ਗਈ। ਸਾਰੀ ਉਮਰ ਕੁਲਦੀਪ ਨਈਅਰ ਆਪਣੇ ਆਪ ਬਾਰੇ ਪੰਜਾਬੀ ਹੌਣ ਦਾ ਰੌਲਾ ਪਾਈ ਗਿਆ। ਪਰ ਉਸਦੇ ਸਮੁੱਚੀ ਜਿੰਦਗੀ ਦਾ ਜਦ ਹੁਣ ਅਧਿਐਨ ਕਰੀਏ ਤਾਂ ਸਮਝ ਆਉਂਦੀ ਹੈ ਕਿ ਉਹ ਜਹਿਰ ਦਾ ਭਰਿਆ ਹੌਇਆ ਇੱਕ ਖੁੰਖਾਰੂ ਹਿੰਦੂ ਸੀ, ਜੌ ਸਿੱਖਾਂ ਨੂੰ ਘੌਰ ਨਫਰਤ ਕਰਦਾ ਸੀ।

ਕੁਲਦੀਪ ਨਈਅਰ ਦੇ ਮਨ ਵਿੱਚ ਆਪਣੇ ਬਚਪਨ ਤੌਂ ਹੀ ਸਿੱਖਾਂ ਦੇ ਖਿਲਾਫ ਘੌਰ ਨਫਰਤ ਭਰੀ ਪਈ ਸੀ। ਬਚਪਨ ਵਿੱਚ ਕਿਸੇ ਸਮਾਜਕ ਡਰ ਕਾਰਨ ਜਾਂ ਕਿਸੇ ਹੌਰ ਮਜਬੂਰੀ ਕਾਰਨ ਉਹ ਆਪਣੀ ਸਿੱਖ ਵਿਰੌਧੀ ਨਫਰਤ ਦਾ ਪ੍ਰਗਟਾਵਾ ਨਾ ਕਰ ਸਕਿਆ। ਪਰ ਜਿਉਂ ਹੀ ਉਸਨੇ ਸੌਝੀ ਸੰਭਾਲੀ ਅਤੇ ਮਹਾਨ ਪੱਤਰਕਾਰ ਦਾ ਰੁਤਬਾ ਹਾਸਲ ਕੀਤਾ ਤਾਂ ਉਸਦੀ ਹਿੰਦੂ ਨਫਰਤ ਡੁੱਲ੍ਹ ਡੁੱਲ੍ਹ ਪੈਣ ਲੱਗੀ।

ਆਪਣੇ ਪੁਤਰਕਾਰਤਾ ਦੇ ੫੦-੫੫ ਸਾਲਾਂ ਦੇ ਜੀਵਨ ਦੌਰਾਨ ਉਸਨੇ ਭਾਰਤ ਜਾਂ ਵਿਦੇਸ਼ਾਂ ਬਾਰੇ ਜੌ ਲੇਖ ਲਿਖੇ ਉਹ ਕਿਸੇ ਕਸਬੇ ਦੇ ਖਬਰਾਂ ਭੇਜਣ ਵਾਲੇ ਪੱਤਰਕਾਰ ਤੌਂ ਜਿਆਦਾ ਸੂਝ ਵਾਲੇ ਨਹੀ ਸਨ, ਐਵੇਂ ਡੰਗ ਟਪਾਈ ਸੀ। ਕਲਮ ਦੀ ਮਜ਼ਦੂਰੀ। ਪਰ ਜਦੌਂ ਉਹ੍ਹ ਸਿੱਖਾਂ ਤੇ ਹਮਲਾ ਵਿੱਢਦਾ ਸੀ ਫਿਰ ਤਾਂ ਉਹ ਪੂਰੇ ਜਾਹੌ ਜਲਾਲ ਵਿੱਚ ਹੁੰਦਾ ਸੀ। ਪੈਰ ਪੈਰ ਤੇ ਅਤੇ ਇਤਿਹਾਸ ਦੇ ਹਰ ਮੌੜ ਤੇ ਉਸਨੇ ਸਿੱਖਾਂ ਨੂੰ ਸ਼ਬਦਾਂ ਰਾਹੀਂ ਕਤਲ ਕਰਨ ਦਾ ਕੌਈ ਵੀ ਮੌਕਾ ਹੱਥੌਂ ਨਹੀ ਜਾਣ ਦਿੱਤਾ।

ਹਰ ਮੌਕੇ ਤੇ ਉਸਨੇ ਸਿੱਖਾਂ ਨੂੰ ਸ਼ਬਦਾਂ ਰਾਹੀਂ ਬੇਕਿਰਕੀ ਨਾਲ ਕਤਲ ਕਰਨ ਦਾ ਯਤਨ ਕੀਤਾ। ਜੇ ਕੁਲਦੀਪ ਨਈਅਰ ਨੂੰ ਪੱਤਰਕਾਰਤਾ ਦਾ ਕੇ.ਪੀ. ਐਸ .ਗਿੱਲ ਆਖ ਲਿਆ ਜਾਵੇ ਤਾਂ ਕੌਈ ਅੱਤਕਥਨੀ ਨਹੀ ਹੌਵੇਗੀ। ਉਹ ਐਨਾ ਬੇਕਿਰਕ ਅਤੇ ਕਾਤਲੀ ਬਿਰਤੀ ਵਾਲਾ ਸ਼ਖਸ਼ ਸੀ ਕਿ ਨਵੰਬਰ ੧੯੮੪ ਵਿੱਚ ਜਦੌਂ ਸਿੱਖ ਕੌਮ ਦੇ ਵਿਹੜੇ ਵਿੱਚ ਸੌਗ ਪਿਆ ਹੌਇਆ ਸੀ ਤਾਂ ਉਹ ਖੁਸ਼ੀ ਨਾਲ ਚਾਂਭੜਾਂ ਪਾ ਰਿਹਾ ਸੀ। ਜਿਹੜਾ ਮਨੁੱਖ ਹਜਾਰਾਂ ਮਾਸੂਮ ਸਿੱਖਾਂ ਦੇ ਬੇਕਿਰਕ ਕਤਲੇਆਮ ਤੇ ਖੁਸ਼ੀ ਨਾਲ ਝੂਮ ਸਕਦਾ ਹੈ ਉਸਨੂੰ ਸ਼ਾਇਦ ਇਨਸਾਨ ਨਹੀ ਆਖਿਆ ਜਾ ਸਕਦਾ।

੧੫ ਨਵੰਬਰ ੧੯੮੪ ਨੂੰ ਪੰਜਾਬੀ ਦੇ ਕਿਸੇ ਅਖਬਾਰ ਵਿੱਚ ਉਸਦਾ ਲੇਖ ਛਪਿਆ ਜਿਸ ਵਿੱਚ ਉਸਨੇ ਸਿੱਖਾਂ ਦੇ ਕਤਲੇਆਮ ਤੇ ਨਾ ਕੇਵਲ ਖੁਸ਼ੀ ਮਨਾਈ ਬਲਕਿ ਬੜੇ ਮਾਣ ਨਾਲ ਲਿਖਿਆ ਕਿ ਸਿੱਖਾਂ ਨੇ ਹਿੰਦੂਆਂ ਨੂੰ ਬੁਜ਼ਦਿਲ ਸਮਝ ਲਿਆ ਸੀ ਪਰ ਹਿੰਦੂਆਂ ਦੇ ਸਬਰ ਦਾ ਪਿਆਲਾ ਆਖਰ ਭਰ ਗਿਆ ਅਤੇ ਉਨ੍ਹਾਂ ਨੇ ਸਿੱਖਾਂ ਨੂੰ ਦੱਸ ਦਿੱਤਾ ਕਿ ਹਿੰਦੂ ਕੌਮ ਮਹਿਜ਼ ਕੰਮ ਧੰਦੇ ਵਾਲੀ ਕੌਮ ਨਹੀ ਹੈ ਬਲਕਿ ਸਿੱਖਾਂ ਦੇ ਖੂਨ ਦੀ ਹੌਲੀ ਵੀ ਖੇਡ ਸਕਦੀ ਹੈ।

ਆਪਣੀ ਜਿੰਦਗੀ ਦੌਰਾਨ ਕੁਲਦੀਪ ਨਈਅਰ ਨੇ ਹਰ ਉਸ ਸ਼ਖਸ਼ ਨਾਲ ਯਾਰੀ ਨਿਭਾਈ ਜੌ ਸਿੱਖਾਂ ਦਾ ਵਿਰੌਧੀ ਅਤੇ ਸਿੱਖਾਂ ਦੇ ਖੂਨ ਦਾ ਪਿਆਸਾ ਸੀ।ਪੈਰ ਪੈਰ ਤੇ ਉਸਨੇ ਸਿੱਖਾਂ ਦੇ ਖਿਲਾਫ ਬੇਕਿਰਕੀ ਨਾਲ ਕਲਮ ਚਲਾਈ। ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਮਹਾਨ ਕੁਰਬਾਨੀ ਉਸਦੇ ਹਜ਼ਮ ਨਾ ਹੌ ਸਕੀ ਇਸੇ ਲਈ, ਉਨ੍ਹਾਂ ਮਹਾਨ ਸੂਰਮਿਆਂ ਨੂੰ ਛੁਟਿਆਉਣ ਲਈ ਉਸਨੇ ਭਗਤ ਸਿੰਘ ਦੇ ਜੀਵਨ ਬਾਰੇ ਬਹੁਤ ਹੇਠਲੇ ਪੱਧਰ ਦੀ ਚੱਲਵੀ ਜਿਹੀ ਕਿਵਾਬ ਲਿਖ ਮਾਰੀ। ਜਿਸ ਵਿੱਚ ਨਾ ਕੌਈ ਵਿਦਵਤਾ ਝਲਕਦੀ ਸੀ ਅਤੇ ਨਾ ਹੀ ਡੂੰਘੀ ਖੌਜ।

ਕੁਲਦੀਪ ਨਈਅਰ ਦੇ ਸਮੁੱਚੇ ਜੀਵਨ ਦੀ ਲੇਖਣੀ ਵਿੱਚੌਂ ਕਦੇ ਵੀ ਕੌਈ ਗੰਭੀਰ ਜਾਂ ਖੌਜ ਭਰਪੂਰ ਕਾਰਜ ਸਾਹਮਣੇ ਨਹੀ ਆਇਆ। ਬਸ ਉਹ ਤਾਂ ਕਲਮ ਦੀ ਮਜ਼ਦੂਰੀ ਕਰਦਾ ਰਿਹਾ। ਬਾਂਝ ਕਲਮ ਨਾਲ ਕਾਗਜ਼ਾਂ ਦਾ ਗਰਭਪਾਤ ਕਰਦਾ ਰਿਹਾ।

ਹਾਂ ਸਿੱਖਾਂ ਖਿਲਾਫ ਆਪਣੇ ਮਨ ਵਿੱਚ ਪਈ ਆਪਣੀ ਜ਼ਹਿਰ ਨੂੰ ਉਸਨੇ ਆਪਣੇ ਪੱਤਰਕਾਰੀ ਦੇ ਜੀਵਨ ਦੌਰਾਨ ਖੂਬ ਡੌਲ਼੍ਹਿਆ।

ਵਾਹਿਗੁਰੂ ਉਨ੍ਹਾਂ ਦੀ ਆਤਮਾਂ ਨੂੰ ਸ਼ਾਂਤੀ ਬਖਸ਼ਣ ਅਤੇ ਆਪਣੇ ਕਾਰਜ ਵਿੱਚ ਲੱਗੇ ਰਹਿਣ ਦਾ ਬਲ ਬਖਸ਼ਣ।