ਇੱਕ ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਣਾ, ਉਸਤੋਂ ਦੋ ਮਹੀਨੇ ਬਾਅਦ ਨਾਲ ਦੇ ਪਿੰਡ ਬਰਗਾੜੀ ਵਿੱਚ ਕੰਧਾਂ ਤੇ ਪੋਸਟਰ ਲਾਉਣੇ ਤੇ ਵੰਗਾਰ ਕੇ ਆਖਣਾ ਕੇ ਗੁਰੂ ਸਾਹਿਬ ਸਾਡੇ ਕੋਲ ਹੈ, ਜਿਨਾਂ ਨੂੰ ਅਸੀਂ ਗਲੀਆਂ ਵਿੱਚ ਖਿਲਾਰਾਂਗੇ। ਜੋ ਕਿ ਉਨਾਂ ਨੇ 12 ਅਕਤੂਬਰ ਨੂੰ ਬਰਗਾੜੀ ਪਿੰਡ ਦੀਆਂ ਵਿੱਚ ਗੁਰੂ ਸਾਹਿਬ ਦੇ ਅੰਗ ਖਿਲਾਰ ਦਿੱਤੇ। ਇਸ ਵਿਰੁੱਧ ਸਿੱਖਾਂ ਦੇ ਮਨਾਂ ਅੰਦਰ ਵੱਡੇ ਪੱਧਰ ਤੇ ਵਿਆਪਕ ਰੋਸ ਉਠਿਆ ਇਥੋਂ ਤੱਕ ਅੰਮ੍ਰਿਤਸਾਰ ਕੋਲ ਚੱਬੇ ਪਿੰਡ ਵਿੱਚ ਲੱਖਾਂ ਦਾ ਇੱਕਠ ਵੀ ਹੋਇਆਂ ਤਾਂ ਕਿ ਉਸ ਸਮੇਂ ਦੀ ਅਕਾਲੀ ਸਰਕਾਰ ਤੇ ਇਸ ਮਾਮਲੇ ਦੇ ਹੱਲ ਲਈ ਦਬਾਅ ਬਣਾਇਆ ਜਾ ਸਕੇ। ਪਰ ਸਮੇਂ ਦੀ ਅਕਾਲੀ ਸਰਕਾਰ ਨੇ ਇਸ ਹਾਲਾਤ ਨੂੰ ਪੂਰੀ ਤਰਾਂ ਨਾ ਸਮਝਦਿਆ ਹੋਇਆ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਦੇ ਦਿੱਤੀ। ਇਸਦੇ ਨਾਲ ਲੱਗਦੇ ਜੋ ਗੋਲੀ ਚੱਲਣ ਦੇ ਮਸਲੇ ਸਨ ਜੋ ਬਰਗਾੜੀ ਤੇ, ਕੋਟਕਪੂਰਾ ਵਿਖੇ ਵਾਪਰੇ ਸਨ ਉਹ ਮਾਮਲੇ ਸਰਕਾਰ ਨੇ ਆਪਣ ਕੋਲ ਰੱਖ ਲਏ। ਹੁਣ ਚਾਰ ਸਾਲ ਬਾਅਦ ਸੀ.ਬੀ.ਆਈ. ਨੇ ਆਪਣੇ ਵੱਲੋਂ ਇੱਕ ਅਰਜੀ ਥੋੜੇ ਦਿਨ ਪਹਿਲਾਂ ਕੋਰਟ ਵਿੱਚ ਦਾਖਿਲ ਕੀਤੀ ਹੈ ਕਿ ਉਨਾਂ ਨੂੰ ਸੌਂਪੀ ਗਈ ਜਾਂਚ ਮੁਕੰਮਲ ਹੋ ਗਈ ਹੈ ਤੇ ਇਸ ਨੂੰ ਬੰਦ ਕਰ ਦਿੱਤਾ ਜਾਵੇ। ਇਸਦਾ ਮਤਲਬ ਹੈ ਕਿ ਉਨਾਂ ਨੂੰ ਇੰਨੇ ਸਾਲਾਂ ਵਿੱਚ ਕੋਈ ਵੀ ਦੋਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਨਾਲ ਸਬੰਧਤ ਨਹੀਂ ਮਿਲਿਆ ਹੈ। ਸੀ.ਬੀ.ਆਈ ਦਾ ਮੰਨਣਾ ਸੀ ਕਿ ਉਨਾਂ ਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਸਬੂਤ ਜਾ ਲਿਖਤ ਸਾਹਮਣੇ ਨਹੀਂ ਆਈ ਜੋ ਗੁਰੂ ਸਾਹਿਬ ਦੀ ਬੇਅਦਬੀ ਨਾਲ ਜੁੜਿਆ ਹੋਵੇ। ਪੰਜਾਬ ਸਰਕਾਰ ਨੇ ਆਪਣੇ ਤੋਂਰ ਤੇ ਇਸ ਖਾਰਜ ਕੀਤੀ ਰਿਪੋਰਟ ਦੀ ਕਾਪੀ ਲੈਣੀ ਚਾਹੀ ਸੀ ਪਰ ਸੀ.ਬੀ.ਆਈ ਦੇ ਵਿਰੋਧ ਕਾਰਨ ਇਹ ਕਾਪੀ ਪ੍ਰਾਪਤ ਨਹੀਂ ਹੋਈ ਤੇ ਕੋਰਟ ਵਿੱਚ ਇਹ ਫੈਸਲਾ ਅਜੇ ਰਾਖਵਾਂ ਹੈ। ਦੂਸਰੇ ਪਾਸੇ ਇਹ ਵੀ ਇੱਕ ਅਹਿਮ ਪੱਖ ਹੈ ਕਿ 2018 ਵਿੱਚ ਪੰਜਾਬ ਐਸੰਬਲੀ ਨੇ ਆਪਣੇ ਸੈਂਸ਼ਨ ਦੌਰਾਨ ਇੱਕ ਅਹਿਮ ਮਤਾ ਪਾਇਆ ਸੀ ਤੇ ਸਰਕਾਰ ਨੇ ਇਹ ਫੈਸਲਾ ਕਤਿਾ ਸੀ ਕਿ ਉਸਨੇ ਜੋ ਤਫਤੀਸ਼ ਸੀ.ਬੀ.ਆਈ ਨੂੰ ਦਿੱਤੀ ਹੈ ਉਸਨੂੰ ਵਾਪਸ ਲੈਣ ਬਾਰੇ ਚਾਰ ਜੋਈ ਕੀਤੀ ਜਾਵੇ ਤੇ ਉਸਨੂੰ ਵਾਪਸ ਕਰਾ ਕੇ ਪੰਜਾਬ ਪੁਲੀਸ ਦੇ ਹਵਾਲੇ ਕਰ ਦਿੱਤਾ ਜਾਵੇ ਪਰ ਇਹ ਪੱਖ ਕਿਸੇ ਤਰਾਂ ਵੀ ਕੋਈ ਤਣ-ਪੱਤਣ ਨਹੀਂ ਲੱਗਿਆ ਦੂਜੇ ਪਾਸੇ ਸੀ.ਬੀ.ਆਈ ਨੂੰ ਪੰਜਾਬ ਪੁਲੀਸ ਦੇ ਹੀ ਐਸ.ਆਈ.ਟੀ ਦੇ ਇੰਨਚਾਰਜ ਤੇ ਬਿਊਰੇ ਆਫ ਇਨਵੈਸਟੀਗੇਸ਼ਨ ਦੇ ਡਾਇਰਕਟੈਕਟ ਮਿਸਟਰ ਪ੍ਰਮੋਦ ਚੰਦਰ ਨੇ 29 ਅਪ੍ਰੈਲ ਨੂੰ ਇੱਕ ਪੱਤਰ ਲਿਖਿਆ ਸੀ ਜਿਸ ਵਿੱਚ ਸੀ.ਬੀ.ਆਈ ਨੂੰ ਆਪਣੀ ਜਾਂਚ ਜਾਰੀ ਰੱਖਣ ਲਈ ਅਰਜ਼ ਕੀਤੀ ਸੀ। ਮਿਸਟਰ ਪ੍ਰਮੋਦ ਚੰਦਰ ਨੇ ਆਪਣੀ ਅਰਜੀ ਵਿੱਚ ਇਹ ਤੱਥ ਉਠਾਏ ਸੀ ਕਿ ਬੇਅਦਬੀ ਮਾਮਲਿਆ ਵਿੱਚ ਵਿਦੇਸ਼ੀ ਹੱਥ ਹੋਣ ਦੀ ਸੰਭਾਵਨਾ ਨੂੰ ਗਹੁ ਨਾਲ ਵਾਚਿਆ ਜਾਵੇ। ਜਦਕਿ ਪੰਜਾਬ ਪੁਲੀਸ ਨੇ ਆਪਣੀ ਜਾਂਚ ਦੌਰਾਨ ਕਿਤੇ ਵੀ ਇਸ ਤਰਾਂ ਦੇ ਵਿਦੇਸ਼ੀ ਹੱਥ ਹੋਣ ਬਾਰੇ ਨਾਂ ਤਾਂ ਕੋਈ ਤਫਤੀਸ਼ ਕੀਤੀ ਹੈ ਅਤੇ ਨਾ ਹੀ ਉਨਾਂ ਦੀ ਜਾਂਚ ਦੌਰਾਨ ਇਸਦਾ ਕੋਈ ਜਿਕਰ ਆਇਆ ਹੈ। ਇਸ ਨਾਲ ਇੱਕ ਗੱਲ ਤਾਂ ਪੱਕੀ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਦੋਨੋਂ ਵੱਖੋ ਵੱਖਰੇ ਐਂਗਲਾਂ ਤੋਂ ਬੇਦਅਬੀ ਮਾਮਲਿਆ ਦੀ ਜਾਂਚ ਕਰ ਰਹੇ ਹਨ। ਪੰਜਾਬ ਦੇ ਇੱਕ ਚੈਨਲ ਨੇ ਆਪਣੇ ਵੱਲੋਂ ਜਦੋਂ ਇਸ ਬੇਅਦਬੀ ਦੀ ਬਹਿਸ ਕਰਵਾਈ ਸੀ ਤਾਂ ਉਸ ਵਿੱਚ ਜੋ ਲੋਕ ਰਾਇ ਸੀ ਉਸ ਵਿੱਚ 100 ਪ੍ਰਤੀਸ਼ਤ ਇਹ ਕਿਹਾ ਗਿਆ ਸੀ ਕਿ ਬੇਅਦਬੀ ਮਾਮਲਾ ਹੁਣ ਸਿਰਫ ਤੇ ਸਿਰਫ ਰਾਜਨੀਤੀ ਤੱਕ ਸਿਮਟ ਕੇ ਰਹਿ ਗਿਆ ਹੈ।