Dr Jasvir Singh

ਪਿਛਲੇ ਦਿਨੀਂ ਕੇ.ਸੀ. ਸਿੰਘ ਵਲੋਂ ਗਿਆਨੀ ਜੈਲ ਸਿੰਘ ਵਾਰੇ ਲਿਖੀ ਕਿਤਾਬ ਜਾਰੀ ਕਰਨ ਵੇਲੇ ਰ.ਸ. ਸੋਢੀ ਵਲੋਂ ਦਿੱਲੀ ਕਤਲੇਆਮ ਨੂੰ ‘ਦੰਗੇ’ ਕਹਿਣ ਤੇ ਸਿੱਖ ਐਕਟੀਵੇਸਟ ਕੁੱਕੀ ਗਿੱਲ ਤੇ ਕੇ.ਸੀ. ਸਿੰਘ ਵਿਚਕਾਰ ਕਿਹਾ ਸੁਣੀ ਹੋਈ। ਇਸ ਘਟਨਾ ਨੂੰ ਕੌਮੀ ਪੱਖ ਤੋਂ ਵਿਚਾਰਿਆ ਜਾਵੇ ਤਾਂ ਇਸ ਦੇ ਵੱਡੇ ਅਰਥ ਬਣਦੇ ਹਨ। ਕੁੱਕੀ ਗਿੱਲ ਸਿੱਖਾਂ ਦੀ ਕੌਮੀ ਲਹਿਰ ਦਾ ਅਹਿਮ ਹਿੱਸਾ ਰਿਹਾ ਹੈ ਜਦਕਿ ਕੇ.ਸੀ. ਸਿੰਘ ਭਾਰਤੀ ਰਾਜ ਵਿੱਚ ਉਚ ਅਹੁਦਿਆਂ ਤੇ ਰਿਹਾ ਹੈ।

ਕੌਮੀ ਪੱਖ ਤੋਂ ਦੇਖਿਆ ਜਾਵੇ ਤਾਂ ਦੋਵੇ ਸੱਜਣ ਵੱਖਰੇ ਕੌਮੀ ਬੋਧਿਕ ਢਾਂਚਿਆਂ ਦੇ ਬਿੰਬ ਹਨ। ਇਸ ਘਟਨਾ ਵਿੱਚ ਕੁੱਕੀ ਗਿੱਲ ਸਿੱਖ ਬੋਧਿਕ ਚੇਤਨਾ ਦਾ ਪ੍ਗ਼ਟਾਵਾ ਕਰ ਰਹੇ ਹਨ ਜਦਕਿ ਰ.ਸ. ਸੋਢੀ ਭਾਰਤੀ ਰਾਸ਼ਟਰ ਸਿਰਜਣ ਦੇ ਅਮਲ ਵਿੱਚ ਸਿੱਖਾਂ ਦੀ ਕੌਮੀ ਹਸਤੀ ਨੂੰ ਵੱਡਾ ਖਤਰਾ ਮੰਨ ਕੇ ਚੱਲ ਰਿਹਾ ਹੈ।

ਸਿੱਖਾਂ ਦੀ ਕੋਮਪ੍ਸਤ ਚੇਤਨਾ ਹਾਲੇ ਅੱਧ ਕੱਚਾ ਵਰਤਾਰਾ ਹੈ। ਪੰਜਾਬ ਦੇ ਅੰਗਰੇਜੀ ਰਾਜ ਦਾ ਹਿੱਸਾ ਬਣ ਜਾਣ ਤੋਂ ਬਾਅਦ ਸਿੱਖ ਕੌਮੀ ਚੇਤਨਾ, ਆਰੀਆ ਸਮਾਜ, ਹਿੰਦੂ ਮਹਾਂਸਭਾ, ਰਾਸ਼ਟਰੀ ਸਵੈਮ ਸੰਘ ਤੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਮਾਨਸਿਕ ਤੇ ਰਾਜਨੀਤਕ ਗੁਲਾਮੀ ਕਰਕੇ ਸਿੱਖਾਂ ਦੀ ਸਾਂਝੀਂ ਇੱਛਾ ਦਾ ਹਿੱਸਾ ਨਾ ਬਣ ਸਕੀ। ਸਿੱਖਾਂ ਦਾ ਲੱਗਭੱਗ ਸਾਰਾ ਬੌਧਿਕ ਤੇ ਰਾਜਨੀਤਕ ਇਲੀਟ ਕੌਮੀ ਹਿੱਤਾਂ ਨੂੰ ਭੁਲਾ ਕੇ ਭਾਰਤੀ ਅਜਾਦੀ ਲਹਿਰ ਦਾ ਹਿੱਸਾ ਬਣ ਗਿਆ। ਇਥੇ ਇਹ ਤੱਥ ਮਹੱਤਵਪੂਰਨ ਹੈ ਕਿ ਕੌਮੀ ਚੇਤਨਾ ਦੇ ਵਿਗਾਸ ਵਿੱਚੋਂ ਹੀ ਕੌਮੀ ਸਮੂਹ ਪੂਰੇ ਸੂਰੇ ਕੋਮ ਵਜੋਂ ਵਿਕਾਸ ਕਰਦੇ ਹਨ।

ਕੋਮਵਾਦ ਅਸਲ ਵਿੱਚ ਕੌਮੀ ਚੇਤਨਾ ਦਾ ਹੀ ਇੱਕ ਹਿੱਸਾ ਹੈ ਜੋ ਕੌਮੀ ਹਿੱਤਾਂ ਨੂੰ ਦੂਜੇ ਹੋਰ ਸਮਾਜਿਕ ਤੇ ਆਰਥਿਕ ਹਿੱਤਾਂ ਤੋਂ ਊੱਚਿਆਂ ਰੱਖਣ ਦੀ ਸੋਚ ਨਾਲ ਸਬੰਧਿਤ ਹੈ। ਕੋਮਵਾਦ ਪੱਛਮੀ ਵਰਤਾਰਾ ਹੈ। ਸਿੱਖਾਂ ਦੇ ਬੋਧਿਕ ਹਿੱਸੇ ਨੂੰ ਅੰਗਰੇਜੀ ਰਾਜ ਸਮੇਂ ਇਸ ਵਰਤਾਰੇ ਵਾਰੇ ਜਾਣ ਕੇ ਇਸ ਨੂੰ ਸਿੱਖ ਹਿੱਤਾਂ ਵਿੱਚ ਵਰਤਣਾ ਬਣਦਾ ਸੀ। ਕੋਮ ਦੇ ਰਾਜਨੀਤਕ ਹਿੱਸੇ ਨੇ ਇਸੇ ਅਧਾਰ ਤੇ ਕੌਮੀ ਨੀਤੀ ਸਿਰਜਣੀ ਸੀ। ਪਰ ਇਹ ਕੌਮੀ ਦੁਖਾਂਤ ਹੈ ਕਿ ਅੰਗਰੇਜੀ ਰਾਜ ਵੇਲੇ ਸਿੱਖਾਂ ਦਾ ਵੱਡਾ ਬੋਧਿਕ ਹਿੱਸਾ ਸਣੇ ਰਾਜਸੀ ਹਿੱਸੇ ਦੇ ਭਾਰਤੀ ਰਾਸ਼ਟਰਵਾਦੀ ਚੇਤਨਾ ਦਾ ਹਿੱਸਾ ਬਣ ਗਿਆ। ਇਸ ਕੁਰਾਹੇ ਨੇ ਕੋਮਪ੍ਸਤੀ ਤੇ ਅਧਾਰਿਤ ਸਿੱਖ ਹਿੱਤਾਂ ਨੂੰ ਪ੍ਣਾਈ ਕੌਮੀ ਲਹਿਰ ਤੇ ਕੌਮੀ ਅਗਵਾਈ ਦੇ ਪੈਦਾ ਹੋਣ ਦੇ ਅਸਾਰ ਹੀ ਖ਼ਤਮ ਕਰ ਦਿੱਤੇ। ਅਕਾਲੀ ਆਗੂ ਇਕੋ ਸਮੇਂ ਸ਼ਰੋਮਣੀ ਕਮੇਟੀ ਤੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਪੰਜਾਬ ਇਕਾਈ ਦਾ ਹਿੱਸਾ ਰਹੇ। ਇਥੋਂ ਤੱਕ ਕਿ ਸਿੱਖਾਂ ਦਾ ਵੱਡਾ ਆਗੂ ਬਾਬਾ ਖੜਕ ਸਿੰਘ ਇਕੋ ਸਮੇਂ ਸ਼ਰੋਮਣੀ ਕਮੇਟੀ ਤੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਪੰਜਾਬ ਇਕਾਈ ਦਾ ਪ੍ਧਾਨ ਰਿਹਾ। ਬਾਅਦ ਵਿੱਚ ਇਸ ਵਰਤਾਰੇ ਨੇ ਸਿੱਖ ਕੌਮੀ ਚੇਤਨਾ ਤੇ ਭਾਰਤੀ ਰਾਸ਼ਟਰੀ ਚੇਤਨਾ ਵਿਚਕਾਰ ਫਰਕ ਮੇਟ ਦਿੱਤਾ। ਇਸੇ ਕਰਕੇ ਅਕਾਲੀ ਆਗੂ ਤੇ ਸਿੱਖ ਬੋਧਿਕ ਹਿੱਸੇ ਸਿੱਖ ਕੋਮ ਦੇ ਭਾਰਤੀ ਰਾਜ ਨਾਲ ਸਬੰਧਾਂ ਨੂੰ ਨੇਸ਼ਨ ਸਟੇਟ ਦੇ ਸਿਧਾਂਤ ਦੇ ਸੰਦਰਭ ਵਿੱਚ ਵਿਚਾਰਨ ਤੋਂ ਅਸਫਲ ਰਹੇ ਤੇ ਬਿਨਾਂ ਕਿਸੇ ਰਾਜਨੀਤਕ ਸਮਝੋਤੇ ਦੇ ਭਾਰਤੀ ਬਹੁਗਿਣਤੀ ਵਾਲੀ ਨੇਸ਼ਨ ਸਟੇਟ ਦਾ ਹਿੱਸਾ ਬਣ ਗਏ।

ਅਜਾਦ ਭਾਰਤੀ ਰਾਜ ਵਿੱਚ ਸਿਖਾਂ ਸਬੰਧੀ ਭਾਰਤੀ ਨੀਤੀ ਭਾਰਤੀ ਸੰਵਿਧਾਨ ਘਾੜਨੀ ਸਭਾ ਵਿੱਚ ਪੰਜਾਬੀ ਭਾਸ਼ਾ ਅਤੇ ਸਾਂਝੇ ਕੌਮੀ ਅਧਿਕਾਰਾਂ ਵਾਰੇ ਹੋਈ ਬਹਿਸ ਤੋਂ ਭਲੀ ਭਾਂਤ ਸਪੱਸ਼ਟ ਹੋ ਜਾਂਦੀ ਹੈ। ਇਸ ਬਹਿਸ ਵਿੱਚ ਭਾਰਤੀ ਗ੍ਹਹਿ ਮੰਤਰੀ ਸਰਦਾਰ ਪਟੇਲ ਸਪੱਸ਼ਟ ਆਖਦੇ ਹਨ ਕਿ “ਘੱਟ ਗਿਣਤੀਆਂ ਨੂੰ ਬਹੂਗਿਣਤੀ ਦੀ ਖੁਸ਼ੀ ਨਾਲ ਰਹਿਣਾ ਸਿੱਖਣਾ ਪਵੇਗਾ”। ਇਹ ਸਿੱਖ ਇਲੀਟ ਦੀ ਨੇਸ਼ਨ ਸਟੇਟ ਦੇ ਸਿਧਾਂਤ ਨੂੰ ਅਣਦੇਖਿਆ ਕਰਕੇ ਭਾਰਤੀ ਰਾਜ ਵਿੱਚ ਸ਼ਾਮਿਲ ਹੋਣ ਦੇ ਫੈਸਲੇ ਦੀ ਪਹਿਲੀ ਅਸਫਲਤਾ ਸੀ। ਅੰਗਰੇਜੀ ਰਾਜ ਸਮੇਂ ਸਿੱਖ ਇਲੀਟ, ਨੇਸ਼ਨ ਸਟੇਟ ਦੇ ਰਾਜ ਸਿਰਜਣ ਤੇ ਕੋਮ ਸਿਰਜਣ ਦੇ ਵਰਤਾਰਿਆਂ ਤੋਂ ਅਣਜਾਣ ਰਹਿਣ ਕਰਕੇ ਬਹੁਗਿਣਤੀ ਦੇ ਰਾਜਸੀ ਖਾਸੇ ਨੂੰ ਸਮਝਣ ਵਿੱਚ ਵੀ ਅਸਫਲ ਰਿਹਾ। ਹਰੇਕ ਬਹੁਕੌਮੀ ਨੇਸ਼ਨ ਸਟੇਟ ਨੇ ਕੋਮ ਸਿਰਜਣ ਦੀ ਨੀਤੀ ਨੂੰ ਰਾਜਨੀਤਕ, ਕਨੂੰਨੀ ਤੇ ਫੋਜੀ ਤਾਕਤ ਰਾਹੀਂ ਲਾਗੂ ਕਰਨਾ ਹੁੰਦਾ ਹੈ। ਭਾਰਤੀ ਰਾਜ ਨੇ ਵੀ ਇਸ ਨੀਤੀ ਨੂੰ ਲਾਗੂ ਲਾਗੂ ਕੀਤਾ।

ਨੇਸ਼ਨ ਸਟੇਟ ਦੇ ਸਿਧਾਂਤ ਤੇ ਕੌਮੀ ਰਾਜ ਸਿਰਜਣ ਦੇ ਅਮਲ ਨੂੰ ਸਮਝਣ ਵਿੱਚ ਮਾਤ ਖਾ ਚੁੱਕੀ ਸਿੱਖ ਕੋਮ ਦੇ ਬੋਧਿਕ ਤੇ ਰਾਜਸੀ ਇਲੀਟ ਦੇ ਵੱਡੇ ਹਿੱਸੇ ਨੇ ਭਾਰਤੀ  ਬਹੁਗਿਣਤੀ ਦੀ ਖੁਸ਼ੀ ਅਨੂਸਾਰ ਰਹਿਣਾ ਸਿੱਖ ਲਿਆ। ਦੂਜੇ ਪਾਸੇ ਸਿੱਖ ਕੌਮੀ ਚੇਤਨਾ ਤੇ ਕੌਮੀ ਹਿੱਤਾਂ ਨਾਲ ਜੁੜਿਆ ਇੱਕ ਹਿੱਸਾ ਭਾਰਤੀ ਬਹੁਗਿਣਤੀ ਦੀ ਧੋਂਸ ਨੂੰ ਮੰਨਣ ਤੋਂ ਹਮੇਸ਼ਾਂ ਨਾਬਰ ਰਿਹਾ। ਪਰ ਕੋਮ ਦਾ ਇਹ ਹਿੱਸਾ ਜਿਆਦਾਤਰ ਖਾੜਕੂ ਲਹਿਰ ਨਾਲ ਜੁੜਿਆ ਰਹਿਣ ਕਰਕੇ ਸਿੱਖ ਕੋਮਵਾਦੀ ਚੇਤਨਾ ਨੂੰ ਸੰਸਥਾਗਤ ਰੂਪ ਦੇਣ ਵਿੱਚ ਸਫਲ ਨਾ ਹੋ ਸਕਿਆ।

ਰ.ਸ. ਸੋਢੀ ਤੈ ਕੇ.ਸੀ. ਸਿੰਘ ਭਾਰਤੀ ਕੌਮੀ ਚੇਤਨਾ ਦੇ ਪ੍ਤੀਨਿਧ ਹਨ ਜੋ ਸਿੱਖ ਕਤਲੇਆਮ ਲਈ ‘ਨਸਲਘਾਤ’ ਸ਼ਬਦ ਦੀ ਮਾਨਤਾ ਨੂੰ ਕੋਮਾਂਤਰੀ ਰਾਜਨੀਤੀ ਵਿੱਚ ਸਿੱਖਾਂ ਦੀ ਰਾਜਸੀ ਦਾਅਵੇਦਾਰੀ ਵਜੋਂ ਚਿਤਵਦੀ ਹੈ। ਦੂਜੇ ਪਾਸੇ ਕੁੱਕੀ ਗਿਲ ਦਾ ਵਿਰੋਧ ਸਿੱਖ ਕੌਮੀ ਚੇਤਨਾ ਦਾ ਪ੍ਗਗਟਾਵਾ ਹੈ ਜੋ ਖਾੜਕੂ ਲਹਿਰ ਤੋਂ ਬਾਅਦ ਸੰਸਥਾਗਤ ਰੂਪ ਲੈਣ ਲਈ ਯਤਨਸ਼ੀਲ ਹੈ।