ਮੌਜੂਦਾ ਪੰਜਾਬ ਸਰਕਾਰ ਸੱਤਾ ਵਿੱਚ ਆਈ ਕਾਂਗਰਸ ਪਾਰਰਟੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਨਤਕ ਤੌਰ ਤੇ ਇਹ ਐਲਾਨ ਕੀਤਾ ਸੀ ਕਿ ਉਹ ਸੱਤਾ ਵਿੱਚ ਆਉਣ ਤੋਂ ਬਾਅਦ ਕਿਸਾਨੀ ਖੁਦਕਸ਼ੀਆਂ ਨੂੰ ਰੋਕੇਗਾ ਤੇ ਕਿਸਾਨੀ ਕਰਜੇ ਮਾਫ ਕੀਤੇ ਜਾਣਗੇ ਤੇ ਇੱਕ ਤਰਾਂ ਨਾਲ ਉਹਨਾਂ ਤੇ ਲੀਕ ਹੀ ਫੇਰ ਦਿੱਤੀ ਜਾਵੇਗੀ। ਇਹ ਪ੍ਰਚਾਰ ਇਸ ਤਰਾਂ ਨਾਲ ਕੁਝ ਹੱਦ ਤੱਕ ਤਾਂ ਸਫਲ ਹੋਇਆ ਕਿਉਂਕਿ ਕੁਝ ਕਿਸ਼ਾਨਾਂ ਦੇ ਕਰਜ਼ੇ ਜਰੂਰ ਮਾਫ ਕੀਤੇ ਗਏ ਪਰ ਬਾਕੀਆਂ ਤੋਂ ਹੱਥ ਪਿਛੇ ਖਿੱਚ ਲਏ ਗਏ ਇਸ ਕਰਜ਼ਾ ਲਾਹੁਣ ਦੇ ਲਾਰੇ ਕਰਕੇ ਕਿਸ਼ਾਨਾਂ ਅਤੇ ਖੇਤੀ ਮਜਦੂਰਾਂ ਵਿੱਚ ਖੁਦਕਸ਼ੀਆਂ ਦੀ ਇੱਕ ਤਰਾਂ ਲਾਈਨ ਹੀ ਲੱਗ ਗਈ ਹੈ। ਕੋਈ ਦਿਨ ਅਜਿਹਾ ਨਹੀਂ ਹੁੰਦਾ ਜਿਸ ਦਿਨ ਅਖਬਾਰ ਵਿੱਚ ਕਿਸਾਨ ਤੇ ਮਜ਼ਦੂਰ ਖੁਦਕਸ਼ੀ ਦੀ ਖਬਰ ਅਖਬਾਰ ਵਿੱਚ ਨਹੀਂ ਹੁਦੀ। ਇਥੋਂ ਤੱਕ ਕੇ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਨੌ ਔਰਤਾਂ ਨੇ ਵੀ ਖੁਦਕਸ਼ੀ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਵਾਂ ਦੇ ਆਗੂ ਸੁਖਪਾਲ ਸਿੰਘ ਮਾਣਕ ਅਤੇ ਉਸਦੇ ਸਾਥੀਆਂ ਨੇ ਕਿਸਾਨ ਅਤੇ ਮਜਦੂਰ ਖੁਦਕਸ਼ੀਆਂ ਬਾਰੇ ਪ੍ਰੈਸ ਕਲੱਬ ਸੰਗਰੂਰ ਵਿੱਚ ਵੇਰਵਾ ਦੱਸਿਆ ਹੈ। ਉਹਨਾਂ ਮੁਤਾਬਕ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਹੁਣ ਤੱਕ 1172 ਕਿਸਾਨੀ ਖੁਦਕਸ਼ੀਆਂ ਹੋ ਚੁੱਕੀਆਂ ਹਨ। ਸਭ ਤੋਂ ਵਧੇਰੇ ਸੰਗਰੂਰ ਜਿਲੇ ਵਿੱਚ-216, ਬਠਿੰਡਾ-170, ਮਾਨਸਾ-109, ਕਿਸਾਨੀ ਖੁਦਕਸ਼ੀਆਂ ਹੋ ਚੁੱਕੀਆਂ ਹਨ। ਇੱਕ ਜੂਨ ਤੋਂ ਤਾ ਜੁਲਾਈ ਤੱਕ 100 ਕਿਸਾਨਾਂ ਤੇ ਮਜਦੂਰਾਂ ਨੇ ਪੰਜਾਬ ਅੰਦਰ ਖੁਦਕਸ਼ੀਆਂ ਕੀਤੀਆਂ ਹਨ। ਇਸ ਮੁਤਾਬਕ ਮਹੀਨੇ ਦੀ ਔਸਤ 50 ਖੁਦਕਸ਼ੀਆਂ ਦੀ ਪੈਦੀ ਹੈ। ਇਹਨਾਂ ਵਿੱਚ 74 ਕਿਸਾਨ, 17 ਮਜ਼ਦੂਰ ਅਤੇ ਨੌ ਔਰਤਾਂ ਹਨ। ਇਹ ਖੁਦਕਸ਼ੀਆਂ ਦਾ ਸੰਕਟ ਪੰਜਾਬ ਦੀ ਕਿਸਾਨੀ ਤੇ ਲਗਾਤਾਰ ਮੰਡਰਾ ਰਿਹਾ ਹੈ ਅਤੇ ਇਸਦਾ ਕੋਈ ਸਥਾਈ ਹੱਲ ਆਉਂਦੇ ਭਵਿੱਖ ਵਿੱਚ ਦਿਖਾਈ ਨਹੀਂ ਦੇ ਰਿਹਾ। ਡੀਫਾਲਟਰ ਕਿਸਾਨਾਂ ਨੂੰ ਬੈਂਕਾਂ ਵਾਲੇ ਬੇਲੋੜਾ ਪ੍ਰੇਸ਼ਾਨ ਕਰ ਰਹੇ ਹਨ। ਇਸ ਜਲਾਲਤ ਤੋਂ ਤੰਗ ਆਏ ਕਿਸਾਨ ਖੁਦਕਸ਼ੀਆਂ ਦੇ ਰਾਹ ਪੈ ਰਹੇ ਹਨ। ਬੈਕਾਂ ਨੇ ਨਵੇਂ ਕਰਜੇ ਦੇਣ ਤੇ ਵੀ ਕਾਫੀ ਹੱਦ ਤੱਕ ਪਾਬੰਦੀਆਂ ਲਗਾ ਦਿਤੀਆਂ ਹਨ। ਮੌਜੂਦਾ ਪੰਜਾਬ ਸਰਕਾਰ ਨੂੰ ਇਸ ਕਿਸਾਨੀ ਦੇ ਹੱਲ ਲਈ ਆਪਣੀਆਂ ਨੀਤੀਆਂ ਤੇ ਵਿਚਾਰ ਕਰਨ ਦੀ ਲੋੜ ਹੈ ਤਾਂ ਜੋ ਪੰਜਾਬ ਦੀ ਕਿਸਾਨੀ ਨੂੰ ਇਸ ਸੰਕਟ ਵਿਚੋਂ ਕੱਢਿਆ ਜਾ ਸਕੇ।