ਨਰਿੰਦਰ ਮੋਦੀ ਦੀ ਅਗਵਾਈ ਹੇਠ ਜਿਸ ਤਾਨਾਸ਼ਾਹ ਢੰਗ ਨਾਲ ਪਿਛਲੇ 5 ਸਾਲਾਂ ਦੌਰਾਨ ‘ਭਾਰਤ ਸਰਕਾਰ’ ਚਲਾਈ ਗਈ ਹੈ ਉਸਨੇ ਕਿਸੇ ਵੀ ਚੇਤੰਨ ਨਾਗਰਿਕ ਨੂੰ ਇਹ ਭੁਲੇਖਾ ਨਹੀ ਰਹਿਣ ਦਿੱਤਾ ਕਿ ਇਸ ਸਮੂਹ ਦੀਆਂ ਅਸਲ ਇਛਾਵਾਂ ਕੀ ਹਨ। ਜਦੋਂ 2014 ਵਿੱਚ ਨਰਿੰਦਰ ਮੋਦੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁੱਕੀ ਸੀ ਉਸ ਵੇਲੇ ਸੀPਐਨPਐਨP ਦੇ ਸੀਨੀਅਰ ਪੱਤਰਕਾਰ ਫਰੀਦ ਜ਼ਕਰੀਆ ਨੇ ਨਰਿੰਦਰ ਮੋਦੀ ਨਾਲ ਆਪਣੀ ਮੁਲਾਕਾਤ ਦੇ ਅਧਾਰ ਤੇ ਇਹ ਤਸਵੀਰ ਪੇਸ਼ ਕੀਤੀ ਸੀ ਕਿ ਮੋਦੀ ਲਈ ਫਿਰਕੂ ਏਜੰਡਾ ਹੁਣ ਕੋਈ ਮਾਅਨੇ ਨਹੀ ਰੱਖਦਾ ਬਲਕਿ ਉਹ ਭਾਰਤ ਦਾ ਵਿਕਾਸ ਕਰਨ ਆਇਆ ਹੈੈ। ਅਸੀਂ ਉਸ ਵੇਲੇ ਵੀ ਫਰੀਦ ਜ਼ਕਰੀਆ ਦੀ ਸਮਝ ਤੇ ਇਤਰਾਜ਼ ਉਠਾਇਆ ਸੀ ਅਤੇ ਅਗਾਹ ਕੀਤਾ ਸੀ ਕਿ ਨਰਿੰਦਰ ਮੋਦੀ ਅਤੇ ਉਸਦੇ ਸਮੂਹ ਦੀ ਸਿਆਸਤ ਨੂੰ ਅਮਰੀਕਾ ਦੀਆਂ ਗਗਨਚੁੰਬੀ ਇਮਾਰਤਾਂ ਵਿੱਚ ਬਹਿਕੇ ਨਹੀ ਸਮਝਿਆ ਜਾ ਸਕਦਾ।

5 ਸਾਲਾਂ ਬਾਅਦ ਫਰੀਦ ਜ਼ਕਰੀਆ ਦੀ ਭਵਿੱਖਬਾਣੀ ਬਿਲਕੁਲ ਗਲਤ ਸਾਬਤ ਹੋ ਗਈ ਹੈ ਜਦੋਂ ਭਾਜਪਾ ਨੇ ਨਰਿੰਦਰ ਮੋਦੀ ਦੇ ਥਾਪੜੇ ਨਾਲ ਹਿੰਦੂ ਅੱਤਵਾਦੀ ਜਥੇਬੰਦੀ ਚਲਾਉਣ ਵਾਲੀ ਪਰਾਗਿਆ ਠਾਕੁਰ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਭੋਪਾਲ ਤੋਂ ਆਪਣਾਂ ਉਮੀਦਵਾਰ ਐਲਾਨ ਦਿੱਤਾ ਹੈੈ। ਸਿੱਖਾਂ ਖਿਲਾਫ ਜ਼ਹਿਰ ਉਗਲਣ ਵਾਲਾ ਭਾਰਤੀ ਮੀਡੀਆ ਅਤੇ ਵਿਰੋਧੀ ਸਿਆਸਤਦਾਨ ਨਰਿੰਦਰ ਮੋਦੀ ਦੇ ਇਸ ਕਦਮ ਤੇ ਬਿਲਕੁਲ ਚੁੱਪ ਕਰਕੇ ਬੈਠ ਗਏ ਹਨ। ਬਾਤ ਦਾ ਬਤੰਗੜ ਬਣਾਉਣ ਵਿੱਚ ਮਾਹਰ ਭਾਰਤੀ ਟੀPਵੀP ਚੈਨਲਾਂ ਨੂੰ ਇਸ ਗੱਲ ਵਿੱਚ ਕੁਝ ਵੀ ਇਤਰਾਜ਼ਯੋਗ ਨਹੀ ਲੱਗਾ ਕਿ ਉਹ ਔਰਤ ਜਿਸਦੇ ਮੋਟਰਸਾਇਕਲ ਵਿੱਚ ਡੈਟੋਨੇਟਰ ਲਗਾ ਕੇ ਬੰਬ ਚਲਾਇਆ ਗਿਆ ਹੋਵੇ , ਜਿਸ ਨਾਲ 6 ਵਿਅਕਤੀ ਮਾਰੇ ਗਏ ਹੋਣ ਉਸ ਨੂੰ ਨਾ ਕੇਵਲ ਜਮਾਨਤ ਦਿਵਾਈ ਗਈ ਬਲਕਿ ਭਾਰਤੀ ਜਮਹੂਰੀਅਤ ਦੇ ਸਭ ਤੋਂ ਵੱਡੇ ਅਦਾਰੇ ਵਿੱਚ ਸਤਿਕਾਰਯੋਗ ਥਾਂ ਦੇਣ ਦੀ ਹਿਮਾਕਤ ਵੀ ਕਰ ਲਈ ਗਈ ਹੋਵੇ।

ਨਿਊਯਾਰਕ ਟਾਈਮਜ਼ ਨੇ ਪਿਛਲੇ ਦਿਨੀ ਭਾਰਤ ਦੀਆਂ ਚੋਣਾਂ ਦੇ ਸਬੰਧ ਵਿੱਚ ਜੋ ਸਿਆਸੀ ਕਹਾਣੀ ਛਾਪੀ ਹੈ ਉਸ ਵਿੱਚ ਭਾਰਤ ਵਿੱਚ ਪਿਛਲੇ 5 ਸਾਲਾਂ ਦੌਰਾਨ ਵਧੇ ਫਿਰਕੂ ਪਾੜੇ ਦੇ ਨਾਲ ਨਾਲ ਹਿੰਦੂ ਫਾਸ਼ੀਵਾਦ ਦੀ ਚੜ੍ਹੀ ਆਉਂਦੀ ਕਾਂਗ ਦਾ ਵੀ ਵਿਸ਼ੇਸ਼ ਜਿਕਰ ਕੀਤਾ ਗਿਆ ਹੈੈ। ਅਖਬਾਰ ਨੇ ਲਿਿਖਆ ਕਿ ਨਰਿੰਦਰ ਮੋਦੀ ਸ਼ਰੇਆਮ ਆਖ ਰਿਹਾ ਹੈ ਕਿ ਕਾਂਗਰਸ ਨੇ, ਹਿੰਦੂ ਅੱਤਵਾਦ ਦਾ ਜਿਕਰ ਛੇੜਕੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਜ਼ਖਮੀ ਕੀਤਾ। ਅਖਬਾਰ ਲਿਖਦਾ ਹੈ ਕਿ ਨਰਿੰਦਰ ਮੋਦੀ ਦੇ ਅਨੁਸਾਰ ਅੱਤਵਾਦੀ ਤਾਂ ਹੋਰ ਕੌਮਾਂ ਦੇ ਲੋਕ ਹੀ ਹੋ ਸਕਦੇ ਹਨ, ਹਿੰਦੂ ਨਹੀ।

ਜਿਸ ਜੋਸ਼ ਨਾਲ ਹਿੰਦੂ ਸਫਾਂ ਵਿੱਚ, ਉਸ ਅੱਤਵਾਦੀ ਔਰਤ ਨੂੰ ਮਾਨਤਾ ਦਿਵਾਈ ਜਾ ਰਹੀ ਹੈ ਅਤੇ ਜਿਵੇਂ ਹਰ ਸੁਆਲ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਜਿਵੇਂ ਸੁਪਰੀਮ ਕੋਰਟ ਦੇ ਜੱਜਾਂ ਖਿਲਾਫ ਸਾਜਿਸ਼ਾਂ ਬੁਣੀਆਂ ਜਾ ਰਹੀਆਂ ਹਨ ਉਸ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਭਾਰਤ, ਜਮਹੂਰੀਅਤ ਦੇ ਰੂਸੀ ਮਾਡਲ ਵੱਲ ਵਧ ਰਿਹਾ ਹੈ ਜਿੱਥੇ, ਵਲਾਦੀਮੀਰ ਪੁਤਿਨ ਹੀ ਹਰ ਫੈਸਲਾ ਕਰਦਾ ਹੈੈ। ਸਿਆਸੀ ਵੀ, ਕਾਰਜਕਾਰੀ ਵੀ, ਮੀਡੀਆ ਸਬੰਧੀ ਵੀ ਅਤੇ ਅਦਾਲਤਾਂ ਦਾ ਵੀ।

ਜੇ ਭਾਜਪਾ ਇਨ੍ਹਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰ ਜਾਂਦੀ ਹੈ, ਜਿਸਦੀ ਕਿ ਵੱਡੀ ਸੰਭਾਵਨਾ ਹੈ ਤਾਂ ਅਗਲੇ 5 ਸਾਲਾਂ ਦੌਰਾਨ ਦੇਸ਼ ਵਿੱਚ ਘੱਟ ਗਿਣਤੀਆਂ ਦਾ ਰਹਿਣਾਂ ਔਖਾ ਹੋ ਜਾਵੇਗਾ। ਜਿਸ ਵਹਿਸ਼ਤ ਨਾਲ ਨਰਿੰਦਰ ਮੋਦੀ ਚੋਣ ਮੁਹਿੰਮ ਤੇ ਚੜ੍ਹਿਆ ਹੋਇਆ ਹੈ ਅਤੇ ਜਿਸ ਤਰ੍ਹਾਂ ਦੇ ਤਿੱਖੇ ਬਿਆਨ ਉਹ ਦੇ ਰਿਹਾ ਹੈ ਉਸਨੂੰ ਦੇਖਕੇ ਲਗਦਾ ਨਹੀ ਹੈ ਕਿ ਭਾਰਤ ਦੀ ਮਾੜੀ ਮੋਟੀ ਜਮਹੂਰੀਅਤ ਵੀ ਆਉਣ ਵਾਲੇ ਸਮੇਂ ਦੌਰਾਨ ਬਚ ਸਕੇਗੀ। ਮੀਡੀਆ, ਅਦਾਲਤਾਂ ਅਤੇ ਵਿਰੋਧੀ ਧਿਰ ਦਾ ਜਿਸ ਤਰ੍ਹਾਂ ਦਾ ਹਾਲ ਕਰ ਦਿੱਤਾ ਗਿਆ ਹੈ ਉਹ, ਜਮਹੂਰੀ ਢਾਂਚੇ ਲਈ ਖਤਰਨਾਕ ਹੈ। ਭਾਰਤੀ ਮੱਧ-ਵਰਗ ਜੋ ਅੱਜ ਨਰਿੰਦਰ ਮੋਦੀ ਦੀ ਤਨਦੇਹੀ ਨਾਲ ਪਿੱਠ ਥਾਪੜ ਰਿਹਾ ਹੈ ਨੂੰ ਵੀ ਇਸ ਖਤਰੇ ਦਾ ਬਾਅਦ ਵਿੱਚ ਪਤਾ ਲੱਗੇਗਾ। 1984 ਵਿੱਚ ਇੰਦਰਾ ਗਾਂਧੀ ਨੇ ਜਿਸ ਤਰ੍ਹਾਂ ਬਹੁ-ਗਿਣਤੀ ਦੀਆਂ ਫਿਰਕੂ ਭਾਵਨਾਵਾਂ ਭੜਕਾਕੇ ਸਿੱਖਾਂ ਖਿਲਾਫ ਜੰਗ ਦਾ ਮੁਹਾਜ ਖੋਲਿਆ ਸੀ, ਐਨ ਉਸੇ ਤਰਜ਼ ਤੇ ਨਰਿੰਦਰ ਮੋਦੀ ਹਿੰਦੂ ਕੌਮ ਨੂੰ ਆਪਣੇ ਹੱਕ ਵਿੱਚ ਕਰਕੇ ਜੰਗ ਦਾ ਇੱਕ ਨਵਾਂ ਮੁਹਾਜ਼ ਖੋਲਣ ਜਾ ਰਿਹਾ ਹੈੈ।

1984 ਵਿੱਚ ਇੰਦਰਾ ਵੱਲੋਂ ਲਾਈ ਅੱਗ ਦਾ ਸੇਕ ਸਭ ਤੋਂ ਜਿਆਦਾ ਪੰਜਾਬ ਨੇ ਝੱਲਿਆ। ਨਰਿੰਦਰ ਮੋਦੀ ਵੱਲੋਂ ਲਾਈ ਜਾਣ ਵਾਲੀ ਅੱਗ ਦੀਆਂ ਲਪਟਾਂ, ਸਿੱਖਾਂ ਤੋਂ ਬਿਨਾ ਹੋਰ ਕਿਸ ਕਿਸ ਨੂੰ ਆਪਣੀ ਲਪੇਟ ਵਿੱਚ ਲੈਂਦੀਆਂ ਹਨ, ਇਹ ਦੇਖਣ ਵਾਲੀ ਗੱਲ ਹੋਵੇਗੀ।