ਪੰਜਾਬ ਵਿੱਚ ਕੁਛ ਸਾਲ ਪਹਿਲਾਂ ੧੯੮੪ ਦੇ ਸਾਕੇ ਤੋਂ ਇਕ ਦਮ ਬਾਅਦ ਸਿਖ ਨੌਜੁਆਨਾਂ ਵਿੱਚ ਇਕ ਵਿਦਰੋਹ ਦੀ ਲਹਿਰ ਬਣੀ ਅਤੇ ਉਸ ਲਹਿਰ ਵਿੱਚ ਮੁਢਲੀ ਲੀਹ ਤੇ ਇਕ ਹੋਣਹਾਰ ਨੌਜੁਆਨ ਭਾਈ ਦਲਜੀਤ ਸਿੰਘ “ਬਿੱਟੂ” ਵੀ ਆਇਆ ਜੋ ਉਸ ਸਮੇਂ ਆਪਣੀ ਵੈਟਨਰੀ ਡਾਕਟਰ ਦੀ ਪੜ੍ਹਾਈ ਪੂਰੀ ਕਰ ਰਿਹਾ ਸੀ। ਇਹ ਆਪਣੀ ਜਮਾਤ ਵਿੱਚ ਹਮੇਸ਼ਾ ਅਵਲ ਰਿਹਾ ਹੈ ਅਤੇ ਨੰਬਰ ਵੀ ਪੂਰੇ ਚੋਂ ਪੂਰੇ ਰਹੇ ਹਨ। ਮੈਨੂੰ ਯਾਦ ਹੈ ਕਿ ਇਸ ਦੇ ਜਮਾਤੀ ਹਮੇਸ਼ਾ ਇਹ ਚਾਹੁੰਦੇ ਸੀ ਕਿ ਅਸੀ ਹਰ ਇਮਤਿਹਾਨ ਦਲਜੀਤ ਸਿੰਘ ਦੇ ਆਲੇ ਦੁਆਲੇ ਬੈਠ ਕੇ ਦੇਣਾ ਹੈ ਤਾਂ ਜੋ ਅਸੀ ਵੀ ਇਸ ਦੀ ਮਦਦ ਨਾਲ ਆਪਣੇ ਨੰਬਰ ਵਧਾ ਸਕੀਏ। ਅੱਜ ਜੋ ਇਸ ਦੀ ਨਕਲ ਮਾਰਦੇ ਸੀ ਵੱਡੇ ਵੱਡੇ ਰੁਤਬਿਆਂ ਤੇ ਹਨ ਪਰ ਇਹ ਨੌਜੁਆਨ ਜੋ ਹੁਣ ਤਕਰੀਬਨ ੫੨ ਸਾਲਾਂ ਦਾ ਹੋ ਚਲਿਆ ਹੈ ਅੱਜ ਵੀ ਸਿਖ ਕੌਮ ਦੀ ਕੌਮੀਅਤ ਦਿਖ ਲਈ ਸਰਕਾਰਾਂ ਦੀਆਂ ਕਾਲ ਕੌਠਰੀਆਂ ਚ ਬੰਦ ਹੈ। ਇਸ ਤੇ ਸਿੱਖ ਸੰਘਰਸ਼ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਰਾਖੀ ਲਈ ਯਤਨਸ਼ੀਲ ਹੋਣ ਕਰਕੇ ਕੋਈ ਨ ਕੋਈ ਧਾਰਾ ਕਾਨੂੰਨ ਦੀ ਲਾ ਕੇ ਪੰਥਕ ਸਰਕਾਰ ਇਸ ਦੀ ਹਸ਼ਤੀ ਅਤੇ ਸੋਚ ਨੂੰ ਦਬਾ ਕੇ ਰਖਣਾ ਚਾਹੁੰਦੀ ਹੈ। ਭਾਈ ਦਲਜੀਤ ਸਿੰਘ ਅੱਜ ਵੀ ਸਿਖ ਕੌਮ ਦੀ ਹਸ਼ਤੀ ਅਤੇ ਸਤਿਕਾਰ ਲਈ ਭਾਵੇਂ ਲੰਮੇ ਸਮੇਂ ਤੋਂ ਜੇਲ੍ਹਾ ਚ ਹੈ ਪਰ ਅਡੋਲ ਤੇ ਗੰਭੀਰ ਸੋਚ ਅਧੀਨ ਅੱਜ ਵੀ ਆਪਣੇ ਕਦਮਾਂ ਤੇ ਖੜਾ ਹੈ। ਸਾਰੀ ਜੁਆਨੀ ਅਤੇ ਤਕਰੀਬਿਨ ਅੱਧਾ ਜੀਵਨ ਸਿਖ ਸੰਘਰਸ਼ ਚ ਲਾਈ ਬੈਠੇ ਇਸ ਸਿੰਘ ਨੇ ਕਦੇ ਗਿਲਾ ਨਹੀਂ ਕੀਤਾ। ਭਾਵੇਂ ਅੱਜ ਇਸ ਨੂੰ ਦੁਬਾਰਾ ਕੈਦ ਕੀਤਿਆਂ ਸਾਲ ਤੋਂ ਉਪਰ ਹੋ ਗਿਆ ਹੈ ਅਤੇ ਜਮਾਨਤ ਦੀ ਅਰਜ਼ੀ ਹਾਈ ਕੌਰਟ ਵਿੱਚ ਹੈ ਜਿਸਦੀ ਤਾਰੀਕ ੩੧ ਜੁਲਾਈ ਹੈ, ਪਰ ਇਹ ਅਡੋਲ ਚਿੱਚ ਗੁਰੂ ਚਰਨਾਂ ਚ ਆਪਣੀ ਲਗਨ ਲਾ ਬੈਠਾ ਹੈ। ਪਿਛੇ ਬਿਰਧ ਮਾਤਾ ਜੀ ਜੋ ਕਾਫੀ ਬੀਮਾਰ ਹਨ ਅਤੇ ਪਿਤਾ ਜੀ ਹਨ ਅਤੇ ਧਰਮ ਪਤਨੀ ਜਿਸਦੇ ਅਜੇ ਵਿਆਹ ਦੇ ਚਾਅ ਵੀ ਪੂਰੇ ਨਹੀਂ ਹੋਏ ਅਤੇ ਉਸ ਪਰਿਵਾਰ ਵਿਚੋਂ ਹੈ ਜਿਸਨੇ ਸਿਖ ਸੰਘਰਸ਼ ਦੌਰਾਨ ਅਨੇਕਾਂ ਅਕਹਿ ਤੇ ਅਸਹਿ ਕਹਿਰ ਹੰਢਾਏ ਹਨ। ਭਾਈ ਦਲਜੀਤ ਸਿੰਘ ਹੁਣ ਤੱਕ ਪੰਦਰਾਂ ਕੁ ਸਾਲ ਦੇ ਕਰੀਬ ਕੈਦ ਹੰਢਾ ਚੁਕਾ ਹੈ ਅਤੇ ਲੰਮਾ ਚਿਰ ਸਿਖ ਸੰਘਰਸ਼ ਦੀ ਅਗਵਾਈ ਵੀ ਕੀਤੀ ਹੈ ਭਾਵੇਂ ਉਸਨੂੰ ਨਿਰਨਾਇਕ ਸਿਰੇ ਨਹੀਂ ਲਾਇਆ ਜਾ ਸਕਿਆ। ਇਸ ਦੇ ਅਨੇਕਾਂ ਕਾਰਨ ਹਨ ਮੁਖ ਰੂਪ ਵਿੱਚ ਸਿੱਖ ਕੌਮ ਦੀ ਦਿਸ਼ਾ ਅਤੇ ਵਾਗਡੋਰ ਪੰਜਾਬ ਚ ਅਜਿਹੀ ਧਿਰ ਕੋਲ ਹੈ ਜਿਸਨੇ ਹਮੇਸ਼ਾ ਅੱਗ ਤਾਂ ਮੋਰਚੇ ਲਾ ਕੇ ਲਾ ਦਿਤੀ ਪਰ ਉਸਦੇ ਸੇਕ ਤੋਂ ਹਮੇਸ਼ਾ ਆਪਣਾ ਆਪ ਸਾਂਭੀ ਰੱਖ ਅਤੇ ਉਸ ਅੱਗ ਵਿਚੋਂ ਉਠੀ ਰਾਖ ਦੇ ਦਰਦ ਨੂੰ ਆਪਣੇ ਰਾਜ ਭਾਗ ਨੂੰ ਪਕਿਆਂ ਕਰਨ ਤੱਕ ਹੀ ਸੀਮਤ ਰਖਿਆ ਹੈ। ਜਿਥੋਂ ਤੱਕ ਨਿਰੌਲ ਧਿਰਾਂ ਦੀ ਗੱਲ ਕਰੀਏ ਜਿਵੇਂ ਕਿ ਦਮਦਮੀ ਟਕਸਾਲ ਜੋ ਕਿ ਕਦੇ ਪੰਥਕ ਕਾਰਜ਼ਾ ਚ ਮੁੱਢ ਹੁੰਦੀ ਸੀ ਅੱਜ਼ ਉਸਦੀ ਅਗਵਾਈ ਜਿਹਨਾਂ ਕੋਲ ਹੈ ਉਹਨਾਂ ਦਾ ਕੱਦ ਉਹਨਾਂ ਦੀ ਸੋਚ ਮੁਤਾਬਿਕ ਉਹਨਾਂ ਦੀ ਹਸ਼ਤੀ ਨਾਲੋਂ ਕਿਤੇ ਉਚਾ ਲੱਗਦਾ ਹੈ। ਦੂਸਰੇ ਪਾਸੇ ਪਾਸੇ ਜੋ ਧਿਰ ਹੈ ਜੋ ਅੱਜ ਪੰਥਕ ਧਿਰਾਂ ਚ ਏਕਤਾ ਦੀ ਗੱਲ ਕਰ ਰਹੀ ਹੈ ਉਸ ਕੋਲ ਭਾਈ ਦਲਜੀਤ ਸਿੰਘ ਹੋਰਾਂ ਨੇ ਜਦੋਂ ਸਿਖ ਸੰਘਰਸ਼ ਕਿਸੇ ਨਿਰਨਾਇਕ ਮੌੜ ਦੇ ਨੇੜੇ ਸੀ ਜਦੋਂ ਅਗਵਾਈ ਦਾ ਮੌਕਾ ੧੯੮੯ ਵਿਚ ਆ ਪਿੱਛੇ ਹੋ ਦਿੱਤਾ, ਉਹਨਾਂ ਨੇ ਸਿਵਾਏ ਨਾਅਰਿਆਂ ਦੇ ਰੌਲੇ ਜਾ ਆਪਣੀ ਹਸ਼ਤੀ ਨੂੰ ਆਪਣੇ ਕੱਦ ਤੋਂ ਉੱਚਾ ਚੱਕ ਕਦੇ ਹੋਰ ਕਿਸੇ ਨੂੰ ਅਗਵਾਈ ਦੇ ਯੋਗ ਹੀ ਨਹੀ ਸਮਝਿਆ ਅਤੇ ਭਾਈ ਚਾਰਿਕ ਸੋਚ ਜੋ ਪੰਥ ਦੀ ਮਜ਼ਬੂਤੀ ਹੁੰਦੀ ਸੀ, ਵੱਖ ਵੱਖ ਹਸ਼ਤੀਆਂ ਦੀ ਆਪਸੀ ਖਿਚੋਤਾਣ ਚ ਹੀ ਰੁਲ ਗਈ। ਤਾਂ ਹੀ ਭਾਈ ਦਲਜੀਤ ਸਿੰਘ ਹੋਰਾਂ ਵਰਗੇ ਨਿਸ਼ਕਾਮ ਪੰਥਕ ਸੋਚ ਵਾਲੇ ਅੱਜ ਵੀ ਵੱਖ ਵੱਖ ਜੇਲਾਂ ਦੀ ਕੈਦ ਚ ਹਨ। ਭਾਈ ਦਲਜੀਤ ਸਿੰਘ ਨੇ ਕੋਸ਼ਿਸ ਜਰੂਰ ਕੀਤੀ ਹੈ ਕਿ ਸਿੱਖ ਕੌਮ ਦੀ ਸਦੀਆਂ ਤੋਂ ਚਲੀ ਆ ਰਹੀ ਆਵਾਜ਼ ਨੂੰ ਹਥਿਆਰਾਂ ਦੀ ਥਾਂ ਸਿਖ ਕੌਮ ਦੀ ਆਵਾਜ਼ ਨਾਲਿ ਸਾਂਤਮਈ ਵਿਚਾਰਾ ਨਾਲ ਇਕ ਨਵੇਂ ਸਿਰੇ ਤੋਂ ਖੜਾ ਕੀਤਾ ਜਾ ਸਕੇ। ਪਰ ਜੁਲਮ ਅਤੇ ਜਾਲਮ ਦੇ ਜਲਮਾਂ ਹੇਠੋਂ ਲੰਘੀ ਸਿਖ ਕੌਮ ਅੱਜ ਆਪਣੀਆਂ ਕਦਰਾਂ ਕਦਰਾਂ ਕੀਮਤਾਂ ਕਾਫੀ ਹੱਦ ਤੱਕ ਗਿਰਵੀ ਕਰ ਚੁੱਕੀ ਹੈ ਤਾਂ ਹੀ ਭਾਈ ਦਲਜੀਤ ਸਿੰਘ ਵਾਂਗ ਹੋਰਾਂ ਪੰਥਕ ਸੋਚਵਾਨ ਬੰਦਿਆਂ ਦੀ ਕਦਰ ਅਤੇ ਹਸਤੀ ਕੰਮਜ਼ੋਰ ਪੈ ਗਈ ਹੈ। ਇਸੇ ਕਰਕੇ ਯੋਜਨਾ ਬੰਦ ਤਾਰੀਕੇ ਨਾਲ ਭਾਈ ਦਲਜੀਤ ਸਿੰਘ ਦੀ ਗੈਰ-ਕਾਨੂੰਨੀ ਹਿਰਾਸਤ ਬਾਰੇ ਵੀ ਪੰਜਾਬ ਜਾਂ ਬਾਹਰਲੇ ਮੁਲਕਾਂ ਚ ਬੁਲੰਦ ਆਵਾਜ਼ ਨਹੀ ਬਣੀ ਰਹੀ ਅਤੇ ਪੰਥਕ ਸਰਕਾਰ ਉਹਨਾਂ ਨੂੰ ਬਾਰ ਬਾਰ ਕੈਦ ਚ ਰਖ ਜਲੀਲ ਕਰਨਾ ਚਾਹੁੰਦੀ ਹੈ ਜਿਹਨਾਂ ਕਿ ਕਦੇ ਸਿਖ ਕੌਮ ਦੀ ਮੁਖ ਰੂਪ ਵਿਚ ਵਿਰੋਧੀ ਧਿਰ ਕਾਂਗਰਸ਼ ਨੇ ਵੀ ਨਹੀਂ ਕੀਤਾ ਸੀ। ਇਥੇ ਪੁਰਾਣੇ ਗਦਰ ਪਾਰਟੀ ਨਾਲ ਸੰਬਧਤ ਮਾਣਯੋਗ ਹਸ਼ਤੀ ਸਰਦਾਰ ਸੋਹਣ ਸਿੰਘ ਭਕਨਾ ਜੀ ਦਾ ਵਾਕਿਆ ਯਾਦ ਆਉਂਦਾ ਹੈ। ਇਹਨਾਂ ਨੂੰ ਅੰਗਰੇਜ਼ ਹਕੂਮਤ ਨੇ ਆਜ਼ਾਦੀ ਦੇ ਸੰਘਰਸ਼ ਵੇਲੇ ਗਦਰੀ ਹੌਣ ਕਰਕੇ ਅਕਹਿ ਅਸਹਿ ਕਸ਼ਟ ਦਿਤੇ ਅਤੇ ਕਾਲ ਕਠੋਰੀਆਂ ਚ ਬੰਦ ਰਖਿਆ ਪਰ ਇਹਨਾਂ ਦੀ ਸੋਚ ਨੂੰ ਝੁਕਾਅ ਨਾ ਸਕੇ। ਪਰ ਆਜ਼ਾਦੀ ਤੋਂ ਬਾਅਦ ਜਦੋਂ ਇਹਨਾਂ ਨੂੰ ਲੱਗਿਆ ਕਿ ਸੰਪੂਰਨ ਆਜ਼ਾਦੀ ਦੀ ਘਾਟ ਹੈ ਅਤੇ ਇਸ ਬਾਰੇ ਆਵਾਜ਼ ਚੁੱਕੀ ਤਾਂ ਨਹਿਰੂ ਸਰਕਾਰ ਨੇ ਬਿਰਧ ਅਵਸਥਾ ਦਾ ਲਿਹਾਜ਼ ਨਾ ਰੱਖਦੇ ਹੋਏ ਫਿਰ ਕੈਦ ਕਰ ਦਿੱਤਾ ਤਾਂ ਜੋ ਮਾਨੁੱਖੀ ਕਦਰਾਂ ਦੀ ਆਵਾਜ਼ ਦੱਬੀ ਜਾ ਸਕੇ। ਅਤੇ ਉਸ ਵਕਤ ਸਰਦਾਰ ਸੋਹਣ ਸਿੰਘ ਭਕਨਾ ਜੀ ਨੇ ਨਹਿਰੂ ਨੂੰ ਲਿਖੀ ਚਿੱਠੀ ਵਿਚ ਇਹ ਕਿਹਾ ਸੀ ਕਿ ਜਿਸ ਭਾਰਤ ਦੀ ਆਜ਼ਾਦੀ ਲਈ ਅਸੀ ਗਦਰੀ ਬਾਬਿਆਂ ਨੇ ਉਮਰਾਂ ਕੈਦ ਖਾਨਿਆਂ ਚ ਕੱਢ ਦਿਤੀਆਂ ਪਰ ਕਮਰਾਂ ਸਿਧੀਆਂ ਅਤੇ ਹਸ਼ਤੀ ਅਡੋਲ ਰਖਣ ਚ ਕਾਮਯਾਬ ਰਹੇ ਪਰ ਅੱਜ ਉਸ ਭਾਰਤ ਦੀਆਂ ਕੈਦਾਂ ਨੇ ਮੇਰੀਆਂ ਕਮਰਾਂ ਵੀ ਝੁਕਾ ਦਿਤੀਆਂ ਅਤੇ ਹਸ਼ਤੀ ਵੀ ਮਿਟਾਉਣ ਤੱਕ ਕਰ ਦਿਤੀ। ਇਹੀ ਸੰਦਰ ਚ ਭਾਈ ਦਲਜੀਤ ਸਿੰਘ ਵੱਲ ਨਜ਼ਰ ਮਾਰੀਏ ਕਿ ਸਿੱਖ ਸੰਘਰਸ਼ ਧਰਮ ਯੁਧ ਮੋਰਚਾ ਲਾਇਆ ਸ੍ਰੋਮਣੀ ਅਕਾਲੀ ਦਲ ਨੇ, ਅਤੇ ਉਸਦਾ ਦੁੱਖ ਦਰਦ ਹੰਢਾਇਆ ਭਾਈ ਦਲਜੀਤ ਸਿੰਘ ਵਾਂਗ ਅਨੇਕਾਂ ਨੇ, ਅਤੇ ਅੱਜ ਸ਼੍ਰੋਮਣੀ ਅਕਾਲੀ ਦਲ ਪੰਥ ਤੋਂ ਹੱਠ ਬਣ ਬੈਠਾ ਇਕ ਪਰਿਵਾਰ ਦਲ ਅਤੇ ਰਾਜ ਭਾਗ ਦਾ ਮਾਲਕ ਅਤੇ ਜਿਹਨਾਂ ਕਾਰਣਾਂ ਕਰਕੇ ਮੋਰਚਾ ਲਗਿਆਂ ਉਹ ਕਾਰਣ ਵਿਸਰ ਗਏ ਅਤੇ ਪੰਥ ਦਰਦੀ ਭਾਈ ਦਲਜੀਤ ਸਿੰਘ ਇਸ ਰਾਜ ਭਾਗ ਦੀ ਕੈਦ ਚ ਆਪਣੀ ਨਿਜ ਹਸਤੀ ਅਤੇ ਸੋਚ ਨੂੰ ਮਹਿਫੂਜ਼ ਰਖਣ ਲਈ ਮਜ਼ਬੂਰ ਹੈ। ਇਹ ਸੁਆਲ ਭਾਈ ਦਲਜੀਤ ਸਿੰਘ ਦਾ ਨਹੀਂ ਸਗੋਂ ਸਮੂਚੇ ਪੰਥ ਲਈ ਇਕ ਅਜਿਹਾ ਵਿਚਾਰ ਹੈ ਜਿਸ ਉਪਰ ਵਿਚਾਰ ਕਰਨੀ ਬਣਦੀ ਹੈ ਭਾਈ ਦਲਜੀਤ ਸਿੰਘ ਦੀ ਰਿਹਾਈ ਲਈ ਜਰੂਰੀ ਆਵਾਜ ਬਨਾਉਣ ਦੀ ਮੁੱਖ ਲੋੜ ਹੈ।