ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਮੈਂਬਰ ਪਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਦਾ ਲੋਕ ਸਭਾ ਵਿੱਚ ਦਿੱਤਾ ਗਿਆ ਬਿਆਨ ਅੱਜਕੱਲ੍ਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰੇਮ ਸਿੰਘ ਚੰਦੂਮਾਜਰਾ ਨੇ ਭਾਰਤੀ ਸੰਸਦ ਵਿੱਚ ਭਾਸ਼ਨ ਦੇਂਦਿਆਂ, ਬਰਗਾੜੀ ਵਿਖੇ ਲੱਗੇ ਹੋਏ ਪੰਥਕ ਮੋਰਚੇ ਨੂੰ ਨਾ ਕੇਵਲ ਆਪਣਾਂ ਨਿਸ਼ਾਨਾ ਬਣਾਇਆ ਬਲਕਿ ਉਸ ਦੇ ਖਿਲਾਫ ਜਮ ਕੇ ਆਪਣੀ ਭੜਾਸ ਵੀ ਕੱਢੀ। ਪ੍ਰੇਮ ਸਿੰਘ ਚੰਦੂ ਮਾਜਰਾ ਨੇ ਦੋਸ਼ ਲਾਇਆ ਕਿ ਕੁਝ ਬਰਗਾੜੀ ਦੀ ਦਾਣਾਂਮੰਡੀ ਵਿੱਚ ਤੰਬੂ ਗੱਡ ਕੇ ਬੈਠੇ ਹਨ ਅਤੇ ਪੰਜਾਬ ਦੇ ਮਹੌਲ ਨੂੰ ਖਰਾਬ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਬਰਗਾੜੀ ਵਿਖੇ ਆਉਣ ਵਾਲੀ ਸੰਗਤ ਨੂੰ ਕਾਂਗਰਸ ਦੀ ਸ਼ਹਿ ਪ੍ਰਾਪਤ ਹੈ ਅਤੇ ਬਰਗਾੜੀ ਵਿਖੇ ਹਰ ਰੋਜ਼ ਇਕੱਠੀ ਹੁੰਦੀ ਸੰਗਤ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੇ ਯਤਨ ਕਰ ਰਹੀ ਹੈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਇਹ ਵੀ ਆਖਿਆ ਕਿ ਮਸਾਂ-ਮਸਾਂ ਪੰਜਾਬ ਵਿੱਚ ਸ਼ਾਂਤੀ ਹੋਈ ਹੈ ਇਸਨੂੰ ਬਰਗਾੜੀ ਵਿਖੇ ਬੈਠੇ ਲੋਕ ਖਤਮ ਕਰਨਾ ਚਾਹੁੰਦੇ ਹਨ।
ਕਿਸੇ ਕੌਮ ਡੇ ਲੀਡਰ ਜੋ ਆਪਣੇ ਲੋਕਾਂ ਦੀਆਂ ਵੋਟਾਂ ਦੀ ਭਖਿ ਮੰਗਕੇ ਸੰਸਦ ਵਿੱਚ ਪਹ੍ਹੁੰਚੇ ਹੋਣ ਅਤੇ ਜਿਨ੍ਹਾਂ ਦੀ ਪਹਿਲੀ ਜਿੰਮੇਵਾਰੀ ਆਪਣੇ ਰਾਜ ਦੇ ਲੋਕਾਂ ਦੇ ਹੱਕਾਂ ਹਿੱਤਾਂ ਦੀ ਤਰਜਮਾਨੀ ਕਰਨ ਦੀ ਹੋਵੇ, ਉਹ ਏਨੇ ਅਕ੍ਰਿਤਘਣ ਵੀ ਹੋ ਸਕਦੇ ਹਨ ਕਿ ਆਪਣੇ ਹੀ ਲੋਕਾਂ ਦੇ ਖਿਲਾਫ ਜਹਿਰ ਉਗਲਣ ਲੱਗ ਜਾਣ। ਇਸ ਤੋਂ ਵੀ ਵਧਕੇ ਉਹ ਧਾਰਮਕ ਗਰੰਥ, ਉਹ ਇਸ਼ਟ ਜਿਸਦੇ ਅੱਗੇ ਅਸੀਂ ਸਾਰੇ ਸਿੱਖ ਸਿਰ ਝੁਕਾਉਂਦੇ ਹਾਂ ਅਤੇ ਜਿਸਦੀ ਕਿਰਪਾ ਦੀ ਬਖਸ਼ਿਸ਼ ਅਸੀਂ ਹਰ ਪਲ ਮੰਗਦੇ ਰਹਿੰਦੇ ਹਾਂ ਜੇ ਉਸ ਇਸ਼ਟ ਦੀ ਕੁਝ ਬਦਮਾਸ਼ ਲੋਕ ਬੇਅਦਬੀ ਕਰ ਦੇਣ ਤਾਂ ਹਰ ਸੱਚੇ ਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਪਵਿੱਤਰ ਗਰੰਥ ਸਾਹਿਬ ਦੇ ਮਾਣ ਸਤਿਕਾਰ ਅਤੇ ਇੱਜ਼ਤ ਨੂੰ ਨਾ ਕੇਵਲ ਕਾਇਮ ਰੱਖਣ ਲਈ ਤਤਪਰ ਹੋਵੇ ਬਲਕਿ, ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਕਨੂ੮ਨ ਅਨੁਸਾਰ ਸਜ਼ਾ ਦਿਵਾuuਣ ਦੇ ਵੀ ਯਤਨ ਕਰੇ।
ਬਰਗਾੜੀ ਵਿਖੇ ਜਿਹੜੀ ਸੰਗਤ ਹਰ ਰੋਜ਼ ਇਕੱਠੀ ਹੁੰਦੀ ਹੈ ਉਹ ਆਪਣੇ ਪਵਿੱਤਰ ਇਸ਼ਟ ਦੀ ਬੇਅਦਬੀ ਖਿਲਾਫ ਰੋਸ ਪ੍ਰਗਟ ਕਰਨ ਲਈ ਇਕੱਠੀ ਹੁੰਦੀ ਹੈ। ਇਸਦੇ ਨਾਲ ਹੀ ਉਹ ਸੰਗਤ ਉਨ੍ਹਾਂ ਲੋਕਾਂ ਤੇ ਕਨੂੰਨੀ ਕਾਰਵਾਈ ਕਰਵਾਉਣ ਦੇ ਮਨਸ਼ੇ ਨਾਲ ਇਕੱਠੀ ਹੁੰਦੀ ਹੈ ਜਿਨ੍ਹਾਂ ਨੂੰ ਚੰਦਞਮਾਜਰਾ ਦੀ ਪਾਰਟੀ ਨਾ ਕੇਵਲ ਬਚਾ ਰਹੀ ਹੈ ਬਲਕਿ ਜਿਨ੍ਹਾਂ ਦੀ ਬੇਸ਼ਰਮੀ ਨਾਲ ਪਿੱਠ ਠੋਕ ਰਹੀ ਹੈ।
ਚਾਹੀਦਾ ਤਾਂ ਇਹ ਸੀ ਕਿ ਅਕਾਲੀ ਦਲ ਆਪਣੀ ਸਰਕਾਰ ਵੇਲੇ ਹੀ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਕੇ ਕਟਿਹਰੇ ਵਿੱਚ ਖੜ੍ਹਾ ਕਰਦਾ ਸਣੇ ਉਸ ਸ਼ਖਸ਼ ਦੇ ਜੋ ਅੱਜਕੱਲ੍ਹ ਆਪਣੇ ਕੁਕਰਮਾਂ ਕਰਕੇ ਜੇਲ੍ਹ ਵਿੱਚ ਹੈ, ਪਰ ਅਕਾਲੀ ਦਲ ਨੇ ਪੈਰ ਪੈਰ ਤੇ ਉਸਦੀ ਪੁਸ਼ਤ ਪਨਾਹੀ ਕੀਤੀ। ਅਕਾਲੀ ਦਲ ਲਈ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਨਾਲੋਂ ਦੋ ਟਕੇ ਦਾ ਸਾਧ ਜਿਆਦਾ ਮਹੱਤਵਪੂਰਨ ਹੋ ਗਿਆ।
ਪਰਕਾਸ਼ ਸਿੰਘ ਬਾਦਲ ਨੂੰ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਨੇ ਉਹ ਸਭ ਕੁਝ ਦਿੱਤਾ ਹੈ ਜਿਸਦੀ ਕਿਸੇ ਦੁਨੀਆਂਦਾਰ ਵਿ੭ਚ ਲਾਲਸਾ ਹੁੰਦੀ ਹੈ। ਸ਼ਾਇਦ ਪਰਕਾਸ਼ ਸਿੰਘ ਬਾਦਲ ਤੋਂ ਵੱਡੀ ਲਾਲਸਾ ਵਾਲਾ ਸਿੱਖ ਸਾਡੀ ਕੌਮ ਵਿੱਚ ਪੈਦਾ ਨਾ ਹੋਇਆ ਹੋਵੇ। ਉਸਦੇ ਸਭ ਲਾਲਚਾਂ ਅਤੇ ਲਾਲਸਾਵਾਂ ਦੇ ਬਾਵਜੂਦ ਵਾਹਿਗੁਰੂ ਜੀ ਨੇ ਉਸਦੀ ਹਰ ਇੱਛਾ ਪੂਰੀ ਕੀਤੀ ਹੈ, ਪਰ ਇਸਦੇ ਬਾਵਜੂਦ ਵੀ ਪਰਕਾਸ਼ ਸਿੰਘ ਬਾਦਲ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਨਾਲੋਂ ਦੋ ਟਕੇ ਦਏ ਸਾਧਾਂ ਦੇ ਹਿੱਤ ਵਿੱਚ ਭੁਗਤਣਾਂ ਜਰੂਰੀ ਸਮਝਦਾ ਹੈ।
ਅੱਜ ਅਕਾਲੀ ਦਲ ਦੀ ਹਾਲਤ ਇਹ ਬਣ ਗਈ ਹੈ ਕਿ ਇਸ ਵਿੱਚੋਂ ਗੁਰੂ ਸਾਹਿਬ ਦਾ ਭੈਅ ਅਤੇ ਭਾਓ ਖਤਮ ਹੋ ਗਿਆ ਹੈ ਅਤੇ ਇੱਕ ਬਜ਼ੁਰਗ ਸਿਆਸਤਦਾਨ ਦਾ ਭੈਅ ਅਤੇ ਭਾਓ ਚਲੰਤ ਹੋ ਗਿਆ ਹੈ। ਗੁਰੂ ਸਾਹਿਬ ਦੇ ਸਤਿਕਾਰ ਨਾਲੋਂ ਕਿਸੇ ਸਿਆਸਤਦਾਨ ਦਾ ਸਤਿਕਾਰ ਅਤੇ ਇੱਜ਼ਤ ਵੱਧ ਮਹੱਤਵਪੂਰਨ ਹੋ ਗਿਆ ਹੈ। ਪ੍ਰੇਮ ਸਿੰਘ ਚੰਦੂਮਾਜਰਾ ਦਾ ਬਿਆਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖਾਂ ਵਿੱਚ ਹੁਣ ਇੱਕ ਬਜ਼ੁਰਗ ਸਿਆਸਤਦਾਨ ਗੁਰੂ ਸਾਹਿਬ ਨਾਲੋਂ ਵੀ ਉ%ਚੇ ਰੁਤਬੇ ਦਾ ਮਾਲਕ ਹੋਣ ਦਾ ਭਰਮ ਪਾਲੀ ਬੈਠਾ ਹੈ।
ਸਭ ਕੁਝ ਉਸਦੀ ਰਜ਼ਾ ਵਿੱਚ ਹੀ ਹੋ ਰਿਹਾ ਹੈ।
ਵਾਹਿਗੁਰੂ ਮੇਰੀ ਕੌਮ ਤੇ ਮਿਹਰ ਕਰਨ ਅਤੇ ਅੰਨ੍ਹੇ ਲੀਡਰਾਂ ਨੂੰ ਸਮੁੱਤ ਬਖਸ਼ਣ।