ਅਕਾਲੀ ਦਲ ਦੇ ਪਰਧਾਨ ਅਤੇ ਪੰਜਾਬ ਦੇ ਸੀਨੀਅਰ ਲੀਡਰ ਸੁਖਬੀਰ ਸਿੰਘ ਬਾਦਲ ਪਿਛਲੇ ਦਿਨੀ ਅੰਮ੍ਰਿਤਸਰ ਸਾਹਿਬ ਦੀ ਫੇਰੀ ਤੇ ਆਏ, ਅਤੇ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਨਮਸ਼ਕਾਰ ਕੀਤੀ। ਧਾਰਮਕ ਸਰਗਰਮੀ ਤੋਂ ਬਾਅਦ, ਉਨ੍ਹਾਂ ਤੋਂ ਰਿਹਾ ਨਾ ਗਿਆ ਅਤੇ ਉਹ ਬਾਹਰ ਨਿਕਲਦੇ ਸਾਰ ਹੀ ਫਿਰ ਰਾਜਨੀਤਿਕ ਹੋ ਗਏ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ, ਸਿੱਖ ਉਸ ਕਾਂਗਰਸ ਨੂੰ ਵੋਟਾਂ ਪਾਈ ਜਾਂਦੇ ਹਨ ਜਿਸ ਨੇ ਸਿੱਖਾਂ ਦੇ ਧਾਰਮਕ ਅਸਥਾਨਾ ਨੂੰ ਢਹਿ ਢੇਰੀ ਕੀਤਾ ਅਤੇ ਸਿੱਖਾਂ ਦਾ ਕਤਲੇਆਮ ਕਰਵਾਇਆ। ਉਨ੍ਹਾਂ ਇਸਦੇ ਨਾਲ ਹੀ ਮੁਸਲਿਮ ਭਾਈਚਾਰੇ ਦੀ ਮਿਸਾਲ ਦੇਂਦਿਆਂ ਆਖਿਆ ਕਿ ਭਾਰਤੀ ਜਨਤਾ ਪਾਰਟੀ ਨੇ ਮੁਸਲਿਮ ਭਾਈਚਾਰੇ ਦੀ ਪਵਿੱਤਰ ਮਸਜਿਦ ਢਹਿ ਢੇਰੀ ਕੀਤੀ ਸੁੀ ਜਿਸ ਤੋਂ ਬਾਅਦ ਹੁਣ ਕੋਈ ਵੀ ਮੁਸਲਮਾਨ ਭਾਜਪਾ ਨੂੰ ਵੋਟ ਨਹੀ ਪਾਉਂਦਾ। ਫਿਰ ਸਿੱਖ ਕਿਉਂ ਕਾਂਗਰਸ ਨੂੰ ਵੋਟਾਂ ਪਾਈ ਜਾਂਦੇ ਹਨ।
ਸੁਖਬੀਰ ਸਿੰਘ ਬਾਦਲ ਨੇ ਵਾਕਿਆ ਹੀ ਇੱਕ ਬਹੁਤ ਕੌੜਾ ਅਤੇ ਮਹੱਤਵਪੂਰਨ ਸੱਚ ਬੋਲ ਦਿੱਤਾ ਹੈੈ। ਇਸ ਬਿਆਨ ਤੋਂ ਇਹ ਗੱਲ ਤਾਂ ਸਪਸ਼ਟ ਹੋ ਰਹੀ ਹੈ ਕਿ ਦੋ ਸਾਲ ਪਹਿਲਾਂ ਸੱਤਾ ਗਵਾਉਣ ਦਾ ਦਰਦ ਹਾਲੇ ਵੀ ਸੁਖਬੀਰ ਸਿੰਘ ਬਾਦਲ ਨੂੰ ਛਟਪਟਾ ਰਿਹਾ ਹੈੈੈ। ਇਸ ਸਾਲ ਹੋਈਆਂ ਆਮ ਚੋਣਾਂ ਵਿੱਚ ਜਿਵੇਂ ਅਕਾਲੀ ਦਲ ਸਿਰਫ ਬਾਦਲ ਪਰਿਵਾਰ ਦੀਆਂ ਦੋ ਸੀਟਾਂ ਹੀ ਬਚਾ ਸਕਿਆ, ਉਸ ਤੋਂ ਸਾਫ ਨਜ਼ਰ ਆਉਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਕਾਫੀ ਪਰੇਸ਼ਾਨ ਹਨ। ਉਨ੍ਹਾਂ ਇਹ ਵੀ ਆਖਿਆ ਕਿ ਹੋ ਸਕਦਾ ਹੈ ਲੀਡਰਸ਼ਿੱਪ ਵਿੱਚ ਕੋਈ ਕਮੀ ਹੋਵੇ ਪਰ ਪਾਰਟੀ ਤਾਂ ਮਾੜੀ ਨਹੀ ਹੈੈੈ।
ਅਕਾਲੀ ਦਲ ਦੇ ਪਰਧਾਨ ਦੇ ਇਸ ਹਉਕੇ ਨੂੰ ਕਈ ਤਰ੍ਹਾਂ ਨਾਲ ਵਾਚਿਆ ਅਤੇ ਪੜਚੋਲਿਆ ਜਾ ਸਕਦਾ ਹੈੈੈ। ਪਹਿਲੀ ਗੱਲ ਤਾਂ ਇਹ ਹੈ ਕਿ, ਸੁਖਬੀਰ ਸਿੰਘ ਬਾਦਲ ਨੇ ਅਸਿੱਧੇ ਜਾਂ ਸਿੱਧੇ ਢੰਗ ਨਾਲ ਮੰਨ ਲਿਆ ਹੈ ਕਿ ਅਕਾਲੀ ਦਲ ਦੀ ਲੀਡਰਸ਼ਿੱਪ ਵਿੱਚ ਕਮੀਆਂ ਹਨ ਅਤੇ ਉਹ ਸਿੱਖ ਕੌਮ ਦੀਆਂ ਆਸਾਂ ਅਤੇ ਉਮੰਗਾਂ ਤੇ ਪੂਰੀ ਨਹੀ ਉਤਰੀ।
ਇਸ ਬਿਆਨ ਦਾ ਦੂਜਾ ਪੱਖ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਵਿੱਚ ਅਕਾਲੀ ਦਲ ਦੇ ਰੂਪ ਵਿੱਚ ਸਿੱਖ ਕੌਮ ਦੀ ਸੱਤਾ ਦੇ ਗਵਾਚ ਜਾਣ ਦਾ ਦਰਦ ਹਾਲੇ ਵੀ ਉਬਾਲੇ ਮਾਰ ਰਿਹਾ ਹੈੈੈ। ਇਹ ਸੁਖਬੀਰ ਸਿੰਘ ਬਾਦਲ ਦੀ ਕਾਰਜਸ਼ੈਲੀ ਦਾ ਇੱਕ ਅਹਿਮ ਪੱਖ ਹੈੈ। ਉਨ੍ਹਾਂ ਦੀ ਸ਼ਖਸ਼ੀਅਤ ਦਾ ਪਰਕਾਸ਼ ਸਿੰਘ ਬਾਦਲ ਦੀ ਸ਼ਖਸ਼ੀਅਤ ਅਤੇ ਕਾਰਜਸ਼ੈਲੀ ਨਾਲੋਂ ਇਥੇ ਵਖਰੇਵਾਂ ਸਪਸ਼ਟ ਨਜ਼ਰ ਆਉਂਦਾ ਹੈੈ। ਪਰਕਾਸ਼ ਸਿੰਘ ਬਾਦਲ ਸੱਤਾ ਦਾ ਵੀ ਰੱਜਕੇ ਭੁੱਖਾ ਹੈ ਅਤੇ ਸਿੱਖ ਵਿਰੋਧੀ ਵੀ ਹੈੈ। ਪਰ ਸੁਖਬੀਰ ਸਿੰਘ ਬਾਦਲ ਸੱਤਾ ਦਾ ਭੁੱਖਾ ਤਾਂ ਹੈ ਪਰ ਉਹ ਵੱਡੇ ਬਾਦਲ ਵਾਂਗ ਸਿੱਖ ਵਿਰੋਧੀ ਨਹੀ ਹੈੈੈ। ਉਸਦੀ ਸ਼ਖਸ਼ੀਅਤ ਦਾ ਉਹ ਸਭ ਕੁਝ ਨਹੀ ਮਰਿਅਅ ਜੋ ਵੱਡੇ ਬਾਦਲ ਸਾਹਿਬ ਦ ਾਮਰ ਚੁੱਕਾ ਹੈ ਜਾਂ ਉਨ੍ਹਾਂ ਨੇ ਮਜਬੂਰੀ ਵਸ ਮਾਰ ਲਿਆ ਹੈੈ। ਸੁਖਬੀਰ ਸਿੰਘ ਬਾਦਲ ਵਿੱਚ ਹਾਲੇ ਵੀ ਕਾਫੀ ਪੰਥਕ ਜਜਬਾ ਕਾਇਮ ਹੈੈ। ਜੋ ਉਹ ਅਕਸਰ ਗੈਰ-ਰਸਮੀ ਮੁਲਾਕਾਤਾਂ ਵੇਲੇ ਦਰਸਾਉਂਦੇ ਰਹਿੰਦੇ ਹਨ।
ਪੰਜਾਬ ਨੂੰ ਕਾਂਗਰਸ ਮੁਕਤ ਅਤੇ ਭਾਜਪਾ ਮੁਕਤ ਕਰਨ ਦਾ ਉਨ੍ਹਾਂ ਦਾ ਸੁਪਨਾ ਹਾਲੇ ਅਧੂਰਾ ਹੈੈ। ਪਰ ਇਸ ਵਿੱਚ ਵੀ ਉਨ੍ਹਾਂ ਦੀ ਸੱਤਾ ਦੀ ਨਿੱਜੀ ਭੁੱਖ ਅੜਿੱਕੇ ਡਾਹ ਰਹੀ ਹੈੈ। ਕੁਝ ਵਪਾਰ ਦੀਆਂ ਮਜਬੂਰੀਆਂ ਨੇ ਉਨ੍ਹਾਂ ਨੂੰ ਕਮਜ਼ੋਰ ਬਣਾ ਦਿੱਤਾ ਹੈੈ। ਪਰ ਹਾਲੇ ਵੀ ਉਹ ਕੁਝ ਜਜਬਾ ਲੈ ਕੇ ਜੀਅ ਰਹੇ ਹਨ। ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਅਤੇ ਬਾਬਰੀ ਮਸਜਿਦ ਦੀ ਬੇਅਦਬੀ ਦੀ ਚਸਿ ਜੇ ਸੁਖਬੀਰ ਸਿੰਘ ਦੇ ਮਨ ਵਿੱਚ ਹੈ ਤਾਂ, ਸਮਝਿਆ ਜਾ ਸਕਦਾ ਹੈ ਕਿ ਉਨ੍ਹਾਂ ਵਿੱਚ ਕਿਤੇ ਹਾਲੇ ਚਿਣਗ ਪਈ ਹੈੈ, ਜੋ ਜੇ ਕਿਤੇ ਸਿੱਧੇ ਰਸਤੇ ਲੱਗ ਜਾਵੇ ਤਾਂ ਬਹੁਤ ਕੁਝ ਹਾਸਲ ਕੀਤਾ ਜਾ ਸਕਦਾ ਹੈੈੈ।
ਰਹੀ ਗੱਲ ਸਿੱਖਾਂ ਦੀ ਅਕਾਲੀ ਦਲ ਵੱਲ ਪਿੱਠ ਕਰਕੇ, ਕਾਂਗਰਸ ਵੱਲ ਮੂੰਹ ਕਰਨ ਦੀ। ਇਸਦਾ ਕਾਰਨ ਸ਼ਾਇਦ ਸੁਖਬੀਰ ਸਿੰਘ ਬਾਦਲ ਵੱਧ ਜਾਣਦੇ ਹੋਣਗੇ।
ਜਦੋਂ ਅਕਾਲੀ ਦਲ ਅਤੇ ਕਾਂਗਰਸ-ਭਾਜਪਾ ਦਰਮਿਆਨ ਕੋਈ ਨੀਤੀਗਤ ਫਰਕ ਹੀ ਨਹੀ ਰਹਿ ਗਿਆ। ਜਦੋਂ ਅਕਾਲੀ ਦਲ ਵੀ ਉਸ ਰਾਹ ਤੇ ਪੈ ਗਿਆ ਜਿਸ਼ ਤੇ ਕਾਂਗਰਸ ਚੱਲ ਰਹੀ ਸੀ। ਜਦੋਂ ਅਕਾਲੀ ਦਲ ਨੂੰ ਵੀ ਪੁਲਿਸ ਅਫਸਰ ਚਲਾਉਣ ਲੱਗੇ ਤਾਂ, ਸਿੱਖਾਂ ਨੇ ਅਕਾਲੀ ਦਲ ਤੋਂ ਮੂੰਹ ਮੋੜਨਾ ਹੀ ਸੀ।
ਜੇ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਦੇ ਕਮਜ਼ੋਰ ਹੋਣ ਦਾ ਹਉਕਾ ਸੱਚਾ ਹੈ ਅਤੇ ਉਹ ਉਸ ਪਾਰਟੀ ਨੂੰ ਮੁੜ ਤੋਂ ਪੰਜਾਬ ਵਿੱਚ ਆਪਣੇ ਪੈਰਾਂ ਤੇ ਖੜੀ ਹੋਈ ਦੇਖਣੀ ਚਾਹੁੰਦੇ ਹਨ ਜਿਸ ਨੇ ਬਾਦਲ ਪਰਿਵਾਰ ਲਈ ਸੱਤਾ ਦੇ ਅੰਬਾਰ ਲਗਾ ਦਿੱਤੇ ਹਨ ਤਾਂ, ਸਮਾਂ ਮੰਗ ਕਰਦਾ ਹੈ ਕਿ ਬਾਦਲਾਂ ਪਰਿਵਾਰ ਦੇ ਸਾਰੇ ਮੈਂਬਰ ਅਕਾਲੀ ਦਲ ਦੀ ਲੀਡਰਸ਼ਿੱਪ ਤੋਂ ਪਿਛਾਂਹ ਹਟਕੇ ਇੱਕ ਅਜਿਹੇ ਸੱਚੇ ਅਤੇ ਇਮਾਨਦਾਰ ਸਿਪਾਹੀ ਵਾਂਗ ਵਿਚਰਨ, ਜਿਸ ਕਿਸਮ ਦੀ ਇਮਾਨਦਾਰੀ ਦੀ ਮੰਗ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਹਰ ਅਕਾਲੀ ਵਰਕਰ ਤੋਂ ਕਰਦੇ ਹਨ।
ਸਾਡਾ ਮੰਨਣਾਂ ਹੈ ਕਿ ਦਿਨਾਂ ਵਿੱਚ ਹੀ ਅਕਾਲੀ ਦਲ ਪੰਜਾਬ ਵਿੱਚ ਮੁੜ ਸੁਰਜੀਤ ਹੋ ਸਕਦਾ ਹੈੈ ਸਿਰਫ ਕਾਂਗਰਸ ਹੀ ਨਹੀ ਬਲਕਿ ਭਾਜਪਾ ਦੀ ਸਫ ਵੀ ਪੰਜਾਬ ਵਿੱਚੋਂ ਲਪੇਟੀ ਜਾ ਸਕਦੀ ਹੈੈ। ਲੋੜ ਅਕਾਲੀ ਦਲ ਦੀ ਵਾਗਡੋਰ ਕਿਸੇ ਕਰਨੀ ਵਾਲੇ ਅਤੇ ਜੀਵਨ ਵਾਲੇ ਸਿੰਘ ਦੇ ਹੱਥ ਫੜਾਉਣ ਦੀ ਹੈੈੈ।