ਦੂਜੀ ਵਿਸ਼ਵ ਜੰਗ ਤੋਂ ਬਾਅਦ ਦੁਨੀਆਂ ਨੂੰ ਸਭ ਤੋਂ ਵੱਡੀ ਚੁਣੌਤੀ ਜਿਸ ਨੂੰ ਕੋਵਿਡ ੧੯ ਦਾ ਨਾਮ ਦਿੱਤਾ ਗਿਆ ਹੈ, ਇੱਕ ਗੰਭੀਰ ਚਣੌਤੀ ਬਣ ਕੇ ਦੁਨੀਆਂ ਦੇ ਸਾਹਮਣੇ ਆਈ ਹੈ। ਕੋਵਿਡ ੧੯ ਇਸ ਦਾ ਨਾਮ ਵਿਸਵ ਸਿਹਤ ਸੰਸਥਾ ਨੇ ਰੱਖਿਆ ਹੈ ਕਿਉਂਕਿ ਇਹ ਵਾਇਰਸ ਦੀ ਬਿਮਾਰੀ ਦਾ ਭੇਤ ਦਸੰਬਰ ੧੯ ਵਿੱਚ ਹੀ ਦੁਨੀਆਂ ਦੇ ਸਾਹਮਣੇ ਆਇਆ ਹੈ। ਚੀਨ ਦਾ ਮੁੱਖ ਸਨਅਤੀ ਸ਼ਹਿਰ ਵੂਹਾਨ ਜਿੱਥੋਂ ਇਹ ਬਿਮਾਰੀ ਸ਼ੁਰੂ ਹੋਈ ਅਤੇ ਇਸ ਨਾਲ ਪੀੜਤ ਸੱਤ ਮਰੀਜ਼ ਇੱਕ ਡਾਕਟਰ ਲੀਅ ਕੋਲ ਆਏ ਤਾਂ ਉਸਨੂੰ ਸਾਰੇ ਮਰੀਜਾਂ ਵਿੱਚ ਇੱਕ ਤਰ੍ਹਾਂ ਦੇ ਲੱਛਣ ਪਾਏ ਜਾਣ ਕਾਰਨ ਬਹੁਤ ਹੈਰਾਨੀ ਹੋਈ ਅਤੇ ਉਸਨੇ ਇਸ ਬਿਮਾਰੀ ਬਾਰੇ ਆਪਣੇ ਨਾਲ ਦੇ ਡਾਕਟਰਾਂ ਤੇ ਲੋਕਾਂ ਨੂੰ ਸੁਚੇਤ ਕੀਤਾ। ਦੇਖਦਿਆਂ ਹੀ ਦੇਖਦਿਆਂ ਕੁਝ ਦਿਨਾਂ ਵਿੱਚ ਇਹ ਬਿਮਾਰੀ ਵੂਹਾਨ ਸ਼ਹਿਰ ਵਿੱਚ ਫੈਲ ਗਈ ਤੇ ਆਖਿਰਕਾਰ ਸਰਕਾਰ ਨੂੰ ਇਹ ਸ਼ਹਿਰ ਪੂਰੀ ਤਰ੍ਹਾਂ ਬੰਦ ਕਰਨਾ ਪਿਆ ਪਰ ਡਾਕਟਰ ਲੀਅ ਨੂੰ ਲੋਕਾਂ ਨੂੰ ਸੁਚੇਤ ਕਰਨ ਪ੍ਰਤੀ ਕਾਫੀ ਤੰਗ ਪ੍ਰੇਸ਼ਾਨ ਕੀਤਾ ਗਿਆ। ਇਹੀ ਡਾਕਟਰ ਲੀਅ ਮਰੀਜਾਂ ਦਾ ਇਲਾਜ ਕਰਦਾ ਹੋਇਆ ਆਖਿਰਕਾਰ ਫਰਵਰੀ ੨੦੨੦ ਵਿੱਚ ਮੌਤ ਦੇ ਮੂੰਹ ਵਿੱਚ ਚਲਾ ਗਿਆ। ਦੁਨੀਆਂ ਨੂੰ ਇਸ ਬਿਮਾਰੀ ਦਾ ਭੇਤ ਭਾਵੇਂ ਅੱਜ ਤੱਕ ਵੀ ਇੰਨੇ ਮਹੀਨਿਆਂ ਬਾਅਦ ਪਤਾ ਨਹੀਂ ਲੱਗ ਸਕਿਆ ਹੈ ਪਰ ਇਸ ਵੇਲੇ ਦੀ ਪੂਰੀ ਜਾਣਕਾਰੀ ਵਿਸ਼ਵ ਸਿਹਤ ਸੰਸਥਾ ਨੇ ਜਨਵਰੀ ੨੦੨੦ ਵਿੱਚ ਦੁਨੀਆਂ ਸਾਹਮਣੇ ਰੱਖੀ ਹੈ। ਇਸ ਬਿਮਾਰੀ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਬਿਮਾਰੀ ਚਮਗਿਦੜਾਂ ਵਿੱਚ ਪਾਈ ਜਾਂਦੀ ਵਾਇਰਸ ਨਾਲ ਮੇਲ ਖਾਂਦੀ ਹੈ। ਵੂਹਾਨ, ਚੀਨ ਦੇ ਸ਼ਹਿਰ ਵਿੱਚ ਸਮੁੰਦਰੀ ਭੋਜਨ ਦੀ ਬਹੁਤ ਵੱਡੀ ਮਾਰਕੀਟ ਹੈ। ਉਥੋਂ ਦੇ ਲੋਕ ਬੜੇ ਸ਼ੋਕ ਨਾਲ ਚਮਗਿਦੜਾਂ, ਸੱਪਾਂ ਤੇ ਹੋਰ ਜਾਨਵਰਾਂ ਦਾ ਮੀਟ ਤੇ ਸੱਪ ਖਾਂਦੇ ਹਨ। ਇਸ ਕਰਕੇ ਇਹ ਵੀ ਸੋਚਿਆ ਜਾ ਰਿਹਾ ਹੈ ਕਿ ਕਿਧਰੇ ਇਹ ਵਾਇਰਸ ਜਾਨਵਰਾਂ ਤੋਂ ਇਹ ਵਾਇਰਸ਼ ਮਨੁੱਖੀ ਸਰੀਰ ਵਿੱਚ ਨਾ ਆਇਆ ਹੋਵੇ। ਪਹਿਲੇ ਦਿਨਾਂ ਵਿੱਚ ਇਸ ਸਮੁੰਦਰੀ ਭੋਜਨ (ਸੀ ਫੂਡ) ਦੀ ਮੰਡੀ ਤੋਂ ਅਲੱਗ ਅਲੱਗ ਤਰ੍ਹਾਂ ਦਾ ਮੀਟ ਖਾਣ ਕਰਕੇ ਕਈ ਚੀਨੀ ਲੋਕ ਬਿਮਾਰ ਹੋਏ ਸਨ। ਚੀਨ ਤੋਂ ਤੁਰਦਿਆਂ ਇਹ ਬਿਮਾਰੀ ਅੱਜ ਵਿਸ਼ਵ ਦੇ ਕੁਲ ੧੯੫ ਦੇਸਾਂ ਵਿਚੋਂ ੧੯੨ ਦੇਸ਼ਾ ਵਿੱਚ ਪਹੁੰਚ ਚੁੱਕੀ ਹੈ। ਭਾਵੇਂ ਇਸ ਬਿਮਾਰੀ ਨਾਲ ਮੌਤਾਂ ਦੀ ਕੁੱਲ ਗਿਣਤੀ ਵਿਸ਼ਵ ਵਿੱਚ ਫੈਲੀਆਂ ਦੂਜੀਆਂ ਬਿਮਾਰੀਆਂ ਤੋਂ ਹੁਣ ਤੱਕ ਕਿਤੇ ਘੱਟ ਹੈ ਪਰ ਜਿਸ ਤਰਾਂ ਅੱਜ ਦੁਨੀਆਂ ਇਸ ਬਿਮਾਰੀ ਤੋਂ ਭੈਅ ਭੀਤ ਹੋਈ ਹੈ ਇਹ ਆਪਣੇ ਆਪ ਵਿੱਚ ਇੱਕ ਵੱਡੀ ਮਿਸਾਲ ਹੈ। ਜਿਸ ਬਾਰੇ ਦੁਨੀਆਂ ਦੇ ਸਾਇੰਸਦਾਨ ਅਜੇ ਕਿਸੇ ਤਰਾਂ ਦੀ ਕੋਈ ਵੀ ਦਵਾਈ ਰਾਹੀਂ ਹੱਲ ਨਹੀਂ ਲੱਭ ਸਕੇ ਹਨ। ਇਹ ਬਿਮਾਰੀ ਹੁਣ ਵਿਕਾਸ਼ਸੀਲ ਦੇਸ਼ਾਂ ਵਿੱਚ ਵੀ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਚੁੱਕੀ ਹੈ ਅਤੇ ਚੀਨ ਨਾਲੋਂ ਵੀ ਇਸ ਬਿਮਾਰੀ ਦਾ ਰੂਪ ਵਧੇਰੇ ਖਤਰਨਾਕ ਰੂਪ ਧਾਰਨ ਕਰ ਚੁੱਕਿਆ ਹੈ। ਹੁਣ ਤੱਕ ਭਾਵੇਂ ਇਹ ਬਿਮਾਰੀ ਚਾਰ ਲੱਖ ਦੇ ਕਰੀਬ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕੀ ਹੈ ਜਿੰਨਾਂ ਵਿਚੋਂ ੧੪੦੦੦ ਤੋਂ ਉੱਪਰ ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ ਅਤੇ ਦੁਨੀਆਂ ਨੇ ਇਸ ਨੂੰ ਦੇਖਦਿਆਂ ਹੋਇਆ ਮਨੁੱਖੀ ਅਵਾਜਾਈ ਤੇ ਪਾਬੰਦੀਆਂ ਲਾ ਦਿੱਤੀਆਂ ਹਨ ਅਤੇ ਕਾਰੋਬਾਰ ਵੀ ਇੱਕ ਤਰ੍ਹਾਂ ਨਾਲ ਠੱਪ ਹੋ ਕੇ ਰਹਿ ਗਏ ਹਨ। ਭਾਰਤ ਤੇ ਪਾਕਿਸਤਾਨ ਵਿੱਚ ਵੀ ਇਸ ਬਿਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ ਅਤੇ ਇੰਨਾ ਦੇਸ਼ਾਂ ਵਿੱਚ ਸਿਹਤ ਸੇਵਾਵਾਂ ਦੇ ਮਾੜੇ ਪ੍ਰਬੰਧਾਂ ਤੇ ਉਨਾਂ ਵਿੱਚ ਪੂਰੀ ਵਿਵਸਥਾ ਨਾ ਹੋਣ ਕਰਕੇ ਇਸ ਬਿਮਾਰੀ ਦਾ ਖਤਰਾ ਕਿਤੇ ਵੱਧ ਹੈ। ਖਾਸ ਕਰਕੇ, ਭਾਰਤ ਵਰਗੇ ਦੇਸ਼ ਜਿਸ ਵਿੱਚ ਅਬਾਦੀ ਬੇਸ਼ੁਮਾਰ ਹੈ ਅਤੇ ਉਸਦੇ ਹਿਸਾਬ ਨਾਲ ਪ੍ਰਬੰਧ ਨਾ ਮਾਤਰ ਹੀ ਹਨ। ਇਸ ਬਿਮਾਰੀ ਦੇ ਫੈਲਣ ਤੇ ਗੰਭੀਰ ਸਿੱਟੇ ਨਿਕਲਣ ਦਾ ਕਿਤੇ ਵੱਧ ਖਤਰਾ ਹੈ।