ਕਿਸੇ ਵੀ ਕੌਮ ਦੇ ਵਿਦਵਾਨ ਅਜਿਹੇ ਸੱਜਣ ਹੋਇਆ ਕਰਦੇ ਹਨ ਜੋ ਕੌਮ ਦੇ ਇਤਿਹਾਸ ਦੇ ਅਤੀਤ ਦੀ ਲੋਅ ਨੂੰ ਕੌਮ ਦਾ ਭੀਵੱਖ ਰੁਸ਼ਨਾਉਣ ਲਈ ਵਰਤਣ। ਕੌਮ ਦੇ ਇਤਿਹਾਸਕਾਰਾਂ ਅਤੇ ਵਿਦਵਾਨਾਂ ਦਾ ਪਹਿਲਾ ਅਤੇ ਇਕੋ ਇੱਕ ਫਰਜ਼ ਹੀ ਇਹ ਹੁੰਦਾ ਹੈ ਕਿ ਉਹ ਕੌਮ ਦੇ ਰੌਸ਼ਨ ਭਵਿੱਖ ਲਈ ਹਮੇਸ਼ਾ ਹੀ ਕੰਮ ਕਰਦੇ ਰਹਿਣ। ਸਿਰਫ ਕੰਮ ਹੀ ਨਾ ਕਰਦੇ ਰਹਿਣ ਬਲਕਿ ਹਮੇਸ਼ਾ ਸਖਤ ਮਿਹਨਤ ਕਰਕੇ ਅਜਿਹਾ ਇਤਿਹਾਸ ਸਿਰਜਣ ਜੋ ਕੌਮ ਦੀ ਰੂਹ ਵਿੱਚ ਆਪਣਾਂ ਸੰਸਾਰ ਸਿਰਜਣ ਦੀ ਸਮਰਥਾ ਅਤੇ ਰੀਝ ਪੈਦਾ ਕਰ ਸਕੇ। ਜਿਹੜੀਆਂ ਕੌਮਾਂ ਹਾਲ ਦੀ ਘੜੀ ਕਿਸੇ ਬਹੁ-ਗਿਣਤੀ ਦੇ ਦਾਬੇ ਅਧੀਨ ਰਹਿਣ ਲਈ ਮਜਬੂਰ ਹਨ, ਉਨ੍ਹਾਂ ਦੇ ਵਿਦਵਾਨਾਂ ਅਤੇ ਇਤਿਹਾਸਕਾਰਾਂ ਸਿਰ ਤਾਂ ਇਹ ਜਿੰਮੇਵਾਰੀ ਬਹੁਤ ਤੀਬਰਤਾ ਨਾਲ ਆ ਜਾਂਦੀ ਹੈ ਕਿ ਉਹ ਕੌਮ ਨੂੰ ਕਿਸੇ ਵੀ ਅਜਿਹੇ ਬੌਧਿਕ ਹਮਲੇ ਦੀ ਮਾਰ ਤੋਂ ਬਚਾਉਣ ਜੋ ਦੁਸ਼ਮਣ ਨੇ ਉਸ ਕੌਮ ਦੇ ਨਿਆਰੇਪਣ ਨੂੰ ਖੋਰਾ ਲਾਉਣ ਜਾਂ ਉਸ ਨਿਆਰੇਪਣ ਨੂੰ ਤਬਾਹ ਕਰ ਦੇਣ ਦੇ ਮਨਸ਼ੇ ਨਾਲ ਵਿੱਿਢਆ ਹੋਵੇ।
ਸਿੱਖਾਂ ਦੇ ਸੰਦਰਭ ਵਿੱਚ ਅੱਜਕੱਲ਼੍ਹ ਅਸੀਂ ਇਹੋ ਕੁਝ ਦੇਖ ਰਹੇ ਹਾਂ। ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਤੋਂ ਲੈ ਕੇ ਹੁਣ ਤੱਕ ਭਾਰਤ ਸਰਕਾਰ ਨੇ ਸਿੱਖ ਕੌਮ ਤੇ ਇੱਕ ਵੱਡਾ ਬੌਧਿਕ ਹਮਲਾ ਵਿੱਢਿਆ ਹੋਇਆ ਹੈ। ਦੁਨੀਆਂ ਭਰ ਡੇ ਵੱਡੇ ਅਖਬਾਰਾਂ ਦੇ ਕਾਲਮ ਅਤੇ ਕਾਲਮਨਵੀਸ ਖਰੀਦ ਕੇ ਭਾਰਤੀ ਸਟੇਟ ਸਿੱਖਾਂ ਨੂੰ, ਸਿੱਖ ਵਿਚਾਰਧਾਰਾ ਨੂੰ ਅਤੇ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਲੱਗੀ ਹੋਈ ਹੈ। ਪਹਿਲੇ ਗੇੜ ਵਿੱਚ ਭਾਰਤੀ ਸਟੇਟ ਦੇ ਬੌਧਿਕ ਹਮਲੇ ਦਾ ਸਿੱਖ ਕੌਮ ਵੱਲ਼ੋਂ ਕਾਫੀ ਪੁਖਤਾ ਜੁਆਬ ਦਿੱਤਾ ਗਿਆ। ਆਪਣੇ ਪਹਿਲੇ ਬੌਧਿਕ ਹਮਲੇ ਵਿੱਚ ਮਾਰ ਖਾ ਜਾਣ ਤੋਂ ਬਾਅਦ ਭਾਰਤੀ ਸਟੇਟ ਨੇ ਹੁਣ ਦੁਬਾਰਾ ਨਵਾਂ ਹਮਲਾ ਵਿੱਢ ਦਿੱਤਾ ਹੈ।
ਕਨੇਡਾ ਦੇ ਇੱਕ ਬਜ਼ੁਰਗ ਪੱਤਰਕਾਰ ਨੂੰ ਇਸ ਵਾਰ ਭਾਰਤ ਸਰਕਾਰ ਨੇ ਆਪਣੇ ਕੁਹਾੜੇ ਦਾ ਦਸਤਾ ਬਣਾਇਆ ਹੈ। ਉਸ ਤੋਂ ਸੰਤ ਜਰਨੈਲ ਸਿੰਘ ਵਿਰੁੱਧ ਅਤੇ ਭਾਈ ਸੁਖਦੇਵ ਸਿੰਘ ਬੱਬਰ ਦ ਵਿਰੁੱਧ ਕਾਫੀ ਨੀਵਾਂ ਜਾ ਕੇ ਇੱਕ ਲੇਖ ਲਿਖਵਾਇਆ ਗਿਆ ਹੈ। ਉਸ ਲੇਖ ਵਿੱਚ ਗੋਰੇ ਪੱਤਰਕਾਰ ਨੇ ਸੰਤਾਂ ਦੀ ਸ਼ਖਸ਼ੀਅਤ ਦੇ ਖਿਲਾਫ ਕਾਫੀ ਭੱਦੀਆਂ ਟਿੱਪਣੀਆਂ ਕੀਤੀਆਂ ਹਨ।
ਅਜਿਹੀ ਸਥਿਤੀ ਵਿੱਚ, ਵਿਦੇਸ਼ਾਂ ਵਿੱਚ ਵਿਚਰਨ ਵਾਲੇ ਸਿੱਖ ਵਿਦਵਾਨਾਂ ਸਿਰ ਇਹ ਜਿੰਮੇਵਾਰੀ ਆ ਜਾਂਦੀ ਹੈ ਕਿ ਉਹ ਉਸ ਪੱਧਰ ਤੇ ਜਾਕੇ, ਵਿਚਾਰਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਏ ਅਤੇ ਸੱਭਿਅਤਾ ਦੇ ਦਾਇਰੇ ਵਿੱਚ ਰਹਿੰਦੇ ਹੋਏ, ਸਿੱਖ ਲਹਿਰ ਦੇ ਵਿਚਾਰਧਾਰਕ ਪਹਿਲੂਆਂ ਨੂੰ ਕੌਮਾਂਤਰੀ ਪ੍ਰੈਸ ਵਿੱਚ ਛਪਵਾਉਣ। ਸੰਤ ਜਰਨੈਲ ਸਿੰਘ ਦੇ ਪ੍ਰਵਚਨਾ ਦੇ ਹਵਾਲੇ ਦੇ ਕੇ ਅਤੇ ਕਥਿਤ ਨਹੁੰ-ਮਾਸ ਦੇ ਰਿਸ਼ਤੇ ਪਿੱਛੇ ਛਿਪੀ ਹੋਈ ਕਾਤਲੀ ਬਿਰਤੀ ਨੂੰ ਬੇਨਕਾਬ ਕਰਦੇ ਹੋਏ, ਭਾਰਤੀ ਸਟੇਟ ਦੇ ਜੁਲਮਾਂ ਦਾ ਖੁਲਾਸਾ ਕੀਤਾ ਜਾਣਾਂ ਚਾਹੀਦਾ ਹੈ ਤਾਂ ਕਿ, ਸਿੱਖ ਕੌਮ ਤੇ ਕੀਤੇ ਜਾ ਰਹੇ ਹਮਲੇ ਦਾ ਮੋੜਵਾਂ ਉ%ਤਰ ਦਿੱਤਾ ਜਾ ਸਕੇ। ਕਨੇਡਾ ਵਸਦੇ ਕੁਝ ਸਿੱਖ ਨੌਜਵਾਨਾਂ ਨੇ ਭਾਰਤ ਦੇ ਇੱਕ ਅਖਬਾਰ ਦੀ ਉਹ ਖਬਰ ਸ਼ੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ ਜਿਸ ਵਿੱਚ ਭਾਰਤ ਸਰਕਾਰ ਨੇ ਦੇਸ਼ ਦੀ ਸੁਪਰੀਮ ਕੋਰਟ ਵਿੱਚ ਇਹ ਮੰਨਿਆ ਹੈ ਕਿ ਦੇਸ਼ ਦੇ ਕਨੂੰਨ ਦੀ ਰਾਖੀ ਕਰਨ ਵਾਲੇ ਮੈਂਬਰ ਪਾਰਲੀਮੈਟਾਂ ਅਤੇ ਵਿਧਾਇਕਾਂ ਵਿੱਚੋਂ ੧੭੭੬ ਉ%ਤੇ ਮੁਜਮਰਾਨਾ ਕਨੂੰਨਾਂ ਤਹਿਤ ਮੁਕੱਦਮੇ ਦਰਜ ਹਨ।
ਅਸੀਂ ਸਮਝਦੇ ਹਾਂ ਕਿ ਹੁਣ ਸਿਰਫ ਭਾਰਤੀ ਅਖਬਾਰਾਂ ਦੀਆਂ ਖਬਰਾਂ ਸ਼ੇਅਰ ਕਰਕੇ ਆਪਣੇ ਮਨ ਨੂੰ ਧਰਵਾਸ ਦੇਣ ਦੀ ਲੋੜ ਨਹੀ ਹੈ ਬਲਕਿ ਡਟਕੇ ਸਿੱਖ ਲਹਿਰ ਦੇ ਪਹਿਲੂਆਂ ਅਤੇ ਨਿਸ਼ਾਨਿਆਂ ਨੂੰ ਬੌਧਿਕ ਤੌਰ ਤੇ ਦੁਨੀਆਂ ਸਾਹਮਣੇ ਪੇਸ਼ ਕਰਨ ਦੀ ਲੋੜ ਹੈ।
ਕਨੇਡਾ ਵਿੱਚ ਹੀ ਕੁਝ ਸਾਲ ਪਹਿਲਾਂ ਕਿਸੇ ਦੇ ਕਹਿਣ ਤੇ ਇੱਕ ਸਰਵੇਖਣ ਕਰਵਾਇਆ ਗਿਆ ਸੀ ਜਿਸ ਵਿੱਚ ਇਹ ਸਿੱਧ ਕੀਤਾ ਗਿਆ ਸੀ ਕਿ ਕਨੇਡਾ ਵਿੱਚ ਵਸਣ ਵਾਲੇ ਸਿੱਖ ਸਭ ਤੋਂ ਵੱਧ ਹਿੰਸਕ ਹਨ। ਅਜਿਹਾ ਕਰਨ ਵਾਲੇ ਲੋਕਾਂ ਨੂੰ ਇਰਾਕ, ਸੀਰੀਆ ਅਤੇ ਅਫਗਾਨਿਸਤਾਨ ਵਿੱਚ ਮਾਰੇ ਗਏ ਮਾਸੂਮ ਲੋਕਾਂ, ਅਤੇ ਬੇਪਤ ਹੋਈਆਂ ਬੱਚੀਆਂ ਦੀ ਦਾਸਤਾਨ ਦੱਸਕੇ ਉਨ੍ਹਾਂ ਦੇ ਸਾਹਮਣੇ ਸੱਭਿਆਤਾ ਦਾ ਸ਼ੀਸ਼ਾ ਦਿਖਾਉਣਾਂ ਚਾਹੀਦਾ ਹੈ।
ਅਸੀਂ ਸਮਝਦੇ ਹਾਂ ਕਿ ਇਸ ਵੇਲੇ ਸਿੱਖ ਨੌਜਵਾਨਾਂ ਅਤੇ ਵਿਦਵਾਨਾਂ ਸਿਰ ਇਹ ਜਿੰਮੇਵਾਰੀ ਆਉਂਦੀ ਹੈ ਕਿ ਉਹ ਸਿੱਖਾਂ ਤੇ ਹੋ ਰਹੇ ਅਤੇ ਭਵਿੱਖ ਵਿੱਚ ਹੋਣ ਵਾਲੇ ਬੌਧਿਕ ਹਮਲੇ ਦਾ ਵੱਡੇ ਪੱਧਰ ਤੇ ਅਤੇ ਕੌਮਾਂਤਰੀ ਮੀਡੀਆ ਰਾਹੀਂ ਜੁਆਬ ਦੇਣ।