ਜਦੋਂ ਵੀ ਜੂਨ ਦਾ ਮਹੀਨਾ ਚੜ੍ਹਦਾ ਹੈ ਤਾਂ ਸਿੱਖਾਂ ਦੇ ਜ਼ਖਮ ਹਰੇ ਹੋ ਜਾਂਦੇ ਹਨ। 35 ਪਹਿਲਾਂ ਭਾਰਤ ਸਰਕਾਰ ਵੱਲੋਂ ਵਰਤਾਏ ਕਹਿਰ ਦੀਆਂ ਯਾਦਾਂ ਮੁੜ ਸਿੱਖ ਸਿਮਰਤੀ ਦਾ ਹਿੱਸਾ ਬਣ ਜਾਂਦੀਆਂ ਹਨ। ਸਿੱਖ ਕੌਮ ਦੇ ਸਾਹਮਣੇ ਉਹ ਦੁਖਭਰੇ ਦਿਨ ਆ ਜਾਂਦੇ ਹਨ ਜਦੋਂ, ਆਪਣੇ ਕਹੇ ਜਾਂਦੇ ਦੇਸ਼ ਵਿੱਚ ਸਿੱਖਾਂ ਦੇ ਸਭ ਤੋਂ ਮੁਕੱਦਸ ਅਸਥਾਨ, ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ 38 ਹੋਰ ਗੁਰੁਧਾਮਾਂ ਤੇ ਹਮਲਾ ਕੀਤਾ ਗਿਆ ਸੀ। ਇਸ ਹਮਲੇ ਨੂੰ ਦੁਸ਼ਮਣ ਦੇਸ਼ ਤੇ ਕੀਤੇ ਜਾਂਦੇ ਹਮਲੇ ਵਾਂਗ ਵਿਉਂਤਿਆ ਗਿਆ ਸੀ ਅਤੇ ਉਸਨੂੰ ਸਾਕਾਰ ਵੀ ਦੁਸ਼ਮਣ ਦੇਸ਼ ਤੇ ਕੀਤੇ ਗਏ ਹਮਲੇ ਵਾਂਗ ਹੀ ਕੀਤਾ ਗਿਆ। ਸਰਕਾਰ ਵੱਲੋਂ ਕਿਤੇ ਵੀ ਅਜਿਹੇ ਸੰਕੇਤ ਨਹੀ ਦਿੱਤੇ ਗਏ ਕਿ ਉਹ ਆਪਣੇ ਸਮਝੇ ਜਾਂਦੇ ਸ਼ਹਿਰੀਆਂ ਨਾਲ ਕੋਈ ਢਿੱਲ ਵਰਤਣ ਦੀ ਸੋਚ ਰੱਖਦੀ ਹੈੈ। ਪੂਰੀ ਦਹਿਸ਼ਤ ਦੇ ਨਾਲ ਨਾਲ ਜੂਨ 1984 ਦੇ ਹਮਲੇ ਵੇਲੇ ਪੂਰੀ ਨਫਰਤ ਦਾ ਵੀ ਪ੍ਰਗਟਾਵਾ ਕੀਤਾ ਗਿਆ। ਇਸੇ ਨਫਰਤ ਕਾਰਨ ਹੀ ਲੜਾਕੇ ਸਿੱਖ ਜੁਝਾਰੂਆਂ ਦੇ ਨਾਲ ਨਾਲ ਨਿਰਦੋਸ਼ ਸੰਗਤ ਨੂੰ ਵੀ ਆਪਣੀ ਵਹਿਸ਼ਤ ਦਾ ਨਿਸ਼ਾਨਾ ਬਣਾਇਆ ਗਿਆ।
ਭਾਰਤ ਸਰਕਾਰ ਨੇ ਮਹਿਜ਼ ਸਿੱਖ ਸੰਗਤਾਂ ਦੇ ਕਤਲੇਆਮ ਤੱਕ ਹੀ ਆਪਣੇ ਆਪ ਨੂੰ ਸੀਮਤ ਨਹੀ ਰੱਖਿਆ ਬਲਕਿ ਸਿੱਖਾਂ ਦੇ ਇਤਿਹਾਸ਼ਕ ਦਸਤਾਵੇਜ਼ ਵੀ ਫੌਜ ਵੱਲੋਂ ਚੋਰੀ ਕਰ ਲਏ ਗਏ। ਬਹੁਤ ਦੇਰ ਤੋਂ ਸਿੱਖ ਸੰਗਤਾਂ ਉਨ੍ਹਾਂ ਕੀਮਤੀ ਗਰੰਥਾਂ ਅਤੇ ਇਤਿਹਾਸਕ ਦਸਤਾਵੇਜ਼ਾਂ ਬਾਰੇ ਜਾਣਕਾਰੀ ਮੰਗਦੀ ਆ ਰਹੀ ਹੈ ਕਿ ਉਹ ਸਿੱਖਾਂ ਨੂੰ ਵਾਪਸ ਕੀਤੀ ਜਵੇ। ਪਰ ਸਰਕਾਰ ਦਾ ਇਹ ਪੱਖ ਹੀ ਆ ਰਿਹਾ ਸੀ ਕਿ ਅਸੀਂ ਸਾਰੇ ਇਤਿਹਾਸਕ ਦਸਤਾਵੇਜ਼ ਵਾਪਸ ਕਰ ਦਿੱਤੇ ਹਨ। ਜਿਨ੍ਹਾਂ ਦੀ ਪ੍ਰਾਪਤੀ ਦੀਆਂ ਰਸੀਦਾਂ ਵੀ ਫੌਜ ਦੇ ਕੋਲ ਹਨ।
ਫੌਜ ਵੱਲੋਂ ਦਿਖਾਈਆਂ ਜਾਂਦੀਆਂ ਪ੍ਰਾਪਤੀ ਰਸੀਦਾਂ ਅਸਲ ਹਨ ਜਾਂ ਨਕਲੀ ਇਸਦਾ ਕੁਝ ਨਹੀ ਪਤਾ। ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਭਾਨ ਸਿੰਘ ਦੇ ਪ੍ਰਾਪਤੀ ਕਾਗਜ ਤੇ ਦਸਤਖਤ ਅਸਲ ਹਨ ਜਾਂ ਨਕਲੀ, ਇਹ ਵੀ ਨਹੀ ਪਤਾ। ਭਾਨ ਸਿੰਘ ਨੂੰ ਵਾਕਿਆ ਹੀ ਸਾਰੇ ਦਸਤਾਵੇਜ਼ ਵਾਪਸ ਕਰਕੇ ਦਸਤਖਤ ਹਾਸਲ ਕੀਤੇ ਗਏ ਜਾਂ ਬੰਦੂਕ ਦੀ ਨੋਕ ਤੇ ਦਸਤਖਤ ਕਰਵਾ ਲਏ ਗਏ। ਇਸਦਾ ਵੀ ਕੁਝ ਨਹੀ ਪਤਾ।
ਇਸਤੋਂ ਦੂਜਾ ਪੱਖ ਇਹ ਹੈ ਕਿ ਕੁਝ ਜਿੰਮੇਵਾਰ ਸੱਜਣ ਇਹ ਆਖ ਰਹੇ ਹਨ ਕਿ ਕੁਝ ਸਮੱਗਰੀ ਸਰਕਾਰ ਵੱਲੋਂ ਵਾਪਸ ਕੀਤੀ ਗਈ ਸੀ। ਦੱਸਿਆ ਜਾਂਦਾ ਹੈ ਕਿ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਲੁੱਟਿਆ ਸਾਰਾ ਸਮਾਨ ਸੀPਬੀPਆਈP ਨੂੰ ਸੌਂਪ ਦਿੱਤਾ ਸੀ ਕਿ ਜੇ ਕੇਸ਼ ਨਾਲ ਸਬੰਧਤ ਕੁਝ ਹੈ ਤਾਂ ਨੱਥੀ ਕਰ ਲਓ। ਪਰ ਦੱਸਿਆ ਜਾਂਦਾ ਹੈ ਕਿ ਸੀPਬੀPਆਈP ਨੂੰ ਉਸ ਲਾਇਬਰੇਰੀ ਵਿੱਚੋਂ ਬਹੁਤਾ ਕੁਝ ਇਤਰਾਜ਼ਯੋਗ ਨਹੀ ਲੱਗਾ, ਜੋ ਵਾਪਸ ਕੀਤਾ ਗਿਆ।
ਹੁਣ ਸੁਖਬੀਰ ਸਿੰਘ ਬਾਦਲ ਵੱਲੋਂ ਭਾਰਤ ਦੇ ਗ੍ਰਹਿ ਮੰਤਰੀ ਨੂੰ ਲਾਇਬਰੇਰੀ ਦਾ ਸਮਾਨ ਵਾਪਸ ਕਰਨ ਦੇ ਮਾਮਲੇ ਤੇ ਕੀਤੀ ਬੇਨਤੀ ਦੇ ਫਲਸਰੂਪ, ਗ੍ਰਹਿ ਮੰਤਰੀ ਨੇ ਆਖ ਦਿੱਤਾ ਹੈ ਕਿ, ਸਿੱਖ ਲੀਡਰਸ਼ਿੱਪ ਸਰਕਾਰ ਨੂੰ ਦੱਸੇ ਕਿ ਉਨ੍ਹਾਂ ਦੇ ਕਿਹੜੇ ਗਰੰਥ ਅਤੇ ਦਸਤਾਵੇਜ਼ ਗੁੰਮ ਹਨ। ਇਹ ਅਕਾਲੀ ਲੀਡਰਸ਼ਿੱਪ ਲਈ ਵੱਡੀ ਚੁਣੌਤੀ ਹੈ। ਜਿੰਨਾ ਕੁ ਸ਼੍ਰੋਮਣੀ ਕਮੇਟੀ ਦੇ ਕੰਮ ਕਾਜ ਨੂੰ ਅਸੀਂ ਸਮਝਦੇ ਹਾਂ ਉਸਤੋ ਮਹਿਸੂਸ ਹੁੰਦਾ ਹੈ ਕਿ ਸਿੱਖ ਲੀਡਰਸ਼ਿੱਪ ਕੋਲ ਕੋਈ ਮਜਬੂਤ ਲਿਸਟ ਨਹੀ ਹੈੈ। ਦੂਜੇ ਪਾਸੇ ਇਹ ਖਬਰਾਂ ਵੀ ਆ ਰਹੀਆਂ ਹਨ ਕਿ ਤਤਕਾਲੀ ਧਾਰਮਕ ਸ਼ਖਸ਼ੀਅਤਾਂ ਨੇ ਫੌਜ ਵੱਲੋਂ ਵਾਪਸ ਕੀਤੇ ਗਏ, ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਬਹੁਤ ਹੀ ਇਤਿਹਾਸਕ ਸਰੂਪ, ਜਿਸ ਉੱਤੇ ਦਸਮ ਪਾਤਸ਼ਾਹ ਦੇ ਦਸਤਖਤ ਹਨ ਨੂੰ 1984 ਤੋਂ ਬਾਅਦ ਲੰਡਨ ਦੀ ਕਿਸੇ ਸੰਸਥਾ ਨੂੰ 5 ਕਰੋੜ ਵਿੱਚ ਵੇਚ ਦਿੱਤਾ ਸੀ।
ਅਸੀਂ ਸਮਝਦੇ ਹਾਂ ਕਿ ਸਿੱਖ ਲਾਇਬਰੇਰੀ ਦਾ ਕੁਝ ਹਿੱਸਾ ਤਾਂ ਫੌਜ ਵੱਲੋਂ ਸਾੜ ਦਿੱਤਾ ਗਿਆ ਸੀ। ਬਾਕੀ ਫੌਜ ਆਪਣੇ ਨਾਲ ਲੈ ਗਈ। ਉਸ ਵਿੱਚੋਂ ਕੁਝ ਵਾਪਸ ਵੀ ਕੀਤਾ ਗਿਆ। ਪਰ ਹੁਣ ਸਿੱਖਾਂ ਕੋਲ ਕੋਈ ਪੁਖਤਾ ਲਿਸਟ ਨਾ ਹੋਣ ਕਾਰਨ, ਸਿੱਖ ਲੀਡਰਸ਼ਿੱਪ ਦੇ ਹੱਥ ਪੱਲੇ ਕੁਝ ਨਹੀ ਹੈੈ।
ਇਸ ਸਾਰੀ ਸਰਗਰਮੀ ਦਾ ਦੂਜਾ ਪੱਖ ਇਹ ਹੈ ਕਿ ਅਕਾਲੀ ਦਲ ਦੀ ਲੀਡਰਸ਼ਿੱਪ, ਸਿਰਫ ਆਪਣੀਆਂ ਵੋਟਾਂ ਨੂੰ ਸਾਹਮਣੇ ਰੱਖਕੇ ਸਿੱਖਾਂ ਵਿੱਚ ਸੱਚੇ ਹੋਣ ਲਈ ਮਹਿਜ਼ ਡਰਾਮੇ ਕਰ ਰਹੀ ਹੈੈ। ਸਿੱਖ ਲੀਡਰਸ਼ਿੱਪ ਨੂੰ ਇਹ ਗੱਲ ਸਮਝ ਜਾਣੀ ਚਾਹੀਦੀ ਹੈ ਕਿ ਫੌਜ ਵੱਲੋਂ ਜੋ ਕੁਝ ਵਾਪਸ ਕੀਤਾ ਜਾਣਾ ਸੀ ਉਹ ਕਰ ਦਿੱਤਾ ਗਿਆ ਹੈੈ। ਇਸਤੋਂ ਵੱਧ ਕੁਝ ਨਹੀ ਮਿਲਣਾਂ।
ਪਰ 1984 ਦੇ ਸਾਕੇ ਬਾਰੇ ਸਭ ਤੋਂ ਮਹੱਤਵਪੂਰਨ ਗੱਲ ਉਸ ਸਾਰੀ ਸਰਗਰਮੀ ਨੂੰ ਸਿੱਖ ਸੰਗਤਾਂ ਦੇ ਸਾਹਮਣੇ ਪੇਸ਼ ਕਰਨ ਦੀ ਹੈ ਜੋ ਜੂਨ 1984 ਤੋਂ ਪਹਿਲਾਂ, ਭਾਰਤ ਸਰਕਾਰ ਅਤੇ ਅਕਾਲੀ ਲੀਡਰਸ਼ਿੱਪ ਦਰਮਿਆਨ ਹੋਈ। ਇਸ ਸਾਰੀ ਗੱਲਬਾਤ ਦੇ ਕੇਂਦਰੀ ਪਾਤਰ ਪਰਕਾਸ਼ ਸਿੰਘ ਬਾਦਲ ਹਨ। ਸਿੱਖਾਂ ਨਾਲ ਵਾਪਰੇ ਭਿਆਨਕ ਦੁਖਾਂਤ ਵੇਲੇ ਪਰਦੇ ਪਿੱਛੇ ਕੀ ਵਾਪਰਿਆ, ਪਰਕਾਸ਼ ਸਿੰਘ ਬਾਦਲ ਉਸਦੇ ਚਸ਼ਮਦੀਦ ਗਵਾਹ ਹਨ। ਆਪਣੀ ਮੌਤ ਤੋਂ ਪਹਿਲਾਂ ਪਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਹੋਕੇ ਆਪਣੀ ਜੁਬਾਨ ਖੋਲ੍ਹਣੀ ਚਾਹੀਦੀ ਹੈੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਆਪਣਾ ਪੱਖ ਕੁਝ ਪੱਤਰਕਾਰਾਂ ਨਾਲ ਸਾਂਝਾ ਕਰ ਚੁੱਕੇ ਹਨ, ਪਰ ਪਰਕਾਸ਼ ਸਿੰਘ ਬਾਦਲ ਅਤੇ ਰਵੀਇੰਦਰ ਸਿੰਘ ਜੋ ਹਾਲੇ ਵੀ ਜਿਉਂਦੇ ਹਨ ਨੂੰ ਸਾਰੀ ਗੱਲ ਬਾਹਰ ਕਰਨੀ ਚਾਹੀਦੀ ਹੈੈ। ਕਿਸ ਅਕਾਲੀ ਲੀਡਰ ਦੀ ਸਰਕਾਰ ਨਾਲ ਮਿਲੀਭੁਗਤ ਸੀ, ਕਿਸਦੀ ਸਹਿਮਤੀ ਨਾਲ ਹਮਲਾ ਹੋਇਆ ਅਤੇ ਉਸਤੋਂ ਬਾਅਦ ਕੀ ਸਮਝੌਤੇ ਹੋਏ। ਅਸਲ ਕਹਾਣੀ ਇੱਥੇ ਲੁਕੀ ਹੋਈ ਹੈੈ।
ਜੇ ਪਰਕਾਸ਼ ਸਿੰਘ ਬਾਦਲ ਸੱਚੇ ਹਨ ਅਤੇ ਉਨ੍ਹਾਂ ਪੰਥ ਤੇ ਪੰਜਾਬ ਨਾਲ ਕੁਝ ਬੁਰਾ ਨਹੀ ਕੀਤਾ ਤਾਂ ਉਨਾਂ੍ਹ ਨੂੰ 1984 ਦੇ ਘਟਨਾਕ੍ਰਮ ਦਾ ਸਾਰਾ ਵੇਰਵਾ ਸੱਚੇ ਮਨੋਂ, ਸੰਗਤਾਂ ਨੂੰ ਦੱਸਣਾਂ ਚਾਹੀਦਾ ਹੈੈ। ਇਹ ਪੰਥ ਅਤੇ ਪੰਜਾਬ ਦੀ ਵੱਡੀ ਸੇਵਾ ਹੋਵੇਗੀ।