ਪਿਛਲੇ ਦਿਨੀ ਕਸ਼ਮੀਰ ਵਾਦੀ ਵਿੱਚੋਂ ਇਹ ਖਬਰਾਂ ਆਈਆਂ ਹਨ ਕਿ ਦੋ ਸਿੱਖ ਬੱਚੀਆਂ ਦਾ ਜਬਰੀ ਧਰਮ ਪਰਵਰਤਣ ਕਰਕੇ ਉਨ੍ਹਾਂ ਦੀ ਮੁਸਲਮਾਨ ਨੌਜਵਾਨਾਂ ਨਾਲ ਸ਼ਾਦੀ ਕਰ ਦਿੱਤੀ ਗਈ ਹੈੈੈ। ਜਦੋਂ ਇਸ ਗੱਲ ਦਾ ਸਿੱਖ ਭਾਈਚਾਰੇ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਕੇ ਉਨ੍ਹਾਂ ਵਿੱਚੋਂ ਇੱਕ ਬੱਚੀ ਨੂੰ ਉਸ ਨੌਜਵਾਨ ਦੀ ਚੁੰਗਲ ਵਿੱਚੋਂ ਛੁਡਵਾ ਲਿਆ ਹੈ ਅਤੇ ਦੂਜੀ ਨੂੰ ਵੀ ਕਿਸੇ ਸਿੱਖ ਬੱਚੇ ਨਾਲ ਵਿਆਹੁਣ ਦੀ ਕੋਸ਼ਿਸ਼ ਚੱਲ ਰਹੀ ਹੈੈ। ਸਿੱਖ ਜਥੇਬੰਦੀਆਂ ਵੱਲੋਂ ਕੀਤੀ ਗਈ ਇਸ ਪਹਿਲ ਦਾ ਸਵਾਗਤ ਕਰਨਾ ਬਣਦਾ ਹੈ ਕਿਉਂਕਿ ਸਿੱਖੀ ਵਿੱਚ ਨਾ ਤਾਂ ਕਿਸੇ ਦਾ ਜਬਰੀ ਧਰਮ ਤਬਦੀਲ ਕੀਤਾ ਜਾਂਦਾ ਹੈ ਅਤੇ ਨਾ ਹੀ ਕਿਸੇ ਨੂੰ ਇਹ ਇਜਾਜਤ ਹੈ ਕਿ ਉਹ ਕਿਸੇ ਸਿੱਖ ਦਾ ਜਬਰੀ ਧਰਮ ਤਬਦੀਲ ਕਰਕੇ ਆਪਣੇ ਨਾਲ ਵਸਾ ਲਵੇ।

ਇਸ ਕੇਸ ਸਬੰਧੀ ਜਿੱਥੇ ਸਿੱਖ ਕੌਮ ਵਿੱਚ ਵੱਡੀ ਪੱਧਰ ਤੇ ਏਕਤਾ ਦੇਖੀ ਜਾ ਰਹੀ ਹੈ ਉੱਥੇ ਪੰਥਕ ਸਫਾਂ ਵਿੱਚੋਂ ਆਪਣਾਂ ਦਾਲ ਮੰਡਾ ਚਲਦਾ ਨਾ ਦੇਖ ਕੇ ਬਾਗੀ ਹੋਏ ਕੁਝ ਚੰਡੀਗੜ੍ਹੀ ਵਿਦਵਾਨ ਹਾਲੇ ਵੀ ਮੁਸਲਮਾਨ ਨੌਜਵਾਨਾਂ ਦੇ ਹੱਕ ਵਿੱਚ ਫੈਸਲਾ ਦੇ ਰਹੇ ਹਨ ਅਤੇ ਆਖ ਰਹੇ ਹਨ ਕਿ ਸਿੱਖ ਰਾਜਸੀ ਆਗੂਆਂ ਨੂੰ ਦਖਲਅੰਦਾਜ਼ੀ ਕਰਕੇ ਮੁਸਲਮਾਨ ਅਤੇ ਸਿੱਖ ਭਾਈਚਾਰੇ ਦੀ ਸਾਂਝ ਨਹੀ ਤੋੜਨੀ ਚਾਹੀਦੀ। ਉਹ ਇਸ ਸਬੰਧੀ ਗੁਰਬਾਣੀ ਦਾ ਸਹਾਰਾ ਲੈਣ ਦਾ ਯਤਨ ਵੀ ਕਰ ਰਹੇ ਹਨ।

ਸਾਡਾ ਇਸ ਸਬੰਧ ਵਿੱਚ ਇਹ ਮੰਨਣਾਂ ਹੈ ਕਿ ਜਿਹੜਾ ਵਿਅਕਤੀ ਕਿਸੇ ਹੋਰ ਧਰਮ ਦੀ ਔਰਤ ਨਾਲ ਵਿਆਹ ਕਰਵਾਉਣ ਲਈ ਪਹਿਲਾਂ ਇਹ ਸ਼ਰਤ ਰੱਖਦਾ ਹੈ ਕਿ ਔਰਤ ਨੂੰ ਉਸਦਾ ਧਰਮ ਬਦਲਣਾਂ ਪਵੇਗਾ ਉਹ ਅਸਲ ਵਿੱਚ ਔਰਤ ਦੀ ਸਮੁਚਤਾ ਨੂੰ ਪਿਆਰ ਨਹੀ ਕਰਦਾ ਬਲਕਿ ਕਿਸੇ ਸਿਆਸੀ ਮਿਸ਼ਨ ਦੀ ਪੂਰਤੀ ਲਈ ਹੀ ਵਿਆਹ ਕਰ ਰਿਹਾ ਹੈੈੈ। ਜੇ ਤੁਹਾਡੇ ਵਿੱਚ ਸੱਚਾ ਪਿਆਰ ਹੈ ਤਾਂ ਫਿਰ ਧਰਮ ਇਸ ਮਾਮਲੇ ਵਿੱਚ ਅੜਿੱਕਾ ਨਹੀ ਬਣਨਾ ਚਾਹੀਦਾ। ਇਹ ਸ਼ਰਤ ਕਦੇ ਵੀ ਨਹੀ ਚਾਹੀਦੀ ਕਿ ਜੇ ਔਰਤ ਆਪਣਾਂ ਧਰਮ ਤਬਦੀਲ ਕਰੇਗੀ ਤਾਂ ਹੀ ਮਰਦ ਵਿਆਹ ਕਰਵਾਏਗਾ।ਹ੍ਹਲਾਂਕਿ ਸਿੱਖ ਧਰਮ ਵਿੱਚ ਜਬਰੀ ਧਰਮ ਤਬਦੀਲੀ ਦਾ ਵਿਰੋਧ ਕੀਤਾ ਗਿਆ ਹੈ ਪਰ ਇੱਕ ਮਿੰਟ ਲਈ ਇਹ ਗੱਲ ਵੀ ਆਖੀ ਜਾ ਸਕਦੀ ਹੈ ਕਿ ਜੇ ਮੁਸਲਮਾਨ ਨੌਜਵਾਨ ਉਸ ਸਿੱਖ ਬੱਚੀ ਨਾਲ ਸਨੇਹ ਕਰਦਾ ਕਰਦਾ ਹੈ ਤਲ ਉਹ ਸਿੱਖ ਧਰਮ ਕਿਉਂ ਨਹੀ ਅਪਣਾਂ ਲੈਂਦਾ।

ਸ਼ਹਿਰੀ ਸਿੱਖ ਪਰਵਾਰਾਂ ਦੇ ਰਿਸ਼ਤੇ ਹਿੰਦੂ ਪਰਵਾਰਾਂ ਵਿੱਚ ਬਹੁਤ ਦੇਰ ਤੋਂ ਹੁੰਦੇ ਆ ਰਹੇ ਹਨ। ਇਸ ਰਿਸ਼ਤੇ ਨੂੰ ਸਿੱਖ ਸਮਾਜ ਅਤੇ ਹਿੰਦੂ ਸਮਾਜ ਨੇ ਪਰਵਾਨਗੀ ਦੇ ਰੱਖੀ ਹੈੈ। ਕਿਉਂਕਿ ਉਹ ਵਿਆਹ ਕਿਸੇ ਪੁਰਾਤਨ ਇਤਿਹਾਸਕ ਕਾਰੇ ਦਾ ਬਦਲਾ ਲੈਣ ਲਈ ਨਹੀ ਕੀਤੇ ਜਾਂਦੇ ਨਾ ਹੀ ਸਿੱਖ ਪਰਵਾਰਾਂ ਦੀਆਂ ਬੱਚੀਆਂ ਨੂੰ ਵੇਸਵਾਵਾਂ ਦੀ ਮੰਡੀ ਵਿੱਚ ਵੇਚਣ ਲਈ ਕੀਤੇ ਜਾਂਦੇ ਹਨ।

ਸ਼ਹਿਰਾਂ ਵਿੱਚ ਜਿਨ੍ਹਾਂ ਸਿੱਖ ਅਤੇ ਹਿੰਦੂ ਪਰਵਾਰਾਂ ਦੇ ਰਿਸ਼ਤੇ ਹੁੰਦੇ ਹਨ ਉਨ੍ਹਾਂ ਵਿੱਚ ਕਦੇ ਵੀ ਧਰਮ ਤਬਦੀਲੀ ਦਾ ਮੁੱਦਾ ਸਾਹਮਣੇ ਨਹੀ ਆਉਂਦਾ। ਜਿਹੜਾ ਬੱਚਾ ਬੱਚੀ ਕਿਸੇ ਦੇ ਘਰ ਵਿੱਚ ਵਿਆਹਿਆ ਜਾਂਦਾ ਹੈ ਉਸ ਤੇ ਇਹ ਪਾਬੰਦੀ ਨਹੀ ਲਗਦੀ ਕਿ ਉਹ ਆਪਣਾਂ ਧਰਮ ਛੱਡ ਦੇਵੇਗਾ। ਹਿੰਦੂ ਪਰਵਾਰ ਕਦੇ ਵੀ ਗੁਰੂਘਰ ਜਾਣ ਤੋਂ ਨਫਰਤ ਨਹੀ ਕਰਦੇ ਪਰ ਕੋਈ ਇੱਕ ਅੱਧਾ ਹੀ ਮੁਸਲਮਾਨ ਦਿਸਿਆ ਹੋਵੇਗਾ ਜੋ ਗੁਰੂਘਰ ਜਾਂਦਾ ਹੋਵੇਗਾ।

ਹਿੰਦੂ ਪਰਵਾਰ ਦਹਾਕਿਆਂ ਤੋਂ ਇਕੱਠੇ ਰਹਿ ਰਹੇ ਹਨ ਅਤੇ ਇੱਕ ਦੂਜੇ ਦੀਆਂ ਖੁਸ਼ੀਆਂ ਗਮੀਆਂ ਦੇ ਸਾਂਝੀਦਾਰ ਹਨ ਅਜਿਹੇ ਪਰਵਾਰਾਂ ਦੇ ਹੀ ਰਿਸ਼ਤੇ ਹੁੰਦੇ ਹਨ ਅਤੇ ਉਹ ਗੁਰੂ ਦੀ ਰਜ਼ਾ ਵਿੱਚ ਰਹਿੰਦੇ ਹਨ। ਬਹੁਤ ਸਾਰੇ ਹਿੰਦੂ ਪਰਵਾਰ ਆਪਣੇ ਸਾਰੇ ਕਾਰਜ ਗੁਰੂ ਸਾਹਿਬ ਦੀ ਤਾਬਿਆ ਹੀ ਕਰਦੇ ਹਨ। ਅਨੰਦਕਾਰਜ ਅਤੇ ਅੰਤਮ ਅਰਦਾਸ ਹਿੰਦੂ ਪਰਵਾਰਾਂ ਵਿੱਚ ਗੁਰੂਘਰ ਹੀ ਕੀਤੀ ਜਾਂਦੀ ਹੈੈ।

ਇਸ ਲਈ ਮੁਸਲਮਾਨਾਂ ਨਾਲ ਰਿਸ਼ਤੇ ਜਿੱਥੇ ਸਿੱਖ ਬੱਚੀਆਂ ਅਤੇ ਕੌਮ ਤੋਂ ਇਤਿਹਾਸ ਦਾ ਬਦਲਾ ਲੈਣ ਲਈ ਕੀਤੇ ਜਾਂਦੇ ਹਨ ਉੱਥੇ ਹਿੰਦੂ ਪਰਵਾਰਾਂ ਨਾਲ ਅਜਿਹੀ ਗੱਲ ਨਹੀ ਹੈੈ। ਉਹ ਗੁਰੂ ਘਰ ਦਾ ਸਤਕਾਰ ਕਰਦੇ ਹਨ। ਇਸ ਲਈ ਕੌਮ ਨੂੰ ਆਪਣੀਆਂ ਬੱਚੀਆਂ ਦਾ ਭਵਿੱਖ ਬਚਾਉਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈੈ।