ਭਾਰਤ ਦੀ ਸਰਬਉੱਚ ਯੂਨੀਵਰਸਿਟੀ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਤੇ ਪਿਛਲੇ ਦਿਨੀ ਹਿੰਦੂ ਗੁੰਡਿਆਂ ਨੇ ਹਮਲਾ ਕਰ ਦਿੱਤਾ । ਭਾਰਤ ਦੀ ਸੱਤਾ ਤੇ ਕਾਬਜ ਹੋਏ ਹਿੰਦੂ ਤਾਨਾਸ਼ਾਹਾਂ ਨੂੰ ਇਹ ਗੱਲ ਕਦੇ ਵੀ ਨਹੀ ਭਾਉਂਦੀ ਕਿ ਮੁਲਕ ਵਿੱਚ ਉਨ੍ਹਾਂ ਦੀ ਸੌੜੀ ਸੋਚ ਤੋਂ ਵੱਖ ਵਿਚਾਰ ਰੱਖਣ ਵਾਲੇ ਸਾਹ ਵੀ ਲੈਣ। ਇਸੇ ਲਈ ਉਹ ਹਰ ਹਰਬਾ ਵਰਤਕੇ ਉਸ ਯੂਨੀਵਰਸਿਟੀ ਦੇ ਉਚੀ ਸੋਚ ਵਾਲੇ ਵਿਦਿਆਰਥੀਆਂ ਨੂੰ ਆਪਣਾਂ ਨਿਸ਼ਾਨਾ ਬਣਾ ਰਹੇ ਹਨ। ਪਿਛਲੇ ਦਿਨੀ ਹਿੰਦੂ ਗੁੰਡਿਆਂ ਨੇ ਯੂਨੀਵਰਸਿਟੀ ਦੇ ਅੰਦਰ ਜਾਕੇ ਹਥਿਆਰਾਂ ਨਾਲ ਵਿਦਿਆਰਥੀਆਂ ਨੂੰ ਮਾਰਿਆ, ਕੁੱਟਿਆ। ਬੱਚੀਆਂ ਦੀ ਬੇਪਤੀ ਕੀਤੀ ਗਈ। ਭਾਰਤ ਦਾ ਸਾਰਾ ਮੀਡੀਆ ਹਿੰਦੂ ਗੁੰਡਿਆਂ ਦੀ ਪੁਸ਼ਤਪਨਾਹੀ ਕਰ ਰਿਹਾ ਹੈੈ।

ਪੰਜਾਬ ਦੇ ਸਿੱਖਾਂ ਨੇ ਸਭ ਤੋਂ ਪਹਿਲਾਂ ਉਸ ਸੰਸਥਾ ਦੇ ਵਿਦਿਆਰਥੀਆਂ ਉੱਤੇ ਹੋਏ ਹਮਲੇ ਦਾ ਵਿਰੋਧ ਕੀਤਾ ਹੈੈ। ਸਿੱਖਾਂ ਲਈ ਹਰ ਜਾਲਮ, ਜਾਲਮ ਹੈ ਭਾਵੇਂ ਉਹ ਕਿਸੇ ਦੀ ਰੰਗ ਨਸਲ ਦਾ ਹੋਵੇ। ਸਿੱਖਾਂ ਲਈ ਦੁਨੀਆਂ ਭਰ ਵਿੱਚ ਵਸਦਾ ਹਰ ਮਜਲੂਮ-ਨਿਤਾਣਾਂ ਹੈੈ। ਭਾਵੇਂ ਉਹ ਕਿਸੇ ਵੀ ਕੌਮ ਅਤੇ ਧਰਮ, ਦਾ ਹੋਵੇ। ਇਸੇ ਲਈ ਜਿਸ ਕਿਸੇ ਤੇ ਵੀ ਸਰਕਾਰੀ ਜੁਲਮ ਹੁੰਦਾ ਹੈ ਸਿੱਖਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਮਜਲੂਮ ਦੇ ਮੋਢੇ ਨਾਲ ਮੋਢਾ ਜੋੜ ਕੇ ਡਟਣ। ਪਹਿਲਾਂ ਕਸ਼ਮੀਰੀ ਵਿਦਿਆਰਥੀਆਂ ਦੀ ਬਾਂਹ ਸਿੱਖਾਂ ਨੇ ਫੜੀ ਹੁਣ, ਜਵਾਹਰ ਲਾਲ ਯੂਨੀਵਰਸਿਟੀ ਦੇ ਖੱਬੇਪੱਖੀ ਵਿਦਿਆਰਥੀਆਂ ਦੇ ਹੱਕ ਵਿੱਚ ਸਿੱਖ ਵਿਦਵਾਨਾਂ ਨੇ ਹਾਅ ਦਾ ਨਾਅਰਾ ਮਾਰਿਆ ਹੈੈੈ। ਅਸੀਂ ਕਿਸੇ ਦੀ ਰਾਜਨੀਤਿਕ ਪਹੁੰਚ ਦੇਖਕੇ ਹਮਾਇਤ ਜਾਂ ਵਿਰੋਧ ਨਹੀ ਕਰਦੇ ਬਲਕਿ ਜਾਲਮ ਅਤੇ ਮਜਲੂਮ ਦੇਖਕੇ ਹੀ ਗਰੀਬ ਦੇ ਹੱਕ ਵਿੱਚ ਖੜ੍ਹਦੇ ਹਾਂ।

ਪੰਜਾਬ ਦੇ ਕਾਮਰੇਡਾਂ ਵਾਂਗ ਸਾਡੇ ਅਸੀਂ ਕਿਸੇ ਵੀ ਵੇਲੇ ਸਰਕਾਰ ਦੇ ਜੁਲਮਾਂ ਡੇ ਹੱਕ ਵਿੱਚ ਨਹੀ ਖੜ੍ਹ ਸਕਦੇ । ਨਾ ਅਸੀਂ ਸਰਕਾਰੀ ਸੁਰੱਖਿਆ ਲੈ ਕੇ ਅਤੇ ਬਹਾਦਰੀ ਦੇ ਤਗਮੇ ਲੈਕੇ ਸਰਕਾਰਾਂ ਦੀ ਟਾਉਟਗਿਰੀ ਕਰ ਸਕਦੇ ਹਾਂ।

ਪੰਜਾਬ ਦੇ ਕਾਮਰੇਡਾਂ ਨੇ ਹਮੇਸ਼ਾ ਸਿੱਖਾਂ ਦੇ ਖਿਲਾਫ ਬੋਲਣ, ਉਨ੍ਹਾਂ ਦੇ ਇਤਿਹਾਸ ਅਤੇ ਗੁਰਬਾਣੀ ਦੇ ਖਿਲਾਫ ਗੰਦ ਬਕਣ ਨੂੰ ਹੀ ਆਪਣਾਂ ਇੱਕੋ ਇੱਕ ਨਿਸ਼ਾਨਾ ਬਣਾਇਆ ਹੋਇਆ ਹੈ। ਪੰਜਾਬ ਦੇ ਕਾਮਰੇਡਾਂ ਨੂੰ ਜੇ ਸਭ ਤੋਂ ਵੱਧ ਕਿਸੇ ਨਾਲ ਨਫਰਤ ਹੈ ਤਾਂ ਉਹ ਸਿੱਖ ਹੀ ਹਨ। ਸਿੱਖਾਂ ਦੀ ਹਰ ਧਾਰਮਕ ਸਰਗਰਮੀ ਵਿੱਚੋਂ ਇਨ੍ਹਾਂ ਨੂੰ ਮੂਲਵਾਦ ਨਜ਼ਰ ਆਉਂਦਾ ਹੈ ਅਤੇ ਆਪਣੀਆਂ ਦੱਕਿਆਨੂਸੀ ਕਾਰਵਾਈਆਂ ਨੂੰ ਇਹ ਅਗਾਂਹਵਧੂ ਵੱਜੋਂ ਪੇਸ਼ ਕਰਦੇ ਹਨ। ਪੰਜਾਬ ਵਿੱਚ ਜੇ ਕਿਸੇ ਨੇ ਕਾਮਰੇਡ ਬਣਨਾ ਹੈ ਤਾਂ ਉਸ ਕੋਲ ਕੋਈ ਹੋਰ ਗੁਣ ਹੋਵੇ ਭਾਵੇਂ ਨਾ ਹੋਵੇ ਉਸਨੂੰ ਸਿੱਖਾਂ ਖਿਲਾਫ ਬਕਵਾਸ ਕਰਨ ਦੇ ਵੱਲ ਆਉਣੇ ਚਾਹੀਦੇ ਹਨ।

ਪੰਜਾਬ ਦੇ ਕਾਮਰੇਡਾਂ ਤੋਂ ਬਿਲਕੁਲ ਉਲਟ ਭਾਰਤ ਦੇ ਬਾਕੀ ਹਿੱਸਿਆਂ ਦੇ ਕਾਮਰੇਡ, ਇਸ ਤੋਂ ਵੱਖਰੀ ਤਰ੍ਹਾਂ ਸੋਚਦੇ ਹਨ। ਉਹ ਕਿਸੇ ਧਰਮ ਵਿਸ਼ੇਸ਼ ਨੂੰ ਉਸ ਤਰ੍ਹਾਂ ਨਫਰਤ ਨਹੀ ਕਰਦੇ ਜਿਵੇਂ ਪੰਜਾਬ ਦੇ ਕਾਮਰੇਡ ਕਰਦੇ ਹਨ। ਕਿਸੇ ਧਰਮ ਦੀਆਂ ਧਾਰਮਕ ਮਾਨਤਾਵਾਂ ਨੂੰ ਪੰਜਾਬ ਤੋਂ ਬਾਹਰਲੇ ਕਾਮਰੇਡ ਖਾਸ ਕਰਕੇ ਦੱਖਣੀ ਭਾਰਤ ਦੇ ਕਾਮਰੇਡ ਨਾ ਤਾਂ ਨਫਰਤ ਕਰਦੇ ਹਨ ਅਤੇ ਨਾ ਹੀ, ਉਸਦੇ ਖਿਲਾਫ ਬਕਵਾਸ ਮਾਰਦੇ ਹਨ।

ਪੰਜਾਬ ਦੇ ਹੱਕਾਂ ਹਿੱਤਾਂ ਲਈ ਚੱਲੀ ਸਿੱਖ ਲਹਿਰ ਦੇ ਖਿਲਾਫ ਜਿੱਥੇ ਪੰਜਾਬ ਦੇ ਕਾਮਰੇਡ ਪੂਰੀ ਤਰ੍ਹਾਂ ਸਰਕਾਰ ਦੇ ਹੱਕ ਵਿੱਚ ਭੁਗਤੇ ਉੱਥੇ ਪੰਜਾਬ ਤੋਂ ਬਾਹਰ ਦੇ ਕਾਮਰੇਡਾਂ ਨੇ ਜਿੱਥੇ ਕਿਤੇ ਵੀ ਹੋਇਆ ਭਾਰਤ ਸਰਕਾਰ ਦੇ ਜੁਲਮਾਂ ਦੇ ਖਿਲਾਫ ਡਟਕੇ ਅਵਾਜ਼ ਬੁਲੰਦ ਕੀਤੀ। ਨਵੰਬਰ 1984 ਦੇ ਸਿੱਖ ਕਤਲੇਆਮ ਤੋਂ ਬਾਅਦ ਜਿਨ੍ਹਾਂ ਵਿਚਾਰਵਾਨਾਂ ਨੇ, ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਨਿਸ਼ਾਨਦੇਹੀ ਕੀਤੀ ਸੀ ਉਨ੍ਹਾਂ ਵਿੱਚੋਂ ਬਹੁਤੇ, ਭਾਰਤ ਦੀ ਖੱਬੇਪੱਖੀ ਲਹਿਰ ਨਾਲ ਸਬੰਧ ਰੱਖਦੇ ਸਨ। ਉਹ ਸਾਰੇ ਪੰਜਾਬ ਦੇ ਕਾਮਰੇਡਾਂ ਵਾਂਗ ਵਿਚਾਰਧਾਰਕ ਤੌਰ ਤੇ ਬੌਣੇ ਅਤੇ ਹੀਣੇ ਨਹੀ ਸਨ। ਉਨ੍ਹਾਂ ਦੀ ਸ਼ਖਸ਼ੀਅਤ ਵਿੱਚ ਇੱਕ ਗੜਸ ਸੀ ਇਸੇ ਲਈ ਉਹ ਸਰਕਾਰ ਦੇ ਜੁਲਮਾਂ ਖਿਲਾਫ ਡਟ ਗਏ। ਪੰਜਾਬ ਦੇ ਕਾਮਰੇਡ ਤਾਂ ਬੁਝ ਰਹੇ ਦੀਵਿਆਂ ਵਰਗੇ ਹਨ ਜੋ ਮਹਿਜ਼ ਫੜਫੜਾ ਸਕਦੇ ਹਨ ਕੁਝ ਵੀ ਕਰ ਨਹੀ ਸਕਦੇ।

ਸਿੱਖਾਂ ਦੇ ਖਿਲਾਫ ਭੌਂਕ ਭੌਂਕ ਕੇ ਇਨ੍ਹਾਂ ਨੇ ਆਪਣੀ ਸਿਰਜਣਾਂ ਸ਼ਕਤੀ ਬਿਲਕੁਲ ਹੀ ਗਵਾ ਲਈ ਹੈੈੈ। ਇਹ ਚਲਦੀਆਂ ਫਿਰਦੀਆਂ ਲਾਸ਼ਾਂ ਬਣ ਗਏ ਹਨ।

ਸਿੱਖਾਂ ਖਿਲਾਫ ਨਫਰਤ ਪਾਲਕੇ ਪੰਜਾਬ ਦੀ ਖੱਬੇਪੱਖੀ ਲਹਿਰ ਨੇ ਆਪਣਾਂ ਸਾਰਾ ਵਜੂਦ ਹੀ ਗਵਾ ਲਿਆ ਹੈੈੈ। ਸਿਰਫ ਫੜਫੜਾਹਟ ਰਹਿ ਗਈ ਹੈੈੈ। ਇੱਕ ਸੱਚਾ ਸਿੱਖ ਹੋਣ ਦੇ ਨਾਤੇ, ਪੰਜਾਬ ਵਿੱਚੋਂ ਅਸਲ ਖੱਬੇਪੱਖੀ ਲਹਿਰ ਦੇ ਪਤਨ ਨੇ ਸਾਨੂੰ ਵੀ ਦੁਖ ਪਹੁੰਚਾਇਆ ਹੈੈ। ਅੱਜ ਪੰਜਾਬ ਦੀ ਖੱਬੇਪੱਖੀ ਲਹਿਰ ਸਰਕਾਰ ਦੇ ਟਾਊਟਾਂ ਤੋਂ ਬਿਨਾ ਕੁਝ ਨਹੀ ਰਹਿ ਗਈ ਜੋ ਬੁਰਕੀਆਂ ਵੱਲ ਅੱਖਾਂ ਟਿਕਾਈ ਬੈਠੀ ਹੈੈੈ।

ਗੁਰੂ ਕਾ ਖਾਲਸਾ ਕਿਸੇ ਡਰ ਭੈਅ ਅਧੀਨ ਨਹੀ ਹੈੈ। ਇਸ ਲਈ ਨਾ ਸਰਕਾਰਾਂ ਦੇ ਜੁਲਮ ਉਸਦੀ ਸਿਰਜਣਾਂ ਸ਼ਕਤੀ ਨੂੰ ਤੋੜ ਸਕਦੇ ਹਨ ਅਤੇ ਨਾ ਹੀ ਕਥਿਤ ਕਾਮਰੇਡਾਂ ਦੇ ਦਗਮਜੇ।