ਪਰਵੇਜ਼ ਮੁਸ਼ੱਰਫ ਨੂੰ ਪਾਕਿਸਤਾਨ ਦੇ ਮੁਕਾਬਲਤਨ ਚੰਗੇ ਤਾਨਾਸ਼ਾਹ ਦੇ ਰੂਪ ਵਿਚ ਜਾਣਿਆ ਜਾਂਦਾ ਹੈ।ਅੱਤਵਾਦ ਦੇ ਵਿਰੁੱਧ ਯੁੱਧ ਦਾ ਪ੍ਰਸਤਾਵਿਤ ਨਾਇਕ, ਪਾਕਿਸਤਾਨੀ ਫੌਜ ਦੇ ਮੁੱਖ ਕਮਾਂਡਰ ਅਤੇ ਰਾਸ਼ਟਰਪਤੀ ਮੁਸ਼ੱਰਫ ਨੇ ੫ ਫਰਵਰੀ ੨੦੨੩ ਨੂੰ ਆਪਣੇ ਆਖਰੀ ਸਾਹ ਲਏ।ਜਦੋਂ ਉਸ ਨੂੰ ਮਿਲਟਰੀ ਕਮਾਂਡਰ ਦੇ ਰੂਪ ਵਿਚ ਚੁਣਿਆ ਗਿਆ ਸੀ, ਉਸ ਨੂੰ ਚੁਣਨਾ ਬਹੁਤ ਹੀ ਹੈਰਾਨੀਜਨਕ ਸੀ।ਗਰਮ ਦਿਮਾਗ ਸਾਬਕਾ ਤੋਪਚੀ, ਭਾਰਤੀ ਗੋਲਬਾਰੀ ਵਿਰੱੁਧ ਬਹਾਦੀ ਖੱਟਣ ਵਾਲਾ ਅਤੇ ਕਦੇ ਕਦਾਈਂ ਆਪਣੀ ਅਨੁਸ਼ਾਸਨਹੀਣਤਾ ਲਈ ਜਾਣਿਆ ਜਾਣ ਵਾਲਾ ਮੁਸ਼ਰੱਫ ਉਸ ਸਮੇਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਕੋਲ ਜਨਰਲਾਂ ਦੀਆਂ ਭੇਜੀ ਗਈ ਸੂਚੀ ਵਿਚ ਤੀਜੇ ਸਥਾਨ ’ਤੇ ਸੀ।ਉਹ ਪੰਜਾਬੀਆਂ ਅਤੇ ਪਸ਼ਤੂਨਾਂ ਦੀ ਬਹੁਮਤ ਵਾਲੇ ਉੱਚ ਅਧਿਕਾਰੀਆਂ ਵਿਚ ‘ਬਾਹਰੀ’ ਵੀ ਸੀ।

ਮੁਸ਼ੱਰਫ ਪਾਕਿਸਤਾਨ ਦੀ ਦੱਖਣੀ ਹਿੱਸੇ ਵਿਚ ਸਥਿਤ ਕਰਾਚੀ ਨਾਲ ਸੰਬੰਧ ਰੱਖਦਾ ਸੀ ਅਤੇ ਉਸ ਦੇ ਉਰਦੂ ਜ਼ੁਬਾਨ ਵਾਲੇ ਪਰਿਵਾੲ ਨੇ ੧੯੪੭ ਵਿਚ ਦਿੱਲੀ, ਜਿੱਥੇ ਉਸ ਦਾ ਜਨਮ ਹੋਇਆ ਸੀ, ਤੋਂ ਹਿਜ਼ਰਤ ਕੀਤੀ ਸੀ।ਪਾਕਿਸਤਾਨ ਵਿਚ ਕੁਲੀਨ ਪੰਜਾਬੀਆਂ ਦੀ ਪ੍ਰਧਾਨਤਾ ਵਾਲੇ ਇਲਾਕਿਆਂ ਵਿਚ ਇਧਰੋਂ ਹਿਜ਼ਰਤ ਕਰਕੇ ਗਏ ਪਰਿਵਾਰਾਂ ਨੇ ਖਾਸੇ ਭੇਦ-ਭਾਵ ਦਾ ਸਾਹਮਣਾ ਕੀਤਾ ਹੈ।ਇਸ ਤਰਾਂ ਸਮਝਿਆ ਗਿਆ ਕਿ ਨਵਾਜ਼ ਸ਼ਰੀਫ ਮੁਸ਼ੱਰਫ ਨੂੰ ਇਕ ਕਮਜ਼ੋਰ ਫੌਜ ਮੁਖੀ ਮੰਨਦਾ ਸੀ ਜਿਸ ਉੱਪਰ ਉਹ ਆਪ ਨਿਯੰਤ੍ਰਣ ਰੱਖ ਸਕਦਾ ਸੀ।ਸਾਬਕਾ ਪ੍ਰਧਾਨ ਮੰਤਰੀ ਜ਼ੁਲਫੀਕਾਰ ਅਲੀ-ਭੁੱਟੋ ਨੇ ੧੯੭੬ ਵਿਚ ਮੁਹੰਮਦ ਜ਼ਿਆ ਉੱਲ ਹੱਕ ਨੂੰ ਚੁਣਦੇ ਸਮੇਂ ਵੀ ਇਹੀ ਰਣਨੀਤੀ ਅਖ਼ਤਿਆਰ ਕੀਤੀ ਸੀ।ਪਰ ਜ਼ਿਆ ਨੇ ਜਲਦੀ ਹੀ ਤਖਤਾ ਪਲਟ ਕਰ ਭੁੱਟੋ ਨੂੰ ਹਟਾ ਦਿੱਤਾ। ਉਸ ਨੂੰ ਫਾਂਸੀ ਲਟਕਾਉਣ ਤੋਂ ਬਾਅਦ ਉਸ ਨੇ ੧੯੮੮ ਤੱਕ ਪਾਕਿਸਤਾਨ ਉੱਪਰ ਜਹਾਜ ਹਾਦਸੇ ਵਿਚ ਆਪਣੇ ਇੰਤਕਾਲ ਤੱਕ ਰਾਜ ਕੀਤਾ।ਨਵਾਜ਼ ਸ਼ਰੀਫ ਨੇ ਮੁਸ਼ੱਰਫ ਨੂੰ ਕਮਤਰ ਆਂਕਿਆ।੧੯੯੯ ਵਿਚ ਮੁਸ਼ੱਰਫ ਨੇ ਸ਼ਰੀਫ ਦੀ ਸੱਤਾ ਦਾ ਤਖਤਾ ਪਲਟ ਦਿੱਤਾ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਅਤੇ ਪਾਕਿਸਤਾਨ ਉੱਪਰ ਪਹਿਲਾ “ਮੁੱਖ ਕਾਰਜਕਾਰੀ” ਅਤੇ ਫਿਰ ਰਾਸ਼ਟਰਪਤੀ ਦੇ ਤੌਰ ’ਤੇ ੨੦੦੮ ਵਿਚ ਅਸਤੀਫਾ ਦੇਣ ਤੱਕ ਰਾਜ ਕੀਤਾ।

ਮੁਸ਼ੱਰਫ ਦਾ ਸੱਤਾ ਵਿਚ ਪਹਿਲਾ ਦਹਾਕਾ ਜਨਰਲ ਜ਼ਿਆ ਦੀ ਸੱਤਾ ਦੇ ਨਕਸ਼ੇ ਕਦਮਾਂ ਉੱਪਰ ਹੀ ਸੀ।ਮੁਲਕੀ ਹਕੂਮਤ ਵਿਚ ਕੁਸ਼ਾਸਨ ਤੋਂ ਬਾਅਦ ਮੁਸ਼ੱਰਫ ਨੇ ਦੇਸ਼ ਦੀ ਆਰਥਿਕਤਾ ਨੂੰ ਥੌੜਾ ਸਥਿਕ ਕੀਤਾ, ਉਦਾਰਵਾਦੀ ਸੁਧਾਰ ਲਾਗੂ ਕੀਤੇ, ਵਿਕਾਸ ਦੀ ਗਤੀ ਨੂੰ ਤੇਜ ਕੀਤਾ ਅਤੇ ਲੋਕਾਂ ਦੇ ਜਨਰਲ ਬਣਨ ਵੱਲ ਕਦਮ ਵਧਾਏ।ਜ਼ਿਆ ਦੀ ਤਰਾਂ ਮੁਸ਼ੱਰਫ ਦਾ ਸੱਤਾ ਵਿਚ ਸਮਾਂ ਵੀ ਅਫਗਾਨਿਸਤਾਨ ਵਿਚ ਘਟਨਾਵਾਂ ਦਾ ਸਮਾਂ ਸੀ ਜੋ ਕਿ ਉਸ ਦੀ ਲੀਡਰਸ਼ਿਪ ਲਈ ਇਕ ਵੱਡੀ ਚੁਣੌਤੀ ਸੀ ਅਤੇ ਇਸ ਨੇ ਹੀ ਪੂਰੇ ਵਿਸ਼ਵ ਵਿਚ ਪਾਕਿਸਤਾਨ ਦੇ ਸਥਾਨ ਨੂੰ ਪੂਰੀ ਤਰਾਂ ਬਦਲ ਦਿੱਤਾ।ਮੁਸ਼ੱਰਫ ਦੇ ਸੱਤਾ ਵਿਚ ਸ਼ੁਰੂਆਤੀ ਸਾਲਾਂ ਦੌਰਾਨ ਹੀ ਅਲ-ਕਾਇਦਾ ਦਾ ਉਦੈ ਹੋਇਆ।ਅਫਗਾਨਿਸਤਾਨ ਅਧਾਰਿਤ ਇਸ ਜੱਥੇਬੰਦੀ ਵਿਚ ਸੋਵੀਅਤ ਵਿਰੋਧੀ ਸੰਘਰਸ਼ ਵਿਚੋਂ ਉੱਭਰੇ ਅਨੁਭਵੀ ਵਿਅਕਤੀ ਸਨ ਜਿਸ ਨੂੰ ਮੁਸ਼ੱਰਫ ਨੇ ਅਮਰੀਕਾ ਵਲੋਂ ਖੜ੍ਹਾ ਕੀਤਾ ਸੀ।ਮੁਸ਼ੱਰਫ ਦੁਆਰਾ ਅੱਤਵਾਦ ਵਿਰੋਧੀ ਜੰਗ ਵਿਚ ਅਮਰੀਕਾ ਦਾ ਸਾਥ ਦੇਣ ਦੇ ਫੈਸਲੇ ਨੇ ਉਸ ਨੂੰ ਉਨ੍ਹਾਂ ਦਾ ਮਹੱਤਵਪੂਰਨ ਸਹਿਯੋਗੀ ਬਣਾ ਦਿੱਤਾ।ਅਮਰੀਕਾ ਜਿਸ ਨੇ ੧੯੯੦ਵਿਆਂ ਵਿਚ ਪਾਕਿਸਤਾਨ ਦੀ ਆਰਥਿਕਤਾ ਸਹਾਇਤਾ ਵਿਚ ਕਟੌਤੀ ਕੀਤੀ ਸੀ, ਉਸ ਨੇ ੨੦੦੨ ਅਤੇ ੨੦੧੧ ਦੇ ਵਿਚਕਾਰ ਦੇਸ਼ ਨੂੰ ਅਠਾਰਾਂ ਬਿਲੀਅਨ ਡਾਲਰ ਦੀ ਫੌਜੀ ਅਤੇ ਗੈਰ-ਫੌਜੀ ਸਹਾਇਤਾ ਦੇਣ ਦਾ ਫੈਸਲਾ ਕੀਤਾ।ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਨੇ ਪਰਵੇਜ਼ ਮੁਸ਼ੱਰਫ ਨੂੰ “ਅਜ਼ਾਦੀ ਦਾ ਰੱਖਿਅਕ” ਦੀ ਉਪਾਧੀ ਨਾਲ ਨਵਾਜਿਆ।੨੦੦੬ ਵਿਚ ਛਪੀ ਜਨਰਲ ਦੀ ਸਵੈ-ਜੀਵਨੀ “ਇਨ ਦ ਲਾਈਨ ਆਫ ਫਾਇਰ” ਨੇ ਨਿਊਯਾਰਕ ਟਾਈਮਜ਼ ਦੀ ਸਭ ਤੋਂ ਸਭ ਤੋਂ ਜਿਆਦਾ ਵਿਕਰੀ ਵਾਲੀਆਂ ਕਿਤਾਬਾਂ ਦੀ ਸੂਚੀ ਵਿਚ ਜਗ੍ਹਾ ਬਣਾਈ।

ਪਰਵੇਜ਼ ਮੁਸ਼ੱਰਫ ਦੁਆਰਾ ਅਮਰੀਕਾ ਦੇ ਸਾਥ ਨਾਲ ਜਿਹਾਦ ਦੇ ਵਿਰੁੱਧ ਅਫਗਾਨਿਸਤਾਨ ਅਤੇ ਉਸ ਤੋਂ ਬਾਹਰ ਲੜਾਈ ਬਾਰੇ ਪਾਕਿਸਤਾਨ ਅਤੇ ਇਸ ਦੀ ਫੌਜ ਵਿਚ ਕੋਈ ਜਿਆਦਾ ਸਾਕਾਰਤਮਕ ਰਾਇ ਨਹੀਂ ਬਣੀ।ਮੁਸ਼ੱਰਫ ਦੁਆਰਾ ਅਲਕਾਇਦਾ ਦਾ ਵਿਰੋਧ ਉਸ ਦੇ ਨਿੱਜੀ ਭਰੋਸੇ ਦਾ ਸੁਆਲ ਸੀ।ਇਸਲਾਮਵਾਦੀ ਜ਼ਿਆ-ੳਲ-ਹੱਕ ਦੇ ਉਲਟ ਮੁਸ਼ੱਰਫ ਮਦਿਰਾ ਦਾ ਸ਼ੌਕੀਨ ਅਤੇ ਔਰਤਾਂ ਵਿਚ ਦਿਲਚਸਪੀ ਰੱਖਣ ਵਾਲਾ ਵਿਅਕਤੀ ਸੀ।ਉਸ ਨੇ ਆਪਣੇ ਬਚਪਨ ਦਾ ਜਿਆਦਾਤਰ ਹਿੱਸਾ ਤੁਰਕੀ ਵਿਚ ਬਿਤਾਇਆ ਜਿੱਥੇ ਉਸ ਦਾ ਪਿਤਾ ਰਾਜਦੂਤ ਵਜੋਂ ਨਿਯੁਕਤ ਸੀ। ਉਹ ਆਪਣੀ ਸਾਰੀ ਜ਼ਿੰਦਗੀ ਕੇਮਾਲ ਅਤਾਤੁਰਕ ਦਾ ਪ੍ਰਸ਼ੰਸਕ ਰਿਹਾ ਜੋ ਕਿ ਤੁਰਕੀ ਦਾ ਸੁਧਾਰਵਾਦੀ ਨੇਤਾ ਸੀ। ਆਪਣੀ ਸੱਤਾ ਦੌਰਾਨ ਉਸ ਦੀ ਪਾਕਿਸਤਾਨੀ ਰਾਕ ਸੰਗੀਤ ਅਤੇ ਪੱਛਮੀ ਫੈਸ਼ਨ ਵਿਚ ਦਿਲਚਸਪੀ ਕਰਕੇ ਉਸ ਨੂੰ ਕਾਓਬੁਆਏ ਕਿਹਾ ਜਾਂਦਾ ਸੀ।ਪਾਕਿਸਤਾਨ ਦੇ ਸ਼ਾਸਕ ਦੇ ਤੌਰ ਤੇ ਉਸ ਨੇ “ਗਿਆਨਵਾਨ ਸੰਜਮ” ਦੀ ਜੋਰਦਾਰ ਵਕਾਲਤ ਕੀਤੀ। ਮੁਸ਼ੱਰਫ ਨੇ ਪਾਕਿਸਤਾਨ ਦੇ ਮੀਡੀਆ ਨੂੰ ਜਿਆਦਾ ਉਦਾਰ ਬਣਾਇਆ, ਪੌਪ ਕਲਚਰ ਨੂੰ ਬੜਾਵਾ ਦਿੱਤਾ ਅਤੇ ਔਰਤਾਂ ਨੂੰ ਕੱਟੜਵਾਦੀ ਇਸਲਾਮੀ ਕਾਨੂੰਨ ਤੋਂ ਬਚਾਉਣ ਲਈ ਕਦਮ ਚੁੱਕੇ।ਦੋ ਪ੍ਰਧਾਨ ਮੰਤਰੀਆਂ, ਅਟਲ ਬਿਹਾਰੀ ਵਾਜਪਾਈ ਅਤੇ ਡਾ. ਮਨਮੋਹਨ ਸਿੰਘ ਦੇ ਨਾਲ ਕਦਮ ਮਿਲਾਉਂਦੇ ਹੋਏ ਉਸ ਨੇ ਸ਼ਾਂਤੀ ਵਾਰਤਾ ਦੌਰ ਸ਼ੁਰੂ ਕੀਤੇ ਜਿਸ ਨੇ ਦੱਖਣੀ ਏਸ਼ੀਆ ਦੇ ਦੋ ਵਿਰੋਧੀ ਦੇਸ਼ਾਂ ਨੂੰ ਇਕ ਦੂਜੇ ਦੇ ਨੇੜੇ ਲਿਆਂਦਾ।

ਪਰਵੇਜ਼ ਮੁਸ਼ੱਰਫ ਨੂੰ ਜਨਤਕ ਰੂਪ ਵਿਚ ਅਮਰੀਕਾ ਦੀ ਕਠਪੁਤਲੀ ਕਿਹਾ ਗਿਆ ਅਤੇ ਉਸ ਉੱਪਰ ਕਈ ਵਾਰ ਜਾਨਲੇਵਾ ਹਮਲੇ ਵੀ ਹੋਏ।ਇਸ ਦੇ ਨਾਲ ਹੀ ਉਸ ਦੀ ਆਪਣੀ ਪੁਜ਼ੀਸ਼ਨ ਵਿਚ ਵਿਰੋਧਤਾਈਆਂ, ਗਿਆਨਵਾਨ ਤਾਨਾਸ਼ਾਹ ਅਤੇ ਇਸਲਾਮੀ ਫੌਜ ਦੇ ਨਰਮ ਨੇਤਾ, ਨੇ ਹੀ ਉਸ ਨੂੰ ਕਾਬਲ ਸੁਧਾਰਵਾਦੀ ਅਤੇ ਅਮਰੀਕਾ ਦਾ ਨਿਗੱਲਾ ਸਾਥੀ ਬਣਾਇਆ।ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਮੁਸ਼ੱਰਫ ਨੇ ਇਸ ਗੱਲ ਦਾ ਲਗਭਗ ਇਕਬਾਲ ਕੀਤਾ ਕਿ ਅੱਤਵਾਦੀਆਂ ਨਾਲ ਲੜਦੇ ਹੋਏ ਪਾਕਿਸਤਾਨ ਦੇ ਜਨਰਲਾਂ ਨੇ ਅਫਗਾਨ ਤਾਲਿਬਾਨ ਦੀ ਵੀ ਸਹਾਇਤਾ ਕੀਤੀ ਜੋ ਕਿ ਉਸ ਸਮੇਂ ਅਮਰੀਕੀ ਫੌਜੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਮਾਰ ਰਹੇ ਸਨ।੨੦੦੭ ਤੱਕ ਆਉਂਦੇ-ਆਉਂਦੇ ਪਰਵੇਜ਼ ਮੁਸ਼ੱਰਫ ਵਿਚ ਇਹ ਵਿਰੋਧਤਾਈਆਂ ਮੂਲ ਰੂਪ ਵਿਚ ਕਾਇਮ ਨਾ ਰਹਿ ਸਕੀਆਂ।ਪਾਕਿਸਤਾਨ ਅੱਤਵਾਦ ਦੁਆਰਾ ਝੰਬਿਆ ਜਾ ਰਿਹਾ ਸੀ।ਦੇਸ਼ ਵਿਚ ਸੀਮਤ ਲੋਕਤੰਤਰ ਕਰਕੇ ਲੋਕਾਂ ਨੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ।ਲੋਕਤੰਤਰ ਵਿਚ ਉਸ ਦੇ ਵਿਰੋਧੀ ਨਵਾਜ ਸ਼ਰੀਫ ਅਤੇ ਬੇਨਜ਼ੀਰ ਭੁੱਟੋ ਵੀ ਦ੍ਰਿਸ਼ ਵਿਚ ਵਾਪਸ ਆ ਚੁੱਕੇ ਸਨ।ਆਪਣੇ ਆਪ ਨੂੰ ਅੱਤ-ਅਨਿਵਾਰੀ ਦੱਸਦੇ ਹੋਏ ਮੁਸ਼ੱਰਫ ਨੇ ਦੇਸ਼ ਵਿਚ ਐਂਮਰਜੈਂਸੀ ਘੋਸ਼ਿਤ ਕਰ ਦਿੱਤੀ ਅਤੇ ਸੰਵਿਧਾਨ ਨੂੰ ਰੱਦ ਕਰ ਦਿੱਤਾ।ਮੁਸ਼ੱਰਫ ਦੇ ਫੌਜੀ ਸਹਿਯੋਗੀ ਅਤੇ ਅਮਰੀਕੀ ਦੇਸ਼ ਵਿਚ ਫੈਲੀ ਬੇਚੈਨੀ, ਖਾਸ ਕਰਕੇ ੨੦੦੭ ਵਿਚ ਬੇਨਜ਼ੀਰ ਭੁੱਟੋ ਦੇ ਕਤਲ, ਕਰਕੇ ਥੱਕ ਚੁੱਕੇ ਸਨ।੨੦੦੮ ਵਿਚ ਜਦੋਂ ਉਸ ਦੇ ਵਿਰੋਧੀਆਂ ਨੂੰ ਚੋਣਾਂ ਵਿਚ ਜਿੱਤ ਮਿਲੀ ਤਾਂ ਉਸ ਨੇ ਰਾਸ਼ਟਰਪਤੀ ਪਦ ਤੋਂ ਅਸਤੀਫਾ ਦੇ ਦਿੱਤਾ ਅਤੇ ਲੰਡਨ ਚਲਾ ਗਿਆ। ਉਸ ਨੇ ਆਪਣੇ ਵਿਰੋਧਾਂ ਦਾ ਸਾਹਮਣਾ ਨਹੀਂ ਕੀਤਾ।

ਪਾਕਿਸਤਾਨ ਦੇ ਰਾਜਨੀਤਿਕ ਦ੍ਰਿਸ਼ ਵਿਚ ਮੁਸ਼ੱਰਫ ਬਹੁਤ ਹੀ ਮਹੱਵਪੂਰਨ ਖਿਡਾਰੀ ਰਿਹਾ।ਪਾਕਿਸਤਾਨ ਵਾਪਿਸ ਆਉਣ ਤੋਂ ਬਾਅਦ ਉਸ ਨੇ ਸੱਤਾ ਵਿਚ ਵਾਪਸ ਆਉਣ ਦਾ ਰਾਹ ਤਰਾਸ਼ਣਾ ਸ਼ੁਰੂ ਕੀਤਾ।੨੦੧੩ ਵਿਚ ਉਹ ਪਾਕਿਸਤਾਨ ਵਾਪਸ ਮੁੜਿਆ, ਪਰ ਉਸ ਨੂੰ ਜਿਆਦਾ ਜਨਤਕ ਸਮਰਥਨ ਨਹੀਂ ਮਿਲਿਆ ਅਤੇ ਉਸ ਨੂੰ ਬਹੁਤ ਸਾਰੇ ਕਾਨੂੰਨੀ ਮਾਮਲਿਆਂ ਦਾ ਸਾਹਮਣਾ ਕਰਨਾ ਪਿਆ।ਉਸ ਨੂੰ ਚੋਣ ਲੜਨ ਲਈ ਅਯੋਗ ਘੋਸ਼ਿਤ ਕਰ ਦਿੱਤਾ ਗਿਆ ਅਤੇ ਕਈ ਦੋਸ਼ਾਂ ਦੇ ਚੱਲਦੇ ਉਸ ਨੂੰ ਘਰ ਵਿਚ ਹੀ ਨਜ਼ਰਬੰਦ ਰਹਿਣਾ ਪਿਆ।ਇਸ ਵਿਚ ਭੁੱਟੋ ਦੇ ਕਤਲ ਵਿਚ ਉਸ ਦੀ ਭਾਗੀਦਾਰੀ ਦਾ ਦੋਸ਼ ਵੀ ਸ਼ਾਮਿਲ ਸੀ।੨੦੧੬ ਵਿਚ ਰਾਜਨੀਤਿਕ ਵਾਪਸੀ ਕਰਨ ਵਿਚ ਨਾਕਾਮ ਰਹਿਣ ਦੇ ਬਾਵਜੂਦ ਫੌਜ ਨੇ ਉਸ ਦੇ ਦੁਬਈ ਵਿਚ ਡਾਕਟਰੀ ਸਹਾਇਤਾ ਲੈਣ ਦਾ ਪ੍ਰਬੰਧ ਕੀਤਾ।ਉਸ ਉੱਪਰ ਦੇਸ਼ਧ੍ਰੋਹ ਦਾ ਮੁਕੱਦਮਾ ਚੱਲਿਆ ਅਤੇ ਉਸ ਦੀ ਗੈਰ-ਹਾਜ਼ਰੀ ਵਿਚ ਉਸ ਨੂੰ ਮੌਤ ਦੀ ਸਜਾ ਸੁਣਾਈ ਗਈ ਜਿਸ ਨੂੰ ਬਾਅਦ ਵਿਚ ਬਦਲ ਦਿੱਤਾ ਗਿਆ।ਨਾਸਾਜ਼ ਸਿਹਤ ਕਰਕੇ ਉਹ ਪਾਕਿਸਤਾਨ ਨਾ ਪਰਤ ਸਕਿਆ।ਪਾਕਿਸਤਾਨ ਦੇ ਰਾਸ਼ਟਰਪਤੀ ਦੇ ਰੂਪ ਵਿਚ ਉਸ ਨੇ ਆਪਣੇ ਦੇਸ਼ ਦੀ ਰਣਨੀਤਿਕ ਸਥਿਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ।ਪਰ ਉਸ ਦੇ ਵਿਰੋਧੀਆਂ, ਫੌਜੀ ਅਤੇ ਨਾਗਰਿਕ, ਨੇ ਉਸ ਦੇ ਕੋਸ਼ਿਸ਼ਾਂ ਨੂੰ ਲਗਾਤਾਰ ਨਾਕਾਮ ਕੀਤਾ।ਉਸ ਤੋਂ ਬਾਅਦ ਆਉਣ ਵਾਲੇ ਸ਼ਾਸਕ ਨੂੰ ਵਾਸ਼ਿੰਗਟਨ ਵਿਚ ਉਹ ਸਹਿਯੋਗ ਨਹੀਂ ਮਿਲਿਆ ਜੋ ਮੁੱਸ਼ਰਫ ਨੇ ਰਾਸ਼ਟਰਪਤੀ ਰਹਿੰਦੇ ਹੋਏ ਪ੍ਰਾਪਤ ਕੀਤਾ।ਉਸ ਦੇ ਰਾਸ਼ਟਰਪਤੀ ਸ਼ਾਸ਼ਨ ਨੂੰ ਪਾਕਿਸਤਾਨ ਦੇ ਬਹੁਤ ਸਾਰੇ ਲੋਕ ਯਾਦ ਕਰਦੇ ਹਨ।ਉਸ ਤੋਂ ਬਾਅਦ ਦਾ ਕੋਈ ਵੀ ਸ਼ਾਸਕ ਭਾਰਤ ਨਾਲ ਸ਼ਾਂਤੀ ਵਾਰਤਾ ਨਹੀਂ ਕਰ ਪਾਇਆ ਹੈ।ਮੁਸ਼ੱਰਫ ਨੇ ਪਾਕਿਸਤਾਨ ਉੱਪਰ ਸਾਕਾਰਤਮ ਪ੍ਰਭਾਵ ਵੀ ਛੱਡਿਆ ਹੈ।ਮੀਡੀਆ ਦਾ ਉਦਾਰਵਾਦ ਉਸ ਦੀ ਸਫਲਤਾ ਸੀ।ਮੁਸ਼ੱਰਫ ਉਸ ਸਮੇਂ ਦੀ ਪ੍ਰਤੀਨਿਧਤਾ ਕਰਦਾ ਹੈ ਜਦੋਂ ਪਾਕਿਸਤਾਨ ਭੂ-ਰਾਜਨੀਤਿਕ ਰੂਪ ਵਿਚ ਬਹੁਤ ਮਹੱਤਵਪੂਰਨ ਸੀ ਅਤੇ ਬਹੁਤ ਸਾਰੇ ਪਾਕਿਸਤਾਨੀ ਇਸ ਦੀ ਪ੍ਰਸ਼ੰਸ਼ਾ ਕਰਦੇ ਹਨ।