ਅੱਜ ਜਦੋਂ ਸਿੱਖ ਪੰਥ ਅੰਦਰ ਜਥੇਦਾਰਾਂ ਦੇ ਕਿਰਦਾਰ, ਸੂਝ ਤੇ ਗਿਆਨ ਬਾਰੇ ਸਿੱਖ ਕੌਮ ਵਿੱਚ ਵੱਡੀ ਦੁਬਿਦਾ ਬਣੀ ਹੋਈ ਹੈ ਕਿਉਂਕਿ ਇਸ ਘਾਟ ਕਾਰਨ ਅੱਜ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਪੱਧਰ ਤੇ ਕੋਈ ਇਸ ਤਰਾਂ ਦੀ ਰੌਸ਼ਨ ਅਵਾਜ਼ ਜਾਂ ਹਸਤੀ ਨਜ਼ਰ ਨਹੀਂ ਆ ਰਹੀ, ਜੋ ਸਿੱਖ ਕੌਮ ਨੂੰ ਉਸਦੇ ਰੌਸ਼ਨ ਤੇ ਅਮੀਰ ਵਿਰਸੇ ਬਾਰੇ ਜਾਗਰੂਕ ਕਰ ਸਕੇ ਤਾਂ ਜੋ ਸਿੱਖ ਨੌਜਵਾਨਾਂ ਦੀ ਮਾਰਗ ਦ੍ਰਿਸ਼ਟੀ ਲਈ ਇੱਕ ਮਾਰਗ ਦਰਸ਼ਕ ਅਵਾਜ ਬਣ ਸਕੇ। ਪਿਛਲੇ ਕੁਝ ਸਮੇਂ ਵਿੱਚ ੧੯੮੬ ਵਿੱਚ ਅਮਰੀਕਨ ਫਿਲਮ ‘The Mission’ ਦੁਨੀਆਂ ਦੇ ਪਰਦੇ ਤੇ ਆਈ ਸੀ ਜੋ ਕਿ ੧੭੫੨ ਦੇ ਨੇੜੇ ਤੇੜੇ ਦੀ ਈਸਾਈ, ਮਿਸਨਰੀ ਜਮਾਤ ਵੱਲੋਂ ਦਬੇ ਕੁਚਲੇ ਦੂਰ-ਦੁਰਾਡੇ ਜੰਗਲੀ ਇਲਾਕਿਆਂ ਵਿੱਚ ਰਹਿ ਰਹੀ ਮਾਨਵਤਾ ਨੂੰ ਆਪਣੇ ਧਰਮ ਦੇ ਲੜ ਲਾ ਕੇ ਉਨਾਂ ਨੂੰ ਜੀਵਨ ਜਿਉਂਣ ਦੀ ਜਾਂਚ ਸਿਖਾਉਣ ਲਈ ਸੱਚੀਆਂ ਘਟਨਾਵਾਂ ਤੇ ਅਧਾਰਤ ਸੀ। ਇਸ ਫਿਲਮ ਰਾਹੀਂ ਈਸਾਈ ਧਰਮ ਦਾ ਉਹ ਮਿਸ਼ਨ ਜਿਸਦੀ ਅਗਵਾਈ ਬੜਾ ਹੀ ਸੂਝਵਾਨ, ਨਿਧੜਕ ਅਤੇ ਸਾਂਤਮਈ ਬਿਰਤੀ ਵਾਲਾ ਪਾਦਰੀ ‘Father Gabrieal’ ਕਰੇ ਰਹੇ ਦਰਸਾਏ ਗਏ ਹਨ। ਉਹ ਆਪਣੀ ਯੋਗ ਅਗਵਾਈ ਤੇ ਲਗਨ ਸਦਕਾ ਉਸ ਸਮੇਂ ਦੇ ਹਕੂਮਤਾਂ ਦੇ ਡਰਾਏ ਤੇ ਦਬੇ ਕੁਚਲੇ ਕਾਬਲੀ ਕਬੀਲੇ ਵਾਲੇ ਇੰਡੀਅਨਾਂ ਨੂੰ ਈਸਾਈ ਧਰਮ ਦੇ ਲੜ ਲਾ ਕੇ ਜੀਵਨ ਜਾਂਚ ਦੱਸੀ ਤੇ ਸਵੈਮਾਨ ਨਾਲ ਜਿਉਣ ਦਾ ਉਪਰਾਲਾ ਸਿਖਾਇਆ। ਇਹ ਸਿੱਖ ਕੌਮ ਲਈ ਇੱਕ ਜਾਗਰੂਕਤਾ ਭਰੀ ਦਾਸਤਾਨ ਬਣ ਸਕਦੀ ਹੈ। ਖਾਸ ਕਰਕੇ ਸਿੱਖ ਪ੍ਰਚਾਰਕਾਂ ਲਈ ਤਾਂ ਜੋ ਉਹ ਸਿੱਖ ਕੌਮ ਨੂੰ ਇਸ ਮੌਜੂਦਾ ਸਮੇਂ ਇੱਕ ਸੱਜਰੀ ਤੇ ਨਵੀਂ ਸਵੇਰ ਵਾਲੀ ਜਾਗਰੂਕਤਾ ਦਾ ਹੁਲਾਰਾ ਦੇ ਸਕਣ।

ਇਸ ‘ਮਿਸ਼ਨ’ ਫਿਲਮ ਦੇ ਮੁੱਖ ਸਲਾਹਕਾਰ ਵੀ ਅੱਜ ਦੇ ਸਮੇਂ ਦੇ ਦੁਨੀਆਂ ਤੇ ਅਮਰੀਕਾ ਅੰਦਰ ਜਾਣੇ ਈਸਈ ਧਰਮ ਨਾਲ ਸਬੰਧਰ ਕੈਥੇਲਿਕ ਪਰੀਸਟ ‘Jesuit’ ਪਾਦਰੀ ਡੈਨੀਅਲ ਬੈਰੀਗਨ (Daniel Berrigan) ਦੀ ਪਿੱਛੇ ਜਿਹੇ ਹੀ ਕੁਝ ਮਹੀਨੇ ਪਹਿਲਾਂ ਨਿਊਯਾਰਕ ਵਿੱਚ ਮੌਤ ਹੋਈ ਹੈ। ਉਹ ੯੪ ਵਰਿਆਂ ਦੇ ਸਨ। ਡੈਨੀਅਲ ਬੈਰੀਗਨ ਅਮਰੀਕਾ ਤੇ ਦੁਨੀਆਂ ਦੇ ਸਾਹਮਣੇ ਇੱਕ ਫੌਜੀ ਲੜਾਈਆਂ ਦੀ ਖਿਲਾਫੀਅਤ ਕਰਨ ਵਾਲਾ ਅਤੇ ਇਸੇ ਤਰਾਂ ਸਮਾਜ ਨੂੰ ਐਟਮੀ ਹਥਿਆਰਾਂ ਤੋਂ ਸੁਚੇਤ ਕਰਨ ਵਾਲਾ ਇੱਕ ਪੜਿਆ ਲਿਖਿਆ ਪੋਸਟ ਗਰੇਜੂਏਟ ਈਸਈ ਧਰਮ ਦਾ ਸਾਂਤਮਈ ਕਾਰੀਆਕਰਤਾ ਸੀ। ਇਸਨੇ ਤਾਅ ਉਮਰ ਆਪਣੇ ਜੀਵਨ ਕਾਲ ਵਿੱਚ ਇਹ ਅਸੂਲ ਬਣਾਇਆ ਸੀ ਕਿ ਕਿਸ ਤਰਾਂ ਧਰਮ ਰਾਹੀਂ ਸੂਝ-ਬੂਝ ਅਤੇ ਦੁਨੀਆਵੀ ਗਿਆਨ ਦੇ ਆਸਰੇ ਆਪਣੇ ਆਲੇ-ਦੁਆਲੇ ਦੀ ਸਮਾਜਿਕ ਤੇ ਰਾਜਨੀਤਿਕ ਬਣਤਰ ਨੂੰ ਆਮ ਨਾਗਰਿਕਾਂ ਦੀ ਭਲਾਈ, ਆਰਥਿਕ ਪੱਖੋਂ ਹੱਲਾਸ਼ੇਰੀ ਅਤੇ ਭਾਈਚਾਰਕ ਸਾਂਝ ਪ੍ਰਤੀ ਕੇਂਦਰਿਤ ਰੱਖਣਾ ਸੀ।

ਡੈਨੀਅਲ ਬੈਰੀਗਮ ਅਮਰੀਕਾ ਅੰਦਰ ਇਕੋ ਇੱਕ ਈਸਾਈ ਧਰਮ ਨਾਲ ਸਬੰਧਤ ਪਾਦਰੀ ਹੋਇਆ ਹੈ ਜੋ ਅਮਰੀਕਨ ਫੌਜੀ ਕਾਰਵਾਈਆਂ ਦਾ ਵਿਰੋਧ ਕਰਦੇ ਹੋਏ ਅਮਰੀਕਾ ਦੀ ਸੁਰਖਿਆ ਏਜੰਸੀਆਂ ਦੇ ਮੁੱਖ ਨਿਸ਼ਾਨੇ ਤੇ ਰਿਹਾ ਹੈ ਤੇ ਕਿਸੇ ਸਮੇਂ ਅਮਰੀਕਾ ਦੀ ਵੀਅਤਨਾਮ ਜੰਗ ਵੇਲੇ ਉਸਦਾ ਵਿਰੋਧ ਕਰਦੇ ਹੋਏ ਰੂਪੋਸ਼ ਦੀ ਜ਼ਿੰਦਗੀ ਵੀ ਕੱਟਣ ਵਾਲਾ ਸ਼ਖਸ਼ ਹੈ। ਕਈ ਸਾਲ ਉਸਨੇ ਇਸ ਸਾਂਤਮਈ ਪ੍ਰਦਰਸ਼ਨ ਜੋ ਫੌਜੀ ਕਾਰਵਾਈਆਂ ਦੇ ਖਿਲਾਫ ਸੀ, ਅਮਰੀਕਨ ਜੇਲਾਂ ਵੀ ਕੱਟੀਆਂ ਤੇ ਅਨੇਕਾਂ ਵਾਰ ਆਪਣੇ ਬੁਢਾਪੇ ਵਿੱਚ ਅਮਰੀਕੀ ਫੌਜੀ ਸ਼ਕਤੀ ਤੇ ਦੁਰਉਪਯੋਗ ਦਾ ਵਿਰੋਧ ਕਰਦੇ ਹੋਏ ਪੁਲੀਸ ਹਿਰਾਸਤ ਦਾ ਸੰਤਾਪ ਵੀ ਝੱਲਿਆ ਹੈ। ਡੈਨੀਅਨ ਬੈਰੀਗਨ ਨੇ ਆਪਣੀ ਸਾਂਤਮਈ ਬਿਰਤੀ ਲਗਨ ਤੇ ਜਾਗਰੂਕਤਾ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਫੌਜੀ ਸ਼ਕਤੀ ਦੇ ਦੁਰਉਪਯੋਗ ਕਾਰਨ ਜੋ ਪ੍ਰਦਰਸ਼ਨ ਕੀਤੇ ਉਹ ਕਈ ਅਮਰੀਕਨ ਫਿਲਮਾਂ ਅਤੇ ਸਮਾਜਿਕ ਫਿਲਮੀ ਡਾਕੂਮੈਂਟਰੀਆਂ ਦੇ ਵੀ ਅੰਸ਼ ਬਣੇ ਹਨ। ਡੈਨੀਅਲ ਬੈਰੀਗਨ ਨੇ ਆਪਣੇ ਜੀਵਨ ਕਾਲ ਵਿੱਚ ੫੦ ਦੇ ਕਰੀਬ ਅੱਡ ਅੱਡ ਵਿਸ਼ਿਆਂ ਤੇ ਕਿਤਾਬਾਂ ਲਿਖੀਆਂ ਤੇ ਅਨੇਕਾਂ ਹੀ ਰੋਹ ਭਰਪੂਰ ਕਵਿਤਾਵਾਂ ਵੀ ਦੁਨੀਆਂ ਨੂੰ ਅਰਪਣ ਕੀਤੀਆਂ ਜਿਨਾਂ ਰਾਂਹੀਂ ਇਸ ਪਾਦਰੀ ਨੂੰ ਫੌਜੀ ਸ਼ਕਤੀਆਂ ਦਾ ਦੁਰਉਪਯੋਗ ਤੇ ਰਾਜਸੀ ਹਕੂਮਤਾਂ ਦੀ ਸਮਾਜ ਪ੍ਰਤੀ ਆਪਣੀ ਸ਼ਕਤੀ ਤੇ ਨਸੇ ਵਿੱਚ ਨਾਵਾਕਫੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਇੰਨਾਂ ਰਚਨਾਵਾਂ ਕਰਕੇ ਤੇ ਆਪਣੇ ਜੀਵਨ ਕਾਲ ਵਿੱਚ ਵੱਖ ਵੱਖ ਸਮੇਂ ਰਾਜੀਤਿਕ ਤੇ ਫੌਜੀ ਤੰਤਰ ਦੇ ਦੁਰਉਪਯੋਗ ਖਿਲਾਫ ਸਮਾਜ ਦੀ ਜਾਗਰੂਕਤਾ ਤੇ ਸਥਿਰਤਾ ਨੂੰ ਬਣਾਈ ਰੱਖਣ ਸਦਕਾ ਇੰਨਾ ਨੂੰ ਅਨੇਕਾਂ ਹੀ ਪੁਰਸਕਾਰ ਤੇ ਸਮਾਜਿਕ ਸਨਮਾਨ ਹਾਸਲ ਹੋਏ ਹਨ ਜੋ ਕਿ ਕਿਸੇ ਵੀ ਕੌਮ ਦੇ ਜਥੇਦਾਰਾਂ ਤੇ ਪਾਦਰੀਆਂ ਲਈ ਇੱਕ ਚਾਨਣ ਮੁਨਾਰੇ ਵਜੋਂ ਸਮਝੇ ਜਾਣੇ ਚਾਹੀਦੇ ਹਨ।

Father Daniel Berrigan ਜਦੋਂ ੧੯੭੧ ਵਿੱਚ ਦੁਨੀਆਂ ਦੇ ਮਸ਼ਹੂਰ ਮੈਗਜ਼ੀਨ ‘Time’ ਦੇ ਕਵਰ ਤੇ ਆਏ ਸਨ ਤਾਂ ਉਨਾਂ ਨੇ ਆਪਣੀ ਇੰਟਰਵਿਊ ਵਿੱਚ ਆਪਣੇ ਜੀਵਨ ਦਾ ਸੰਕੇਤ ਇਸ ਤਰਾਂ ਲਿਖਿਆ ਸੀ “But how shall be educate men to goodness, to a sense of one another, to a love of the truth? And more urgently, how shall we do this in a bad time?” ਇੰਨਾ ਦੇ ਮਰਨ ਉਪਰੰਤ ਇਹ ਆਪਣੇ ਪਿੱਛੇ ਸਮਾਜ ਤੇ ਹੋਰ ਪ੍ਰਫੁੱਲਤ ਧਰਮਾਂ ਨੂੰ ਇਹੀ ਸੁਨੇਹਾ ਛੱਡ ਕੇ ਗਏ ਹਨ ਕਿ ਧਰਮ ਇੱਕਲਾ ਵਿਚਾਰ ਵਟਾਂਦਰਿਆਂ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਇਹ ਮੰਗ ਕਰਦਾ ਹੈ ਕਿ ਧਰਮ ਦੇ ਜੱਥੇਦਾਰ ਆਪ ਸੰਗਤ ਬਿਰਤੀ ਹੋ ਕੇ ਸਮਾਜ ਤੇ ਰਾਜਨੀਤਿਕ ਤੰਤਰਾਂ ਵਿੱਚ ਆ ਚੁੱਕੀਆਂ ਖੜੋਤਾਂ ਨੂੰ ਵੰਗਾਰਨ ਲਈ ਅੱਗੇ ਹੋ ਕੇ ਤੁਰਨ।