ਦੱਖਣੀ ਅਫਰੀਕਾ ਵਿਚ ਨਸਲੀ ਵਿਤਕਰੇ ਖਿਲਾਫ ਸੰਘਰਸ਼ ਕਰਨ ਵਾਲਾ ਅਨੁਭਵੀ ਯੋਧਾ ਅਤੇ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਡੈਸਮੰਡ ਟੁਟੂ ਨੇ ਨੱਬੇ ਵਰ੍ਹਿਆਂ ਦੀ ਉਮਰ ਵਿਚ ੨੬ ਦਿਸੰਬਰ ੨੦੨੧ ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ।ਆਰਕਬਿਸ਼ਪ ਟੁਟੂ ਸਹੀ ਅਰਥ ਵਿਚ ਧਾਰਮਿਕ ਸਖ਼ਸ਼ੀਅਤ, ਨੈਤਿਕਤਾ ਦਾ ਪ੍ਰਕਾਸ਼ ਸਤੰਭ ਅਤੇ ਦੱਖਣੀ ਅਫਰੀਕਾ ਵਿਚ ਅਨਿਆਂ ਦਾ ਸਭ ਤੋਂ ਵੱਡਾ ਆਲੋਚਕ ਸੀ।ਨੈਲਸਨ ਮੰਡੇਲਾ ਦੀ ਗ੍ਰਿਫਤਾਰੀ ਤੋਂ ਬਾਅਦ ਨਸਲੀ ਵਿਤਕਰੇ ਖਿਲਾਫ ਲੜਾਈ ਵਿਚ ਉਸ ਨੇ ਪੂਰੀ ਦੁਨੀਆਂ ਵਿਚ ਕੇਂਦਰੀ ਸਥਾਨ ਪ੍ਰਾਪਤ ਕਰ ਲਿਆ।ਆਰਕਬਿਸ਼ਪ ਡੈਸਮੰਡ ਟੁਟੂ ਨੇ ਵਾਰ-ਵਾਰ ਦੁਹਰਾਇਆ:

ਜਦੋਂ ਨਸਲ਼ੀ ਵਿਤਕਰਾ ਕਰਨ ਵਾਲੇ ਸ਼ਾਸਕ ਆਕੜ ਕੇ ਚੱਲ ਰਹੇ ਹਨ ਅਤੇ ਆਪਣੇ ਆਪ ਨੂੰ ਦੂਜਿਆਂ ਤੋਂ ਬਿਹਤਰ ਮੰਨਦੇ ਹਨ।ਸਿਆਹਫਾਮ ਲੋਕਾਂ ਨਾਲ ਇਸ ਤਰਾਂ ਦਾ ਵਿਤਕਰਾ ਕੀਤਾ
ਜਾਂਦਾ ਹੈ ਜਿਵੇਂ ਉਹ ਇਨਸਾਨ ਹੀ ਨਾ ਹੋਣ।ਤਾਂ ਉਹ ਰੱਬ ਦੇ ਕੰਨਾਂ ਵਿਚ ਹੌਲ਼ੀ ਜਿਹੀ ਕਹਿਣਾ ਚਾਹੁੰਦਾ ਸੀ ਕਿ, “ਹੇ ਪ੍ਰਮਾਤਮਾ, ਅਸੀਂ ਜਾਣਦੇ ਹਾਂ ਕਿ ਤੂੰ ਸਰਵ-ਵਿਆਪੀ ਹੈਂ ਪਰ ਤੂੰ ਆਪਣੀ
ਹੌਂਦ ਨੂੰ ਜ਼ਰਾ ਹੋਰ ਪ੍ਰਤੱਖ ਰੂਪ ਨਾਲ ਕਿਉਂ ਨਹੀਂ ਦਿਖਾਉਂਦਾ।”

ਆਰਕਬਿਸ਼ਪ ਦੀ ਜਿਆਦਾਤਰ ਜ਼ਿੰਦਗੀ ਵਿਚ ਇਹ ਕਦੇ ਵੀ ਪੂਰੀ ਤਰਾਂ ਪ੍ਰਤੱਖ ਨਾ ਹੋਇਆ। ਉਹ ਇਕ ਅਜਿਹੀ ਜਗ੍ਹਾ ’ਤੇ ਸਿਆਹਫਾਮ ਵਿਅਕਤੀ ਸੀ ਜਿੱਥੇ ਚਮੜੀ ਦਾ ਰੰਗ ਹੀ ਕਰੂਰਤਾ ਅਤੇ ਬੇਤੁੱਕੀ ਮਹਤੱਤਾ ਦਾ ਪ੍ਰਤੀਕ ਸੀ।

ਜਦੋਂ ਦੱਖਣੀ ਅਫਰੀਕਾ ਵਿਚ ਨਸਲੀ ਵਿਤਕਰਾ ਆਪਣੇ ਸਿਖਰ ’ਤੇ ਸੀ ਤਾਂ ਸਿਆਹਫਾਮ ਲੋਕਾਂ ਨੂੰ ਆਪਣੇ ਹੀ ਦੇਸ਼ ਵਿਚ ਨਾਗਰਿਕਤਾ ਦੇ ਅਧਿਕਾਰਾਂ ਤੋਂ ਵੀ ਵਾਂਝੇ ਕਰ ਦਿੱਤਾ ਗਿਆ।ਉਨ੍ਹਾਂ ਨੂੰ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਦੀ ਇਜ਼ਾਜਤ ਨਹੀਂ ਸੀ।ਉਨ੍ਹਾਂ ਕੋਲ ਬੁਨਿਆਦੀ ਸਹੂਲ਼ਤਾਂ ਦੀ ਵੀ ਘਾਟ ਸੀ।ਸਿੱਖਿਆ ਪ੍ਰਾਪਤ ਕਰਨ ਲਈ ਚੰਗੇ ਸਕੂਲ ਨਹੀਂ ਸਨ।ਉਹ ਨੌਕਰ ਹੋਏ ਬਗੈਰ ਗੋਰਿਆਂ ਦੇ ਖੇਤਰ ਵਿਚ ਪ੍ਰਵੇਸ਼ ਨਹੀਂ ਸਨ ਕਰ ਸਕਦੇ।ਦੱਖਣੀ ਅਫਰੀਕਾ ਦੇ ਜਿਨ੍ਹਾਂ ਲੋਕਾਂ ਨੇ ਵੀ ਇਸ ਨਸਲੀ ਵਿਤਕਰੇ ਖਿਲਾਫ ਆਪਣੀ ਅਵਾਜ਼ ਉਠਾਈ, ਉਨ੍ਹਾਂ ਨੂੰ ਗੋਰੇ ਸੁਰੱਖਿਆ ਕਰਮੀਆਂ ਦੁਆਰਾ ਬਹੁਤ ਹੀ ਸਖਤੀ ਨਾਲ ਦਬਾਇਆ ਗਿਆ ਜਾਂ ਉਨ੍ਹਾਂ ਉੱਪਰ ਚਾਬੁਕ ਵੀ ਚਲਾਇਆ ਗਿਆ।ਛੋਟੇ ਕੱਦ ਦੇ ਡੈਸਮੰਡ ਟੁਟੂ ਨੇ ਨਿਤਾਣਿਆਂ ਲਈ ਅਵਾਜ਼ ਉਠਾਉਣੀ ਜਾਰੀ ਰੱਖੀ। ਜਦੋਂ ਦੂਜਿਆਂ ਨੇ ਇਸ ਵਿਤਕਰੇ ਦਾ ਮੁਕਾਬਲਾ ਕਰਨ ਲਈ ਬੰਦੂਕਾਂ ਅਤੇ ਹੋਰ ਹਥਿਆਰ ਚੁੱਕ ਲਏ, ਉਦੋਂ ਵੀ ਉਸ ਨੇ ਸ਼ਾਂਤੀਪੂਰਵਕ ਵਿਰੋਧ ਜਾਰੀ ਰੱਖਿਆ ਜਿਸ ਨੇ ਉਸ ਨੂੰ ਸਿਆਹਫਾਮ ਨੌਜਵਾਨਾਂ ਵਿਚ ਕਾਫੀ ਲੋਕਪ੍ਰਿਯ ਬਣਾਇਆ।

ਆਰਕਬਿਸ਼ਪ ਟੁਟੂ ਦਾ ਜਨਮ ੧੯੩੧ ਵਿਚ ਟ੍ਰਾਂਸਵਾਲ ਖਿੱਤੇ ਵਿਚ ਹੋਇਆ ਅਤੇ ਲਗਾਤਾਰ ਨਸਲੀ ਵਿਤਕਰੇ ਵਿਚ ਹੀ ਉਸ ਦੀ ਪਰਵਰਿਸ਼ ਹੋਈ।ਪਰ ਉਸ ਨੇ ਬਹੁਤ ਜਲਦੀ ਹੀ ਇਹ ਸਿੱਖ ਲਿਆ ਸੀ ਕਿ ਹਰ ਵਿਅਕਤੀ ਕੱਟੜ ਨਹੀਂ ਹੈ।ਜਦੋਂ ਉਹ ਦਸ ਵਰ੍ਹਿਆਂ ਦਾ ਹੋਇਆ ਤਾਂ ਇਕ ਗੋਰੇ ਵਿਅਕਤੀ ਨੇ ਉਸ ਦੀ ਮਾਂ ਦੇ ਸਤਿਕਾਰ ਵਜੋਂ ਆਪਣਾ ਹੈਟ ਉਤਾਰਿਆ।ਉਸ ਗੋਰੇ ਵਿਅਕਤੀ ਦਾ ਨਾਂ ਟਰੈਵਰ ਹਡਲਸਨ ਸੀ ਜੋ ਕਿ ਸੁਧਾਰਵਾਦੀ ਚਰਚ ਦਾ ਪਾਦਰੀ ਸੀ ਜੋ ਸਾਰੇ ਲੋਕਾਂ ਨੂੰ ਇਹ ਸਿੱਖਿਆ ਦਿੰਦਾ ਸੀ ਕਿ ਸਾਰੇ ਮਨੁੱਖ ਹੀ ਰੱਬ ਦੀ ਸੰਤਾਨ ਹਨ।ਆਰਕਬਿਸ਼ਪ ਇਸ ਪਾਦਰੀ ਤੋਂ ਬਹੁਤ ਪ੍ਰਭਾਵਿਤ ਹੋਇਆ।ਉਸ ਦੀਆਂ ਧਾਰਮਿਕ ਸਿੱਖਿਆਵਾਂ ਰਾਜਨੀਤਿਕ ਸਨ।ਟੁਟੂ ਭਾਵੇਂ ਧਾਰਮਿਕ ਵਿਅਕਤੀ ਸੀ, ਪਰ ੧੯੬੦ ਵਿਚ ਅਧਿਆਪਕ ਦਾ ਕਿੱਤਾ ਛੱਡ ਦੇਣ ਤੋਂ ਬਾਅਦ ਵਿਧੀਵਤ ਰੂਪ ਵਿਚ ਪਾਦਰੀ ਬਣਾਇਆ ਗਿਆ।ਟੁਟੂ ਆਪਣੇ ਸਿਧਾਂਤਾਂ ਉੱਪਰ ਚੱਲਣ ਵਾਲਾ ਵਿਅਕਤੀ ਸੀ ਜਿਸ ਨੇ ਸਰਲ ਪਰ ਦ੍ਰਿੜ ਰੂਪ ਵਿਚ ਨੌਕਰਸ਼ਾਹੀ ਦੇ ਨਸਲੀ ਵਿਤਕਰੇ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਜਿਸ ਦਾ ਮਕਸਦ ਸਿਆਹਫਾਮ ਲੋਕਾਂ ਨੂੰ ਅਲੱਗ ਰੱਖਣਾ ਸੀ।ਸਹਿਕਾਰੀ ਅਤੇ ਵਿਕਾਸ ਮੰਤਰਾਲਾ ਗੋਰੇ ਲੋਕਾਂ ਨੂੰ ਬਹ-ਗਿਣਤੀ ਸਿਆਹਫਾਮਾਂ ਉੱਪਰ ਆਪਣਾ
ਰੋਅਬ ਰੱਖਣ ਦੀ ਖੁੱਲ ਦੇ ਰਿਹਾ ਸੀ।

ਨਸਲੀ ਵਿਤਕਰੇ ਖਿਲਾਫ ਟੁਟੂ ਦੇ ਸੰਘਰਸ਼ ਨੂੰ ਉਸ ਦੇ ਇਹਨਾਂ ਸ਼ਬਦਾਂ ਰਾਹੀ ਸਮਝਿਆ ਜਾ ਸਕਦਾ ਹੈ ਕਿ ਸਿਆਹਫਾਮ ਲੋਕ ਗੋਰੇ ਲੋਕਾਂ ਨੂੰ ਆਪਣੇ ਇਸ ਅਧਿਕਾਰ ਨੂੰ ਹੀ ਮੰਨਣ ਲਈ ਕਹਿ ਰਹੇ ਹਨ ਕਿ ਉਹ ਵੀ ਮਨੁੱਖ ਹਨ।ਨਸਲੀ ਵਿਤਕਰੇ ਖਿਲਾਫ ਹੋਏ ਬਹੁਤ ਸਾਰੇ ਪ੍ਰਦਰਸ਼ਨਾਂ ਵਿਚ ਟੁਟੂ ਉੱਪਰ ਹੰਝੂ ਗੈਸ ਚਲਾਈ ਗਈ ਅਤੇ ਅਨਿਆਂ ਦਾ ਵਿਰੋਧ ਕਰਨ ਲਈ ਉਸ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਅਤੇ ਕਈ ਵਾਰ ਉਸ ਦਾ ਪਾਸਪੋਰਟ ਵੀ ਜਬਤ ਕੀਤਾ ਗਿਆ।ਉਸ ਨੂੰ ਨਾ ਮਹਿਜ਼ ਨਸਲੀ ਵਿਤਕਰੇ ਦਾ ਸਮਰਥਨ ਕਰਨ ਵਾਲਿਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਬਲਕਿ ਨਿਯਮਿਤ ਸੁਧਾਰਾਂ ਦੀ ਵਕਾਲਤ ਕਰਨ ਵਾਲਿਆਂ ਨੇ ਵੀ ਉਸ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਉਹ ਨਸਲੀ ਵਿਤਕਰੇ ਦਾ ਅੰਤ ਕਰਨ ਦੀ ਕਾਹਲੀ ਕਰ ਰਿਹਾ ਹੈ।ਹਥਿਆਰਬੰਦ ਸੰਘਰਸ਼ ਦੀ ਵਕਾਲਤ ਕਰਨ ਵਾਲੇ, ਜੋ ਇਹ ਮੰਨਦੇ ਸਨ ਕਿ ਨਸਲੀ ਵਿਤਕਰੇ ਨੂੰ ਜੋਰ ਅਤੇ ਹਿੰਸਾ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ, ਟੁਟੂ ਦੇ ਸੰਘਰਸ਼ ਨੂੰ ਬਹੁਤ ਧੀਮਾ ਕਹਿੰਦੇ ਸਨ।ਅਜ਼ਾਦੀ ਦੇ ਸੰਘਰਸ਼ ਵਿਚ ਹਿੱਸਾ ਲੈਣ ਵਾਲੇ ਬਹੁਤ ਸਾਰੇ ਸਾਮਵਾਦੀ ਟੁਟੂ ਦੁਆਰਾ ਸਮਾਜਵਾਦ ਦਾ ਸਮਰਥਨ ਨਾ ਕਰਨ ਕਰਕੇ ਉਸ ਨੂੰ ਪਸੰਦ ਨਹੀਂ ਸਨ ਕਰਦੇ।

ਟੁਟੂੁ ਦੀ ਦ੍ਰਿਸ਼ਟੀ ਆਰਥਿਕ ਮੰਜ਼ੂਰੀਆਂ ਅਤੇ ਨੈਤਿਕ ਸੰਜਮ ਦਾ ਮਿਸ਼ਰਣ ਸੀ। ਉਸ ਦਾ ਮੰਨਣਾ ਸੀ ਕਿ ਇਹ ਨਸਲੀ ਵਿਤਕਰੇ ਦੇ ਖਾਤਮੇ ਲਈ ਜਰੂਰੀ ਹੈ।੧੯੯੨ ਤੱਕ ਜਿਆਦਤਰ ਗੋਰੇ ਦੱਖਣੀ ਅਫਰੀਕੀ ਯਥਾ ਪੂਰਬ ਸਥਿਤੀ ਪ੍ਰਤੀ ਸ਼ਰਮਸਾਰ ਹੋ ਗਏ ਸਨ ਅਤੇ ਆਪਣੇ ਭਵਿੱਖ ਪ੍ਰਤੀ ਉਤਸਾਹ ਦਿਖਾਉਂਦੇ ਹੋਏ ਉਨ੍ਹਾਂ ਨੇ ਰੈਫਰੰਡਮ ਦੇ ਹੱਕ ਵਿਚ ਵੋਟ ਪਾਈ।ਇਨ੍ਹਾਂ ਸੁਧਾਰਾਂ ਨੇ ਬਹ-ਨਸਲੀ ਲੋਕਤੰਤਰ ਲਈ ਰਾਹ ਮੌਕਲਾ ਕੀਤਾ।੧੯੯੪ ਵਿਚ ੬੨ ਵਰ੍ਹਿਆਂ ਦੀ ਉਮਰ ਵਿਚ ਟੁਟੂ ਨੇ ਹੋਰ ਲੱਖਾਂ ਦੱਖਣੀ ਅਫਰੀਕੀ ਸਿਆਹਫਾਮਾਂ ਵਾਂਗ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।ਨਸਲਵਾਦ ਦੇ ਵਿਰੁੱਧ ਸੰਘਰਸ਼ ਵਿਚ ਟੁਟੂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਸੱਚ ਅਤੇ ਪੁਨਰ-ਮਿਲਣ ਕਮਿਸ਼ਨ ਦੀ ਪ੍ਰਧਾਨਗੀ ਕੀਤੀ।ਇਹ ਪ੍ਰਤੀਰੋਧ ਦੀ ਬਜਾਇ ਮਜਬੂਤੀ ਪ੍ਰਧਾਨ ਕਰਨ ਦੀ ਪ੍ਰੀਕਿਰਿਆ ਵਿਚ ਮਹੱਤਵਪੂਰਨ ਕਦਮ ਸੀ।

ਟੁਟੂ ਨੈਲਸਨ ਮੰਡੇਲਾ ਦਾ ਪ੍ਰਸ਼ੰਸਕ ਸੀ ਅਤੇ ਜਦੋਂ ਵਿਦੇਸ਼ੀ ਲੋਕ ਗਲਤੀ ਨਾਲ ਉਸ ਨੂੰ ਮੰਡੇਲਾ ਸਮਝ ਲੈਂਦੇ ਤਾਂ ਉਹ ਖੁਸ਼ੀ ਨਾਲ ਇਸ ਉੱਪਰ ਹੱਸਦਾ ਸੀ।ਮੰਡੇਲਾ ਦੇ ਉੱਤਰਾਧਿਕਾਰੀਆਂ ਦੀਆਂ ਉਨ੍ਹਾਂ ਆਰਥਿਕ ਨੀਤੀਆਂ ਦਾ ਉਸ ਨੇ ਦ੍ਰਿੜ ਸ਼ਬਦਾਂ ਵਿਚ ਵਿਰੋਧ ਕੀਤਾ ਜੋ ਸਿਰਫ ਕੁਲੀਨ ਸਿਆਹਫਾਮਾਂ ਨੂੰ ਹੀ ਫਾਇਦਾ ਪਹੁੰਚਾ ਰਹੀਆਂ ਸਨ।ਉਸ ਦੀ ਅਧਿਕਾਰਾਂ ਦੀ ਲੜਾਈ ਨੇ ਦੱਖਣੀ ਅਫਰੀਕਾ ਤੋਂ ਬਾਹਰ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ।ਉਹ ਰਵਾਂਡਾ ਵਿਚ ਨਸਲਕੁਸ਼ੀ ਵਾਲੀ ਜਗ੍ਹਾ ਉੱਪਰ ਵੀ ਗਿਆ।ਉਸ ਨੇ ਇਹ ਕਹਿ ਕੇ ਚਰਚ ਵਿਚ ਸਮਲੰਿਗੀ ਲੋਕਾਂ ਨੂੰ ਆਪਣਾ ਸਮਾਗਮ ਕਰਨ ਦੇਣ ਦੀ ਵਕਾਲਤ ਕੀਤੀ ਕਿ ਉਹ ਸਮਲੰਿਗੀ ਲੋਕਾਂ ਨੂੰ ਨਾਪਸੰਦ ਕਰਨ ਵਾਲੇ ਰੱਬ ਨੂੰ ਨਹੀ ਮੰਨਣਾ ਚਾਹੁੰਦਾ।ਮੰਡੇਲਾ ਨਾਲ ਮਿਲ ਕੇ ਉਸ ਨੇ ਰਿਟਾਇਰਡ ਲੋਕਾਂ ਦਾ ਅਜਿਹਾ ਦਲ ਬਣਾਇਆ ਜਿਸ ਨੇ ਵਿਸ਼ਵ-ਵਿਆਪੀ ਸਿਹਤ ਸੰਭਾਲ ਦੀ ਵਕਾਲਤ ਕੀਤੀ ਅਤੇ ਯੱੁਧ ਤੇ ਨਿਰੰਕੁਸ਼ਤਾ ਦਾ ਵਿਰੋਧ ਕੀਤਾ।ਉਸ ਨੇ ਇਜ਼ਰਾਈਲ ਦੀ ਫਲਸਤੀਨ ਨਾਲ ਦੁਰ-ਵਿਹਾਰ, ਅਮਰੀਕਾ ਦੁਆਰਾ ਇਰਾਕ ਉੱਪਰ ਹਮਲੇ ਦੀ ਅਤੇ ਆਪਣੀ ਚਰਚ ਵਿਚ ਮੌਜੂਦ ਕੱਟੜ ਲੋਕਾਂ ਦੀ ਆਲੋਚਨਾ ਕੀਤੀ।ਉਸ ਨੇ ਸਾਈਪ੍ਰਸ, ਦੱਖਣੀ ਆਇਰਲੈਂਡ ਅਤੇ ਕੀਨੀਆ ਦੇ ਮੱੁਦਿਆਂ ਦਾ ਹੱਲ ਲੱਭਣ ਲਈ ਸ਼ਾਂਤੀ ਮਿਸ਼ਨ ਦੀ ਸ਼ੁਰੂਆਤ ਕੀਤੀ।

ਟੁਟੂ ਹਮੇਸ਼ਾ ਹੀ ਨਿਆਂ ਦੀ ਵਕਾਲਤ ਕਰਨ ਵਾਲਾ ਆਦਰਸ਼ਵਾਦੀ ਰਿਹਾ ਭਾਵੇਂ ਇਹ ਕਿੰਨਾ ਵੀ ਮੁਸ਼ਕਿਲ ਕਿਉਂ ਨਾ ਹੋਵੇ।ਉੱਥਲ਼-ਪੱੁਥਲ ਅਤੇ ਬਦਲਾਅ ਦੇ ਦੌਰ ਵਿਚ ਉਹ ਮੰਡੇਲਾ ਵਾਂਗ ਮਹੱਤਵਪੂਰਨ ਸਖ਼ਸ਼ੀਅਤ ਰਿਹਾ।ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉ ਹਇਸ ਗੱਲ ਪ੍ਰਤੀ ਦ੍ਰਿੜ ਸੀ ਕਿ ਮਨੁੱਖ ਅੱਛਾਈ ਦੇ ਬਣੇ ਹੋਏ ਹਨ।ਹਾਜ਼ਰਜਵਾਬੀ ਅਤੇ ਹਾਸਾ-ਮਜਾਕ ਉਸ ਦੀ ਸਖ਼ਸ਼ੀਅਤ ਦੇ ਆਕਰਸ਼ਣ ਨੂੰ ਵਧਾਉਂਦਾ ਸੀ।ਉਸ ਵਿਚ ਆਪਣਾ ਅਤੇ ਆਪਣੇ ਧਰਮ ਦਾ ਮਜ਼ਾਕ ਉਡਾਉਣ ਦੀ ਵੀ ਸਮਰੱਥਾ ਸੀ।ਮਨੁੱਖੀ ਅਧਿਕਾਰਾਂ ਦਾ ਪੁਰਜ਼ੋਰ ਸਮਰਥਕ
ਹੋਣ ਕਰਕੇ ਟੁਟੂ ਨੂੰ ਨਸਲ ਵਿਤਕਰੇ ਵਿਰੁੱਧ ਸੰਘਰਸ਼ ਅਤੇ ਇਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਲਈ ੧੯੮੪ ਨੋਬਲ ਸ਼ਾਂਤੀ ਪੁਰਸਕਾਰ ਨਾਲ ਨਵਾਜਿਆ ਗਿਆ।ਉਸ ਨੇ ਆਪਣੀ ਪੁਜ਼ੀਸ਼ਨ ਨੂੰ ਸਮਾਜਿਕ ਮੁੱਦੇ ਉਠਾਉਣ ਲਈ ਵਰਤਿਆ।ਆਰਕਬਿਸ਼ਪ ਟੁਟੂ ਨੇ ਬਹੁਤ ਹੀ ਸਪੱਸ਼ਟਤਾ ਨਾਲ ਅਗਵਾਈ ਕੀਤੀ ਅਤੇ ਕਦੇ ਵੀ ਨਿਆਂ ਅਤੇ ਬਰਾਬਰੀ ਦੀ ਲੜਾਈ ਤੋਂ ਪਿੱਛੇ ਨਹੀਂ ਹਟਿਆ।ਨਸਲੀ ਵਿਤਕਰੇ ਦੇ ਸੰਘਰਸ਼ ਤੋਂ ਬਾਅਦ ਉਸ ਨੇ ਦੱਖਣੀ ਅਫਰੀਕਾ ਦੇ ਲੋਕਾਂ ਨੂੰ ਮਾਫੀ, ਸੱਚ ਬੋਲਣ, ਦਇਆ ਅਤੇ ਮਿੱਤਰਤਾ ਜਿਹੇ ਗੁਣ ਰੱਖਣ ਲਈ ਕਿਹਾ।

ਡੈਸਮੰਡ ਟੁਟੂ ਮਹਾਨ ਨੇਤਾ ਸੀ ਜਿਸ ਨੇ ਚਰਚ ਵਿਚ ਆਪਣੀ ਪੁਜ਼ੀਸਨ ਅਤੇ ਨੈਤਿਕ ਅਖ਼ਤਿਆਰ ਨੂੰ ਦੱਖਣੀ ਅਫਰੀਕਾ ਵਿਚ ਨਸਲੀ ਵਿਤਕਰੇ ਨੂੰ ਖਤਮ ਕਰਨ ਲਈ ਵਰਤਿਆ।ਪੂਰੀ ਜ਼ਿੰਦਗੀ ਸਰਲ ਤਰਕ, ਨੈਤਿਕ ਸਪੱਸ਼ਟਤਾ, ਹਾਸਾ-ਮਜ਼ਾਕ ਉਸ ਦੀ ਸਖ਼ਸ਼ੀਅਤ ਦਾ ਆਕਰਸ਼ਣ ਰਹੇ।ਉਸ ਨੇ ਬਹੁਤ ਹੀ ਮਜਬੂਤੀ ਨਾਲ ਨਸਲਵਾਦੀਆਂ, ਦੋਗਲੇ ਅਤੇ ਭ੍ਰਿਸ਼ਟ ਲੋਕਾਂ ਦਾ ਵਿਰੋਧ ਕੀਤਾ।ਉਸ ਨੇ ਉਨ੍ਹਾਂ ਸਿਆਹਫਾਮ ਅੰਦੋਲਨਕਾਰੀਆਂ ਦੀ ਵੀ ਆਲੋਚਨਾ ਕੀਤੀ ਜਿਨ੍ਹਾਂ ਨੇ ਆਪਣੇ ਰਾਜਨੀਤਿਕ ਵਿਰੋਧੀਆਂ ਦਾ ਮੁਕਾਬਲਾ ਕਰਨ ਲਈ ਹਿੰਸਾਖੋਰੀ ਅਤੇ ਬਦਲੇ ਦਾ
ਰਾਹ ਅਪਣਾਇਆ।ਉਸ ਲਈ ਮਨੁੱਖੀ ਅਧਿਕਾਰਾਂ ਦਾ ਭਾਵ ਸੀ ਭਰਪੂਰ ਜ਼ਿੰਦਗੀ, ਅਜ਼ਾਦੀ ਨਾਲ ਚੱਲਣ-ਫਿਰਨ ਅਤੇ ਕੰਮ ਕਰਨ ਦੀ ਖੁੱਲ ਅਤੇ ਪੂਰਾ ਮਨੁੱਖ ਹੋਣ ਦੀ ਅਜ਼ਾਦੀ।ਦੌਲਤ ਅਤੇ ਸੰਸਾਧਨਾਂ ਦੀ ਵੰਡ ਵਿਚ ਨਾਬਰਾਬਰੀ ਅਤੇ ਸਰਕਾਰਾਂ ਦੁਆਰਾ ਜਲਵਾਯੂ ਪਰਿਵਰਤਨ ਵਿਚ ਕੋਈ ਸਾਰਥਕ ਕਦਮ ਨਾ ਚੁੱਕੇ ਜਾਣ ਨੂੰ ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਮੰਨਦਾ ਸੀ।ਉਹ ਨੈਤਿਕ ਮਾਰਗ-ਦਰਸ਼ਕ ਸੀ ਜੋ ਦੱਖਣੀ ਅਫਰੀਕਾ ਨੂੰ ਅਜ਼ਾਦੀ ਦੁਆਉਣ ਵਾਲੀ ਪੀੜ੍ਹੀ ਦਾ ਮਹੱਤਵਪੂਰਨ ਮੈਂਬਰ ਸੀ।