ਦੁਨੀਆਂ ਦਾ ਇਕ ਮਸ਼ਹੂਰ ਵਿਅੰਗਮਈ ਮੈਗਜ਼ੀਨ ਚਾਰਲੀ ਹੈਦਬੋ ਦਾ ਮੁਖ ਸੰਪਾਦਕ ਚਾਰ ਬੋਨੀਅਰ ਦੇ ਹੋਏ ਦਰਦਨਾਕ ਕਤਲ ਨੇ ਦੁਨੀਆ ਅੱਗੇ ਇਕ ਅਜਿਹਾ ਸੁਆਲ ਖੜਾ ਕੀਤਾ ਹੈ ਕਿ ਲੋਕੀ ਆਪਣੀ ਅੰਦਰੂਨੀ ਪਛਾਣ ਤੋਂ ਅਣਜਾਣ ਹੋ ਕਿ ਵਿਚਾਰਾਂ ਦੇ ਖੁੱਲ੍ਹੇ ਪ੍ਰਗਟਾਵੇ ਪ੍ਰਤੀ ਆਪਣੀ ਸੋਚ ਅਤੇ ਨਜ਼ਰੀਏ ਨੂੰ ਧਰਮ ਅਤੇ ਈਰਖਾ ਦੇ ਰੰਗ ਵਿਚ ਰੰਗ ਚੁਕੇ ਹਨ। ਬੋਨੀਅ ਜਿਸ ਨੇ ਕੁਝ ਵਰ੍ਹੇ ਪਹਿਲਾਂ ਮੁਸਲਮਾਨਾ ਦੇ ਰਹਿਬਰ ਬਾਰੇ ਇੱਕ ਵਿਅੰਗਮਈ ਕਾਰਟੂਨ ਨੂੰ ਆਪਣੇ ਮੈਗਜ਼ੀਨ ਦੇ ਸਫਿਆਂ ਤੇ ਛਾਪਿਆ ਸੀ। ਇਸ ਤੋਂ ਬਾਅਦ ਇਸ ਮੈਗਜ਼ੀਨ ਦੇ ਦਫਤਰ ਜੋ ਕਿ ਪੈਰਿਸ, ਫਰਾਂਸ ਵਿਚ ਸਥਿਤ ਹੈ, ਉਪਰ ਦੋ ਵਾਰ ਮੁਸਲਮਾਨ ਧਰਮ ਨਾਲ਼ ਸਬੰਧਤ ਵਿਅਕਤੀਆਂ ਵਲੋਂ ਜਾਨਲੇਵਾ ਹਮਲੇ ਹੋਏ। ਹੁਣ ਕੁਝ ਚਿਰ ਪਹਿਲਾਂ ਦੋ ਮੁਸਲਮਾਨ ਭਰਾਵਾਂ ਵੱਲੋਂ ਕੀਤੇ ਗਏ ਹਮਲੇ ਵਿਚ ਜਿਸਨੂੰ ਦੁਨੀਆ ਭਰ ਵਲੋਂ ਅੱਤਵਾਦ ਨਾਲ ਜੋੜਿਆ ਜਾ ਰਿਹਾ ਹੈ, ਵਿਚ ਮੁੱਖ ਸੰਪਾਦਕ ਚਾਰ ਬੋਨੀਅਰ ਤੋਂ ਇਲਾਵਾ ਗਿਆਰਾਂ ਹੋਰ ਵਿਅਕਤੀ ਜੋ ਕਿ ਇਸ ਮੈਗਜ਼ੀਨ ਦੇ ਨਾਲ ਸਬੰਧਤ ਹਨ ਅਤੇ ਦੋ ਸੁਰੱਖਿਆ ਕਰਮਚਾਰੀ ਇਸ ਹਮਲੇ ਦੀ ਭੇਂਟ ਚੜ੍ਹ ਗਏ। ਭਾਵੇਂ ਕਿ ਇਹ ਦੋਵੇਂ ਵਿਅਕਤੀ ਕੁਝ ਦਿਨਾਂ ਦੇ ਅੰਦਰ ਹੀ ਸੁਰੱਖਿਆ ਕਰਮਚਾਰੀਆਂ ਨੇ ਇਕ ਮੁਕਾਬਲੇ ਵਿਚ ਮਾਰ ਦਿੱਤੇ ਹਨ ਅਤੇ ਇਸ ਹਮਲੇ ਦੇ ਵਿਰੋਧ ਵਿਚ ਪੈਰਿਸ ਵਿੱਚ ਇੱਕ ਮਿਲੀਅਨ ਤੋਂ ਉਪਰ ਲੋਕਾ ਦੇ ਇਕੱਠ ਨੇ ਦੁਨੀਆ ਨੂੰ ਇਹ ਸੰਦੇਸ਼ ਦੇਣਾ ਚਾਹਿਆ ਹੈ ਕਿ ਉਹ ਵਿਚਾਰਾ ਦੇ ਪ੍ਰਗਟਾਵੇ ਦੀ ਅਜਾਦੀ ਪ੍ਰਤੀ ਪੂਰੀ ਤਰ੍ਹਾਂ ਹਮਾਇਤ ਦਿੰਦੇ ਹਨ।

ਮਸ਼ਹੂਰ ਕਵੀ ਮਿਰਜ਼ਾ ਗਾਲਿਬ ਦੇ ਅਨੁਸਾਰ, ਪੂਛਤੇ ਹੈ ਵੋਹ ਕਿ ਗਾਲਿਬ ਹੈ ਕੌਣ! ਕੋਈ ਬਤਲਾਏ ਕਿ ਹਮ ਬਤਲਾਏ ਕਿਆ? ਦੁਨੀਆ ਅਜਿਹੇ ਵਿਡੰਬਨਾ ਵਿੱਚ ਹੈ ਕਿ ਉਹ ਆਪਣੇ ਆਪ ਤੋਂ ਬੇਖਬਰ ਹੋ ਕੇ ਆਪਣੇ ਆਲੇ ਦੁਆਲੇ ਤੇ ਸਮਾਜ ਪ੍ਰਤੀ ਜਿਆਦਾ ਜਾਣਕਾਰੀ ਰੱਖਣ ਦਾ ਦਾਅਵਾ ਕਰਦੇ ਹਨ। ਹਰੇਕ ਆਦਮੀ ਬਾਰੇ ਇਹ ਮਹਿਸੂਸ ਕੀਤਾ ਹੈ ਕਿ ਉਹ ਆਪਣੇ ਆਪ ਵਿੱਚ ਕਈ ਹਸਤੀਆਂ ਨੂੰ ਸਮਾਈ ਬੈਠਾ ਹੈ, ਜਦਕਿ ਉਹ ਆਪਣੀ ਹਸਤੀ ਤੋਂ ਬਿਲਕੁਲ ਅਣਜਾਣ ਹੈ। ਦੁਨੀਆ ਭਰ ਦੇ ਰਹਿਬਰਾ ਨੇ ਸਭ ਤੋਂ ਪਹਿਲਾਂ ਤੇ ਸਭ ਤੋਂ ਮਹੱਤਵਪੂਰਨ ਮਾਰਗ ਇਹ ਦਸਿਆ ਸੀ ਕਿ ਮਨੁੱਖ ਦਾ ਆਪਣੇ ਆਪ ਦਾ ਆਤਮ ਦਰਸ਼ਨ ਹੀ ਸਭ ਤੋਂ ਅਹਿਮ ਤੇ ਲੋੜੀਂਦਾ ਕਦਮ ਹੈ ਤਾਂ ਜੋ ਦੁਨੀਆ ਨੂੰ ਮਾਲਾ ਦੇ ਮਣਕਿਆਂ ਵਾਂਗ ਧਰਮਾਂ ਤੋਂ ਉਪਰ ਉਠ ਕੇ ਇਕ ਦੂਜੇ ਪ੍ਰਤੀ ਸਮਝ ਤੇ ਸਹਿਜ ਅਪਣਾਉਣ ਦੀ ਲੋੜ ਹੈ ਤਾਂ ਜੋ ਕਦੇ ਚਾਰਲੀ ਹੈਦਬੋ ਮੈਗਜ਼ੀਨ ਵਾਂਗ ਵਿਚਾਰਾਂ ਦੀ ਅਜਾਦੀ ਅਧੀਨ ਸਮਾਜ ਦੇ ਵਖਰੇਵੇਂ ਐਨੇ ਨਾ ਵਧਣ ਕਿ ਆਪਾਂ ਅਜਿਹੇ ਸਮਾਜ ਦੀ ਸਿਰਜਣਾ ਕਰ ਬੈਠੀਏ ਕਿ ਸਮਾਜ ਨੂੰ ਆਪਣੀ ਕਲਾ, ਚਿਤਰਕਾਰੀ ਤੇ ਹੋਰ ਲਿਖਤਾਂ ਰਾਹੀਂ ਖੁਲ ਕਿ ਪ੍ਰਗਟਾਵਾ ਕਰਨ ਦੀ ਥਾਂ ਆਪਣੇ ਆਪ ਵਿੱਚ ਹੀ ਸਿਮਟ ਜਾਣ ਤੇ ਆਪਣੀ ਕਲਾ ਨੂੰ ਦਫਨਾ ਲੈਣ। ਇਸ ਦੀ ਸਭ ਤੋਂ ਤਾਜ਼ਾ ਮਿਸਾਲ ਤਾਮਿਲ ਲਿਖਾਰੀ ਪਿਰੂਮਲ ਮੁਰੂਗਨ ਦੀ ਹੈ। ਉਸਦੀ ਨਵੀਂ ਕਿਤਾਬ ਨੂੰ ਕੁਝ ਆਪੇ ਬਣੇ ਵਿਚਾਰਾ ਦੇ ਰਖਵਾਲੇ ਜੋ ਆਪਣੇ ਆਪ ਤੋਂ ਪੂਰੀ ਤਰ੍ਹਾਂ ਬੇਖਬਰ ਹਨ, ਦੇ ਦਬਾਅ ਹੇਠ ਸਟੋਰਾਂ ਤੋਂ ਵਾਪਸ ਲੈਣਾ ਪਿਆ। ਇਸੇ ਤੇ ਟਿਪਣੀ ਕਰਦੇ ਹੋਏ ਇਸ ਲਿਖਾਰੀ ਨੇ ਇਹ ਬਿਆਨ ਦਿੱਤਾ ਹੈ ਕਿ ਇਸ ਕਾਰਜ ਨਾਲ ਮੈਂ ਸਰੀਰਕ ਤੌਰ ਤੇ ਤਾਨਾਸ਼ਾਹੀ ਜੀਦਾਂ ਹਾਂ ਪਰ ਮੇਰਾ ਅੰਦਰਲਾ ਲਿਖਾਰੀ ਮਰ ਗਿਆ ਹੈ। ਵਿਚਾਰਾ ਦੀ ਅਜਾਦੀ ਦੇ ਪ੍ਰਗਟਾਵੇ ਬਾਰੇ ਭਾਰਤ ਅੰਦਰ ਅਤੇ ਇਸ ਵਿਚ ਵਸਦੇ ਵਖ ਵਖ ਧਰਮਾਂ ਦੇ ਲੋਕਾਂ ਵੱਲੋਂ ਇਸਦੀਆਂ ਸੀਮਾਵਾਂ ਬਾਰੇ ਵਖ ਵਖ ਸਮੇਂ ਅਲੱਗ ਅਲੱਗ ਪ੍ਰਗਟਾਵੇ ਤੇ ਭਾਵਨਾਵਾਂ ਉਸਦੀਆਂ ਰਹੀਆਂ ਹਨ। ਭਾਵੇਂ ਕਿ ਭਾਰਤ ਦੇ ਸੰਵਿਧਾਨ ਵਿੱਚ ਵਿਚਾਰਾਂ ਦੀ ਅਜਾਦੀ ਨੂੰ ਪੂਰੀ ਤਰ੍ਹਾਂ ਸੁਰੱਖਿਆ ਦਿੱਤੀ ਗਈ ਹੈ ਪਰੰਤੂ ਸਵਿਧਾਨ ਲਿਖਣ ਤੋਂ ਕੁਝ ਹੀ ਚਿਰ ਬਾਅਦ ਇਸ ਸਵਿਧਾਨ ਵਿਚ ਵਿਚਾਰਾ ਦੀ ਅਜਾਦੀ ਪ੍ਰਤੀ ਇਕ ਲੜੀ ਜੋੜੀ ਸੀ ਇਸ ਅਜਾਦੀ ਤਹਿਤ ਕਿਸੇ ਲਿਖਾਰੀ ਜਾਂ ਵਿਅਕਤੀ ਕੋਲ ਐਨੀ ਖੁਲ ਨਹੀਂ ਕਿ ਉਹ ਆਪਣੇ ਵਿਚਾਰਾ ਦੇ ਪ੍ਰਗਟਾਵੇ ਰਾਹੀਂ ਕਿਸੇ ਵਰਗ ਜਾਂ ਸਮੂਹ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕੇ। ਇਸ ਤਬਦੀਲੀ ਦਾ ਕਾਰਨ ਮਸ਼ਹੂਰ ਪਤਰਕਾਰ ਰਮੇਸ਼ ਥਾਪਰ ਵਲੋਂ 1950 ਦੇ ਸ਼ੁਰੂ ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਬਾਰੇ ਆਪਣੇ ਮੈਗਜ਼ੀਨ ਵਿਚ ਇਤਰਾਜ਼ ਜਨਕ ਵਿਸ਼ੇ ਉਠਾਏ ਸੀ ਜੋ ਨਹਿਰੂ ਦੀਆਂ ਨੀਤੀਆਂ ਬਾਰੇ ਗੰਭੀਰ ਕਿੰਤੂ ਸੀ। ਇਸ ਤਰ੍ਹਾਂ ਵਿਚਾਰਾ ਦੀ ਅਜਾਦੀ ਦੇ ਪ੍ਰਗਟਾਵੇ ਅਧੀਨ ਭਾਰਤ ਵਿਚ ਨਜਰੀਆ ਤੰਗ ਹੋਣ ਕਾਰਨ ਵੱਡੇ ਵੱਡੇ ਲਿਖਾਰੀਆਂ ਤੇ ਪਤਰਕਾਰਾਂ, ਚਿਤਰਕਾਰੀ ਦੇ ਸਮੂਹ ਨੂੰ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਤੇ ਐਮ ਐਫ ਹੁਸੈਨ ਵਰਗੇ ਮਸ਼ਹੂਰ ਚਿੱਤਰਕਾਰ ਨੂੰ ਭਾਰਤ ਛੱਡ ਕੇ ਪੱਛਮੀ ਮੁਲਕਾਂ ਵਿਚ ਸਰਨ ਲੈਣੀ ਪਈ ਤੇ ਜਿੰਦਗੀ ਦੇ ਆਖਰੀ ਦਿਨ ਉਥੇ ਹੀ ਜੀਵਿਆ। ਇਸੇ ਤਰ੍ਹਾਂ ਭਾਰਤ ਨਾਲ ਸਬੰਧਤ ਦੁਨੀਆ ਦਾ ਮਸ਼ਹੂਰ ਲਿਖਾਰੀ ਸਲਮਾਨ ਰਸਦੀ ਦੁਆਰਾ ਲਿਖੀ ਕਿਤਾਬ ਕਰਕੇ ਮੁਸਲਮਾਨ ਵਰਗ ਦੇ ਲੋਕਾਂ ਵੱਲੋਂ ਇਸ ਦੇ ਸਿਰ ਦਾ ਇਨਾਮ ਰੱਖਿਆ ਹੋਇਆ ਹੈ। ਭਾਰਤ ਵਿਚ ਇਸ ਕਿਤਾਬ ਤੇ ਪਾਬੰਦੀ ਲਗਾਈ ਗਈ ਹੈ ਇਸ ਤਰ੍ਹਾਂ ਕੁਝ ਸਮਾਂ ਪਹਿਲਾਂ ਮਸ਼ਹੂਰ ਲਿਖਾਰੀ ਵੈਂਡੀ ਡੋਨੀਜਰ ਵਲੋਂ ਲਿਖੀ ਗਈ ਪੁਸਤਕ, ‘ਦ ਹਿੰਦੂ’, ਨੂੰ ਹਿੰਦੂ ਮਤ ਦੇ ਰਖਵਾਲਿਆਂ ਵਲੋਂ ਕਿਸੇ ਇਕ ਦੇ ਵਿਰੋਧ ਕਾਰਨ ਇਸ ਕਿਤਾਬ ਨੂੰ ਰਿਲੀਜ਼ ਕਰਨ ਵਾਲੀ ਕੰਪਨੀ ਜੋ ਕਿ ਦੁਨੀਆ ਦੀ ਮਸ਼ਹੂਰ ਕੰਪਨੀ ਹੈ, ਨੇ ਇਸ ਦੀ ਛਪਾਈ ਤੇ ਰੋਕ ਲਗਾ ਦਿੱਤੀ ਹੈ ਅਤੇ ਸਟੋਰਾ ਤੋਂ ਕਿਤਾਬਾਂ ਨੂੰ ਵਾਪਸ ਲੈ ਲਿਆ ਹੈ। ਇਸੇ ਤਰ੍ਹਾਂ ਪਾਕਿਸਤਾਨ ਦੇ ਨਾਲ ਸਬੰਧਤ ਇਕ ਮਸ਼ਹੂਰ ਲੇਖਕਾ ਨੂੰ ਆਪਣੀ ਇਕ ਲਿਖਤੀ ਕਾਰਨ ਬੇਵਤਨ ਹੋਣਾ ਪਿਆ।

ਅੱਜ ਦੇ ਯੁੱਗ ਵਿਚ ਜਦੋਂ ਅਧੁਨਿਕ ਪ੍ਰਣਾਲੀਆਂ ਦੀ ਹੋ ਕਾਰਨ ਇਸ ਵਿਚਾਰਕ ਅਜਾਦੀ ਦੀ ਕੋਈ ਵੀ ਲੀਹ ਮਿਥਨੀ ਕਿਸੇ ਵੀ ਤਰ੍ਹਾਂ ਦੇ ਘੇਰੇ ਤੋਂ ਬਾਹਰ ਹੈ। ਅਜ ਹਰੇਕ ਵਿਅਕਤੀ ਨੂੰ ਰਹਿਬਰਾ ਦੇ ਕਹਿਣ ਅਨੁਸਾਰ ਆਪਣੇ ਆਤਮ ਦਰਸ਼ਨ ਅਤੇ ਆਪਣੇ ਆਪ ਦੇ ਵਿਅਕਤੀਤਵ ਬਾਰੇ ਗਹਿਰਾਈ ਨਾਲ ਅੰਦਰੂਨੀ ਝਾਕ ਰਖਣ ਦੀ ਬੇਹੱਦ ਲੋੜ ਹੈ ਤਾਂ ਜੋ ਇਸ ਵਿਚਾਰਾਂ ਦੀ ਅਜਾਦੀ ਪ੍ਰਤੀ ਚੱਲਦਿਆਂ ਕਿਤੇ ਆਪਣੇ ਨਾਲ ਦੋ ਵਸਦੇ ਰਹੀਆਂ ਦੀ ਸੋਚ ਭਾਵਨਾਵਾਂ ਅਤੇ ਵਿਸ਼ਵਾਸ ਨੂੰ ਲਤਾੜੇ ਬਿਨਾਂ ਆਪਣੇ ਵਿਅਕਤੀਤਵ ਤੋ ਕੋਰੇ ਲੋਕਾਂ ਵੱਲੋਂ ਧਰਮ ਦੀ ਆੜ ਹੇਠ ਕਿਤੇ ਸਮਾਜ ਵਿਚੋਂ ਚੰਗੀਆਂ ਲਿਖਤਾਂ, ਚਿਤਰਕਾਰੀ ਅਤੇ ਕਲਾਕਾਰੀ ਨੂੰ ਦਬੋਚ ਹੀ ਨਾ ਲੈਣ। ਇਸ ਲਈ ਮਸ਼ਹੂਰ ਪੰਜਾਬੀ ਕਵੀ ਤਰਲੋਚਨ ਲੋਚੀ ਦੇ ਕਹੇ ਬੋਲ ਸਦਾ ਸਮਾਜ ਅਗੇ ਚੇਤੰਨਤਾ ਦਾ ਪ੍ਰਤੀਕ ਰਹਿਣ, ਉਸਦੇ ਕਹਿਣ ਅਨੁਸਾਰ,

ਝੀਲਾਂ ਤਰਦੇ ਨਦੀਆਂ ਤਰਦੇ ਡੂੰਘੇ ਸਾਗਰ ਤਰਦੇ ਲੋਕ,
ਐਪਰ ਆਪਣੇ ਮਨ ਦੇ ਵਿਹੜੇ ਪੈਰ ਕਦੇ ਨਾਂ ਧਰਦੇ ਲੋਕ।