ਆਉਣ ਵਾਲੀ ੧੭ ਜੂਨ ਨੂੰ ਇੱਕ ਵੱਡੀ ਸਿੱਖ ਸੰਸਥਾ ਕਲਗੀਧਰ ਟਰਸਟ ਬੜੂ ਸਾਹਿਬ ਵੱਲੋਂ ਪੰਜਾਬ ਵਿੱਚ ਤਲਵੰਡੀ ਸਾਬੋ ਵਿਖੇ ਅਕਾਲ ਯੂਨੀਵਰਸਿਟੀ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਅਕਾਲ ਯੂਨੀਵਰਸਿਟੀ ਕਲਗੀਧਰ ਟਰੱਸਟ ਵੱਲੋਂ ਉਸਾਰੀ ਗਈ ਦੂਸਰੀ ਸਿਖਿਆ ਦੇ ਪ੍ਰਸਾਰਨ ਲਈ (ਯੂਨੀਵਰਸਿਟੀ) ਵਿਸ਼ਵਵਿਦਿਆਲਾ ਬਣਾਈ ਗਈ ਹੈ। ਕਲਗੀਧਰ ਟਰੱਸਟ ਨੇ ਅੱਜ ਤੋਂ ੨੫ ਸਾਲ ਪਹਿਲਾਂ ਸਿੱਖਿਆ ਦੇ ਖੇਤਰ ਵਿੱਚ ਗੁਰੂ ਸਾਹਿਬਾਨ ਦਾ ਅਸ਼ੀਰਵਾਦ ਲੈ ਕੇ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸਿੱਖਿਆ ਦੇ ਖੇਤਰ ਵਿੱਚ ਪਹਿਲਾ ਸਕੂਲ ਬੜੂ ਸਾਹਿਬ ਵਿਖੇ ਅਰੰਭ ਕੀਤਾ ਸੀ। ਅੱਜ ਇਹਨਾਂ ਕੋਲ ੧੨੫ ਤੋਂ ਉੱਪਰ ਅਕਾਲ ਅਕੈਡਮੀਆਂ ਦੇ ਨਾਮ ਹੇਠ ਪੇਂਡੂ ਹਲਕਿਆਂ ਵਿੱਚ ਸਕੂਲ ਹਨ ਅਤੇ ਅਕਾਲ ਯੂਨੀਵਰਸਿਟੀ ਨੂੰ ਮਿਲਾ ਕੇ ਦੋ ਵੱਡੀਆਂ ਯੂਨੀਵਰਸਿਟੀਆਂ ਹਨ।

ਕਲਗੀਧਰ ਟਰੱਸਟ ਜੋ ਕਿ ਇਸ ਸਮੇਂ ਸਿੱਖਿਆਂ ਦੇ ਖੇਤਰ ਵਿੱਚ ਸਿੱਖਾਂ ਦੀ ਸਿਰਮੌਰ ਸੰਸਥਾ ਵਜੋਂ ਉਭਰ ਕੇ ਸਾਹਮਣੇ ਆਈ ਹੈ ਦਾ ਮੁੱਖ ਉਦੇਸ਼ ਅਰੰਭਤਾ ਵੇਲੇ ਇਹ ਰੱਖਿਆ ਸੀ ਕਿ ਕਲਗੀਧਰ ਟਰੱਸਟ ਵੱਲੋਂ ਵਿਦਿਆਂ ਦੇ ਖੇਤਰ ਵਿੱਚ ਪ੍ਰਵੇਸ ਦਾ ਮੁੱਖ ਉਦੇਸ਼ ਪੇਡੂ ਖੇਤਰਾਂ ਵਿੱਚ ਪਛੜ ਰਹੀ ਮੁਢਲੀ ਵਿਦਿਆ ਨੂੰ ਸਹਿਰੀ ਖੇਰਤ ਦੀ ਵਿਦਿਆ ਦੇ ਨਾਲ ਸੁਮੇਲ ਕਰਵਾਉਣਾ ਹੈ ਤਾਂ ਜੋ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਵਿਦਿਆ ਦਾ ਵਧ ਰਿਹਾ ਪੜਾ ਸਿੱਖ ਸਰੂਪ ਨੂੰ ਕਾਇਮ ਰੱਖ ਕੇ ਘਟਾਇਆ ਜਾ ਸਕੇ। ਇਸ ਸੰਸਥਾ ਦੀ ਸਥਾਪਨਾ ਵਿੱਚ ਪ੍ਰਵਾਸੀ ਸਿੱਖ ਸੰਗਤਾਂ ਦਾ ਖਾਸ ਕਰਕੇ ਕਿਸਾਨ ਸਿੱਖਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ। ਜਿਨਾਂ ਨੇ ਕਿ ਇਸ ਟਰੱਸਟ ਵੱਲੋਂ ਉਲੀਕਿਆ ਮਕਸਦ ਪੇਂਡੂ ਖੇਤਰਾਂ ਵਿੱਚ ਵਿਦਿਆ ਦੇ ਪ੍ਰਸਾਰ ਨੂੰ ਉੱਚਾ ਚੁੱਕਣ ਵਿੱਚ ਪੂਰਾ ਸਹਿਯੋਗ ਦਿੱਤਾ ਹੈ। ਇਸ ਸਮੇਂ ਇਸ ਕਲਗੀਧਰ ਟਰੱਸਟ ਨੂੰ ਬਾਬਾ ਇਕਬਾਲ ਸਿੰਘ ਮੁੱਖ ਸੇਵਾਦਾਰ ਵਜੋਂ ਸੰਭਾਲ ਰਹੇ ਹਨ। ਇਸ ਟਰੱਸਟ ਦੀ ੨੫ ਸਾਲਾਂ ਦੀ ਕਾਰਜਗਾਰੀ ਤੇ ਜੇ ਗੌਰ ਨਾਲ ਨਿਗਾ ਮਾਰੀ ਜਾਵੇ ਤਾਂ ਇਹ ਤੱਥ ਸਾਹਮਣੇ ਆਉਂਦੇ ਹਨ ਕਿ ਇਸ ਟਰੱਸਟ ਵੱਲੋਂ ਵਿਦਿਆ ਦੇ ਪ੍ਰਸਾਰ ਲਈ ਜਿਸ ਮਕਸਦ ਤੇ ਭਾਵਨਾ ਨੂੰ ਲੈ ਕੇ ਸ਼ੁਰੂਆਤ ਹੋਈ ਸੀ ਉਹ ਅੱਜ ਸੇਵਾ ਤੋਂ ਹੱਟ ਕੇ ਪੂਰੀ ਤਰ੍ਹਾਂ ਨਾਲ ਸਕੂਲਾਂ ਦੀ ਗਿਣਤੀ ਵਧਾਉਣ ਅਤੇ ਕਮਾਈ ਦੇ ਸਾਧਨਾਂ ਵੱਲ ਮੋੜ ਕੱਟੀ ਖੜਾ ਹੈ।

ਇਸੇ ਤਰਾਂ ਜੇ ਆਪਾਂ ਦੂਸਰੇ ਧਰਮਾਂ ਵੱਲੋਂ ਉਲੀਕੇ ਗਏ ਸੇਵਾ ਦਾ ਨਾਮ ਹੇਠਾਂ ਵਿਦਿਅਕ ਅਦਾਰਿਆਂ ਤੇ ਝਾਤ ਮਾਰੀਏ ਤਾਂ ਕਲਗੀਧਰ ਟਰੱਸਟ ਦੀ ਸਿੱਖਿਆ ਦਾ ਮਿਆਰ ਉਨਾਂ ਦੀਆਂ ਉਚਾਈਆਂ ਨਾਲ ਮੇਲ ਖਾਣ ਤੋਂ ਪਛੜਦਾ ਹੈ। ਅੱਜ ਵੀ ਭਾਰਤ ਵਿੱਚ ਈਸਾਈ ਧਰਮ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਵਿਦਿਅਕ ਅਦਾਰੇ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਰੱਖਦੇ ਹਨ। ਇਸੇ ਤਰਾਂ ਭਾਰਤ ਦੀ ਮੁੱਖ ਪ੍ਰਣਾਲੀ ਨੂੰ ਚਲਾਉਣ ਵਾਲੇ ਬਾਊਆਂ ਦੀ ਮੁੱਖ ਜਮਾਤ ਜਿਸ ਨੂੰ ਆਈ.ਏ.ਐਸ., ਆਈ.ਪੀ.ਐਸ. ਅਤੇ ਹੋਰ ਨਾਵਾਂ ਨਾਲ ਜਾਣਿਆ ਜਾਂਦਾ ਹੈ, ਦੀ ਹਰ ਸਾਲ ਹੁੰਦੀ ਪ੍ਰੀਖਿਆ ਵਿੱਚ ਚੁਣੇ ਜਾਣ ਵਾਲੇ ਵਿਦਿਆਰਥੀਆਂ ਵਿੱਚੋਂ ਸਿੱਖ ਕੌਮ ਵੱਲੋਂ ਗਿਣਤੀ ਦੇ ਹੀ ਵਿਦਿਆਰਥੀ ਆਪਣੀ ਜਗ੍ਹਾ ਬਣਾ ਸਕੇ ਹਨ। ਇਸ ਵਾਰੀ ਦੀ ਭਾਰਤੀ ਪ੍ਰੀਖਿਆ ਵਿੱਚ ੧੨੦੦ ਵਿੱਚੋਂ ਜੋ ਵਿਦਿਆਰਥੀ ਸਫਲ ਹੋਏ ਹਨ ਉਨਾਂ ਵਿੱਚੋਂ ੩੭ ਮੁਸ਼ਲਿਮ ਵਿਦਿਆਰਥੀਆਂ ਵਿੱਚੋਂ ਪੰਦਰਾਂ ਉਹ ਹਨ ਜਿਨਾਂ ਨੂੰ ਮੁਸਲਮਾਨਾਂ ਦੇ ਜ਼ਕਾਤ (ਦਸਬੰਧ) ਫਊਂਡੇਸ਼ਨ ਨਾਲ ਇਸ ਪ੍ਰਖਿਆ ਲਈ ਸਫਲ ਬਣਾਉਣ ਵਿੱਚ ਕਾਮਯਾਬੀ ਮਿਲੀ ਹੈ। ਇਹ ਮੁਸਲਮਾਨਾਂ ਦੀ ਦਸਬੰਧ ਵਾਲੀ ਸੰਸਥਾ ਨੇ ਪਿਛਲੇ ਦਸਾ ਪੰਦਰਾਂ ਸਾਲਾਂ ਤੋਂ ਲੋੜਬੰਦ ਤੇ ਬੇ-ਆਸਰੇ ਮੁਸਲਮਾਨ ਬੱਚਿਆਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਕੇ ਭਾਰਤ ਦੀ ਸਭ ਤੋਂ ਉੱਤਮ ਪ੍ਰੀਖਿਆ ਵਿੱਚ ਸਫਲ ਹੋਣ ਦਾ ਰਾਹ ਦਿਖਾਇਆ ਹੈ। ਇਹ ਸੰਸਥਾ ਵੀ ਕਲਗੀਧਰ ਟਰੱਸਟ ਵਾਗੂੰ ਕਾਫੀ ਲੰਮਾ ਸਮਾਂ ਪਹਿਲਾਂ ਹੋਂਦ ਵਿੱਚ ਆਈ ਸੀ। ਇਸਦੇ ਮੁੱਖ ਬਾਨੀਆਂ ਵਿੱਚ ਡਾਕਟਰ ਸਾਹਿਦ ਯਾਫਰ ਮਹਿਮੂਦ ਹਨ। ਜੋ ਕਿ ਭਾਰਤ ਦੇ ਰਹਿ ਚੁੱਕੇ ਪ੍ਰਧਾਨ ਮੰਤਰੀ ਹਨ। ਡਾਕਟਰ ਮਨਮੋਹਨ ਸਿੰਘ ਦੇ ਮੁੱਖ ਸਲਾਹਕਾਰਾਂ ਵਿੱਚੋਂ ਇੱਕ ਸਨ। ਜਕਾਤ ਫਾਊਂਡੇਸ਼ਨ ਦਾ ਮੁੱਖ ਮਕਸਦ ਹੋਂਦ ਵਿੱਚ ਆਉਣ ਵੇਲੇ ਇਹ ਸੀ ਕਿ ਗਰੀਬ ਤੇ ਪਛੜੇ ਮੁਸਲਮ ਵਰਗ ਦੇ ਲੋਕਾਂ ਨੂੰ ਆਰਥਿਕ ਅਤੇ ਹੋਰ ਸਮਾਜ ਸਹਾਇਤਾ ਮੁਹੱਈਆ ਕਰਵਾਉਣਾ ਸੀ। ੨੦੦੭ ਤੋਂ ਬਾਅਦ ਇਸ ਸੰਸਥਾ ਵੱਲੋਂ ਭਾਰਤ ਦੇ ਮੁੱਖ ਪ੍ਰੀਖਿਆ ਜਿਸ ਵਿੱਚੋਂ ਭਾਰਤ ਸਰਕਾਰ ਦੀ ਕਾਰਜ਼ਗਾਰੀ ਨੂੰ ਅਤੇ ਸਰਕਾਰੀ ਪ੍ਰਣਾਲੀ ਨੂੰ ਚਲਾਉਣ ਵਾਲੀ ਜਮਾਤ ਚੁਣੀ ਜਾਂਦੀ ਹੈ, ਵਿੱਚ ਪ੍ਰਵੇਸ਼ ਕੀਤਾ ਗਿਆ ਅਤੇ ਇਸ ਸੰਸਥਾ ਨੇ ਮੁਸਲਮ ਵਰਗ ਦੇ ਪਛੜੇ ਘਰਾਂ ਵਿੱਚੋਂ ਹੁਣ ਤੱਕ ੬੩ ਬੱਚਿਆ ਨੂੰ ਇਸ ਮੁੱਖ ਸ਼੍ਰੇਣੀ ਵਿੱਚ ਸ਼ਾਮਲ ਕਰਵਾਇਆ ਹੈ। ਇਸ ਸਾਲ ਵੀ ਇੰਨਾ ਦੇ ੧੫ ਬੱਚੇ ਇਸ ਪ੍ਰੀਖਿਆ ਵਿੱਚ ਕਾਮਯਾਬ ਹੋਏ ਹਨ। ਇਸੇ ਤਰ੍ਹਾਂ ਜੇ ਕਲਗੀਧਰ ਟਰੱਸਟ ਦੀ ਕਾਰਜ਼ਗਾਰੀ ਵੱਲ ਝਾਤ ਮਾਰੀ ਜਾਵੇ ਤਾਂ ਇਸ ਤਰਾਂ ਦੀ ਗਿਣਤੀ ਦਾ ਕੋਈ ਸਿੱਖ ਬੱਚਾ ਵੀ ਜੋ ਕਿ ਕਲਗੀਧਰ ਟਰੱਸਟ ਦੀ ਸੰਸਥਾ ਵੱਲੋਂ ਪੜਿਆ ਹੋਵੇ ਇਸ ਪ੍ਰਖਿਆ ਵਿੱਚ ਸ਼ਾਇਦ ਹੀ ਕਾਮਯਾਬ ਹੋਇਆ ਹੋਵੇ। ਇਸੇ ਤਰਾਂ ਅੱਜ ਤੱਕ ਇਹ ਨਹੀਂ ਕਿਹਾ ਜਾ ਸਕਦਾ ਕਿ ਕਲਗੀਧਰ ਟਰੱਸਟ ਵੱਲੋਂ ਸਿੱਖਾਂ ਦੇ ਦਸਬੰਧ ਵਿੱਚੋਂ ਚਲਾਏ ਜਾ ਰਹੇ ਵਿਦਿਅਕ ਅਦਾਰੇ ਕੋਈ ਨਾਮੀਂ ਜਾਂ ਚੋਟੀ ਦਾ ਮਾਰਕਾ ਵਾਲਾ ਕੋਈ ਸਿੱਖ ਵਿਦਿਆਰਥੀ ਬਣ ਸਕਿਆ ਹੋਵੇ।

ਅੱਜ ਕਲਗੀਧਰ ਟਰੱਸਟ ਦੇ ਮੁੱਖੀ ਬਾਬਾ ਇਕਬਾਲ ਸਿੰਘ ਜੀ ਦੀ ਲੰਮੇਰੀ ਉਮਰ ਕਰਕੇ ਅਤੇ ਸਿਹਤਯਾਬੀ ਵਿੱਚ ਕਮਜੋਰੀ ਕਾਰਨ ਕੋਈ ਵੀ ਅਗਲਾ ਉਤਰਾਧਿਕਾਰੀ ਸਾਹਮਣੇ ਨਹੀਂ ਲਿਆਂਦਾ ਗਿਆ ਹੈ। ਜਿਸ ਕਰਕੇ, ਪੱਛਮੀ ਮੁਲਕਾਂ ਵਿੱਚ ਅਤੇ ਭਾਰਤੀ ਸਿੱਖਾਂ ਵਿੱਚ ਜਿੰਨਾ ਨੇ ਇਸ ਸੰਸਥਾ ਦੀ ਸਥਾਪਨਾ ਲਈ ਲੱਖਾਂ ਕਰੋੜਾਂ ਰੁਪਣੇ ਦਸਬੰਧ ਵਜੋਂ ਦਾਨ ਕੀਤੇ ਹਨ, ਵੱਲੋਂ ਇਸ ਸੰਸਥਾ ਦੇ ਭਵਿੱਖ ਬਾਰੇ ਚਿੰਤਾ ਜਤਾਉਣੀ ਸੂਭਾਵਕ ਹੈ। ਤਾਂ ਜੋ ਇਹ ਵਿਦਿਅਕ ਅਦਾਰਾ ਵੀ ਹਜ਼ਾਰਾ ਦੀ ਤਾਦਾਦ ਵਿੱਚ ਪੰਜਾਬ ਵਿੱਚ ਸਿੱਖੀ ਨੂੰ ਢਾਹ ਲਾਉਣ ਵਾਲੇ ਡੇਰਿਆ ਦੀ ਕਤਾਰ ਵਿਚ ਨਾ ਜਾ ਖੜਾ ਹੋਵੇ।