ਸਿੱਖ ਇਤਿਹਾਸ ਵਿੱਚ ਅਨੇਕਾਂ ਸੂਰਮਿਆਂ ਨੂੰ ਉਤਮ ਸ਼ਹੀਦਾਂ ਦਾ ਦਰਜਾ ਪ੍ਰਾਪਤ ਹੈ, ਜਿਨ੍ਹਾਂ ਨੇ ਸੁਆਰਥੀ ਬਿਰਤੀ ਤਹਿਤ ਸਿੱਖ ਧਰਮ ਦੀ ਵੱਖਰੀ ਹੋਂਦ ਨੂੰ ਮੰਨਣ ਤੋਂ ਇਨਕਾਰ ਕਰ ਚੁੱਕੇ ਆਤਮਕ ਤੌਰ ਤੇ ਕਮਜੋਰ ਹਾਕਮਾਂ ਨਾਲ ਲੜਦਿਆਂ ਕਲਗੀਆਂ ਵਾਲੇ ਦੇ ਚਰਨਾ ਵਿੱਚ ਆਪਣਾਂ ਸੀਸ ਭੇਟ ਕਰ ਦਿੱਤਾ। ਸਿੱਖ ਇਤਿਹਾਸ ਅਜਿਹੇ ਸੂਰਮਿਆਂ ਦੇ ਮਾਣਮੱਤੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ ਜੋ ਆਪਣੇ ਸਿਰਾਂ ਤੇ ਸ਼ਹੀਦੀਆਂ ਦੇ ਗਾਨੇ ਸਜਾਕੇ ਸਾਰੇ ਇਤਿਹਾਸ ਦੇ ਜੋਰ ਨੂੰ ਆਪਣੀ ਸੁਰਤ ਅਤੇ ਜਿਸਮ ਨਾਲ ਇੱਕਮਿੱਕ ਕਰਕੇ ਲੜੇ ਅਤੇ ਸ਼ਹਾਦਤ ਦਾ ਜਾਮ ਪੀਤਾ। ਵੈਸੇ ਤਾਂ ਹਜਾਰਾਂ ਸਿੰਘ ਸਿੰਘਣੀਆਂ ਦੀ ਨਿਰਭੈਅਤਾ ਦੇ ਨਿਸ਼ਾਨ ਸਿੱਖ ਇਤਿਹਾਸ ਦੇ ਪੱਤਰਿਆਂ ਵਿੱਚੋਂ ਲੱਭੇ ਜਾ ਸਕਦੇ ਹਨ ਪਰ ਦਸਮ ਪਾਤਸ਼ਾਹ ਦੇ ਦੋਵੇਂ ਵੱਡੇ ਸਪੁਤਰਾਂ ਦੀ ਕੁਰਬਾਨੀ ਸਿੱਖ ਇਤਿਹਾਸ ਦੀ ਵਿਲੱਖਣ ਦਾਸਤਾਂ ਬਣ ਗਈ ਹੋਈ ਹੈ।

ਸਿੱਖ ਇਤਿਹਾਸ ਦੇ ਅਜਿਹੇ ਚਮਕਦੇ ਤਾਰਿਆਂ ਵਿੱਚ ਹੀ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦਾ ਨਾਅ ਵੀ ਸ਼ੁਮਾਰ ਹੈ। ਦੋਵੇ ਸਿੰਘ ਜਦੋਂ ਮੈਦਾਨਿ ਜੰਗ ਵਿੱਚ ਦਾਖਲ ਹੋਏ ਤਾਂ ਰੋਹੀਆਂ ਵਾਂਗ ਬੇਆਬਾਦ ਰੂਹਾਂ ਅਤੇ ਔਰੰਗਜ਼ੇਬ ਵਾਂਗ ਮਨ ਦੇ ਕਿਸੇ ਕਮਜ਼ੋਰ ਕਾਇਦੇ ਨੇ ਸਿੱਖਾਂ ਤੇ ਹਮਲਾ ਕਰ ਦਿੱਤਾ ਹੋਇਆ ਸੀ। ਉਹ ਸੁਆਰਥੀ ਬਿਰਤੀ ਜੋ ਸਿੱਖ ਧਰਮ ਦੀ ਹਿੰਦੂ ਮਤ ਨਾਲੋਂ ਵੱਖਰੀ ਹੋਂਦ ਨੂੰ ਮਨਜੂਰ ਨਹੀ ਸੀ ਕਰ ਰਹੀ ਨੇ ਕੌਮ ਤੇ ਪਹਿਲਾ ਵਾਰ ਕਰ ਦਿੱਤਾ ਸੀ। ਕਿਉਂਕਿ ਜਿਉਂ ਜਿਉਂ ਖਾਲਸੇ ਦੀ ਸ਼ਾਨ ਵਧਦੀ ਜਾ ਰਹੀ ਸੀ ਤਿਉਂ ਤਿਉਂ ਬਿਪਰ ਸੰਸਕਾਰਾਂ ਦੇ ਪੈਰੋਕਾਰ, ਸੁੱਚੇ ਇਖਲਾਕ ਤੋਂ ਦੂਰ ਹੁੰਦੇ ਜਾ ਰਹੇ ਸਨ। ਆਪਣੇ ਅੰਦਰ ਦੀ ਰੁਹਾਨੀ ਕਮਜ਼ੋਰੀ ਨੂੰ ਖਤਮ ਕਰਨ ਲਈ ਉਨ੍ਹਾਂ ਸਿੱਖਾਂ ਦੇ ਪਵਿੱਤਰ ਗੁਰਧਾਮਾਂ ਤੇ ਹਮਲਾ ਕਰ ਦਿੱਤਾ ਸੀ।

ਜਦੋਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਮੈਦਾਨ ਵਿੱਚ ਉਸ ਵੇਲੇ ਜੰਗ ਸਿਰਾਂ ਦੀ ਗਿਣਤੀ ਮਿਣਤੀ ਦਾ ਨਹੀ ਸੀ ਬਲਕਿ ਸੰਸਾਰੀ ਰੋਹ ਅਤੇ ਸਿਦਕ ਵਜਦ ਦੀ ਚੜ੍ਹਤਲ ਵਿਚਾਰ ਹੋ ਰਿਹਾ ਸੀ।

ਜਦੋਂ ਉਨ੍ਹਾਂ ਨੇ ਆਪਣਾਂ ਸ਼ਹੀਦੀ ਸਫਰ ਸ਼ੁਰੂ ਕੀਤਾ ਤਾਂ ਉਸ ਵੇਲੇ ਜਿਹੜੇ ਸਿੰਘ ਮੈਦਾਨ ਵਿੱਚ ਲੜ ਰਹੇ ਸਨ ਉਹ ਕਿਸੇ ਗਿਣਤੀ ਮਿਣਤੀ ਦੇ ਪੈਮਾਨੇ ਨਾਲ ਨਹੀ ਸੀ ਲੜ ਰਹੇ ਬਲਕਿ ਆਪਣੀ ਹੋਂਦ ਅਤੇ ਹਸਤੀ ਨੂੰ ਬਚਾਉਣ ਲਈ ਸ਼ਹੀਦੀ ਗਾਨੇ ਬੰਨ੍ਹ ਕੇ ਲੜ ਰਹੇ ਸਨ। ਬੇਸ਼ੱਕ ਉਸ ਵੇਲੇ ਲੜਨ ਵਾਲੇ ਸਿੰਘਾਂ ਦੀ ਗਿਣਤੀ ਬਹੁਤ ਥੋੜੀ ਸੀ ਪਰ ਉਹ ਅਮਲ ਦੇ ਉਸ ਪੜਾਅ ਉਤੇ ਖਲੋ ਕੇ ਲੜ ਰਹੇ ਸਨ ਜਿੱਥੇ ਉਨ੍ਹਾਂ ਦੀ ਲਿਵ ਸਿੱਧੀ ਅਕਾਲ ਪੁਰਖ ਨਾਲ ਜੁੜੀ ਹੋਈ ਸੀ। ਮੈਦਾਨਿ ਜੰਗ ਵਿੱਚ ਲੜਦੇ ਹੋਏ ਸਿੰਘ ਦਸ਼ਮੇਸ਼ ਪਿਤਾ ਦੇ ਨੂਰਾਨੀ ਦੀਦਾਰ ਵਿੱਚ ਨਹਾ ਰਹੇ ਸਨ। ਨਾ ਉਨ੍ਹਾਂ ਕੋਲ ਹਥਿਆਰ ਵਧੀਆ ਸਨ ਅਤੇ ਨਾ ਹੀ ਸਿਦਕੀ ਸੁਰਬੀਰਾਂ ਦੀ ਵੱਡੀ ਗਿਣਤੀ ਸੀ ਪਰ ਇਸਦੇ ਬਾਵਜੂਦ ਵੀ ਉਹ ਆਪਣੇ ਸੀਮਤ ਕਾਰਨਾਮਿਆਂ ਨਾਲ ਅਕਾਲ ਫਤਹਿ ਦੇ ਨਿਸ਼ਾਨ ਗੱਡਦੇ ਜਾ ਰਹੇ ਸਨ।

ਭਾਈ ਹਰਜਿੰਦਰ ਸਿੰਘ ਜਿੰਦਾ ਕੋਈ ਵੱਡੀ ਸਿਹਤ ਵਾਲਾ ਹੱਟਾ ਕੱਟਾ ਨੌਜਵਾਨ ਨਹੀ ਸੀ। ਉਸਦੀ ਤਾਕਤ ਦਸ਼ਮੇਸ਼ ਪਿਤਾ ਦੀ ਬਖਸ਼ਿਸ ਹੀ ਸੀ। ਜਦੋਂ ਉਹ ਮੈਦਾਨਿ ਜੰਗ ਵਿੱਚ ਪੈਰ ਧਰਦਾ ਤਾਂ ਇਸ ਤਰ੍ਹਾਂ ਲਗਦਾ ਜਿਵੇਂ ਵਜਦ ਦਾ ਕੋਈ ਦਰਿਆ ਚੜ੍ਹਿਆ ਆ ਰਿਹਾ ਹੋਵੇ। ਉਹ ਜੰਗਲਾਂ ਨੂੰ ਤੋੜ ਦੇਣ ਵਾਲੇ ਤੇਜ ਤੂਫਾਨ ਵਾਂਗ ਮੈਦਾਨ ਵਿੱਚ ਵੜਦੇ ਅਤੇ ਕੌਮੀ ਦੁਸ਼ਮਣਾਂ ਨੂੰ ਸਿੱਖ ਹਿੰਸਾ ਦੇ ਰਹਿਮ ਨਾਲ ਸਰਸ਼ਾਰ ਕਰਕੇ ਵਾਪਸ ਮੁੜਦੇ।

੧੯੮੪ ਦੇ ਹਮਲੇ ਤੋਂ ਬਾਅਦ ਜਦੋਂ ਹਥਿਆਰਾਂ ਦੀ ਤੋਟ ਕਾਰਨ ਆਪ ਕਿਸੇ ਹੋਰ ਮੁਲਕ ਵਿੱਚ ਜਾ ਵੜੇ ਤਾਂ ਉਨ੍ਹਾਂ ਨੇ ਭਾਈ ਜਿੰਦਾ ਨੂੰ ਗ੍ਰਿਫਤਾਰ ਕਰ ਲਿਆ। ੬ ਮਹੀਨੇ ਜਦੋਂ ਕੋਈ ਸੁੱਖ ਸੁਨੇਹਾ ਨਾ ਆਇਆ ਤਾਂ ਭਾਈ ਸੁਖਦੇਵ ਸਿੰਘ ਨੇ ਆਪ ਜਾ ਕੇ ਉਨ੍ਹਾਂ ਨੂੰ ਰਿਹਾ ਕਰਵਾਇਆ ਅਤੇ ਵਾਪਸ ਮੈਦਾਨ ਵਿੱਚ ਆਏ। ਭਾਈ ਜਿੰਦਾ ਅਤੇ ਭਾਈ ਸੁੱਖਾ ਦੇ ਜੰਗੀ ਕਾਰਨਾਮਿਆਂ ਦੀ ਖਾਸੀਅਤ ਇਹ ਸੀ ਕਿ ਉਹ ਬੇਗਾਨਿਆਂ ਜਾਂ ਦੁਸ਼ਮਣਾਂ ਵਾਂਗ ਕਦੇ ਨਹੀ ਸੀ ਲੜਦੇ। ਜਦੋਂ ਉਹ ਲੜਦੇ ਸਨ ਤਾਂ ਇਸ ਤਰ੍ਹ੍ਹਾਂ ਲਗਦਾ ਸੀ ਜਿਵੇਂ ਦਸ਼ਮੇਸ਼ ਪਿਤਾ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਰਹੇ ਹੋਣ। ਉਨ੍ਹਾਂ ਦੇ ਦਿਲ ਤੋਂ ਸ਼ਮਸ਼ੀਰ ਦੀ ਤਿੱਖੀ ਧਾਰ ਤੱਕ ਰੁਹਾਨੀ ਵਲਵਲਿਆਂ ਦੀ ਧਮਕ ਪੈਂਦੀ ਸੀ। ਇਸ ਤਰ੍ਹਾਂ ਲਗਦਾ ਸੀ ਕਿ ਜਿਵੇਂ ਕੋਈ ਆਦਮੀ ਨਹੀ ਬਲਕਿ ਨਿਰਭੈਅ ਸੁਰਤ ਮੈਦਾਨ ਵਿੱਚ ਲੜ ਰਹੀ ਹੋਵੇ।

ਇਸੇ ਲਈ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਕਾਰਨਾਮੇ ਸਿੱਖ ਇਤਿਹਾਸ ਦੇ ਵਿਲੱਖਣ ਕਾਰਨਾਮੇ ਬਣ ਗਏ। ਉਨ੍ਹਾਂ ਨੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨ ਵਾਲੇ ਕਾਰਨਾਮੇ ਹੀ ਕੀਤੇ। ਕਿਸੇ ਇੱਕ ਪਲ ਲਈ ਵੀ ਉਨ੍ਹਾਂ ਦੀ ਸੁਰਤ ਗੁਰੂ ਸਾਹਿਬ ਦੀ ਲਿਵ ਤੋਂ ਨਹੀ ਤਿਲ਼੍ਹਕੀ। ਉਨ੍ਹਾਂ ਦੇ ਸਮੁੱਚੇ ਜੀਵਨ ਦੌਰਾਨ ਕਦੇ ਵੀ ਸਿਦਕ ਜਾਂ ਵਿਚਾਰ ਦੀ ਥਿੜਕਣ ਨਹੀ ਦੇਖੀ ਗਈ। ਸੈਂਕੜੇ ਦੁਸ਼ਵਾਰੀਆਂ ਅਤੇ ਔਕੜਾਂ ਦੇ ਬਾਵਜੂਦ ਵੀ ਉਨ੍ਹਾਂ ਸਿੰਘ ਸੂਰਮਿਆਂ ਨੇ ਆਪਣੀ ਹੋਂਦ ਦੇ ਤ੍ਰੈਕਾਲੀ ਰਹੱਸ ਨੂੰ ਦਸ਼ਮੇਸ਼ ਪਿਤਾ ਦੀ ਨੇੜਤਾ ਨਾਲ ਜੋੜ ਕੇ ਰੱਖਿਆ।

ਇਸੇ ਲਈ ਇਨ੍ਹਾਂ ਸਿੰਘ ਸੂਰਮਿਆਂ ਦੇ ਸਿਦਕ ਨੇ ਬੇਅਰਥ ਕਪਟ ਅਤੇ ਤੁੱਛ ਅਭਿਮਾਨ ਦੀਆਂ ਨੀਵੀਆਂ ਹਰਕਤਾਂ ਕਰਨ ਵਾਲਿਆਂ ਦੇ ਦਿਲ ਵਿੱਚ ਦਹਿਲ ਪਾ ਦਿੱਤਾ ਸੀ। ਜਿਨ੍ਹਾਂ ਦੇ ਅੰਦਰ ਗੁਰੂ ਦਸ਼ਮੇਸ਼ ਪਿਤਾ ਦੀ ਨਿਰਭੈਅ ਫਕੀਰੀ ਦਾ ਤਾਬ ਝੱਲਣ ਦੀ ਸਮਰੱਥਾ ਨਹੀ ਸੀ ਉਨ੍ਹਾਂ ਲਈ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਬੇਸ਼ੱਕ ਖੁੰਖਾਰੂ ਬਣ ਗਏ ਪਰ ਸਿਦਕੀ ਸਿੱਖਾਂ ਲਈ ਉਹ ਅਜਿਹੇ ਸੂਰਮੇ ਸਨ ਜੋ ਆਪਣੇ ਸਿਦਕ ਦੀਆਂ ਸ਼ਮਸ਼ੀਰਾਂ ਸਿਰਫ ਹੱਥਾਂ ਵਿੱਚ ਹੀ ਨਹੀ ਬਲਕਿ ਬਲਕਿ ਸ਼ਬਦਾਂ ਦੇ ਗਿਆਨ ਮੰਡਲਾਂ ਵਿੱਚ ਵੀ ਚਮਕਾ ਦਿੰਦੇ ਸਨ।

ਇੱਕ ਬਜ਼ੁਰਗ ਸਿੱਖ ਜਿਨ੍ਹਾਂ ਦੀ ਛਾਂ ਥੱਲੇ ਭਾਈ ਹਰਜਿੰਦਰ ਸਿੰਘ ਜਿੰਦਾ ਦਾ ਫੌਜੀ ਜੀਵਨ ਗੁਜ਼ਰਿਆ ਨੇ ਦੱਸਿਆ ਕਿ ਉਹ ਜਿੰਦਗੀ ਦੀ ਭਰਪੂਰਤਾ ਨੂੰ ਮਾਨਣ ਵਾਲਾ ਨੌਜਵਾਨ ਸੀ। ਉਹ ਜਿੰਦਗੀ ਦੇ ਹਰ ਪਲ ਨੂੰ ਮਾਣ ਲੈਣ ਦੀ ਇੱਛਾ ਰੱਖਦਾ ਸੀ। ਸ਼ਾਇਦ ਸ਼ਹੀਦੀ ਦੇ ਰੰਗ ਨੇ ਬਹੁਤ ਪਹਿਲਾਂ ਉਨਾਂ੍ਹ ਦੇ ਦਿਲ ਤੇ ਦਸਤਕ ਦੇ ਦਿੱਤੀ ਸੀ ਅਤੇ ਉਹ ਇਸ ਲਈ ਪੂਰੀ ਤਰ੍ਹਾਂ ਤਿਆਰ ਸਨ।

ਉਹ ਤੇਗ ਦੇ ਧਨੀ ਸਨ, ਇਖਲਾਕ ਦੇ ਉਚੇ ਸਨ ਅਤੇ ਗੁਰੂ ਲਿਵ ਨਾਲ ਜੁੜੇ ਹੋਏ ਸਨ ਇਸੇ ਲਈ ਬੇਪਰਵਾਹ ਫਕੀਰੀ ਮੌਜਾਂ ਦੇ ਰੰਗ ਵਿੱਚ ਰੰਗੇ ਹੋਏ ਇਨ੍ਹਾਂ ਸਿੱਖ ਨੌਜਵਾਨਾਂ ਨੇ ਕਿਸੇ ਭਰਪੂਰ ਸ਼ੁਕਰ ਦੀ ਚੁੱਪ ਵਿੱਚ ਸ਼ਹਾਦਤ ਦੇ ਗਾਨੇ ਹਸ ਹਸ ਆਪਣੇ ਗਲ ਵਿੱਚ ਪਾ ਲਏ।

ਸੱਚ ਮੁੱਚ ਉਹ ਸਿੱਖ ਇਤਿਹਾਸ ਦੇ ਤਾਰੇ ਬਣ ਗਏ।