ਭਾਰਤ ਦੀ ਰਾਜਧਾਨੀ ਦਿੱਲੀ ਇੱਕ ਵਾਰ ਫਿਰ ਜਲ ਰਹੀ ਹੈੈ। ਇਸ ਵਾਰ ਦਿੱਲੀ ਦੇ ਜੁਲਮਾਂ ਦਾ ਕਹਿਰ ਮੁਸਲਮਾਨਾਂ ਤੇ ਵਰ੍ਹ ਰਿਹਾ ਹੈੈ। 1984 ਵਿੱਚ ਜੋ ਕੁਝ ਸਿੱਖਾਂ ਨਾਲ ਹੋਇਆ ਸੀ ਉਹ 2020 ਵਿੱਚ ਮੁਸਲਮਾਨਾਂ ਨਾਲ ਹੋ ਰਿਹਾ ਹੈੈ। ਘਰ ਅਤੇ ਦੁਕਾਨਾਂ ਸ਼ਰੇਆਮ ਸਾੜੀਆਂ ਜਾ ਰਹੀਆਂ ਹਨ,ਇਨਸਾਨ ਕਤਲ ਕੀਤੇ ਜਾ ਰਹੇ ਹਨ, ਜਾਇਦਾਦ ਲੁੱਟੀ ਜਾ ਰਹੀ ਹੈ, ਪੱਤਰਕਾਰ ਕੁੱਟੇ ਜਾ ਰਹੇ ਹਨ, ਪੁਲਿਸ ਮੂਕ ਦਰਸ਼ਕ ਬਣਕੇ ਦੇਖ ਰਹੀ ਹੈ, ਅਦਾਲਤਾਂ ਦਾ ਮੂੰਹ ਬੰਦ ਕਰ ਦਿੱਤਾ ਗਿਆ ਹੈੈ।

ਇਹੋ ਹੀ ਸਭ ਕੁਝ 1984 ਵਿੱਚ ਸਿੱਖਾਂ ਨਾਲ ਵਾਪਰਿਆ ਸੀ। ਜਿਨ੍ਹਾਂ ਨਾਲ 1984 ਵਿੱਚ ਵਾਪਰਿਆ ਸੀ ਉਹ ਹਾਲੇ ਜਿੰਦਾ ਹਨ। ਉਨ੍ਹਾਂ ਨੇ 2020 ਦਾ ਕਤਲੇਆਮ ਵੀ ਆਪਣੇ ਅੱਖੀਂ ਦੇਖ ਲਿਆ ਹੈੈ।

ਭਾਰਤ ਵਿੱਚ ਹੋਣ ਵਾਲੇ ਅਜਿਹੇ ਕਤਲੇਆਮਾਂ ਤੇ ਖੋਜ ਕਰਨ ਵਾਲੇ, ਬਰਾਊਨ ਯੂਨੀਵਰਸਿਟੀ ਦੇ ਵਿਦਵਾਨ ਪ੍ਰੋਫੈਸਰ ਆਸ਼ੂਤੋਸ਼ ਵਾਰਸ਼ਨੇ ਦਾ ਕਹਿਣਾਂ ਹੈ ਕਿ ਦਿੱਲੀ ਕਤਲੇਆਮ ਕੋਈ ਦੰਗਾ ਨਹੀ ਹੈੈ ਇਹ ਯੋਜਨਾਬੱਧ ਕਤਲੇਆਮ ਹੈੈ। ਇਸਨੂੰ ਅੰਗਰੇਜ਼ੀ ਵਿੱਚ .ਰਓਗਰਓਮ ਦੇ ਨਾਅ ਨਾਲ ਜਾਣਿਆਂ ਜਾਂਦਾ ਹੈੈ। ਉਨ੍ਹਾਂ ਦਾ ਕਹਿਣਾਂ ਹੈ ਕਿ ਯੋਜਨਾਬੱਧ ਕਤਲੇਆਮਾਂ ਵਿੱਚ ਪੁਲਿਸ ਕਦੇ ਵੀ ਨਿਰਪੱਖ ਭੂਮਿਕਾ ਨਹੀ ਨਿਭਾਉਂਦੀ, ਉਹ ਕਤਲੇਆਮਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀ ਕਰਦੀ, ਮਹਿਜ਼ ਮੂਕ ਦਰਸ਼ਕ ਬਣਕੇ ਦੇਖਦੀ ਹੈ ਜਾਂ ਫਿਰ ਕਾਤਲਾਂ ਦੀ ਹਮਾਇਤ ਵਿੱਚ ਉਤਰ ਆਉਂਦੀ ਹੈੈ।

ਫਰਵਰੀ ਦੇ ਅੰਤਲੇ ਦਿਨਾਂ ਵਿੱਚ ਦਿੱਲੀ ਵਿੱਚ ਜੋ ਹੋਇਆ ਉਹ ਪਰੋਫੈਸਰ ਆਸ਼ੂਤੋਸ਼ ਵਾਰਸ਼ਨੇ ਅਨੁਸਾਰ ਯੋਜਨਾਬੱਧ ਕਤਲੇਆਮ ਸੀ, ਜਿਸ ਵਿੱਚ ਦੇਸ਼ ਦੇ ਸਿਆਸੀ ਅਤੇ ਉੱਚ ਅਫਸਰਸ਼ਾਹੀ ਸ਼ਾਮਲ ਸੀ।

ਅਸਲ ਵਿੱਚ ਜਿਹੜੀ ਜਮਾਤ ਇਸ ਵੇਲੇ ਭਾਰਤ ਉੱਤੇ ਰਾਜ ਕਰ ਰਹੀ ਹੈ, ਉਸਦੀ ਵਿਸ਼ੇਸ਼ਤਾ ਹੀ ਇਨ੍ਹਾਂ ਕੰਮਾਂ ਦੀ ਹੈੈ। ਉਹ ਕੋਈ ਦੇਸ਼ ਦੀ ਆਰਥਿਕਤਾ ਨੂੰ ਸੁਧਾਰਨ ਨਹੀ ਆਏ ਅਤੇ ਨਾ ਹੀ ਦੇਸ਼ ਦੇ ਬੱਚਿਆਂ ਨੂੰ ਚੰਗਾ ਭਵਿੱਖ ਦੇਣ ਆਏ ਹਨ। ਉਹ ਤਾਂ 7 ਸਦੀਆਂ ਦੇ ਬੇਇਜ਼ਤੀ ਦਾ ਬਦਲਾ ਲੈਣ ਆਏ ਹਨ। ਉਹ ਉਸ ਕੌਮ ਨੂੰ ਟਿਕਾਣੇ ਲਾਉਣ ਆਏ ਹਨ ਜਿਸਦੇ ਵੱਡੇ ਵਡੇਰਿਆਂ ਨੇ ਕਿਸੇ ਵੇਲੇ ਹਿੰਦੂ ਜਨ ਮਾਨਸ ਨੂੰ ਗੁਲਾਮ ਬਣਾਕੇ ਰੱਖਿਆ ਸੀ।

ਜਿੱਥੋਂ ਤੱਕ ਅਸੀਂ ਭਾਰਤ ਦੇ ਸਮਾਜ ਦੀ ਦਸ਼ਾ ਨੂੰ, ਭਾਰਤੀ ਰਾਜਨੀਤੀ ਦੀਆਂ ਅੰਦਰੂਨੀ ਖਾਹਸ਼ਾਂ ਨੂੰ ਸਮਝਦੇ ਹਾਂ ਉਸ ਦੇ ਮੱਦੇਨਜ਼ਰ ਆਖ ਸਕਦੇ ਹਾਂ ਕਿ ਇਹ ਸ਼ੁਰੂਆਤ ਹੈੈ। ਇਹ ਲਗਭਗ 20 ਕਿਸ਼ਤਾਂ ਵਿੱਚ ਹੋਣ ਵਾਲੇ ਕਤਲੇਆਮਾਂ ਦੀ ਪਹਿਲੀ ਕਿਸ਼ਤ ਸੀ। ਇਸਤੋਂ ਬਾਅਦ 19 ਕਤਲੇਆਮ ਹੋਰ ਹੋਣਗੇ। ਜਿਨ੍ਹਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਤਾਂ ਵਧੇਗੀ ਬਲਕਿ ਕਾਤਲਾਂ ਦੀ ਕਰੂਰਤਾ ਵੀ ਆਪਣੇ ਅਸਲ ਰੰਗ ਦਿਖਾਵੇਗੀ। ਹਾਲੇ ਦਿੱਲੀ ਵਿੱਚ ਇੱਕ ਹੋਰ ਕਤਲੇਆਮ ਹੋ ਸਕਦਾ ਹੈੈ। ਫਿਰ ਵਾਰੀ ਉੱਤਰ ਪਰਦੇਸ਼ ਦੀ ਆਵੇਗੀ ਜਿੱਥੇ 5 ਕਤਲੇਆਮ ਹੋ ਸਕਦੇ ਹਨ। ਬੰਬੇ, ਬਿਹਾਰ ਅਤੇ ਰਾਜਸਥਾਨ ਤੋਂ ਬਾਅਦ ਅੰਤਮ ਕਤਲੇਆਮ ਗੁਜਰਾਤ ਵਿੱਚ ਹੋ ਸਕਦਾ ਹੈੈ।

ਦਿੱਲੀ ਦੇ ਇਸ ਛੋਟੇ ਕਤਲੇਆਮ ਵਿੱਚ ਉਨ੍ਹਾਂ ਨੇ ਰਸਤੇ ਵਿੱਚ ਆਉਣ ਵਾਲੀਆਂ ਔਕੜਾਂ ਦਾ ਮੁਆਇਨਾ ਕੀਤਾ ਹੈੈ। ਮਸਲਨ ਪੁਲਿਸ ਦੀ ਭੂਮਿਕਾ। ਪੁਲਿਸ ਕਿੰਨੀ ਕੁ ਇਮਾਨਦਾਰ ਹੈੈ। ਅਫਸਰਸ਼ਾਹੀ ਦੀ ਇਮਾਨਦਾਰੀ ਜਾਂ ਬੇਈਮਾਨੀ, ਮੀਡੀਆ ਦਾ ਰੁਖ ਅਦਾਲਤਾਂ ਦਾ ਘੇਰਾ।

ਦਿੱਲੀ ਦੇ ਇਸ ਕਤਲੇਆਮ ਤੋਂ ਬਾਅਦ ਹੁਣ ਜਿਹੜੀਆਂ ਮੀਟਿੰਗਾਂ ਹੋਣਗੀਆਂ ਉਨ੍ਹਾਂ ਵਿੱਚ ਇਹ ਵਿਚਾਰ ਕੀਤੀ ਜਾਵੇਗੀ ਕਿ ਕੌਮਾਂਤਰੀ ਤੌਰ ਤੇ ਹੋਣ ਵਾਲੇ ਰਾਜਸੀ ਹਮਲੇ ਨੂੰ ਕਿਵੇਂ ਰੋਕਣਾਂ ਹੈੈ। ਅਤੇ ਭਵਿੱਖ ਦੇ ਕਤਲੇਆਮਾਂ ਨੂੰ ਹੋਰ ਕਰੂਰ ਕਿਵੇਂ ਬਣਾਉਣਾਂ ਹੈੈ।

ਪਿਛਲੇ ਸਮੇਂ ਤੋਂ ਟੀ.ਵੀ. ਚੈਨਲਾਂ ਨੇ ਜਿਸ ਕਿਸਮ ਦੀ ਭੂਮਿਕਾ ਅਖਤਿਆਰ ਕਰ ਲਈ ਹੈ ਉਸਨੇ, ਦਿੱਲੀ ਦੇ ਕਤਲੇਆਮ ਲਈ ਜਮੀਨ ਤਿਆਰ ਕਰ ਦਿੱਤੀ ਹੈੈ। ਚੈਨਲਾਂ ਤੋਂ ਬਾਅਦ ਉਨ੍ਹਾਂ ਬਹੁਤ ਸਾਰੇ ਅਜਿਹੇ ਰਾਜਸੀ ਨੇਤਾ ਤਿਆਰ ਕਰ ਲਏ ਹਨ ਜੋ ਪਹਿਲੇ ਨੰਬਰ ਦੀ ਲੀਡਰਸ਼ਿੱਪ ਦੀ ਥਾਂ ਲੈ ਸਕਣ। ਅਜਿਹੇ ਲੀਡਰਾਂ ਨੇ ਹੀ ਦਿੱਲੀ ਕਤਲੇਆਮ ਲਈ ਜਮੀਨ ਤਿਆਰ ਕੀਤੀ।

ਆਪਣੇ ਫਾਸ਼ੀਵਾਦੀ ਵਿਚਾਰਾਂ ਲਈ ਜਾਣੇ ਜਾਂਦੇ ਤਾਨਾਸ਼ਾਹ, ਮੁਸਲਿਨੀ ਨੇ ਆਪਣੇ ਇੱਕ ਪੱਤਰ ਵਿੱਚ ਲਿਖਿਆ ਸੀ ਕਿ ਅਸੀਂ ਤਾਂ ਸਟੇਟ ਨੂੰ ਆਪਣੇ ਮਨਸੂਬਿਆਂ ਦੀ ਸਫਲਤਾ ਲਈ ਵਰਤਣਾਂ ਹੈੈੈ। ਸਟੇਟ ਤੇ ਕਬਜਾ ਕਰਕੇ ਅਸੀਂ ਆਪਣੇ ਖੁਫੀਆ ਏਜੰਡੇ ਸੰਪੂਰਨ ਕਰਨੇ ਹਨ।

ਉਹ ਹੀ ਅੱਜ ਦੇ ਡਿਜੀਟਲ ਇੰਡੀਆ ਵਿੱਚ ਹੋ ਰਿਹਾ ਹੈੈੈ।

ਰੱਬ ਖੈਰ ਕਰੇ ਮਜਲੂਮਾਂ ਦੀ।