ਫਿਰਕਾਪ੍ਰਸਤੀ ਭਾਰਤ, ਬੰਗਲਾਦੇਸ਼, ਪਾਕਿਸਤਾਨ ਅਤੇ ਭਾਰਤ ਵਿਚ ਇਕ ਅਹਿਮ ਮੁੱਦਾ ਹੈ।ਬਰਤਾਨਵੀ ਬਸਤਾਵਾਦੀ ਦੌਰ ਤੋਂ ਹੀ ਭਾਰਤ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨਾਂ ਫਿਰਕਾਪ੍ਰਸਤੀਆਂ ਦੀਆਂ ਘਟਨਾਵਾਂ ਬਹੁਤ ਹੀ ਆਮ ਰਹੀਆਂ ਹਨ ਜਿਸ ਨੇ ਫਿਰਕਾਪ੍ਰਸਤੀ ਅਧਾਰਿਤ ਹਿੰਸਾ ਨੂੰ ਵੀ ਬੜ੍ਹਾਵਾ ਦਿੱਤਾ ਹੈ।ਰਾਜਨੀਤੀ ਵਿਚ ਫਿਰਕਾਪ੍ਰਸਤੀ ਅਲੱਗ-ਅਲੱਗ ਰੂਪ ਲੈ ਸਕਦੀ ਹੈ ਜਿਵੇਂ ਕਿ ਇਕ ਧਰਮ ਨੂੰ ਦੂਜੇ ਦੇ ਮੁਕਾਬਲਤਨ ਜਿਆਦਾ ਅਹਿਮੀਅਤ ਦੇਣਾ।ਇਸ ਨਾਲ ਇਕ ਧਰਮ ਦੇ ਲੋਕ ਦੂਜੇ ਧਰਮਾਂ ਦੇ ਲੋਕਾਂ ਦੇ ਵਿਰੁੱਧ ਹੋ ਜਾਂਦੇ ਹਨ ਜਿਸ ਦਾ ਅੰਤ ਵਿਚ ਸਮਾਜ ਨੂੰ ਹੀ ਨੁਕਸਾਨ ਹੁੰਦਾ ਹੈ।

ਫਿਰਕਾਪ੍ਰਸਤੀ ਜਾਂ ਫਿਰਕਾਪ੍ਰਸਤ ਵਿਚਾਰਧਾਰਾ ਮੁੱਖ ਰੂਪ ਵਿਚ ਤਿੰਨ ਪੜ੍ਹਾਵਾਂ ਵਿਚੋਂ ਲੰਘਦੀ ਹੈ ਜਿਸ ਵਿਚ ਇਕ ਤੱਥ ਦੂਜੇ ਵੱਲ ਹੀ ਲੈ ਕੇ ਜਾਂਦਾ ਹੈ: ਨਰਮ ਫਿਰਕਾਪ੍ਰਸਤੀ: ਇਹ ਮੰਨਿਆਂ ਜਾਂਦਾ ਹੈ ਕਿ ਜੋ ਲੋਕ ਇਕ ਹੀ ਧਰਮ ਦਾ ਪਾਲਣ ਕਰਦੇ ਹਨ ਉਨ੍ਹਾਂ ਵਿਚ ਸਾਂਝੇ ਧਰਮ ਨਿਰਪੱਖ ਹਿੱਤ ਹੁੁੰਦੇ ਹਨ।ਉਦਾਹਰਣ ਵਜੋਂ, ਵੱਖ-ਵੱਖ ਭਾਈਚਾਰਿਆਂ ਦੇ ਸਾਮੰਤ (ਹਿੰਦੁਸਤਾਨੀ, ਤੁਰਕੀ, ਅਫਗਾਨ ਅਤੇ ਇਰਾਨੀ)ਮੁਗਲ ਰਾਜਿਆਂ ਦੇ ਦਰਬਾਰ ਵਿਚ ਇਕੱਠੇ ਰਹਿੰਦੇ ਸਨ।ਸੰਤੁਲਿਤ ਫਿਰਕਾਪ੍ਰਸਤੀ: ਭਾਰਤ ਵਰਗੇ ਬਹੁ-ਧਰਮੀ ਦੇਸ਼ ਵਿਚ ਇਕ ਧਰਮ ਨੂੰ ਮੰਨਣ ਵਾਲਿਆਂ ਦੇ ਵਿਚਾਰ ਦੂਜੇ ਧਰਮ ਵਾਲਿਆਂ ਨੂੰ ਮੰਨਣ ਵਾਲਿਆਂ ਤੋਂ ਵੱਖਰੇ ਹੋ ਸਕਦੇ ਹਨ।ਉਦਾਹਰਣ ਵਜੋਂ ਮੁਸਲਿਮ ਲੀਗ ਦੀ ਸਥਾਪਨਾ ਇਹਨਾਂ ਹੀ ਹਿੱਤਾਂ ਵਿਚ ਆਪਸੀ ਫਰਕ ਦੇ ਅਧਾਰ ਉੱਤੇ ਹੋਈ ਸੀ।ਅਤਿ-ਫਿਰਕਾਪ੍ਰਸਤੀ: ਵੱਖ-ਵੱਖ ਧਾਰਮਿਕ ਭਾਈਚਾਰਿਆਂ ਦੇ ਹਿੱਤ ਇਕ ਦੂਜੇ ਤੋਂ ਬਿਲਕੁਲ ਹੀ ਵੱਖ ਅਤੇ ਇਕ ਦੂਜੇ ਦੇ ਵਿਰੋਧ ਦੇ ਰੂਪ ਵਿਚ ਦੇਖੇ ਜਾਂਦੇ ਹਨ।ਉਦਹਰਣ ਵਜੋਂ, ਦੇਸ਼ ਦੀ ਵੰਡ ਦੀ ਵਕਾਲਤ ਕਰਨ ਵਾਲੇ ਸਮੂਹਾਂ ਨੂੰ ਇਸ ਦੇ ਰੂਪ ਵਜੋਂ ਦੇਖਿਆ ਜਾ ਸਕਦਾ ਹੈ।ਫਿਰਕਾਪ੍ਰਸਤੀ ਦਾ ਸੰਬੰਧ ਧਰਮ ਤੋਂ ਵੀ ਜਿਆਦਾ ਰਾਜਨੀਤੀ ਨਾਲ ਹੈ।ਹਾਲਾਂਕਿ, ਫਿਰਾਕਾਪ੍ਰਸਤ ਧਰਮ ਨਾਲ ਗਹਿਰੇ ਰੂਪ ਨਾਲ ਜੁੜੇ ਹੁੰਦੇ ਹਨ, ਪਰ ਕਿਸੇ ਦੇ ਨਿੱਜੀ ਵਿਸ਼ਵਾਸ ਅਤੇ ਫਿਰਾਕਾਪ੍ਰਸਤੀ ਵਿਚ ਕੋਈ ਜਰੂਰੀ ਸੰਬੰਧ ਨਹੀਂ ਹੁੰਦਾ ਹੈ।ਇਕ ਫਿਰਕਾਪ੍ਰਸਤ ਵਿਅਕਤੀ ਧਾਰਮਿਕ ਵੀ ਹੋ ਸਕਦਾ ਹੈ, ਪਰ ਧਾਰਮਿਕ ਵਿਅਕਤੀ ਫਿਰਕਾਪ੍ਰਸਤ ਹੋਏਗਾ ਹੀ, ਇਹ ਜਰੂਰੀ ਨਹੀਂ ਹੈ।ਹਾਲਾਂਕਿ, ਸਾਰੇ ਫਿਰਕਾਪ੍ਰਸਤ ਹੀ ਧਰਮ ਉੱਪਰ ਅਧਾਰਿਤ ਰਾਜਨੀਤੀ ਵਿਚ ਯਕੀਨ ਰੱਖਦੇ ਹਨ।ਇਸ ਵਿਚ ਪ੍ਰਮੁੱਖ ਕਾਰਕ ਉਨ੍ਹਾਂ ਲੋਕਾਂ ਪ੍ਰਤੀ ਨਜ਼ਰੀਆ ਹੈ ਜੋ ਹੋਰ ਪਛਾਣਾਂ ਵਿਚ ਯਕੀਨ ਰੱਖਦੇ ਹਨ।ਫਿਰਕਾਪ੍ਰਸਤੀ ਇਹ ਦਾਅਵਾ ਕਰਦੀ ਹੈ ਕਿ ਧਾਰਮਿਕ ਪਛਾਣ ਹੋਰ ਸਾਰੀਆਂ ਹੀ ਪਛਾਣਾਂ ਜਿਵੇ ਕਿੱਤਾ, ਗਰੀਬੀ, ਜਾਤ ਜਾਂ ਰਾਜਨੀਤਿਕ ਵਿਸ਼ਵਾਸਾਂ ਤੋਂ ਉੱਪਰ ਹੁੰਦੀ ਹੈ।ਇਹ ਉਸ ਸੰਭਾਵਨਾ ਨੂੰ ਰੱਦ ਕਰਦੀ ਹੈ ਕਿ ਜੋ ਹਿੰਦੂ, ਮੁਸਲਿਮ ਅਤੇ ਇਸਾਈ ਕੇਰਲਾ ਨਾਲ ਸੰਬੰਧ ਰੱਖਦੇ ਹਨ, ਉਨ੍ਹਾਂ ਵਿਚ ਆਪਸੀ ਸਾਂਝੇਦਾਰੀ ਕਸ਼ਮੀਰ, ਗੁਜਰਾਤ ਮਜਾਂ ਨਾਗਾਲੈਂਡ ਵਿਚ ਰਹਿਣ ਵਾਲੇ ਆਪਣੇ ਹੀ ਧਰਮ ਦੇ ਲੋਕਾਂ ਤੋਂ ਜਿਆਦਾ ਹੋ ਸਕਦੀ ਹੈ।ਇਹ ਉਸ ਸੰਭਾਵਨਾ ਨੂੰ ਵੀ ਨਕਾਰਦੀ ਹੈ ਕਿ ਬੇਜ਼ਮੀਨੇ ਖੇਤ ਮਜਦੂਰਾਂ ਵਿਚ ਆਪਸੀ ਸਾਂਝ ਬਹੁਤ ਜਿਆਦਾ ਹੋ ਸਕਦੀ ਹੈ ਭਾਵੇਂ ਕਿ ਉਹ ਵੱਖ-ਵੱਖ ਧਰਮਾਂ ਅਤੇ ਖਿੱਤਿਆਂ ਨਾਲ ਸੰਬੰਧ ਰੱਖਦੇ ਹੋਣ।

ਭਾਰਤ ਵਿਚ ਫਿਰਕਾਪ੍ਰਸਤੀ ਦਾ ਉਦੈ ਇਤਿਹਾਸ, ਖਾਸ ਕਰਕੇ ਬਰਤਾਨਵੀ ਸਮੇਂ ਵਿਚ ਦੇਖਿਆ ਜਾ ਸਕਦਾ ਹੈ।੧੮੫੭ ਦੇ ਵਿਦਰੋਹ ਤੋਂ ਬਾਅਦ ਅੰਗਰੇਜ਼ਾਂ ਨੇ “ਪਾੜੋ ਅਤੇ ਰਾਜ ਕਰੋ” ਦੀ ਨੀਤੀ ਮੰਨਣੀ ਸ਼ੁਰੂ ਕਰ ਦਿੱਤੀ।ਉਨ੍ਹਾਂ ਦੇ ਰਾਜ ਦੌਰਾਨ ਹੀ ਵਿਰੋਧੀ ਭਾਵਨਾਵਾਂ ਨੂੰ ਜਿਆਦਾ ਹਵਾ ਮਿਲੀ ਅਤੇ ਜਿਸ ਦਾ ਨਤੀਜਾ ਅੰਤ ਵਿਚ ਧਰਮ ਅਧਾਰਿਤ ਵੰਡ ਦੇ ਰੂਪ ਵਿਚ ਨਿਕਲਿਆ।ਇਹ ਅਜ਼ਾਦੀ ਤੋਂ ਬਾਅਦ ਵੀ ਨਹੀਂ ਖਤਮ ਹੋਈ ਅਤੇ ਸਮੇਂ-ਸਮੇਂ ਉੱਪਰ ਭਾਰਤ ਨੇ ਫਿਰਕਾਪ੍ਰਸਤੀ ਅਧਾਰਿਤ ਹਿੰਸਾ ਦਾ ਸਾਹਮਣਾ ਕੀਤਾ ਹੈ।ਉਦਾਹਰਣ ਵਜੋਂ ੨੦੨੦ ਵਿਚ ਬੰਗਲੋਰ ਵਿਚ ਹਿੰਸਾ ਅਤੇ ਦਿੱਲੀ ਦੰਗੇ।“ਫਿਰਕਾਪ੍ਰਸਤ” ਸ਼ਬਦ ਭਾਈਚਾਰੇ ਜਾਂ ਸਮੂਹ ਨਾਲ ਜੁੜਿਆ ਹੋਇਆ ਹੈ ਜੋ ਕਿ ਵਿਅਕਤੀਗਤ ਤੋਂ ਵੱਖਰਾ ਹੁੰਦਾ ਹੈ।ਆਮ ਸ਼ਬਦਾਂ ਵਿਚ, ਫਿਰਕਾਪ੍ਰਸਤੀ ਧਾਰਮਿਕ ਪਛਾਣ ਉੱਪਰ ਅਧਾਰਿਤ ਹਮਲਾਵਰ ਅੰਧ-ਭਗਤੀ ਨੂੰ ਕਿਹਾ ਜਾਂਦਾ ਹੈ।ਅੰਧ-ਭਗਤੀ ਉਸ ਤਰਾਂ ਦਾ ਝੁਕਾਅ ਹੈ ਜਿਸ ਵਿਚ ਇਕ ਹੀ ਸਮੂਹ ਨੂੰ ਪ੍ਰਮੁੱਖ ਮੰਨਿਆ ਜਾਂਦਾ ਹੈ, ਜਦੋਂ ਕਿ ਦੂਜੇ ਸਮੂਹਾਂ ਨੂੰ ਕਮਤਰ, ਅਵੈਧ ਮੰਨਿਆ ਜਾਂਦਾ ਹੈ।ਇਸ ਤਰਾਂ ਫਿਰਕਾਪ੍ਰਸਤੀ ਇਕ ਹਮਲਾਵਰ ਰਾਜਨੀਤਿਕ ਵਿਚਾਰਧਾਰਾ ਹੈ ਜਿਸ ਦਾ ਸੰਬੰਧ ਧਰਮ ਨਾਲ ਹੈ।ਇਹ ਖਾਸ ਤੌਰ ਤੇ ਭਾਰਤੀ ਜਾਂ ਦੱਖਣੀ ਏਸ਼ੀਆ ਨਾਲ ਸੰਬੰਧਿਤ ਹੈ ਜਦੋਂ ਕਿ ਆਮ ਅੰਗਰੇਜ਼ੀ ਵਿਚ ਇਸ ਦਾ ਅਰਥ ਵੱਖਰਾ ਹੈ।ਅੰਗਰੇਜ਼ੀ ਸ਼ਬਦ ਨਿਰਪੱਖ ਹੈ ਜਦੋਂ ਕਿ ਦੱਖਣੀ ਏਸ਼ੀਆ ਦੇ ਸੰਦਰਭ ਵਿਚ ਇਹ ਬਹੁਤ ਹੀ ਤਿੱਖਾ ਹੈ।ਇਸ ਲਈ ਭਾਰਤੀ ਸੰਦਰਭ ਵਿਚ ਫਿਰਕਾਪ੍ਰਸਤੀ ਨੂੰ ਵੱਖ-ਵੱਖ ਸਮੂਹਾਂ ਦੇ ਧਾਰਮਿਕ ਅੰਤਰ ਵਜੋਂ ਦੇਖਿਆ ਜਾਂਦਾ ਹੈ ਜਿਸ ਕਰਕੁ ਲੋਕਾਂ ਵਿਚ ਤਣਾਅ ਵਧਦਾ ਹੈ।

ਜਦੋਂ ਅਸੀ ਇਸ ਨੂੰ ਹਿੰਸਾ ਤੋਂ ਅਲੱਗ ਕਰਕੇ ਦੇਖਦੇ ਹਾਂ ਤਾਂ ਇਸ ਦਾ ਭਾਵ ਕਿਸੇ ਦੂਜੇ ਧਾਰਮਿਕ ਸਮੂਹ ਦੇ ਵਿਰੱੁਧ ਸਿੱਖਿਆ ਜਾਂ ਰੋਜਗਾਰਾ ਅਧਾਰਿਤ ਭੇਦਭਾਵ ਕਰਨਾ ਹੈ।ਆਪਣੇ ਬੁਨਿਆਦੀ ਰੂਪ ਵਿਚ ਫਿਰਕਾਪ੍ਰਸਤ ਹਿੰਸਾ ਧਾਰਮਿਕ ਨਹੀ ਹੁੰਦੀ ਹੈ।ਭਾਰਤ ਵਿਚ ਫਿਰਕਾਪ੍ਰਸਤੀ ਉਦੋਂ ਵਧਦੀ ਹੈ ਜਦੋਂ ਧਰਮ ਨੂੰ ਵੱਖ-ਵੱਖ ਭਾਈਚਾਰਿਆਂ ਵਿਚ ਸਮਾਜਿਕ, ਆਰਥਿਕ ਜਾਂ ਰਾਜਨੀਤਿਕ ਅਸੰਤੁਲਨ ਨੂੰ ਉਭਾਰਨ ਲਈ ਵਰਤਿਆ ਜਾਂਦਾ ਹੈ।ਫਿਰਕਾਪ੍ਰਸਤ ਇਕ ਹਮਲਾਵਰ ਰਾਜਨੀਤਿਕ ਬਿਰਤਾਂਤ ਘੜਦੇ ਹਨ ਅਤੇ ਹਰ ਉਸ ਬੰਦੇ ਅਤੇ ਵਿਚਾਰਧਾਰਾ ਦਾ ਵਿਰੋਧ ਕਰਨ ਲਈ ਤਿਆਰ ਰਹਿੰਦੇ ਹਨ ਜਿਸ ਨਾਲ ਉਹ ਸਹਿਮਤ ਨਹੀਂ ਹੁੰਦੇ।੧੮੫੭ ਤੋਂ ਪਹਿਲਾਂ ਅੰਗਰੇਜਾਂ ਨੇ ਰੋਜਗਾਰ ਅਤੇ ਸਿੱਖਿਆ ਦੇ ਮਸਲੇ ਵਿਚ ਮੁਸਲਮਾਨਾਂ ਦੇ ਮੁਕਾਬਲੇ ਹਿੰਦੂਆਂ ਨੂੰ ਬੜਾਵਾ ਦਿੱਤਾ।ਮੁਸਲਿਮ ਬੁੱਧੀਜੀਵੀਆਂ ਨੇ ਇਹ ਅਹਿਸਾਸ ਕੀਤਾ ਕਿ ਮੁਸਲਮਾਨਾਂ ਨੂੰ ਆਪਣਾ ਘੇਰਾ ਮੋਕਲਾ ਕਰਨ ਦੀ ਲੋੜ ਹੈ ਅਤੇ ਸਰ ਸਈਦ ਅਹਿਮਦ ਖਾਨ ਨੇ ਅਲੀਗੜ੍ਹ ਕਾਲਜ ਦੀ ਸਥਾਪਨਾ ਕੀਤੀ ਤਾਂ ਕਿ ਮੁਸਲਮਾਨਾਂ ਨੂੰ ਆਧੁਨਿਕ ਸਿੱਖਿਆ ਨਾਲ ਲੈਸ ਕਰਕੇ ਪੱਖਪਾਤ ਵਿਰੁੱਧ ਲੜਿਆ ਜਾ ਸਕੇ।੧੮੬੦ਵਿਆਂ ਵਿਚ ਉਨ੍ਹਾਂ ਨੇ ਕਈ ਵਿਗਿਆਨਿਕ ਸੁਸਾਇਟੀਆਂ ਦੀ ਸਥਾਪਨਾ ਕੀਤੀ।ਉਸ ਸਮੇਂ ਹੀ ਖਾਨ ਨੇ ਰਾਸ਼ਟਰੀ ਅੰਦੋਲਨ ਦਾ ਵਿਰੋਧ ਕੀਤਾ ਜਿਸ ਵਿਚ ਹਿੰਦੂ ਪੱਖ ਜਿਆਦਾ ਭਾਰੂ ਸੀ।

ਭਾਰਤ ਵਿਚ ਮੌਜੂਦਾ ਸਮੇਂ ਵੀ ਫਿਰਕਾਪ੍ਰਸਤੀ ਨੇ ੨੦੧੪ ਤੋਂ ਬਾਅਦ ਆਪਣੀਆਂ ਜੜ੍ਹਾਂ ਡੂੰਘੀਆਂ ਕੀਤੀਆਂ ਹਨ।ਮੰਨੇ-ਪ੍ਰਮੰਨੇ ਅਰਥ ਸ਼ਾਸਤਰੀ ਯਾਂ ਡਰੀਜ ਨੂੰ ਝਾਰਖੰਡ ਵਿਚ “ਵਧਦੀ ਫਿਰਕਾਪ੍ਰਸਤੀ” ਸਮੇਂ ਬੋਲਦੇ ਸਮੇਂ ਆਪਣਾ ਭਾਸ਼ਣ ਕੱਟਣਾ ਪਿਆ ਜਦੋਂ ਖੇਤੀ ਮੰਤਰੀ ਰਣਧੀਰ ਕੁਮਾਰ ਸਿੰਘ ਨੇ ਉਸ ਦੇ ਬਿਆਨਾਂ ਉੱਪਰ ਸ਼ੋਰ ਮਚਾ ਦਿੱਤਾ।ਡਰੀਜ ਇਕ ਹਿੰਦੀ ਅਖਬਾਰ ਦੁਆਰਾ ਆਯੋਜਿਤ ਸਮਾਰੋਹ ਵਿਚ ਬੋਲ ਰਿਹਾ ਸੀ ਜਿਸ ਵਿਚ ਉਸ ਨੇ ਰਸਸ ਅਤੇ ਬਜਰੰਗ ਦਲ ਦੇ ਕੰਮ ਕਾਰ ਉੱਪਰ ਟਿੱਪਣੀ ਕੀਤੀ।ਅੱਜ ਦੇ ਸਮੇਂ ਵਿਚ ਫਿਰਕਾਪ੍ਰਸਤੀ ਰਸਸ ਅਤੇ ਬਜਰੰਗ ਦਲ ਲਈ ਮਹਿਜ਼ ਇਕ ਹਥਿਆਰ ਨਹੀਂ ਹੈ।ਝਾਰਖੰਡ ਸਰਕਾਰ ਦੀਆਂ ਨੀਤੀਆਂ ਵਿਚੋਂ ਵੀ ਫਿਰਕਾਪ੍ਰਸਤੀ ਝਲਕਦੀ ਹੈ।ਨੋਬਲ ਵਿਜੇਤਾ ਅਮ੍ਰਤਿਯਾ ਸੇਨ ਨੇ ਕਿਹਾ ਕਿ ਭਾਰਤ ਦੀ ਰਾਜਨੀਤੀ ਵਿਚ ਫਿਰਕਾਪ੍ਰਸਤੀ ਦਾ ਮਾਹੌਲ਼ ਦੇਸ਼ ਦੇ ਵਿਕਾਸ ਅਤੇ ਸਿੱਖਿਆ ਦੇ ਪਸਾਰ ਵਿਚ ਰੋੜਾ ਬਣ ਰਿਹਾ ਹੈ।ਵੈਦਿਕ ਵਿਗਿਆਨ ਉੱਪਰ ਟਿੱਪਣੀ ਕਰਦੇ ਹੋਏ ਸੇਨ ਨੇ ਇਸ ਨੂੰ ਕਲਪਨਾ ਦੀ ਦੁਨੀਆ ਦੱਸਿਆ ਜਿਸ ਨੇ ਭਾਰਤ ਦੀਆਂ ਯੂਨੀਵਰਸਿਟੀਆਂ ਵਿਚ ਵੀ ਆਪਣੀ ਜਗ੍ਹਾ ਬਣਾ ਲਈ ਹੈ।ਭਾਰਤ ਵਿਚ ਫਿਰਕੂ ਅਧਾਰਿਤ ਵੰਡ ਦੀਆਂ ਜੜ੍ਹਾਂ ਪਿਛਲ਼ੇ ਦਹਾਕਿਆਂ ਵਿਚ ਹੋਰ ਜਿਆਦਾ ਡੂੰਘੀਆਂ ਹੋਈਆਂ ਹਨ।

ਉਨੀਵੀਂ ਸਦੀ ਤੋਂ ਹੀ ਭਾਰਤ ਵਿਚ ਰਾਜਨੀਤਿਕ ਅਤੇ ਸਮਾਜਿਕ ਧਰੁਵੀਕਰਨ ਦਾ ਸੁਆਲ ਸਾਹਮਣੇ ਖੜ੍ਹਾ ਹੈ: ਕੀ ਭਾਰਤ ਨੂੰ ਧਰਮ-ਨਿਰਪੱਖ ਦੇਸ਼ ਹੋਣਾ ਚਾਹੀਦਾ ਹੈ ਜਾਂ ਹਿੰਦੂ ਰਾਸ਼ਟਰ ਕਿਉਂ ਕਿ ਭਾਰਤ ਦੀ ਅੱਸੀ ਪ੍ਰਤੀਸ਼ਤ ਅਬਾਦੀ ਹਿੰਦੂ ਹੈ।੧੯੭੦ਵਿਆਂ ਤੱਕ ਕਾਂਗਰਸ ਦੀ ਧਰਮ ਨਿਰਪੱਖ ਰਾਜਨੀਤੀ ਨੇ ਇਸ ਧਰੁਵੀਕਰਨ ਨੂੰ ਸ਼ੇਪ ਦਿੱ ਤੀ ਅਤੇ ਉਸ ਤੋਂ ਬਾਅਦ ਦੇ ਸਾਲਾਂ ਵਿਚ ਹਿੰਦੂ ਰਾਸ਼ਟਰਵਾਦੀ ਸੰਸਥਾਵਾਂ ਨੇ ਇਸ ਨੂੰ ਹੋਰ ਜਿਆਦਾ ਵਧਾਇਆ ਹੈ।੨੦੧੪ ਅਤੇ ੨੦੧੯ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ ਇਹ ਧਰੁਵੀਕਰਨ ਹੋਰ ਤਿੱਖਾ ਹੋ ਗਿਆ ਹੈ।ਭਾਰਤ ਦੀਆਂ ਅਜ਼ਾਦ ਰਾਜਨੀਤਿਕ ਸੰਸਥਾਵਾਂ ਉੱਪਰ ਹਮਲੇ ਤਿੱਖੇ ਹੋ ਗਏ ਹਨ, ਵਿਰੋਧੀ ਧਿਰਾਂ ਵੀ ਬਹੁਲਵਾਦ ਅਤੇ ਧਰਮਨਿਰਪੱਖਤਾ ਨੂੰ ਬਚਾਉਣ ਵਿਚ ਕਮਜ਼ੋਰ ਪਈਆਂ ਹਨ ਅਤੇ ਘੱਟ ਗਿਣਤੀਆਂ ਵਿਰੁੱਧ ਹਿੰਸਾ ਅਤੇ ਹਮਲੇ ਵਧ ਗਏ ਹਨ।ਹਾਲਾਂਕਿ ਬਹੁਤ ਸਾਰੀਆਂ ਧਿਰਾਂ ਨੇ ਸੰਵਾਦ ਵਧਾਉਣ ਲਈ ਹੰਭਲਾ ਮਾਰਿਆ ਹੈ, ਪਰ ਇਹ ਕਾਫੀ ਨਹੀਂ ਹੈ।ਜਾਤ,ਭਾਸ਼ਾ ਅਤੇ ਖਿੱਤੇ ਅਧਾਰਿਤ ਧਰੁਵੀਕਰਨ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ।ਇਸ ਨੇ ਭਾਰਤੀ ਲੋਕਤੰਤਰ ਦੀ ਹੌਂਦ ਨੂੰ ਖਤਰਾ ਪੈਦਾ ਕਰ ਦਿੱਤਾ ਹੈ ।