ਇਸ ਵੇਲੇ ਭਾਰਤ ਦੀਆਂ ਕੌਮੀ ਰਾਜਨੀਤਿਕ ਚੋਣਾਂ ਤਿੰਨ ਪੜਾਅ ਤੈਹ ਕਰ ਚੁੱਕੀਆਂ ਹਨ। ਇਸ ਦੁਨੀਆਂ ਦੇ ਸਭ ਤੋਂ ਵਡੇ ਲੋਕ ਤੰਤਰਿਕ ਦੇਸ਼ ਵਿਚ ਸਭ ਪਾਸੇ ਚੋਣਾਂ ਦਾ ਹੀ ਪ੍ਰਭਾਵ ਹੈ ਅਤੇ ਸਾਰੇ ਸੰਕੇਤ ਕਿਸੇ ਵੀ ਪ੍ਰਮੁੱਖ ਰਾਜਨੀਤਿਕ ਪਾਰਟੀ ਦੇ ਹੱਕ ਵਿਚ ਨਹੀਂ ਦਿਖ ਰਹੇ। ਸਗੋਂ ਇਹ ਪ੍ਰਭਾਵ ਹੈ ਕਿ ਇਸ ਵਾਰੀ ਇਸ ਲੋਕਤੰਤਰਿਕ ਦਿੱਖ ਜੋ ਕਿ ਪੱਛਮੀ ਮੁਲਕਾਂ ਦੇ ਪੂੰਜਵਾਦੀ ਰੁਝਾਨ ਦੀ ਦੇਣ ਹੈ ਵਿਚ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਪੂਰਨ ਤੌਰ ਤੇ ਬਹੁਮੱਤ ਮਿਲਣ ਦੀ ਉਮੀਦ ਨਹੀਂ ਹੈ। ਭਾਰਤੀ ਲੋਕਤੰਤਰ ਨੇ ਪੰਜਾਬੀ ਦਾ ਮਸ਼ਹੂਰ ਨਾਮਵਾਰ ਕਵੀ ਸੁਰਜੀਤ ਪਾਤਰ ਬਾਖੂਬੀ ਦਰਸਾਂਉਦਾ ਹੈ ਆਪਣੀਆ ਇਸ ਕਵਿਤਾ ਦੀਆਂ ਪੰਕਤੀਆਂ ਵਿਚ:

ਚੋਣ ਨਿਸ਼ਾਨ ਸਿਵਾ ਹੈ ਸਾਡਾ ਇਸ ਨੂੰ ਬੁਝਣ ਨਾ ਦੇਈਏ ਜਦ ਤਕ ਨੇ ਉਹ ਲਾਸ਼ਾ ਗਿਣਦੇ, ਆਪਾਂ ਵੋਟਾਂ ਗਿਣੀਏ॥

ਇਸ ਤਰ੍ਹਾਂ ਦੀ ਰਾਜਨੀਤਿਕ ਪਾਰਟੀਆਂ ਦੀ ਲੋਕਤੰਤਰ ਪ੍ਰਤੀ ਦਿਖ ਅੱਜ ਵੀ ਭਾਰਤੀ ਲੋਕਤੰਤਰ ਨੂੰ ਅਧੂਰਾ ਅਤੇ ਲੰਗੜਾ ਹੀ ਰੱਖਣਾ ਆਪਣਾ ਮਕਸਦ ਸਮਝਦੀਆਂ ਹਨ। ਜਿਥੇ ਪੰਜਾਬੀ ਕਵੀ ਪਾਸ਼ ਦੇ ਕਹਿਣ ਮੁਤਾਬਿਕ ਅੱਜ ਵੀ ਭਾਰਤੀ ਲੋਕਾਂ ਦਾ ਦੁਖਾਂਤ ਉਹਨਾਂ ਦੇ ਸੁਪਨਿਆਂ ਦਾ ਬਾਰ ਬਾਰ ਬਨਣ ਤੋਂ ਪਹਿਲਾਂ ਬਿਖਰ ਜਾਣਾ ਵਧੇਰੇ ਹੈ ਅਤੇ ਰਾਜਨੀਤਿਕ ਪਾਰਟੀਆਂ ਵਲੋਂ ਚੋਣਾ ਆਪਣੇ ਹੱਕ ਵਿੱਚ ਕਰਨ ਲਈ ਵੱਡੇ ਵੱਡੇ ਸੁਪਨਿਆਂ ਦੇ ਮਹਿਲਾਂ ਨੂੰ ਰੇਤੇ ਦੀਆਂ ਨੀਹਾਂ ਤੇ ਹੀ ਚਿਣਿਆ ਜਾਂਦਾ ਹੈ ਜੋ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੌਲੀ ਜਿਹੀ ਹਵਾ ਦੇ ਵਹਿਣ ਨਾਲ ਨਾਲ ਹੀ ਬਿਖਰ ਜਾਂਦੇ ਹਨ ਅਤੇ ਸਦੀਆਂ ਤੋਂ ਬਹੁਗਿਣਤੀ ਭਾਰਤੀ ਲੋਕ ਆਪਣੀ ਕੁੱਲੀ, ਗੁੱਲੀ ਤੇ ਜੁਲੀ ਦੇ ਸੁਆਲ ਵਿਚ ਹੀ ਗੁਆਚ ਜਾਂਦੇ ਹਨ। ਤਾਂ ਹੀ ਤਾਂ ਅੱਜ ੬੭ ਸਾਲ ਦੇਸ ਨੂੰ ਆਜ਼ਾਦ ਹੋਣ ਤੋਂ ਬਾਅਦ ਵੀ ੫੦ ਪ੍ਰਤੀਸ਼ਤ ਤੋਂ ਵੱਧ ਲੋਕ ਆਪਣੀ ਰੋਜ਼ਮਈ ਦੀ ਦੋ ਢੰਗ ਰੋਟੀ ਲਈ ਵੀ ਸਾਧਨ ਪੂਰੇ ਨਹੀਂ ਕਰ ਪਾਉਂਦੇ ਅਤ ੮੦ ਪ੍ਰਤੀਸ਼ਤ ਬਾਲ ਆਪਣੀ ਮੁਢਲੀ ਪੰਜ ਜਮਾਤਾਂ ਦੀ ਪੜਾਈ ਵੀ ਮੁੰਕਮਲ ਕਰਨ ਤੋਂ ਕਿਨਾਰਾ ਕਰ ਜਾਂਦੇ ਹਨ ਅਤੇ ਵਧ ਰਹੀ ਬਾਲ ਮਜ਼ਦੂਰੀ ਦੀ ਕਤਾਰ ਵਿਚ ਜਾ ਖੋਲਦੇ ਹਨ ਤਾਂ ਜੋ ਆਪਣੀ ਕੁੱਲੀ, ਗੁੱਲੀ ਅਤੇ ਜੁੱਲੀ ਦੀ ਭਾਲ ਨੂੰ ਬਚਪਨ ਤੋਂ ਹੀ ਲੱਭਣ ਲਈ ਬੇਬਸ ਹਨ। ਇਸਦੇ ਬਾਵਜੂਦ ਵੀ ਅੱਜ ਦੀ ਪੂੰਜੀਵਾਦ ਦੇ ਵਿਗਿਆਨੀ ਭਾਰਤ ਨੂੰ ਆਉਣ ਵਾਲੇ ਕੱਲ ਲਈ ਦੁਨੀਆਂ ਦਾ ਸੁਨਹਿਰੀ ਭਵਿੱਖ ਦੀ ਕਿਰਨ ਵਜੋਂ ਦਰਸਾ ਰਹੇ ਹਨ।

ਇਸ ਦੁਨੀਆਂ ਦੇ ਸਭ ਤੋਂ ਵਡੇ ਲੋਕਤੰਤਰ ਵਿਚ ੧੬ਵੀਂ ਵਾਰ ਕੌਮੀ ਚੋਣਾ ਹੋ ਰਹੀਆ ਹਨ। ਇਸ ਵਿਚ ੮੧੪ ਮੀਲੀਅਨ ਲੋਕ ਭਾਰਤ ਦੀ ਕੁਲ ਆਬਾਦੀ ੧੨੦੦ ਮੀਲੀਅਨ ਵਿਚੋਂ ਵੋਟ ਪਾਉਣ ਲਈ ਹੱਕਦਾਰ ਹਨ ਅਤੇ ਇਸ ਵਿਚ ਬਹੁਗਿਣਤੀ ੧੮-੩੦ ਸਾਲ ਦੇ ਨੌਜਵਾਨਾਂ ਕੋਲ ਹੈ ਜੋ ਕਿ ਇਸ ਸੁਪਨੇ ਦੀ ਤਾਂਘ ਵਿਚ ਹਨ ਕਿ ਜੋ ੧੨ ਮੀਲੀਅਨ ਨੌਜਵਾਨ ਹਰ ਸਾਲ ਨੌਕਰੀ ਦੇ ਯੋਗ ਹੁੰਦੇ ਹਨ ਕਦੇ ਇਹ ਸੁਪਨਾ ਪੂਰਾ ਹੋ ਵੀ ਸਕੇਗਾ ਕਿ ਨਹੀ। ਕਿਉਂਕਿ ਪਿਛਲੇ ਪੰਜ ਸਾਲ ਦਾ ਲੇਖਾ ਜੋਖਾ ਇਹ ਦੱਸਦਾ ਹੈ ਕਿ ਯੋਗਤਾ ਦੇ ਅਨਕੂਲ ਸਿਰਫ ੧੨ ਮੀਲੀਅਨ ਨੌਜਵਾਨਾਂ ਵਿਚੋਂ ੫ ਲਖ ਤੋਂ ਵੀ ਘੱਟ ਨੌਜਵਾਨਾਂ ਨੂੰ ਨੌਕਰੀ ਮਿਲ ਸਕੀ ਹੈ ਅਤੇ ਬਾਕੀ ੧੧ ਮੀਲੀਅਨ ਵਰਗ ਇਕ ਅਜਿਹੀ ਕਤਾਰ ਵਿਚ ਆ ਖੜਦਾ ਹੈ ਜਿਸਨੂੰ ਸੁਪਨਾ ਉਲੀਕਨ ਦਾ ਅਰਥ ਵੀ ਨਸੀਬ ਨਹੀਂ ਹੁੰਦਾ ਅਤੇ ਉਹਨਾਂ ਵਿਚੋਂ ਕਈ ਮਾਉਵਾਦੀ ਫੌਜ ਵਿਚ ਜਾ ਖਲੌਦੇ ਹਨ, ਕਈ ਮੁਜਾਹਿਦ ਬਣਨ ਵਿਚ ਆਪਣਾ ਭਵਿੱਖ ਉਸਾਰਨਾ ਚਾਹੁੰਦੇ ਹਨ ਅਤੇ ਬਹੁਤੇ ਵੱਧ ਰਹੀ ਭਾਰਤ ਦੀਆਂ ਸੜਕਾਂ ਤੇ ਮੰਗਣ ਵਾਲਿਆ ਦੀ ਕਤਾਰ ਵਿਚ ਜਾ ਲਗਦੇ ਹਨ। ਪਰ ਇਸਦੇ ਬਾਵਯੂਦ ਵੀ ਮਹਾਨ ਭਾਰਤ ਦੇਸ਼ ਆਉਣ ਵਾਲੇ ਕੱਲ ਲਈ ਦੁਨੀਆ ਦੀ ਬਣਨ ਵਾਲੀ ਪੂੰਜਵਾਦੀ ਸ਼ਕਤੀ ਵਜੋਂ ਰਾਜਨੀਤੀ ਵਾਨਾਂ ਵਲੋਂ ਦਰਸਾਇਆ ਜਾ ਰਿਹਾ ਹੈ ਤਾਂ ਹੀ ਤਾਂ ਭਾਰਤੀ ਨੌਜਵਾਨਾਂ ਦੀ ਬਹੁਗਿਣਤੀ ਭਾਰਤੀ ਜਿਹਲਾਂ ਜੋ ਕਿ ਨੱਕੋਂ ਨੱਕ ਭਰੀਆਂ ਹੋਈਆਂ ਹਨ ਦਾ ਸਿੰਗਾਰ ਜਾ ਬਣਦੀ ਹੈ। ਕਿਉਂਕਿ ਇਸ ਨਾ ਬਰਾਬਰੀ ਵਾਲੇ ਸਮਾਜ ਵਿਚ ਤੇਜ਼ੀ ਨਾਲ ਤਰੱਕੀ ਦਾ ਰਾਹ ਨੌਜਵਾਨਾਂ ਨੂੰ ਕਾਨੂੰਨ ਦੇ ਦਾਇਰੇ ਨੂੰ ਭੰਨ ਕੇ ਬਣਨ ਵਿਚ ਜਿਆਦਾ ਰੁਚੀ ਵਾਲਾ ਲੱਗਦਾ ਹੈ। ਇਸੇ ਕਰਕੇ ਹੀ ਨੌਕਰੀ ਦਾ ਵੱਧ ਵਿਸਥਾਰ ਜੋ ਹੋਇਆ ਹੈ ਉਹ ਪੁਲੀਸ ਦੀ ਨੌਕਰੀ ਦੀ ਗਿਣਤੀ ਵਿੱਚ ਹੀ ਹੋਇਆ ਹੈ। ਇਹ ਭਾਰਤੀ ਲੋਕਤੰਤਰ ਦੀ ਇੱਕ ਦਿੱਖ ਹੈ ਕਿ ਜਿਆਦਾ ਪੁਲੀਸ ਦੇ ਘੇਰੇ ਹੀ ਰਾਜ ਗੱਦੀ ਨੂੰ ਪੱਕਿਆਂ ਰੱਖ ਸਕਦਾ ਹੈ ਅਤੇ ਆਮ ਇਹ ਦਿੱਖ ਹੈ ਕਿ ਰਾਜਸ਼ੀ ਲੀਡਰ ਵੱਡੀਆਂ ਵੱਡੀਆਂ ਪੁਲੀਸ ਅਤੇ ਫੌਜ਼ ਦੀਆਂ ਘੇਰਾਬੰਦੀਆਂ ਵਿਚ ਘਿਰੇ ਹੋ ਕਿ ਵੀ ਆਪਣੇ ਆਪ ਨੂੰ ਆਮ ਲੋਕਾਂ ਦੇ ਸੇਵਕ ਦੱਸ ਰਹੇ ਹਨ ਅਤੇ ਪੂੰਜਵਾਦੀ ਰੁਝਾਨ ਵਲੋਂ ਵੀ ਦੇਖਿਆ ਜਾਵੇ ਤਾਂ ਇਹ ਸਾਹਮਣੇ ਆਉਦਾ ਹੈ ਕਿ ਸਭ ਤੋਂ ਵੱਧ ਤਰੱਕੀ ਅਤੇ ਪੂੰਜੀ ਵਿਚ ਵਾਧਾ ਵੀ ਸਿਰਫ ਰਾਜਨੀਤਿਕ ਪ੍ਰਣਾਲੀ ਵਾਲੇ ਸਮਾਜ ਦਾ ਹੋਇਆ ਹੈ ਅਤੇ ਹਰ ਚੋਣਾਂ ਬਾਅਦ ਹਲਫਨਾਮਿਆਂ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦੇ ਸੇਵਕ ਹੀ ਸਭ ਤੋਂ ਵੱਡੇ ਸਰਮਾਏਦਾਰ ਬਣੇ ਹਨ ਅਤੇ ਹਰ ਵਾਰੀ ਇਹ ਸਰਮਾਏਦਾਰੀ ਵਿਚ ਵਾਧਾ ਯਕੀਨਨ ਹੋਇਆ ਹੈ ਭਾਵੇਂ ਦੇਸ਼ ਵਿਚ ਲਗਾਤਾਰ ਗਰੀਬੀ ਦੀ ਰੇਖਾ ਅਤੇ ਮੁਲਕ ਦਾ ਕਰਜ਼ਾ ਵਧਿਆ ਹੈ।

ਇਸ ਸਮੇਂ ਜਦੋਂ ੧੬ ਮਈ ਨੂੰ ਇਸ ਦੁਨੀਆਂ ਦੇ ਸਭ ਤੋਂ ਵਡੇ ਲੋਕਤੰਤਰ ਦੇ ਨਤੀਜੇ ਆਉਣਗੇ ਤਾਂ ਹੀ ਇਹ ਪਤਾ ਲਗ ਸਕੇਗਾ ਕਿ ਆਮ ਲੋਕ ਆਪਣੀ ਦਿੱਖ ਰਖ ਸਕਦੇ ਹਨ ਜਿਹਨਾਂ ਦੀ ਰਹਿਨੁਮਾਈ ਇਕ ਆਮ ਆਦਮੀ ਸਮਾਜ਼ ਸੇਵਕ ਅਰਵਿੰਦ ਕੇਜ਼ਰੀਵਾਲ ਕਰ ਰਿਹਾ ਜਾਂ ਪੂੰਜੀਵਾਦੀ ਸਮਾਜ ਦੇ ਪ੍ਰਤੀਨਿਧ ਵੱਖ ਵੱਖ ਵਡੀਆਂ ਰਾਜਨੀਤਿਕ ਪਾਰਟੀਆਂ ਜਿਹਨਾਂ ਤੇ ਪਰਿਵਾਰਵਾਦੀ ਪ੍ਰਭਾਵ ਦਾ ਬਹੁਤੀਕਰਨ ਹੈ ਅਤੇ ਉਹਨਾਂ ਵਿਚੋਂ ਕਈ ਹਿੰਦੂ ਰਾਸ਼ਟਰ ਦੇ ਮੁਦੱਈ ਹਨ, ਉਹ ਲੋਕ ਆਪਣੀ ਦਿੱਖ ਰੱਖ ਸਕਣਗੇ।

ਭਾਵੇਂ ਭਾਰਤ ਦੇ ਲੋਕਤੰਤਰ ਨੂੰ ਸਹੀ ਅਰਥਾਂ ਵਿਚ ਦਰਸਾਉਦੀਆਂ ਇਹ ਇਕ ਲਾਇਨ ਹੈ ਜਿਸਨੂੰ ਮੈਂ ਅੰਗਰੇਜ਼ੀ ਵਿਚ ਲਿਖ ਰਿਹਾ ਹਾਂ-

India’s election symbolises the art of winning a political campaign without having to prove the worthiness of being a winner