ਕੁਛ ਦਿਨ ਪਹਿਲਾਂ ਪੰਜਾਬ ਦੇ ਇਕ ਨਾਮਵਰ ਪਤਰਕਾਰ ਸ.ਕੰਵਰ ਸੰਧੂ ਨੇ 9 episode ਰਾਂਹੀ ਡੇ ਐਂਡ ਨਾਈਟ ਨਿਊਜ਼ ਚੈਨਲ ਤੇ ੧੯੮੪ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਉਪਰ ਭਾਰਤ ਦੇ ਹੁਕਮਰਾਣ ਵਲੋਂ ਆਪਣੀ ਫੌਜ ਰਾਂਹੀ ਕੀਤੇ ਹਮਲੇ ਬਾਰੇ ਖੋਜ਼ ਭਰਭੂਰ ਦਿਖਾਇਆ ਹੈ। ਇਸ ਪ੍ਰੋਗਰਾਮ ਦਾ ਨਾਂਅ ਅਣਕਹੀ ਦਾਸਤਾਨ ਰਖਿਆ ਗਿਆ ਹੈ। ਇਸ ਟੀ.ਵੀ ਪ੍ਰੋਗਰਾਮ ਬਾਰੇ ਅਖਬਾਰਾਂ ਚ ਅਤੇ ਕੌਮੀ ਟੀ.ਵੀ ਚੈਨਲਾਂ ਤੇ ਕਾਫੀ ਚਰਚਾ ਹੋਈ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਚਰਚਾ ਹੋਈ ਹੈ। ਇਸ ਵਿਚ ਕੋਈ ਸੱਕ ਨਹੀਂ ਕਿ ਇਹ ਪ੍ਰੋਗਰਾਮ ਕਾਫੀ ਸਮਝ ਨਾਲ ਅਤੇ ਕੰਵਰ ਸੰਧੂ ਦੀ ਲਗਣ ਦਾ ਪ੍ਰਤੀਕ ਹੈ। ਇਸ ਨੂੰ ਸਿੱਖ ਕੋਮ ਨੇ ਕਾਫੀ ਗੰਭੀਰਤਾ ਨਾਲਿ ਕਾਫੀ ਹਦ ਤੱਕ ਦੇਖਿਆ ਹੈ ਅਤੇ ਹੋਰ ਵੀ ਲੋਕਾਂ ਨੇ ਇਸ ਨੂੰ ਦੇਸ ਵਿਦੇਸ ਚ ਦੇਖਿਆ ਹੈ ਅਤੇ ਚਰਚਾ ਵੀ ਹੋਈ ਹੈ। ਇਸ ਬਾਰੇ ਪੱਖ ਹਾਂ ਚ ਵੀ ਹਨ ਅਤੇ ਜਿਹਨਾਂ ਨੂੰ ਠੀਕ ਨਹੀਂ ਲਗਿਆ ਉਹ ਪੱਖ ਵੀ ਹੈ। ਇਸ ਪ੍ਰੋਗਰਾਮ ਚ ਜੂਨ ੧੯੮੪ ਦਾ ਭਾਰਤੀ ਫੌਜ ਵਲੋਂ ਕੀਤਾ ਹਮਲਾ ਕਿਉਂ ਹੋਇਆ ਅਤੇ ਕਿਸ ਤਰਾਂ ਹੋਇਆ ਦਿਖਾਇਆ ਗਿਆ ਹੈ। ਦੁਨੀਆ ਚ ਕਿਸੇ ਇਸ ਤਰਾਂ ਦੀ ਮਹੱਤਵਪੂਰਣ ਘਟਨਾ ਨੂੰ ਦਸਣ ਵੇਲੇ ਪੱਤਰਕਾਰ ਦੀ ਆਪਣੀ ਮਾਨਸਿਕਤਾ ਦਾ ਜੋ ਪ੍ਰਭਾਵ ਹੈ ਉਹ ਘਟਨਾ ਨੂੰ ਦਰਸਾਉਣ ਵਿਚ ਕਾਫੀ ਮਹਤੱਵ ਰਖਦਾ ਹੈ। ਸ.ਕੰਵਰ ਸੰਧੂ ਦੇ ਇਸ ਪ੍ਰੋਗਰਾਮ ਵਿਚ ਵੀ ਉਹਨਾਂ ਦੀ ਆਪਣੀ ਕੀ ਮਾਨਸਿਕਤਾ ਹੈ ਦਾ ਕਾਫੀ ਅਸਰ ਹੈ। ਇਸ ਪ੍ਰੋਗਰਾਮ ਰਾਂਹੀ ਮੁਖ ਰੂਪ ਵਿੱਚ ਜੂਨ ੧੯੮੪ ਦੇ ਫੌਜੀ ਹਮਲੇ ਲਈ ਸਿਖ ਕੌਮ ਵਲੋਂ ਉਸ ਸਮੇਂ ਚਲ ਰਹੇ ਧਰਮ ਯੁਧ ਮੋਰਚੇ ਨੂੰ ਅਤੇ ਖਾਸ ਕਰਕੇ ਸਿਖ ਕੌਮ ਦੇ ਮੁਖ ਨਾਇਕ ਹੁਣ ਸ਼ਹੀਦ ਸੰਤ ਜਰਨੈਲ ਸਿੰਘ ਭਿਡਰਾਂਵਾਲੇ ਜੀ ਨੂੰ ਮੁਖ ਕਾਰਣ ਵਜੋਂ ਦਰਸਾਇਆ ਗਿਆ ਹੈ। ਉਸ ਸਮੇਂ ਸਿਖ ਕੌਮ ਦੀ ਅਗਵਾਈ ਕਰ ਰਹੀ ਸਿਆਸੀ ਧਿਰ ਸ੍ਰੋਮਣੀ ਅਕਾਲੀ ਦਲ ਨੂੰ ਅਤੇ ਇਸ ਦੇ ਮੁਖ ਨਾਇਕ ਸੰਤ ਹਰਚੰਦ ਸਿੰਘ ਲੋਂਗੋਵਾਲ ਅਤੇ ਉਸ ਸਮੇਂ ਦੇ SGPC ਦੇ ਪ੍ਰਧਾਣ ਜਥੇਦਾਰ ਗੁਰਚਰਣ ਸਿੰਘ ਟੋਹੜਾ ਨੂੰ ਕਾਫੀ ਹੱਦ ਤਕ ਬੇਬਸ ਕੰਮਜ਼ੋਰ ਅਤੇ ਦਬਾਅ ਹੇਠ ਦਰਸਾਇਆ ਗਿਆ ਹੈ। ਨਾਲਿ ਹੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਨੂੰ ਇਕ ਹਠ ਧਰਮੀ ਇਨਸਾਣ ਜੋ ਚਾਹੁੰਦਾ ਸੀ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਫੌਜੀ ਹਮਲਾ ਹੋਵੇ ਵਜੋਂ ਪੇਸ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਇਹ ਵੀ ਪੱਖ ਦਿਖਾਇਆ ਹੈ ਕਿ ਸਿਖ ਫੌਜ਼ੀ ਅਫਸਰ ਫਕਰ ਨਾਲਿ ਇਸ ਹਮਲੇ ਵਿਚ ਭਾਰਤੀ ਫੌਜ਼ ਦੀ ਅਗਵਾਈ ਕਰ ਰਹੇ ਸਨ ਅਤੇ ਉਹਨਾਂ ਲਈ ਦੇਸ਼ ਦਾ ਮਾਨ ਵਡਾ ਸੀ ਨ ਕਿ ਧਰਮ ਅਤੇ ਮਾਨਵਤਾ ਦਾ ਹੋ ਰਿਹਾ ਘਾਣ ਕੋਈ ਮਹਿਣੇ ਰਖਦਾ ਹੈ। ਇਸ ਪ੍ਰੋਗਾਰਮ ਰਾਹੀ ਇਹ ਵੀ ਦਸਣ ਦੀ ਕੋਸ਼ਿਸ ਕੀਤੀ ਹੈ ਕਿ ਉਸ ਸਮੇਂ ਦੀ ਸਿਖ ਸਿਆਸਿਤ ਅਤਿਵਾਦ ਦੇ ਦਬਾਅ ਹੇਠ ਅਤੇ ਸੰਤ ਜਰਨੈਲ ਸਿੰਘ ਜੀ ਭਿਡਰਾਂਵਾਲੇ ਦੀ ਤਾਕਤ ਅਗੇ ਪੂਰੀ ਤਰਾਂ ਗੋਡੇ ਟੇਕ ਚੁੱਕੀ ਸੀ ਅਤੇ ਭਾਰਤੀ ਫੌਜ਼ੀ ਹਮਲੇ ਰਾਂਹੀ ਹੀ ਆਪਣੇ ਆਪਿ ਨੂੰ ਆਜ਼ਾਦ ਅਤੇ ਮਹਿਫੂਜ਼ ਕਰ ਸਕੀ ਸੀ। ਭਾਵੇਂ ਕਿ ਇਸ ਸਿਖ ਸਿਆਸਿਤ ਦੀ ਸੋਚ ਅਤੇ ਸਮਝ ਨੇ ਇਸ ਵਡੇ ਦੁਖਾਂਤ ਮਨੁਖੀ ਕਦਰਾਂ ਕੀਮਤਾਂ ਅਤੇ ਇਨਸਾਣ ਦੀ ਹਸਤੀ ਦਾ ਘਾਣ ਕਰਵਾ ਕੇ, ਅੱਜ ਤੱਕ ਰਾਜ਼ ਭਾਗ ਦਾ ਆਨੰਦ ਮਾਨਿਆ ਹੈ ਅਤੇ ਮਾਣ ਰਹੀ ਹੈ। ਜਿਹਨਾਂ ਕੌਮੀ ਨਾਇਕਾਂ ਨੇ ਸਿਖ ਕੌਮ ਲਈ ਅਤੇ ਵਡੇ ਸਿਆਸੀ ਖਲਾ ਨੂੰ ਭਰਣ ਲਈ, ਅਤੇ ਪੁਰਾਣੇ ਗੌਰਵਮਈ ਇਤਿਹਾਸ ਨੂੰ ਮੁੜ ਸੁਰਜਤਿ ਕੀਤਾ, ਉਹਨਾ ਦਾ ਨਾਮੋਂ ਨਿਸ਼ਾਨ ਮਿਟਾ ਦਿਤਾ ਗਿਆ ਅਤੇ ਇਸ ਪ੍ਰੋਗਰਾਮ ਚ ਇਹ ਬਾਖੂਬੀ ਦਿਖਾਇਆ ਵੀ ਹੈ ਅਤੇ ਕਿਵੇਂ ਉਹਨਾਂ ਸ਼ਹੀਦਾਂ ਦਾ ਅੰਤਿਮ ਸਂਸਕਾਰ ਵੀ ਭੇਡਾਂ ਬਕਰੀਆਂ ਵਾਂਗ ਹੋਇਆ ਅਤੇ ਸਿਖ ਕੌਮ ਅਤੇ ਪੰਜਾਬ ਦੀ ਮੁਖ ਸਿਆਸੀ ਧਿਰ ਇਸ ਸਾਰੀ ਜਿੰਮੇਵਾਰੀ ਤੋਂ ਮੁਕਤ ਹੈ।

ਇਸ ਅਣਕਹੀ ਦਾਸਦਾਤ ਵਿਚ ਕਾਫੀ ਚਰਚਾ ਸਚਖੰਡ ਸ੍ਰੀ ਹਰਮਿੰਦਰ ਸਾਹਿਬ ਕੰਪਲੈਕਸ਼ ਵਿੱਚ ਕੀਤੀ ਗਈ ਮੋਰਚਾ ਬੰਦੀ ਦਾ ਹੋਣਾ, ਵਡੀ ਮਾਤਰਾ ਵਿੱਚ ਹਥਿਆਰਾਂ ਦਾ ਹੋਣਾ ਅਤੇ ਇਥੋਂ ਤੱਕ ਵੀ ਦਸਿਆ ਗਿਆ ਹੈ ਕਿ SGPC ਪ੍ਰਧਾਣ ਜਥੇਦਾਰ ਗੁਰਚਰਣ ਸਿੰਘ ਟੋਹੜਾ ਕੋਲ ਵੀ ਲਾਇਸੈਂਸ ਤੋਂ ਬਗੈਰ ਹਥਿਆਰ ਸਨ। ਸਿਖ ਮਾਨਸਿਕਤਾ ਦਾ ਪੱਖ ਇਤਿਹਾਸ ਮੁਤਾਬਿਕ ਜੋ ਹੈ ਕਿ ਕੌਮ ਹਮੇਸ਼ਾ ਹਥਿਆਰਾਂ ਨੂੰ ਸਤਿਕਾਰ ਦਿੰਦੀ ਹੈ ਅਤੇ ਅੱਜ ਗੁਰਬਾਣੀ ਦੇ ਸਤਿਕਾਰ ਵਾਂਗ ਹਥਿਆਰਾਂ ਦਾ ਵੀ ਬਣਦਾ ਸਤਿਕਾਰ ਕਰਦੀ ਹੈ। ਇਥੋਂ ਤੱਕ ਕਿ ੧੯੮੯ ਵਿੱਚ ਜਦੋਂ ਪੰਜਾਬ ਦੇ ਲੋਕਾਂ ਨੇ ੧੩ ਲੋਕ ਸਭਾ ਸੀਟਾਂ ਚੋਂ ੯ ਸੀਟਾਂ ਤੋਂ ਸਿਖ ਸੰਘਰਸ਼ ਨਾਲਿ ਸੰਬਧ ਰਖਣ ਵਾਲੇ ਨੁਮਾਂਇਦੇ ਚੁਣੇ ਸੀ ਤਾਂ ਉਹਨਾਂ ਦੀ ਅਗਵਾਈ ਕਰ ਰਹੇ ਸਿਖ ਆਗੂ ਨੇ ਲੋਕ ਸਭਾ ਚ ਕਿਰਪਾਨ ਦੇ ਮੁਦੇ ਤੇ ਸੁੰਹ ਚੁਕਣ ਤੋਂ ਪਾਸਾ ਵੱਟ ਲਿਆ ਸੀ। ਸਿਖ ਇਤਿਹਾਸ ਮੀਰੀ ਪੀਰੀ ਦਾ ਇਤਿਹਾਸ ਹੈ ਜਿਸਨੂੰ ਸ਼ਸਤਰ ਅਤੇ ਸ਼ਾਸਤਿਰ ਦਾ ਇਤਿਹਾਸ ਵੀ ਕਿਹਾ ਜਾਂਦਾ ਹੈ।

ਅਣਕਹੀ ਦਾਸਤਾਨ ਵਿਚ ਇਹ ਤਾਂ ਵਿਸਥਾਰ ਨਾਲਿ ਦਿਖਾਇਆ ਗਿਆ ਹੈ ਕਿ ਇਕ ਫੌਜ਼ੀ ਅਫਸਰ ਜੋ ਕਿ ਸਿੱਖ ਧਰਮ ਨਾਲਿ ਸੰਬਦਿਤ ਸੀ, ਕਿੰਨੇ ਚਾਅ ਨਾਲਿ ਆਖਦਾ ਦਸਿਆ ਹੈ ਕਿ ਸਭ ਤੋਂ ਪਹਿਲਾਂ ਮੈਂ ਦਰਬਾਰ ਸਾਹਿਬ ਚ ਅਤਿਵਾਦੀਆਂ ਨੂੰ ਅਤੇ ਸ਼ਹੀਦ ਸੰਤ ਜਰਨੈਲ ਸਿੰਘ ਭਿਡਰਾਂਵਾਲੇ ਨੂੰ ਮਾਰ ਮੁਕਾਉਣ ਲਈ ਜਾਵਾਂਗਾ ਅਤੇ ਉਹ ਗਿਆ ਵੀ ਪਰ ਅੰਦਿਰ ਜਾਂਣ ਵੇਲੇ ਹੀ ਉਹ ਫੋਜ਼ੀ ਅਫਸਰ ਬੁਰੀ ਤਰਾਂ ਜਖਮੀ ਹੋ ਗਿਆ ਸੀ ਅਤੇ ਬਾਅਦ ਵਿੱਚ ਉਸਨੂੰ ਭਾਰਤ ਸਰਕਾਰ ਵਲੋਂ ਇਕ ਸਿਖ ਰਾਸ਼ਟਰਪਤੀ ਕੋਲੋਂ ਸਭ ਤੋਂ ਉਚਾ ਬਹਾਦਰੀ ਮੈਡਲ ਮਿਲਿਆ ਸੀ। (ਇਥੇ ਇਕ ਗਲ ਜੋ ਅਣਕਹੀ ਦਾਸਤਾਨ ਚ ਕੰਵਰ ਸੰਧੂ ਹੋਰਾਂ ਨਹੀਂ ਕਹੀ ਕਿ ਸਿੰਘ ਸਾਹਿਬਾਨ ਵਲੋਂ ਭਾਰਤੀ ਫੋਜ਼ ਦੇ ਹਮਲੇ ਮਗਰੋਂ ਇਸ ਸਿਖ ਰਾਸ਼ਟਰਪਤੀ ਨੂੰ ਸਿਖ ਪੰਥ ਚੋਂ ਖਾਰਜ਼ ਕਰ ਦਿਤਾ ਸੀ) ਅਣਕਹੀ ਦਾਸਤਾਨ ਚ ਇਸ ਸਿਖ ਫੋਜ਼ੀ ਅਫਸ਼ਰ ਦਾ ਬਾਅਦ ਆਲਾ ਪੱਖ ਉਹਨਾਂ ਜ਼ੋਰ ਨਾਲਿ ਨਹੀ ਦਿਖਾਇਆ ਗਿਆ ਜਿਸ ਵਿੱਚ ਉਸ ਦੀ ਪੀੜ ਅਤੇ ਪਛਤਾਵਾ ਹੈ ਅਤੇ ਜਿਸਨੇ ਅੱਜ ਤੱਕ ਉਹ ਬਹਾਦਰੀ ਮੈਡਲ ਨੂੰ ਨ ਦੇਖਿਆ ਅਤੇ ਡਬੇ ਚੋ ਹੀ ਕਢਿਆ ਹੈ ਕਿਉਂਕਿ ਉਹ ਅੱਜ ਵੀ ਆਪਣੇ ਕਹੇ ਅਤੇ ਕੀਤੇ ਤੇ ਅਫਸ਼ੋਸ ਅਤੇ ਸ਼ਰਮਿੰਦਗੀ ਚੋ ਗੁਜ਼ਰ ਰਿਹਾ ਹੈ। ਅਣਕਹੀ ਦਾਸਤਾਨ ਚ ਕੰਵਰ ਸੰਧੂ, ਹੋਰਾਂ ਇਹ ਜਰੂਰ ਪ੍ਰਤੱਖ ਚ ਦਿਖਾਇਆ ਹੈ ਕਿ ਸ਼ਹੀਦ ਸੰਤ ਜਰਨੈਲ ਸਿੰਘ ਭਿਡਰਾਂਵਾਲੇ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਜਰਨਲ ਸ਼ਹਿਬੇਗ ਸਿੰਘ ਨੇ ਸਿਖ ਕੌਮ ਦੇ ਗੌਰਵਮਈ ਇਤਿਹਾਸ ਨੂੰ ਮੁੜ ਸਾਹਮਣੇ ਲਿਆਂਦਾ ਹੈ ਅਤੇ ਭਾਣੇ ਵਿਚ ਜੁਲਮ ਅਗੇ ਮੌਤ ਨੂੰ ਵੰਗਾਰ ਪਾਈ ਹੈ।

ਕੰਵਰ ਸੰਧੂ ਹੋਰਾਂ ਇਸ ਅਣਕਹੀ ਦਾਸਤਾਨ ਇਹ ਦਰਸਾਉਣ ਦੀ ਕੋਸ਼ਿਸ ਕੀਤੀ ਹੈ ਸ਼ਹੀਦ ਸੰਤ ਜਰਨੈਲ ਸਿੰਘ ਭਿਡਰਾਂਵਾਲੇ ਦੇ ਆਲੇ ਦੁਆਲੇ ਇਕ ਬੁਲੰਦ ਆਵਾਜ਼ ਦੀ ਛਾਂਅ ਹੇਠ, ਕਿੰਨੀ ਕੰਮਜ਼ੋਰ ਅਤੇ ਨਿਜ਼ ਪ੍ਰਸ਼ਤ ਸਖਸ਼ੀਅਤਾਂ ਦਾ ਘੇਰਾ ਸੀ, ਜਿੰਨਾ ਚੋਂ ਕਾਫੀ ਅੱਜ ਰਾਜ ਭਾਗ ਦਾ ਆਨੰਦ ਮਾਣ ਰਹੇ ਵੀ ਹਨ। ਸਿਖ ਅਤੇ ਪੰਜਾਬ ਦੀ ਮੁਖ ਸਿਆਸੀ ਧਿਰ ਦੇ ਪ੍ਰਮੁਖ ਆਗੂ ਰਾਮੂਵਾਲੀਆ ਵਲੋਂ ੨੯ ਸਾਲ ਬਾਅਦ ਇਹ ਦਸਣਾ ਸਿਰਫ ਕਿ ਭਾਰਤੀ ਫੌਜ਼ ਨੇ ਸਿਖਾਂ ਨੂੰ ਹਥ ਬੰਨ ਕੇ ਮਾਰਿਆ ਹੈ ਪਰ ਰਾਮੂਵਾਲੀਆ ਨੇ ਇਸ ਨੈਤਿਕ ਜਿੰਮੇਵਾਰੀ ਤੇ ਕਿਉਂ ਚੁਪ ਰਖੀ, ਜਦ ਕਿ ਇਸ ਸਮੇਂ ਦੌਰਾਨ ਉਹ ਅਨੇਕਾਂ ਉਚ ਅਹੁਦਿਆਂ ਤੇ ਵੀ ਰਹੇ ਹਨ ਇਹ ਅਣਕਹੀ ਦਾਸਤਾਨ ਵਿਚ ਜਰੂਰ ਉਚੀ ਆਵਾਜ਼ ਚ ਆਉਣਾ ਚਾਹੀਦਾ ਸੀ। ਅਣਕਹੀ ਦਾਸਤਾਨ ਚ ਇਹ ਵੀ ਮੁਖ ਤੌਰ ਤੇ ਆਉਣਾ ਚਾਹੀਦਾ ਸੀ ਕਿ “ਤੀਜ਼ੀ ਏਜ਼ੰਸੀ” ਜਿਸਦਾ ਕਿ ਨਾਮ ੧੯੮੪ ਦੇ ਫੋਜ਼ੀ ਹਮਲੇ ਤੋਂ ਬਾਅਦ ਕਾਫੀ ਚਰਚਾ ਚ ਆਇਆ ਸੀ, ਦਾ ਕੀ ਇਸ ਦੁਖਾਂਤ ਵਿੱਚ ਭਾਗ ਸੀ। ਇਹ ਵੀ ਆਉਣਾ ਚਾਹੀਦਾ ਸੀ ਕਿ ਇਹਨੇਂ ਮਹਾਨ ਨਾਇਕ ਸ਼ਹੀਦ ਸੰਤ ਜਰਨੈਲ ਸਿੰਘ ਭਿਡਰਾਂਵਾਲੇ ਦੀ ਗੌਰਵਮਈ ਸ਼ਹੀਦੀ ੨੦ ਸਾਲ ਤੋਂ ਉਪਰ ਚੁਪ ਕਿਉਂ ਰਖੀ ਗਈ ਜਦਕਿ ਸ਼ਹੀਦ ਭਾਈ ਅਮਰੀਕ ਸਿੰਘ, ਅਤੇ ਸ਼ਹੀਦ ਜਨਰਲ ਸ਼ਹਿਬੇਗ ਸਿੰਘ ਦੀ ਸ਼ਹੀਦੀ ਬਾਰੇ ਕੋਈ ਚੁਪ ਨਹੀਂ ਸੀ। ਇਹ ਅਣਕਹੀ ਦਾਸਤਾਨ ਚ ਵੀ ਕੰਵਰ ਸੰਧੂ ਹੋਰਾਂ ਦਸਿਆ ਹੈ ਕਿ ਸ਼ਹੀਦੀ ਬਾਰੇ ਸਾਰਾ ਸਰਕਾਰੀ ਰਿਕਾਰਡ ਹੈ। ਇਸ ਬਾਰੇ ਦਮਦਮੀ ਟਕਸਾਲ ਅਤੇ ਸ਼ਹੀਦ ਸੰਤ ਜਰਨੈਲ ਸਿੰਘ ਭਿਡਰਾਂਵਾਲੇ ਦਾ ਪਰਿਵਾਰ ਤੋਂ ਜਰੂਰ ਪੱਖ ਲੈਣਾ ਚਾਹੀਦਾ ਸੀ ਅਤੇ ਨਾਲਿ ਹੀ ਸ੍ਰੋਮਣੀ ਅਕਾਲੀ ਦਲ ਤੋਂ ਜੋ ਕਿ ੧੯੮੪ ਮਗਰੋਂ ਅਨੇਕਾਂ ਵਾਰ ਰਾਜ਼ ਚ ਸਰਕਾਰ ਬਣਾ ਚੁਕਾ ਹੈ।

ਅਣਕਹੀ ਦਸਤਾਨ ਨੂੰ ਇਹ ਮੁਖ ਰੂਪ ਵਿਚ ਦਸਣਾ ਚਾਹੀਦਾ ਸੀ ਕਿ ਉਸ ਸਮੇਂ ਦੇ ਪਤਰਕਾਰ ਅਤੇ ਹੋਰ ਅਖਬਾਰ ਕਿਸ ਤਰਾਂ ਨਾਲਿ ਇਸ ਦੋੜ ਵਿਚ ਸਨ ਜਿਸ ਰਾਂਹੀ ਲੋਕਾਂ ਦੀਆਂ ਭਾਵਨਾਵਾਂ ਚ ਵਖਰੇਵਾਂ ਆ ਗਿਆ ਸੀ ਅਤੇ ੧੯੮੪ ਦਾ ਫੌਜ਼ੀ ਹਮਲਾ ਸ਼ਾਹ ਮੁਹਮੰਦ ਦੇ ਕਹਿਣ ਮੁਤਾਬਿਕ ਜੰਗ ਸਿਖ ਭਾਰਤ ਦੇ ਹਿੰਦੂ ਦਾ ਬਣ ਗਿਆ ਸੀ ਨਾ ਕਿ ਸਿਆਸ਼ਤ ਤੋਂ ਪ੍ਰੇਰਰਤ ਹੱਕੀ ਪੰਜਾਬ ਅਤੇ ਮਾਨੁਖੀ ਕਦਰਾਂ ਕੀਮਤਾਂ ਦੀਆਂ ਮੰਗਾਂ ਬਾਰੇ ਸੀ।