ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਉਸ ਬੇਅਦਬੀ ਦੇ ਰੋਸ ਵੱਜੋਂ ਪ੍ਰਦਰਸ਼ਨ ਕਰਦੀਆਂ ਸ਼ਾਂਤਮਈ ਸਿੱਖ ਸੰਗਤਾਂ ਉਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਜਸਟਿਸ ਰਣਜੀਤ ਸਿੰਘ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਦੇ ਲੀਕ ਹੋਏ ਹਿੱਸਿਆਂ ਨੇ ਆਪਣੇ ਆਪ ਨੂੰ ਪੰਥ ਦੀ ਮਾਲਕ ਅਖਵਾਉਣ ਵਾਲੀ ਪਾਰਟੀ ਅਕਾਲੀ ਦਲ ਅਤੇ ਉਸਦੇ ਦੋ ਪ੍ਰਮੁੱਖ ਖੈਰ੦ਖਵਾਹਾਂ ਨੂੰ ਬੇਨਕਾਬ ਕਰ ਦਿੱਤਾ ਹੈ। ਜਸਟਿਸ ਰਣਜੀਤ ਸਿੰਘ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਸੌਂਪੀ ਗਈ ਰਿਪੋਰਟ ਦੇ ਜੋ ਹਿੱਸੇ ਮੀਡੀਆ ਵਿੱਚ ਪ੍ਰਕਾਸ਼ਿਤ ਹੋਏ ਹਨ ਉਨ੍ਹਾਂ ਨੇ ਇਸ ਗੱਲ ਵਿੱਚ ਕੋਈ ਸ਼ੱਕ ਸ਼ੁਭਾ ਨਹੀ ਰਹਿਣ ਦਿੱਤਾ ਕਿ ਪ੍ਰਕਾਸ਼ ਸਿੰਘ ਬਾਦਲ ਆਪਣੀ ਸਿਆਸੀ ਸੱਤਾ ਨੂੰ ਬਚਾਈ ਰੱਖਣ ਲਈ ਕਿਸੇ ਹੱਦ ਤੱਕ ਵੀ ਜਾ ਸਕਦਾ ਹੈ।

ਰਿਪੋਰਟ ਵਿੱਚ ਇਹ ਵੇਰਵੇ ਦਰਜ ਹਨ ਕਿ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਲਈ ਸਿਰਸੇ ਵਾਲੇ ਡੇਰੇ ਦੀ ਕੇਂਦਰੀ ਭੂਮਿਕਾ ਹੈ। ਸਿਰਸੇ ਵਾਲੇ ਡੇਰੇ ਦੀ ਉਚ ਕਮਾਨ ਨੇ ਹੀ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਸਕੀਮ ਬਾਰੇ ਆਮ ਸਹਿਮਤੀ ਦਿੱਤ ਿਅਤੇ ਫਿਰ ਉਸ ਡੇਰੇ ਦੇ ਸਿਆਸੀ ਵਿੰਗ ਨੇ ਗੁਰੂ ਸਾਹਿਬ ਜੀ ਦੀ ਬੇਅਦਬੀ ਦੀਆਂ ਕਾਰਵਾਈਆਂ ਨੂੰ ਸਿਰੇ ਚਾੜ੍ਹਨ ਲਈ ਆਪਣੇ ਬੰਦਿਆਂ ਦੀਆਂ ਜਿੰਮੇਵਾਰੀਆਂ ਲਾਈਆਂ।

ਗੁਰੂ ਸਾਹਿਬ ਜੀ ਦੇ ਬੇਅਦਬੀ ਲਈ ਸਿਰਸੇ ਵਾਲੇ ਡੇਰੇ ਦੇ ਮੁਖੀ ਦੀ ਸਪਸ਼ਟ ਸ਼ਮੂਲੀਅਤ ਸਾਹਮਣੇ ਆਈ ਹੈ ਪਰ ਪੰਜਾਬ ਦੇ ਮੁਖ ਮੰਤਰੀ ਹੁੰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀਆਂ ਵੋਟਾਂ ਟੁੱਟਣ ਦੇ ਡਰ ਤੋਂ ਨਾ ਕੇਵਲ ਉਸ ਡੇਰੇ ਵਾਲੀ ਦੀ ਰਾਖੀ ਕੀਤੀ ਬਲਕਿ ਡੇਰੇ ਦੇ ਕਿਸੇ ਪੈਰੋਕਾਰ ਦੀ ਗ੍ਰਿਫਤਾਰੀ ਨਾ ਕਰਵਾਕੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਤਾਂ ਕਿ ਉਹ ਗੁਰੂ ਸਾਹਿਬ ਜੀ ਦੀ ਬੇਅਦਬੀ ਜੋਰ ਸ਼ੋਰ ਨਾਲ ਕਰ ਸਕਣ।

ਇਤਿਹਾਸ ਦਾ ਇਹ ਦ੍ਰਿਸ਼ ਪੰਜਾਬ ਅਤੇ ਸਿੱਖ ਕੌਮ ਲਈ ਬਹੁਤ ਮੰਫਭਾਗਾ ਹੈ ਕਿਉਂਕਿ ਪੰਜਾਬ ਅਤੇ ਸਿੱਖ ਕੌਮ ਨੇ ਇਤਿਹਾਸ ਵਿੱਚ ਬਹੁਤ ਹਮਲੇ ਦੇਖੇ ਅਤੇ ਝੱਲੇ ਹਨ ਬਹੁਤ ਤਾਕਤਵਰ ਅਤੇ ਖੁੰਖਾਰੂ ਵੈਰੀਆਂ ਦੇ ਮੂੰਹ ਮੋੜੇ ਹਨ। ਸੱਤ ਸਮੁੰਦਰੋਂ ਪਾਰ ਜਾ ਕੇ ਪੰਥ ਦੇ ਦੋਖੀਆਂ ਨੂੰ ਬਣਦੀ ਸਜ਼ਾ ਦਿੱਤੀ ਹੈ ਪਰ ਕਦੇ ਅਜਿਹਾ ਸਮਾਂ ਨਹੀ ਦੇਖਿਆ ਕਿ ਸਾਡੇ ਰਹਿਬਰ ਦੀ ਬੇਅਦਬੀ ਸਾਡੀ ਹੀ ਧਰਤੀ ਉਤੇ ਹੋਈ ਹੋਵੇ ਅਤੇ ਉਸ ਨੂੰ ਹੱਲਾਸ਼ੇਰੀ ਦੇਣ ਵਾਲਾ ਵੀ ਸਾਡੇ ਵਰਗਾ ਹੀ ਕੋਈ ਸੱਜਣ ਹੋਵੇ।

ਹੁਣ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਾਡੇ ਸਾਹਮਣੇ ਹੈ ਤਾਂ ਪਿਛਲੇ ੪੦ ਸਾਲਾਂ ਦਾ ਇਤਿਹਾਸ ਸਾਡੀਆਂ ਅੱਖਾਂ ਸਾਹਮਣੇ ਘੁੰਮ ਜਾਂਦਾ ਹੈ।

੧੯੭੮ ਦੀ ਵਿਸਾਖੀ, ਸ਼ਾਂਤਮਈ ਮਾਰਚ ਕਰਦੇ ਸਿੰਘਾਂ ਦਾ ਕਤਲੇਆਮ, ਮੁੱਖ ਦੋਸ਼ੀ ਦਾ ਸਰਕਾਰੀ ਗੱਡੀਆਂ ਵਿੱਚ ਬਚਾਅ। ਕੇਸ ਦਿੱਲੀ ਤਬਦੀਲ ਕਰਵਾਉਣਾਂ ਅਤੇ ਬਰੀ ਕਰਵਾਉਣਾਂ। ੧੯੮੨-੮੩ ਵਿੱਚ ਭਾਰਤ ਸਰਕਾਰ ਨਾਲ ਤਿੰਨ ਧਿਰੀ ਵਾਰਤਾ। ਪੰਜਾਬ ਨਾਲੋਂ ਆਪਣੀਆਂ ਨਿੱਜੀ ਖਾਹਸ਼ਾਂ ਨੂੰ ਪਹਿਲ। ਦੇਵੀ ਲਾਲ ਤੋਂ ਲ਼ਿੰਕ ਨਹਿਰ ਦੀ ਪੁਟਾਈ ਲਈ ਪੈਸੇ ਅਤੇ ਹਰਿਆਣੇ ਵਿੱਚ ਵਪਾਰ। ਸਾਕਾ ਨੀਲਾ ਤਾਰਾ ਤੋਂ ਪਹਿਲਾਂ ਸਿੱਲੀ ਸਰਕਾਰ ਨਾਲ ਗੰਢਤਰੁੱਪ, ਸਰਕਾਰ ਨੂੰ ਸੰਤ ਭਿੰਡਰਾਂਵਾਲੇ ਤੋਂ ਖਹਿੜਾ ਛੁਡਾਉਣ ਲੇ ਆਖਣਾਂ। ਰਾਤੀ ਕੇ. ਪੀ. ਐਸ. ਗਿੱਲ ਨਾਲ ਸਾਜਿਸ਼ਾਂ ਅਤੇ ਦਿਨੇ ਸ਼ਹੀਦ ਖਾੜਕੂਆਂ ਦੇ ਭੋਗਾਂ ਤੇ ਜਾਕੇ ਨਾਅਰੇ ਮਾਰਨੇ। ਅਜੀਤ ਸਿੰਘ ਪੂਹਲਾ, ਸੁਮੇਧ ਸੈਣੀ, ਸਵਰਨ ਘੋਟਣਾਂ, ਇਜਹਾਰ ਆਲਮ ਨਾਲ ਯਾਰੀ। ਗੁਰਸਿੱਖ ਨੌਜਵਾਨਾਂ ਤੇ ਦੇਸ਼ਧਰੋਹੀਆਂ ਦੇ ਕੇਸ।ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਗੁਰੂਡੰਮ ਦੀਆਂ ਚੇਅਰਾਂ ਸਥਾਪਤ ਕਰਨੀਆਂ। ਡੇਰਿਆਂ ਨੂੰ ਹੱਲਾਸ਼ੇਰੀ।ਸਿੱਖਾਂ ਦਾ ਗੋਲੀਆਂ ਨਾਲ ਸਵਾਗਤ, ਡੇਰੇ ਦਾਰਾਂ ਦਾ ਫੁੱਲਾਂ ਨਾਲ।

ਅਜਿਹਾ ਬਹੁਤ ਕੁਝ ਹੈ ਜੋ ਅਕਾਲੀ ਦਲ ਦੇ ਖੈਰ-ਖਵਾਹ ਦੇ ਨਾਅ ਬੋਲਦਾ ਹੈ।

ਹੁਣ ਜਸਟਿਸ ਰਣਜੀਤ ਸਿੰਘ ਨੇ ਜੋ ਥੋੜਾ ਬਹੁਤ ਸੱਸ਼ ਸਾਹਮਣੇ ਲਿਆਂਦਾ ਹੈ ਉਹ ਸਮੁੰਦਰ ਵਿੱਚੋਂ ਕੁਝ ਬੂੰਦਾਂ ਚੁਗਣ ਵਾਂਗ ਹੈ। ਵਰਤਮਾਨ ਅਕਾਲੀ ਦਲ ਦੇ ਢਿੱਡ ਵਿੱਚ ਬਹੁਤ ਕੁਝ ਅਜਿਹਾ ਪਿਆ ਹੈ ਜਿਸ ਤੇ ਪੰਥ ਮਾਣ ਨਹੀ ਕਰ ਸਕਦਾ।

ਵਾਹਿਗੁਰੂ ਖੈਰ ਕਰਨ ਅਤੇ ਪੰਥ ਦਾ ਮਾੜੀ ਲੀਡਰਸ਼ਿੱਪ ਤੋਂ ਖਹਿੜਾ ਛੁਡਵਾ ਦੇਣ।