ਦੁਨੀਆਂ ਦੇ ਮਹਾਨ ਬੁੱਧੀਜੀਵੀ ਗੈਲਰੀ ਵਾਰਡ ਨੇ ਇਹ ਗੱਲ ਕਹੀ ਸੀ ਕਿ ਮਹਾਨਤਾ ਸ਼ਕਤੀਸ਼ਾਲੀ ਹੋਣ ਵਿੱਚ ਨਹੀਂ ਹੁੰਦੀ ਸਗੋਂ ਸ਼ਕਤੀ ਦੀ ਸਹੀ ਤੇ ਉਚਿੱਤ ਵਰਤੋਂ ਕਰਨ ਵਿੱਚ ਹੁੰਦੀ ਹੈ। ਪਰ ਇਸ ਦੇ ਵਿਪਰੀਤ ਭਾਰਤ ਦੇ ਸੂਬੇ ਪੰਜਾਬ ਵਿੱਚ ਸਿੱਖ ਸੰਘਰਸ਼ ਦੌਰਾਨ ਸ਼ਕਤੀਸ਼ਾਲੀ ਹੋਣਾ ਆਪਣੀ ਮਹਾਨਤਾ ਨੂੰ ਦਰਸਾਉਣਾ ਸੀ। ਇਸ ਸ਼ਕਤੀਸ਼ਾਲੀ ਬਿਰਤੀ ਨੂੰ ਮਹਾਨਤਾ ਰਾਹੀਂ ਦਰਸਾਉਣ ਦੇ ਜਰੀਏ, ਸਰਕਾਰੀ ਤੰਤਰ, ਪੁਲੀਸ ਤੇ ਸੁਰੱਖਿਆ ਬਲਾਂ ਨੇ ਅੰਨੇਵਾਹ ਮਹਾਨਤਾ ਦਰਸਾਉਂਦੇ ਹੋਏ ਸਿੱਖ ਨੌਜਵਾਨੀ ਦਾ ਲਹੂ ਪੰਜਾਬ ਵਿੱਚ ਵਗਾਇਆ ਸੀ। ਇੱਥੋਂ ਤੱਕ ਕਿ ਦੂਸਰੇ ਸੂਬਿਆਂ ਵਿੱਚ ਵੀ ਜਾ ਕੇ ਸਿੱਖ ਨੌਜਵਾਨਾਂ ਨੂੰ ਲੱਭ ਕੇ ਮਾਰਨ ਵਿੱਚ ਆਪਣੀ ਸ਼ਕਤੀ ਦਾ ਪ੍ਰਦਸ਼ਨ ਕੀਤਾ ਸੀ। ਸਿੱਖ ਨੌਜਵਾਨੀ ਤੇ ਲੋਕਾਂ ਦਾ ਅਜਿਹਾ ਘਾਣ ਕੀਤਾ ਕਿ ਉਹਨਾਂ ਦੀ ਨਿੱਜੀ ਅਜਾਦੀ ਨੂੰ ਵੀ ਆਪਣੇ ਅਨੁਮਾਨਾਂ ਅਨੁਸਾਰ ਦੇਸ਼ ਦੀ ਅਖੰਡਤਾ ਦੇ ਵਿਰੁੱਧ ਸਮਝ ਕੇ ਬਾਗੀ ਬਣਾ ਕੇ ਆਪਣੀ ਹਉਮੈ ਤੇ ਮਹਾਨਤਾ ਦਰਸਾਉਂਦੇ ਹੋਏ ਮਾਨਵਤਾ ਦੇ ਘਾਣ ਕੀਤੇ। ਇਹ ਭੁੱਲ ਗਏ ਕਿ ਅਸਹਿਮਤੀ ਰੱਖਣਾ ਸੰਵਿਧਾਨ ਮੁਤਾਬਕ ਕਨੂੰਨੀ ਹੱਕ ਹੈ। ਉਸਨੂੰ ਕਨੂੰਨ ਦੇ ਦਾਅ ਪੇਚ ਵਿੱਚ ਉਲਝਾ ਕੇ ਆਪਣੇ ਵਹਿਸ਼ੀ ਰੱਵਈਏ ਰਾਹੀਂ ਕੁਚਲਣ ਦੇ ਯਤਨ ਕੀਤੇ ਗਏ। ਕਈਆਂ ਨੂੰ ਤਾਂ ਅਜਿਹਾ ਕੁਚਲਿਆ ਕਿ ਅੱਜ ਤੱਕ ਉਹਨਾਂ ਦਾ ਖੁਰਾ ਖੋਜ ਹੀ ਨਹੀਂ ਲੱਭਿਆ। ਜੋ ਅੱਜ ਵੀ ਕਨੂੰਨ ਵੱਲੋਂ ਭਗੋੜੇ ਹੀ ਦਰਸਾਏ ਗਏ ਹਨ। ਉਹਨਾਂ ਨੌਜਵਾਨਾਂ ਵਿਚੋਂ ਇੱਕ ਇੰਜਨੀਅਰ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਵੀ ਹੈ। ਜਿਸਦਾ ਅੱਜ ਤੱਕ ਕੋਈ ਖੁਰਾ ਖੋਜ ਨਹੀਂ ਲੱਭਿਆ ਹੈ। ਕਨੂੰਨੀ ਪੰਨਿਆਂ ਮੁਤਾਬਕ ਉਹ ਅੱਜ ਵੀ ਭਗੌੜਾ ਹੈ। ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਪੰਜਾਬ ਦਾ ਇੱਕ ਉਚ ਅਧਿਕਾਰੀ ਦਾ ਬੇਟਾ ਸੀ ਅਤੇ ਕਨੂੰਨ ਮੁਤਾਬਕ ਉਸ ਉੱਪਰ ਜੋ ਦੋਸ਼ ਦਰਸਾਏ ਗਏ ਹਨ ਉਹ ਮੁੱਖ ਰੂਪ ਵਿੱਚ ਕਿਸੇ ਹੋਰ ਸਿੱਖ ਨੌਜਵਾਨ, ਜਿਸਨੂੰ ਸ਼ਕਤੀ ਦਰਸਾਉਣ ਵਾਲੀ ਤਾਕਤ ਆਪਣੀ ਮਹਾਨਤਾ ਰਾਹੀਂ ਬਾਗੀ ਗਰਦਾਨ ਚੁੱਕੀ ਸੀ, ਦਾ ਸਾਥੀ ਦੱਸਿਆ ਗਿਆ ਹੈ। ਕਿਉਂ ਕਿ ਉਹ ਉਸ ਨਾਲ ਪੜਿਆ ਸੀ। ਉੱਚ ਅਧਿਕਾਰੀ ਨੇ ਆਪਣੇ ਬੇਟੇ ਨੂੰ ਲੱਭਣ ਅਤੇ ਬਚਾਉਣ ਲਈ ਦੋ ਦਹਾਲਿਆਂ ਤੋਂ ਉੱਪਰ ਕੋਸ਼ਿਸ ਕੀਤੀ ਅਤੇ ਭਾਰਤੀ ਕਨੂੰਨ ਦੇ ਵੀ ਦਰਵਾਜੇ ਖੜਖੜਾਏ ਸਨ। ਪਰ ਉਸਨੂੰ ਕਿਤੇ ਵੀ ਕੋਈ ਢਾਹ ਨਹੀਂ ਮਿਲੀ। ਹੁਣ ਕੁਝ ਸਾਲ ਪਹਿਲਾਂ ਉਸ ਉੱਚ ਅਧਿਕਾਰੀ ਦੀ ਮੌਤ ਤੋਂ ਬਾਅਦ ਫੇਰ ਮੁੜ ਤੋਂ ਉਸਦੇ ਪੁੱਤਰ ਅਤੇ ਇੰਜਨੀਅਰ ਬਲਵੰਤ ਸਿੰਘ ਰਾਮੂਵਾਲੀਆ ਦੇ ਭਰਾ ਨੇ ਕਨੂੰਨੀ ਚਾਰਾਜੋਈ ਸ਼ੁਰੂ ਕੀਤੀ ਹੈ। ਉਹਨਾਂ ਦੋਸ਼ ਲਗਾਇਆ ਹੈ ਕਿ ਪੰਜਾਬ ਦੇ ਡੀ.ਜੀ.ਪੀ ਰਹਿ ਚੁੱਕੇ ਸੁਮੇਧ ਸੈਣੀ ਦੀ ਸ਼ਕਤੀ ਦੀ ਮਹਾਨਤਾ ਹੇਠਾਂ ਹੀ ਦੇਸ਼ ਦੀ ਅਖੰਡਤਾ ਨੂੰ ਬਚਾਉਣਾ ਦਰਸਾ ਕੇ ਉਸਨੇ ਇੰਜਨੀਅਰ ਬਲਵੰਤ ਸਿੰਘ ਨੂੰ 29 ਸਾਲ ਪਹਿਲਾਂ ਸਾਡੇ ਘਰੋਂ ਚੁੱਕਿਆ ਸੀ। ਉਸਤੋਂ ਬਾਅਦ ਚੰਡੀਗੜ ਦੇ 17 ਸੈਕਟਰ ਠਾਣੇ ਵਿੱਚ ਵਹਿਸ਼ੀ ਤਸ਼ੱਦਦ ਜੋ ਮੁਗਲਾਂ ਨੂੰ ਵੀ ਮਾਤ ਪਾਉਂਦਾ ਹੈ, ਢਾਹ ਕੇ ਤਸ਼ੱਦਦ ਦੌਰਾਨ ਹੀ ਉਸ ਨੂੰ ਮਾਰ ਦਿੱਤਾ ਸੀ। ਇਸ ਤੋਂ ਪਹਿਲਾ ਵੀ ਜੋ ਕਨੂੰਨੀ ਚਾਰਾਜੋਈ ਮੁਲਤਾਨੀ ਪਰਿਵਾਰ ਨੇ ਸੁਮੇਧ ਸੈਣੀ ਖਿਲਾਫ ਅਰੰਭੀ ਸੀ ਉਹ ਕਨੂੰਨ ਦੇ ਕਟਹਿਰੇ ਵਿੱਚ ਜੱਜਾਂ ਰਾਹੀਂ ਸੁਮੇਧ ਸੈਣੀ ਦੀ ਮਹਾਨਤਾ ਵਾਲੀ ਸ਼ਕਤੀ ਅੱਗੇ ਦਮ ਤੋੜਦੀ ਰਹੀ ਹੈ। ਹੁਣ ਇਹ ਨਵੀਂ ਕਨੂੰਨੀ ਲੜਾਈ ਕਿੰਨਾ ਦਮ ਭਰਦੀ ਹੈ, ਇਸਨੂੰ ਸਿੱਖ ਹਲਕਿਆਂ ਵਿੱਚ ਬੜੇ ਗਹੁ ਨਾਲ ਵਾਚਿਆ ਜਾਂਦਾ ਰਹੇਗਾ। ਭਾਰਤ ਜਿਸਨੇ ਅੱਜ ਤੱਕ ਜਿਹੜੀ ਤਸ਼ੱਦਦ ਖਿਲਾਫ ਦੁਨੀਆ ਦੀ ਸੰਧੀ ਹੈ ਤੇ ਦਸਤਖਤ ਨਹੀਂ ਕੀਤੇ ਹਨ। ਇੱਥੇ ਅਣਮਨੁਖੀ ਤਸ਼ੱਦਦ ਢਾਹੁਣਾ ਦੇਸ਼ ਦੀ ਅਖੰਡਤਤਾ ਦੇ ਨਾਮ ਤੇ ਇੱਕ ਆਮ ਜ਼ਰੀਆ ਹੈ। ਉਸ ਨੂੰ ਭਾਵੇਂ ਭਾਰਤੀ ਸੰਵਿਧਾਨ ਮੁਤਾਬਕ ਕਨੂੰਨ ਆਗਿਆ ਨਹੀਂ ਦਿੰਦਾ ਹੈ ਪਰ ਇਹ ਰਬਮੀ ਤੌਰ ਤੇ ਸ਼ਕਤੀ ਦੇ ਗਲਿਆਰਿਆਂ ਵਿੱਚ ਆਪਣੀ ਮਹਾਨ ਤਾ ਹਾਸਲ ਕਰ ਚੁੱਕਿਆ ਹੈ। ਅੱਜ ਵੀ ਇਸ ਵਿਕਸਿਤ ਯੁੱਗ ਵਿੱਚ ਸ਼ਕਤੀ ਆਪੀ ਤਾਕਤ ਰਾਹੀਂ ਅਨਿਆਂ ਕਰਕੇ ਜਿੱਤ ਰਹੀ ਹੈ ਇਥੋਂ ਤੱਕ ਕੇ ਯੁੱਧ ਅਪਰਾਧ ਜਿਹੇ ਘਿਨਾਉਣੇ ਕਾਰਿਆਂ ਤੋਂ ਬਾਅਦ ਵੀ ਆਪਣੇ ਆਪ ਨੂੰ ਨਿਆਂ ਦਾ ਪ੍ਰਤੀਕ ਦੱਸ ਰਹੀ ਹੈ।