ਦੋ ਦਿਨ ਪਹਿਲਾਂ ਇੱਕ ਸਿੱਖ ਇਸਤਰੀ ਜੋ ਕਿ ਪਿਛਲੇ ਸਾਲ ਜਵੱਦੀ (ਲੁਧਿਆਣਾ) ਪਿੰਡ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨਾਲ ਸਬੰਧਤ ਸੀ ਦਾ ਕੁਝ ਅਣਪਯਾਤੇ ਬੰਦਿਆ ਵੱਲੋਂ (ਜਮਾਨਤ ਤੇ ਰਿਹਾਅ ਹੋਣ ਤੋਂ ਬਾਅਦ) ਆਲਮਗੀਰ ਗੁਰਦੁਆਰਾ ਮੰਜੀ ਸਾਹਿਬ ਦੇ ਬਾਹਰ ਮਾਰ ਦਿੱਤਾ ਗਿਆ ਸੀ। ਪਰ ਜਵੱਦੀ ਪਿੰਡ ਦੀ ਪੰਚਾਇਤ ਨੇ ਪਿੰਡ ਦੀ ਸੰਗਤ ਦੇ ਸਾਥ ਨਾਲ ਇਸ ਸਿੱਖ ਇਸਤਰੀ ਦਾ ਅੰਤਿਮ ਸੰਸਕਾਰ ਪਿੰਡ ਵਿੱਚ ਨਹੀਂ ਹੋਣ ਦਿੱਤਾ ਤੇ ਇਸ ਪਿੰਡ ਨਾਲ ਸਮਾਜਿਕ ਸਾਂਝ ਖਤਮ ਕਰ ਦਿੱਤੀ ਗਈ ਤੇ ਇਸ ਔਰਤ ਦਾ ਸਸਕਾਰ ਲੁਧਿਆਣਾ ਸ਼ਹਿਰ ਦੇ ਕਿਸੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ। ਇਹ ਘਟਨਾ ਤੇ ਇਸਦਾ ਪ੍ਰਤੀ ਕਰਮ ਜੋ ਸਾਹਮਣੇ ਆਇਆ ਹੈ ਉਹ ਇਸ ਸਮੇਂ ਦੌਰਾਨ ਜੋ ਪਿਛਲੇ ਸਾਲ ਤੋਂ ਪੰਜਾਬ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ-ਥਾਂ ਹੋਈ ਬੇਅਦਬੀ ਕਾਰਨ ਸਿੱਖ ਹਿਰਦਿਆਂ ਦੀ ਪੰਥ ਤੇ ਸਿੱਖਾਂ ਦੇ ਮਨਾਂ ਅੰਦਰਲਾ ਰੋਸ ਇਹ ਦਰਸਾ ਰਿਹਾ ਹੈ ਕਿ ਸਿੱਖ ਕੌਮ ਵਿੱਚ ਇਸ ਸਮੇਂ ਇੱਕ ਬੜੀ ਡੂੰਘੀ ਦਰਦ ਦੀ ਦਾਸਤਾਨ ਹੈ ਅਤੇ ਸਿੱਖ ਕੌਮ ਅੱਜ ਆਪਣੇ ਆਪ ਨੂੰ ਲਾਚਾਰ ਸਮਝ ਰਹੀ ਹੈ। ਇਹ ਪ੍ਰਸਥਿਤੀ ਅੱਜ ਉਸ ਤਰਾਂ ਦੀ ਹੈ ਜੋ ਬੱਤੀ ਸਾਲ ਪਹਿਲਾਂ ਭਾਰਤੀ ਫੌਜ ਵੱਲੋਂ ਕੀਤਾ ਦਰਬਾਰ ਸਾਹਿਬ ਉਤੇ ਫੌਜੀ ਹਮਲਾ ਤੇ ਅਕਾਲ ਤਖਤ ਸਾਹਿਬ ਨੂੰ ਗੋਲਿਆਂ ਨਾਲ ਉਡਾਉਣ ਤੇ ਉਸਤੋਂ ਬਾਅਦ ਸਿੱਖ ਮਨਾ ਅੰਦਰ ਉਪਜੀ ਬੇਵਿਸਵਾਸ਼ੀ ਖੌਫ ਤੇ ਡੂੰਘੇ ਰੋਸ ਦਾ ਜਿਵੇਂ ਪ੍ਰਗਟਾਵਾ ਸੀ, ਉਸ ਨਾਲ ਮੇਲ ਖਾਂਦੀ ਹੈ।
ਭਾਰਤ ਦੀ ਅੰਗਰੇਜ਼ ਸਾਮਰਾਜ ਤੋਂ ਮਿਲੀ ਅਜਾਦੀ ਤੋਂ ਬਾਅਦ ਤੇ ਪਹਿਲਾ ਸਿੱਖ ਲੀਡਰਸ਼ਿਪ ਜੋ ਕਿ ਮੁੱਖ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਰਹੀਂ ਹੈ ਅਤੇ ਭਾਵੇਂ ਉਹ ਨਾਅਰਾ ਤੇ ਸੰਕਲਪ ਇਹੀ ਦਰਸਾਉਂਦੀ ਰਹੀ ਕਿ ‘ਪੰਥ ਵਸੇ ਮੈਂ ਉਜੜਾ’ ਤੇ ਪੰਥ ਦੇ ਭਲੇ ਲਈ ਇਹ ਮਨੋਰਥ ਦਰਸਾਉਂਦੀ ਹੈ ਕਿ ਪੰਥ ਸਦਾ ਚੜਦੀ ਕਲਾ ਵਿੱਚ ਵਸਦਾ ਰਹਿਣਾ ਚਾਹੀਦਾ ਹੈ ਭਾਵੇਂ ਸਾਡਾ ਨਿੱਜ ਦਾ ਸਭ ਕੁਝ ਉਜੜ ਜਾਵੇ। ਪਰ ਜ਼ਮੀਨੀ ਹਕੀਕਤ ਤੇ ਜੋ ਇੰਨੇ ਲੰਮੇ ਦੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀ ਸਿੱਖ ਲੀਡਰਸ਼ਿਪਰ ਦਾ ਵਿਖਾਵਾ ਕਹਿ ਕੁਝ ਹੋਰ ਰਿਹਾ ਸੀ ਤੇ ਬੰਦ ਕਮਰਿਆ ਵਿੱਚ ਗੱਲ ਬਾਤ ਕੁਝ ਹੋਰ ਸੀ। ਜਿਸਦਾ ਕਿ ਮੁੱਖ ਪ੍ਰਤੀਕ ਸੰਤ ਲੋਂਗੋਵਾਲ ਵੱਲੋਂ ਕੀਤਾ ਗੁਪਤ ਸਮਝੌਤਾ ਜੋ ਕਿ ਦਰਬਾਰ ਸਾਹਿਬ ਤੇ ਦਿੱਲੀ ਸਾਕੇ ਤੋਂ ਬਾਅਦ ਭਾਰਤ ਦੀ ਰਾਜੀਵ ਗਾਂਧੀ ਸਰਕਾਰ ਵੇਲੇ ਇੱਕ ਸਮਝੋਤਾ ਹੋਇਆ ਸੀ ਜਿਸਨੂੰ ਲੋਗੋਂਵਾਲ-ਰਾਜੀਵ ਸਮਝੌਤੇ ਵਜੋਂ ਸਿੱਖ ਕੌਮ ਸਾਹਮਣੇ ਲਿਆਂਦਾ ਗਿਆ। ਇਸ ਸਮਝੌਤੇ ਰਾਹੀ ਸਿੱਖ ਕੌਮ ਨਾਲ ਹੋਈ ਘੋਰ ਮਸੰਦਗੀ ਦਾ ਪ੍ਰਤੀਕ ਸੀ। ਇਹ ਵੱਡੇ ਘਟਨਾਕ੍ਰਮ ਸਿੱਖ ਲੀਡਰਸ਼ਿਪ ਦਾ ਭਾਰਤੀ ਅਜ਼ਾਦੀ ਵੇਲੇ ਦਾ ਮਨੋਰਥ ਤੇ ਰੋਲ ਸੀ ਜਿਸ ਬਾਰੇ ਅੱਜ ਵੀ ਭਾਵੇਂ ਪ੍ਰਤੱਖ ਪ੍ਰਮਾਣ ਜਾਂ ਲਿਖਤ ਮੌਜੂਦ ਨਹੀਂ ਹੈ। ਇਸੇ ਤਰਾਂ ਰਾਜੀਵ ਲੋਂਗੋਵਾਲ ਸਮਝੌਤੇ ਦੀ ਅਸਲੀਅਤ ਕੀ ਹੈ? ਬਾਰੇ ਵੀ ਅੱਜ ੩੧ ਸਾਲ ਬਾਅਦ ਭੰਬਲਭੂਸਾ ਹੈ ਕਿਉਂਕਿ ਇਹ ਦੋਵੇਂ ਘਟਨਾਕ੍ਰਮ ਲੋਗੋਂਵਾਲ-ਰਾਜੀਵ ਸਮਝੌਤਾ ਤੇ ਅਜਾਦੀ ਸਮੇਂ ਸਿੱਖ ਲੀਡਰਸ਼ਿਪ ਦਾ ਕਿਰਦਾਰ ਤੇ ਭੂਮਿਕਾ ਬਾਰੇ ਵੀ ਸਚਾਈ ਨਾ ਹੋਣ ਕਰਕੇ ਸਿੱਖ ਕੌਮ ਅੰਦਰ ਅੱਜ ਵੀ ਤ੍ਰਾਸਦੀ ਤੇ ਭਾਰਤ ਪ੍ਰਤੀ ਬੇਗਾਨਗੀ ਦੇ ਅੰਸ਼ ਜਰੂਰ ਹਨ ਕਿਉਂਕਿ ਇਹ ਦੋਵੇ ਘਟਨਾਕ੍ਰਮ ਨਾਲ ਸਿੱਖ ਕੌਮ ਦਾ ਸੰਕਲਪ ਸਿੱਖਾਂ ਦੀ ਸੰਪੂਰਨ ਅਜ਼ਾਦੀ ਨਾਲ ਜੁੜਿਆ ਹੋਇਆ ਹੈ। ਅਜਾਦੀ ਵੇਲੇ ਵੀ ਅੰਗਰੇਜਾਂ ਨੇ ਉਸ ਸਮੇਂ ਦੀ ਸਿੱਖ ਲੀਡਰਸ਼ਿਪ ਜੋ ਕਿ ਉਸ ਸਮੇਂ ਵੀ ਸ਼੍ਰੋਮਣੀ ਅਕਾਲੀ ਦਲ ਕੋਲ ਸੀ, ਨਾਲ ਸਿੱਖ ਕੌਮ ਦੇ ਭਵਿੱਖ ਬਾਰੇ ਇੱਕ ਅਹਿਮ ਫੈਸਲਾ ਲਿਆ ਸੀ ਜਿਸ ਦਾ ਨਤੀਜਾ ਪੰਜਾਹ ਸਾਲ ਬਾਅਦ ਭਾਰਤੀ ਹੁਕਮਰਾਨ ਵੱਲੋਂ ਕੀਤੇ ਖੋਖਲੇ ਵਾਅਦਿਆਂ ਰਾਹੀਂ ਸਿੱਖ ਕੌਮ ਨੂੰ ਉਨ੍ਹਾਂ ਦੀ ਅਜ਼ਾਦ ਹਸਤੀ ਤੋਂ ਵਾਂਝਿਆਂ ਰੱਖ ਕੇ ਆਪਣੇ ਲਾਲ ਤਾਂ ਲਾ ਹੀ ਲਿਆ ਪਰ ਉਸਦਾ ਪ੍ਰਮਾਣ ਅਜਾਦ ਭਾਰਤ ਅੰਦਰ ਸਿੱਖ ਕੌਮ ਦਾ ਪ੍ਰਤੀਕ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਆਪਣੀ ਫੌਜੀ ਸ਼ਕਤੀ ਰਾਹੀਂ ਗੋਲਿਆਂ ਨਾਲ ਖਿਲਾਰ ਦਿੱਤਾ। ਇਹ ਦਰਬਾਰ ਸਾਹਿਬ ਦਾ ਹੀ ਸਿਰਫ ਢਹਿ ਜਾਣਾ ਨਹੀਂ ਸੀ ਸਗੋਂ ਚਿਰਾਂ ਤੋਂ ਸਿੱਖ ਕੌਮ ਨਾਲ ਉਨਾਂ ਦੇ ਸਿਰਮੋਰ ਲੀਡਰਾਂ ਵੱਲੋਂ ਕੀਤੀਆਂ ਗਦਾਰੀਆਂ ਤੇ ਨਾ ਸਮਝੀ ਨਾਲ ਲਏ ਗਏ ਫੈਸਲਿਆਂ ਦਾ ਢਹਿ ਜਾਣਾ ਸੀ। ਜਿਸਦੇ ਨਾਲ ਸਿੱਖ ਕੌਮ ਅੰਦਰ ਸਦਾ ਤੋਂ ਰਹੀ ਅਜਾਦੀ ਦੀ ਤਾਂਘ ਸਿਸਕਦੀ ਰਹੀਂ ਹੈ। ਦਰਬਾਰ ਸਾਹਿਬ ਦੇ ਇੰਨੇ ਵੱਡੇ ਘਟਨਾਕ੍ਰਮ ਤੋਂ ਬਾਅਦ ਵੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਅਜਾਦੀ ਵੇਲੇ ਵੀ ਜੋ ਆਪਣੇ ਹੀ ਸਿੱਖ ਅਵਾਮ ਪ੍ਰਤੀ ਸਿਰਫ ਆਪਣੀ ਨਿਜਪ੍ਰਸਤੀ ਨੂੰ ਚਮਕਾਉਂਣਾ ਤੇ ਰਾਜਸੀ ਸੱਤਾ ਤੇ ਕਾਬਜ ਰਹਿਣ ਦੀ ਲਾਲਸਾ ਸੀ ਜਿਸਦਾ ਕਿ ਪ੍ਰਮਾਣ ੧੯੮੫ ਵੇਲੇ ਹੋਇਆ ਲੋਗੋਂਵਾਲ ਰਾਜੀਵ ਸਮਝੌਤਾ ਹੋ ਨਿਬੜਿਆ। ਇਸ ਸਮਝੌਤੇ ਵੇਲੇ ਵੀ ਸਿੱਖ ਕੌਮ ਦੀ ਸਥਿਤੀ ੧੯੪੭ ਵਾਲੀ ਹੀ ਸੀ ਅਤੇ ਇਹ ਸਮਝੌਤਾ ਵੀ ਭਾਵੇਂ ਸਿੱਖ ਕੌਮ ਨੂੰ ਸਮੁੱਚੇ ਤੌਰ ਤੇ ਕਦੀ ਪ੍ਰਵਾਨ ਨਹੀਂ ਸੀ ਪਰ ਸਿੱਖ ਕੌਮ ਦੇ ਪੱਲੇ ਪਈ ਸਮਝ ਵਿਹੂਣੀ ਤੇ ਨਿੱਜ ਪ੍ਰਸਤੀ ਦੀ ਲਾਲਸਾ ਵਾਲੀ ਸੋਚ ਨੂੰ ਜਰੂਰ ਪੱਕੇ ਤੌਰ ਤੇ ਪੱੱਠੇ ਪੈ ਗਏ ਜਿਸਦਾ ਨਤੀਜਾ ਹੁਣ ਫੇਰ ਪਿਛਲੇ ਸਾਲਾਂ ਤੋਂ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦਾ ਸਿੱਖ ਕੌਮ ਦੀ ਧਰਤੀ ਪੰਜਾਬ ਉਤੇ ਹੀ ਥਾਂ ਥਾਂ ਰੁਲਣਾ ਹੋ ਨਿਬੜਿਆ ਤੇ ਪੰਥ ਵਿਚਾਰਾ ਲੀਡਰਸ਼ਿਪ ਵਿਹੂਣਾ ਹੋ ਕਿ ਹੀ ਵਿਚਰ ਰਿਹਾ ਹੈ।