ਉਦਯੋਗਿਕ ਉਤਪਾਦਨ ਦੀ ਲਾਗਤ ਵਧ ਗਈ ਹੈ, ਪਰ ਉਤਪਾਦਨ ਦੇ ਵਾਧੇ ਦੀ ਕੀਮਤ ਵਿਚ ਇਸੇ ਤਰਾਂ ਦਾ ਵਰਤਾਰਾ ਦੇਖਣ ਨੂੰ ਨਹੀ ਮਿਲਿਆ ਹੈ।ਇਸ ਦੀ ਵਾਤਾਵਰਣ ਅਤੇ ਸਮਾਜਿਕ ਕੀਮਤ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ।ਹਰੀ ਕ੍ਰਾਂਤੀ ਕਰਕੇ ਹੋਈ ਵਿਕਾਸ ਦਰ ਨੇ ਹੀ ਪੰਜਾਬ ਨੂੰ ਪ੍ਰਤੀ ਵਿਅਕਤੀ ਆਮਦਨ ਦੇ ਸੰਦਰਭ ਵਿਚ ਭਾਰਤ ਦੇ ਅਮੀਰ ਸੂਬਿਆਂ ਵਿਚ ਸ਼ਾਮਿਲ ਕੀਤਾ ਸੀ। ੧੯੮੦-੮੧ ਵਿਚ ੨,੬੭੪ ਪ੍ਰਤੀ ਵਿਅਕਤੀ ਆਮਦਨ ੧੯੯੭-੯੮ ਵਿਚ ੧੯,੭੭੦ ਰੁਪਏ ਹੋ ਗਈ ਸੀ ਅਤੇ ੨੦੨੦-੨੧ ਵਿਚ ਇਹ ੨੬੦੦੦ ਤੋਂ ਵੀ ਜਿਆਦਾ ਹੋ ਗਈ ਸੀ।ਜਿੱਥੋਂ ਤੱਕ ਬੁਨਿਆਦੀ ਢਾਂਚੇ ਦਾ ਸੁਆਲ ਹੈ, ਪੰਜਾਬ ਵਿਚ ਇਸ ਸੰਬੰਧੀ ਕਾਫੀ ਨਿਵੇਸ਼ ਕੀਤਾ ਗਿਆ।ਕਿਸਾਨਾਂ ਦਾ ਜਿਉਣ ਦਾ ਢੰਗ ਬੇਹਤਰ ਹੋਇਆ।ਕੋੋਈ ਵੀ ਇਸ ਤੋਂ ਇਨਕਾਰੀ ਨਹੀਂ ਹੋ ਸਕਦਾ ਜੋ ਕਿ ਸਿੱਧੇ ਵਿਕਾਸ ਦਰ ਦਾ ਨਤੀਜਾ ਸਨ।ਪਰ ਅੱਜ ਵਿਕਾਸ ਦਰ ਉਨ੍ਹਾਂ ਨੂੰ ਨਹੀਂ ਸੰਭਾਲ ਰਹੀ।ਇਹ ਕਹਿਣਾ ਹੈ ਗਿਆਨਾ ਸਿੰਘ ਪਲਾਹੀ ਦਾ ਜੋ ਕਿ ਪਿੰਡ ਵਿਚ ਗ੍ਰੰਥੀ ਹੈ ਅਤੇ ਜਿਸ ਦੇ ਦੋ ਮੁੰਡੇ ਇਟਲੀ ਵਿਚ ਕੰਮ ਕਰਦੇ ਹਨ।ਉਸ ਦਾ ਕਹਿਣਾ ਹੈ ਕਿ ਅੱਜ ਮਨੀ ਆਡਰ ਹੀ ਉਸ ਨੂੰ ਸਾਂਭ ਰਹੇ ਹਨ।ਸੂਬੇ ਵਿਚ ਉਸ ਵਰਗੇ ਹੋਰ ਵੀ ਲੋਕ ਹਨ।
੧੯੬੦-੬੧ ਤੋਂ ਬਾਅਦ ਸੂਬੇ ਵਿਚ ਖਾਦਾਂ ਵਿਚ ੫,੦੦੦ ਟਨ ਤੋਂ ਲੈ ਕੇ ਮੌਜੂਦਾ ਸਮੇਂ ਵਿਚ ਲੱਖਾਂ ਟਨ ਦਾ ਵਾਧਾ ਹੋਇਆ ਹੈ।੧੯੭੦-੭੧ ਵਿਚ ੦.੨ ਮਿਲੀਅਨ ਟਿਊਬਵੈਲਾਂ ਦੇ ਮੁਕਾਬਲਤਨ ਅੱਜ ੧.੫ ਮਿਲੀਅਨ ਟਿਊਬਵੈਲ ਹਨ।ਪਾਣੀ ਦਾ ਪੱਧਰ ਨੀਵਾਂ ਹੋਣ ਨਾਲ ਵੀ ਕਿਸਾਨ ਹਰ ਵਰ੍ਹੇ ਦੁਬਾਰਾ ਬੋਰ ਕਰਨ ਲਈ ਮਜਬੂਰ ਹੁੰਦੇ ਹਨ।ਇਸ ਨੇ ਹੋਰ ਸਾਰੀਆਂ ਚੀਜਾਂ ਦੇ ਨਾਲ ਉਤਪਾਦਨ ਦੀ ਕੀਮਤ ਵਿਚ ਵੀ ਵਾਧਾ ਕਰ ਦਿੱਤਾ ਹੈ।੧੯੮੯-੯੦ ਤੱਕ ਉਤਪਾਦਨ ਦੀ ਕੀਮਤ ਬਹੁਤ ਹੀ ਸਥਿਰ ਸੀ, ਪਰ ਇਸ ਵਿਚ ਬੇਇੰਤਹਾ ਵਾਧਾ ਦਰਜ ਕੀਤਾ ਗਿਆ ਹੈ।ਕਣਕ ਅਤੇ ਝੋਨੇ ਦੇ ਝਾੜ ਵਿਚ ਵਾਧਾ ਅਸਲ ਵਿਚ ਖਾਦਾਂ ਦੀ ਲਾਗਤ ਨਾਲ ਬਰਾਬਰ ਨਹੀਂ ਬੈਠਦਾ।ਉਤਪਾਦਨ ਦੀ ਲਾਗਤ ਵਿਚ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਨੂੰ ਧਿਆਨ ਵਿਚ ਨਹੀਂ ਰੱਖਿਆ ਜਾਂਦਾ।ਇਸ ਨੇ ਨਾਲ ਹੀ ਇਸ ਦੀ ਸਮਾਜਿਕ ਕੀਮਤ – ਖੁਦਕੁਸ਼ੀਆਂ ਵਿਚ ਵਾਧਾ – ਵਿਚ ਵੀ ਵਾਧਾ ਹੋ ਰਿਹਾ ਹੈ, ਪਰ ਇਸ ਦੇ ਆਪਸੀ ਸੰਬੰਧਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਹੋ ਰਹੀ।
ਵਾਤਾਵਰਣ ਦੇ ਨੁਕਸਾਨ ਦੇ ਨਾਲ ਹੀ ਇਕ ਹੋਰ ਵੱਡਾ ਮੁੱਦਾ ਹਰੀ ਕ੍ਰਾਂਤੀ ਕਰਕੇ ਹੋ ਰਿਹਾ ਮਨੁੱਖੀ ਨੁਕਸਾਨ ਵੀ ਹੈ।ਬਹੁਤ ਸਾਰੇ ਅਧਿਐਨਾਂ ਵਿਚ ਵਾਤਾਵਰਣ ਅਤੇ ਸਿਹਤ ਦੇ ਆਪਸੀ ਸੰਬੰਧਾਂ ਨੂੰ ਖਗੋਲਣ ਤੋਂ ਬਾਅਦ ਵੀ ਕੈਂਸਰ ਅਤੇ ਹੋਰ ਬੀਮਾਰੀਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।ਹਰੀ ਕ੍ਰਾਂਤੀ ਦੇ ਆਉਣ ਤੋਂ ਬਾਅਦ ਹੀ ਝੋਨੇ ਅਤੇ ਕਣਕ ਦੀ ਲਾਗਤ ਵਿਚ ਵਾਧਾ ਹੋਇਆ। ਕਣਕ ਅਤੇ ਝੋਨੇ ਦੇ ਉਤਪਾਦਨ ਵਿਚ ਵਾਧੇ ਦਾ ਸਿੱਧਾ ਅਸਰ ਪਾਣੀ ਦੀ ਵਧਦੀ ਮੰਗ ਉੱਪਰ ਵੀ ਹੋਇਆ।ਇਹ ਸਿੰਚਾਈ ਦੇ ਜਾਲ ਨੂੰ ਵੱਡਾ ਕਰਨ ਨਾਲ ਹੀ ਸੰਭਵ ਹੋਇਆ। ਪਰ ਪਿਛਲੇ ੫੬ ਸਾਲਾਂ ਵਿਚ ਨਹਿਰੀ ਪਾਣੀ ਨਾਲ ਸਿੰਜਾਈ ਨੂੰ ਬਿਲਕੁਲ ਹੀ ਅਣਗੌਲਿਆ ਕਰ ਦਿੱਤਾ ਗਿਆ ਹੈ।ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੇ ਧਰਤੀ ਨੂੰ ਬਿਲਕੁਲ ਹੀ ਸੁਕਾ ਦਿੱਤਾ।ਕਾਂਗਰਸ ਦੀ ਰਜਿੰਦਰ ਕੌਰ ਭੱਠਲ ਨੂੰ ਹਰਾਉਣ ਲਈ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ੧੯੯੬-੯੭ ਦੀਆਂ ਚੋਣਾਂ ਵੇਲੇ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ।ਇਸ ਨਾਲ ਪਾਣੀ ਦਾ ਹੋਰ ਜਿਆਦਾ ਨੁਕਸਾਨ ਹੋ ਰਿਹਾ ਹੈ।ਪੰਜਾਬ ਦੇ ਬਿਜਲੀ ਬੋਰਡ ਨੂੰ ਵੀ ਇਸ ਵਿਚ ਬਹੁਤ ਜਿਆਦਾ ਨੁਕਸਾਨ ਹੋਇਆ ਹੈ।੧੯੯੭ ਵਿਚ ੬੦੫ ਕਰੋੜ ਰੁਪਏ ਦੀ ਬਿਜਲੀ ਸਬਸਿਡੀ ੨੦੨੨ ਵਿਚ ੧੮੦੦੦ ਕਰੋੜ ਉੱਪਰ ਪਹੁੰਚ ਗਈ ਹੈ।ਹੁਣ ਮੁਫਤ ਬਿਜਲੀ ਰਾਜਨੀਤਿਕ ਮੁੱਦਾ ਬਣ ਚੁਕਿਆ ਹੈ।ਪ੍ਰਮੁੱਖ ਖੇਤੀ ਵਿਗਿਆਨੀ ਅਤੇ ਵੁਲਫ ਇਨਾਮ ਦੇ ਵਿਜੇਤਾ ਗੁਰਦੇਵ ਸਿੰਘ ਖੁਸ਼ ਦਾ ਮੰਨਣਾ ਹੈ ਕਿ ਲੋਕਾਂ ਨੂੰ ਮੁਫਤ ਬਿਜਲੀ ਅਤੇ ਪਾਣੀ ਦੇਣ ਦੀ ਨੀਤੀ ਬਹੁਤ ਹੀ ਸੌੜੀ ਅਤੇ ਮਾਰੂ ਹੈ।ਉਸ ਦਾ ਕਹਿਣਾ ਹੈ ਕਿ ਮੁਫਤ ਦਿੱਤੀ ਜਾਣ ਵਾਲੀ ਵਸਤੂ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਕਿਸਾਨ ਬਿਜਲੀ ਲਈ ਕੀਮਤ ਦੇਣ ਨੂੰ ਤਿਆਰ ਹਨ।ਪਰ ਉਨ੍ਹਾਂ ਨੂੰ ਬਿਜਲੀ ਦੀ ਸਪਲਾਈ ਲਗਾਤਾਰ ਮਿਲਣੀ ਚਾਹੀਦੀ ਹੈ।ਮੁਫਤ ਬਿਜਲੀ ਦੇ ਕੇ ਗੁਆਈ ਹੋਈ ਆਮਦਨੀ ਨੂੰ ਸੂਬੇ ਦੇ ਵਿਕਾਸ ਲਈ ਵਰਤਿਆ ਜਾ ਸਕਦਾ ਸੀ।
ਧਰਤੀ ਹੇਠਲਾ ਪਾਣੀ ਕੱਢਣ ਕਰਕੇ ਪੰਜਾਬ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ।ਕਈ ਸਾਰੇ ਖਿੱਆਿ ਵਿਚ ਪਾਣੀ ਦੀ ਬਿਲਕੁਲ ਹੀ ਘਾਟ ਹੋ ਗਈ ਹੈ ਅਤੇ ਸੇਮ ਦੀ ਸਮੱਸਿਆ ਵਧ ਗਈ ਹੈ।ਕੇਂਦਰੀ ਗਰਾਉਂਡ ਵਾਟਰ ਬੋਰਡ ਦੇ ਨਿਦੇਸ਼ਕ ਐਮ ਮਹਿਤਾ ਦਾ ਕਹਿਣਾ ਹੈ ਕਿ ਇਹ ਮੰਨਣਾ ਗਲਤ ਹੈ ਕਿ ਪੰਜਾਬ ਕੋਲ ਬਹੁਤ ਸਾਰੇ ਪਾਣੀ ਦੇ ਸੋਮੇ ਹਨ।ਪੰਜਾਬ ਦੇ ੧੧੮ ਬਲਾਕਾਂ ਵਿਚੋਂ ੬੮ ਬਲਾਕਾਂ ਵਿਚੋਂ ਹੱਦੋਂ ਵੱਧ ਪਾਣੀ ਕੱਢ ਲਿਆ ਗਿਆ ਹੈ।੭੭ ਪ੍ਰਤੀਸ਼ਤ ਸੂਬੇ ਵਿਚ ਪਾਣੀ ਘਟ ਗਿਆ ਹੈ। ਇਸ ਵਿਚੋਂ ਬਹੁਤੇ ਖਿੱਤੇ ਕੇਂਦਰੀ ਪੰਜਾਬ ਨਾਲ ਸੰਬੰਧਿਤਨ ਹਨ ਜੋ ਕਿ ੬੭ ਪ੍ਰਤੀਸ਼ਤ ਝੋਨਾ ਅਤੇ ੫੬ ਪ੍ਰਤੀਸ਼ਤ ਕਣਕ ਦਾ ਉਤਪਾਦਨ ਕਰਦਾ ਹੈ।ਇਸ ਕਰਕੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਕਪੂਰਥਲਾ, ਸੰਗਰੂਰ, ਪਟਿਆਲਾ ਅਤੇ ਫਰੀਦਕੋਟ ਵਿਚ ਪਾਣੀ ਦਾ ਪੱਧਰ ਚਾਰ ਮੀਟਰ ਤੱਕ ਘਟ ਗਿਆ ਹੈ।ਸਰਕਾਰ ਕੋਲ ਸੂਬੇ ਦੀ ਵਾਤਾਵਰਣ ਰਿਪੋਰਟ ਨੂੰ ਛਾਪਣ ਜੋਗੇ ਪੈਸੇ ਨਹੀਂ ਹਨ।ਪਰ ਜਿਸ ਤਰਾਂ ਦਾ ਡਾਟਾ ਅਸੀ ਇਕੱਠਾ ਕੀਤਾ ਹੈ , ਉਹ ਦੱਸਦਾ ਹੈ ਕਿ ਸੂਬੇ ਵਿਚ ਸੋਕੇ ਦੀ ਸਪੱਸ਼ਟ ਸੰਭਾਵਨਾ ਹੈ।ਸ਼ਿਵਾਲਿਕ ਨਾਲ ਸੰਬੰਧਿਤ ਪਾਣੀ ਦੇ ਸੋਮੇ ਰੀਚਾਰਜ ਨਹੀਂ ਹੁੰਦੇ ਕਿਉਂ ਕਿ ਜੰਗਲਾਂ ਦਾ ਬਹੁਤ ਨੁਕਸਾਨ ਕੀਤਾ ਜਾ ਚੁੱਕਿਆ ਹੈ।੫੦-੬੦ ਪ੍ਰਤੀਸ਼ਤ ਮੀਂਹ ਦਾ ਪਾਣੀ ਇਸ ਤਰਾਂ ਹੀ ਖਰਾਬ ਹੋ ਜਾਂਦਾ ਹੈ।ਅਗਰ ਹਰਿਆਲੀ ਹੋਵੇ ਤਾਂ ੯੦ ਪ੍ਰਤੀਸ਼ਤ ਤੱਕ ਪਾਣੀ ਨੂੰ ਸਟੋਰ ਕੀਤਾ ਜਾ ਸਕਦਾ ਹੈ।੩੦ ਪ੍ਰਤੀਸ਼ਤ ਤੋਂ ਘੱਟ ਸੂਬੇ ਕੋਲ ਨਹਿਰੀ ਪਾਣੀ ਰਾਹੀ ਸਿੰਜਾਈ ਦੀ ਸਹੂਲਤ ਹੈ ਕਿਉਂ ਕਿ ਨਹਿਰੀ ਵਿਵਸਥਾ ਦਾ ਵਿਕਾਸ ਨਹੀ ਕੀਤਾ ਗਿਆ ਜਿਸ ਕਰਕੇ ਕਿਸਾਨ ਦੂਜੇ ਰਾਜ ਅਪਣਾਉਣ ਲਈ ਮਜਬੂਰ ਹੋਏ ਹਨ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਮੁਕਤਸਰ-ਮਲੋਟ ਖੇਤਰ ਵਿਚ ਕੀਤੇ ਅਧਿਐਨ ਤੋਂ ਪਤਾ ਲੱਗਿਆ ਕਿ ਸੇਮ ਨਾਲ ਪ੍ਰਭਾਵਿਤ ਕੁਲ ਖੇਤਰ ੧੧੫,੦੦੦ ਹੈਕਟੇਅਰ ਸੀ ਜੋ ਕਿ ਵਧ ਕੇ ੨੦੦,੦੦੦ ਹੈ. ਹੋ ਚੁੱਕਿਆ ਹੈ।ਇਸ ਵਿਚ ਹੈਰਾਨੀ ਇਹ ਹੈ ਕਿ ਕੇਂਦਰੀ ਪੰਜਾਬ ਵਿਚ ਝੋਨੇ ਨੂੰ ਹੱਲਾਸ਼ੇਰੀ ਦੇਣ ਦਾ ਮੁੱਖ ਕਾਰਣ ਹੀ ਸੇਮ ਤੋਂ ਛੁਟਕਾਰਾ ਪਾਉਣਾ ਸੀ।ਪਰ ਨਵੀਆਂ ਕਿਸਮਾਂ ਕਰਕੇ ਪਾਣੀ ਦੀ ਲਾਗਤ ਵਧ ਗਈ।ਉਹ ਅਬਾਦ ਧਰਤੀ ਜਿੱਥੇ ਸਭ ਕੁਝ ਮੌਲ ਰਿਹਾ ਸੀ, ਉਹ ਬੰਜਰ ਬਣਦੀ ਜਾ ਰਹੀ ਹੈ।
ਸੂਬੇ ਨੇ ਹਰ ਜਿਲੇ ਵਿਚ ਮਿੱਟੀ ਪਰਖਣ ਵਾਲੀ ਲੈਬ ਸਥਾਪਿਤ ਕੀਤੀ ਹੈ, ਪਰ ਇਹ ਕਿਸਾਨਾਂ ਲਈ ਅਯੋਗ ਸਾਬਿਤ ਹੋਈਆਂ ਹਨ।ਇਹ ਇਕ ਤੱਥ ਹੈ ਕਿ ਬਠਿੰਡੇ ਦੀ ਲੈਬ ਵਿਚ ਸੈਂਪਲ ਜ਼ਮੀਨ ਉੱਪਰ ਖਿੱਲਰੇ ਹੋਏ ਮਿਲੇ।ਪੰਜਾਬ ਵਿਚ ਮਿੱਟੀ ਨੂੰ ਨੁਕਸਾਨ ਦਾ ਸਿੱਧਾ ਸੰਬੰਧ ਜਿਆਦਾ ਫਸਲਾਂ ਉਗਾਉਣ ਨਾਲ ਹੈ ਅਤੇ ਵਧਦੀ ਅਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਨਾਲ ਹੈ।ਮੌਜੂਦਾ ਉਤਪਾਦਨ ਨੂੰ ਬਣਾਈ ਰੱਖਣ ਜਾਂ ਇਸ ਨੂੰ ਵਧਾਉਣ ਲਈ ਮਿੱਟੀ ਦੀ ਗੁਣਵੱਤਾ ਵਧਾਉਣ ਅਤੇ ਪਾਣੀ ਦਾ ਪ੍ਰਬੰਧ ਠੀਕ ਕਰਨ ਦੀ ਲੋੜ ਹੈ।ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ੧.੫ ਮਿਲੀਅਨ ਹੈਕਟੇਅਰ ਜਮੀਨ ਪਹਿਲਾਂ ਹੀ ਵੱਖ-ਵੱਖ ਤਰਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੈ।ਰੋਪੜ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਟਿਆਲੇ ਦੇ ਕੁਝ ਹਿੱਸਿਆਂ ਵਿਚ ਮਿੱਟੀ ਦਾ ਨੁਕਸਾਨ ੨੫ ਟਨ ਪ੍ਰਤੀ ਹੈਕਟੇਅਰ ਹੈ।ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਮਾਨਸਾ ਅਤੇ ਸੰਗਰੂਰ ਵਿਚ ਪਾਣੀ ਦਾ ਪੱਧਰ ਨੀਵਾਂ ਹੋਣ ਨਾਲ ਮਿੱਟੀ ਵਿਚ ਨਮਕ ਦੀ ਮਾਤਰਾ ਵਧ ਗਈ ਹੈ।ਜਲੰਧਰ, ਕਪੂਰਥਲਾ, ਅੰਮ੍ਰਿਤਸਰ, ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਵਿਚ ਮਿੱਟੀ ਦਾ ਨੁਕਸਾਨ ਜ਼ਮੀਨੀ ਪਾਣੀ ਜਿੰਨਾ ਨਹੀ ਹੈ।ਝੌਨੇ ਦੀ ਜਿਆਦਾ ਲੁਆਈ ਕਰਕੇ ਮਿੱਟੀ ਵਿਚ ਸੋਲਨੀਅਮ ਦੀ ਮਾਤਰਾ ਵਧ ਗਈ ਹੈ। ਆਈ ਸੀ ਏ ਆਰ ਦੀ ਰਿਪੋਰਟ ਦੇ ਅਨੁਸਾਰ ਮਿੱਟੀ ਵਿਚ ਲੋੜੀਦੇਂ ਤੱਤਾਂ ਦੀ ਘਾਟ ਹੋ ਗਈ ਹੈ।ਝੋਨਾ ਲਗਾਉਣ ਵਾਲੇ ਖੇਤਰਾਂ ਵਿਚ ੧੯੬੦-੬੧ ਦੌਰਾਨ ਮਿੱਟੀ ਵਿਚ ਕਾਰਬਨ ਦੀ ਮਾਤਰਾ ੦.੫% ਤੋਂ ਘੱਟ ਸੀ ਜੋ ਕਿ ਹੁਣ ਹੋਰ ਜਿਆਦਾ ਘੱਟ ਗਈ ਹੈ।ਇਸ ਦੀ ਕਮੀ ਕਰਕੇ ਮਿੱਟੀ ਵਿਚ ਜਰੂਰੀ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ।ਇਸ ਤੋਂ ਇਲਾਵਾ ਮਿੱਟੀ ਵਿਚ ਬੈਕਟੀਰੀਆ, ਫੰਗੀ, ਗੰਡੋਏ ਦੀ ਘਟ ਗਏ ਹਨ ਅਤੇ ਫਸਲਾਂ ਦੀ ਜਿਆਦਾ ਲੁਆਈ ਕਰਕੇ ਮਿੱਟੀ ਦੇ ਜਰੂਰੀ ਪੋਸ਼ਕ ਤੱਤ ਘਟ ਗਏ ਹਨ।ਕਣਕ ਅਤੇ ਝੋਨੇ ਦੀ ਫਸਲ ਕਰਕੇ ਸੂਬੇ ਵਿਚ ਆਇਰਨ ਦੀ ਮਾਤਰਾ ਵੀ ਘਟੀ ਹੈ ਅਤੇ ਝੋਨੇ ਦੀ ਜਿਆਦਾ ਲੁਆਈ ਕਰਕੇ ਮਿੱਟੀ ਵਿਚ ਮੈਗਨੀਸ਼ੀਅਮ ਦੀ ਘਾਟ ਵੀ ਦਰਜ ਕੀਤੀ ਹੈ।ਮਿੱਟੀ ਵਿਚ ਨਾਈਰ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਦੀ ਮਾਤਰਾ ਹੀ ਫਸਲ ਦੇ ਜਿਆਦਾ ਝਾੜ ਜਾਂ ਨਾ ਝਾੜ ਹੋਣ ਨੂੰ ਪ੍ਰਭਾਵਿਤ ਕਰਦੀ ਹੈ।ਇਸ ਦੀ ਰੇਸ਼ੋ ਕਣਕ ਵਿਚ ੧:੦:੫ ਸੀ ਜਿਸ ਨੂੰ ੧੯੮੯-੯੦ ਤੱਕ ਸਥਿਰ ਰੱਖਿਆ ਗਿਆ।ਪਰ ਜਦੋਂ ਸਰਕਾਰ ਨੇ ਇਸ ਉਪੱੋਰ ਨਿਯੰਤ੍ਰਣ ਛੱਡ ਦਿੱਤਾ ਤਾਂ ਵਧਦੀ ਕੀਮਤ ਕਰਕੇ ਇਸ ਦੀ ਲਾਗਤ ਘੱਟ ਹੋ ਗਈ।ਕਿਸਾਨਾਂ ਨੇ ਨਾਈਟ੍ਰੌਜਨ ਖਾਦਾਂ ਦੀ ਗਿਣਤੀ ਵਧਾ ਦਿੱਤੀ ਜਿਸ ਨੇ ਅਸੰਤੁਲਨ ਪੈਦਾ ਕੀਤਾ।ਹੁਣ ਕਿਸਾਨਾਂ ਨੇ ਸੁਝਾਇਆ ਹੋਇਆ ਫਾਸਫੋਰਸ ਵਰਤਣਾ ਸ਼ੁਰੂ ਕੀਤਾ ਹੈ। ਅਧਿਐਨ ਦੱਸਦੇ ਹਨ ਕਿ ਮਿੱਟੀ ਵਿਚ ਨਾਈਟ੍ਰੇਟ ਦੀ ਜਿਆਦਾ ਮਾਤਰਾ ਨਾਈਟ੍ਰੌਜਨ ਵਾਲੀਆਂ ਖਾਦਾਂ ਵਰਤਣ ਕਰਕੇ ਹੈ।ਵਰਤੀ ਜਾਂਦੀ ਨਾਈਟ੍ਰੋਜਨ ਖਾਦ ਵਿਚੋਂ ੩੫-੬੦ ਪ੍ਰਤੀਸ਼ਤ ਫਸਲ ਦੁਆਰਾ ਲੈ ਲਈ ਜਾਂਦੀ ਹੈ, ੧੦-੨੦ ਪ੍ਰਤੀਸ਼ਤ ਗੈਸ ਵਿਚ ਬਦਲ ਜਾਂਦੀ ਹੈ ਜਦੋਂ ਕਿ ਬਾਕੀ ਬਚਦੀ ਜ਼ਮੀਨੀ ਪਾਣੀ ਵਿਚ ਮਿਲ ਜਾਂਦੀ ਹੈ।
ਪੰਜਾਬ ਵਿਚ ਹੋਈ ਇਕਦਮ ਤਰੱਕੀ ਦਾ ਦੂਜਾ ਪਾਸਾ ਇਹ ਹੈ ਕਿ ਕਿਸਾਨਾਂ ਵਿਚ ਬੇਚੈਨੀ ਅਤੇ ਨਾਕਾਰਤਮਕਤਾ ਘਰ ਕਰ ਗਈ ਹੈ।ਕਰਜ਼ਿਆਂ ਕਰਕੇ ਖੁਦਕੁਸ਼ੀਆਂ ਹੋਈਆਂ।ਆਈ ਡੀ ਸੀ ਚੰਡੀਗੜ੍ਹ ਦੁਆਰਾ ਕਰਵਾਏ ਇਕ ਅਧਿਐਨ, ਪੰਜਾਬ ਵਿਚ ਹੁੰਦੀਆਂ ਖੁਦਕੁਸ਼ੀਆਂ, ਵਿਚ ਦੱਸਿਆ ਗਿਆ ਕਿ ਇਸ ਦਾ ਪ੍ਰਮੁੱਖ ਕਾਰਣ ਆਰਥਿਕਤਾ ਵਿਚ ਖੜੌਤ ਹੈ।ਪੰਜਾਬ ਇਕ ਖੇਤੀਬਾੜੀ ਪ੍ਰਧਾਨ ਸੂਬਾ ਹੈ।ਜ਼ੀਰੇ ਵਿਚ ਚੱਲ ਰਿਹਾ ਧਰਨਾ ਪੰਜਾਬ ਸਰਕਾਰ ਲਈ ਜਾਗਣ ਦਾ ਸੁਨੇਹਾ ਹੋਣਾ ਚਾਹੀਦਾ ਹੈ।