ਐਤਵਾਰ 10 ਜੁਲਾਈ ਨੂੰ, ਨੌਜ਼ਵਾਨੀ ਨੇ ਸਤਿਕਾਰਯੋਗ ਭਾਈ ਦਲਜੀਤ ਸਿੰਘ ਬਿੱਟੂ ਦੀ ਨਵੀਂ ਲਿਖੀ ਕਿਤਾਬ ‘ਤੇ ਇਕ ਪ੍ਰਦਰਸ਼ਨੀ ਦੀ ਮੇਜ਼ਬਾਨੀ ਕੀਤੀ। ‘ਖਾੜਕੂ ਸੰਘਰਸ਼ ਦੀ ਸਾਖੀ‘ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਹਿਚਿਨ, ਯੂ.ਕੇ. ਵਿਚ ਜਾਰੀ ਕੀਤੀ। ਇਸ ਮੌਕੇ ਮੁੱਖ ਬੁਲਾਰੇ ਨੌਜ਼ਵਾਨੀ ਦੇ ਸ. ਅਵਤਾਰ ਸਿੰਘ, ਸਿੱਖ ਐਜੂਕੇਸ਼ਨ ਕੌਂਸਲ ਦੇ ਵਿਦਵਾਨ ਡਾ. ਜਸਵੀਰ ਸਿੰਘ, ਅਤੇ ਗੁਰੂ ਤੇਗ ਬਹਾਦਰ ਗੁਰਦੁਆਰਾ ਲੈਸਟਰ ਦੇ ਜਨਰਲ ਸਕੱਤਰ ਸ. ਮੁਖਤਿਆਰ ਸਿੰਘ ਸਨ।