ਹਰ ਸਾਲ ਵਾਂਗ ਇਹ ਮਹੀਨੇ ਵਿਆਹਾਂ ਦੇ ਦਿਨਾਂ ਵਲੋਂ ਜਾਣੇ ਹਨ ਅਤੇ ਹਰ ਪਾਸੇ ਮਾਹੋਲ ਵਿਆਹਵਾਂ ਦੇ ਰੋਲੇ ਨਾਲ ਸਜਿਆ ਦਿਖਾਈ ਦਿੰਦਾ ਹੈ। ਇਕ ਵਿਆਹਾਂਵਾਂ ਤੇ ੧੦ ਬੀਲੀਅਨ ਡਾਲਰ ਖਰਚੇ ਜਾਂਦੇ ਹਨ ਅਤੇ ਹਰ ਸਾਲ ਵਿਆਹਵਾਂ ਦਾ ਖਰਚ ਵਧਦਾ ਹੀ ਜਾ ਰਿਹਾ ਹੈ। ਵਿਆਹ ਭਾਵੇਂ ਹਰ ਇਨਸਾਨ ਦੇ ਜੀਵਨ ਦੀ ਅਹਿਮ ਘੜੀ ਵਜੋਂ ਜਾਣਿਆ ਜਾਂਦਾ ਹੈ ਅਤੇ ਇਸਦਾ ਵੱਧ ਪ੍ਰਭਾਵ ਕੁੜੀ ਅਤੇ ਉਸਦੇ ਘਰਦਿਆਂ ਤੇ ਹੁੰਦਾ ਹੈ ਕਿਉਂਕਿ ਭਾਰਤੀ ਸਮਾਜਿਕ ਬਣਤਰ ਹੀ ਅਜਿਹੀ ਤੈਅ ਹੋ ਚੁਕੀ ਹੈ ਜਿਸ ਅਧੀਨ ਜਨਮ ਤੋਂ ਹੀ ਕੁੜੀ ਦੇ ਵਿਆਹ ਦੀ ਉਸਦੇ ਘਰਦਿਆਂ ਖਾਸ ਕਰਕੇ ਮਾਤਾ ਪਿਤਾ ਵਲੋਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ, ਅਤੇ ਇਸਤੇ ਹੋਣ ਵਾਲਾ ਖਰਚ ਪਰਿਵਾਰ ਦੀ ਆਰਥਿਕ ਦਿਸ਼ਾ ਤੇ ਕਾਫੀ ਪ੍ਰਭਾਵ ਰੱਖਦਾ ਹੈ। ਕੁੜੀਆਂ ਦੀ ਹਰ ਰੋਜ਼ ਗਿਣਤੀ ਮੁੰਡਿਆਂ ਦੀ ਗਿਣਤੀ ਨਾਲੋਂ ਘੱਟ ਰਹੀ ਹੈ ਇਸ ਦਾ ਮੁਖ ਕਾਰਨ ਵੀ ਵਿਆਹਵਾਂ ਦੇ ਖਰਚ ਅਤੇ ਦਾਜ਼ ਦੇਣ ਦਾ ਵਧ ਰਿਹਾ ਰੁਝਾਨ ਵੀ ਮੰਨਿਆ ਜਾ ਰਿਹਾ ਹੈ।

ਪਿਛਲੇ ਹਫਤੇ ਇਕ ਮੌਜ਼ੂਦਾ ਉਚ ਕੋਰਟ ਦੇ ਜੱਜ ਵਲੋਂ ਇਕ ਸੈਮੀਨਾਰ ਵਿਚ ਇਹ ਟਿੱਪਣੀ ਕੀਤੀ ਗਈ ਹੈ ਕਿ ਭਾਰਤ ਵਿਚ ਅੱਜ ਵੀ ਹਰ ਘੰਟੇ ਵਿਚ ਚਾਰ ਕੁੜੀਆਂ ਨਾਲ ਛੇੜਖਾਨੀ ਹੁੰਦੀ ਹੈ, ਤਿੰਨ ਕੁੜੀਆਂ ਨੂੰ ਜਬਰੀ ਅਗਵਾਹ ਕੀਤਾ ਜਾਂਦਾ ਹੈ, ਦੋ ਕੁੜੀਆਂ ਦਾ ਜਬਰ ਜਿਨਾਹ ਹੁੰਦਾ ਹੈ ਅਤੇ ਇਕ ਕੁੜੀ ਤੇ ਤੇਜ਼ਾਬ ਦਾ ਹਮਲਾ ਹੁੰਦਾ ਹੈ। ਇਹ ਸਥਿਤੀ ਕਾਫੀ ਵਿਚਾਰ ਕਰਨ ਦੀ ਮੰਗ ਕਰਦੀ ਹੈ। ਅਖਬਾਰਾਂ ਅਤੇ ਹੋਰ ਮੀਡੀਆ ਵਿਚ ਵੀ ਭੂਰਣ ਹਰਿਆ ਬਾਰੇ ਕਾਫੀ ਚਰਚਾ ਹੈ। ਇਸ ਦਾ ਇਕ ਹੱਲ ਵਿਆਹ ਦੀ ਰਸਮ ਨੂੰ ਅਤੇ ਇਸਤੇ ਹੋਣ ਵਾਲੇ ਕੁੜੀ ਦੇ ਪਰਿਵਾਰ ਵਲੋਂ ਬੇਲੋੜਾ ਖਰਚ ਨੂੰ ਬਦਲਣ ਦੀ ਮੁੱਖ ਲੋੜ ਹੈ। ਵਿਆਹ ਦੇ ਇਸ ਰੋਲੇ ਵਿਚ ਕਦੇ ਕਦੇ ਨਵੀਂ ਦਿਸ਼ਾ ਵੀ ਸਾਹਮਣੇ ਆ ਰਹੀ ਹੈ। ਇਸ ਦੀ ਭੂਮੀਕਾ ਮੁੰਡੇ ਵਲੋਂ ਅਤੇ ਉਸਦੇ ਪਰਿਵਾਰ ਵਲੋਂ ਨਜ਼ਰ ਆ ਰਹੀ ਹੈ ਜਿੱਥੇ ਵਿਆਹ ਦੀ ਰਸਮ ਬਹੁਤ ਹੀ ਸਾਦੇ ਤਰੀਕੇ ਨਾਲ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ਪੰਜਾਬ ਵਿਚ ਪਿਛਲੇ ਦਸ ਸਾਲਾਂ ਵਿਚ ੫੦੦੦ ਤੋਂ ਵਧ ਕਿਸਾਨਾਂ ਵਲੋਂ ਖੁਦਕਸ਼ੀ ਕੀਤੀ ਗਈ ਹੈ। ਇਸ ਦਾ ਮੁਖ ਕਾਰਨ ਕਿਸਾਨਾ ਵਲੋਂ ਚੁੱਕਿਆ ਕਰਜ਼ਾ ਜਿਸਨੂੰ ਉਹ ਵਾਪਿਸ ਨਹੀਂ ਕਰ ਸਕੇ। ਇਸ ਕਰਜ਼ੇ ਦਾ ਮੁਖ ਕਾਰਨ ਕੁੜੀ ਦੇ ਵਿਆਹ ਤੇ ਹੋਣ ਵਾਲਾ ਬੇਲੋੜਾ ਖਰਚ ਕਿਉਂਕਿ ਸਮਾਜਿਕ ਬਣਤਰ ਹੀ ਅਜਿਹੀ ਤਹਿ ਹੋ ਚੁਕੀ ਹੈ ਅਤੇ ਇਸ ਕਾਰਨ ਇਕ ਕੁੜੀ ਅਤੇ ਉਸਦੇ ਮਾਤਾ ਪਿਤਾ ਲਈ ਇਹ ਮਜ਼ਬੂਰ ਹੋਣਾ ਪੈ ਰਿਹਾ ਹੈ ਜਾਂ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਵੇਚਣੀਆਂ ਪੈ ਰਹੀਆ ਹਨ। ਇਸ ਵਿਆਹਵਾਂ ਨੇ ਸਮਾਜ਼ ਦੀ ਰੂਪ ਰੇਖਾ ਹੀ ਬਦਲ ਦਿੱਤੀ ਹੈ। ਇਸ ਰੁਝਾਨ ਨੂੰ ਦਿਸ਼ਾ ਦੇਣ ਲਈ ਕੁਝ ਸਮਾਜਿਕ ਜਥੇਬੰਦੀਆਂ ਨੇ ਉਪਰਾਲਾ ਜਰੂਰ ਕੀਤਾ ਹੈ। ਜਿਵੇਂ ਨਾਮਧਾਰੀ ਸੰਪਰਦਾ ਨੇ ਹਮੇਸ਼ਾ ਇਹ ਕੋਸ਼ਿਸ ਕੀਤੀ ਹੈ ਕਿ ਇੱਕਠੇ ਜੋੜਿਆਂ ਦੇ ਵਿਆਹ ਦੀ ਰਸ਼ਮ ਆਪਣੇ ਸਤਿਗੁਰੂ ਜੀ ਦੀ ਹਾਜ਼ਰੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ੂਰੀ ਵਿਚ ਸਾਦੇ ਵਿਆਹ ਕੀਤੇ ਹਨ ਅਤੇ ਕਰ ਵੀ ਰਹੇ ਹਨ। ਇਸੇ ਤਰਾਂ ਕਈ ਹੋਰ ਡੇਰਿਆਂ ਵਲੋਂ ਵੀ ਇਹ ਉਪਰਾਲਾ ਕੀਤਾ ਗਿਆ ਹੈ। ਸਿੱਖ ਕੌਮ ਵਿਚ ਅੱਜ ਵੀ ਕੋਈ ਯੋਜਨਾਬੰਦ ਦਿਸ਼ਾ ਨਹੀਂ ਹੈ ਜਿਸ ਅਧੀਨ ਸਿੱਖ ਕੌਮ ਦੇ ਜਥੇਦਾਰ ਕੋਈ ਯੋਗਦਾਨ ਪਾਉਣ ਤਾਂ ਜੋ ਇਹ ਵਿਆਹ ਦੀ ਰਸਮ ਗੁਰੂ ਸਾਹਿਬ ਜੀ ਵਾਂਗੂ ਦਿਤੇ ਦਿਸ਼ਾ ਨਿਰਦੇਸ਼ ਅਧੀਨ ਹੋ ਸਕੇ। ਪਿਛਲੇ ਸਮੇਂ ਪੰਜਾਬ ਵਿਚ, ਚੱਲੇ ਸਿੱਖ ਸੰਘਰਸ਼ ਦੌਰਾਨ ਸਿੱਖ ਸੰਘਰਸ਼ ਵਾਲੀਆਂ ਜਥੇਬੰਦੀਆਂ ਵਲੋਂ ਜਰੂਰ ਇਕ ਵੱਡਾ ਉਪਰਾਲਾ ਹੋਇਆ ਸੀ ਅਤੇ ਉਸ ਦਿਸ਼ਾ ਅਧੀਨ ਸਮਾਜ ਨੇ ਵੀ ਵਿਆਹ ਦੀ ਰਸਮ ਨੂੰ ਸਾਦਾ ਕਰ ਉਸਦੇ ਸਹੀ ਅਰਥ ਅਪਣਾਅ ਲਏ ਸੀ। ਪਰ ਸਿੱਖ ਸੰਘਰਸ਼ ਦੇ ਖਤਮ ਹੋਣ ਤੋਂ ਬਾਅਦ ਅਤੇ ਸਮੇਂ ਦੀ ਦੌੜ ਨਾਲ ਇਹ ਸਭ ਖਿੱਲਰ ਗਿਆ ਹੈ ਅਤੇ ਵਿਆਹ ਦੁਬਾਰਾ ਇਕ ਸਮਾਜਿਕ ਬੋਝ ਬਣ ਬੈਠਾ ਹੈ। ਪਰ ਅੱਜ ਵੀ ਕਦੇ ਕਦੇ ਇਹ ਕੋਸ਼ਿਸ ਜਰੂਰ ਹੋ ਰਹੀ ਹੈ ਕਿ ਵਿਆਹ ਆਪਣੀ ਦਿਸ਼ਾ ਵਿਚ ਆ ਰਿਹਾ ਹੈ। ਇਸਦੀ ਇਕ ਮਿਸਾਲ ਪੰਜਾਬ ਦੇ ਮਸ਼ਹੂਰ ਹਾਸਰਸ ਕਲਾਕਾਰ ਸਵਰਗੀ ਸਰਦਾਰ ਜਸਪਾਲ ਸਿੰਘ ਭੱਟੀ ਦੇ ਹੋਣਹਾਰ ਪਰਿਵਾਰ ਅਤੇ ਬੇਟੇ ਵਲੋਂ ਕਾਇਮ ਕੀਤੀ ਗਈ ਹੈ। ਇਹਨਾਂ ਨੇ ਬਹੁਤ ਹੀ ਸਾਦੇ ਤਾਰੀਕੇ ਨਾਲ ਗੁਰੂ ਘਰ ਦਾ ਆਸਾਰਾ ਲੈ ਵਿਆਹ ਕੀਤਾ ਹੈ ਅਤੇ ਸਮਾਜ਼ ਅੱਗੇ ਨਵੀਂ ਲੀਹ ਪਾਈ ਹੈ। ਇਹ ਵਿਆਹ ੧੯ ਨੰਵਬਰ ਨੂੰ ਚੰਡੀਗੜ੍ਹ ਵਿਚ ਗੁਰੂਦੁਆਰਾ ਨਾਡਾ ਸਾਹਿਬ ਵਿਖੇ ਹੋਇਆ ਅਤੇ ਮੈਂ ਵੀ ਆਪਣੇ ਪਰਿਵਾਰ ਨਾਲ ਇਸ ਵਿਆਹ ਵਿਚ ਸਮਿਲ ਸੀ। ਮੈਂ ਵੀ ਆਪਣਾ ਵਿਆਹ ਗੁਰੂ ਘਰ ਵਿਚ ਹੀ ਬਿਨਾਂ ਦਾਜ਼ ਅਤੇ ਰੋਲੇ ਰੱਪੇ ਤੋਂ ਬਗੈਰ ਕਾਰਵਾਇਆ ਸੀ। ਇਸੇ ਤਰਾਂ ਦੇ ਉਪਰਾਲੇ ਅੱਜ ਸਮੇਂ ਦੀ ਮੁੱਖ ਮੰਗ ਹਨ ਤਾਂ ਜੋ ਬਿਖਰ ਰਹੀ ਸਮਾਜਿਕ ਬਣਤਰ ਨੂੰ ਠੱਲ ਪਾਈ ਜਾ ਸਕੇ ਅਤੇ ਵੱਧ ਰਹੀ ਕਿਸ਼ਾਨੀ ਖੁਦਕਸ਼ੀ ਨੂੰ ਰੋਕਿਆ ਜਾਵੇ ਅਤੇ ਹੋ ਰਹੀ ਭਰੂਣ ਕਤਲ ਨੂੰ ਵੀ ਰੋਕਿਆ ਜਾ ਸਕੇ। ਸਿਖ ਕੌਮ ਨੂੰ ਇਸ ਵਿੱਚ ਸਮਾਜ ਦੇ ਅਗੇ ਹੋ ਉਪਰਾਲਾ ਕਰਨਾ ਬਣਦਾ ਹੈ ਅਤੇ ਇਸ ਵਿੱਚ ਮੁੱਖ ਭੂਮਿਕਾ ਮੁੰਡੇ ਅਤੇ ਉਸਦੇ ਪਰਿਵਾਰ ਦੀ ਬਣਦੀ ਹੈ ਤਾਂ ਜੋ ਆਪਾਂ ਆਪਣੇ ਅਮੀਰ ਵਿਰਸੇ ਨੂੰ ਹੋਰ ਅਮੀਰ ਕਰ ਸਕੀਏ॥