ਅੱਜ ਦਾ ਭਾਰਤ ਅਜਿਹੇ ਮੋੜ ਤੇ ਹੈ ਕਿ ਇਸ ਦੇ ਵਾਸੀ ਲੋਕ ੬੬ ਸਾਲ ਅਜ਼ਾਦੀ ਦੇ ਪੂਰੇ ਹੋਣ ਤੋਂ ਬਾਅਦ ਵੀ ਕੁਛ ਇਸ ਤਰਾਂ ਦੇ ਅਹਿਸਾਸਾਂ ਅਤੇ ਨਾ ਪੂਰੇ ਹੋ ਸਕੇ ਜ਼ਜਬਾਤਾਂ ਦੀਆਂ ਉਧੜ ਰਹੀਆਂ ਲੀਹਾਂ ‘ਚ ਇਸ ਤਰਾਂ ਉਲਝ ਰਹੇ ਹਨ ਕਿ ਉਹ ੩੧ ਜੁਲਾਈ ੧੯੪੦ ਦੇ ਦਿਨ ਸ਼ਹੀਦ ਊਧਮ ਸਿੰਘ ਜੀ ਦੀ ਅੱਜ ਦੇ ਸਮੇਂ ਮਨਾਈ ਜਾ ਰਹੀ ਰਾਜ ਪਧਰੀ ਸ਼ਹੀਦੀ ਸਮਾਗਮ ਚ ਇਹ ਅਰਥ ਲੱਭਣ ਦੀ ਕੋਸ਼ਿਸ ਕਰ ਰਹੇ ਹਨ ਕਿ ਸ਼ਹੀਦ ਸਿੰਘ ਹੋਰਾਂ ਦੀ ਸ਼ਹੀਦੀ ਵੱਡੇ ਵੱਡੇ ਰਾਜ ਸਤਾ ਤੇ ਬੈਠੇ ਅਜ ਦੇ ਰਾਜ਼ਨਿਤਿਕ ਲੀਡਰਾਂ ਦੇ ਵਲੋਂ ਇਸ਼ਤਿਆਰਾਂ ਰਾਹੀ ਦਸਣ ਤਕ ਹੀ ਹੈ ਜਾਂ ਲਛੇਦਾਰ ਭਾਸ਼ਣਾਂ ਰਾਹੀ ਉਹਨਾਂ ਮਹਾਨ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਤੱਕ ਹੀ ਹੈ। ਪਰ ਸ਼ਹੀਦ ਊਧਮ ਸਿੰਘ ਦੇ ਕਹੇ ਅਲਫਾਜ਼ ਕਿ ਉਹ ਕਿਸ ਮਕਸਦ ਨੂੰ ਮੰਨਕੇ ਸ਼ਹੀਦੀ ਦੇ ਰਹੇ ਹਨ ਉਹ ਲਫਜ਼ ਅਜ ਵੀ ਉਹਨੇਂ ਹੀ ਦੂਰ ਹਨ ਜਿੰਨੇ ਅੰਗਰੇਜ਼ਾਂ ਦੇ ਰਾਜ਼ ਵੇਲੇ ਸੀ। ਕੁਝ ਅਲਫਾਜ਼ ਜੋ ਇਤਿਹਾਸ ਦਾ ਪੰਨਾ ਹਨ ਉਹ ਲਿਖ ਰਿਹਾ ਹਾਂ:

ਇਨਕਲਾਬ ਦੇ ਅਰਥ ਹਨ, ਬਦੇਸ਼ੀ ਖੂਨੀ ਜਬਾੜਿਆਂ ਤੋਂ ਛੁਟਕਾਰਾ, (ਜਿੰਨਾ ਦਾ ਬਦਲ ਅੱਜ ਕੁਝ ਪਰਿਵਾਰਾਂ ਦੀ ਪੂਰੀ ਰਾਜ ਸਤਾ ਤੇ ਪਕੜ) ਲੁੱਟ-ਖੁਸੱਟ ਅਤੇ ਉਸ ਨਿਜ਼ਾਮ ਦਾ ਅੰਤ ਜੋ ਅਮੀਰ ਨੂੰ ਹੋਰ ਅਮੀਰ ਬਨਾਉਣ ਅਤੇ ਗਰੀਬ ਨੂੰ ਕੰਗਾਲੀ ਦੇ ਪੁੜਾਂ ਚ ਪੀਸੇ ਜਾਣ ਲਈ ਮਜ਼ਬੂਰ ਕਰਦਾ ਹੈ। ਅੱਜ ੬੬ ਸਾਲ ਬਾਅਦ ਹੁਣੇ ਤਾਜ਼ੇ ਅੰਕੜੇ ਦਸਦੇ ਹਨ ਕਿ ਭਾਰਤ ਵਿੱਚ ੨੫ ਕਰੋੜ ਲੋਕ ਅਜਿਹੇ ਹਨ ਤਕਰੀਬਨ ੨੩ ਪ੍ਰਤੀਸ਼ਿਤ ਲੋਕ ਜਿੰਨਾ ਕੋਲ ਸਿਰ ਤੇ ਛੱਤ ਨਹੀਂ, ਨਾ ਹੀ ਦੋ ਵੇਲੇ ਦੀ ਰੋਟੀ ਹੈ ਅਤੇ ਕੋਈ ਜ਼ਮੀਨ ਜਾਂ ਕੰਮ ਨਹੀਂ ਹੈ ਇਸ ਤੋਂ ਵੀ ਹੋਰ ਜੋ ਅੰਕੜੇ ਦਸਦੇ ਹਨ ਕਿ ਸਾਰੀਆਂ ਭਾਰਤੀ ਕੌਮਾਂ ਚੋਂ ਅੱਜ ਸਿੱਖ ਕੌਮ ਨਾਲਿ ਸਬੰਧਿਤ ਲੋਕਾਂ ‘ਚ ਪਿਛਲੇ ੪-੫ ਸਾਲਾਂ ‘ਚ ਜ਼ਿਆਦਾ ਬੇਰੁਜਗਾਰੀ ਵਧੀ ਹੈ ਅਤੇ ਸ੍ਰਮੋਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਸਾਰੇ ਬਾਕੀ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਨਾਲੋਂ ਅਮੀਰ ਹਨ ਅਤੇ ਕਈ ਕਈ ਗੁਣਾਂ ਉਹਨਾਂ ਦੀ ਨਿਜੀ ਆਮਦਨ ਚ ਵਾਧਾ ਹੋਇਆ ਹੈ; ਸ਼ਹੀਦ ਊਧਮ ਸਿੰਘ ਜੋ ਆਪ ਵੀ ਪੰਜਾਬੀ ਸੀ ਅਤੇ ਸਿਖ ਕੌਮ ਨਾਲਿ ਸੰਬਧਤ ਇਹ ਕਹਿੰਦਾ ਹੈ ਕਿ ਸਾਮਰਾਜੀ ਨਿਜ਼ਾਮ (ਅੰਗਰੇਜ਼ ਰਾਜ) ਕਾਰਨ ਲਖੂਖਾਂ ਕਿਰਤੀ, ਕੁੱਲੀ, ਗੁੱਲੀ, ਜੁੱਲੀ, ਵਿੱਦਿਆ ਅਤੇ ਇਲਾਜ਼ ਤਕ ਦੀਆਂ ਬੁਨਿਆਦੀ ਲੋੜਾਂ ਤੋਂ ਮੁਹਤਾਜ ਹਨ। ਸ਼ਹੀਦ ਊਧਮ ਸਿਘ, ਦੂਸਰੇ ਆਪਣਾ ਆਪ ਕੁਰਬਾਨ ਕਰਨ ਵਾਲੇ, ਸ਼ਹੀਦਾ ਦੇ ਆਜ਼ਾਦ ਭਾਰਤ ਦੇ ਸੁਪਨੇ ਬਾਰੇ ਇਹ ਸੋਚਦਾ ਹੈ ਕਿ ਆਜ਼ਾਦ ਭਾਰਤ ਦਾ ਨਿਜ਼ਾਮ ਅਤੇ ਇਸ ਨਿਜ਼ਾਮ ਦੇ ਜਿੰਮੇਵਾਰ ਰਾਜ਼ਸੀ ਅਤੇ ਧਾਰਮਿਕ ਅਤੇ ਸਮਾਜਿਕ ਵਿਅਕਤੀ ਜਿਸ ਇਨਕਲਾਬ ਦਾ ਵੇਰਵਾ ਉਹ ਸੋਚਦੇ ਸੀ ਉਸਨੂੰ ਹਕੀਕਤ ਚ ਲਿਆਵੇਗਾ ਅਤੇ ਮਨੁਖੱਤਾ ਇਕ ਨਿਜ਼ਾਮ ਦਾ ਆਦਰਸ਼ ਹੋਵੇਗਾ ਜਿਸ ਵਿੱਚ ਹਰ ਭਾਰਤੀ ਮਨੁੱਖ ਦੀ ਭਾਈਵਾਲੀ ਅਤੇ ਬਰਾਬਰਤਾ ਹੋਵੇਗੀ। ਪਰ ਅੱਜ ਦਾ ਭਾਰਤ ਅਜਿਹੇ ਹਜ਼ੂਮ ਚ ਘਿਰ ਗਿਆ ਹੈ ਕਿ ਪੁਰਾਣੇ ਲੋਕ ਜਿੰਨਾ ਅੰਗਰੇਜ਼ ਨਿਜ਼ਾਮ ਦੇਖਿਆ ਜਾਂ ਹੰਢਾਇਆ ਹੈ ਜਾਂ ਆਪਣੇ ਵੱਡਿਆਂ ਤੋਂ ਸੁਣਿਆ ਹੈ ਉਹ ਅਕਸਰ ਹੀ ਕਹਿੰਦੇ ਹਨ ਕਿ ਅੰਗਰੇਜ਼ਾ ਨੂੰ ਬੰਦੇ ਦੀ ਅੱਜ ਨਾਲੋਂ ਜਿਆਦਾ ਕਦਰ ਸੀ ਅਤੇ ਮਨੁੱਖ ਚ ਕੁਛ ਵਿਸਵਾਸ਼ ਸੀ ਕਿ ਨਿਜ਼ਾਮ ਸਾਡੀਆਂ ਕਦਰਾਂ ਕੀਮਤਾਂ ਦਾ ਕੁਛ ਮੁੱਲ ਜਾਣਦਾ ਹੈ। ਅੱਜ ਤਾਂ ਅਜਿਹੇ ਇਨਸਾਨੀ ਰਾਜਨੀਤਿਕ ਦ੍ਰਿਸ਼ ਭਾਰਤ ਅਗੇ ਖੜੇ ਹਨ ਕਿ ਭਾਰਤੀ ਮਨੁੱਖ ਅਜਿਹੇ ਪਾੜੇ ਚ ਹੈ ਜਿਸ ਵਿਚ ਅੰਕੜੇ ਦਸਦੇ ਹਨ ਕਿ ੨੩ ਪ੍ਰਤੀਸ਼ਿਤ ਲੋਕ ਬੇਘਰ, ਬੇਆਸਰੇ ਹਨ ਜਦ ਕਿ ਗੁਰਦੁਆਰਿਆਂ ਜਾਂ ਹੋਰ ਧਾਰਮਿਕ ਅਸਥਾਨਾਂ ਤੇ ਹੀਰੇ ਜੁਹਾਰਤ, ਸੋਨੇ ਮੜ੍ਹੇ ਹੋਏ ਹਨ ਅਤੇ ਰਾਜਨਿਤਕ ਕਾਬਜ਼ ਲੋਕਾਂ ਦੀਆਂ ਨਿੱਜ ਦੀਆਂ ਆਮਦਨਾਂ ਚ ੧੦੦੦% ਤੱਕ ਮੁਨਾਫਾ ਹੋ ਰਿਹਾ ਹੈ ਅਤੇ ਦਹਾਕਿਆ ਤੋਂ ਕੁਛ ਪਰਿਵਾਰ ਜਾਂ ਉਹਨਾਂ ਨਾਲਿ ਸੰਧਧਿਤ ਹੀ ਰਾਜ਼ਸਤਾ ਦਾ ਅਨੰਦ ਲੈ ਰਹੇ ਹਨ। ਆਉਣ ਵਾਲੀ ਭਾਰਤ ਦੀ ਚੋਣ ਵਿੱਚ ਦੋ ਮੁੱਖ ਰਾਜਨੀਤਿਕ ਦਲਾਂ ਦੀ ਟੱਕਰ ਹੈ। ਇਕ ਧਿਰ ਉਹ ਹੈ ਜਿਸਦੀ ਅਗਵਾਈ ਇਕ ਅਜਿਹੇ ਮਨੁੱਖ ਕੋਲ ਹੈ ਜਿਸਤੇ ੨੦੦੨ ‘ਚ ਉਸਦੇ ਰਾਜਕਾਲ ਦੌਰਾਨ ਮੁਸਲਿਮ ਭਾਈਚਾਰੇ ਦੀ ਨਸਲਕੁਸ਼ੀ ਦਾ ਇਲਜ਼ਾਮ ਹੈ ਅਤੇ ਦੂਜੀ ਧਿਰ ਉਸ ਮਨੁੱਖ ਨੂੰ ਅੱਗੇ ਕਰ ਰਹੀ ਹੈ ਜਿਸ ਧਿਰ ਤੇ ਇਸ ਮਨੁਖ ਦੇ ਪਿਤਾ ਦੇ ਰਾਜ਼ ਦੌਰਾਨ ੧੯੮੪ ਚ ਸਿਖ ਭਾਈਚਾਰੇ ਦੀ ਨਸਲਕੁਸ਼ੀ ਦਾ ਸਿੱਧਾ ਇਲਜ਼ਾਮ ਹੈ। ਇਹ ਸ਼ਹੀਦ ਊਧਮ ਸਿੰਘ ਜੀ ਹੋਰਾਂ ਵਲੋਂ ਸੋਚੇ ਜਾ ਅਨਭਵ ਕੀਤੇ ਆਉਣ ਵਾਲੇ ਭਾਰਤੀ ਨਿਜ਼ਾਮ ਦੀ ਝਲਕ ਤਾਂ ਨਹੀਂ ਹੋ ਸਕਦੀ। ਇਹ ਵੀ ਹੈ ਕਿ ਜਿਵੇ ਵੱਡੇ ਰੇਗਿਸਥਾਨ ਚੁ ਸ਼ੁੱਕੇ ਨਦੀਆਂ ਦੇ ਨਿਸ਼ਾਨ ਹਨ ਇਸੇ ਤਰਾਂ ਇਹ ਵੀ ਆਖ ਸਕਦੇ ਹਾਂ ਕਿ ਸਦੀਆਂ ਦੀ ਗੁਲਾਮੀ ਨੇ ਭਾਰਤੀ ਰਾਜ਼ਨੀਤੀ ਨੂੰ ਇਹਨਾਂ ਵਡਾ ਮਾਰੂਥਲ ਬਣਾ ਦਿਤਾ ਹੈ ਕਿ ਮਨੁੱਖਤਾ ਪੱਖੀ ਨਦੀ ਇਸ ਮਾਰੂਥਲ ਚ ਝੱਟ ਹੀ ਸੁੱਕ ਜਾਂਦੀ ਹੈ ਅਤੇ ਇਨਸਾਨੀ ਕੱਚ-ਸੱਚ ਵਿੱਚ ਹੀ ਸੁੱਕ ਜਾਂਦਾ ਹੈ। ਜਿਥੇ ਕਿ ਇਨਸਾਫ ਦੀ ਤਾਕ ਚ ਸਿਖ ਨਸਲਕੁਸ਼ੀ ਦੇ ਸ਼ਿਕਾਰ ਲੋਕ ਆਪ ਹੀ ਮੁੱਕ ਜਾਂਦੇ ਹਨ ਇਸ ਉਡੀਕ ਵਿਚ ਕਿ ਸ਼ਾਇਦ ਸਾਡੇ ਮਹਾਨ ਸ਼ਹੀਦਾਂ ਵਲੋਂ ਉਸਾਰੇ ਅਜ਼ਾਦ ਭਾਰਤ ਵਿੱਚ ਕਦੇ ਦੁਬਾਰਾ ਜਲ੍ਹਿਆਂ ਵਾਲਾ ਬਾਗ ਨਹੀਂ ਹੋਵੇਗਾ ਪਰ ਉਸ ਤੋਂ ਵਧ ਭਿਆਨਕ ਬਾਗ ਅੱਜ ਦੇ ਨਿਜ਼ਾਮ ਵਲੋਂ ਉਸਾਰੇ ਜਾ ਚੁੱਕੇ ਹਨ ਜਿਨਾਂ ਦੀ ਪੀੜ ਦੀ ਯਾਦਗਾਰ ਵੀ ਬਨਾਉਣੀ ਸੰਭਵ ਨਹੀਂ ਸਗੋਂ ਇਹ ਕਿਹਾ ਜਾ ਰਿਹਾ ਹੈ ਇਕ ਮੁੱਖ ਰਾਜ਼ਸੀ ਧਿਰ ਦੇ ਮੁਖ ਨੌਜਵਾਨ ਲੀਡਰ ਵਲੋਂ ਕਿ ਜੋ ਅੱਜ ਭਾਰਤੀ ਲੋਕਾਂ ਵਿਚ ਗੁੱਸਾ ਗਿਲਾ ਹੈ ਇਸਨੂੰ ਜਿਵੇਂ ਕੁਛ ਦਹਾਕੇ ਪਹਿਲਾਂ ਪੰਜਾਬ ‘ਚ ਸਾਂਤ ਕੀਤਾ ਸੀ। ਉਸ ਤਰਾਂ ਸਾਂਤ ਕਰਨ ਜਾਂ ਸਮਝਾਉਣ ਦੀ ਲੋੜ ਹੈ। ਇਹ ਭਾਰਤੀ ਨਿਜ਼ਾਮ ਦੀ ਅਗਾਂਹਵਧੂ ਆਪਸੀ ਸਦਭਾਵਨਾਂ ਅਤੇ ਅਰਥ ਭਰਪੂਰ ਦਿਸ਼ਾ ਵੱਲ ਇਸ਼ਾਰਾ ਹੈ। ਕਿਉਂਕਿ ਅੱਜ ਅੰਗਰੇਜ਼ ਨਿਜ਼ਾਮ ਨਾਲੋਂ ਵੀ ਵਧੇਰੇ ਸਖਤ ਅਤੇ ਜ਼ਮਹੂਰੀਅਤ ਦੇ ਉਲਟ ਅਜਿਹੇ ਕਾਲੇ ਕਾਨੂੰਨ ਹਨ ਜਿਥੇ ਅਪੀਲ ਦਲੀਲ ਦੀ ਵੀ ਕੋਈ ਲੀਹ ਨਹੀਂ ਹੈ। ਇਸੇ ਕਰਕੇ ਤਾਂ ਕੁਛ ਦਿਨ ਪਹਿਲਾਂ ਇਕ ਮੁਕੱਦਮੇਂ ਦੇ ਫੈਸਲੇ ਦੇ ਪ੍ਰਤੀਕਰਮ ਵਜੋਂ ਸਿੱਖ ਕੌਮ ਦੇ ਮੁਖ ਤਖਤ ਦਮਦਮਾ ਸਾਹਿਬ ਦੇ ਮੁੱਖ ਜਥੇਦਾਰ ਬਲਵੰਤ ਸਿੰਘ ਨੰਦਗੜ ਜੀ ਨੂੰ ਕਹਿਣਾ ਪਿਆ ਕਿ ਕੀ ਭਾਰਤ ਮੁਲਕ ਅਤੇ ਨਿਜ਼ਾਮ ‘ਚ ਸਿੱਖ ਕੌਮ ਕਦੀ ਇੱਥੇ ਇਨਸਾਫ ਦੀ ਉਮੀਦ ਜਾਂ ਆਪਣੇ ਆਪ ਨੂੰ ਮਹਿਫੂਜ ਸਮਝ ਸਕੇਗੀ। ੩੧ ਜੁਲਾਈ ੨੦੧੩ ਚ ਹਮੇਸ਼ਾ ਵਾਂਗ ਮਨਾਈ ਰਸਮੀ ਸ਼ਹੀਦ ਊਧਮ ਸਿੰਘ ਦੀ ਬਰਸੀ ਮੌਕੇ ਪੰਜਾਬ ਦੇ ਪੰਜ ਵਾਰ ਬਣੇ ਮੁਖ ਮੰਤਰੀ ਸ੍ਰੋਮਣੀ ਅਕਾਲੀ ਦਲ ਦੇ ਸਰਪਰਸਤ ਇਹ ਕਹਿ ਕੇ ਸਰਧਾਜਲੀ ਦੇ ਰਹੇ ਹਨ ਕਿ ਅੱਜ ਵੀ ਸ਼ਹੀਦਾਂ ਦੇ ਸੁਪਨੇ ਅਧੂਰੇ ਹਨ। ਇਹ ਸੋਚਣ ਵਾਲੀ ਗੱਲ ਹੈ ਕਿਉਂਕਿ ਇਹ ਮੁਖ ਮੰਤਰੀ ਸਦਾ ਸੰਘਰਸ਼ ਅਤੇ ਮਾਨਵਤਾ ਦੀ ਗੱਲ ਨੂੰ ਆਪਣਾ ਮਨੋਰਥ ਅਤੇ ਮਕਸਦ ਮੰਨਦੇ ਰਹੇ ਹਨ ਪਰ ਆਜ਼ਾਦੀ ਸੰਘਰਸ਼ ਵਿਚ ਇਹਨਾਂ ਦਾ ਕੋਈ, ਯੋਗਦਾਨ ਨਹੀਂ ਜਿਵੇ ਕਿ ਅੱਜ ਦੇ ਬਹੁਤੇ ਰਾਜ਼ਨੀਤਿਕ ਦਾਅਵੇਦਾਰਾ ਦਾ ਹੈ। ਸਗੋਂ ਇਸ ਆਜ਼ਾਦ ਮੁਲਕ ਵਿੱਚ ਸ਼ਹੀਦ ਭਗਤ ਸਿੰਘ ਦਾ ਇਕ ਨਜ਼ਦੀਕੀ ਰਿਸ਼ਤੇਦਾਰ ਸਿੱਖ ਸੰਘਰਸ਼ ਦੌਰਾਨ ਫਰਜ਼ੀ ਪੁਲੀਸ ਮੁਕਾਬਲੇ ਦੀ ਬਲੀ ਚੜ ਚੁੱਕਿਆ ਹੈ ਅਤੇ ਦੋਸ਼ੀ ਪੁਲੀਸ ਮੁਲਾਜ਼ਮਾਂ ਨੂੰ ਅੱਜ ਦਾ ਮੁੱਖ ਮੰਤਰੀ ਕਾਨੂੰਨੀ ਤੌਰ ਤੇ ਪੂਰੀ ਮਦਦ ਕਰ ਰਿਹਾ ਹੈ। ਇਹ ਹੈ ਅੱਜ ਦੇ ਆਜ਼ਾਦ ਭਾਰਤ ਦਾ ਸੰਕਲਪ ਅਤੇ ਅਸਲੀਅਤ॥