ਭਾਰਤ ਵਿੱਚ ਹੋਈਆਂ ਆਮ ਚੋਣਾਂ ਦੇ ਨਤੀਜੇ ਆ ਗਏ ਹਨ। ਆਪਣੀ ਜਹਿਰੀਲੀ ਰਾਜਨੀਤੀ ਲਈ ਜਾਣੀ ਜਾਂਦੀ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫਿਰ ਵੱਡੀ ਗਿਣਤੀ ਵਿੱਚ ਸੀਟਾਂ ਜਿੱਤਕੇ ਭਾਰਤ ਦੇ ਰਾਜ ਸਿੰਘਾਸਣ ਉੱਤੇ ਕਬਜਾ ਬਣਾ ਲਿਆ ਹੈੈ। ਪਿਛਲੇ 5 ਸਾਲਾਂ ਤੋਂ ਨਰਿੰਦਰ ਮੋਦੀ ਨਾਅ ਦੇ ਸ਼ਖਸ਼ ਨੇ ਜਿਸ ਕੇਂਦਰੀਕਰਨ ਨਾਲ ਸਰਕਾਰ ਚਲਾਈ ਅਤੇ ਜਿਸ ਕਿਸਮ ਦੇ ਫੈਸਲੇ ਉਸ ਸਰਕਾਰ ਵੱਲੋਂ ਲਏ ਗਏ, ਉਸਤੋਂ ਇਹ ਝਲਕ ਸਹਿਜੇ ਹੀ ਮਿਲ ਜਾਂਦੀ ਹੈ ਕਿ ਗੈਰ-ਜਮਹੂਰੀ ਮਹੌਲ ਵਿੱਚ ਪਲੇ ਨਰਿੰਦਰ ਮੋਦੀ, ਸੱਤਾ ਦੇ ਪਾਵੇ ਨੂੰ ਹੱਥ ਪਾਕੇ ਜਮਹੂਰੀ ਸੰਸਥਾਵਾਂ ਨੂੰ ਖਤਮ ਕਰਨ ਦੀਆਂ ਰੁਚਆਂ ਰੱਖਦੇ ਹਨ।

ਪਿਛਲੇ 5 ਸਾਲਾਂ ਦੌਰਾਨ ਭਾਰਤ ਦੇ ਜਮਹੂਰੀ? ਢਾਂਚੇ ਦੀਆਂ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਸਨ ਉਨ੍ਹਾਂ ਨੂੰ ਖਤਮ ਕਰਨ ਦਾ ਹਰ ਯਤਨ ਕੀਤਾ ਗਿਆ। ਸੁਪਰੀਮ ਕੋਰਟ, ਸੀPਬੀPਆਈP,ਮੀਡੀਆ, ਯੋਜਨਾ ਕਮਿਸ਼ਨ ਅਤੇ ਰਾਜਾਂ ਦੀਆਂ ਸੰਸਥਾਵਾਂ, ਸਾਰੀਆਂ ਉੱਤੇ ਹੌਲੀ ਹੌਲੀ ਇੱਕ ਵਿਅਕਤੀ ਦਾ ਗਲਬਾ ਕਾਇਮ ਕੀਤਾ ਗਿਆ। ਹਰ ਨੀਤੀ ਫੈਸਲਾ ਇਨ੍ਹਾਂ ਸੰਸਥਾਵਾਂ ਦੀ ਥਾਂ, ਪ੍ਰਧਾਨ ਮੰਤਰੀ ਦੇ ਦਫਤਰ ਵੱਲੋਂ ਕੀਤਾ ਗਿਆ। ਘੱਟ ਗਿਣਤੀਆਂ ਨੂੰ ਬੇਇਜ਼ਤ ਕਰਨ ਦਾ ਹਰ ਯਤਨ ਪਿਛਲੇ 5 ਸਾਲਾਂ ਦੌਰਾਨ ਕੀਤਾ ਗਿਆ।

ਹੁਣ ਅਗਲੇ 5 ਸਾਲਾਂ ਲਈ ਵੀ ਭਾਰਤ ਦੀ ਬਹੁ-ਗਿਣਤੀ ਨੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਚੁਣ ਲਿਆ ਹੈੈ। ਭਾਰਤ ਵਾਸੀਆਂ ਦੇ ਇਸ ਫੈਸਲੇ ਤੇ ਬਹੁਤ ਸਾਰੇ ਲੋਕ ਹੈਰਾਨ ਹਨ ਕਿ ਉਨ੍ਹਾਂ ਨੇ ਅਜਿਹਾ ਫੈਸਲਾ ਕਿਉਂ ਲਿਆ? ਪਰ ਜਿੱਥੋਂ ਤੱਕ ਅਸੀਂ ਭਾਰਤ ਦੀ ਹਿੰਦੂ ਵਸੋਂ ਦੇ ਇਸ ਵਰਤਾਰੇ ਦੀ ਘੋਖ ਕਰ ਸਕੇ ਹਾਂ, ਉਸਦੇ ਮੱਦੇਨਜ਼ਰ ਇਹ ਆਖ ਸਕਦੇ ਹਾਂ ਕਿ ਸੁਚੇਤ ਹਿੰਦੂ ਬਹੁ-ਗਿਣਤੀ ਦੇ ਮਨਾ ਵਿੱਚ ਨਰਿੰਦਰ ਮੋਦੀ ਨੇ ਇੱਕ ਲੀਡਰ ਵੱਜੋਂ ਥਾਂ ਬਣਾ ਲਿਆ ਹੈੈ। ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਟੈਕਸੀ ਚਲਾ ਰਹੇ ਜਾਂ ਰੇਹੜੀ ਲਗਾ ਰਹੇ ਹਿੰਦੂ ਤੋਂ ਲੈ ਕੇ ਵਿਦੇਸ਼ਾਂ ਵਿੱਚ ਬੈਠੇ ਤਕਨੀਕੀ ਮਾਹਰਾਂ ਤੱਕ ਦੇ ਮਨਾ ਵਿੱਚ ਇਹ ਗੱਲ ਘਰ ਕਰ ਗਈ ਹੈ ਕਿ ਨਰਿੰਦਰ ਮੋਦੀ ਹਿੰਦੂਆਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ਅਸਲ ਲੀਡਰ ਹੈ। ਇੰਦਰਾ ਗਾਂਧੀ ਤੋਂ ਬਾਅਦ ਹਿੰਦੂਆਂ ਨੂੰ ਪਹਿਲਾ ਕੋਈ ਅਜਿਹਾ ਲੀਡਰ ਮਿਿਲਆ ਹੈ ਜੋ ਉਨ੍ਹਾਂ ਦੀਆਂ ਅੰਦਰੂਨੀ ਖਾਹਸ਼ਾਂ ਅਤੇ ਅਕਾਂਖਿਆਵਾਂ ਨੂੰ ਸੰਤੁਸ਼ਟ ਕਰ ਸਕਦਾ ਹੈੈ।

1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭਾਰਤ ਵਿੱਚ ਜਿਸ ਕਿਸਮ ਨਾਲ ਸਿਆਸੀ ਲੀਡਰਸ਼ਿੱਪ ਦਾ ਖਲਾਅ ਪੈ ਗਿਆ ਸੀ ਅਤੇ ਜਿਵੇਂ ਲਗਭਗ 30 ਸਾਲ ਗੱਠਜੋੜ ਸਰਕਾਰਾਂ ਨੇ ਭਾਰਤ ਦੇ ਸਿਆਸੀ ਮਹੌਲ ਨੂੰ ਕਮਜ਼ੋਰ ਕਰ ਦਿੱਤਾ ਸੀ, ਉਸ ਨੂੰ ਕਿਸੇ ਅਜਿਹੇ ਲੀਡਰ ਦੀ ਆਮਦ ਨਾਲ ਹੀ ਰੋਕਿਆ ਜਾ ਸਕਦਾ ਸੀ ਜੋ ਹਿੰਦੂ ਬਹੁ-ਗਿਣਤੀ ਵਿੱਚ ਸਵੈਮਾਣ ਦੀ ਭਾਵਨਾ ਭਰ ਸਕਦਾ ਹੋਵੇ।

2014 ਵਿੱਚ ਮੋਦੀ ਦੇ ਪਰਧਾਨ ਮੰਤਰੀ ਬਣਨ ਤੋਂ ਬਾਅਦ ਮੇਰੇ ਇੱਕ ਮਿੱਤਰ ਜੋ ਹਿਮਾਚਲ ਪਰਦੇਸ਼ ਵਿੱਚ ਰਹਿੰਦੇ ਸਨ ਨੇ ਕਿਤੇ ਜਾਣ ਲਈ ਟੈਕਸੀ ਕਿਰਾਏ ਤੇ ਲਈ। ਉਸ ਟੈਕਸੀ ਵਾਲੇ ਨੇ ਗੱਲਬਾਤ ਦੌਰਾਨ ਮੋਦੀ ਦੀ ਆਮਦ ਨੂੰ ਜਿਸ ਨਾ ਸਾਂਡੀ ਜਾਣ ਵਾਲੀ ਖੁਸ਼ੀ ਦੇ ਰੂਪ ਵਿੱਚ ਪ੍ਰਗਟ ਕੀਤਾ, ਉਸਤੋਂ ਮੇਰਾ ਮਿੱਤਰ ਸਮਝ ਗਿਆ ਕਿ ਮੋਦੀ ਹਿੰਦੂ ਬਹੁ-ਗਿਣਤੀ ਦਾ ਲੀਡਰ ਬਣਕੇ ਉਭਰਿਆ ਹੈੈ। ਇਸੇ ਤਰ੍ਹਾਂ 2019 ਦੀਆਂ ਚੋਣਾਂ ਤੋਂ ਪਹਿਲਾਂ ਮੇਰੇ ਇੱਕ ਮਿੱਤਰ ਨੇ ਦੱਸਿਆ ਕਿ ਅਮਰੀਕਾ ਦੀ ਸੂਚਨਾ ਤਕਨੀਕ ਵਾਲੀ ਫਰਮ ਵਿੱਚ ਚੰਗੀ ਨੌਕਰੀ ਕਰਦੇ ਬਹੁਤ ਸਾਰੇ ਹਿੰਦੂ ਨੌਜਵਾਨ ਨੌਕਰੀ ਛੱਡਕੇ ਵਾਪਸ ਭਾਰਤ ਚਲੇ ਗਏ। ਬੇਸ਼ੱਕ ਜਾਣ ਵੇਲੇ ਉਨ੍ਹਾਂ ਬਹੁਤਾ ਭੇਤ ਨਹੀ ਖੋਲਿਆ ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਭਾਜਪਾ ਦੀ ਚੋਣ ਮੁਹਿੰਮ ਲਈ ਨੌਕਰੀ ਅਤੇ ਅਮਰੀਕਾ ਛੱਡ ਗਏ ਹਨ।

2016 ਵਿੱਚ ਜਦੋਂ ਨਰਿੰਦਰ ਮੋਦੀ ਇੰਗਲੈਂਡ ਦੇ ਦੌਰੇ ਤੇ ਆਏ ਸਨ ਤਾਂ ‘ਦੀ ਗਾਰਡੀਅਨ’ ਅਖਬਾਰ ਨੇ ਲਿਿਖਆ ਸੀ ਕਿ ਭਾਰਤ ਨੂੰ ਇੱਕ ਹਿੰਦੂ ਤਾਲਿਬਾਨ ਚਲਾ ਰਿਹਾ ਹੈੈ।

ਹੁਣ ਜਦੋਂ ਨਰਿੰਦਰ ਮੋਦੀ ਦੁਬਾਰਾ ਚੁਣ ਕੇ ਆ ਗਏ ਹਨ ਤਾਂ ਇਹ ਸਮਝ ਲੈਣਾਂ ਚਾਹੀਦਾ ਹੈ ਕਿ ਹਿੰਦੂ ਸ਼ਕਤੀਆਂ, ਭਾਰਤ ਨੂੰ ਗੁਜਰਾਤ ਵਰਗੀ ਪਰਯੋਗਸ਼ਾਲਾ ਵਿੱਚ ਬਦਲਣ ਦੇ ਆਪਣੇ ਯਤਨ ਤੇਜ਼ ਕਰਨਗੀਆਂ। ਗੁਜਰਾਤ ਇਸ ਵੇਲੇ ਬਿਲਕੁਲ ਇੱਕ ਬੰਦ ਸਮਾਜ ਵਾਲਾ ਰਾਜ ਬਣਿਆ ਹੋਇਆ ਹੈ ਜਿੱਥੇ ਹਿੰਦੂ ਫਾਸ਼ੀਵਾਦੀ, ਤਾਲਿਬਾਨਾਂ ਵਾਂਗ ਕਾਰਜ ਕਰ ਰਹੇ ਹਨ। ਭਾਰਤ ਨੂੰ ਵੀ ਹੁਣ ਉਹੋ ਜਿਹਾ ਬੰਦ ਸਮਾਜ ਬਣਾਉਣ ਦੇ ਯਤਨ ਹੋਣਗੇ ਜਿੱਥੇ ਸਰਕਾੜ ਅਤੇ ਉਸਦੇ ਲੀਡਰ ਵਿਰੁੱਧ ਉੱਠਣ ਵਾਲੀ ਹਰ ਅੱਖ ਕੱਢ ਦਿੱਤੀ ਜਾਵੇਗੀ ਅਤੇ ਹਰ ਜੁਬਾਨ ਨੋਚ ਲਈ ਜਾਵੇਗੀ। ਮੁਲਕ ਦਾ ਭਵਿੱਖ ਕੋਈ ਬਹੁਤਾ ਵਧੀਆ ਨਹੀ ਹੈੈ।