ਕਸ਼ਮੀਰ ਨੂੰ ਇੱਕ ਸਾਲ ਹੋ ਚੱਲਿਆ ਹੈ ਜਦੋਂ ਪੰਜ ਅਗਸਤ 2019 ਨੂੰ ਭਾਰਤ ਦੀ ਕੇਂਦਰ ਸਰਕਾਰ ਵਿੱਚ ਰਾਜਸੱਤਾ ਵਾਲੀ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਕਸ਼ਮੀਰ ਤੋਂ ਭਾਰਤ ਦੀ ਅਜਾਦੀ ਵੇਲੇ ਦਾ ਮਿਲਿਆ ਖੁਦਮੁਖਤਿਆਰੀ ਦਾ ਹੱਕ ਖੋਹ ਗਿਆ ਸੀ। ਇਹ ਆਰਟੀਕਲ 370 ਦੀ ਪ੍ਰਕਿਰਿਆ ਮੁਤਾਬਕ ਅਜਾਦੀ ਵੇਲੇ ਉਸ ਸਮੇਂ ਦੀ ਕੇਂਦਰ ਸਰਕਾਰ ਵੱਲੋਂ ਕਸ਼ਮੀਰ ਸੂਬੇ ਲਈ ਰਾਖਵਾਂ ਰੱਖਿਆ ਗਿਆ ਸੀ। ਇਸ ਤਰਾਂ ਦਾ ਹੱਕ ਭਾਰਤ ਦੇ ਉੱਤਰ ਪੂਰਬੀ ਸੂਬਿਆਂ ਵਿੱਚ ਵੀ ਲਾਗੂ ਹੈ। ਇਸ 370 ਦੇ ਹੱਕ ਮੁਤਾਬਕ ਕਸ਼ਮੀਰੀ ਸੂਬੇ ਕੋਲ ਭਾਰਤ ਅੰਦਰ ਰਹਿ ਕੇ ਵੀ ਆਪਣਾ ਸੰਵਿਧਾਨ, ਆਪਣਾ ਝੰਡਾ ਤੇ ਆਪਣੇ ਕਨੂੰਨ ਬਣਾਉਣ ਦੀ ਤਾਕਤ ਸੂਬੇ ਦੀ ਐਸੰਬਲੀ ਕੋਲ ਸੀ। ਇਸਦੇ ਬਾਵਜੂਦ ਵੀ ਕਸ਼ਮੀਰੀ ਸੂਬੇ ਵਿੱਚ ਰਹਿੰਦੇ ਕਸ਼ਮੀਰੀ ਮੁਸਲਮਾਨ ਆਪਣੀ ਪੂਰਨ ਅਜਾਦੀ ਕਈ ਤਾਕਤ ਦੀ ਅਜਾਦੀ ਵਾਂਗ 1947 ਤੋਂ ਹੀ ਸੁਲੱਗਦੇ ਰਹੇ ਹਨ। ਪਰ ਭਾਰਤੀ ਸਰਕਾਰਾਂ ਦੀ ਭਾਰੀ ਸੁਰੱਖਿਆ ਕਾਰਨ ਭਾਰਤੀ ਫੌਜ ਦੀ ਲੋੜ ਤੋਂ ਵੱਧ ਮੋਜੂਦਗੀ ਸਦਕਾ ਕਸ਼ਮੀਰੀ ਲੋਕਾਂ ਦੀਆਂ ਅਜਾਦੀ ਦੀਆਂ ਭਾਵਨਾਵਾਂ ਦੱਬਾਂ ਦਿੱਤੀਆਂ ਗਈਆਂ ਸਨ। ਇੰਨੀਆਂ ਸਖਤੀਆਂ ਦੇ ਬਾਵਜੂਦ ਵੀ ਕਸ਼ਮੀਰੀ ਮੁਸਲਮਾਨਾਂ ਦੀਆਂ ਅਜਾਦੀ ਪ੍ਰਤੀ ਭਾਵਨਾਵਾਂ ਸਮੇਂ ਸਮੇਂ ਤੇ ਸੁਲਗ ਕੇ ਉਜਾਗਰ ਹੁੰਦੀਆਂ ਰਹੀਆਂ ਹਨ। ਇਥੋਂ ਤੱਕ ਕੇ ਉਨਾਂ ਦਾ ਭਾਰਤ ਦੀ ਚੋਣ ਪ੍ਰਣਾਲੀ ਤੋਂ ਵੀ ਹੌਲੀ ਹੌਲੀ ਮੋਹ ਭੰਗ ਹੁਂਦਾ ਰਿਹਾ। 1948 ਤੋਂ ਬਾਅਦ ਕਸ਼ਮੀਰੀਆਂ ਨੂੰ ਇੱਕ ਸਿਆਸੀ ਲੀਡਰ ਸੇਖ ਅਬਦੁੱਲਾ ਦੇ ਨਾਮ ਨਾਲ ਮਿਲਿਆ। ਜਿਸਨੇ ਕਸ਼ਮੀਰੀ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਹੋਇਆਂ 40 ਤੋਂ 50 ਸਾਲ ਤੱਕ ਸੰਘਰਸ਼ ਕੀਤਾ। ਜੇਲ੍ਹਾਂ ਕੱਟੀਆਂ ਪਰ ਉਹ ਵੀ ਕਸ਼ਮੀਰੀਆਂ ਦੀ ਬੇੜੀ ਕਿਸੇ ਤਣੱ-ਪੱਤਣ ਨਹੀਂ ਲਾ ਸਕਿਆ। ਭਾਵੇਂ ਸ਼ੇਖ ਅਬਦੁੱਲਾ ਦਾ ਪੁੱਤਰ ਤੇ ਉਸਦਾ ਪੋਤਾ ਕਸ਼ਮੀਰੀ ਸੂਬੇ ਦੀ ਰਿਆਸਤ ਦਾ ਵਜ਼ੀਰੇ-ਆਜ਼ਮ ਬਣਿਆ ਪਰ ਉਹ ਕੇਂਦਰੀ ਸਰਕਾਰਾਂ ਦੇ ਦਬਦਬੇ ਹੇਠ ਹੀ ਰਿਹਾ। ਹੁਣ 370 ਧਾਰਾ ਦੇ ਅਲੋਪ ਹੋ ਜਾਣ ਨਾਲ ਕਸ਼ਮੀਰੀਆਂ ਦਾ ਆਪਣਾ ਸੰਵਿਧਾਨ ਤਾਂ ਗਿਆ ਹੀ ਹਾਂ ਉਹਨਾਂ ਦਾ ਨਿਸ਼ਾਨ ਚਿੰਨ ਝੰਡਾ ਵੀ ਭਾਰਤੀ ਤਿਰੰਗੇ ਵਿੱਚ ਬਦਲ ਗਿਆ ਹੈ ਉਹਨਾਂ ਦੀਆਂ ਬਹਾਰਾਂ ਨੂੰ ਖਾਮੋਸ਼ੀਆਂ ਦੇ ਦੌਰ ਵਿੱਚ ਧੱਕ ਦਿੱਤਾ ਗਿਆ ਹੈ। ਉਹਨਾਂ ਦੀਆਂ ਬਹਾਰਾਂ ਨੂੰ ਖਾਮੋਸ਼ੀਆਂ ਦੇ ਦੌਰ ਵਿੱਚ ਧੱਕ ਦਿੱਤਾ ਗਿਆ ਹੈ। ਜਿਸਨੂੰ ਕਵੀ ਰਹਿਮਾਨ ਰਾਹੀ ਜੋ ਕਸ਼ਮੀਰੀ ਕਵੀ ਹੈ ਨੇ ਆਪਣੀ ਕਵਿਤਾ ਦੀਆਂ ਪੰਕਤੀਆਂ ਵਿੱਚ ਪ੍ਰੋ ਕੇ ਲਿਖਿਆ ਹੈ ਕਿ –
ਐ ਬਹਾਰ!
ਸਦਮਿਆਂ ਨੇ ਸਾਨੂੰ ਏਨੇ ਗੂੰਗੇ ਕਰ ਦਿੱਤਾ ਏ
ਕਿ ਅਸੀਂ ਗਾ ਵੀ ਨਹੀਂ ਸਕਦੇ
ਅਸੀਂ ਆਪਣੇ ਦਰ ਵੀ ਢੋਅ ਨਾ ਸਕੇ
ਮੋਈਆਂ ਆਵਾਜ਼ਾਂ
ਕਦੇ ਵੀ ਸਾਡੇ ਤਕ ਨਾ ਪਹੁੰਚੀਆਂ
ਇਤਿਹਾਸਕਾਰ ਸਾਨੂੰ ਤਾਰੀਖ਼ ਵਿਚ ਬਦਲਦੇ ਰਹੇ

ਇਸ ਕਵੀ ਨੇ ਇਹ ਤਰਜ਼ਮਾਨੀ ਧਾਰਾ 370 ਦੇ ਖਤਰਾ ਹੋਣ ਤੋਂ ਪਹਿਲਾਂ ਕੀਤੀ ਸੀ। ਹੁਣ ਤਾਂ ਥਾਰਾ ਦੇ ਖਤਮ ਹੋਣ ਨਾਲ ਅਜਿਹੀ ਖਾਮੋਸ਼ੀ ਤੇ ਜੋਰ ਜੁਲਮ ਹੈ ਕਿ ਕਸ਼ਮੀਰੀ ਮੁਸਲਮਾਨ ਇਹ ਆਪਣੇ ਆਪ ਵਿੱਚ ਗੁਣਗੁਣਾਉਂਦੇ ਹਨ ਕਿ –
“ਅਵਾਜਾਂ ਮਾਰੀਆਂ ਬੁਲਾਇਆਂ ਕਈ ਵਾਰ ਮੈ,
ਕਿਸੇ ਨੇ ਮੇਰੀ ਗੱਲ ਨਾ ਸੁਣੀ।”

ਕਿਉਂਕਿ ਕਸ਼ਮੀਰੀ ਪ੍ਰੈਸ ਨੂੰ ਵੀ ਸ਼ਾਂਤ ਕਰ ਦਿੱਤਾ ਹੈ, ਕਸ਼ਮੀਰੀਆਂ ਦੇ ਸੰਚਾਰ ਸਾਧਨ ਜਿਵੇਂ ਕਿ ਇੰਟਰਨੈਟ ਹੈ, ਨੂੰ ਵੀ ਸਾਲ ਤੋਂ ਪਾਬੰਦੀ ਹੇਠ ਲਿਆਂਦਾ ਗਿਆ ਹੈ। ਜਿਸ ਨਾਲ ਕਸ਼ਮੀਰੀ ਬੱਚਿਆਂ ਦੀ ਪੜਾਈ ਸਕੂਲਾਂ ਤੋਂ ਵਗੈਰ ਬੰਦ ਹੋ ਕੇ ਰਹਿ ਗਈ ਹੈ। ਕਸ਼ਮੀਰੀਆਂ ਦਾ ਮੁਕੰਮਲ ਵਪਾਰ ਠੱਪ ਹੋ ਕੇ ਰਹਿ ਗਿਆ ਹੈ।

ਇਥੋਂ ਤੱਕ ਕੇ ਉਨਾਂ ਦੇ ਨੌਜਵਾਨ ਜੋ ਜੋਲਮਾਂ ਤੋਂ ਅੱਕੇ, ਹਥਿਆਰਬੰਦ ਸੰਘਰਸ਼ ਦੇ ਰਾਹ ਪੈ ਗਏ ਹਨ। ਉਹਨਾਂ ਦਾ ਮਰੇ ਹੋਇਆਂ ਦਾ ਮੂੰਹ ਤੱਕਣ ਤੋਂ ਮਾਪੇ ਬੇਵਸ ਹਨ। ਉਹਨਾਂ ਦੀਆਂ ਲਾਸ਼ਾਂ ਹੁਣ ਭਾਰਤੀ ਸੁਰੱਖਿਆ ਦਸਤੇ ਮਾਪਿਆਂ ਨੂੰ ਅੰਤਮ ਰਸਮਾਂ ਲਈ ਨਹੀਂ ਸੌਂਪਦੇ। ਕਸ਼ਮੀਰੀਆਂ ਦੀ ਇਹ ਹਾਲਤ ਬਣ ਗਈ ਹੈ ਕਿ ਅਨਵਾਰੇ ਇਸਲਾਮ ਲਿਖਦਾ ਹੈ ਕਿ-
ਹਮਨੇ ਤਮਾਮ ਉਮਰ ਅੰਧੇਰੋਂ ਮੇਂ ਕਾਟ ਦੀ,
ਲੇਕਿਨ ਕਿਸੀ ਚਰਾਗ ਸੇ ਸੌਦਾ ਨਹੀਂ ਕਿਆ।

ਇੰਂਨੀਆਂ ਸਖਤੀਆਂ ਤੇ ਜੁਲਮਾਂ ਦੇ ਸਾਹਮਣੇ ਅੱਜ ਵੀ ਕਸ਼ਮੀਰੀ ਮੁਸਲਮਾਨਾਂ ਨੇ ਆਪਣੀ ਮੁਕੰਮਲ ਅਜਾਦੀ ਪ੍ਰਤੀ ਖਾਹਿਸ਼ ਨੂੰ ਮੱਧਮ ਨਹੀ ਹੋਣ ਦਿੱਤਾ। ਭਾਵੇਂ ਭਾਰਤ ਸਰਕਾਰ ਨੇ ਧਾਰਾ 370 ਖਤਮ ਕਰਕੇ ਆਪਣੀ 70 ਸਾਲਾਂ ਦੀ ਅਜਾਦੀ ਨੂੰ ਵੱਡੀ ਜਿੱਤ ਕਰਾਰ ਦਿੱਤਾ ਹੈ। ਪਰ ਇੰਨੇ ਵਰਿਆਂ ਵਿੱਚ ਵੀ ਕਸ਼ਮੀਰੀ ਮੁਸਲਮਾਨਾਂ ਦਾ ਦਿਲ ਅਤੇ ਮਨ ਭਾਰਤੀ ਸਰਕਾਰਾਂ ਜਿੱਤ ਨਹੀਂ ਸਕੀਆਂ ਹਨ। ਤਾਂ ਹੀ ਤਾਂ ਉਥੋਂ ਦੇ ਹਾਲਾਤ ਕਵੀ ਆਗਾ ਸ਼ਾਹਿਦ ੳਲੀ ਨੇ ਕਈ ਸਾਲ ਪਹਿਲਾਂ ਧਾਰਾ 370 ਦੇ ਖਤਮ ਹੋਣ ਤੋਂ ਪਹਿਲਾਂ ਬਿਆਨ ਕੀਤੇ ਸਨ-
ਸ਼ੱਕ ਵਿੱਚ ਗ੍ਰਸੇ ਬੱਚੇ ਹਵਾ ਵਿੱਚ ਘੂਰਦੇ ਹਨ
ਉਹਨਾਂ ਨੂੰ ਘ੍ਰਿਣਾ ਕਰਨੀ ਆ ਗਈ ਹੈ
ਉਹ ਡਰੇ ਹੋਏ ਨੇ,
ਖੋਖਲੀਆਂ ਅੱਖਾਂ ਵਾਲੇ ਪ੍ਰੇਤ
ਗਲੀਆਂ ਵਿੱਚ ਘੁੰਮਦੇ ਹਨ।

ਪਰ ਇਸਦੇ ਬਾਵਜੂਦ ਸਮਾਂ ਤੇ ਇਤਿਹਾਸ ਗਵਾਹ ਹੈ ਕਿ-
ਤਹਿਰੀਕ ਗਵਾਹ ਹੈ ਕਿ ਕਸ਼ਮੀਰੀ ਮੋਂਨ ਨੇ ਕਬੀ ਬੁਜ਼ਦਿਲ ਪੈਦਾ ਨਹੀਂ ਕੀਏ।