ਫਿਲਮ ਉੜਤਾ ਪੰਜਾਬ ਜੋ ਕਿ ਹੁਣ ਹਾਈ ਕੌਰਟ ਦੇ ਆਦੇਸ਼ ਅਧੀਨ ਪਰਦੇ ਤੇ ਆ ਰਹੀ ਹੈ ਬਾਰੇ ਚਰਚਾ ਕਾਫੀ ਸਮੇਂ ਤੋਂ ਹੋ ਰਹੀ ਹੈ। ਕਿਉਕਿ ਇਹ ਫਿਲਮ ਉੜਤਾ ਪੰਜਾਬ, ਪੰਜਾਬ ਦੀ ਸਿੱਖ ਸੰਘਰਸ ਦੇ ਮਧਮ ਅਤੇ ਖਤਮ ਹੋਣ ਤੋਂ ਬਾਅਦ ਦੀ ਪੰਜਾਬ ਦੀ ਤਸਵੀਰ ਨੂੰ ਦਰਸ਼ਾਉਦੀ ਹੈ। ਇਸ ਫਿਲਮ ਰਾਂਹੀ ਫਿਲਮ ਨਿਰਮਾਤਾ ਨੇ ਹਰਿਆਵੱਲ ਪੰਜਾਬ ਨੂੰ ਨਸ਼ਿਆਂ ਦੀ ਦਲ ਦਲ ਵਿੱਚ ਨੌਜਵਾਨੀ ਤੇ ਇੱਕ ਪਾਸੇ ਅੱਧ ਖੜ ਉਮਰਾਂ ਨੂੰ ਢੱਕੇ ਪੰਜਾਬੀਆਂ ਨੂੰ ਨਸ਼ਿਆਂ ਵਿੱਚ ਉੜਦਿਆਂ ਦਿਖਾਇਆ ਹੈ।
ਪਹਿਲਾਂ ਤਾਂ ਸਿਖ ਸੰਘਰਸ ਤੋਂ ਬਾਅਦ ਇਕ ਅਮ੍ਰਿਤਸਰ ਸ਼ਹਿਰ ਵਿੱਚ ਮਕਬੂਲਪੁਰਾ ਮੁਹੱਲਾ ਸਾਹਮਣੇ ਆਇਆ ਸੀ ਜਿਸਨੂੰ ਨਸ਼ਿਆਂ ਦੀ ਮਾਰ ਨਾਲ ਜਾਣਿਆ ਜਾਂਦਾ ਸੀ ਅਤੇ ਬਚਿਆਂ ਅਤੇ ਵਿਧਵਾਵਾਂ ਨੂੰ ਨਸ਼ਿਆਂ ਦੀ ਮਾਰ ਵਾਲੀਆਂ ਵਿਧਵਾ ਅਤੇ ਨਸ਼ਿਆਂ ਤੋਂ ਹੋਏ ਮਾਪਿਆਂ ਤੋਂ ਵਾਝੇ ਬੱਚਿਆਂ ਨੂੰ ਨਸ਼ਿਆਂ ਦੇ ‘orphan’ ਕਿਹਾ ਜਾਂਦਾ ਸੀ। ਪਰ ਅੱਜ ਇਹ ਮਕਬੂਲਪੁਰਾ ਪੰਜਾਬ ਦੇ ਕਈ ਕੋਨਿਆਂ ਵਿੱਚ ਪੈਰ ਪਾਸਾਰ ਚੁਕਿਆ ਹੈ। ਜਿਸਨੂੰ ਉੜਤਾ ਪੰਜਾਬ ਫਿਲਮ ਕਹਿੰਦੇ ਹਨ ਕਿ ਕਾਫੀ ਵਿਸਥਾਰ ਨਾਲ ਦਰਸਾ ਰਹੀ ਹੈ। ਇਹ ਵੀ ਇਹ ਫਿਲਮ ਦਰਸਾ ਰਹੀ ਹੈ ਕਿ ਕਿਸ ਤਰਾਂ ਸਰਕਾਰੀ ਸਹਿ ਅਤੇ ਸਰਪਰਸਤੀ ਇਸ ਉਡਦੇ ਪੰਜਾਬ ਪਿਛੇ ਮਜ਼ਬੂਤੀ ਨਾਲ ਖੜੀ ਹੈ। ਇਹੀ ਕਾਰਣ ਹੈ ਕਿ ਇਸ ਫਿਲਮ ਨੂੰ ਪਰਦੇ ਤੇ ਆਉਣ ਤੋਂ ਰੋਕਣ ਲਈ ਸਰਕਾਰੀ ਦਬਾਅ ਅਧੀਨ ਸੈਂਸਰ ਬੋਰਡ ਨੇ ਪੂਰੀ ਵਾਹ ਲਾ ਰੋਕਣ ਦੀ ਕੋਸ਼ਿਸ ਕੀਤੀ ਪਰ ਹਾਈ ਕੋਰਟ ਦੇ ਕਾਬਿਲ ਜੱਜਾਂ ਨੇ ਵਿਚਾਰਾਂ ਦੀ ਆਜ਼ਾਦੀ ਅਤੇ ਪ੍ਰਗਟਾਵੇ ਨੂੰ ਖੁੱਲ ਕੇ ਹਮਾਇਤ ਦਿਤੀ ਤਾਂ ਜੋ ਆਮ ਜਨਤਾ ਅੱਜ ਦੇ ਪੰਜਾਬ ਨੂੰ ਉਡਦੇ ਰੂਪ ਵਿੱਚ ਦੇਖ ਸਕੇ। ਇਹ ਪੰਜਾਬ ਦੇ ਲੋਕਾਂ ਦੀ ਤਰਸਾਂਦੀ ਹੈ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਇਸ ਨਸ਼ੇ ਦੇ ਰੁਝਾਨ ਨੂੰ ਮੁਦਾ ਮੰਨਣ ਲਈ ਤਿਆਰ ਨਹੀਂ। ਇਸੇ ਤਰਾਂ ਦੂਸਰੀਆਂ ਰਾਜਨੀਤਿਕ ਧਿਰਾਂ ਇਸ ਮੁਦੇ ਨੂੰ ਸਿਰਫ ਇਕ ਸਤਾ ਹਾਸਿਲ ਕਰਨ ਲਈ ਸਿਆਸਤ ਖੇਡ ਰਹੇ ਹਨ।
ਉੜਤਾ ਪੰਜਾਬ ਫਿਲਮ ਦੇ ਬਾਰੇ ਜੋ ਚਰਚਾ ਆਈ ਹੈ ਅਤੇ ਜਿਸ ਤਰਾਂ ਸਰਕਾਰੀ ਦਬਾਅ ਹੇਠ ਇਸ ਨੂੰ ਦਬਾਉਣ ਦੀ ਕੋਸ਼ਿਸ ਕੀਤੀ ਗਈ ਹੈ, ਇਹ ਜਾਹਿਰ ਕਰਦੀ ਹੈ ਕਿ ਪੰਜਾਬ ਦੀ ਜੁਆਨੀ ਨੂੰ ਸਿੱਖ ਸੰਘਰਸ਼ ਦੇ ਦੌਰ ਤੋਂ ਬਾਅਦ ਖੁਲੇ ਚਿਟੇ ਦੇ ਨਸ਼ੇ ਨਾਲ ਅਜਿਹਾ ਉਲਝਾਅ ਲਿਆ ਕਿ ਉਹ ਆਪਣੇ ਆਪ ਤੋਂ ਗੁਆਂਚ ਗਿਆ ਹੈ। ਅੱਜ ਜਿਥੇ ਪੰਜਾਬ ਵਿੱਚ ਸਰਕਾਰ ਵਲੋਂ ਸੂਬੇ ਦੇ ਵਿਕਾਸ ਦੀਆਂ ਗਲਾ ਹੋ ਰਹੀਆਂ ਹਨ ਉਥੇ ਪੰਜਾਬ ਅੰਦਰ ਰੋਜਾਨਾ ਦੋ ਤੋਂ ਤਿੰਨ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਖੁਦਕਸੀਆਂ ਹੋ ਰਹੀਆਂ ਹਨ ਅਤੇ ਇਸੇ ਤਰਾਂ ਇਕਲੇ ਲੁਧਿਆਣਾ ਜਿਲੇ ਦੇ ਇਕ ਇਲਾਕੇ ਸਿਧਵਾਂ ਬੇਟ ਵਿੱਚ ਰੋਜ਼ ਨੌਜਵਾਨਾਂ ਦੀ ਚਿਖਾ ਜਲ ਰਹੀ ਹੈ ਨਸੇ ਦੇ ਕਰਕੇ। ਇਹ ਅੱਜ ਦੇ ਪੰਜਾਬ ਦੀ ਦਿਸ਼ਾ ਹੈ ਜਿਥੇ ਪੁਲੀਸ ਦੇ ਸਿਪਾਹੀ ਦੀ ਭਰਤੀ ਲਈ ਕੁਝ ਨੌਕਰੀਆਂ ਲਈ ਲੱਖਾ ਅਰਜ਼ੀਆਂ ਹਨ ਇਹ ਵਿਕਾਸ ਹੈ।
ਉੜਤਾ ਪੰਜਾਬ ਫਿਲਮ ਨੇ ਇਕ ਵਾਰ ਜਰੂਰ ਪੰਜਾਬ ਦੀ ਸਭ ਤੋਂ ਵੱਡੀ ਅੱਜ ਦੀ ਲੰਮੇ ਅਰਸ਼ੇ ਤੋਂ ਚਲੀ ਆ ਰਹੀ ਤਰਸਾਦੀ ਤੇ ਹੱਥ ਪਾਉਣਾ ਹੈ। ਉੜਤਾ ਪੰਜਾਬ ਫਿਲਮ ਰਾਹੀਂ ਪਰਦੇ ਉਤੇ ਕਿਸੇ ਤਰਾਂ ਪੰਜਾਬ ਵਿੱਚ ਨਸਿਆਂ ਦਾ ਕਾਰੋਬਾਰ ਸਿਆਸਤ ਰਾਹੀਂ ਤੇ ਸਰਕਾਰੀ ਸਰਪ੍ਰਸਤੀ ਰਾਹੀਂ ਪੰਜਾਬ ਦੀ ਨੌਜਵਾਨ ਪੀੜੀ ਤੇ ਅਧੇੜ ਉਮਰ ਦੇ ਲੋਕਾਂ ਨੂੰ ਆਪਣੇ ਚਿੱਟੇ ਦੇ ਧੂੰਏ ਦੀ ਭੇਂਟ ਚੜਦਾ ਦਿਖਾਈ ਦਿੱਤਾ ਹੈ ਤਾਂ ਹੀ ਤਾਂ ਸਰਕਾਰ ਨੇ ਭੈ ਭੀਤ ਹੋ ਕਿ ਆਪਣੀ ਪੂਰੀ ਵਾਹ ਲਾਹ ਦਿਤੀ ਸੀ ਤਾਂ ਕਿ ਇਹ ਫਿਲਮ ਪੰਜਾਬ ਤੇ ਭਾਰਤ ਅੰਦਰ ਪਰਦੇ ਤੇ ਨਾ ਆ ਸਕੇ।
ਅੱਜ ਵੀ ਕਹਿਣਾ ਮੁਸਕਲ ਹੈ ਕਿ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਉੜਤਾ ਪੰਜਾਬ ਫਿਲਮ ਰਾਹੀਂ ਪੰਜਾਬ ਦੀ ਮੂੰਹ ਬੋਲਦੀ ਤਸਵੀਰ ਕਦੀ ਪਰਦੇ ਤੇ ਆ ਸਕੇਗੀ ਕਿ ਨਹੀਂ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਕਿਉਂਕਿ ਅੱਜ ਕਿਸੇ ਜਲੰਧਰ ਦੇ ਵਸਨੀਕ ਵੱਲੋਂ ਵੱਖਰੀ ਰਿੱਟ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਲਾਈ ਗਈ ਹੈ ਜਿਸ ਨੂੰ ਅਧਾਰ ਬਣਾ ਕਿ ਵੀ ਇਸ ਫਿਲਮ ਨੂੰ ਰੋਕਣ ਲਈ ਸਰਕਾਰ ਵੱਲੋਂ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਰੋਕਣ ਦੀਆਂ ਕੋਸ਼ਿਸ਼ ਜਾਰੀ ਹਨ ਤਾਂ ਜੋ ਇਸ ਫਿਲਮ ਰਾਂਹੀ ਦਰਸਾਈ ਪੰਜਾਬ ਦੀ ਮੂੰਹ ਬੋਲਦੀ ਤਸਵੀਰ ਨੂੰ ਦਬਾਇਆ ਜਾ ਸਕੇ। ਪਰ ਮੈਨੂੰ ਉਮੀਦ ਹੈ ਕਿ ਇਹ ਫਿਲਮ ਪਰਦੇ ਤੇ ਆਵੇਗੀ ਤੇ ਸਾਹਮਣੇ ਆਵੇਗਾ ਕਿ ਸਿੱਖ ਸੰਘਰਸ਼ ਦੇ ਨਾਕਾਮਯਾਬ ਹੋਣ ਤੋਂ ਬਾਅਦ ਪੰਜਾਬ ਦੀ ਸਿੱਖ ਨੌਜਵਾਨੀ ਨੂੰ ਨਸ਼ਿਆਂ ਦੇ ਗਲਤਾਨ ਰਾਹੀਂ ਅਣਖ ਤੇ ਜ਼ਮੀਰ ਤੋਂ ਵਾਂਝਿਆਂ ਕਿਵੇਂ ਕੀਤਾ ਗਿਆ ਹੈ।