ਭਾਰਤ ੨੧ਵੀਂ ਸਦੀ ਦੀ ਮਹਾਂ-ਸ਼ਕਤੀ ਬਣਨ ਜਾ ਰਿਹਾ ਹੈ। ਇਸ ਸਦੀ ਦੀ ਆਰਥਿਕ ਤਾਕਤ ਬਣਨ ਦੀ ਵੀ ਭਾਰਤ ਬਾਰੇ ਭਵਿੱਖਬਾਣੀ ਕੀਤੀ ਜਾ ਰਹੀ ਹੈ। ਪੱਛਮ ਦਾ ਸੂਰਜ ਜਿਸ ਵੇਲ਼ੇ ਦੁਨੀਆਂ ਤੋਂ ਡੁੱਬ ਰਿਹਾ ਹੋਵੇਗਾ ਉਸ ਵੇਲ਼ੇ ਪੂਰਬ ਵੱਲ਼ੋਂ ਭਾਰਤ ਅਤੇ ਚੀਨ ਰੂਪੀ ਸੂਰਜ ਇਸ ਸਰਜਮੀਂ ਨੂੰ ਰੁਸ਼ਨਾਉਣ ਲ਼ਈ ਉਦੇ ਹੋਣਗੇ ਜੋ ਪੱਛਮੀ ਮੁਲ਼ਕਾਂ ਦੀ ਚਕਾਚੌਂਧ ਨੂੰ ਵੀ ਮਾਤ ਪਾ ਦੇਣਗੇ।
ਜੀ ਹਾਂ! ਭਾਰਤ ਬਾਰੇ ਇਹੋ ਜਿਹੀਆਂ ਟਿੱਪਣੀਆਂ ਪਿਛਲ਼ੇ ਦੋ ਦਹਾਕਿਆਂ ਤੋਂ ਸੰਸਾਰ ਭਰ ਦੇ ਮੀਡੀਆ ਵਿੱਚ ਹੋ ਰਹੀਆਂ ਹਨ। ਸਸਤੀ ਲ਼ੇਬਰ ਅਤੇ ਉਦਯੋਗਪਤੀਆਂ ਦੀ ਲ਼ੁੱਟ ਲ਼ਈ ਖੁਲ਼੍ਹੇ ਪਏ ਕੁਦਰਤੀ ਸਾਧਨਾਂ ਤੇ ਅੱਖ ਰੱਖੀ ਬੈਠੇ ਵਪਾਰੀ ਕਿਸਮ ਦੇ ਰਾਜਨੀਤੀਵਾਨਾਂ ਅਤੇ ਪੱਤਰਕਾਰਾਂ ਦੇ ਇਕ ਨਿਵੇਕਲ਼ੇ ਗੱਠਜੋੜ ਨੇ ਭਾਰਤ ਨੂੰ ਗੁਬਾਰਾ ਬਣਾਕੇ ਹਵਾ ਵਿੱਚ ਉਡਾ ਲ਼ਿਆ ਹੈ। ਕਦੇ Ḕਚਮਕਦਾ ਭਾਰਤḙ ਸਾਡੇ ਟੀ.ਵੀ. ਤੇ ਦਰਸ਼ਨ ਦੇਂਦਾ ਹੈ ਅਤੇ ਕਦੇ ਬੰਬੇ ਸਟਾਕ ਐਕਸਚੇਂਜ ਦੇ ਛਾਲ਼ਾਂ ਮਾਰ ਰਹੇ ਅੰਕੜੇ ਸਾਡੀ ਦੁਨੀਆਂ ਬਦਲ਼ ਰਹੇ ਹੁੰਦੇ ਹਨ। ਪਿੰਡਾਂ ਦੀ ਤਬਾਹੀ ਤੇ ਉਸਰ ਰਹੀਆਂ ਅਸਮਾਨ ਛੁੰਹਦੀਆਂ ਇਮਾਰਤਾਂ ਅਤੇ ਪੱਛਮੀ ਵਿਲ਼ਾਸਤਾ ਨਾਲ਼ ਲ਼ਹਿਲ਼ਹਾਉਂਦੇ ਸ਼ਾਪਿੰਗ ਮਾਲ਼ ਇਸ ਸਦੀ ਨੂੰ ਭਾਰਤ ਦੀ ਸਦੀ ਮਨਵਾਉਣ ਲ਼ਈ ਜੋਰ ਲ਼ਾਉਂਦੇ ਪ੍ਰਤੀਤ ਹੁੰਦੇ ਹਨ। ਪਿਛਲ਼ੇ ਤਿੰਨ ਦਹਾਕਿਆਂ ਤੋਂ ਅਜਿਹੇ ਸੁਪਨਿਆਂ ਨਾਲ਼ ਲ਼ੋਟ-ਪੋਟ ਹੁੰਦੀ ਉਹ ਪੀੜ੍ਹੀ ਬੁਢੇਪੇ ਵਿੱਚ ਪੈਰ ਰੱਖ ਰਹੀ ਹੈ ਜਿਸ ਨੇ ਸੁਪਨਿਆਂ ਵਿੱਚ ਰਹਿਣਾਂ ਸਿੱਖ ਲ਼ਿਆ ਹੈ। ਜੋ ਸੁਪਨਿਆਂ ਤੋਂ ਪਾਰ ਦੇਖਣ ਦੇ ਯੋਗ ਹੀ ਨਹੀ ਹੋ ਸਕੀ। ਜੋ ਇੰਜਨੀਅਰ ਵੀ ਹੈ, ਡਾਕਟਰ ਵੀ ਹੈ, ਵਿਗਿਆਨੀ ਵੀ ਹੈ ਅਤੇ ਜੋ ਹਰ ਪਲ਼ ਭਾਰਤ ਨੂੰ ਉਪਦੇਸ਼ ਦੇਣ ਵਾਲ਼ੀ ਅਵਾਜ਼ ( ਪੱਤਰਕਾਰ ) ਵੀ ਹੈ। ਇਹ ਲ਼ੋਕ ਭਾਰਤ ਦੇ ਲ਼ੋਕਾਂ ਨੂੰ ਸੁਪਨਿਆਂ ਤੋਂ ਅੱਗੇ ਲ਼ੈ ਜਾਣ ਦੀ ਸਮਰਥਾ ਹੀ ਪੈਦਾ ਨਹੀ ਕਰ ਸਕੇ।
ਸੁਪਨਿਆਂ ਵਿੱਚ ਰਹਿੰਦਿਆਂ ਰਹਿੰਦਿਆਂ ਇਸ ਦੇਸ਼ ਦੇ ਲ਼ੋਕਾਂ ਨੇ ਸੁਪਨੇ ਨੂੰ ਹੀ ਜੀਵਨ ਸਮਝ ਲ਼ਿਆ ਹੈ। ਹਕੀਕਤ ਕੀ ਹੁੰਦੀ ਹੈ। ਨੰਗੀ ਅੱਖ ਨਾਲ਼ ਦੇਖੀ ਜਾਣ ਵਾਲ਼ੀ ਅਸਲ਼ੀਅਤ ਕੀ ਹੁੰਦੀ ਹੈ, ਇਹ ਸਾਡੇ ਦੇਸ਼ ਵਾਸੀਆਂ ਨੂੰ ਵਿਸਰ ਹੀ ਗਿਆ ਪ੍ਰਤੀਤ ਹੋ ਰਿਹਾ ਹੈ।
ਇਸੇ ਲ਼ਈ ਇੱਕ ਬਜ਼ੁਰਗ ਦੇ ਸੁਪਨੇ ਨੂੰ ਦੇਸ਼ ਦਾ ਸੁਪਨਾ, ਦੇਸ਼ ਦਾ ਭਵਿੱਖ ਅਤੇ ਦੇਸ਼ ਦੀ ਅਸਲ਼ੀਅਤ ਬਣਾਕੇ ਇਸ ਤਰ੍ਹਾਂ ਪੇਸ਼ ਕੀਤਾ ਕਿ ਆਪਣੇ ਆਪ ਨੂੰ ਵਿਗਿਆਨੀ ਹੋਣ ਦਾ ਦਾਅਵਾ ਕਰਨ ਵਾਲ਼ੇ ਵੀ ਇਹ ਆਖਣ ਲ਼ੱਗ ਪਏ ਕਿ ਸਵਾਮੀ ਸ਼ੋਭਨ ਸਰਕਾਰ ਵੱਲ਼ੋਂ ਲ਼ਿਆ ਗਿਆ ਸੁਪਨਾ ਹੀ ਸਾਡਾ ਭਵਿੱਖ ਹੈ।
ਜੀ ਹਾਂ! ਪਿਛਲ਼ੇ ਹਫਤੇ ਲ਼ਖਨਊ ਦਾ ਡੌਂਡੀਆ ਖੇੜਾ ਪਿੰਡ ਸਮੁੱਚੇ ਭਾਰਤੀ ਮੀਡੀਆ ਦੀ ਕਰਮਭੂਮੀ ਬਣ ਗਿਆ ਕਿਉਂਕਿ ਉਸ ਪਿੰਡ ਦੇ ਇੱਕ ਸਾਧੂ ਨੂੰ ਇੱਕ ਸੁਪਨਾ ਆਇਆ ਸੀ ਕਿ ਪਿੰਡ ਵਿੱਚ ਰਾਜਾ ਰਾਓ ਰਾਮ ਬਖ਼ਸ਼ ਸਿੰਘ ਦਾ ਜੋ ਮਕਬਰਾ ਹੈ ਉਸ ਦੇ ਥੱਲ਼ੇ ਇੱਕ ਹਜ਼ਾਰ ਟਨ ਸੋਨਾ ਪਿਆ ਹੈ ਜਿਸ ਨੂੰ ਬਾਹਰ ਕੱਢਕੇ ਭਾਰਤ ਦੀ ਤਕਦੀਰ ਬਦਲ਼ੀ ਜਾ ਸਕਦੀ ਹੈ। ਬਾਬਾ ਦਾ ਇਹ ਸੁਪਨਾ ਖੰਭਾਂ ਦੀਆਂ ਡਾਰਾਂ ਬਣਕੇ ਪੂਰੇ ਭਾਰਤ ਵਿੱਚ ਫੈਲ਼ ਗਿਆ ਅਤੇ ਆਪਣੇ ਬੌਧਿਕ ਬੌਣੇਪਣ ਲ਼ਈ ਜਾਣੇ ਜਾਂਦੇ ਭਾਰਤੀ ਮੀਡੀਆ ਨੇ ਇਸ ਨੂੰ ਆਪਣੇ ਗੌਰਵ ਦਾ ਸਵਾਲ਼ ਬਣਾਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ।
ਬਾਬਾ ਸ਼ੋਭਨ ਸਰਕਾਰ ਦੇ ਸਪੋਕਸਮੈਨ ਵੱਜੋਂ ਉਭਰੇ ਸਵਾਮੀ ਓਮ ਬਾਬਾ ਨੇ ਮੀਡੀਆ ਨੂੰ ਦੱਸਿਆ ਕਿ, ਸ਼ੋਭਨ ਸਰਕਾਰ ਭਾਰਤ ਦੀ ਕਰੰਸੀ ਦੀ ਹੋ ਰਹੀ ਮਾੜੀ ਹਾਲ਼ਤ ਤੋਂ ਬਹੁਤ ਚਿੰਤਤ ਹਨ ਇਸੇ ਲ਼ਈ ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਭਾਰਤੀ ਰਿਜ਼ਰਵ ਬੈਂਕ ਨੂੰ ਖਤ ਲ਼ਿਖਕੇ ਬੇਨਤੀ ਕੀਤੀ ਕਿ ਦੇਸ਼ ਦੀ ਆਰਥਿਕ ਸਥਿਤੀ ਸੁਧਾਰਨ ਲ਼ਈ ਰਾਜਾ ਰਾਮ ਬਖ਼ਸ਼ ਸਿੰਘ ਦੇ ਮਕਬਰੇ ਹੇਠ ਪਿਆ ਸੋਨਾ ਕੱਢ ਲ਼ਿਆ ਜਾਵੇ।
ਉ%ਤਰ ਪ੍ਰਦੇਸ਼ ਦੇ ਖੇਤੀ ਮੰਤਰੀ ਨੇ ਬਾਬੇ ਦੇ ਦਾਅਵੇ ਨੂੰ ਬਹੁਤ ਗੰਭੀਰਤਾ ਨਾਲ਼ ਲ਼ਿਆ ਅਤੇ ਸਬੰਧਿਤ ਵਿਭਾਗ ਨੂੰ ਜਲ਼ਦੀ ਖੁਦਾਈ ਕਰਨ ਲ਼ਈ ਆਖ ਦਿੱਤਾ ਜੋ ਇੱਕ ਦਮ ਸ਼ੁਰੂ ਹੋ ਗਈ। ੧੫੦੦ ਜੀਆਂ ਵਾਲ਼ੇ ਇਸ ਪਿੰਡ ਨੂੰ ਇੱਕ ਦਮ ਟੀ.ਵੀ. ਕੈਮਰਿਆਂ ਅਤੇ ਡਿਸ਼ ਵਾਲ਼ੇ ਟਰੱਕਾਂ ਨੇ ਘੇਰਾ ਪਾ ਲ਼ਾ ਅਤੇ ਲ਼ਗਾਤਾਰ ੪ ਦਿਨ ਇਸ ਥਾਂ ਤੋਂ ਲ਼ਾਈਵ ਕਵਰੇਜ਼ ਹੁੰਦੀ ਰਹੀ। ਆਰਥਿਕ ਅਤੇ ਰਾਜਨੀਤਿਕ ਸੰਕਟ ਨਾਲ਼ ਜੂਝ ਰਹੇ ਭਾਰਤ ਦੀ ਫਿਕਰ ਛੱਡਕੇ ਸਾਰਾ ਮੀਡੀਆ ਸੁਪਨੇ ਦੀਆਂ ਖਬਰਾਂ ਦੇਣ ਲ਼ੱਗਾ।
ਪਿੰਡ ਵਾਲ਼ਿਆਂ ਨੇ ਤਾਂ ਆਪਣੇ ਹਿੱਸੇ ਦੇ ਸੋਨੇ ਨਾਲ਼ ਕੀਤੇ ਜਾਣ ਵਾਲ਼ੇ ਵਿਕਾਸ ਦੀਆਂ ਵੀ ਸਕੀਮਾਂ ਬਣਾਉਣੀਆਂ ਅਰੰਭ ਕਰ ਦਿੱਤੀਆਂ। ਸੋਨੇ ਦੀਆਂ ਖਬਰਾਂ ਨੇ ਕਈ ਲ਼ੋਕਾਂ ਦੇ ਅਜਿਹੇ ਦਿਮਾਗ ਘੁਮਾਏ ਕਿ ਬਹੁਤ ਸਾਰੇ ਲ਼ੋਕ ਰਾਜਾ ਜਾਮ ਬਖ਼ਸ਼ ਸਿੰਘ ਦੇ ਰਿਸ਼ਤੇਦਾਰ ਹੋਣ ਦੇ ਦਾਅਵੇ ਕਰਨ ਲ਼ੱਗੇ।
ਖੈਰ ਸੋਨਾ ਤਾਂ ਨਾ ਹੈ ਸੀ ਅਤੇ ਨਾ ਹੀ ਲ਼ੱਭਣਾ ਸੀ ਪਰ ਇਸ ਮਸਲ਼ੇ ਤੇ ਹੋਈ ਸਰਗਰਮੀ ਨੇ ਇਹ ਦਿਖਾ ਦਿੱਤਾ ਹੈ ਕਿ ਭਾਰਤ ਦਾ ਪੜ੍ਹਿਆ ਲ਼ਿਖਿਆ ਵਰਗ ਹਾਲ਼ੇ ਵੀ ਕਿੰਨੀ ਝੂਠੀ ਜਿੰਦਗੀ ਜੀਅ ਰਿਹਾ ਹੈ। ਹਾਲ਼ੇ ਵੀ ਉਹ ਕੋਈ ਅਚੰਭਾ ਵਰਤਣ ਦੀ ਉਡੀਕ ਕਰ ਰਿਹਾ ਹੈ। ਕਿੰਨੀ ਆਤਮਿਕ ਕੰਗਾਲ਼ੀ ਵਿੱਚ ਜੀਅ ਰਹੇ ਹਨ ਮੇਰੇ ਦੇਸ਼ ਦੇ ਵਿਗਿਆਨੀ, ਬੁਧੀਜੀਵੀ, ਰਾਜਨੇਤਾ ਅਤੇ Ḕਪੱਤਰਕਾਰḙ। ਰੱਬ ਖੈਰ ਕਰੇ।