ਭਾਰਤ ਦੇਸ਼ ਇਸ ਹਫਤੇ ਜੋ ਅਜਾਦੀ ਦੀ ਵਰੇਗਢ ਮਨਾਂ ਰਿਹਾ ਹੈ ਨੇ ਆਪਣੀਆਂ ਦੇਸ਼ ਪੱਖੀ ਕੁਰਬਾਨੀਆਂ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਪੂਰੀ ਤਰਾਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।

੧੩ ਅਗਸਤ ਨੂੰ ਸਿਖਾਂ ਦੇ ਉਘੇ ਵਿਦਵਾਨ ਜਿਨਾਂ ਨੂੰ ‘ਸਿਰਦਾਰ’ ਦੀ ਉਪਾਧੀ ਸਿੱਖਾਂ ਵੱਲੋਂ ਦਿਤੀ ਗਈ ਸੀ ਦੀ ਵੀ ਬਰਸੀ ਸੀ। ਇਹ ਸਿਰਦਾਰ ਕਪੂਰ ਸਿੰਘ (I.A.S.) ਜੋ ਕਿ ਇੱਕ ਸਰਕਾਰੀ ਉਚੇ ਅਹੁਦੇ ਤੇ ਸਨ ਜਿਨਾਂ ਨੇ ਆਪਣੀ ਕਾਬਲੀਅਤ ਨਾਲ ਇਸ ਅਹੁਦੇ ਨੂੰ ਹਾਸਲ ਕੀਤਾ ਸੀ। ਇਸ ਕਾਬਲੀਅਤ ਰਾਹੀਂ ਹੀ ਇਹ ਸਿੱਖ ਵਿਸ਼ਿਆਂ ਪ੍ਰਤੀ ਵੀ ਪੂਰੀ ਤਰਾਂ ਚੇਤੰਨ ਸਨ ਤੇ ਆਧਿਆਤਮਕ, ਸਮਾਜਿਕ ਤੇ ਰਾਜਸੀ ਪੱਖੋਂ ਕਾਫੀ ਅਗਾਂਹ ਵਧੂ ਤੇ ਸੁਲਝੇ ਹੋਏ ਵਿਚਾਰ ਰੱਖਦੇ ਸਨ।

ਸਿੱਖਾਂ ਦੇ ਭਵਿੱਖ ਦਾ ਫੈਸਲਾ ਜੋ ੧੯੪੭ ਵੇਲੇ ਹੋਇਆ ਸੀ ਵਿਚ ਕੁਝ ਕੁ ਰਾਜਨੀਤਕ ਤੇ ਧਾਰਮਿਕ ਜੱਥੇਦਾਰਾਂ ਦੀ ਮਜਬੂਤ ਪਕੜ ਹੋਣ ਕਾਰਨ ਸਿਰਦਾਰ ਕਪੂਰ ਸਿੰਘ ਇੰਨੇ ਉੱਚੇ ਰੁਤਬੇ ਤੇ ਹੋਣ ਦੇ ਬਾਵਜੂਦ ਸਿੱਖਾਂ ਦੇ ਮਜਬੂਤ ਭਵਿੱਖ ਦਾ ਨਿਰਣਾ ਨਹੀਂ ਲੈ ਸਕੇ ਸੀ। ਭਾਵੇਂ ਕਿ ਇਸ ਫੈਸਲੇ ਤੋਂ ਖੁੰਝ ਜਾਣ ਕਾਰਨ ਇਹਨਾਂ ਨੂੰ ਸਿੱਖ ਵਿਦਵਾਨ ਹੋਣ ਦੇ ਨਾਤੇ ਅਜ਼ਾਦ ਭਾਰਤ ਵਿੱਚ ਸੱਤਾ ਵਿੱਚ ਆਈ ਜਮਾਤ ਵੱਲੋਂ ਕਾਫੀ ਨਮੋਸ਼ੀ ਤੇ ਇਥੋਂ ਤੱਕ ਆਪਣੀ ਨੌਕਰੀ ਤੋਂ ਵੀ ਹੱਥ ਧੋਣੇ ਪਏ ਸੀ। ਕਿਉਂਕਿ ਇਹ ਸਿਰਦਾਰ ਕਪੂਰ ਸਿੰਘ ਹੀ ਸੀ ਜਿਨਾਂ ਨੇ ਅਜਾਦ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸਿੱਖਾਂ ਪ੍ਰਤੀ ਨਫ਼ਰਤ ਭਰਿਆ ਪੱਤਰ ਕਿ ਸਿੱਖ ਇੱਕ ‘ਜਰਾਇਮ ਪੇਸ਼ਾ’ ਕੌਮ ਹੈ ਅਤੇ ਇਸਤੇ ਪ੍ਰਸ਼ਾਸਨ ਪੂਰੀ ਤਰਾਂ ਕਰੜੀ ਨਜ਼ਰ ਰੱਖੇਗਾ।

ਸਰਦਾਰ ਕਪੂਰ ਸਿੰਘ ਨੇ ਆਪਣੀ ਨੌਕਰੀ ਦੀ ਬਰਖਾਸਤੀ ਦੇ ਖਿਲਾਫ ਅਜ਼ਾਦ ਭਾਰਤ ਦੀਆਂ ਕੋਟ ਕਚਹਿਰੀਆਂ ਵਿੱਚ ਲੰਮੇ ਅਰਸੇ ਤੱਕ ਇਨਸਾਫ ਦੀ ਲੜਾਈ ਸਾਹਮਣਾ ਕੀਤਾ। ਪਰ ਸਿੱਖ ਕੌਮ ਸਿਰ ਪਈ ਗੁਲਾਮ ਮਾਨਸਿਕਤਾ ਤੋਂ ਕੋਈ ਇਨਸਾਫ ਨਾ ਮਿਲਿਆ। ਪਰ ਇੰਨਾ ਦੀ ਸਿੱਖ ਕੌਮ ਪ੍ਰਤੀ ਵਿਦਵਤਾ ਤੇ ਅਧਿਅਤਮਕ ਸੋਚ ਵਿੱਚ ਕਦੀ ਕਮੀ ਨਹੀਂ ਆਈ। ਸਿਰਦਾਰ ਕਪੂਰ ਸਿੰਘ ਵੱਲੋਂ ਲਿਖੀ ਮਸ਼ਹੂਰ ਕਿਤਾਬ ਸਾਚੀ ਸਾਖੀ ਵਿੱਚ ਇਹ ਜਿਕਰ ਕੀਤਾ ਹੈ ਕਿ ਇੰਨਾ ਨੂੰ ਸਿੱਖ ਵਿਦਵਾਨ ਤੇ ਕਾਬਲ ਹੋਣ ਸਦਕਾ ਪਾਕਿਸਤਾਨੀ ਮੁਸ਼ਲਿਮ ਲੀਗ ਦੇ ਸਰਪ੍ਰਸਤ ਮਿਸਟਰ ਜਿਨਾਹ ਵੱਲੋਂ ਕਹੀ ਗੱਲ ਕਿ ਸਿੱਖ ਕੌਮ ਨੂੰ ਜੋਸ਼ ਤੇ ਜਜ਼ਬਾ ਕਿਸੇ ਸਹੀ ਤੇ ਅਰਥ ਪੂਰਵਕ ਫੈਸਲੇ ਤੇ ਨਹੀਂ ਲਿਜਾ ਸਕਦਾ ਸਗੋਂ ਇਸਤੋਂ ਵੀ ਵੱਧ ਜਰੂਰਤ ੧੯੪੭ ਵੇਲੇ ਕੌਮ ਦਾ ਭਵਿੱਖ ਤਹਿ ਕਰਨ ਲਈ ਰਾਜਨੀਤਿਕ ਸੂਝ ਬੂਝ ਜਿਆਦਾ ਮਹੱਤਤਾ ਰੱਖਦੀ ਸੀ। ਇਸ ਕਥਨ ਦੀ ਪ੍ਰੋੜਤਾ ਸਿੱਖ ਕੌਮ ਨੇ ੧੯੮੪ ਜੂਨ ਤੇ ਉਸ ਤੋਂ ਬਾਅਦ ਚੱਲੇ ਸਿੱਖ ਸੰਘਰਸ਼ ਦੌਰਾਨ ਝੱਲੀ ਪੀੜ ਨੇ ਵੀ ਕੀਤੀ ਹੈ। ਸਿੱਖ ਸੰਘਰਸ਼ ਦੇ ਕਿਸੇ ਮੁਕਾਮ ਤੇ ਨਾ ਪਹੁੰਚਣ ਦਾ ਕਾਰਨ ਵੀ ਕਿਸੇ ਜੋਸ਼ ਜਾਂ ਜਜਬੇ ਨਾਲੋਂ ਰਾਜਨੀਤਿਕ ਸੂਝ ਬੂਝ ਦੀ ਘਾਟ ਹੀ ਮੁੱਖ ਕਾਰਨ ਸੀ।

ਅੱਜ ਵੀ ਸਿੱਖ ਕੌਮ ਅਜਿਹੇ ਵਿਦਵਾਨਾਂ ਦੀ ਕਹਿਣੀ ਕਥਨੀ ਲਈ ਇੱਕਤਰ ਹੋ ਕੇ ਉਹਨਾਂ ਦੀ ਬਰਸੀ ਮਨਾਉਣ ਤੋਂ ਵੀ ਮੁਨਕਰ ਹੋ ਗਈ। ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਆਪਣੇ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਬਰਸੀ ਤਾਂ ਹਰ ਸਾਲ ਬੜੇ ਸ਼ੋਰ ਸ਼ਰਾਬੇ ਨਾਲ ਮਨਾਉਂਦੇ ਹਨ। ਜਿਸਨੇ ਕਿ ਸਿੱਖ ਕੌਮ ਦਾ ਮਿਥਿਆ ਨਿਸ਼ਾਨਾ ਅਨੰਦਪੁਰ ਸਾਹਿਬ ਦਾ ਮਤਾ ਜਿਸ ਵਿੱਚ ਸਿੱਖਾਂ ਵੱਲੋਂ ਖੁਦਮਖਤਿਆਰੀ ਤੇ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਮੰਗ ਦਾ ਵਿਸ਼ਾ ਰੱਖਿਆ ਸੀ, ਨੂੰ ਵੇਚ ਦਿੱਤਾ ਸੀ ਤੇ ਦੂਜੇ ਪਾਸੇ ਸਰਦਾਰ ਕਪੂਰ ਸਿੰਘ ਜਿਨਾਂ ਨੇ ੧੯੬੨ ਵਿੱਚ ਸਿੱਖ ਕੌਮ ਵਿੱਚ ਨਵੇਂ ਸਿਰੇ ਤੋਂ ਜੋਸ਼, ਜ਼ਜਬਾ ਤੇ ਰਾਜਨੀਤਿਕ ਲੀਹ ਤੇ ਲਿਆਉਣ ਲਈ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਲਿਖ ਕਿ ਦਿੱਤਾ ਸੀ ਪਰ ਉਹਨਾਂ ਦੀ ਬਰਸੀ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਹੈ। ਇਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ-

ਹੋ ਫਰਿਸ਼ਤੇ ਭੀ ਫਿਦਾ ਜਿਨ ਪੇ ਯੇਹ ਵੋਹ ਇਨਸਾਨ ਹੈ

ਇਸ ਲਈ ਅੱਜ ਦੀ ਨੌਜਵਾਨ ਪੀੜੀ ਨੂੰ ਵੱਡੇ ਵੱਡੇ ਦਗਮਜੇ ਤੇ ਰੈਫਰੈਂਡਰਮ ਦੇ ਸ਼ੋਰ ਦੀ ਬਜਾਇ ਸਿਰਦਾਰ ਕਪੂਰ ਸਿੰਘ ਦੀ ਸੱਚੀ ਸਾਖੀ ਤੇ ਉਨਾਂ ਦੀ ਸੂਝ ਬੂਝ ਬਾਰੇ ਜਾਣਨਾ ਬਹੁਤ ਜਰੂਰੀ ਹੈ।